ਭਾਗ 6 ਮੇਹਨਤ, ਮਜ਼ਦੂਰੀ ਕਰਨ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ

ਗਰੀਬੀ ਮੇਹਨਤ, ਮਜ਼ਦੂਰੀ ਕਰਨ ਨਾਲ ਦੂਰ ਹੋਣੀ ਹੈ। ਲੋਕ ਸੋਚਦੇ ਹਨ, ਖਨੀ ਮੰਤਰੀ ਰੋਟੀਆਂ ਦੇਣਗੇ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਕੁੱਝ ਕਰਨ ਨਾਲ ਕੁੱਝ ਹਾਂਸਲ ਹੋਵੇਗਾ। ਮੇਹਨਤ ਕਰਨ ਨਾਲ, ਮਜ਼ਦੂਰੀ ਕਰਨ ਨਾਲ ਰੋਟੀ ਮਿਲੇਗੀ। ਵਿਹਲੇ ਬੈਠਣ ਨਾਲ ਪਾਣੀ ਵੀ ਪਿਆਸ ਭੁੱਝਾਉਣ ਨੂੰ ਨਹੀਂ ਮਿਲੇਗਾ। ਪੈਸਾ-ਪੈਸਾ ਜੋੜ ਕੇ ਸੈਕੜਾ ਬੱਣਦਾ ਹੈ। ਪੈਸੇ ਨਾਲ ਬਿਜਨਸ ਬੈਂਕਾ ਚਲ ਰਹੀਆਂ ਹਨ। ਤੁਪਕਾ-ਤੁਪਕਾ ਕਰਕੇ ਦੁੱਧ ਕੱਢਿਆ ਜਾਦਾ ਹੈ। ਘਿਉ ਨਿਤਾਰ ਕੇ, ਡੱਬੇ, ਪੀਪੇ ਭਰੇ ਜਾਂਦੇ ਹਨ। ਫੈਕਟਰੀਆਂ ਚੱਲਦੀਆਂ ਹਨ। ਸੰਜਮ ਨਾਲ ਚਲਣ ਤੇ ਜਿੰਦਗੀ ਵਿੱਚ ਬਹੁਤ ਸੁਧਾਰ ਆ ਜਾਂਦੇ ਹਨ। ਕਿਸੇ ਵੀ ਚੀਜ਼ ਨੂੰ ਲੋੜ ਮੁਤਾਬਿਕ ਵਰਤਿਆ ਜਾਵੇ। ਬਰਕਤ ਬਣੀ ਰਹਿੰਦੀ ਹੈ। ਸਾਬਣ ਨੂੰ ਵਰਤ ਕੇ, ਪਾਣੀ ਵਿੱਚ ਹੀ ਛੱਡ ਦੇਵਾਂਗੇ। ਸਾਰਾ ਖੁਰ ਜਾਵੇਗਾ। ਜਿਵੇਂ ਕਿਹਾ ਜਾਂਦਾ ਹੈ, " ਖਾਂਣਾਂ ਭੁੱਖ ਰੱਖ ਕੇ, ਖਾਂਣਾਂ ਚਾਹੀਦਾ ਹੈ। ਜਿੰਨੀ ਭੁੱਖ ਹੋਵੇ। ਉਸ ਤੋਂ ਥੋੜਾਂ ਖਾਂਣਾਂ ਚਾਹੀਦਾ ਹਠ। " ਜੇ ਇੱਕ ਬੰਦਾ ਚਾਰ ਰੋਟੀਆਂ ਤੁਨ-ਤੁਨ ਕੇ ਖਾਂਦਾ ਹੈ। ਫਿਰ ਔਖੇ ਸਾਹ ਲੈ-ਲੈ ਕੇ ਸੂਕੀ ਜਾਂਦਾ ਹੈ। ਢਿੱਡ ਦੁੱਖਦਾ ਹੈ। ਬਾਥਰੂਮ ਬਾਰ-ਬਾਰ ਜਾਂਦਾ ਹੈ। ਇੱਕ ਬੰਦਾ ਬਹੁਤਾ ਖਾ ਕੇ ਮਰ ਰਿਹਾ ਹੈ। ਦੂਜਾ ਬੰਦਾ ਭੁੱਖਾ ਮਰ ਰਿਹਾ ਹੈ। ਜੇ ਉਹ ਦੋ ਰੋਟੀਆਂ ਖਾਂਦਾ। ਦੋ ਬਚਦੀਆਂ ਰੋਟੀਆਂ ਨਾਲ ਕਿਸੇ ਹੋਰ ਦਾ ਢਿੱਤ ਭਰਦਾ। ਪੁਰਾਣੇ ਲੋਕ ਸਾਦਾ ਭੋਜਨ ਖਾਂਦੇ ਸਨ। ਵੰਡ ਕੇ ਖਾਂਦੇ ਸਨ। ਜ਼ਿਆਦਾ ਚਿਰ ਬਗੈਰ ਬਿਮਾਰੀਆਂ ਦੇ ਜਿਉਂਦੇ ਸਨ। ਅੱਜ ਦੇ ਮਨੁੱਖ ਸ਼ਾਹੀ ਭੋਜਨ, ਸ਼ਾਂਨੋਂ-ਸ਼ੌਕਤ ਤੇ ਬੇਕਾਰ ਖ਼ਰਚੇ ਕਰਕੇ, ਹੱਕ ਦੇ ਕੰਮਾਂਏ ਪੈਸੇ ਕੂੜੇ ਵਿੱਚ ਸਿੱਟ ਦਿੰਦੇ ਹਨ। ਫਿਰ ਪੈਸੇ-ਪੈਸੇ ਲਈ ਤਰਸਦੇ ਹਨ। ਦਾਵਤ ਤੇ ਦਿਖਾਵਾ ਦਿਖਾਉਣ ਲਈ ਇੰਨਾਂ ਭੋਜਨ ਲੋਕਾਂ ਮੂਹਰੇ ਧਰ ਦਿੰਦੇ ਹਨ। ਭੋਜਨ ਲੋਕਾਂ ਮੂਹਰੇ ਪਿਆ ਰਹਿ ਜਾਂਦਾ ਹੈ। ਸਾਰਾ ਖਾਦਾ ਨਹੀਂ। ਉਸ ਨੂੰ ਕੂੜੇ ਵਿੱਚ ਸਿੱਟ ਦਿੱਤਾ ਜਾਂਦਾ ਹੈ।

ਇੱਕ ਪਾਸੇ ਤਾਂ ਗਰੀਬੀ ਦੀ ਦੁਹਾਈ ਪਾਈ ਜਾਂਦੀ ਹੈ। ਦੂਜੇ ਪਾਸੇ ਅੰਨ ਨੂੰ ਮੰਡੀਆਂ ਤੇ ਪ੍ਰੈਲਿਸ ਵਿੱਚ ਰੋਲਿਆ ਜਾਂਦਾ ਹੈ। ਜੋ ਲੋਕ ਅੰਨ ਦੀ ਬੇਕਦਰੀ ਕਰਦੇ ਹਨ। ਉਹੀ ਦਾਣੇ-ਦਾਣੇ ਨੂੰ ਤਰਸਦੇ ਹਨ। ਅੰਨ-ਪਾਣੀ ਭੁੱਖ-ਪਿਆਸ ਮਿਟਾਉਂਦੇ ਹਨ। ਉਸ ਦੀ ਕਦਰ ਕਰਨੀ ਹੈ। ਅੰਨ ਨੂੰ ਉਗਾਉਣਾਂ ਸਭਾਲਣਾਂ ਹੈ। ਇਸ ਲਈ ਮੇਹਨਤ ਕਰਨੀ ਪੈਣੀ ਹੈ। ਹਰ ਕੰਮ ਕਰਨ ਲਈ ਕੁੱਝ ਤਾਂ ਜਤਨ ਕਰਨੇ ਪੈਂਦੇ ਹਨ। ਕਿਤੇ ਤਾਂ ਸ਼ੂਰੂਅਤ ਕਰਨੀ ਪੈਣੀ ਹੈ। ਗਰੀਬੀ ਆਪ ਮੇਹਨਤ, ਮਜ਼ਦੂਰੀ ਕਰਨ ਨਾਲ ਦੂਰ ਹੋਣੀ ਹੈ। ਮੇਹਨਤ ਕਰਨ ਵਾਲੇ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ। ਭਾਰਤ ਵਿੱਚ ਹੁਣ ਵੀ ਪੂਰੇ ਪਰਿਵਾਰ ਵਿਚੋਂ ਕਿੰਨੇ ਬੰਦੇ ਕੰਮ ਕਰਦੇ ਹਨ? ਇੱਕ ਦੋ ਬੰਦੇ ਕੰਮ ਕਰਦੇ ਹਨ। ਪੰਜ ਬੰਦੇ ਬੈਠ ਕੇ ਖਾਂਣ ਵਾਲੇ ਹਨ। ਦੋ ਪੁਰੌਣੇ ਹਰ ਰੋਜ਼ ਆਏ ਰਹਿੰਦੇ ਹਨ। ਅੱਜ ਕੱਲ ਤਾਂ ਵਿਆਹ ਤੇ ਪਾਰਟੀਆਂ ਪ੍ਰੈਲਿਸ ਵਿੱਚ ਆਏ ਰਹਿੰਦੇ ਹਨ। ਵਿਆਹ ਤੇ ਪਾਰਟੀਆਂ ਵਿੱਚ ਜਾ ਕੇ, ਜੇਬ ਵੀ ਹੌਲੀ ਕਰਨੀ ਪੈਂਦੀ ਹੈ। ਲੋਕ, ਲੋਕਾਂ ਦੇ ਵਿਆਹਾਂ ਤੇ ਵੀ ਫਾਲਤੂ ਖ਼ਰਚੇ ਕਰਦੇ ਹਨ। ਆਪਦੇ ਵਿਆਹਾਂ ਵਿੱਚ ਜੋ ਦਿਵਾਲਾ ਕੱਢਦੇ ਹਨ। ਜਹਿਰ ਖਾ ਕੇ ਮਰਦੇ ਹਨ। ਸਬ ਪੇਪਰਾਂ ਵਿੱਚ ਖ਼ਬਰਾਂ ਲੱਗਦੀਆਂ ਹਨ।

ਕੀ ਐਸੇ ਪ੍ਰੋਗ੍ਰਾਮਾਂ ਤੇ ਜਾਣਾਂ ਬਹੁਤ ਜਰੂਰੀ ਹੈ? ਜੇ ਲੋਕ ਖ਼ਰਚੇ ਵਾਲੀਆਂ ਥਾਵਾਂ ਤੇ ਜਾਂਣੋਂ ਹੱਟਣਗੇ। ਲੋਕਾਂ ਨੇ ਐਸੈ ਪ੍ਰੋਗ੍ਰਾਮਾਂ ਕਰਨੇ ਬੰਦ ਕਰਨੇ ਹਨ। ਜੇ ਅਜੇ ਵੀ ਪੁਰਖਾਂ ਦੀਆਂ ਜਮੀਨਾਂ ਵੇਚ ਕੇ, ਪ੍ਰੈਲਿਸ ਵਿੱਚ ਪ੍ਰੋਗ੍ਰਾਮਾਂ ਕਰਨੇ ਹਨ। ਕੋਈ ਭੀਖ ਦੇਣ ਵਾਲਾ ਵੀ ਨਹੀਂ ਬਚੇਗਾ। ਆਪਦੀ ਇੱਜ਼ਤ ਤੁਹਾਡੇ ਆਪਣੇ ਹੱਥ ਹੈ। ਮੁੱਖ ਮੰਤਰੀ ਨੇ ਤੁਹਾਡੇ ਐਸ਼ ਕੀਤੇ ਦੇ ਕਰਜੇ ਨਹੀਂ ਮੋੜਨੇ। ਆਪਦਾ ਸਿਰ ਆਪੇ ਗੁੰਦਣਾਂ ਪੈਂਦਾ ਹੈ। ਸਰਕਾਰ ਨੂੰ ਚਾਹੇ ਹਰ ਰੋਜ਼ ਸ਼ੜਕ ਤੇ ਖੜ੍ਹ ਕੇ ਗਾਲ਼ਾਂ ਕੱਢੋ। ਕਮਾਂਈ ਦੋਨਾਂ ਹੱਥਾਂ ਨਾਲ, ਦੋਂਨੇਂ ਪੈਰਾਂ ਤੇ ਖੜ੍ਹ ਕੇ ਕਰਨੀ ਪੈਣੀ ਹੈ। ਆਪੇ ਮੂੰਹ ਵਿੱਚ ਬੁਰਕੀ ਪਾਉਣੀ ਪੈਣੀ ਹੈ। ਮੈਂ ਕਨੇਡਾ ਵਿੱਚ 20 ਡਾਲਰ ਲੈ ਕੇ ਆਈ ਸੀ। ਹੁਣ ਦਿਹਾੜੀ ਦਾ 300 ਡਾਲਰ ਕਮਾਂ ਸਕਦੀ ਹਾਂ। ਮੇਰੇ ਪਾਪਾ ਖੇਤੀ ਦੇ ਕੰਮ ਤੋਂ ਇੰਨਾਂ ਤੰਗ ਆ ਗਏ ਸਨ। ਦਸਵੀਂ ਕਲਾਸ ਦੀ ਫੀਸ ਨਾਲ ਰੇਲ ਦੀ ਟਿੱਕਟ ਲੈ ਕੇ, ਕੱਲਕੱਤੇ ਪਹੁੰਚ ਗਏ ਸਨ। ਦਿਨ ਰਾਤ ਇੰਨੀ ਮੇਹਨਤ ਕੀਤੀ। ਟਰੱਕਾਂ ਦੇ ਮਾਲਕ ਬੱਣ ਕੇ ਪਿੰਡ ਵਿੱਚ ਪੈਰ ਰੱਖਿਆ ਸੀ। ਜਿਸ ਨੇ ਮੇਹਨਤ ਦਾ ਪੱਲਾ ਫੜ ਲਿਆ ਹੈ। ਉਹ ਕਦੇ ਭੁੱਖਾ, ਬਗੈਰ ਛੱਤ ਦੇ ਨਹੀਂ ਸੌਂਦਾ। ਠਾਠ ਨਾਲ ਸਹਿਨਸ਼ਾਹ ਦਾ ਜੀਵਨ ਜਿਉਂਦਾ ਹੈ।

ਫੇਸ ਬੁੱਕ ਤੇ ਇੱਕ ਘਰ ਦੀ ਗਰੀਬੀ ਦਿਖਾਈ ਗਈ ਸੀ। ਜਿਸ ਵਿੱਚ ਤਾਜੀਆਂ ਇੱਟਾਂ ਖੜ੍ਹੀਆਂ ਕਰਕੇ, ਚੂਲਾ ਤਿਆਰ ਕੀਤਾ ਲੱਗਦਾ ਸੀ। ਆਲੇ ਦੁਆਲੇ ਹੋਰ ਬਹੁਤ ਇੱਟਾਂ ਪਈਆਂ ਸਨ। ਇੰਨਾਂ ਇੱਟਾਂ ਨੂੰ ਮਿੱਟੀ ਗਾਰੇ ਨਾਲ ਇੱਕ ਦੂਜੀ ਤੇ ਰੱਖ ਕੇ, ਘਦੋਲੀ ਵਲਗ ਕੇ, ਬਹੁਤ ਵਧੀਆਂ ਚੂਲੇ ਨੂੰ ਉਹਲਾ ਹੋ ਸਕਦਾ ਸੀ। ਚੂਲੇ ਤੇ ਪਤੀਲਾ ਵੀ ਮੇਚ ਦਾ ਨਹੀਂ ਸੀ। ਚੂਲੇ ਵਿੱਚੋਂ ਅੱਧੀ ਅੱਗ ਬਾਹਰ ਨਿੱਕਲ ਕੇ ਬੇਕਾਰ ਜਾਇਆ ਜਾਂਦੀ ਸੀ। ਲੋੜ ਨਾਲੋਂ ਦੂਗਣਾਂ, ਤੀਗਣਾਂ ਬਾਲਣ ਬੇਕਾਰ ਜਾਲ਼ਿਆ ਜਾ ਰਿਹਾ ਸੀ। ਬਹੁਤ ਵੱਡੀ ਬੇਵਕੂਫ਼ੀ ਦਿਸ ਰਹੀ ਸੀ। 25 ਸਾਲਾਂ ਦੇ ਮੁੰਡੇ ਦੀ ਮਾਂ ਨੂੰ ਚੂਲਾ ਬਣਾਂਉਣ ਦਾ ਚੱਜ ਨਹੀਂ ਆਇਆ ਲੱਗਦਾ ਸੀ। ਕੀ ਚੂਲੇ ਨੂੰ ਮਿੱਟੀ ਨਾਂ ਲਗਾਉਣਾਂ ਗਰੀਬੀ ਦਾ ਕਸੂਰ ਹੈ? ਜਾਂ ਨਿਕੰਮੇ ਹੋਣ ਤੇ ਲਾਹਨਤ ਹੈ। ਪੁਰਾਣੇ ਸਮੇਂ ਵਿੱਚ ਅੱਜ ਵੀ ਕੱਚੀ ਮਿੱਟੀ ਦੇ ਘਰ ਚੂਲੇ ਹੁੰਦੇ ਹਨ। ਜੋ ਦੇਖ਼ਣ ਨੂੰ ਬਹੁਤ ਖੂਬਸੂਰਤ ਲੱਗਦੇ ਹਨ। ਮਿੱਟੀ ਦੇ ਘਰਾਂ, ਚੂਲਿਆਂ ਵਿੱਚੋਂ ਕਦੇ ਗਰੀਬੀ ਨਹੀਂ ਦਿਸਦੀ। ਅੱਜ ਕੱਲ ਤਾਂ ਪੱਕੀਆਂ ਇੱਟਾਂ ਦੇ ਮਕਾਨ ਹਨ। ਲੇਪੀ, ਬਾਰੀਆਂ ਬੂਹੇ ਵੀ ਕਈ ਘਰਾਂ ਵਿੱਚ ਨਹੀਂ ਲੱਗੇ ਹੋਏ। ਸਮਝ ਨਹੀਂ ਲੱਗਦੀ। ਕੀ ਇਸ ਨੂੰ ਗਰੀਬੀ ਕਹਿੰਦੇ ਹਨ? ਲੋਕ ਤਾਂ ਵਿਹਲੇ ਫਿਰਦੇ ਹਨ। ਜਮੀਨਾਂ ਠੇਕੇ ਤੇ ਦਿੱਤੀਆਂ ਹਨ। ਭਈਏ ਖੇਤਾਂ ਵਿੱਚ ਕੰਮ ਕਰਦੇ ਹਨ। ਜਮੀਨਦਾਰ ਟੀਵੀ ਮੂਹਰੇ ਬੈਠੇ ਨਾਚੀਆਂ ਦਾ ਨਾਚ ਦੇਖਦੇ ਹਨ। ਮੁੰਡੇ, ਕੁੜੀਆਂ ਫੇਸਬੁੱਕ, ਸਕਾਇਪ ਤੇ ਆਸ਼ਕੀ ਕਰਦੇ ਹਨ। ਜੋ ਲੋਕ ਪਿੰਡਾ ਵਿੱਚ ਜੀਮੀਦਾਰਾਂ ਕੋਲ ਮਜ਼ਦੂਰੀ ਕਰਦੇ ਸਨ। ਉਹ ਵੀ ਕੰਮ ਨਹੀਂ ਕਰਨਾਂ ਚਹੁੰਦੇ। ਲੋਕ ਸੋਚਦੇ ਹਨ, ਖਨੀ ਮੰਤਰੀ ਰੋਟੀਆਂ ਦੇਣਗੇ। ਉਨਾਂ ਨੂੰ ਲੱਗਦਾ ਹੈ। ਵੋਟਾਂ ਦਾ ਮੁੱਲ ਜਰੂਰ ਮਿਲੇਗਾ। ਵੋਟ ਪਾਉਣਾਂ ਵੋਟਰ ਦਾ ਹੱਕ ਹੈ। ਕੋਈ ਵੋਟ ਨੂੰ ਸ਼ਰਾਬ ਨਸ਼ਿਆਂ ਤੇ ਗਰੀਬੀ ਲਈ ਮੁੱਲ ਨਹੀਂ ਵੇਚ, ਖ੍ਰੀਦ ਸਕਦਾ।

Comments

Popular Posts