ਚੰਗੇ ਪ੍ਰਚਾਰਕਾਂ ਦਾ ਮਾਂਣ ਕਰੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com

ਚੰਗਾ ਪ੍ਰਚਾਰਕ ਉਹੀ ਹੈ। ਜੋ ਸਮਾਜ ਨੂੰ ਰਸਤਾ ਦਿਖਾਉਂਦਾ ਹੈ। ਪ੍ਰਚਾਰਕ ਬਹੁਤ ਤਰਾਂ ਦੇ ਹੁੰਦੇ ਹਨ। ਧਰਮ ਦੇ ਪ੍ਰਚਾਰਕ, ਸਮਾਝ ਸੁਧਾਰ ਪ੍ਰਚਾਰਕ, ਕਿਸੇ ਖੋਜ਼ ਕੀਤੀ ਦੇ ਪ੍ਰਚਾਰਕ, ਕਈ ਗੱਲਾਂ-ਬਾਤਾਂ ਵਾਲੇ ਪ੍ਰਚਾਰਕ ਹੁੰਦੇ ਹਨ। ਸਹੀ ਪ੍ਰਚਾਰਕ ਉਹੀ ਹੈ। ਜਿਸ ਤੋਂ ਅਸੀਂ ਕੁੱਝ ਸਿੱਖਦੇ ਹਾਂ। ਜੋ ਆਪਣੇ ਬਿਚਾਰਾਂ ਨਾਲ ਮੋਹ ਲੈਂਦਾ ਹੈ। ਸੱਚੇ ਦਿਲੋਂ ਸਾਨੂੰ ਕੁੱਝ ਦੱਸਦਾ ਹੈ। ਸਹੀ ਗੱਲ ਕਰਦਾ ਹੈ। ਜਿਸ ਦਾ ਸਾਨੂੰ ਫ਼ੈਇਦਾ ਹੋ ਸਕਦਾ ਹੈ। ਜੋ ਅੱਕਲ, ਸੂਜ, ਗਿਆਨ ਦਿੰਦਾ ਹੈ। ਧਰਮ ਦੇ ਚੰਗੇ ਪ੍ਰਚਾਰਕਾਂ ਦਾ ਮਾਂਣ ਕਰੀਏ। ਜੋ ਕੁੱਝ ਹੋਰ ਨਹੀਂ ਸਰਦਾ। ਚੰਗੇ ਸ਼ਬਦ ਹੀ ਬੋਲੀਏ। ਤਾ ਕਿ ਹੌਸਲਾ ਬੱਣਿਆ ਰਹੇ। ਹਰ ਖੇਤਰ ਵਿੱਚ ਹੱਲਾਸ਼ੇਰੀ ਜਰੂਰ ਚਾਹੀਦੀ ਹੈ। ਇਹ ਸਬ ਤੋਂ ਕੀਮਤੀ ਵੱਡਮੂਲੀ ਖ਼ੁਰਾਕ ਹੈ। ਸ਼ਬਾਸ਼ੇ, ਮੋਂਡੇ ਤੇ ਹੱਥ ਹੀ ਰੱਖਣਾਂ, ਮੇਹਨਤ ਕਰਨ ਵਾਲਿਆਂ ਲਈ ਸ਼ਕਤੀ ਬੱਣ ਜਾਂਦਾ ਹੈ। ਅਗਲਾ ਹੋਰ ਮੇਹਨਤ ਤੇ ਵਫ਼ਾਦਾਰੀ ਨਾਲ ਕੰਮ ਕਰਦਾ ਹੈ। ਪ੍ਰਚਾਰਕ ਤਾਂ ਹੀ ਸੇਧ ਦੇਣਗੇ ਜੇ ਪੜ੍ਹੇ-ਲਿਖੇ ਹੋਣਗੇ। ਜੇ ਲੋਕ ਪਸੰਦ ਕਰਨਗੇ, ਤਾਂਹੀ ਲੋਕ ਉਨਾਂ ਦੀ ਇੱਜ਼ਤ ਕਰਨਗੇ। ਪ੍ਰਚਾਰਕਾਂ ਦਾ ਮਾਂਣ ਨਹੀਂ ਹੋ ਰਿਹਾ। ਬਹੁਤੇ ਤਾ ਇਸ ਲਈ ਨਿਰਾਦਰ ਕਰਦੇ ਹਨ। ਬਈ ਇਸ ਨੂੰ ਕੋਈ ਜਾਨਣ ਨਾਂ ਲੱਗ ਜਾਵੇ। ਇਹ ਸਾਡੇ ਕੋਲੋ ਅੱਗੇ ਨਾਂ ਨਿੱਕਲ ਜਾਵੇ। ਸੱਚੇ ਬੰਦੇ ਦੀ ਐਸੀ ਹਾਲਤ ਕਰ ਦਿੰਦੇ ਹਨ। ਉਸ ਦੇ ਬੱਚੇ ਵੀ ਧਰਮ ਤੋਂ ਬਾਗ਼ੀ ਹੋ ਜਾਂਦੇ ਹਨ। 5 ਸਾਲਾਂ ਦੀ ਸੇਵਾ ਪਿਛੋਂ ਗ੍ਰੰਥੀ ਨੂੰ ਗੁਰਦੁਆਰਾਂ ਸਾਹਿਬ ਤੋਂ ਨਿਕਾਲਾ ਦੇ ਦਿੱਤਾ। ਉਹ ਐਸਾ ਥਿੜਕਿਆ। ਉਸ ਦੇ ਆਪਣੇ ਬੱਚੇ ਵੀ ਧਰਮ ਤੋਂ ਥਿੜਕ ਗਏ। ਐਸੇ ਸਿੱਖ ਦੇ ਬੰਦੇ ਦੇ ਬੱਚੇ ਵਾਲ ਕੱਟਾਈ ਫਿਰਨ, ਤਾਂ ਦੱਸੋਂ ਧਰਮ ਕੀ ਹੁੰਦਾ ਹੈ? ਧਰਮ ਦੇ ਪ੍ਰਚਾਰਕ ਦੀ ਗੁਰਦੁਆਰਾਂ ਸਾਹਿਬ ਦੇ ਮੈਂਬਰ ਐਸੀ ਹਾਲਤ ਕਰ ਦੇਣ। ਜੋ ਆਪ ਵੀ ਅੰਮ੍ਰਿਤਧਾਰੀ ਨਹੀਂ ਹੁੰਦੇ। ਗਿਆਨ, ਧਰਮ, ਪ੍ਰਚਾਰਕ ਸਬ ਮੇਲੇ ਵਿੱਚ ਬੱਚਾ ਗੁਆਚਣ ਵਾਂਗ ਫਿਰਦੇ ਹਨ। ਰੂੜੀਬਾਦ ਛੱਡ ਕੇ ਯੁਗ ਦੇ ਨਾਲ ਚੱਲਣ ਦੀ ਲੋੜ ਹੈ। ਕੱੜਤਾ, ਪਖੰਡ, ਚਲਾਕੀਆਂ ਅੱਜ ਦੇ ਲੋਕ ਸਹਿਣ ਨਹੀਂ ਕਰਦੇ। ਸਹੀ ਪ੍ਰਚਾਰਕ ਬਹੁਤ ਘੱਟ ਹਨ। ਬਹੁਤੇ ਐਸੇ ਹਨ। ਹੱਥ ਬਾਂਹਾਂ ਮਾਰਕੇ, ਪੂਰਾ ਜ਼ੋਰ ਲਗਾ ਕੇ, ਸੰਘ ਹੀ ਪਾੜਦੇ ਹਨ। ਪੱਲੇ ਕੁੱਝ ਨਹੀਂ ਪੈਂਦਾ।
ਸੰਗਤ ਆਪੋ-ਆਪਣੇ ਧਰਮਾਂ ਦੀ ਬਾਂਣੀ ਦੀ ਕਰਨੀ ਹੈ। ਜਿਸ ਨੂੰ ਜੈਸੇ ਰੱਬ ਵਿੱਚ ਜ਼ਕੀਨ ਹੈ। ਵੈਸਾ ਹੀ ਰੰਗ ਲੱਗੇਗਾ। ਤੈਸਾ ਕੰਮ ਬਣੇਗੇ। ਅਗਰ ਕੋਈ ਆਪਣੇ ਧਰਮ ਨੂੰ ਛੱਡ ਕੇ ਹੋਰ ਉਪਰ ਉਠਣਾਂ ਚਹੁੰਦਾ ਹੈ। ਉਸ ਇੱਕ ਨਾਲ ਜੁੜ ਸਕਦਾ ਹੈ। ਜੋ ਸ੍ਰਿਸਟੀ ਤੇ ਧਰਮਾਂ ਨੂੰ ਚਲਾਉਂਦਾ ਹੈ। ਜਿਸ ਦੀ ਉਸ ਨਾਲ ਯਾਰੀ ਲੱਗ ਗਈ। ਸਾਰੀ ਦੁਨੀਆਂ ਉਸ ਦੀ ਮੁੱਠੀ ਵਿੱਚ ਆ ਜਾਵੇਗੀ। ਪਰ ਇਰਖਾਂ, ਪਖੰਡ, ਪਾਪਾਂ ਤੋਂ ਪਰੇ ਹੋਣਾਂ ਪੈਣਾ ਹੈ। ਇਸ ਸਬ ਕਾਸੇ ਦਾ ਕੋਈ ਫ਼ੈਇਦਾ ਨਹੀਂ ਹੈ। ਕਿਸੇ ਬੰਦੇ ਦੀ ਸੰਗਤ ਤਾਰ ਨਹੀਂ ਸਕਦੀ। ਕੋਈ ਬੰਦਾ ਕਿਸੇ ਨੂੰ ਸਿੱਧੇ ਰਸਤੇ ਨਹੀਂ ਪਾਉਂਦਾ। ਸਗੋ ਕੁਰਾਹੇ ਪਾਉਣ ਦਾ ਜ਼ਤਨ ਕਰਦਾ ਹੈ। ਬੰਦਾ ਕੋਈ ਹੀ ਹੁੰਦਾ ਹੈ। ਲੋਕਾਂ ਨਾਲ ਚੰਗੀ ਗੱਲ ਸਾਝੀ ਕਰੇ। ਨਹੀਂ ਤਾ ਹਰ ਬੰਦਾ ਆਪਣੀ ਹੀ ਉਪਮਾਂ ਕਰਾਉਣੀ ਚਹੁੰਦਾ ਹੈ। ਬਹੁਤ ਘੱਟ ਪ੍ਰਚਾਰਕ ਹਨ। ਜੋ ਲੋਕਾਂ ਨੂੰ ਪਾਠ ਕਰਨ ਨੂੰ ਕਹਿੰਦੇ ਹਨ। ਉਹੀ ਅਸਲੀ ਪ੍ਰਚਾਰਕ ਉਹੀ ਜਿਹੜਾ ਕਹੇ, ਰੱਬ ਨੂੰ ਯਾਦ ਕਰੋ। ਜਿਵੇਂ ਵੀ ਬਾਣੀ ਪੜ੍ਹਨੀ ਆਉਂਦੀ ਹੈ। ਆਪੋ-ਆਪਣੇ ਧਰਮਾਂ ਦੇ ਗ੍ਰੰਥਿ ਦੀ ਬਾਂਣੀ ਰਾਮ, ਅੱਲਾ, ਕ੍ਰਿਸ਼ਨ ਪੜ੍ਹੋ। ਆਪਣੇ ਗ੍ਰੰਥਿ ਹੋ ਸਕੇ ਕਿਸੇ ਸਿਖਾਉਣ ਵਾਲੇ ਤੋਂ ਸਿੱਖ ਲਈਏ। ਫਿਰ ਸੰਗ ਖੁੱਲ ਜਾਂਦੀ ਹੈ। ਗਲ਼ਤੀਆਂ ਨਿੱਕਲ ਜਾਂਦੀਆਂ ਹਨ। ਜੇ ਇਹ ਨਹੀਂ ਹੁੰਦਾ। ਜਿਵੇ ਵੀ ਹੈ। ਰੱਬ ਦਾ ਨਾਂਮ ਰੱਬ-ਰੱਬ ਕਾਹੀਏ, ਪੜ੍ਹੀਏ। ਅਸੀਂ ਆਪਣੇ ਮਾਂ-ਬਾਪ ਕੋਲੋ ਡਰਦੇ ਨਹੀਂ ਹਾਂ। ਉਨਾਂ ਨਾਲ ਪਿਆਰ ਸ਼ਰਾਰਤਾਂ ਸਭ ਕਰਦੇ ਹਾਂ। ਮਾਂਪੇ ਕਦੇ ਗਲ਼ਤੀ ਦੀ ਸਜਾ ਨਹੀਂ ਦਿੰਦੇ। ਸਗੋਂ ਪੁੱਠਾ ਸਿੱਧਾ ਕੰਮ ਦੇਖ ਕੇ, ਮੂੰਹ ਚੁਮਦੇ ਹਨ। ਚੋਰੀ ਕਰੀਏ ਹੱਥ ਉਤੇ ਮਾਰਦੇ ਹਨ। ਉਵੇਂ ਰੱਬ ਹੈ। ਕਿਸੇ ਬੰਦੇ ਨੂੰ ਰੱਬ ਨਾਂ ਮੰਨ ਲੈਣਾਂ। ਬੰਦਾ ਗੁਰੂ ਆਪਣੇ ਫ਼ੈਇਦੇ ਲਈ ਬਹੁਤ ਵੱਡੇ ਖ਼ਤਰੇ ਵਿੱਚ ਪਾ ਦੇਵੇਗਾ।
ਸਿਮਰਉ ਸਿਮਰਿ ਸਿਮਰਿ ਸੁਖ ਪਾਵਉ ਸਾਸਿ ਸਾਸਿ ਸਮਾਲੇ ਇਹ ਲੋਕਿ ਪਰਲੋਕਿ ਸੰਗਿ ਸਹਾਈ ਜਤ ਕਤ ਮੋਹਿ ਰਖਵਾਲੇ ਗੁਰ ਕਾ ਬਚਨੁ ਬਸੈ ਜੀਅ ਨਾਲੇ ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਸਾਕੈ ਜਾਲੇ ਰਹਾਉ ਨਿਰਧਨ ਕਉ ਧਨੁ ਅੰਧੁਲੇ ਕਉ ਟਿਕ ਮਾਤ ਦੂਧੁ ਜੈਸੇ ਬਾਲੇ ਸਾਗਰ ਮਹਿ ਬੋਹਿਥੁ ਪਾਇਓ ਹਰਿ ਨਾਨਕ ਕਰੀ ਕ੍ਰਿਪਾ ਕਿਰਪਾਲੇ ੩੨ {ਪੰਨਾ 679}
ਮੈਨੂੰ ਯਾਦ ਆਇਆ। ਸੱਤ ਕੁ ਸਾਲ ਪਹਿਲਾਂ ਮੈਂ ਇੱਕ ਦਿਨ ਸਾਡੇ ਗੁਰਦੁਆਰਾਂ ਸਾਹਿਬ ਸ੍ਰੀ ਗੁਰੂ ਗ੍ਰੰਥਿ ਸਾਹਿਬ ਤੋਂ ਸਹਿਜ ਪਾਠ ਕਰ ਰਹੀ ਸੀ। ਗੁਰਦੁਆਰਾਂ ਸਾਹਿਬ ਦੇ ਗਿਆਨੀ ਨੂੰ ਪਹਿਲਾਂ ਇਲਮ ਹੀ ਨਹੀਂ ਹੋਇਆ। ਕਿ ਮੈਂ ਉਥੇ ਸਹਿਜ ਪਾਠ ਕਰ ਲੈਂਦੀ ਸੀ। ਉਸ ਦਿਨ ਮੈਂ 320 ਅੰਗ-ਪੇਜ਼ ਉਤੇ ਪਾਠ ਪੜ੍ਹ ਰਹੀ ਸੀ। ਉਸ ਨੇ ਮੈਨੂੰ ਕਿਹਾ," ਮੈਂ ਆਪ ਪਾਠ ਕਰਨ ਲੱਗਣਾਂ ਹੈ। " ਮੈਂ ਉਸ ਨੂੰ ਆਪਣੇ ਸਿਰ ਉਤੇ ਖੜ੍ਹਾ ਦੇਖ ਕੇ ਪੇਜ਼ ਉਥੇ ਹੀ ਰਹਿੱਣ ਦਿੱਤਾ। ਉਹ ਪਾਠ ਕਰਨ ਲੱਗ ਗਿਆ। ਮੈਂ ਲੰਗਰ ਹਾਲ ਵਿੱਚ ਚਲੀ ਗਈ। ਉਹ ਤਾਂ ਮੇਰੇ ਮਗਰ ਹੀ ਆ ਗਿਆ। ਥੱਲੇ ਆ ਕੇ, ਇਸ ਗਿਆਨੀ ਨੇ ਪੱਗਾਂ ਵਾਲੀਆਂ ਆਪਣੀਆਂ ਚੇਲੀਆਂ ਇੱਕਠੀਆਂ ਕਰ ਲਈਆਂ। ਕਹਿੱਣ ਲੱਗਾ, " ਇਸ ਨੇ ਤਾ ਮਾਹਾਰਾਜ਼ ਦੇ ਪੰਨੇ-ਅੰਗ ਬਰਾਬਰ ਅੱਧ-ਵਿੱਚਕਾਰ ਨਹੀਂ ਕੀਤੇ। ਮਾਹਾਰਾਜ਼ ਦੇ ਸਤਿਕਾਰ ਦੀ ਤੁਹੀਨ ਹੋ ਗਈ ਹੈ। " ਮੈਂ ਕਿਹਾ, " ਠੀਕ ਹੈ, ਅੱਗੇ ਨੂੰ ਖਿਆਲ ਰੱਖਾਗੀ। " ਇਜ ਜੱਥਾ ਮੇਰੇ ਐਸਾ ਮਗਰ ਪਿਆ ਕੇ, ਮੈਨੂੰ ਇੰਨਾਂ ਦਾ ਜਾਂਣ-ਜਾਂਣ ਕੇ ਟੋਕਣਾਂ ਵੀ ਸੁਆਦ ਦੇਣ ਲੱਗਾ। ਮੇਰੀ ਨਿਗਾ ਇੰਨਾਂ ਵਿੱਚ ਹੀ ਰਹਿੰਦੀ ਸੀ। ਕਿ ਮੈਨੂੰ ਅੱਜ ਕੀ ਮੱਤ ਦੇ ਕੇ ਤੋਰਦੇ ਹਨ। ਅੰਤ ਨੂੰ ਅਕਤੂਬਰ 7, 2007 ਨੂੰ ਮੇਰੇ ਉਤੇ ਪਬੰਧੀ ਲੱਗਾ ਦਿੱਤੀ। ਮੈਂ ਬਾਣੀ ਨਹੀਂ ਪੜ੍ਹ ਸਕਦੀ। ਰੱਬ ਨੇ ਇਸ ਪਿਛੋਂ ਇਨੀ ਕਿਰਪਾ ਕਰ ਦਿੱਤੀ। ਇੰਨਰਨੈਂਟ ਸਿਖ ਡਾਟ ਕੰਮ ਤੋਂ ਸਿਮਰਨ ਤੇ ਸਹਿਜ ਪਾਠ ਦਿਨ ਰਾਤ ਚਲਦਾ ਰਹਿੰਦਾ ਹੈ। ਬੰਗਲਾਂ ਸਾਹਿਬ, ਦੂਖ ਨਿਵਾਰਨ ਲੁਧਿਆਣੇ ਤੋਂ ਸਿੰਘ ਸਬਾ ਮਾਰਟਨ ਤੋਂ ਪ੍ਰੋਗ੍ਰਾਮ ਲਗਾਤਾਰ ਘਰ ਵਿੱਚ ਚੱਲੀ ਜਾਂਦੇ ਹਨ। ਬਹੁਤ ਵਧੀਆ ਸੂਜ, ਗਿਆਨ ਧਰਮ ਦੇ ਪ੍ਰਚਾਰਕਾਂ ਸੁਣਦੀ ਹਾਂ। ਹੋ ਵੀ ਸਾਡੇ ਕੰਨ ਸੁਣਦੇ, ਅੱਖਾਂ ਦੇਖਦੀਆਂ ਹਨ। ਸਾਡੇ ਉਤੇ ਅਸਰ ਹੋਣ ਲੱਗ ਜਾਂਦਾ ਹੈ। ਰੱਬੀ ਗੁਣ ਸੁਣ ਕੇ, ਮਨ ਨਿਰਮਲ ਹੋਣ ਲੱਗ ਜਾਂਦਾ ਹੈ। ਬਿਮਾਰਾਂ ਦੀ ਕੁਰਲਾਟ ਸੁਣਾਂਗੇ। ਬਿਮਾਰ ਹੋ ਜਾਵਾਂਗੇ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਘਰ ਵਿੱਚ ਪ੍ਰਕਾਸ਼ ਰਹਿੰਦੇ ਹਨ। ਰੱਬ ਵੱਲ ਇੱਕ ਕਦਮ ਪੱਟੀਏ। ਉਹ 100 ਕਰਮ ਪੱਟ ਕੇ ਆਪਣੇ ਪਿਆਰ ਨੂੰ ਗੱਲ ਨਾਲ ਲਗਾ ਲੈਂਦਾਂ ਹੈ। ਸਮਿਰਉ ਸਮਿਰ ਿਸਮਿਰ ਿਸੁਖ ਪਾਵਉ ਸਾਸ ਿਸਾਸ ਿਸਮਾਲੇ ॥ ਇਹ ਲੋਕ ਿਪਰਲੋਕ ਿਸੰਗ ਿਸਹਾਈ ਜਤ ਕਤ ਮੋਹ ਿਰਖਵਾਲੇ ॥੧॥ ਗੁਰ ਕਾ ਬਚਨੁ ਬਸੈ ਜੀਅ ਨਾਲੇ ॥ ਜਲ ਿਨਹੀ ਡੂਬੈ ਤਸਕਰੁ ਨਹੀ ਲੇਵੈ ਭਾਹ ਿਨ ਸਾਕੈ ਜਾਲੇ ॥੧॥ ਰਹਾਉ ॥ ਨਰਿਧਨ ਕਉ ਧਨੁ ਅੰਧੁਲੇ ਕਉ ਟਕਿ ਮਾਤ ਦੂਧੁ ਜੈਸੇ ਬਾਲੇ ॥ ਸਾਗਰ ਮਹ ਿਬੋਹਥੁ ਪਾਇਓ ਹਰ ਿਨਾਨਕ ਕਰੀ ਕ੍ਰਪਾ ਕਰਿਪਾਲੇ ॥੨॥੧॥੩੨॥ {ਪੰਨਾ 679}
ਪ੍ਰਚਾਰਕ ਇਹ ਬਹੁਤ ਕਹਿੰਦੇ ਹਨ, " ਸਾਧ ਸੰਗਤ ਕਰੋ। " ਭਾਵ ਉਨਾਂ ਦੀ ਸ਼ਰਨ ਵਿੱਚ ਆਵੋ। ਮੈਨੂੰ ਸਮਝ ਇਹ ਆਈ ਹੈ। ਸਾਧ ਸੰਗਤ ਕੱਲੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ ਹੈ। ਉਸ ਦੇ ਸ਼ਬਦ ਪੜ੍ਹੀਏ, ਸੁਣੀਏ। ਆਪੇ ਗਿਆਨ ਹੋ ਜਾਵੇਗਾ। ਫਿਰ ਪਖੰਡੀਆਂ ਦਾ ਪਿਛਾ ਆਪੇ ਛੁੱਟ ਜਾਵੇਗਾ। ਇਸੇ ਲਈ ਤਾਂ ਮੀਡੀਏ ਤੋਂ ਹਰ ਕੋਈ ਕੰਭਦਾ ਹੈ। ਮੀਡੀਏ ਕੋਲ ਸ਼ਬਦਾਂ ਦੀ ਪਾਵਰ ਹੁੰਦੀ ਹੈ। ਇਹ ਸ਼ਕਤੀ ਐਸੀ ਹੈ। ਕੋਨਾਂ-ਕੋਨਾਂ ਰੋਸ਼ਨ ਕਰ ਦਿੰਦੀ ਹੈ। ਸ਼ਬਦਾਂ ਦਾ ਜਿਸ ਨੂੰ ਪਿਆਰ ਹੋ ਗਿਆ ਸੱਚ ਲਿਖ ਰਹੀ ਹਾਂ। ਰਾਤ ਨੂੰ ਬੱਤੀ ਲਾਟੀਟ ਬੰਦ ਕਰਨ ਪਿਛੋਂ ਵੀ ਮੱਥੇ ਉਤੇ ਪੂਰਾ ਚੰਦ ਚੜ੍ਹ ਜਾਂਦਾ ਹੈ। ਅੱਖਾਂ ਚਕੋਰ ਵਾਂਗ ਉਸ ਨਜ਼ਾਰੇ ਨੂੰ ਦੇਖਦੀਆਂ ਰਹਿੰਦੀਆਂ ਹਨ। ਪਰ ਸਾਨੂੰ ਆਪਣਾਂ ਮਨ ਇੱਕ ਰੱਬ ਨਾਲ ਜੋੜਨ ਦੀ ਲੋੜ ਹੈ। ਜਿਸ ਨੂੰ ਥੋੜਾ ਜਿਹਾ ਮੱਥਾ ਝੁਕਾਉਣ ਨਾਲ ਉਮੀਦਾ ਪੂਰੀਆਂ ਹੁੰਦੀ ਹਨ। ਜੇ ਉਸ ਨੂੰ ਘਰ ਵਿੱਚ ਹੀ ਰੱਖ ਲਈਏ ਰੰਗ ਲੱਗ ਜਾਂਣਗੇ। ਸਾਰੇ ਦੁੱਖ ਕੱਟੇ ਜਾਂਣਗੇ। ਫਿਰ ਬਿੰਲਡਿੰਗਾਂ ਵਿੱਚ ਜਾਂਣ ਦੀ ਲੋੜ ਨਹੀ ਤੁਹਾਡਾ ਘਰ ਧਰਮਸਾਲਾ ਬਣ ਜਾਵੇਗੀ। ਆਪ ਧਰਮ ਦੇ ਪ੍ਰਚਾਰਕ ਬਣ ਜਾਵੋਗੇ। ਥੋੜਾ ਧਿਆਨ ਦੇਣ ਦੀ ਲੋੜ ਹੈ। ਰੱਬ ਨੇ ਹਿਰਦੇ ਅੰਦਰੋਂ ਜਾਗ ਜਾਂਣਾਂ ਹੈ। ਪਹਿਲਾਂ ਸੁਣਨਾਂ ਪੈਣਾਂ ਹੈ। ਫਿਰ ਆਪੇ ਅੰਦਰੋਂ ਬਿਚਾਰ ਫੁਟਣ ਲੱਗ ਜਾਂਣਗੇ।
ਸੋ ਐਸਾ ਦਾਤਾਰੁ ਮਨਹੁ ਵੀਸਰੈ ਘੜੀ ਮੁਹਤੁ ਚਸਾ ਤਿਸੁ ਬਿਨੁ ਨਾ ਸਰੈ ਪਉੜੀ ਸਿਫਤਿ ਸਲਾਹਣੁ ਭਗਤਿ ਵਿਰਲੇ ਦਿਤੀਅਨੁ ਸਉਪੇ ਜਿਸੁ ਭੰਡਾਰ ਫਿਰਿ ਪੁਛ ਲੀਤੀਅਨੁ ਜਿਸ ਨੋ ਲਗਾ ਰੰਗੁ ਸੇ ਰੰਗਿ ਰਤਿਆ ਓਨਾ ਇਕੋ ਨਾਮੁ ਅਧਾਰੁ ਇਕਾ ਉਨ ਭਤਿਆ ਓਨਾ ਪਿਛੈ ਜਗੁ ਭੁੰਚੈ ਭੋਗਈ ਓਨਾ ਪਿਆਰਾ ਰਬੁ ਓਨਾਹਾ ਜੋਗਈ ਜਿਸੁ ਮਿਲਿਆ ਗੁਰੁ ਆਇ ਤਿਨਿ ਪ੍ਰਭੁ ਜਾਣਿਆ ਹਉ ਬਲਿਹਾਰੀ ਤਿਨ ਜਿ ਖਸਮੈ ਭਾਣਿਆ {ਪੰਨਾ 958}

Comments

Popular Posts