ਇੰਨਾਂ ਮੱਗਰਮੱਛਾਂ ਨੂੰ ਜਾਲ ਪਾ ਸਕੇ, ਕੀ ਕੋਈ ਐਸੀ ਪਾਵਰ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
80% ਲੋਕ ਧੀਆਂ ਦੇ ਦੇਹਜ਼ ਲਈ ਕਰਜ਼ੇ ਲੈਦੇ ਹਨ। ਕੁੜੀਆਂ ਤੇ ਸੋਹਰਿਆਂ ਦੇ ਸਾਰੇ ਜੀਆਂ ਨੂੰ ਪੀਲੇ ਸੋਨੇ ਨਾਲ ਲੱਦ ਦਿੰਦੇ ਹਨ। ਧੀਆਂ ਦੇ ਸੋਹਰਿਆਂ ਦੇ ਘਰ ਬਾਰ ਫ਼ਰਨੀਚਰ ਨਾਲ ਭਰ ਦਿੰਦੇ ਹਨ। ਟੀਵੀ ਫ੍ਰਿਜ਼ਰੇਟਰ, ਸੋਫਾ, ਬੈਡ ਸਾਰਾ ਕੁੱਝ ਦੇ ਕੇ ਕੈਸ਼ ਵੀ ਦਿੰਦੇ ਹਨ। ਆਪ ਸੁੱਕੀ ਰੋਟੀ ਖਾਂਣ ਦੇ ਕਾਬਲ ਨਹੀਂ ਰਹਿੰਦੇ। ਰੱਬ ਜਾਂਣੇ ਐਸੇ ਲੋਕਾਂ ਸੋਹਰਿਆਂ ਦੇ ਆਪਣੇ ਘਰ ਵਿੱਚ ਕੁੱਝ ਨਹੀਂ ਹੁੰਦਾ। ਜੋ ਇੱਕ ਪਤੀ ਲੜਕਾ ਹੋ ਕੇ ਔਰਤ ਤੋਂ ਪੈਸੇ ਲੈਂਦਾ ਹੈ। ਬਹੁਤ ਸ਼ਰਮ ਦੀ ਗੱਲ ਹੈ। ਸਗੋਂ ਕਈ ਇਸ ਤਰਾਂ ਦੇ ਵੀ ਲੋਕ ਹਨ। ਜੋ ਸ਼ਾਂਦੀ ਵਾਲੇ ਦਿਨ ਦੂਲਹਨ ਉਤੇ ਆਪਣੇ ਸੋਹਰਿਆਂ ਦੇ ਕੱਪੜੇ ਪਾ ਕੇ ਸ਼ਾਂਦੀ ਕਰਦੇ ਹਨ। ਦੂਲਹਨ ਤੋਂ ਕੋਈ ਦਹੇਜ਼ ਨਹੀਂ ਲੈਂਦੇ। ਅੱਖੀਂ ਦੇਖਣ ਦੀ ਗੱਲ ਹੈ। ਮੁੰਡੇ ਵਾਲੇ ਕੁੜੀ ਵਾਲਿਆ ਨੂੰ ਕਹਿ ਰਹੇ ਸਨ, " ਸਾਡੇ ਕੋਲ ਬਹੁਤੇ ਪੈਸੇ ਨਹੀਂ ਹਨ। ਅਸੀ ਵਿਆਹ ਬੀਹੀ ਵਿੱਚ ਟੈਂਟ ਲਗਾ ਕੇ ਕਰਨਾਂ ਹੈ। " ਉਨਾਂ ਮੁੰਡੇ ਵਾਲਿਆਂ ਨੂੰ ਗੱਲ ਪਸੰਧ ਨਹੀਂ ਆਈ। ਕੁੜੀ ਹੋਰ ਲੱਭ ਲਈ ਗਈ। ਉਨਾਂ ਨੇ ਚੰਗਾ ਵਿਆਹ ਕੀਤਾ। ਮਹੀਨਾਂ ਐਸ਼ ਕਰਕੇ, ਮੁੰਡਾ ਵਾਪਸ ਫੋਰਨ ਆ ਗਿਆ। ਹੁਣ ਕੁੜੀ ਨੂੰ ਫੋਨ ਵੀ ਨਹੀਂ ਕਰਦਾ। ਕੁੜੀਆ ਵਾਲੇ ਦਾਜ ਮੰਗਣ ਵਾਲਿਆਂ ਨੂੰ ਕਿਉਂ ਮੂੰਹ ਲਗਾਉਂਦੇ ਹਨ? ਹੋਰ ਬਹੁਤ ਐਸੇ ਮੁੰਡੇ ਹਨ। ਜੋ ਬਗੈਰ ਦਾਜ ਤੋਂ ਵਿਆਹ ਕਰਨ ਲਈ ਤਿਆਰ ਹਨ। ਅੱਜ ਅਮਰ ਖਾਨ ਟੀਵੀ ਸ਼ੋ ਕਰ ਰਿਹਾ ਹੈ। ਕਮਾਲ ਦੇ ਸ਼ੋ ਲੈ ਕੇ ਆ ਰਿਹਾ ਹੈ। ਚਲਦੀ ਜਿੰਦਗੀ ਵਿਚੋਂ ਲੋਕ ਆਕੇ ਹਿੱਸਾ ਲੈ ਰਹੇ ਹਨ। ਆਪਦੀਆਂ ਸੱਚੀਆ ਕਹਾਣੀਆਂ ਦੱਸ ਰਹੇ ਹਨ। ਜਿੰਨਾਂ ਨੇ ਤਹਿਲਕਾ ਮੱਚਾ ਦਿੱਤਾ ਹੈ। ਬਹੁਤ ਵੱਡੇ ਸ਼ਰਮਾਏ ਦਾਰ ਕੁਰਲਾ ਉਠੇ ਹਨ। ਜੇ ਇੰਨੀ ਸ਼ਰਮ ਆਉਂਦੀ ਹੈ। ਐਸਾ ਕੁੱਝ ਕਰਦੇ ਕਿਉਂ ਹੋ?
ਅਮਰ ਖਾਨ ਨੂੰ ਇੱਕ ਅਮਰੀਕਾ ਵਿੱਚ ਰਹਿ ਰਹੀ ਕੁੜੀ ਦੱਸ ਰਹੀ ਸੀ, " ਪਤੀ ਨਾਲ ਪਹਿਲਾਂ ਦੋ ਕੱਪੜਿਆ ਵਿੱਚ ਸ਼ਾਦੀ ਹੋਣ ਦੀ ਗੱਲ ਹੋਈ ਸੀ। ਜਦੋਂ ਕਾਡ ਛੱਪ ਗਏ। ਉਨਾਂ ਦੀਆਂ ਦਾਜ਼ ਲੈਣ ਦੀਆਂ ਮੰਗਾਂ ਦੀਆਂ ਲਿਸਟਾਂ ਆਉਣ ਲੱਗ ਗਈਆਂ। ਜਦੋਂ ਬਰਾਤ ਆ ਗਈ ਤਾਂ ਮਿਲਣੀ ਉਤੇ ਬਾਪ ਲਈ ਸੋਨੇ ਦੀ ਚੈਨ ਮੰਗ ਕਰ ਲਈ। ਫਿਰ ਅਮਰੀਕਾ ਗਈ ਤਾਂ ਮਾਂ-ਬਾਪ ਨੇ ਪਤੀ ਦੇ ਮੰਗਣ ਉਤੇ ਟਿੱਕਟ ਲੈ ਕੇ ਦਿੱਤੀ। ਨਾਲੇ ਆਪਣੀ ਕੰਮ ਦੀ ਕੰਪਨੀ ਤੋਂ ਟਿੱਕਟ ਦੇ ਪੈਸੇ ਲੈ ਲਏ। ਜਦੋ ਪਤੀ ਨਾਲ ਅਮਰੀਕਾ ਵਿੱਚ ਰਹਿ ਰਹੀ ਸੀ। ਪਤੀ ਦੀ 65000 ਅਮਰੀਕਨ ਡਾਲਰ ਤੱਨਖਾਹ ਸੀ। ਫਿਰ ਵੀ ਮੇਰੇ ਮਾਂ-ਬਾਪ ਤੋਂ ਕੈਸ਼ ਮੰਗਦਾ ਰਹਿੰਦਾ ਸੀ। ਮਾਰਦਾ ਕੁੱਟਦਾ ਸੀ। ਘਰ ਖਾਂਣ ਲਈ ਸਾਰੀਆਂ ਚੀਜ਼ਾਂ ਨਹੀਂ ਲਿਉਂਦਾ ਸੀ। ਗਿਣ ਕੇ ਪਿਆਜ਼, ਆਲੂ ਲੈ ਕੇ ਆਉਂਂਦਾ ਸੀ। ਖਾਣ ਲਈ ਬਹੁਤਾ ਨਹੀਂ ਹੁੰਦਾ ਸੀ। ਇੱਕ ਦਿਨ ਮੇਰੇ ਪਤੀ ਨੇ ਕਿਹਾ, " ਆਪਣੇ ਮਾਂ-ਬਾਪ ਦਾ ਘਰ ਵੇਚ ਕੇ ਵੀ ਪੈਸੇ ਮੈਨੂੰ ਲਿਆ ਕੇ ਦੇ ਦੇ । " ਮੈਂ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਹ ਮੈਨੂੰ ਕੁੱਟ ਕੇ ਕੱਲੀ ਨੂੰ ਘਰ ਛੱਡ ਗਿਆ। ਕੁੱਝ ਖਾਂਣ ਨੂੰ ਵੀ ਨਹੀਂ ਸੀ। ਚਾਰ ਦਿਨ ਇੱਕਲੀ ਘਰ ਅੰਦਰ ਰਹੀ। ਮੈਂ ਉਸ ਪਿਛੋਂ ਐਂਬੂਲੈਂਸ ਨੂੰ ਫੋਨ ਕੀਤਾ। ਮੇਰੇ ਕੋਲ ਕੋਈ ਪੈਸਾ ਵੀ ਨਹੀਂ ਸੀ। ਗੌਰਮਿੰਟ ਨੇ ਸਹਾਇਤਾ ਕੀਤੀ। " ਇੱਕ ਗੱਲ ਦੀ ਸਮਝ ਨਹੀਂ ਲੱਗੀ। ਇਹ ਔਰਤ ਨੌਕਰੀ ਕਿਉਂ ਨਹੀਂ ਕਰਦੀ ਸੀ? ਜਿਹੜਾ ਪਤੀ ਉਸ ਦੇ ਮਾਈਕੇ ਤੋਂ ਪੈਸਾ ਮਗਾ ਰਿਹਾ ਸੀ। ਐਸਾ ਕੈਸੇ ਹੋ ਸਕਦਾ ਹੈ। ਉਹ ਆਪਣੀ ਪਤਨੀ ਤੋਂ ਨੌਕਰੀ ਨਾਂ ਕਰਾਵੇ। ਬਾਹਰਲੇ ਦੇਸ਼ ਵਿੱਚ 40000 ਡਾਲਰ ਤਾਂ ਆਮ ਅਨਪੜ੍ਹ ਔਰਤਾਂ ਵੀ ਕਮਾਂ ਰਹੀਆਂ ਹਨ। ਕਨੇਡਾ ਅਮਰੀਕਾ ਦੀਆਂ ਅਨਪੜ੍ਹ ਤੇ ਪੜ੍ਹੀਆਂ ਹੋਈਆਂ ਔਰਤਾਂ ਨੇ ਕਮਾਈ ਕਰਨ ਵਿੱਚ ਮਰਦਾਂ ਨੂੰ ਮਾਤ ਪਾ ਦਿੱਤੀ ਹੈ। ਪਤੀ-ਪਤਨੀ ਤੇ ਹੋਰ ਵੀ ਘਰ ਦੇ ਜੀਅ ਰਲ ਕੇ ਕੰਮ ਕਰਨ ਤਾਂ ਘਰ ਚੱਜ ਨਾਲ ਚੱਲਦਾ ਹੈ। ਜੇ ਔਰਤ 2000, 3000 ਡਾਲਰ ਵੀ ਹਰ ਮਹੀਨੇ ਘਰ ਲੈ ਕੇ ਆਵੇ। ਲੱਗਦਾ ਨਹੀਂ ਉਸ ਨੂੰ ਪੁੱਤਰ, ਪਤੀ ਜਾਂ ਬਾਪ ਤੋਂ ਦੁਆਨੀ ਮੰਗਣ ਦੀ ਲੋੜ ਪੈਂਦੀ ਹੈ। ਕਨੇਡਾ ਅਮਰੀਕਾ ਦੀਆਂ ਕੁੜੀਆ ਦਾਜ ਨਹੀ ਂ ਲੈ ਕੇ ਜਾਂਦੀਆਂ। ਕਮਾਈ ਜਰੂਰ ਕਰਦੀਆਂ ਹਨ। ਸੋਹਰਿਆਂ ਤੇ ਮਰਦਾਂ ਦੇ ਥੱਲੇ ਲੱਗ ਕੇ ਨਹੀਂ ਜਿਉਂਦੀਆਂ।
ਪੰਜਾਬ ਦੀ ਗੱਲ ਹੋਰ ਹੈ। ਉਥੇ ਰੱਜ ਕੇ ਦਾਜ ਮੰਗਿਆ, ਦਿੱਤਾ ਜਾਂਦਾ ਹੈ। ਮਾਂਪੇਂ ਆਪ ਦਾਜ ਦੇ ਕੇ, ਆਪ ਧੀਆ ਮਰਵਾਉਂਦੇ ਹਨ। ਕੀ ਤੁਹਾਡੀ ਕੁੜੀ ਅੰਨੀ, ਬੋਲ਼ੀ, ਗੂੰਗੀ ਹੈ? ਕਿਹੜੀ ਚੀਜ਼ ਦੀ ਮੁੰਡੇ ਵਾਲਿਆਂ ਨੂੰ ਗੂਸ ਰਿਸ਼ਵਤ ਦੇ ਰਹੇ ਹੋ? ਕਿਉਂ ਚੰਗੇ ਪੈਲਸ ਵਿੱਚ ਵਿਆਹ ਕਰਕੇ ਪੈਸਾ ਫੂਕਦੇ ਹੋ? ਭੋਜਨ ਦੀ ਬਹੁਤ ਬਰਬਾਦੀ ਕਰਦੇ ਹੋ। ਉਨਾਂ ਖਾਂਦਾ ਨਹੀਂ ਜਾਂਦਾ। ਜਿੰਨਾਂ ਕੂੜੇ ਵਿੱਚ ਸੱਦੇ ਹੋਏ ਮਹਿਮਾਨ ਪਲੇਟਾਂ ਭਰ-ਭਰ ਸਿੱਟਦੇ ਹਨ। ਤੁਸੀ ਆਪਣੀ ਧੀ ਦੀ ਸ਼ਾਂਦੀ ਵਿੱਚ ਇੰਨਾਂ ਸ਼ਰਾਬੀ ਤੇ ਪੇਟੂ ਮੰਡਲੀਆਂ ਤੋਂ ਕਰਾਉਣਾਂ ਕੀ ਹੈ? ਇਹ ਇਸ ਤਰਾਂ ਕਿਉਂ ਕਰਦੇ ਹਨ? ਭੋਜਨ ਮੁਕਾ ਕੇ ਸ਼ਇਦ ਤੁਹਾਡੀ ਹੱਦਕ ਕਰਨੀ ਚਹੁੰਦੇ ਹਨ। ਪਰ ਤੁਸੀਂ ਭੋਜਨ ਬਣਾਉਂਦੇ ਐਨਾਂ ਹੋ। ਚਾਹੇ 10 ਪਿੰਡ ਹੋਰ ਖਾਣ ਆ ਜਾਂਣ। ਬੱਚਿਆਂ ਭੋਜਨ ਪੈਲਸ ਵਾਲੇ ਅੱਗਲੇ ਵਿਆਹ ਵਿੱਚ ਪਰੋਸ ਦਿੰਦੇ ਹਨ। ਬਿਮਾਰ ਤੁਸੀਂ ਹੋਵੋਗੇ। ਉਨਾਂ ਨੇ ਕੀ ਲੈਣਾਂ ਹੈ? ਚੰਗੇ ਪੈਲਸ ਵਿੱਚ ਵਿਆਹ ਕਰਾਉਣਾਂ ਵੀ ਦਾਜ ਹੈ। ਇਹ ਮਾਪਿਆਂ ਦੀ ਮਰਜ਼ੀ ਹੈ। ਆਪਣੀਆਂ ਧੀਆਂ ਦੀ ਸੋਹੁਰਿਆਂ ਤੋਂ ਕੁੱਤੇ ਖਾਂਣੀ ਕਰਾਉਣੀ ਹੈ। ਤਾਂ ਬਰਾਤ ਦੀ ਸੇਵਾ ਲੱਖਾਂ ਰੂਪੀਏ ਲਾ ਕੇ ਕਰੀ ਜਾਂਣ। ਜੇ ਅੰਨਦ ਕਾਰਜ ਘਰਾਂ ਨੂੰ ਛੱਡ ਕੇ, ਗੁਰਦੁਆਰੇ ਸਾਹਿਬ ਕਰਨ ਲੱਗ ਗਏ ਹਨ। ਬਰਾਤੀ ਹੋਟਲਾਂ ਤੋਂ ਆਪੋ-ਆਪਣੇ ਪੈਸੇ ਖ਼ਰਚ ਕੇ, ਚਾਹ, ਭੋਜਨ ਪੀ-ਖਾ ਸਕਦੇ ਹਨ। ਕੁੜੀਆਂ ਵਾਲੇ ਇਹ ਪਖੰਡ ਕਰਨੋਂ ਹੱਟ ਗਏ, ਤਾਂਹੀ ਸੁਸਰਾਲ ਵਾਲਿਆਂ ਦੀ ਪੂਛ ਸਿੱਧੀ ਹੋਵਗੇ। ਤਾਂ ਕੁੜੀਆਂ ਤੇ ਕੁੜੀਆਂ ਦੇ ਮਾਪਿਆਂ ਦੀ ਜਾਨ ਬੱਚ ਸਕਦੀ ਹੈ। ਨਹੀਂ ਕੁੜੀਆਂ ਨੂੰ ਸੋਹਰੇ ਮਾਰਦੇ ਰਹਿੱਣਗੇ। ਮਾਪਿਆਂ ਨੂੰ ਲਏ ਕਰਜ਼ੇ ਜ਼ਹਿਰ ਖਾਂਣ ਕਈ ਮਜ਼ਬੂਰ ਕਰਦੇ ਰਹਿੱਣਗੇ। ਅੱਗੇ ਲੋਕਾਂ ਦੇ ਦਿਲ ਵਿੱਚ ਹੁੰਦਾ ਸੀ, " ਜ਼ੋਰ ਲਗਾ ਕੇ ਇੱਕ ਕੁੜੀ ਦਾ ਵਿਆਹ ਕਨੇਡੀਅਨ, ਅਮਰੀਕਨ ਨਾਲ ਕਰ ਦਿਉ। ਬੱਲੇ ਬੱਲੇ ਕਰਾ ਦਿਉ। ਸਾਰਾ ਟੱਬਰ ਬਾਹਰ ਨਿੱਕਲ ਜਾਵੇਗਾ। ਫਿਰ ਅਸੀਂ ਵੀ ਬੱਚਿਆਂ ਨੂੰ ਧੂਮ-ਧਾਮ ਨਾਲ ਵਿਆਹ ਕੇ ਲਿਜਾਵਾਂਗੇ। " ਹੁਣ ਜ਼ਮਾਨਾਂ ਬਦਲ ਗਿਆ ਹੈ। ਕਨੇਡਾ, ਅਮਰੀਕਾ ਵਾਲੇ ਵਿਆਹ ਵਿੱਚ ਚੰਗੀ ਸੇਵਾ ਕਰਾ ਲੈਂਦੇ ਹਨ। ਦੋ ਚਾਰ ਮਹੀਨੇ ਅੱਗਲਾ ਹਨੀਮੂਨ ਮਨਾਉਂਦਾ ਰਹਿੰਦਾ ਹੈ। ਸੈਰ ਕਰਨ ਲਈ ਪੰਜਾਬ ਚੰਗੀ ਸੈਰ ਗਾਹ ਹੈ। ਬਾਹਲੇ ਜਮਾਈ ਨੂੰਹੁ ਦੀ ਪੰਜਾਬ ਵਾਲੇ ਚੰਗੀ ਸੇਵਾ ਕਰਦੇ ਹਨ। ਉ ਉਨਾਂ ਨੂੰ ਬਾਹਰ ਆ ਕੇ, ਫੋਨ ਵੀ ਨਹੀਂ ਕਰਦੇ। ਥਾਂ ਪਤਾ ਵੀ ਸਹੀ ਨਹੀਂ ਦੱਸਦੇ। ਦੱਸੋ ਕੀ ਕਰ ਲਵੋਗੇ? ਜੋ ਇੰਨਾਂ ਮੱਗਰਮੱਛਾਂ ਨੂੰ ਜਾਲ ਪਾ ਸਕੇ, ਕੀ ਕੋਈ ਐਸੀ ਪਾਵਰ ਹੈ? ਧੀਆਂ-ਪੁੱਤਰਾਂ ਦੀ ਖੋਈ ਇੱਜ਼ਤ ਦੇ ਬਦਲੇ ਵਿੱਚ ਨੱਕ ਵਿੱਚ ਨਕੇਲ ਪਾ ਕੇ ਅਥਰੇ ਘੋੜਿਆਂ ਨੂੰ ਰਾਹੇ ਪਾ ਸਕੇ।
ਅਮਰ ਖਾਨ ਟੀਵੀ ਸ਼ੋ ਵਿੱਚ ਬਲਵੰਤ ਸਿੰਘ ਰਾਮੂਆਲੀਆਂ ਤੋਂ ਦਾਜ ਬਾਰੇ ਪੁੱਛ ਰਿਹਾ ਹੈ। ਉਸ ਦਾ ਬਿਆਨ ਹੈ, " ਕੱਲੇ ਪੰਜਾਬ ਵਿੱਚ 30 ਹਜ਼ਾਰ ਕੁੜੀਆਂ ਬਦੇਸ਼ੀਆਂ ਦੀਆਂ ਛੱਡੀਆਂ ਬੈਠੀਆਂ ਹਨ। ਉਨਾਂ ਲੱੜਕੀਆਂ ਨਾਲ ਬਦੇਸ਼ੀਆਂ ਨੇ ਚੰਗੇ ਪੈਲਸਾਂ ਵਿੱਚ ਵਿਆਹ ਕਰਾਏ ਹਨ। ਵਿਆਹ ਨੂੰ ਸੈਕੜਿਆਂ ਦੀ ਗਿੱਣਤੀ ਵਿੱਚ ਲੋਕ ਬਰਾਤੀਆਂ ਨੂੰ ਲਿਆ ਕੇ, ਮਾਹਾਰਾਜਿਆਂ ਵਰਗੇ ਭੋਜ਼ ਛੱਕੇਉਂਦੇ ਹਨ। ਧੀਆਂ ਵਾਲਿਆਂ ਤੋਂ ਲੱਖਾਂ ਦਾ ਖ਼ਰਚਾ ਕਰਾਇਆ ਜਾਂਦਾ ਹੈ। ਫਿਰ ਵੀ ਉਹ ਉਨਾਂ ਤੋਂ ਹੋਰ ਪੈਸੇ ਮੰਗ ਰਹੇ ਹਨ। ਬਾਹਰ ਜਾਂਣ ਲਈ ਸਾਰੇ ਪੰਜਾਬ ਨੂੰ ਹੱਲਕ ਲੱਗਿਆ ਹੋਇਆ ਹੈ। ਰੋਟੀਆਂ ਪਕਾਉਣ ਨੂੰ ਮੁੰਡੂ ਰੱਖਦੇ ਹਾਂ। ਉਸ ਨੂੰ ਤੱਨਖ਼ਾਹ ਵੀ ਦਿੰਦੇ ਹਨ। ਬਹੂ ਤੋਂ 15 ਲੱਖ ਜਾਂ ਇਸ ਤੋਂ ਵੀ ਵੱਧ ਰੂਪੀਆ ਵੀ ਲੈ ਲੈਂਦੇ ਹਨ। " ਗੱਲ ਇਹ ਹੈ ਇੰਨਾਂ ਪੰਜਾਬ ਦੇ ਲੋਕਾਂ ਨੂੰ ਕੌਣ ਸਮਝਵੇ? ਵੋਟਾਂ ਅਕਾਲੀਆਂ ਨੂੰ ਪਾਉਂਦੇ ਹਨ। ਘਰ ਦੇ ਮਾਮਲੇ ਵਿੱਚ ਰਂੋਣ ਲਈ ਮੋਂਡਾ ਰਾਮੂਆਲੀਆਂ ਦਾ ਲੈਂਦੇ ਹਨ। ਐਸੇ ਲੋਕਾਂ ਦਾ ਕੀ ਹੋਵੇਗਾ? ਦੋ ਬੇੜੀਆਂ ਵਿੱਚ ਪੈਰ ਰੱਖਣ ਵਾਲਾ ਡੁੱਬਦਾ ਹੁੰਦਾ ਹੈ। ਅਕਾਲੀਆਂ ਦੇ ਬੂਹੇ ਉਤੇ ਜਾ ਕੇ ਸਿਆਪਾ ਕਿਉਂ ਨਹੀਂ ਕਰਦੇ? ਜਾਂ ਫਿਰ ਵੋਟਾਂ ਵੀ ਰਾਮੂਆਲੀਆਂ ਨੂੰ ਪਾ ਦੇਣ। ਉਹ ਚੱਜ਼ ਨਾਲ ਇੰਨਾਂ ਲੋਕਾਂ ਨਾਲ ਲੜ ਸਕੇ।
