ਮੀਈਆਂ ਮਿੱਠੂ ਤੋਂ ਬੱਚੀਏ
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਮਿੱਠਾ ਬੋਲਣਾ ਬਹੁਤ ਵਧੀਆ ਗੁਣ ਹੈ। ਮਿੱਠਾ ਬੋਲਣਾ ਹਰ ਬੰਦੇ ਦਾ ਸੁਭਾਅ ਹੋਣਾਂ ਚਾਹੀਦਾ ਹੈ। ਮਿੱਠਾ ਬੋਲਣ ਵਾਲੇ ਸਬ ਨੂੰ ਪਿਆਰੇ ਲੱਗਦੇ ਹਨ। ਬੰਦੇ ਨੂੰ ਮੋਹ ਲੈਂਦੇ ਹਨ। ਇੱਕ ਬੰਦਾ ਗੁੱਸੇ ਵਿੱਚ ਹੁੰਦਾ ਹੈ, ਤਾ ਮਿੱਠਾ ਬੋਲਣ ਵਾਲਾ ਬੰਦਾ ਉਸ ਬੰਦੇ ਨੂੰ ਆਪਣੇ ਮਿੱਠੇ ਬੋਲਾਂ ਨਾਲ ਠੰਡਾ ਕਰ ਦਿੰਦਾ ਹੈ। ਵੱਡੀ ਤੋਂ ਵੱਡੀ ਗੱਲ ਨਜਿੱਠ ਲੈਂਦਾ ਹੈ। ਬਹੁਤਾ ਮਿੱਠਾ ਬੋਲਣ ਵਾਲਾ ਮੀਈਆਂ ਮਿੱਠੂ ਹੁੰਦਾ ਹੈ। ਇਹ ਮੀਈਆਂ ਮਿੱਠੂ, ਮਿੱਠਾ ਬੋਲ, ਆਪਣੇ ਮੱਤਲੱਬ ਨੂੰ ਮਿੱਠਾ ਬੋਲਦਾ ਹੈ। ਉਸ ਨੂੰ ਕੋਈ ਮੱਤਲੱਬ ਨਹੀਂ ਦੂਜਾ ਬੰਦਾ ਸਿਧੇ ਰਸਤੇ ਜਾਂਦਾ ਹੈ ਜਾਂ ਗੱਲ਼ਤ ਰਸਤੇ ਜਾਂਦਾ ਹੈ। ਉਸ ਨੇ ਤਾਂ ਆਪਣਾਂ ਕੰਮ ਕੱਢਣਾਂ ਹੁੰਦਾ ਹੈ। ਇਸੇ ਲਈ ਹਰ ਝੂਠੀ ਸੱਚੀ ਗੱਲ ਵਿੱਚ ਹਾਂਜੀ-ਹਾਂਜੀ ਕਰੀ ਜਾਂਦੇ ਹਨ। ਅਦਾਲਤਾਂ ਵਾਂਗ ਗੱਲ ਲੰਮਕਾਈ ਜਾਂਦੇ ਹਨ। ਕੰਮ ਸਿਰੇ ਨਹੀਂ ਲਗਾਉਂਦੇ। ਇਹ ਮੀਈਆਂ ਮਿੱਠੂ ਹੁੰਦੇ ਹਨ। ਮੀਈਆਂ ਮਿੱਠੂ ਤੋਂ ਬੱਚੀਏ। ਐਸੇ ਲੋਕ ਹਰ ਥਾਂ ਉਤੇ ਹੁੰਦੇ ਹਨ। ਘਰ, ਕੌਮ, ਧਰਮ, ਦੇਸ਼ ਦੇ ਰੱਖਵਾਲੇ ਵਿੱਚ ਘੁੱਲੇ ਮਿਲੇ ਹੁੰਦੇ ਹਨ। ਲੱਬਣੇ ਬਹੁਤ ਮਸ਼ਕਲ ਹਨ। ਉਹ ਹਰ ਪਾਸੇ ਹੁੰਦੇ ਹਨ। ਹਰ ਕਿਸੇ ਨੂੰ ਇਹੀ ਲੱਗਦਾ ਹੈ, ਇਹ ਬੰਦਾ ਮੇਰਾ ਹੈ। ਮੇਰੇ ਵੱਲ ਦੀ ਗੱਲ ਕਰਦਾ ਹੈ। ਬੰਦਾ ਮੇਰੇ ਤੁਹਾਡੇ ਵੱਲ ਦੀ ਗੱਲ ਬੇਸ਼ਕ ਕਰੇ। ਬੰਦਾ ਕੋਈ ਕਿਸੇ ਲਈ ਕੁੱਝ ਨਹੀਂ ਕਰਦਾ। ਜੋ ਕਰਦਾ ਹੈ। ਉਪਰ ਵਾਲਾ ਪ੍ਰਭੂ ਕਰਦਾ ਹੈ। ਤਾਂਹੀਂ ਤਾਂ ੴਕਿਹਾ ਹੈ। ਰੱਬ ਇੱਕ ਹੈ। ਕੱਲਾ ਹੈ। ਬੰਦਾ ਵੀ ਕੱਲਾ ਹੀ ਹੈ। ਕੱਲਾ ਜੰਮਦਾ ਹੈ। ਕੱਲਾ ਮਰਦਾ ਹੈ। ਕੱਲਾ ਹਰ ਮਸੀਬਤ ਭੋਗਦਾ ਹੈ। ਕੱਲਾ ਹਰ ਇਗਜ਼ਾਂਮ ਦਿੰਦਾ ਹੈ। ਜਿੰਨਾਂ ਬੰਦਾ ਇਕੱਲਾ ਹੋਵਗਾ, ਉਨੇ ਦੁੱਖ ਘੱਟ ਹੋਣਗੇ। ਜਿੰਨੇ ਲੋਕਾਂ ਦੁਆਲੇ ਘਿਰਦੇ ਜਾਵਾਂਗੇ, ਮਸੀਬਤਾਂ ਵਿੱਚ ਹੋਰ ਫਸਦੇ ਜਾਂਵਾਂਗੇ। ਰੱਬ, ਬੰਦਾ, ਜੀਵਾਂ ਦਂੋਨਾਂ ਵਿੱਚ ਕੋਈ ਅੰਤਰ ਨਹੀਂ ਹੈ। ਜੇ ਅਸੀਂ ਖੁਦ ਸ਼ਕਤੀ ਹਾਂ। ਕਿਸੇ ਦੀ ਦਿਆ ਦੀ ਭੀਖ ਕਿਉਂ ਚਾਹੀਦੀ ਹੈ? ਸਾਨੂੰ ਆਪਣੀ ਪ੍ਰਸੰਸਾ ਲੋਕਾਂ ਤੋਂ ਕਰਾਉਣ ਦੀ ਕੀ ਲੋੜ ਹੈ? ਇਸ ਨਾਲ ਕੀ ਫ਼ਰਕ ਪੈਂਦਾ ਹੈ। ਸਾਨੂੰ ਸਾਡੇ ਮੁਹੱਲੇ ਵਾਲੇ ਹੀ ਜਾਂਣਦੇ ਹਨ। ਜਾਂ ਪੂਰੀ ਦੁਨੀਆਂ ਵਾਲੇ ਸਾਰੇ ਜਾਂਣਦੇ ਹਨ।
