ਹੱਡੀਆਂ ਦੇ ਦੇਸੀ ਸਿਆਣੇ ਚੀਰ ਫਾੜ ਤੋਂ ਬੱਚਾ ਲੈਂਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਲੋਹੇ ਨੂੰ ਕਿਸੇ ਰੂਪ ਵਿੱਚ ਢਾਲਣ ਲਈ ਅੱਗ ਵਿੱਚੋਂ ਦੀ ਕੱਢਿਆ ਜਾਂਦਾ ਹੈ। ਫਿਰ ਉਸ ਦੇ ਅੱਲਗ-ਅੱਲਗ ਅਕਾਰ ਬੱਣਾਏ ਜਾਂਦੇ ਹਨ। ਉਸੇ ਤਰਾਂ, ਜਿਸ ਸੁਰਲੇਖ ਉਤੇ, ਉਹ ਹੁਕਮ ਦੇਣ ਵਾਲਾ ਮੇਰੇ ਤੋਂ ਲਿਖਉਂਦਾ ਹੈ। ਮੈਨੂੰ ਆਪ ਨੂੰ ਉਸ ਪ੍ਰੀਖਿਆ ਵਿੱਚੋਂ ਦੀ ਕੱਢਦਾ ਹੈ। ਭੋਰਾ ਵੀ ਮਨ ਘੱਟਤ ਬੱਣਾਉਣ ਦੀ ਲੋੜ ਨਹੀਂ ਪੈਂਦੀ। ਹਰ ਕਹਾਣੀ ਮੇਰੀਆਂ ਅੱਖਾਂ ਅੱਗੇ ਵਾਪਰਦੀ ਹੈ। ਮੈਨੂੰ ਆਪ ਨੂੰ ਕੁੱਝ ਲੱਭਣ ਦੀ ਲੋੜ ਨਹੀਂ ਪੈਦੀ। ਮੈਂਂ 27 ਅਪਰੈਲ ਨੂੰ 12 ਕੁ ਵਜੇ ਦੁਪਹਿਰ ਨੂੰ " ਸੋਹਣਿਆਂ ਨੂੰ ਘੜਿਆ ਜਾਂਦਾ ਹੈ " ਰਚਨਾਂ ਪੂਰੀ ਹੀ ਕਰ ਕਰਕੇ ਹਟੀ ਸੀ। ਅਚਾਨਕ ਹੱਥ ਥੱਲੇ ਨਾਂ ਲੱਗਾ ਸਾਰਾ ਭਾਰ ਸੱਜੇ ਹੱਥ ਦੇ ਅੰਗੂਠੇ ਉਤੇ ਆ ਗਿਆ। ਮੈਂ ਗੌਲਿਆ ਹੀ ਨਹੀਂ। ਸੋਚਿਆ ਆਪੇ ਅਰਾਮ ਆ ਜਾਵੇਗਾ। ਅੰਗੂਠਾ ਨੀਲਾ ਹੋ ਗਿਆ। ਪਹਿਲੇ ਦੋ ਦਿਨ ਤੇ ਅੱਜ ਤੱਕ ਕੰਪਿਊਟਰ ਉਤੇ ਉਵੇਂ ਹੀ ਲਿਖਦੀ ਰਹੀ ਹਾਂ। ਚੀਸ ਨਾਂ ਹਟੀ ਤਾਂ ਐਮਰਜੈਂਸੀ ਹਸਪਤਾਲ ਚਲੀ ਗਈ। ਐਕਸਰੇ ਕਰਨ ਪਿਛੋਂ ਪਤਾ ਲੱਗਾ। ਅੰਗੂਠੇ ਦੀ ਜੜ ਦੀ ਗੱਠ ਨਿੱਕਲ ਗਈ ਹੈ। ਮਾਸ ਖੋਲ ਕੇ ਅਪਰੇਸ਼ਨ ਪਿਛੋਂ ਪਲਸਤਰ ਕਰਨਾਂ ਪਵੇਗਾ। ਛਨੀਚਰਵਾਰ ਹੋਣ ਕਰਕੇ ਡਾਕਟਰ ਡਿਊਟੀ ਉਤੇ ਨਹੀਂ ਸੀ। ਮੈਂ ਤੇ ਨਰਸਾਂ ਐਮਰਜੈਂਸੀ ਹਸਪਤਾਲ ਉਸ ਡਾਕਟਰ ਦਾ ਫੋਨ ਉਡੀਕ ਰਹੀਆਂ ਸੀ। ਨਰਸ ਨੇ ਕਿਹਾ, Ḕ" ਜੇ ਸਮਾਂ ਹੋਇਆ ਉਹ ਆ ਕੇ, ਅੱਜ ਅਪਰੇਸ਼ਨ ਕਰ ਦੇਵੇਗਾ। " ਉਸ ਦਿਨ ਮੇਰੇ ਮਨ ਵਿੱਚ ਆਇਆ, " ਜੇ ਪਲਸਤਰ ਲੱਗ ਗਿਆ। ਲਿਖਣਾਂ ਬੰਦ ਹੋ ਜਾਵੇਗਾ। ਅੰਗੂਠੇ ਤੋਂ ਕੀ ਕਰਾਉਣਾਂ ਹੈ। ਕਿਹੜਾ ਕਲਮ ਨਾਲ ਲਿਖਣਾਂ ਹੈ। ਕੰਪਿਊਟਰ ਉਤੇ ਲਿਖਣ ਲਈ ਬਾਕੀ ਚਾਰ ਉਂਗ਼ਲ਼ਾਂ ਬਹੁਤ ਹਨ। ਘਰਦੇ, ਘਰ ਦਾ ਪੂਰਾ ਕੰਮ ਕਰਨ ਲੱਗੇ ਰਹਿੱਣਗੇ। ਬੈਠੀ ਨੂੰ ਬੱਚੇ ਤੇ ਪਤੀ ਰੋਟੀ ਦੇਣ ਲੱਗ ਗਏ ਹਨ। ਜਦੋਂ ਲਿਖਦੀ ਤੋਂ ਕੰਪਿਊਟਰ ਉਤੇ ਸ਼ਫਿਟ ਕਰਨ ਵੇਲੇ ਉਂਗ਼ਲੀਂ ਨਹੀਂ ਪਹੁੰਚਦੀ ਤਾਂ ਬੱਚੇ ਮਦੱਦ ਕਰ ਦਿੰਦੇ ਹਨ। ਹੋਰ ਕੀ ਚਾਹੀਦਾ ਹੈ? ਸੱਤੀ ਹਸਪਤਾਲ ਵਿੱਚੋਂ ਖਿਸਕ ਚੱਲ। " ਫਿਰ ਸੋਚਿਆ, " ਇੱਕ ਤੋਂ ਦੋ ਭਲੇ ਹਨ। ਆਪਣੀ ਭੈਣ ਦੀ ਸਲਾਅ ਲੈ ਲਵਾਂ। " ਉਸ ਨੂੰ ਟਰਾਂਟੋ ਫੋਨ ਕੀਤਾ। ਉਸ ਨੇ ਦੱਸਿਆ, " ਮੇਰੇ ਮੁੰਡੇ ਦਾ ਮੋਂਡਾ 10 ਕੁ ਸਾਲ ਪਹਿਲਾਂ ਖੇਡਦੇ ਦਾ ਨਿੱਕਲ ਗਿਆ ਸੀ। ਹੱਡੀਆਂ ਦੇ ਦੇਸੀ ਸਿਆਣੇ ਨੇ ਚੜ੍ਹਾ ਦਿੱਤਾ ਸੀ। ਮੁੜ ਕੇ ਕਦੇ ਦਰਦ ਨਹੀਂ ਹੋਈ। ਤੂੰ ਚੀਰ-ਫਾੜ ਕਰਾਉਣ ਨੂੰ ਰਹਿੱਣ ਦੇ। ਕਿਸੇ ਹੱਡੀਆਂ ਦੇ ਦੇਸੀ ਸਿਆਣੇ ਕੋਲੋ ਅੰਗੂਠਾ ਚੜ੍ਹਵਾ ਲੈ। " ਮੇਰੇ ਵੀ ਦਿਲ ਨੂੰ ਗੱਲ ਲੱਗ ਗਈ। ਛੋਟੇ ਹੁੰਦਿਆਂ, ਖੇਡਦਿਆਂ ਗਿੱਟਾ ਮੁਚ ਜਾਂਦਾ ਸੀ। ਘਰ ਵਿੱਚ ਹੀ ਜਾਂ ਹੱਡੀਆਂ ਦੇ ਸਿਆਣੇ ਤੋਂ ਮਾਲਸ਼ ਕਰਾਉਣ ਨਾਲ ਠੀਕ ਹੋ ਜਾਂਦਾ ਸੀ। ਐਸੇ ਹੱਡੀਆਂ ਦੇ ਸਿਆਣੇ, ਭਾਵ ਹੱਡੀਆਂ ਦੀ ਸਿਆਣ ਕਰਨ ਵਾਲੇ, ਕਿਹੜੀ ਹੱਡੀ ਕਿਥੇ ਟਿੱਕਣੀ ਹੈ? ਜਾਂਣਕਾਰੀ ਵਾਲੇ ਬੰਦੇ ਭਾਲਣ ਨਾਲ ਹਰ ਸ਼ਹਿਰ ਵਿੱਚ ਲੱਭ ਹੀ ਜਾਂਦੇ ਹਨ। ਇੰਨੇ ਨੂੰ ਨਰਸ ਨੇ ਆ ਕੇ ਕਿਹਾ, " ਡਾਕਟਰ ਫੁਟਹਿਲ ਹਸਪਤਾਲ ਵਿੱਚ ਅਪਰੇਸ਼ਨ ਕਰ ਰਿਹਾ ਹੈ। ਤੂੰ ਘਰ ਜਾ ਕੇ ਅਰਾਮ ਕਰ। ਉਹ ਤੈਨੂੰ ਆਪੇ ਫੋਨ ਕਰ ਲਵੇਗਾ। " ਮੇਰਾ ਰੁਝਾਨ ਫਿਰ ਲਿਖਣ ਵੱਲ ਹੋ ਗਿਆ। ਦੂਜੇ ਦਿਨ ਮੈਂ ਗੁਆਂਢਂਣ ਨੂੰ ਫੋਨ ਕੀਤਾ। ਤਾਂ ਉਨਾਂ ਨੇ ਮੈਨੂੰ ਹੱਡੀਆਂ ਦੇ ਸਿਆਣੇ, ਹੱਡੀਆਂ ਚੜ੍ਹਾਉਣ ਨਾਲੇ ਦਾ ਫੋਨ ਨੰਬਰ ਦੇ ਦਿੱਤਾ। ਉਸ ਨੇ ਦੱਸਿਆ, " ਉਸ ਦਾ ਨਾਂਮ ਸਰੂਪ ਸਿੰਘ ਮਡੇਰ ਹੈ। ਇਹ ਵੀ ਕਲਮ ਪ੍ਰੇਮੀ ਸ਼ਬਦਾਂ ਦਾ ਆਸ਼ਕ ਹੈ। ਕਾਵਿਤਾਵਾਂ ਲਿਖਦਾ ਹੈ। ਉਸ ਦੇ ਪਤੀ ਨੇ ਉਸ ਕੋਲੋ ਗਿੱਟੇ ਤੇ ਢੂਹੀਂ ਦੀ ਨਾੜ ਠੀਕ ਕਰਾਈ ਹੈ। ਉਸ ਨੇ ਕੁੜੀ ਦਾ ਵੀ ਗਿੱਟਾ ਉਤਰਿਆ ਠੀਕ ਕੀਤਾ ਹੈ। " ਮੈਂ ਤੇ ਪਾਪਾ ਜੀ ਉਸ ਦੇ ਘਰ ਗਏ। ਉਸ ਨੇ ਅੰਗੂਠਾ ਬਹੁਤ ਇਧਰ ਉਧਰ ਖਿੱਚਿਆ, ਬਹੁਤ ਦੁੱਖ ਵੀ ਲੱਗਿਆ। ਮੈਨੂੰ ਲੱਗਾ, ਅੰਗੂਠੇ ਨੂੰ ਜੋੜਨ ਦੀ ਬਜਾਏ ਉਸ ਨੇ ਪੱਟ ਦਿੱਤਾ ਹੈ। ਹੱਥ ਪੂਰਾ ਸੁਜ ਗਿਆ। ਤੀਜੇ ਦਿਨ ਫਿਰ ਮੈਂ ਆਪ ਮੁਹਾਰੇ ਹੀ ਉਸ ਕੋਲ ਚਲੀ ਗਈ। ਮੈਂ ਕਿਹਾ, " ਇੱਕ ਬਾਰ ਹੋਰ ਛੱਕ ਕੱਢ ਦੇਵੋ। ਅਜੇ ਅੰਗੂਠਾ ਠੀਕ ਨਹੀਂ ਲੱਗਦਾ। " ਉਸ ਨੇ ਪਹਿਲੇ ਦਿਨ ਦੀ ਤਰਾਂ ਫਿਰ ਅੰਗੂਠੇ ਨੂੰ ਚੰਗੀ ਤਰਾਂ ਝਜੋੜ ਦਿੱਤਾ। ਪੂਰੇ ਹਫ਼ਤੇ ਪਿਛੋਂ ਮੈਂ ਅੰਗੂਠੇ ਦਾ ਐਕਸਰੇ ਕਰਾਇਆ। ਇਸ ਦੀ ਰਿਪੋਟ ਤੀਜੇ ਦਿਨ ਫੈਮਲੀ ਡਾਕਰਟ ਕੋਲ ਆ ਗਈ। ਮੈਂ ਡਾਕਟਰ ਨੂੰ ਮਿਲੀ। ਤਾ ਡਾਕਟਰ ਮੈਨੂੰ ਦੱਸ ਰਿਹਾ ਸੀ, " ਅੰਗੂਠਾ ਠੀਕ ਹੈ। ਥੋੜੀ ਦਰਦ ਤਾਂ ਕੁੱਝ ਦਿਨ ਰਹੇਗੀ। " ਮੈਂ ਸੋਚ ਰਹੀ ਸੀ, " ਸੱਚ ਹੀ ਤੀਰ ਤੁਕਾ ਲੱਗ ਜਾਂਦਾ ਹੈ। ਕਈ ਬਾਰ ਕੋਈ ਨਾੜ ਚੜ੍ਹ ਜਾਵੇ, ਘਰ ਵਿੱਚ ਵੀ ਕਿਸੇ ਤੋਂ ਦੋ ਕੁ ਬਾਰ ਮਾਲਸ਼ ਕਰ ਲਈਏ। ਠੀਕ ਹੋ ਜਾਈਦਾ ਹੈ। "
ਭਾਵੇ ਅੱਜ ਦੁਨੀਆਂ ਚੰਦ ਤੇ ਪਹੁੰਚ ਗਈ ਹੈ। ਸਾਇੰਸ ਨੇ ਬਹੁਤ ਤੱਰਕੀ ਕਰ ਲਈ ਹੈ। ਬਹੁਤ ਪੜ੍ਹੇ ਲਿਖੇ ਡਾਕਟਰ ਹਨ। ਹੱਡੀਆਂ ਦੇ ਦੇਸੀ ਸਿਆਣੇ ਹੱਡੀਆਂ ਚੜ੍ਹਾਉਣ ਵਾਲੇ, ਸਰੀਰ ਦੀ ਚੀਰ ਫਾੜ ਤੋਂ ਬੱਚਾ ਲੈਂਦੇ ਹਨ। ਡਾਕਟਰ ਤਾਂ ਮਾਸ ਚੀਰ ਕੇ ਹੀ ਹੱਡੀ ਨੂੰ ਬਰਾਬਰ, ਉਸੇ ਥਾਂ ਤੇ ਕਰਦੇ ਹਨ। ਡਾਕਟਰ ਪਲਸਤਰ ਲਾ ਦੇਣ ਤਾਂ ਦੋ ਹਫ਼ਤੇ ਖੋਲਦੇ ਨਹੀਂ ਹਨ। ਜੇ ਹੱਡੀ ਠੀਕ ਨਾਂ ਬੈਠੇ ਪਲਸਤਰ ਫਿਰ ਲਗਾ ਦਿੰਦੇ ਹਨ। ਚੰਗਾ ਹੋਵੇਗਾ, ਜੇ ਉਝ ਹੀ ਸਰ ਜਾਵੇ। ਖਿਚ ਕੇ ਹੀ ਹੱਡੀ ਆਪਣੀ ਥਾਂ ਉਤੇ ਬੈਠ ਜਾਵੇ। ਉਸ ਪਿਛੋਂ ਐਕਸਰੇ ਜਰੂਰ ਕਰਾ ਲੈਣੇ ਚਾਹੀਦੇ ਹਨ। ਮੈਨੂੰ ਇੱਕ ਰੱਬ ਦੇ ਉਤੇ ਹੋਰ ਜ਼ੋਰਦਾਰ ਹੈਰਾਨੀ ਤੇ ਤੱਸਲੀ ਹੋਈ ਹੈ। ਉਹ ਜੀਵਾਂ ਨੂੰ ਬਣਾਉਣ ਵਾਲਾ ਬਹੁਤ ਵਧੀਆ ਕਾਰੀਗਰ ਹੈ। ਕਿੰਨੇ ਵਧੀਆ ਜੋੜ ਲਗਾਉਂਦਾ ਹੈ। ਕੋਈ ਊਚ-ਨੀਚ ਨਹੀਂ ਰਹਿੱਣ ਦਿੰਦਾ। ਸਾਡੇ ਸਰੀਰ ਸਾਰੇ ਅੰਗ ਰੱਬੜ ਵਾਂਗ ਮੁੜਦੇ ਹਨ। ਜੋੜ ਮੁੜਦਿਆ ਕੋਈ ਦਰਦ ਨਹੀਂ ਹੁੰਦਾ। ਇਹ ਜੋੜ ਜੇ ਹਿਲ ਜਾਵੇ, ਕੋਈ ਰੱਬੀ ਗੁਰ ਵਾਲਾ ਹੀ ਬਰਾਬਰ ਕਰ ਸਕਦਾ ਹੈ। ਉਹ ਡਾਕਟਰ ਵੀ ਹਨ। ਤੇ ਹੱਡੀਆਂ ਦੇ ਦੇਸੀ ਸਿਆਣੇ ਹੱਡੀਆਂ ਚੜ੍ਹਾਉਣ ਵਾਲੇ ਵੀ ਹਨ। ਤੁਹਾਨੂੰ ਕਿਹਦੇ ਤੋ ਅਰਾਮ ਆਉਂਦਾ ਹੈ। ਕਿਹਦੇ ਉਤੇ ਜ਼ਕੀਨ ਹੈ। ਉਹ ਤੁਹਾਡੀ ਮਰਜ਼ੀ ਹੈ। ਪਰ ਪਹਿਲਾਂ ਸੌਖਾ ਤਰੀਕਾ ਵਰਤਣ ਵਿੱਚ ਕੋਈ ਹਰਜ਼ ਨਹੀਂ ਹੈ।

Comments

Popular Posts