ਅਮਰ ਖਾਨ ਦੇ ਟੀਵੀ ਸ਼ੋ ਵਿੱਚ ਇੱਕ ਔਰਤ ਦੱਸ ਰਹੀ ਹੈ, " ਵਿਆਹ ਤੋਂ ਪਹਿਲਾਂ ਸੋਹੁਰੇ ਦਾਜ ਨਹੀ ਚਹੁੰਦੇ ਸਨ। ਜਦੋਂ ਕਾਡ ਛੱਪ ਗਏ। ਧਰੇ ਵਿਆਹ ਦਾ ਆਲੇ ਦੁਆਲੇ ਲੋਕਾਂ ਨੂੰ ਪਤਾ ਲੱਗ ਗਿਆ। ਤਾਂ ਮੁੰਡੇ ਵਾਲਿਆਂ ਵੱਲੋਂ ਕਾਰ ਦਾਜ਼ ਵਿੱਚ ਮੰਗੀ ਗਈ। ਕੁੜੀ ਦੇ ਘਰ ਗਰੀਬੀ ਬਹੁਤ ਸੀ। ਕਾਰ ਦਾਜ਼ ਵਿੱਚ ਦੇ ਨਹੀਂ ਸਕਦੇ ਸੀ। ਅਸੀਂ ਭੈਣ ਭਰਾ ਨੇ ਰਲ ਕੇ, ਮੇਰੀ ਹੋਣ ਵਾਲੀ ਸੱਸ ਕਾਰ ਦਾਜ਼ ਵਿੱਚ ਮੰਗਦੀ ਦੀ ਸਾਰੀ ਵੀਡੀਉ ਰਿਕੋਡਿੰਗ ਕਰ ਲਈ। ਇਹ ਰਿਕੋਡ ਕੀਤੀ ਫਿਲਮ ਸਾਰੇ ਟੀਵੀ ਨਿਉਜ਼ ਚੈਨਲ ਉਤੇ ਚੱਲੀ। ਨਾਲ ਹੀ ਭਰਾ ਨੇ ਟੀਵੀ ਉਤੇ ਕਿਹਾ," ਜੇ ਕੋਈ ਮੇਰੀ ਭੈਣ ਨਾਲ ਉਸ ਸਮੇ ਸ਼ਾਂਦੀ ਕਰਾ ਸਕੇ। ਜਦੋਂ ਦਾ ਵਿਆਹ ਰੱਖਿਆ ਹੈ। ਉਹ ਆ ਕੇ ਵਿਆਹ ਕਰਾ ਲਵੇ। " ਲੋਕਾਂ ਦੇ ਫੋਨ ਆਉਣ ਲੱਗ ਗਏ ਸਨ। ਇੱਕ ਮੁੰਡੇ ਤੇ ਉਸ ਦੇ ਘਰ ਵਾਲਿਆਂ ਨੇ ਉਸ ਨਾਲ ਵਿਆਹ ਕਰ ਲਿਆ। " ਦੋਂਨੇਂ ਪਤੀ ਪਤਨੀ ਟੀਵੀ ਉਤੇ ਆਪਣੀ ਕਹਾਣੀ ਸੁਣਾਂ ਰਹੇ ਸਨ। ਸਾਨੂੰ ਸਬ ਨੂੰ ਸ਼ਰਮ ਉਤਾਰਨੀ ਪੈਣੀ ਹੈ। ਤਾਂ ਅਸੀਂ ਸੌਖਾ ਸਾਹ ਲੈ ਸਕਾਂਗੇ। ਨਹੀਂ ਤਾਂ ਭੁੱਖੇ ਲੋਕ ਅੰਦਰੇ ਹੀ ਖਾ ਜਾਂਣੇ। ਧੀਆਂ ਨੂੰ ਦਬੋਚ ਕੇ ਮਾਰ ਦੇਣਗੇ। ਹਰ ਕੱਲੇ-ਕੱਲੇ ਬੰਦੇ ਨੂੰ ਹਿੰਮਤ ਕਰਨੀ ਪੈਣੀ ਹੈ। ਦਾਜ ਦੀ ਬਿਮਾਰੀ ਹੱਟਾਉਣੀ ਪੈਣੀ ਹੈ। 

Comments

Popular Posts