ਜੇ ਬੱਚਾ ਬਾਪ ਦੀ ਜੇਬ ਵਿੱਚੋਂ ਪੈਸੇ ਕੱਢੇਗਾ। ਬਾਪ ਪੁੱਛੇਗਾ ਜਰੂਰ, " ਪੈਸੇ ਕਿਥੇ ਖ਼ੱਰਚਣੇ ਹਨ? ਕਿਉਂ ਕੱਢੇ ਹਨ?" ਜਾਂ æਬਾਪ ਉਦੋਂ ਹੀ ਮੂੰਹ ਉਤੇ ਚਪੇੜ ਮਾਰੇਗਾ। ਗੁਆਂਢੀ ਨੂੰ ਵੀ ਖ਼ਬਰ ਨਹੀਂ ਲੱਗਣ ਦੇਵੇਗਾ। ਪੁਲੀਸ ਨੂੰ ਕੇਸ ਨਹੀਂ ਦੇਵੇਗਾ। ਚਾਰ ਦਿਵਾਰੀ ਵਿੱਚ ਨਬੇੜ ਲਵੇਗਾ। ਸੰਤ ਆਪਣੇ ਚੇਲੇ ਉਤੇ ਪਰਚਾ ਕੱਟਾਉਂਦਾ ਹੈ। ਰਣਜੀਤ ਸਿੰਘ ਢੱਢਰੀਆਂ ਵਾਲੇ ਨੇ ਮੀਡੀਏ ਅੱਗੇ ਮੂਵੀ ਵਿੱਚ ਕਿਹਾ ਹੈ, " ਮੇਰਾ ਆਪਣੇ ਕੰਮਰੇ ਵਿੱਚ 25 ਲੱਖ ਦੀ ਚੋਰੀ ਹੋ ਗਈ। ਉਸ ਦੀ ਪੁੱਛ ਪੜਤਾਲ ਲਈ ਆਪਣੇ ਹੀ ਚੇਲਿਆਂ, ਅੰਮ੍ਰਿਤਧਾਰੀ 10 ਸਿੰਘ ਪੁਲੀਸ ਨੂੰ ਦੇ ਦਿੱਤੇ। " ਕੀ ਇਹ ਕੋਈ ਰਣਜੀਤ ਸਿੰਘ ਢੱਢਰੀਆਂ ਵਾਲੇ ਦੀ ਦਸਾਂ ਨੂੰਹਾਂ ਦੀ ਕਮਾਂਈ ਨਹੀਂ ਸੀ? ਸੰਗਤ ਦਾ ਪੈਸਾ ਸੀ। ਲੋੜਬੰਧ ਲੈ ਗਏ। ਕੀ ਇਹ ਅੰਮ੍ਰਿਤਧਾਰੀ ਚੇਲੇ ਚੋਰ ਪੈਦਾ ਕਰਦਾ ਹੈ? ਕੀ ਆਪਣੇ ਨਾਲ ਅੰਮ੍ਰਿਤਧਾਰੀ ਚੇਲੇ ਚੋਰ ਲਈ ਫਿਰਦਾ ਹੈ? ਉਸ ਦੇ ਆਪਣੇ ਕਹਿੱਣ ਮੁਤਾਬਕ, ਜਿਸ ਦੇ ਅੰਮ੍ਰਿਤਧਾਰੀ ਚੇਲਿਆਂ ਉਤੇ ਚੋਰੀ ਦਾ ਸ਼ੱਕ ਕਰਦਾ ਹੈ। ਉਹ ਵੀ ਸਬ ਤੋਂ ਨੇੜੇ ਦੇ ਚੇਲੇ ਹਨ। ਦਿਨ ਰਾਤ ਕੋਲੇ ਰਹਿੰਦੇ ਹਨ। ਜੋ ਗੁਰੂ ਸੰਤ ਆਪਣੇ ਅੰਮ੍ਰਿਤਧਾਰੀ ਚਲਿਆਂ ਉਤੇ ਚੋਰੀ ਦਾ ਸ਼ੱਕ ਕਰਦਾ ਹੈ। ਤਾਂ ਇਹ ਚੋਰ ਸਾਰੇ ਸੈਕਸ ਤੋਂ ਵਗੈਰ ਕਿਵੇਂ ਰਹਿੰਦੇ ਹਨ? ਕੋਈ ਵੀ ਸੰਸਾਰੀ ਦੱਸ ਦੇਵੇ ਕੀ ਸੈਕਸ ਬਗੈਰ ਗੁਜ਼ਾਰਾ ਹੋ ਸਕਦਾ ਹੈ? ਗੰਦੀਆਂ ਮੂਵੀਆਂ ਦੇਖ ਕੇ ਹੀ ਪੁੱਠੇ ਸਿਧੇ ਤਰੀਕੇ ਵਰਤਣੇ ਹਨ। ਜੋ ਅੱਜ ਆਪਣੇ ਹੀ ਅੰਮ੍ਰਿਤਧਾਰੀ ਚੇਲਿਆਂ ਨੂੰ ਚੋਰ ਕਹਿੰਦਾ ਹੈ। ਆਉਣ ਵਾਲੇ ਸਮੇਂ ਵਿੱਚ ਹੋਰ ਸੈਕਸ ਬਾਰੇ ਵੀ ਭੇਤ ਖੁੱਲਣਗੇ। ਰਣਜੀਤ ਸਿੰਘ ਢੱਢਰੀਆਂ ਵਾਲੇ ਨੇ ਆਪਣੇ ਨਜ਼ਦੀਕੀ 10 ਅੰਮ੍ਰਿਤਧਾਰੀ ਸਿੰਘ ਪਲੀਸ ਨੂੰ ਦੇ ਦਿੱਤੇ। ਬਈ ਕੁੱਟ ਕੇ ਚੋਰ ਲੱਭ ਕੇ ਦੇਵੋ। ਕਿਆ ਬਾਤ ਹੈ? ਜੋ ਅੱਠ-ਅੱਠ ਘੰਟੇ ਇਸ ਦੀ ਢੋਲਕੀ ਕੁੱਟਦੇ ਹਨ। ਚੱਮਟੇ ਖੱੜਕਾਉਂਦੇ ਹਨ। ਇਸ ਦੁਰਾਨ ਕੀਤੀ ਕਮਾਈ ਦਾ ਹੱਕਦਾਰ ਕੌਣ ਬੱਣਦਾ ਹੈ? 4 ਸਾਲ ਢੋਲਕੀ ਕੁੱਟੀ ਹੈ। ਰਣਜੀਤ ਸਿੰਘ ਢੱਢਰੀਆਂ ਵਾਲੇ ਨੇ ਉਸ ਨੂੰ ਪੁਲੀਸ ਨੂੰ ਦੇ ਕੇ, ਉਸ ਦੀ ਚੰਗੀ ਧੌੜੀ ਲੁਹਾਈ ਹੈ। ਪੁਲੀਸ ਨੇ ਉਸ ਸਿੰਘ ਦੇ ਵਾਲ ਵੀ ਮੁਨ ਦਿੱਤੇ। ਪੰਜੇ ਕਕਾਰਾਂ ਦੀ ਤੁਹੀਨ ਕਰ ਦਿੱਤੀ। ਪੰਜਾਬ ਪੁਲੀਸ ਜਿਸ ਵਿੱਚ ਸਿੱਖ ਹਨ। ਅੰਮ੍ਰਿਤਧਾਰੀਆਂ ਦਾ ਇਹ ਹਾਲ ਕਰਦੇ ਹਨ। ਪੰਜਾਬ ਪੁਲੀਸ ਐਸੀਆਂ ਹਰਕਤਾਂ ਤੋਂ ਕਿਵੇਂ ਹੱਟ ਸਕਦੀ ਹੈ? ਪੰਜਾਬੀ ਧੀਆਂ, ਭੈਣਾਂ, ਮਾਂਵਾਂ ਨਾਲ ਵੀ ਕੁਤਾਹੀ ਕਰਦੇ ਹਨ। ਪੰਜਾਬ ਪੁਲੀਸ ਦੇ ਪੰਜਾਬੀ ਮੁੰਡੇ ਹੀ ਇੱਜ਼ਤਾਂ ਵੀ ਲੁੱਟਦੇ ਹਨ। ਸ਼ੇਰ ਦੇ ਮੂੰਹ ਨੂੰ ਖੂਨ ਲੱਗਾ ਹੈ। ਰਿਪੋਟ ਕਿਥੇ ਕਰਨੀ ਹੈ? ਇਹ ਕਿਹੜੇ ਪੁਲੀਸ ਵਾਲੇ ਹਨ? ਸਿੰਘ ਆਪ ਜਾਂਣਦਾ ਹੈ। ਸਿੰਘ ਦਾ ਫੜੇ ਜਾਂਣਾਂ, ਕਾਰਨ ਕੋਈ ਵੀ ਹੋਵੇ। ਜੋ ਤੱਸ਼ਦਦ ਵੀ ਹੋਇਆ, ਕੀਤੇ ਗੁਨਾਅ ਦੀ ਸਜਾਂ ਨਾਂ ਮਿਲੇ। ਸਾਡੇ ਗੁਰੂ ਗੋਬਿੰਦ ਸਿੰਘ ਦਾ ਚੇਲਾ ਐਸਾ ਨਹੀਂ ਹੋ ਸਕਦਾ। ਕਦੋਂ ਤੱਕ ਤਸੀਹੇ ਸਹਿੱਣੇ ਹਨ? ਐਸੇ ਡਕੈਤ ਰਾਖਿਆਂ ਦਾ ਕੀ ਕਰਨਾਂ ਹੈ?
ਰਣਜੀਤ ਸਿੰਘ ਢੱਢਰੀਆਂ ਵਾਲੇ ਨੇ ਪੁਲੀਸ ਵਿੱਚ ਕੇਸ ਕਿਉਂ ਦਿੱਤਾ ਹੈ? ਪੁਲੀਸ ਨੂੰ ਵਿੱਚ ਪਾਉਣ ਦੀ ਕੀ ਲੋੜ ਪੈ ਗਈ ਸੀ? ਇਸ ਕੋਲ ਤਾਂ ਰੱਬ ਵੱਲੋਂ ਜੇ ਕੋਈ ਸ਼ਕਤੀ ਹੈ। ਕਹਿੰਦਾ ਹੈ," ਲੋਕਾਂ ਦੇ ਵਾਲ ਰੱਖਾਂ ਕੇ, ਅੰਮ੍ਰਿਤ ਛੱਕਾਉਂਦਾ ਹਾਂ। ਲੋਕਾਂ ਨੂੰ ਗੁਰੂ ਨਾਲ ਜੋੜਦਾ ਹਾਂ। " ਆਪਣੇ ਕੋਲ 4 ਸਾਲਾਂ ਤੋਂ ਰਹਿ ਰਹੇ ਅੰਮ੍ਰਿਤਧਾਰੀ ਸਿੰਘ ਨੂੰ ਤਾਂ ਚੋਰ, ਆਵਾਰਾ ਬਣਾਂ ਦਿੱਤਾ ਹੈ। ਰਣਜੀਤ ਸਿੰਘ ਢੱਢਰੀਆਂ ਵਾਲੇ ਦੀ 4 ਸਾਲ ਦੀ ਸੰਗਤ ਪਿਛੋਂ ਬੰਦਾ ਸਾਧ ਬੱਣਨ ਦੀ ਥਾਂ, ਚੋਰ ਬੱਣ ਗਿਆ। ਆਵਾਰਾ ਬੱਣ ਗਿਆ। ਇਸ ਉਤੇ ਤਾਂ ਪੜਦਾ ਹੀ ਪਾ ਦਿੰਦਾ। ਘਰ ਦੀ ਗੱਲ ਘਰ ਵਿੱਚ ਰੱਖੀਦੀ ਹੈ। ਬਹੁਤੀ ਬਾਰ ਸ਼ੱਕ ਗੱਲ਼ਤ ਸਾਬਤ ਹੋ ਜਾਂਦਾ ਹੈ। ਫਿਰ ਬੰਦਾ ਅੰਦਰੀ ਅੰਦਰ ਸ਼ਰਮਿੰਦਾ ਹੁੰਦਾ ਹੈ। ਇੰਨੇ ਨਜ਼ਦੀਕੀ ਬੰਦੇ ਕੋਲੋ ਚੋਰੀ ਦੀ ਪੜਤਾਲ ਆਪ ਕਿਉਂ ਨਹੀਂ ਕਰ ਸਕਿਆ? ਜਿਸ ਦਾ ਸ੍ਰੀ ਗੁਰੂ ਗ੍ਰੰਥਿ ਸਾਹਿਬ ਮਾਹਾਰਾਜ ਆਪ ਗੁਰੂ ਹੈ। ਉਸ ਦਾ ਓਟ ਅਸਰਾ ਲੈਂਦਾ ਹੈ। ਉਸ ਨੂੰ ਪੁਲੀਸ ਤੋਂ ਸਿੰਘ ਕੁੱਟਾਉਣ ਦੀ ਲੋੜ ਕੀ ਪੈ ਗਈ? ਜਦ ਕਿ ਉਹ ਜਾਂਣਦਾ ਹੈ। ਰੱਬ ਆਪ ਹੀ ਸਬ ਦੇ ਕੀਤੇ ਦੀ ਸਜਾ ਦੇ ਦਿੰਦਾ ਹੈ। ਰੱਬ ਦੇ ਹੁਕਮ ਬਗੈਰ ਕੁੱਝ ਨਹੀ ਹੁੰਦਾ। ਇਸ ਦਾ ਮੱਤਲੱਬ ਰਣਜੀਤ ਸਿੰਘ ਢੱਢਰੀਆਂ ਵਾਲੇ ਵਿੱਚ ਕੋਈ ਖ਼ਾਸ ਸ਼ਕਤੀ ਨਹੀਂ ਹੈ। ਆਮ ਬੰਦੇ ਵਰਗਾ ਹੀ ਹੈ। ਬੜੀ ਛੇਤੀ ਭਾਵਕ ਹੋ ਜਾਂਦਾ ਹੈ। ਭਗਤਾਂ ਉਤੇ ਤਾਂ ਮਾਇਆ ਦਾ ਅਸਰ ਨਹੀਂ ਹੁੰਦਾ। ਇਹ 25 ਲੱਖ ਨੂੰ ਰੋਂਣ ਬੈਠ ਗਿਆ। ਐਸਾ ਬੌਦਲ ਗਿਆ। ਆਮ ਬੰਦੇ ਵਾਂਗ ਕੇਸ ਪੁਲੀਸ ਨੂੰ ਦੇ ਦਿੱਤਾ। ਸੰਤ ਤੇ ਆਮ ਬੰਦੇ ਵਿੱਚ ਕੀ ਫ਼ਰਕ ਹੈ? ਇਸ ਨੂੰ ਆਪਣੇ ਚੇਲਿਆਂ ਉਤੇ ਜ਼ਕੀਨ, ਬਰੋਸਾ ਨਹੀਂ ਹੈ। ਤਾਂ ਆਪ ਸੰਤ ਕੈਸਾ ਹੋਵੇਗਾ। 25 ਲੱਖ ਵਿਚੋਂ ਕੋਈ ਲੈ ਵੀ ਗਿਆ। ਰਣਜੀਤ ਸਿੰਘ ਢੱਢਰੀਆਂ ਵਾਲੇ ਦਾ ਕੀ ਲੈ ਗਇਆ? ਸੰਤ ਕਹਾਉਣ ਵਾਲਾ ਬੰਦਾ 25 ਲੱਖ ਦੇ ਖੁਸ ਜਾਂਣ ਉਤੇ ਹਿਲ ਗਿਆ। ਰੱਬ ਜਾਂਣੇ 2 ਦਾ ਕਰੋੜ ਸੀ। ਵਿੱਚੋਂ ਗੱਲ ਹੋਰ ਹੀ ਰੱੜਕਦੀ ਹੈ। ਜੋ ਉਸ ਦੇ ਚੇਲੇ ਨੇ ਦੋਸ਼ ਲਗਾਏ ਹਨ।

Comments

Popular Posts