ਵਿਚੋਲਾ ਦਿਲਾਂ ਨੂੰ ਜੋੜਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com


ਦੁਨੀਆਂ ਦਾ ਵਿਚੋਲਾ ਸਰੀਰਾਂ ਨੂੰ ਜੋੜਦਾ ਹੈ। ਦੋਂਨੇਂ ਪਾਸਿਆਂ ਦਾ ਉਹਲਾ ਰੱਖਦਾ ਹੈ। ਦੋਂਨਾਂ ਪਾਸਿਆ ਦੀ ਪ੍ਰਸੰਸਾ ਕਰਦਾ ਹੈ। ਹਰ ਮਾੜੇ ਔਗੁਣਾਂ ਉਤੇ ਪਰਦਾ ਪਾ ਦਿੰਦਾ ਹੈ। ਤੱਤੀ ਠੰਡੀ ਗੱਲ ਵੀ ਸਹਿੰਦਾ ਹੈ। ਵਿਚੋਲਾ ਹਰ ਕੋਸ਼ਸ਼ ਜੋੜਨ ਦੀ ਕਰਦਾ ਹੈ। ਜੋੜ ਹੋਣ ਤੋਂ ਬਆਦ ਜੋੜ ਵਿੱਚ ਬੰਧਨ ਵਾਲੇ ਉਸ ਦੀ ਪ੍ਰਸੰਸਾ ਵੀ ਕਰਦੇ ਹਨ। ਦੁੱਖ ਆਉਣ ਤੇ ਗਾਲ਼ਾਂ ਵੀ ਕੱਢਦੇ ਹਨ। ਪਰ ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ। ਵਿਚੋਲੇ ਦਾ ਅਸਲੀ ਮੱਕਸਦ ਪੂਰਾ ਹੋ ਚੁਕਾ ਹੁੰਦਾ ਹੈ। ਮੁੰਡਾ ਕੁੜੀ ਘਰ ਵਸਾ ਲੈਂਦੇ ਹਨ। ਵਿਚੋਲਾ ਦਿਲਾਂ ਨੂੰ ਜੋੜਦਾ ਹੈ। ਇਹ ਦੁਨੀਆਂ ਦਾ ਵਿਚੋਲਾ ਆਪਣਾਂ ਕਾਰਜ ਪੂਰਾ ਕਰ ਦਿੰਦਾ ਹੈ। ਇਸ ਮਨੁੱਖਾ ਸਰੀਰ ਨੂੰ ਅੰਨਦ ਲੈਣ ਲਈ ਮੇਲ ਦਿੰਦਾ ਹੈ। ਸਰੀਰ ਦਾ ਮਿਲਾਪ ਅਸਲੀ ਮੱਕਸਦ ਨਹੀਂ ਹੈ। । ਇਹ ਪਤੀ-ਪਤਨੀ, ਜੀਵਾਂ ਦੇ ਸਰੀਰਾਂ ਦਾ ਮਿਲਾਪ ਇਸ ਦੁਨੀਆਂ ਦਾ ਅੰਨਦ ਹੈ। ਇਸ ਤੋਂ ਦੁੱਖ, ਪਾਪ, ਮਨ ਅਸ਼ਾਂਤ ਹੋਣਾਂ ਸ਼ੁਰੂ ਹੁੰਦਾ ਹੈ। ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਮਨ ਦੀ ਸ਼ਾਂਤੀ ਲਈ ਹੋਰ ਗੁਰੂ ਵਿਚੋਲਾ ਚਾਹੀਦਾ ਹੈ।
ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ ਦਰਸਨੁ ਹਰਿ ਦੇਖਣ ਕੈ ਤਾਈ ਕ੍ਰਿਪਾ ਕਰਹਿ ਤਾ ਸਤਿਗੁਰੁ ਮੇਲਹਿ ਹਰਿ ਹਰਿ ਨਾਮੁ ਧਿਆਈ ਰਹਾਉ ਜੇ ਸੁਖੁ ਦੇਹਿ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ਜੇ ਭੁਖ ਦੇਹਿ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ ਨਾਨਕੁ ਗਰੀਬੁ ਢਹਿ ਪਇਆ ਦੁਆਰੈ ਹਰਿ ਮੇਲਿ ਲੈਹੁ ਵਡਿਆਈ {ਪੰਨਾ 757}
ਰੱਬੀ ਗੁਰੂ ਵਿਚੋਲਾ ਵੀ ਹਰ ਔਗੁਣਾਂ ਢੱਕ ਦਿੰਦਾ ਹੈ। ਪਾਪ ਦੁੱਖ ਮੁਕਾ ਕੇ ਰੱਬ ਦਾ ਮਿਲਾਪ ਕਰ ਦਿੰਦਾ ਹੈ। ਜੋ ਰੱਬ ਮਿਲਾ ਦੇਵੇ, ਉਸ ਦੇ ਦਿਦਾਰ ਕਰਾ ਦੇਵੇ, ਉਸ ਨੂੰ ਦੇਣ ਲਈ ਤਨ-ਮਨ ਕੱਟਾ ਦੇਵੇ, ਉਸ ਅੱਗੇ ਮੈਂ ਆਪ ਨੂੰ ਵੇਚ ਦੇਵਾਂ। ਪਰ ਮੈਨੂੰ ਪ੍ਰਭੂ ਨਾਲ ਮਿਲਾਦੇ। ਭੁੱਖ ਦੁੱਖ ਵਿੱਚ ਤੇਰੀ ਚਾਕਰੀ ਪੱਖਾ ਝੱਲ ਕੇ, ਪਾਣੀ ਢੋਹ ਕੇ ਕਰਾਗਾ। ਆਤਮਿਕ ਸ਼ਾਂਂਤੀ ਬਹੁਤ ਜਰੂਰੀ ਹੈ। ਮਨ ਰੱਬ ਤੋਂ ਜੁਦਾ ਹੋ ਗਿਆ ਹੈ। ਰੱਬ ਤੇ ਮਨ ਦਾ ਜੋੜ ਕਰਨ ਲਈ ਸਾਨੂੰ ਕੋਈ ਮੱਤ ਦੇਣ ਵਾਲਾ ਚਾਹੀਦਾ ਹੈ। ਉਹ ਸਾਨੂੰ ਗੁਰੂ, ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਗਏ ਹਨ। ਹਰ ਧਰਮ ਦੇ ਆਪਣੇ ਗ੍ਰੰਥਿ ਹਨ। ਮਨ ਨੂੰ ਜਗਾਉਣ ਲਈ ਸ਼ਬਦਾਂ ਦਾ ਗਿਆਨ ਹੋਣਾਂ ਜਰੂਰੀ ਹੈ। ਤਾਂਹੀ ਅਸੀਂ ਸਹੀਂ ਰਸਤੇ ਉਤੇ ਚਲ ਸਕਾਂਗੇ। ਰੱਬ ਤੇ ਦੁਨੀਆਂ ਦੇ ਖ਼ਸਮ ਦੇ ਮਿਲਾਪ ਦੇ ਲੱਛਣਾਂ ਵਿੱਚ ਬਹੁਤਾ ਫ਼ਰਕ ਨਹੀਂ। ਰੱਬ ਨੂੰ ਮਨ ਨੇ ਮਿਲਣਾਂ ਹੈ। ਦੁਨੀਆਂ ਦੇ ਖ਼ਸਮ ਦਾ ਸਰੀਰ ਦਾ ਮਿਲਾਪ ਹੈ। ਜੀਵ ਦੀ ਦੋਂਨਾਂ ਹਾਲਤਾਂ ਵਿੱਚ ਭੁੱਖ ਇਕੋ ਹੈ। ਉਸ ਨੂੰ ਲੱਭਣ ਦੀ ਉਮੀਦ ਇੱਕੋਂ ਹੈ। ਜਿਸ ਦਿਨ ਰੱਬ ਦੀ ਚਿੱਟਕ ਲੱਗ ਗਈ। ਉਸ ਦਾ ਪ੍ਰੇਮ ਪਾਰ ਲੰਘਾ ਦੇਵੇਗਾ। ਦੁਨੀਆਂ ਦੇ ਕੰਮਾਂ ਵੱਲ ਦੌੜ ਘੱਟ ਜਾਵੇਗੀ।
ਆਸ ਪਿਆਸੀ ਮੈ ਫਿਰਉ ਕਬ ਪੇਖਉ ਗੋਪਾਲ ਹੈ ਕੋਈ ਸਾਜਨੁ ਸੰਤ ਜਨੁ ਨਾਨਕ ਪ੍ਰਭ ਮੇਲਣਹਾਰ ਬਿਨੁ ਮਿਲਬੇ ਸਾਂਤਿ ਊਪਜੈ ਤਿਲੁ ਪਲੁ ਰਹਣੁ ਜਾਇ ਹਰਿ ਸਾਧਹ ਸਰਣਾਗਤੀ ਨਾਨਕ ਆਸ ਪੁਜਾਇ ਛੰਤੁ ਰੁਤਿ ਸਰਦ ਅਡੰਬਰੋ ਅਸੂ ਕਤਕੇ ਹਰਿ ਪਿਆਸ ਜੀਉ ਖੋਜੰਤੀ ਦਰਸਨੁ ਫਿਰਤ ਕਬ ਮਿਲੀਐ ਗੁਣਤਾਸ ਜੀਉ ਬਿਨੁ ਕੰਤ ਪਿਆਰੇ ਨਹ ਸੂਖ ਸਾਰੇ ਹਾਰ ਕੰਙਣ ਧ੍ਰਿਗੁ ਬਨਾ ਸੁੰਦਰਿ ਸੁਜਾਣਿ ਚਤੁਰਿ ਬੇਤੀ ਸਾਸ ਬਿਨੁ ਜੈਸੇ ਤਨਾ ਈਤ ਉਤ ਦਹ ਦਿਸ ਅਲੋਕਨ ਮਨਿ ਮਿਲਨ ਕੀ ਪ੍ਰਭ ਪਿਆਸ ਜੀਉ ਬਿਨਵੰਤਿ ਨਾਨਕ ਧਾਰਿ ਕਿਰਪਾ ਮੇਲਹੁ ਪ੍ਰਭ ਗੁਣਤਾਸ ਜੀਉ

ਰੱਬ ਦੀ ਜੁਦਾਈ ਵਿੱਚ ਆਤਮਾਂ ਉਸ ਦੇ ਦਰਸ਼ਨ ਲਈ ਪਿਆਸੀ ਭੱਟਕਦੀ ਹੈ। ਕੋਈ ਐਸਾ ਰੱਬ ਦਾ ਪਿਆਰਾ ਜੋ ਗੁਰੂ ਨਾਨਕ ਨੂੰ ਮਿਲਾ ਦੇਵੇ। ਉਸ ਨੂੰ ਮਿਲਣ ਬਗੈਰ ਸੁਖ ਨਹੀਂ ਹੈ। ਉਸ ਬਗੈਰ ਸਮਾਂ ਕੱਢਣਾਂ ਔਖਾ ਹੋ ਗਿਆ ਹੈ। ਗੁਰੂ ਨਾਨਕ ਦੀ ਸ਼ਰਨ ਨਾਲ ਕੇ, ਰੱਬ ਦੇ ਮਿਲਣ ਦੀ ਆਸ ਪੂਰੀ ਹੋ ਜਾਂਦੀ ਹੈ। ਮਿਲਾਪ ਦੀ ਅੱਸੂ, ਕੱਤੇ ਵਰਗੀ ਸੋਹਣੀ ਰੁੱਤ ਹੈ। ਰੱਬ ਦੇ ਮਿਲਾਪ ਦੀ ਪਿਆਸ ਲੱਗੀ ਹੈ। ਗੁਣਾਂ ਵਾਲਾ ਰੱਬ ਕਦੋਂ ਮਿਲੇਗਾ। ਪਿਆਰ ਪ੍ਰਭੂ ਖ਼ਸਮ ਬਗੈਰ ਸਿੰਗਾਰ, ਗਹਿੱਣੇ ਸਬ ਚੰਗੇ ਨਹੀਂ ਲੱਗਦੇ। ਸਹੋਣੀ ਔਰਤ ਭਾਵੇਂ ਸਿਆਣੀ, ਚਲਾਕ, ਪੜ੍ਹੀ-ਲਿਖੀ ਖ਼ਸਮ ਰੱਬ ਤੋਂ ਬਗੈਰ ਐਸੀ ਹੈ। ਜਿਵੇਂ ਸਾਹਾਂ ਤੋਂ ਬਗੈਰ ਸਰੀਰ ਹੈ। ਉਹ ਪਿਆਸੀ ਆਤਮਾਂ ਆਲੇ ਦੁਆਲੇ ਉਸ ਨੂੰ ਲੱਭਦੀ ਹੈ। ਗੁਰੂ ਨਾਨਕ ਜੀ ਕਿਰਪਾ ਕਰਕੇ ਰੱਬ ਨਾਲ ਮਿਲਾਪ ਕਰਾ ਦੇਵੋ।
ਅਬ ਹਮ ਚਲੀ ਠਾਕੁਰ ਪਹਿ ਹਾਰਿ ॥ ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ ਰਹਾਉ ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ਜੋ ਆਵਤ ਸਰਣਿ ਠਾਕੁਰ ਪ੍ਰਭੁ ਤੁਮਰੀ ਤਿਸੁ ਰਾਖਹੁ ਕਿਰਪਾ ਧਾਰਿ ਜਨ ਨਾਨਕ ਸਰਣਿ ਤੁਮਾਰੀ ਹਰਿ ਜੀਉ ਰਾਖਹੁ ਲਾਜ ਮੁਰਾਰਿ {ਪੰਨਾ 527-528}

ਜਦੋਂ ਰੱਬ ਦੀ ਮੰਜ਼ਲ ਮਿਲ ਗਈ। ਕਿਸੇ ਹੋਰ ਦੀ ਪ੍ਰਵਾਹ ਨਹੀਂ ਹੁੰਦੀ। ਨਾਂ ਹੀ ਜਿਉਣ ਦੀ ਆਸ ਹੁੰਦੀ ਹੈ। ਰੱਬ ਆਪ ਹੀ ਲਾਜ਼ ਰੱਖੇਗਾ। ਆਪ ਹੀ ਕਿਰਪਾ ਕਰਦਾ ਹੈ। ਲੋਕ ਜੋ ਮਰਜ਼ੀ ਕਾਹੀ ਜਾਂਣ। ਰੱਬ ਦੇ ਪਿਆਰੇ ਆਪਣੀ ਸੁਰਤੀ ਆਪਣੇ ਖ਼ਸਮ ਨਾਲ ਜੋੜੀ ਰੱਖਦੇ ਹਨ।


ਸਤਵਿੰਦਰ ਕੌਰ ਸੱਤੀ (ਕੈਲਗਰੀ)-
satwinder_7@hotmail.com

Comments

Popular Posts