ਕੁੜੀਆਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਸਾਡੇ ਵਿਚੋਂ ਸਬ ਦੇ ਧੀਆ ਪੁੱਤਰ ਹਨ। ਪੁੱਤਰ ਕੁੱਝ ਵੀ ਕਰੇ, ਸਬ ਹਜ਼ਮ ਹੋ ਜਾਦਾ ਹੈ। ਉਸ ਦੀ ਹਰ ਗੱਲ਼ਤੀ ਮੁਆਫ਼ ਕੀਤੀ ਜਾਂਦੀ ਹੈ। ਜੇ ਕਿਸੇ ਕੁੜੀ ਨਾਲ ਛੇੜ-ਛਾੜ ਵੀ ਕਰੇ, ਮਾਂਣ ਮਹਿਸੂਸ ਕੀਤਾ ਜਾਂਦਾ ਹੈ। ਬਈ ਮੁੰਡਾ ਕੁੜੀਆ ਛੇੜਨ ਜੋਗਾ ਹੋ ਗਿਆ ਹੈ। ਨੌਜਵਾਨ ਹੋ ਗਿਆ ਹੈ। ਇਸ ਮਾਮਲੇ ਵਿੱਚ ਕੁੜੀਆਂ ਲਈ ਸਾਡੇ ਸਬ ਦੇ ਬਿਚਾਰ ਵੱਖਰੇ ਹਨ। ਕੁੜੀਆ ਇਸ ਬਾਰੇ ਵਿੱਚ ਕਿਸੇ ਨਾਲ ਗੱਲ ਸਾਂਝੀ ਨਹੀ ਕਰ ਸਕਦੀਆਂ। ਹਰ ਚੀਜ਼ ਦਾ ਮੌਸਮ ਹੁੰਦਾ ਹੈ। ਫ਼ਲ ਜਦੋਂ ਪੂਰਾ ਪੱਕ ਜਾਦਾ ਹੈ। ਆਪੇ ਦੱਰਖ਼ਤ ਨਾਲੋਂ ਟੁੱਟ ਜਾਂਦਾ ਹੈ। ਉਹ ਅੱਲਗ-ਅੱਲਗ ਲੋਕਾਂ ਦੇ ਹੱਥਾਂ ਵਿੱਚ ਚੱਲਿਆ ਜਾਂਦਾ ਹੈ। ਹਰ ਬੱਚਾ-ਬੱਚੀ ਵੀ ਨੌਜਵਾਨ ਹੁੰਦੇ ਹੀ ਆਪਣੇ ਮਾਂ-ਬਾਪ ਤੋਂ ਅੱਲਗ ਰਹਿੱਣ ਲੱਗ ਜਾਂਦਾ ਹੈ। ਜੇ ਸਮੇ ਸਿਰ ਉਸ ਦਾ ਵਿਆਹ ਨਾਂ ਕੀਤਾ ਜਾਵੇ, ਆਪੇ-ਆਪਣਾਂ ਹਾਂਣੀ ਲੱਭ ਲੈਂਦਾ ਹੈ। ਗੱਲ ਮੰਨ ਲੈਣ ਦੀ ਹੈ। ਜੇ ਅੱਖਾਂ ਉਤੇ ਉਈਂ ਮੀਚੀ ਪੱਟੀ ਬੰਨੀ ਰੱਖਣੀ ਹੈ। ਉਹ ਵੱਖਰੀ ਗੱਲ ਹੈ। ਕਈ ਕੁਆਰੀਆਂ ਕੁੜੀਆਂ ਗਰਭ ਤੋਂ ਹੋ ਜਾਂਦੀਆਂ ਹਨ। ਜੇ ਕੋਈ ਐਵੇਂ ਹੀ ਮਨ ਨੂੰ ਧਰਵਾਸ ਦੇਈ ਜਾਂਦਾ ਹੈ। ਕੁੜੀਆਂ ਐਸਾ-ਵੈਸਾ ਨਹੀਂ ਕਰ ਸਕਦੀਆਂ। ਐਸਾ ਹੁੰਦਾ ਆਇਆ ਹੈ। ਪਰ ਮਾਂਪਿਆਂ ਨੂੰ ਦੱਸਣ ਦੀ ਕੁੜੀਆਂ ਦੀ ਹਿੰਮਤ ਨਹੀਂ ਪੈਂਦੀ। ਜਿਸ ਦੇ ਸਿੱਟੇ ਮੂਹਰੇ ਹਨ। ਕਈ ਜ਼ਹਿਰ ਖਾ ਕੇ ਮਰ ਜਾਂਦੀਆਂ। ਕਈ ਆਪ ਹੀ ਗਰਭਪਾਤ ਕਰਾ ਦਿੰਦੀਆ ਹਨ। ਜੇ ਮਾਪਿਆਂ ਨੂੰ ਪਤਾ ਲੱਗ ਜਾਏ, ਉਹ ਜਾਨੋਂ ਮਾਰ ਦਿੰਦੇ ਹਨ। ਜੇ ਲੋਕਾਂ ਨੂੰ ਪਤਾ ਲੱਗ ਜਾਏ, ਜਿਉਣਾਂ ਦੂਬਰ ਕਰ ਦਿੰਦੇ ਹਨ। ਇਹ ਸਾਰਾ ਬਖੇੜਾ ਕਰਨ ਨਾਲੋਂ ਜੇ ਲੜਕੀ ਦਾ ਵਿਆਹ ਉਸੇ ਮਰਦ ਨਾਲ ਕਰ ਦਿੱਤਾ ਜਾਵੇ।
ਹਰ ਰੋਜ਼ ਇਹ ਕਿਸੇ ਸਹਮਣੇ ਆ ਰਹੇ ਹਨ। ਅਖ਼ਬਾਰਾਂ, ਇੰਟਰਨੈਟ, ਟੀਵੀ ਰੇਡੀਉ ਜਾਹਰ ਕਰ ਰਹੇ ਹਨ। ਬਹੁਤੇ ਬਗੈਰ ਵਿਆਹ ਤੋਂ ਪੇਟ ਤੋਂ ਕਰਨ, ਹੋਣ ਵਾਲੇ ਹੀ, ਆਪਣੇ ਨੌਜਵਾਨਾਂ ਧੀਆਂ ਨੂੰ ਇਸ ਗੱਲ ਤੋਂ ਖ਼ਬਰਦਾਰ ਕਰਦੇ ਹਨ। ਇਹ ਮੌਡਰਨ ਲੋਕ ਆਪ ਜੋ ਮਰਜ਼ੀ ਕਰੀ ਜਾਂਣ, ਪਰ ਅੱਖੀ ਦੇਖ ਕੇ ਮੱਖੀ ਨਹੀਂ ਖਾਂਦੇ। ਅੱਖੋਂ ਪਰੇ ਜੱਗ ਮਰੇ, ਕੁੱਝ ਹੋਈ ਜਾਵੇ। ਪਤਾ ਨਹੀਂ ਲੱਗਣਾਂ ਚਾਹੀਦਾ। ਸਮੇ ਸਿਰ ਨੌਜਵਾਨ ਧੀਆਂ-ਪੁੱਤਰਾਂ ਨੂੰ ਵਿਆਹੁਣਾਂ ਨਹੀਂ ਐਸਾ ਹੀ ਹੋਵੇਗਾ।
ਇਹ ਤਾ ਆਮ ਲੋਕਾਂ ਦੀ ਗੱਲ ਹੈ। ਅਗਰ ਧਰਮਕਿ ਸਥਾਂਨਾਂ ਉਤੋਂ ਕੁੜੀਆਂ ਗਰਭ ਕਰਾ ਕੇ ਆਉਣਗੀਆਂ। ਉਹ ਤਾ ਬਹੁਤ ਚਿੰਤਾਂ ਦੀ ਗੱਲ ਹੈ। ਧਰਮੀ ਲੋਕ ਵੀ ਖੁੱਲ ਕੇ ਐਸਾ ਕੁੱਝ ਨਹੀਂ ਕਰਦੇ। ਵਿਆਹ ਨਹੀਂ ਕਰਾਉਂਦੇ। ਆਪ ਨੂੰ ਕੋਰੀ ਚਾਦਰ ਦੱਸਦੇ ਹਨ। ਦੁਨੀਆਂ ਉਤੇ ਕੋਰਾ ਕੋਈ ਨਹੀਂ ਹੈ। ਵੈਸੇ ਪੋਚੇ ਮਾਰ ਕੇ, ਆਪਣਾਂ ਦਿਲ ਖੁਸ਼ ਕਰਨਾਂ ਹੈ। ਇਸ ਨਾਲ ਕੀ ਫ਼ਰਕ ਪੈਂਦਾ ਹੈ। ਜੇ ਦੁਨੀਆਂ ਵਾਲੇ ਸੈਕਲ ਬਗੈਰ ਝੱਟ ਨਹੀਂ ਗੁਜ਼ਾਰ ਸਕਦੇ। ਕੀ ਇਹ ਧਰਮੀ ਅਸਮਾਨੋਂ ਟੱਪਕੇ ਹਨ? ਇਹ ਵੀ ਮਾਂ-ਬਾਪ ਦੇ ਕਾਰਨਾਮਿਆ ਦਾ ਫ਼ਲ ਹਨ। ਜੇ ਮਾਂ-ਬਾਪ ਕਾਂਮ ਤੋਂ ਆਪਣੇ ਆਪ ਨੂੰ ਨਹੀਂ ਬੱਚਾ ਸਕੇ। ਇਹ ਕਿਵੇਂ ਬੱਚ ਸਕਦੇ ਹਨ? ਸਿਆਣੇ ਕਹਿੰਦੇ ਹਨ, " ਜਿੰਨਾਂ ਚਿਰ ਅਸੀਂ ਅੰਨ ਦੇ ਦਾਣੇ ਖਾਂਦੇ ਹਾਂ। ਉਨਾਂ ਚਿਰ ਕਾਂਮ ਦੀ ਭਲ ਉਠਦੀ ਰਹਿੰਦੀ ਹੈ। ਸਰੀਰ ਵਿੱਚ ਜਾ ਕੇ, ਅੰਨ ਹੀ ਕਾਂਮ ਦੀ ਸ਼ਕਤੀ ਨੂੰ ਉਤੇਜ਼ਤ ਕਰਦਾ ਹੈ। ਮਨੁੱਖ ਜਾਇਜ਼-ਨਜ਼ਇਜ਼ ਢੰਗ ਨਾਲ ਸੈਕਸ ਦੀ ਸੰਤੁਸ਼ਟੀ ਕਰਦਾ ਹੈ। " ਜੇ ਅਸੀਂ ਤੁਸੀਂ ਇਸ ਤੋਂ ਨਹੀਂ ਬੱਚ ਸਕੇ, ਤਾ ਚਿੱਟੇ ਕੱਪੜੇ ਪਾਉਣ ਵਾਲੇ ਇਸ ਕਾਂਮ ਦੇ ਜਿੰਨ ਤੋਂ ਨਹੀਂ ਬੱਚ ਸਕਦੇ। ਚਿੱਟੇ ਕੱਪੜੇ ਐਸਾ ਵੀ ਜੰਤਰ ਨਹੀਂ ਹੈ। ਜਿਸ ਦੇ ਪਾਉਣ ਨਾਲ ਕਾਂਮ ਮਰ ਜਾਂਦਾ ਹੈ। ਸਗੋਂ ਨਿਖ਼ਰ ਕੇ ਤਾ ਹੋਰ ਭੱਟਕਦਾ ਹੈ। ਅਜੇ ਗ੍ਰਹਿਸਤੀ ਬੰਦਾ ਇਸ ਤੋਂ ਬੱਚਿਆ ਰਹਿੰਦਾ ਹੈ। ਪਰਿਵਾਰ ਦੇ 20 ਝੱਮੇਲੇ ਪੈ ਜਾਂਦੇ ਹਨ। ਪਰ ਇਹ ਸਾਧ ਤਾਂ ਵਿਹਲੇ ਮਨ ਦੀਆਂ ਘੜਤਾਂ ਘੜਦੇ ਰਹਿੰਦੇ ਹਨ। " ਵਿਹਲਾ ਮਨ ਸ਼ਤਾਂਨ ਦਾ ਘਰ ਹੈ। " ਜਿਹੜਾ ਸਾਧ ਕੋਰਾ ਸੁੱਚਾ ਕਹਾਉਂਦਾ ਹੈ। ਜੇ ਵਿਆਹ ਨਹੀਂ ਕਰਾਇਆ। ਇਸ ਸਾਂਡ ਝੋਟੇ ਨੇ ਦੂਜਿਆਂ ਦੀਆਂ ਧੀਆਂ ਭੈਣਾਂ ਹੀ ਦਾਗ਼ੀ ਕਰਨੀਆਂ ਹਨ। ਕੁਦਰੁੱਤ ਦੀ ਜੋ ਚਾਲ ਹੈ। ਉਸ ਨੂੰ ਕੋਈ ਬੰਦਾ ਬਦਲ ਨਹੀਂ ਸਕਦਾ। ਜੋ ਰੱਬ ਨੇ ਬੱਣਾਇਆ ਹੈ। ਕੋਈ ਆਪਣੀ ਮਰਜ਼ੀ ਨਾਲ ਢਾਹ ਨਹੀਂ ਸਕਦਾ। ਜੋ ਚੀਜ਼ ਬੱਣੀ ਹੈ। ਉਸ ਦੀ ਪਰੂਤੀ ਹੋਣੀ ਹੀ ਹੈ। ਜਦੋਂ ਬੇਜੁਬਾਨ ਬੇਸਮਝ ਜਾਨਵਰ, ਪੱਸ਼ੂ, ਪੰਛੀ ਐਸਾ ਕਰਦੇ ਹਨ। ਬੰਦਾ ਤਾਂ ਬਹੁਤ ਚਲਾਕ ਹੈ। ਇਹ ਤਾਂ ਸਬ ਲੁੱਕ ਛਿਪ ਕੇ ਕਰ ਸਕਦਾ ਹੈ। ਪਰ ਦੁਨੀਆ ਐਸੀ ਹੈ। ਸਬ ਭੇਤ ਲੱਭ ਲੈਂਦੀ ਹੈ। ਝੂਠੇ ਦੇ ਘਰ ਤੱਕ ਪਹੁੰਚ ਜਾਂਦੀ ਹੈ। ਦੇਖਿਆ ਕਿਵੇ ਮੀਡੀਏ ਵਾਲੇ ਕਿਵੇਂ ਕਲਮਾਂ, ਕੈਮਰੇ ਲੈ ਕੇ ਸ਼ਹਿਦ ਦੀਆਂ ਮੱਖੀਆਂ ਵਾਂਗ ਮਗਰ ਪੈ ਜਾਂਦੇ ਹਨ। ਬੰਦੇ ਦਾ ਪਜਾਮਾਂ ਗਿੱਲਾ ਹੋ ਜਾਂਦਾ ਹੈ। ਅੱਗੋਂ ਨੂੰ ਤਾਂ ਬੰਦਾ ਬੱਣ ਜਾਂਦਾ ਹੈ। ਲੱਗਦਾ ਹੈ, ਸੰਤਾਂ, ਬਾਬਿਆਂ ਗਿਆਨੀਆਂ ਛੱੜਿਆਂ ਨੂੰ ਗ੍ਰਹਿਸਤੀ ਦਾ ਰੱਸਾ ਗਲ਼ ਵਿੱਚ ਪਾ ਕੇ ਛੱਡਣਗੇ। ਮੀਡੀਆ ਵੀ ਕਿੰਨੀ ਕੁ ਰਾਖੀ ਕਰ ਲਵੇਗਾ? ਔਰਤਾਂ ਇੰਨਾਂ ਸੰਤਾਂ, ਬਾਬਿਆਂ ਗਿਆਨੀਆਂ ਛੱੜਿਆਂ ਨੂੰ ਘਰ ਸੱਦ ਕੇ ਇੱਜ਼ਤਾਂ ਲੱਟਾਉਂਦੀਆਂ ਹਨ। ਇੱਕ ਪਤੀ ਵਰਤਾ ਕਨੇਡਾ ਦੀ ਔਰਤ ਨੇ ਆਪ ਮੰਨਿਆ ਹੈ। ਮੀਡੀਏ ਨੂੰ ਦੱਸਿਆ ਹੈ, " ਜਿਥੇ ਵੀ ਜਿਹੜੇ ਵੀ ਦੇਸ਼ ਇੰਗਲੈਂਡ, ਭਾਰਤ, ਅਮਰੀਕਾ ਸੰਤ ਜਾਦਾ ਸੀ। ਉਹ ਪਤੀ ਬੱਚਿਆਂ ਨੂੰ ਛੱਡ ਕੇ, ਉਥੇ ਉਸ ਕੋਲ ਪਹੁੰਚ ਜਾਂਦੀ ਸੀ। ਉਸ ਦੀ ਬਾਂਹ ਉਤੇ ਸਿਰ ਧਰ ਕੇ, ਉਸ ਨਾਲ ਲੰਬੀ ਪੈ ਜਾਂਦੀ ਸੀ। " ਜ਼ਾਹਰ ਹੈ। ਉਸ ਔਰਤ ਦੀ 100% ਮਰਜ਼ੀ ਨਾਲ ਸੀ। ਉਹ ਕੋਈ 12 ਸਾਲਾਂ ਦੀ ਕੋਮਲ ਕਲੀ ਤਾਂ ਨਹੀਂ ਸੀ? ਬੇਗਾਨੇ ਮਰਦ ਨਾਲ ਲੰਬੀ ਪੈ ਜਾਂਦੀ ਸੀ। ਕੋਈ ਨੌਜਵਾਨ ਔਰਤ ਕੁੜੀ ਆਪਣੇ ਬਾਪ ਭਰਾ ਨਾਲ ਲੰਬੀ ਨਹੀਂ ਪੈਂਦੀ। ਸ਼ਰਮ ਆਉਂਦੀ ਹੈ। ਬਾਕੀ ਬੱਚਿਆਂ ਨੂੰ ਛੱਡ ਕੇ ਸਾਧ ਦੇ ਮਗਰ-ਮਗਰ ਦੇਸ਼ਾਂ-ਬਦੇਸ਼ਾਂ ਵਿੱਚ ਤੁਰੇ ਫਿਰਨਾਂ, ਇਹ ਸਾਧ ਦੇ ਇਸ਼ਕ ਦਾ ਭੂਤ ਹੈ। ਅੱਜ ਕੱਲ ਤਾਂ ਇੰਟਰਨੈਟ ਉਤੇ 5 ਮਿੰਟ ਪਹਿਲਾਂ ਪ੍ਰੋਗ੍ਰਾਮ ਹੋਇਆ, ਦੇਸ਼ਾਂ-ਬਦੇਸ਼ਾਂ ਵਿੱਚ ਸੁਣ ਸਕਦੇ ਹਾਂ। ਸਾਧ ਦੇ ਬਾਥਰੂਮ ਵਿੱਚ ਜਾਂਣ ਦੀ ਕੀ ਲੋੜ ਹੈ? ਕੀ ਸਾਧ ਨੂੰ ਬਾਥਰੂਮ ਵਿੱਚ ਸਹਾਰੇ ਦੀ ਲੋੜ ਹੈ? ਸਾਧ ਕੋਈ ਲੰਗੜਾ ਥੋੜੀ ਸੀ? ਅਸਲ ਵਿੱਚ ਇਨਾਂ ਔਰਤਾਂ ਨੂੰ ਵੀ ਸੰਤਾਂ, ਬਾਬਿਆਂ ਗਿਆਨੀਆਂ ਛੱੜਿਆਂ ਕੋਲ ਰਹਿ ਕੇ, ਅੰਨਦ ਮਿਲਦਾ ਹੈ। ਸਮਾਂ ਚੰਗਾ ਗੁਜ਼ਰ ਜਾਂਦਾ ਹੈ। ਤਾਜ਼ਗੀ ਮਿਲ ਜਾਂਦੀ ਹੈ। ਨਹੀਂ ਕਿਹੜਾ ਆਪਣਾਂ ਸਮਾਂ ਖ਼ਰਾਬ ਕਰਦਾ ਹੈ? ਕਿਸੇ ਕੋਲ ਬਿੰਦ ਦਾ ਸਮਾਂ ਫਾਲਤੂ ਨਹੀਂ ਹੈ।

Comments

Popular Posts