ਵਿਸ਼ਵਾਸ਼ ਜਿਤਾਉਣ ਵਾਲੇ ਹੀ ਭਰੋਸਾ ਤੋੜਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਵਿਸ਼ਵਾਸ਼ ਉਤੇ ਦੁਨੀਆਂ ਚਲਦੀ ਹੈ। ਵਿਸ਼ਵਾਸ਼, ਭਰੋਸਾ ਮਨ ਦੀ ਇਕਗਰਤਾਂ ਉਤੇ ਖੜ੍ਹਾ ਹੈ। ਕੀ ਮਨ ਤੱਕੜਾ, ਤੁੰਦਰੁਸਤ ਹੈ, ਇਮਾਨਦਾਰ ਹੈ? ਜਿਸ ਦਾ ਇਮਾਨ ਪੱਕਾ ਹੈ। ਉਸ ਉਤੇ ਵਿਸ਼ਵਾਸ਼ ਪੱਕਾ ਹੈ। ਵਿਸ਼ਵਾਸ਼ ਤੇ ਇਮਾਨਦਾਰੀ ਇੱਕੋਂ ਸਾਥ ਹੁੰਦੇ ਹਨ। ਜਿਸ ਵਿੱਚ ਇਮਾਨਦਾਰੀ ਹੋਵੇਗੀ, ਉਸੇ ਉਤੇ ਦੂਜੇ ਬੰਦੇ ਵਿਸ਼ਵਾਸ਼ ਕਰ ਸਕਦੇ ਹਨ। ਹਰ ਬੰਦੇ ਉਤੇ ਅੱਖਾਂ ਮੀਚ ਕੇ, ਵਿਸ਼ਵਾਸ਼ ਨਾਂ ਕਰੋ। ਅੱਖਾਂ ਤੇ ਕੰਨ ਖੁੱਲੇ ਰੱਖੋ। ਬੰਦੇ, ਅੋਰਤਾਂ, ਬੱਚਿਆਂ ਦੀ ਪੱਰਖ ਕਰਦੇ ਰਹੋ। ਬਹੁਤਾ ਵਿਸ਼ਵਾਸ਼ ਵੀ ਦੂਜੇ ਬੰਦੇ ਨੂੰ ਵਿਸ਼ਵਾਸ਼ ਘਾਤ ਦਾ ਰਸਤਾ ਦਿæਖਾਉਂਦਾ ਹੈ। ਵਿਸ਼ਵਾਸ਼ ਜਿਤਾਉਣ ਵਾਲੇ ਭਰੋਸਾ ਤੋੜਦੇ ਹਨ। ਅਸੀਂ ਕਿਸੇ ਦੇ ਅੰਦਰ ਦੀ ਹਾਲਤ ਬੁੱਝ ਨਹੀਂ ਸਕਦੇ। ਮਨ ਵਿੱਚ ਚੰਗੀਆਂ ਗੱਲਾਂ ਵੀ ਹਨ। ਚੰਗੀਆਂ ਉਬਰਦੀਆ ਰਹਿੱਣ ਬਹੁਤ ਚੰਗਾ ਹੈ। ਮਾੜੀਆਂ ਆਦਤਾਂ ਵੀ ਹਨ। ਉਹ ਤਾਂ ਛੂਪੀਆਂ ਹੀ ਰਹਿੱਣ। ਜੇ ਕਿਤੇ ਬੰਦੇ ਦੀ ਅੰਦਰ ਦੀ ਬਿਰਤੀ ਦਾ ਪਤਾ ਲੱਗ ਜਾਵੇ। ਬੰਦੇ ਦੇ ਅੰਦਰ ਕੀ ਚਲਦਾ ਹੈ? ਸਬ ਦੋਸਤੀਆਂ ਯਾਰੀਆ ਟੁੱਟ ਜਾਂਣਗੀਆ। ਹਰ ਕੋਈ ਆਪਣਾ ਭਲਾ ਸੋਚਦਾ ਹੈ। ਇਸ ਲਈ ਹਰ ਬੰਦੇ ਨਾਲ ਮੱਤਲੱਬ ਦਾ ਵਾਸਤਾ ਹੀ ਰੱਖੀਏ। ਪਰ ਘਰ, ਪਰਿਵਾਰ, ਸਮਾਜ, ਨੌਕਰੀ ਤੇ ਵਿਚਰਦੇ ਹੋਏ ਸਾਰਿਆਂ ਦਾ ਲਿਹਾਜ ਰੱਖਣਾਂ ਪੈਂਦਾ ਹੈ। ਬਹੁਤੇ ਦਿਲੋਂ ਇੱਕ ਦੂਜੇ ਦਾ ਮਾਂਣ ਕਰਦੇ ਹਨ। ਉਹ ਮਨੋਂ ਤੇ ਸਰੀਰਕ ਪੱਖੋਂ ਤੰਦਰੁਸਤ ਹੁੰਦੇ ਹਨ। ਕਈ ਬੱਦਾ-ਚੱਟੀ ਗੁਜ਼ਾਰਾ ਕਰਦੇ ਹਨ। ਵਿਸ਼ਵਾਸ਼ ਨਾਲ ਦੁਨੀਆਂ ਨਾਲ ਸਾਂਝ ਪੈਦੀ ਹੈ। ਵਿਸ਼ਵਾਸ਼ ਨਾਲ ਦੋਸਤੀ ਬੱਣਦੀ। ਵਿਸ਼ਵਾਸ਼ ਉਤੇ ਦੋ ਪ੍ਰੇਮੀ ਪਿਆਰ ਕਰਦੇ ਹਨ। ਉਹ ਇਹ ਤਾਂ ਨਹੀਂ ਸੋਚਦੇ ਹੋਣੇ, " ਮੇਰਾ ਸਾਥੀ ਕਿਸੇ ਹੋਰ ਨੂੰ ਵੀ ਮੇਰੀ ਤਰਾਂ ਚਹੁੰਦਾ ਹੋਵੇਗਾ। ਇਹੀ ਵਿਸ਼ਵਾਸ਼ ਹੁੰਦਾ ਹੈ। ਇਹ ਮੇਰੇ ਜੋਗਾ ਹੈ। ਮੈਂ ਹੀ ਇਸ ਲਈ ਸਬ ਤੋਂ ਸੁੰਦਰ ਹਾਂ। ਇਸ ਦਾ ਜਿਉਣਾਂ ਮਰਨਾਂ ਮੇਰੇ ਨਾਲ ਹੈ। " ਅਗਰ ਇਹ ਵਿਸ਼ਵਾਸ਼ ਟੁੱਟ ਗਿਆ। ਉਹ ਮਰ ਮਿਟ ਕੇ, ਖੱਤਮ ਵੀ ਨਹੀਂ ਹੋਣ ਲੱਗਾ। ਰੱਬ ਕਿਸੇ ਹੋਰ ਨਾਲ ਮੇਲ ਬੱਣਾਂ ਦਿੰਦਾ ਹੈ। ਵਿਸ਼ਵਾਸ਼ ਕਿਸੇ ਹੋਰ ਉਤੇ ਟਿੱਕ ਜਾਂਦਾ ਹੈ। ਦੁਨੀਆਂ ਬਹੁਤ ਵੱਡੀ ਹੈ। ਪਤਨੀ ਪਤੀ ਉਤੇ ਵਿਸ਼ਵਾਸ਼ ਕਰਦੀ ਹੈ। ਉਹ ਸੋਚਦੀ ਹੈ, " ਪਤੀ ਸਿਰਫ਼ ਮੇਰਾ ਹੈ। ਮੈਨੂੰ ਹੀ ਪਿਆਰ ਕਰਦਾ ਹੈ। ਮੇਰੇ ਹੁੰਦਿਆਂ ਪਤੀ ਨੂੰ ਕਿਸੇ ਹੋਰ ਔਰਤ ਦੀ ਲੋੜ ਨਹੀਂ ਪੈਂਦੀ ਹੈ। ਪਤੀ ਪਤਨੀ ਉਤੇ ਵਿਸ਼ਵਾਸ਼ ਕਰਦਾ ਹੈ। ਉਹ ਸੋਚਦਾ ਹੈ, " ਮੇਰੀ ਪਤਨੀ ਇਮਾਨਦਾਰ ਹੈ। ਜੋ ਵੀ ਦਾਲ ਰੋਟੀ ਪਤਨੀ ਬਣਾਉਂਦੀ ਹੈ। ਸਾਰਾ ਸੇਹਿਤ ਮੰਦ ਹੈ। ਬੱਚੇ ਪੈਦਾ ਕਰਦੀ ਹੈ। ਕਾਸੇ ਵਿੱਚ ਖੋਟ ਨਹੀਂ ਹੈ। ਜੋ ਦਿਖਦਾਂ ਹਾਂ। ਪਤਨੀ ਵੈਸੀ ਹੀ ਹੈ। ਮੈਂ ਹੀ ਬੱਚਿਆਂ ਦਾ ਬਾਪ ਹਾਂ। " ਬੱਚੇ ਮਾਂ-ਬਾਪ ਉਤੇ ਵਿਸ਼ਵਾਸ਼ ਕਰਦੇ ਹਨ। ਉਹ ਸੋਚਦੇ ਹਨ, " ਸਾਡੇ ਮਾਂ-ਬਾਪ ਇਹੀ ਹਨ। ਜੋ ਵੀ ਮਾਂ-ਬਾਪ ਸਾਡੇ ਲਈ ਕਰਦੇ ਹਨ। ਚੰਗਾ ਕਰਦੇ ਹਨ। " ਜੋ ਬੱਚੇ ਮਾਂ-ਬਾਪ ਦਾ ਆਦਰ ਕਰਦੇ ਹਨ। ਉਹ ਸਦਾ ਸੁੱਖੀ ਰਹਿੰਦੇ ਹਨ। ਮਾਪਿਆਂ ਤੋਂ ਸਹੀ ਸੇਧ ਲੈਂਦੇ ਹਨ। ਦੁਨੀਆਂ ਦੇ ਸਾਰੇ ਕੰਮ ਵਿਸ਼ਵਾਸ਼ ਨਾਲ ਚਲਦੇ ਹਨ। ਮਜ਼ਦੂਰ ਮਾਲਕ ਉਤੇ ਵਿਸ਼ਵਾਸ਼ ਕਰਦਾ ਹੈ। ਬਈ ਇਹ ਮੇਰੀ ਤੱਨਖ਼ਾਹ ਸਮੇਂ ਸਿਰ ਦੇ ਦੇਵੇਗਾ। ਮਾਲਕ ਨੂੰ ਵੀ ਵਿਸ਼ਵਾਸ਼ ਕਰਨਾਂ ਪੈਦਾ ਹੈ। ਮਜ਼ਦੂਰ ਅੱਛਾ ਹੈ। ਇਮਾਨਦਾਰੀ ਨਾਲ ਕੰਮ ਕਰੇਗਾ। ਅਸੀਂ ਪਲੇਨ ਵਿੱਚ ਇਹੀ ਵਿਸ਼ਵਾਸ਼ ਨਾਲ ਬੈਠਦੇ ਹਾਂ। ਸਹੀ ਸਲਾਮਤ ਮੰਜਲ æਉਤੇ ਪਹੁੰਚ ਜਾਵਾਂਗੇ। ਵਿਸ਼ਵਾਸ਼ ਹੁੰਦਾ ਹੈ। ਜਹਾਜ਼ ਤੇ ਉਸ ਦੇ ਕਰਮਚਾਰੀ ਇਮਾਨਦਾਰ ਹਨ।
ਜਦੋਂ ਬੰਦੇ ਦਾ ਵਿਸ਼ਵਾਸ਼ ਟੁੱਟਦਾ ਹੈ। ਉਹ ਹਰ ਬੰਦੇ ਉਤੇ ਛੱਕ ਕਰਦਾ ਹੈ। ਭਰੋਸਾ ਟੁੱਟਦਾ ਉਥੇ ਹੈ। ਜਿਥੇ ਅੰਨਾਂ ਜ਼ਕੀਨ ਕਰ ਲੈਂਦੇ ਹਾਂ। ਜੱਸੀ ਦਾ ਵਿਆਹ ਹੋਏ ਨੂੰ 25 ਕੁ ਸਾਲ ਹੋ ਗਏ ਸਨ। ਉਸ ਨੂੰ ਆਪਣੇ ਪਤੀ ਉਤੇ ਪੂਰਾ ਭਰੋਸਾ ਸੀ। ਪਤੀ ਦੀ ਨੀਅਤ ਉਤੇ, ਰੱਤੀ ਭਰ ਵੀ ਸ਼ੱਕ ਨਹੀਂ ਸੀ। ਹੋਰ ਸਮਾਜ ਦੇ ਲੋਕ ਵੀ ਉਸ ਨੂੰ ਗਊ, ਚਾਰ ਧੀਆਂ ਦਾ ਬਾਪ ਸਮਝਦੇ ਸਨ। 50 ਕੁ ਸਾਲਾਂ ਦੀ ਉਮਰ ਪਿਛੋਂ ਤਾਂ ਲੂਣ, ਮਿਰਚ, ਮਿੱਠਾ ਬਰਾਬਰ ਲੱਗਦਾ ਹੈ। ਕੋਈ ਖ਼ਾਸ ਸੁਆਦ ਨਹੀਂ ਰਹਿੰਦਾ। ਡਾਕਟਰ ਵੀ ਪ੍ਰਹੇਜ਼ ਕਰਨ ਨੂੰ ਕਹਿæਦੇ ਹਨ। ਜੇ ਇੰਨਾਂ ਨੂੰ ਖਾਂਦੇ ਰਹਾਂਗੇ। ਬਿਮਾਰੀਆਂ ਤੇ ਚਿੰਤਾਂ ਲੱਗ ਜਾਵੇਗੀ। ਇਸੇ ਤਰਾਂ ਬੰਦੇ ਦੇ ਸਰੀਰ ਅੰਦਰ ਵੀ ਕੁੱਝ ਮਿੱਠੇ ਕੋੜੇ ਮਸਾਲੇ ਹਨ। ਲੋੜੋ ਵੱਧ ਵਰਤੇ ਜਾਂਣ ਮਸੀਬਤਾਂ ਵਿੱਚ ਪਾ ਦਿੰਦੇ ਹਨ। ਜੱਸੀ ਦੀ ਭੂਆ ਦੀ ਕੁੜੀ 22 ਕੁ ਸਾਲਾਂ ਦੀ ਵੈਨਕੂਵਰ ਰਹਿੰਦੀ ਸੀ। ਉਸ ਕੋਲ ਸਾਲ ਕੁ ਦਾ ਮੁੰਡਾ ਸੀ। ਪਤੀ-ਪਤਨੀ ਵਿੱਚ ਲੜਾਈ ਹੋਈ। ਸਿਆਣੇ ਤਾ ਕਹਿੰਦੇ ਹਨ, '' ਪਤੀ-ਪਤਨੀ ਦੀ ਲੜਾਈ ਵਿੱਚ ਜਿਹੜਾ ਆਉਂਦਾ ਹੈ। ਉਹ ਬੇਵਕੂਫ਼ ਹੁੰਦਾ ਹੈ। ਜਿਥੇ ਦੋ ਭਾਡੇ ਹਨ, ਖੜਕਣੇ ਹਨ। ਜੇ ਉਹ ਕਿਸੇ ਗੱਲ ਤੋਂ ਸਹਿਮੱਤ ਨਹੀਂ ਹਨ। ਤੂੰ-ਤੂੰ, ਮੈਂ-ਮੈਂ ਪਿਛੋਂ ਆਪੇ ਸਮਝਤਾ ਕਰ ਲੈਣਗੇ। '' ਪਰ ਕਨੇਡਾ ਵਰਗੇ ਦੇਸ਼ ਵਿੱਚ ਤਾਂ ਕਿਸੇ ਨੂੰ ਘਰ ਰੱਖਣ ਦੀ ਲੋੜ ਨਹੀਂ ਪੈਂਦੀ। ਗੌਰਮਿੰਟ ਖ਼ਾਸ ਕਰ ਔਰਤਾਂ ਨੂੰ ਪੂਰੀ ਮਦੱਦ ਦਿੰਦੀ ਹੈ। ਜੱਸੀ ਨੂੰ Aੇਸ ਉਤੇ ਐਨਾਂ ਤਰਸ ਆਇਆ। ਉਸ ਨੇ ਭੂਆਂ ਦੇ ਪੁੱਤ ਦੀ ਕੁੜੀ, ਭਤੀਜੀ ਨੂੰ ਕੈਲਗਰੀ ਸੱਦ ਲਿਆ। ਉਹ ਕੁੜੀ ਜੱਸੀ ਦੇ ਬੱਚਿਆ ਵਿੱਚ ਘੁੱਲ ਮਿਲ ਗਈ ਸੀ। ਉਸ ਦੇ ਪਤੀ ਨੂੰ ਅਕੰਲ ਕਹਿੰਦੀ ਸੀ। ਸਾਰਿਆਂ ਨਾਲ ਚੰਗਾ ਵਰਤਾ ਕਰਦੀ ਸੀ। ਭਤੀਜੀ ਪਰਿਵਾਰ ਦਾ ਮੈਂਬਰ ਬੱਣ ਗਈ ਸੀ। ਘਰ ਦਾ ਦਾਲ-ਰੋਟੀ ਦਾ ਕੰਮ ਕਰ ਲੈਂਦੀ ਸੀ। ਜੱਸੀ ਨੇ ਉਸ ਦੇ ਸੌਹੁਰਾ ਪਰਿਵਾਰ ਨਾਲ ਸਮਝੋਤਾਂ ਕਰਾਉਣ ਦੀ ਕੋਸ਼ਸ਼ ਨਹੀਂ ਕੀਤੀ ਸੀ। ਸਗੋਂ ਉਸ ਨੂੰ ਘਰ ਸੰਭਾਲ ਕੇ, ਆਪ ਇੰਡੀਆਂ ਨੂੰ ਚਲੀ ਗਈ। ਕਨੇਡਾ ਦੇ ਠੰਡੇ ਦੇਸ਼ ਵਿੱਚ ਉਸ ਦੇ ਜੋੜਾਂ ਵਿੱਚ ਦਰਦ ਰਹਿੰਦਾ ਸੀ। ਭਾਰਤ ਵਿੱਚ ਦੇਸੀ ਦੁਵਾਈਆਂ ਖਾਂਣ ਕਰਕੇ, ਗਰਮ ਦੇਸ਼ ਕਰਕੇ, ਉਸ ਦੇ ਦਰਦ ਘੱਟ ਗਏ ਸਨ। ਉਸ ਨੂੰ ਉਥੇ ਇਕ ਸਾਲ ਲੱਗ ਗਿਆ ਸੀ। ਇਧਰ ਆਪਣੇ ਘਰ ਦੁੱਧ ਦੀ ਰਾਖੀ ਬਿੱਲਾ ਬੈਠਾ ਗਈ। ਜਦੋਂ ਉਹ ਵਾਪਸ ਆਈ। ਘਰ ਦੇ ਹਾਲਤ ਬਦਲੇ ਹੋਏ ਸਨ। ਉਸ ਦੇ ਪਤੀ ਤੇ ਭਤੀਜੀ ਦਾ ਬਿਸਤਰ ਇੱਕ ਹੋ ਗਿਆ ਸੀ। ਬੱਚਿਆਂ ਨੇ ਵੀ ਘਰ ਦੀ ਕਹਾਣੀ ਦਾ ਸਾਰਾ ਕੁੱਝ ਦੱਸ ਦਿੱਤਾ ਸੀ। ਜੱਸੀ ਦੇ ਬਰਦਾਤ ਤੋਂ ਬਾਹਰ ਦੀ ਗੱਲ ਹੋ ਗਈ ਸੀ। " ਅੱਗ ਲੈਣ ਆਈ, ਘਰ ਵਾਲੀ ਬਣ ਬੈਠੀ। " ਸਿਆਣੀ ਬੁੜੀਆਂ ਕਹਿੰਦੀਆਂ ਸੁਣੀਆਂ ਗਈਆਂ ਹਨ, '' ਫੁਫੜ ਭਤੀਜੀ ਦਾ ਕੀ ਲੱਗਦਾ ਹੈ? "
ਭਤੀਜੀ ਫੁਫੜ ਦੀ ਖੂਬ ਜੰਮ ਰਹੀ ਸੀ। ਬਿਮਾਰ 50 ਸਾਲਾ ਪਤਨੀ ਦੀ ਥਾਂ, ਉਸ ਨੂੰ 22 ਸਾਲਾਂ ਦੀ ਕੁੜੀ ਮਿਲ ਗਈ ਸੀ। ਦੋਂਨੇਂ ਅੋਰਤਾਂ ਘਰ ਰੱਖਣ ਵਿੱਚ ਉਸ ਨੂੰ ਕੋਈ ਇਤਰਾਜ਼ ਵੀ ਨਹੀਂ ਸੀ। ਭੀਤੀਜੀ ਨੂੰ ਬਿਜ਼ਨਸ ਮੈਨ ਮਿਲ ਗਿਆ ਸੀ। ਜਿਸ ਕੋਲ ਘਰ ਬਿਜ਼ਨਸ ਸੀ। ਜੱਸੀ ਭੀਤੀਜੀ ਨੂੰ ਸੌਤਨ ਕਿਵੇਂ ਬਰਦਾਸਤ ਕਰਦੀ? ਉਸ ਨੇ ਕਨੂੰਨ ਦਾ ਦਰਵਾਜ਼ਾ ਖੱੜਕਾ ਦਿੱਤਾ। ਕਨੇਡਾ ਦਾ ਕਨੂੰਨ ਤਾਂ ਪਤਾ ਹੀ ਹੈ। ਬੰਦਿਆਂ ਦੀ ਘੀਸੀ ਕਰਾ ਦਿੰਦਾ ਹੈ। ਇਸ ਗੱਲੋਂ ਕਨੇਡਾ ਦੇ ਕਨੂੰਨ ਦੀ ਦਾਤ ਦਿੰਦੀ ਹਾਂ। ਮਰਦ ਨੂੰ ਐਸਾ ਘੇਰਾ ਪਾਉਂਦੇ ਹਨ। ਬੰਦਾ 2, 4 ਸਾਲ ਗੱਧੀ-ਗੇੜ ਪੈ ਕੇ, ਰਸਤੇ ਉਤੇ ਆ ਜਾਂਦਾਂ ਹੈ। ਜੇ ਨਾਂ ਲੋਟ ਆਵੇ, ਹਰਜ਼ਨਾਂ ਭਰਦਾ ਰਹਿੰਦਾ ਹੈ। ਪੂਰੇ 18 ਸਾਲ ਤਾਂ ਬਾਗ਼ੀ ਹੋਏ, ਬੱਚੇ ਤੇ ਪਤਨੀ ਨੂੰ ਮਹੀਨਾਂ ਦਿੰਦਾ ਰਹਿੰਦਾ ਹੈ। ਕੇਸ ਹੋਣ ਉਤੇ ਇਸ ਬਿਜ਼ਨਸ ਮੈਨ ਨੂੰ ਘਰ ਵਿੱਚੋਂ ਕੱਢ ਕੇ ਸ਼ੜਕ ਉਤੇ ਖੜ੍ਹਾ ਕਰ ਦਿੱਤਾ। ਬੱਚੇ ਘਰ ਪਤਨੀ ਨੂੰ ਦੇ ਦਿੱਤੇ। ਗੌਰਮਿੰਟ ਜੱਸੀ ਉਤੇ ਛੱਤਰ ਬਣ ਕੇ ਝੂਲਣ ਲੱਗੀ। ਉਸ ਦਾ ਪਤੀ ਉਸ ਔਰਤ ਨੂੰ ਲੈ ਕੇ, ਕਿਰਾਏ ਦੇ ਇੱਕ ਕੰਮਰੇ ਦੇ ਘਰ ਵਿੱਚ ਰਹਿੱਣ ਲੱਗਾ। ਰੱਬ ਦੀ ਕਰਾਮਾਤ ਦੇਖੋ। ਜੱਸੀ ਦੇ ਪੁੱਤਰ ਨਹੀਂ ਸੀ। ਇਸੇ ਲਈ ਉਸ ਦੇ ਪਤੀ ਨੇ ਉਸ ਦੀ ਭਤੀਜੀ ਨਾਲ ਸਬੰਧ ਬੱਣਾ ਲਏ ਸਨ। 4 ਸਾਲ ਉਸ ਕੁੜੀ ਨੂੰ ਬੱਚਾ ਨਹੀਂ ਹੋਇਆ। ਜਦੋਂ ਉਹ ਕੁੜੀ ਅੱਗੇ ਕਿਸੇ ਹੋਰ ਨਾਲ ਟਰਾਂਟੋਂ ਪਹੁੰਚ ਗਈ। ਤਾਂ ਇਸ ਬੰਦੇ ਨੇ ਵੀ ਆਪਣੀ ਪਤਨੀ ਅੱਗੇ ਗੋਡੇ ਟੇਕ ਦਿੱਤੇ। ਗੌਰਮਿੰਟ ਨੇ ਇੱਕ ਸਾਲ ਦਾ ਉਸ ਉਤੇ ਨੋਟਸ ਲਗਾ ਦਿੱਤਾ। ਜੇ ਇੱਕ ਸਾਲ ਵਿੱਚ ਕੋਈ ਹੋਰ ਕਰਤੂਤ ਕੀਤੀ। ਅਦਾਲਤ ਦਾ ਵਿਸ਼ਵਾਸ਼ ਤੋੜਿਆ। ਸਿੱਧੀ ਜੇਲ ਹੋਵੇਗੀ। ਔਰਤਾਂ ਦੀ ਵੀ ਸਮਝ ਨਹੀਂ ਲੱਗਦੀ। ਥਾਂ-ਥਾਂ ਜੂਠੇ ਭੰਡਿਆਂ ਵਿੱਚ ਮੂੰਹ ਮਾਰਨ ਵਾਲੇ ਆਵਾਰਾਂ ਕੁੱਤਿਆਂ ਵਰਗੇ ਬੰਦਿਆਂ ਨੂੰ ਕਿਵੇਂ ਘਰ ਵਾੜ ਲੈਂਦੀਆਂ ਹਨ? ਐਸੇ ਲੋਕਾਂ ਨੇ ਬਿਮਾਰੀਆਂ ਹੀ ਫੈਲਾਉਣੀਆਂ ਹਨ।

Comments

Popular Posts