ਝੱਗੜਾ ਬੁਰਾ ਜ਼ਨਾਨੀ ਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਜ਼ਨਾਨੀ, ਔਰਤ ਕੁੱਝ ਵੀ ਕਹਿ ਲਈਏ। ਇਹ ਬਹੁਤ ਸ਼ੁਸ਼ੀਲ ਹੈ। ਅਗਰ ਇਸ ਨਾਲ ਪਿਆਰ ਨਾਲ ਸਲੂਕ ਕੀਤਾ ਜਾਵੇ। ਔਰਤ ਮਾਂ, ਭੈਣ, ਧੀ, ਪਤਨੀ ਬਹੁਤ ਰਿਸ਼ਤੇ, ਪਿਆਰ ਕਰਕੇ ਹੀ ਨਿਭਾਉਂਦੀ ਹੈ। ਕਿਤੇ ਇਸ ਦਾ ਸੋਹਪੱਣ ਦੇਖ ਕੇ ਮੋਹਤ ਨਾਂ ਹੋ ਜਾਂਣਾ। ਦੇਖਣ ਵਾਲੀ ਚੀਜ਼ ਨੂੰ ਲੋਕ ਦੇਖਦੇ ਹਨ। ਸੋਹਣੀ ਚੀਜ਼ ਦੂਰੋਂ ਚੰਗੀ ਲੱਗਦੀ ਹੈ। ਗੁਲਾਬ ਸੋਹਣਾ ਲੱਗਿਆ ਹੈ। ਜੇ ਉਸ ਨੂੰ ਹੱਥ ਪਾਇਆ ਕੰਢੇ ