ਇਕੋ ਕਮੀ ਤਹਿਸ਼-ਨਹਿਸ਼ ਕਰ ਦਿੰਦੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com

ਇੱਕ ਭੁੱਲ ਹੀ ਤਬਾਅ ਕਰ ਸਕਦੀ ਹੈ। ਬੰਦੇ ਦੀ ਇੱਕ ਕਮੀ ਹੀ ਸਬ ਕੁੱਝ ਆਪਣੇ ਰਿਸ਼ਤੇਦਾਰ, ਦੋਸਤ ਗੁਆ ਸਕਦੀ ਹੈ।
ਲੋਕ ਹੋਰ ਸਾਰੇ ਚੰਗੇ ਕੰਮ ਭੁੱਲ ਜਾਂਦੇ ਹਨ। ਕੀਤਾ ਇੱਕ ਗੁਨਾਅ ਮੁਆਫ਼ ਨਹੀਂ ਕਰਦੇ। ਇਕੋ ਕਮੀ ਤਹਿਸ਼-ਨਹਿਸ਼ ਕਰ ਦਿੰਦੀ ਹੈ। ਸਾਰੀਆਂ ਖੂਬੀਆਂ ਉਤੇ ਪਾਣੀ ਫਿਰ ਜਾਂਦਾ ਹੈ। ਸੋਹਣੇ ਨੂੰ ਦੇਖ ਕੇ ਮੋਹਤ ਹੋ ਜਾਂਣਾਂ ਬੰਦੇ ਦੀ ਕੰਮਜ਼ੋਰੀ ਹੈ। ਕਿਸੇ ਨੂੰ ਹਾਂਸਲ ਕਰਨ ਦੀ ਖ਼ਾਹਸ਼ ਨੂੰ ਲੋਕ ਪਿਆਰ ਕਹਿੰਦੇ ਹਨ। ਜਿਥੇ ਸੱਚਾ ਪਿਆਰ ਹੈ। ਉਸ ਪਿਆਰ ਨੂੰ ਬਦਲਿਆ ਨਹੀਂ ਜਾ ਸਕਦਾ। ਇੱਕ ਦੇ ਹੁੰਦੇ, ਦੂਜੇ ਨਾਲ ਨੇਹੁ ਲੱਗ ਨਹੀਂ ਸਕਦਾ। ਭਾਂਡਾ ਖਾਲੀ ਹੋਵੇਗਾ, ਤਾਂ ਉਸ ਵਿੱਚ ਦੂਜੀ ਚੀਜ਼ ਪਵੇਗੀ। ਦੋ ਜਾਂਣਿਆਂ ਨਾਲ ਪਿਆਰ ਨਹੀਂ ਹੋ ਸਕਦਾ। ਚੱਲੀ ਭਾਵੇਂ ਦੋ ਨਾਲ ਜਾਵੇ, ਮਨ ਇੱਕੋਂ ਨੂੰ ਚਹੁੰਦਾ ਹੈ। ਘਾਲਾ-ਮਾਲਾ ਚਾਹੇ ਦੂਜੇ ਨਾਲ ਵੀ ਚੱਲੀ ਜਾਵੇ। ਇੱਕ ਨੂੰ ਪਿਆਰ ਕਰਦਿਆਂ ਦੂਜੇ ਨੂ ਖੁਸ਼ ਨਹੀਂ ਕਰ ਸਕਦੇ। ਇਹ ਜੋ ਲੋਕ ਕਹਿੰਦੇ ਹਨ," ਪਹਿਲਾ ਪਿਆਰ ਹੀ ਸੱਚਾ ਪਿਆਰ ਹੈ। ਇਸ ਪਹਿਲੇ ਪਿਆਰ ਨੂੰ ਕੋਈ ਭੁੱਲ ਨਹੀਂ ਸਕਦਾ। " ਸਬ ਬਕਬਾਸ ਹੈ। ਪਿਆਰ ਕੱਪੜਿਆਂ ਵਾਂਗ ਬਦਲਿਆ ਜਾਂਦਾ ਹੈ। ਜੇ ਇੱਕ ਨਾਲ ਪਿਆਰ ਹੋ ਗਿਆ। ਸ਼ੜਕਾਂ ਉਤੇ ਮੋੜਾ ਉਤੇ ਬੈਠ ਹੋਰਾਂ ਦੀ ਤਾਕ ਝਾਕ ਕਿਉਂ ਕਰਦੇ ਹਨ? ਕਿਉਂਕਿ ਮਨ ਰੂਪ ਦੇਖ-ਦੇਖ ਕੇ, ਰੱਜਦਾ ਨਹੀਂ ਹੈ। ਪਹਿਲਾ ਪਿਆਰ ਤਾਂ ਕਾਲਜ਼ ਵਿੱਚ ਹੋ ਜਾਂਦਾ ਹੈ। ਜਿਹੜੇ ਇਸ ਪਹਿਲੇ ਪਿਆਰ ਨਾਲ ਵਿਆਹ ਕਰ ਲੈਂਦੇ ਹਨ। ਉਨਾਂ ਦਾ ਐਸਾ ਹਸ਼ਰ ਹੁੰਦਾ ਹੈ। ਐਸੇ ਲੋਕਾਂ ਦਾ ਪਹਿਲਾ ਪਿਆਰ ਕਿਸੇ ਹੋਰ ਨਾਲ ਹੋ ਜਾਂਦਾ ਹੈ। ਇਸ ਬਾਰ ਦੂਜੇ ਸਾਥੀ ਦਾ ਪਹਿਲਾ ਪਿਆਰ ਹੁੰਦਾ ਹੈ। ਜਿਸ ਨਾਲ ਪਹਿਲੇ ਦਾ ਪਹਿਲਾ ਪਿਆਰ ਹੋਇਆ ਸੀ। ਉਹ ਉਸ ਸਮੇਂ ਨੂੰ ਦੁਕਾਰਦਾ ਰਹਿੰਦਾ ਹੈ। ਹੋਈ ਭੁੱਲ ਉਤੇ ਲਾਹਨਤਾ ਪਾਉਂਦਾ ਹੈ। ਜਦੋਂ ਪਹਿਲਾ ਪਿਆਰ ਹੋਇਆ ਸੀ। ਪਹਿਲੇ ਪਿਆਰ ਵਾਲੇ ਪਹਿਲੇ ਸਾਥੀ ਨੂੰ ਜਿਉਂਦਾ ਜਾਗਦਾ ਛੱਡ ਕੇ, ਕਿਸੇ ਹੋਰ ਸਾਥੀ ਨਾਲ ਵਿਆਹ ਬੱਚੇ ਜੰਮਣ ਲਈ ਕਰਦੇ ਹਨ। ਜਾਂ ਫਿਰ ਬੇਹੀ ਸਬਜ਼ੀ ਖਾ ਕੇ, ਜੀਅ ਲੱਥ ਜਾਂਦਾ ਹੈ। ਤਾਜ਼ੀ ਚੀਜ਼ ਨੂੰ ਮੂੰਹ ਮਾਰਨ ਨੂੰ ਦਿਲ ਕਰਦਾ ਹੈ। ਪੁਰਣੇ ਪਹਿਲੇ ਪਿਆਰ ਨੂੰ ਛੱਡ ਕੇ, ਜਿਥੇ ਬੰਦਾ ਨਵੀ ਥਾਂ ਜਾਂਦਾ ਹੈ। ਉਥੇ ਹੀ ਐਸਾ ਪਹਿਲਾ ਪਿਆਰ ਸ਼ੁਰੂ ਹੋ ਜਾਦਾ ਹੈ। ਅੱਗਲੇ ਨੂੰ ਤਾਂ ਇਹੀ ਦੱਸਣਾਂ ਪੈਂਦਾ ਹੈ। ਮੇਰਾ ਤੇਰੇ ਨਾਲ ਹੀ ਪਹਿਲਾ ਪਿਆਰ ਹੈ। ਜੇ ਅਗਲਾ ਗਿੱਣਤੀ ਦੱਸਣ ਲੱਗ ਜਾਵੇ, ਖਿਲਾਰਾ ਪੈ ਜਾਵੇਗਾ। ਨਾਂ ਹੀ ਐਸਾ ਕੋਈ ਥਰਮਾਂ ਮੀਟਰ ਹੈ। ਸਹੀ ਗਿੱਣਤੀ ਦੱਸ ਸਕੇ। ਇਹ ਕੁਦਰਤ ਵੀ ਬਹੁਤ ਵਧੀਆ ਖੇਡ ਖੇਡਦੀ ਹੈ। ਜੇ ਕੋਈ ਸੁਹਾਗ ਰਾਤ ਨੂੰ ਯਾਰਾ-ਪਿਆਰਾਂ ਦੀ ਗਿੱਣਤੀ ਗੁਣਾਉਣ ਲੱਗ ਜਾਵੇ। ਗੜਬੜ ਹੋਣ ਉਤੇ, ਪਹਿਲੇ ਯਾਰਾ-ਪਿਆਰਾਂ ਵਿੱਚੋਂ ਇੱਕ ਵੀ ਭਾਲਇਆ ਨਹੀ ਲੱਭਣਾਂ। ਉਨਾਂ ਦੀ ਨਜ਼ਰ ਵਿੱਚ ਯਾਰ-ਪਿਆਰਾਂ ਹੋਰ ਕੋਈ ਬਣ ਚੁੱਕਾ ਹੈ। ਵਾਪਸ ਜੂਠੇ ਯਾਰ ਦਾ ਯਾਰ ਬੱਣ ਕੇ ਹੋਰ ਪਿਆਰ ਕਰਨ ਦੀ ਗੁਜੈਇਸ਼ ਨਹੀਂ ਹੁੰਦੀ।
ਹੈਰੀ ਪੰਜ ਬੱਚਿਆਂ ਦਾ ਡੈਡੀ ਸੀ। ਵੱਡੀ ਬੇਟੀ 32 ਸਾਲਾਂ ਦੀ ਸੀ। ਉਸ ਦੀ ਸ਼ਾਂਦੀ ਹੋ ਚੁਕੀ ਸੀ। ਉਸ ਤੋਂ ਛੋਟਾ ਬੇਟਾ 30 ਸਾਲਾਂ ਦਾ ਡਾਕਟਰ ਸੀ। ਉਸ ਦੀ ਵੀ ਸ਼ਾਂਦੀ ਹੋ ਚੁਕੀ ਸੀ। ਉਸ ਤੋਂ ਛੋਟੀ ਕੁੜੀ 15 ਸਾਲਾਂ ਦੀ ਪੜ੍ਹਦੀ ਸੀ। ਛੋਟਾ ਅਜੇ ਸਕੂਲ ਨਹੀਂ ਜਾਂਣ ਲੱਗਾ ਸੀ। ਹੈਰੀ 32 ਸਾਲਾਂ ਤੋਂ ਬੱਚੇ ਹੀ ਦੇਈ ਜਾ ਰਿਹਾ ਸੀ। ਹੈਰੀ ਇੱਕ ਰਾਤ ਆਪਣੇ ਘਰ 22 ਕੁ ਸਾਲਾਂ ਦੀ ਇੱਕ ਕੁੜੀ ਨੂੰ ਲੈ ਕੇ ਆ ਗਿਆ। ਇਹ ਆਪ ਵੀ ਡਾਕਟਰ ਸੀ। ਕੁੜੀ ਦੀ ਹਾਲਤ ਦੇਖ ਕੇ, ਹੈਰੀ ਦੀ ਪਤਨੀ ਨੇ ਸੋਚਿਆ, " ਸ਼ਇਦ ਬੱਚਾ ਹੋਣ ਵਾਲਾ ਹੋਣ ਕਰਕੇ, ਇਸ ਦੀ ਹਾਲਤ ਖ਼ਰਾਬ ਹੈ। ਇਸ ਲਈ ਮਦੱਦ ਕਰਨ ਲਈ ਘਰ ਲੈ ਆਇਆ ਹੈ। " ਹੈਰਾਨੀ ਉਦੋਂ ਹੋਈ ਜਦੋਂ ਹੈਰੀ ਉਸ ਕੁੜੀ ਨੂੰ ਆਪਣੇ ਕੰਮਰੇ ਵਿੱਚ ਲੈ ਗਿਆ। ਹੈਰੀ ਨੇ ਆਪਣੀ ਪਤਨੀ ਨੂੰ ਕਿਹਾ, " ਇਹ ਮੇਰੀ ਪ੍ਰੇਮਕਾ ਹੈ। ਮੇਰੇ ਬੱਚੇ ਦੀ ਮਾਂ ਬੱਣਨ ਵਾਲੀ ਹੈ। ਤੂੰ ਦੂਜੇ ਕਿਸੇ ਕੰਮਰੇ ਵਿੱਚ ਸੌਂ ਜਾ। " ਉਸ ਦੀ ਪਤਨੀ ਨੂੰ ਇਹ ਸਵੀਕਾਰ ਨਹੀਂ ਸੀ। ਕੋਈ ਬਾਹਰਲੀ ਔਰਤ ਉਸ ਦੇ ਘਰ ਆਕੇ। ਉਸ ਦਾ ਕੰਮਰਾਂ ਤੇ ਪਤੀ ਸੰਭਾਲ ਲਵੇ। ਉਹ ਲਈ ਸਬ ਕੁੱਝ ਬਰਦਾਸਤ ਤੋਂ ਬਾਹਰ ਹੋ ਰਿਹਾ ਸੀ। ਉਸ ਨੇ ਹੈਰੀ ਨੂੰ ਕਿਹਾ, " ਤੂੰ ਇਹ ਗੰਦ ਘਰ ਵਿੱਚ ਨ ਖਿਲਾਰ। ਚੰਗਾ ਹੋਵੇਗਾ। ਇਸ ਦਾ ਪ੍ਰਬੰਦ ਬਾਹਰ ਕਿਤੇ ਕਰ ਦੇ। ਮੇਰੇ ਘਰ ਵਿੱਚ ਇਹ ਨਹੀਂ ਰਹਿ ਸਕਦੀ। " ਹੈਰੀ ਗੁੱਸੇ ਵਿੱਚ ਕੰਭਣ ਲੱਗਾ। ਉਸ ਨੇ ਥਰਥਰਾਉਂਦੀ ਅਵਾਜ਼ ਵਿੱਚ ਕਿਹਾ, " ਤੂੰ ਘਰ ਦੀ ਕੀ ਲੱਗਦੀ ਹੈ? ਇਹ ਮੇਰਾ ਘਰ ਹੈ। ਤੂੰ ਤਾਂ ਇੱਕ ਦਿਨ ਵੀ ਕਮਾਂਈ ਨਹੀਂ ਕੀਤੀ। ਮੇਰੀ ਕਮਾਂਈ ਦਾ ਘਰ ਬੱਣਿਆ ਹੈ। ਤੈਨੂੰ ਗੁੱਤੋਂ ਫੜ ਕੇ ਬਾਹਰ ਕਰਦਾ ਹਾਂ। " ਉਸ ਦੀ ਪਤਨੀ ਨੇ ਕਿਹਾ, " ਤੂੰ ਘਰ ਲਈ ਸਬ ਕੁੱਝ ਕੀਤਾ ਹੈ। ਮੈਂ ਬੱਚੇ ਤੇ ਘਰ ਨੂੰ ਸੰਭਾਲਿਆ ਹੈ। ਮੈਂ ਵੀ ਬਰਾਬਰ ਦੀ ਮਾਲਕ ਹਾਂ। " ਜਿਉਂ ਹੀ ਹੈਰੀ ਆਪਣੀ ਪਤਨੀ ਨੂੰ ਘਰੋਂ ਬਾਹਰ ਨੂੰ ਧੱਕੇ ਦੇਣ ਲੱਗਿਆ। ਬੱਚਿਆਂ ਨੇ ਮਾਂ ਨੂੰ ਛੱਡਾਉਣ ਦੀ ਕੋਸ਼ਸ ਕੀਤੀ। ਪਰ ਹੈਰੀ ਨੂੰ ਤਾਂ ਨਵੀਂ ਰੰਨ ਦਾ ਇਸ਼ਕ ਸਿਰ ਨੂੰ ਚੜ੍ਹਿਆ ਹੋਇਆ ਸੀ। ਉਸ ਨੇ ਧੱਕੇ ਮਾਰ ਕੇ ਆਪਣੀ ਪਤਨੀ ਘਰੋਂ ਬਾਹਰ ਕਰ ਦਿੱਤੀ। 15 ਸਾਲਾਂ ਦੀ ਕੁੜੀ ਨੇ 911 ਨੂੰ ਫੋਨ ਕਰ ਦਿੱਤਾ। 5 ਮਿੰਟ ਵਿੱਚ ਪੁਲੀਸ ਦੀਆਂ ਚਾਰ ਗੱਡੀਆਂ ਆ ਗਈਆਂ। ਦੱਗੜ-ਦੱਗੜ ਕਰਦੇ 8 ਪੁਲੀਸ ਵਾਲੇ ਆ ਧੱਮਕੇ। ਉਨਾਂ ਨੇ ਆਉਂਦਿਆਂ ਹੀ ਹੈਰੀ ਦੀ ਪਤਨੀ ਨੂੰ ਘਰ ਦੇ ਅੰਦਰ ਕੀਤਾ। ਹੈਰੀ ਨਾਲ ਗੱਲਾਂ ਕੀਤੀਆਂ। ਉਸ ਨੂੰ ਦੱਸਿਆ, " ਉਹ ਆਪਣੀ ਪਤਨੀ ਨੂੰ ਘਰੋਂ ਬਾਹਰ ਨਹੀਂ ਕਰ ਸਕਦਾ। ਪੁਲੀਸ ਦਾ ਫੈਸਲਾਂ ਹੈ। ਤੂੰ ਅੱਜ ਘਰ ਅੰਦਰ ਨਹੀਂ ਰਹਿ ਸਕਦਾ। ਨਾਂ ਹੀ ਘਰ ਦੇ ਆਲੇ ਦੁਆਲੇ ਆ ਸਕਦਾ ਹੈ। ਤੇਰੇ ਉਤੇ ਪਤਨੀ ਨੂੰ ਕੁੱਟਣ ਦਾ ਚਾਰਜ਼ ਹੈ। ਅਗਲਾਂ ਫੈਸਲਾਂ ਅਦਾਲਤ ਕਰੇਗੀ। " ਹੈਰੀ ਨੇ ਕਿਹਾ, " ਮੈਂ ਆਪ ਹੀ ਘਰੋਂ ਚੱਲਿਆ ਜਾਂਦਾ ਹਾਂ। ਲੇਡੀ ਪੁਲੀਸ ਨੇ ਉਹ ਨਵੀਂ ਆਈ ਔਰਤ ਨੂੰ ਪੁੱਛਿਆ, " ਤੂੰ ਆਪੇ ਇਸ ਘਰ ਵਿੱਚੋਂ ਬਾਹਰ ਹੋ ਜਾਵੇਗੀ, ਜਾਂ ਤੇਰੇ ਉਤੇ ਕਿਸੇ ਦੇ ਘਰ ਘੁਸਣ ਦਾ ਚਲਾਣ ਕਰੀਏ। ਤੇ ਹੱਥ ਕੜੀ ਲਾ ਲੇ ਪੁਲੀਸ ਸਟੇਸ਼ਨ ਲੈ ਕੇ ਜਾਈਏ। " ਉਹ ਬਗੈਰ ਕੁੱਝ ਬੋਲੇ ਆਪੇ ਘਰੋਂ ਚਲੀ ਗਈ। ਇਹ ਕੁੜੀ ਦਾ ਹੈਰੀ ਨਾਲ ਐਸਾ ਪਹਿਲਾ ਪਿਆਰ ਸੀ। ਹੈਰੀ ਦੀ ਪਤਨੀ ਨੂੰ ਉਸ ਦੇ ਐਸੇ ਪਹਿਲੇ ਪਿਆਰ ਨੇ ਜ਼ਲਬਾ ਦਿਖਾ ਦਿੱਤਾ ਸੀ। 35 ਸਾਲਾਂ ਇੱਕਠੇ ਰਹਿੱਣ ਦੀ ਤੱਪਸਿਆਂ ਨੂੰ 22 ਸਾਲਾਂ ਦੀ ਭਰ ਜੁਵਾਨ ਔਰਤ ਨੇ ਪਹਿਲੇ ਪਿਆਰ ਨੂੰ ਭੰਗ ਕਰ ਦਿੱਤਾ ਸੀ। ਅੱਜ ਕੱਲ ਐਸਾ ਪਹਿਲਾ ਪਿਆਰ ਹੈ। ਐਸਾ ਪਹਿਲਾ ਪਿਆਰ ਜਿੰਦਗੀਆਂ ਵਿੱਚ ਤ੍ਰੇਰੜਾ ਪਾ ਰਿਹਾ ਹੈ। ਮਨੁੱਖਤਾਂ ਵਿੱਚ ਵੰਡੀਆਂ ਪਾ ਰਿਹਾ ਹੈ। ਤੋੜ-ਮਰੋੜ ਰਿਹਾ ਹੈ।
ਗੱਲ ਤਲਾਕ ਉਤੇ ਮੁੱਕ ਗਈ। ਅਦਾਲਤ ਦਾ ਫੈਸਲਾਂ ਸੀ। ਹੈਰੀ ਦੀ ਪਤਨੀ ਉਸ ਦੀ ਪੂਰੀ ਜਾਇਦਾਦ ਵਿਚੋਂ ਅੱਧ ਦੀ ਮਾਲਕ ਸੀ। ਦੋਂਨਾਂ ਬੱਚਿਆਂ ਦਾ ਪੂਰਾ ਖ਼ੱਰਚਾ ਹੈਰੀ ਇੱਕਲੇ ਉਤੇ ਪਾ ਦਿੱਤਾ ਸੀ। ਬੱਚੇ ਆਪਣੇ ਡੈਡੀ ਨੂੰ ਮਿਲਣਾਂ ਵੀ ਨਹੀਂ ਚਹੁੰਦੇ ਸਨ। ਨਵੀ ਆਈ ਔਰਤ ਵੀ ਹੈਰੀ ਦਾ ਸਾਥ ਛੱਡ ਗਈ ਸੀ।


Comments

Popular Posts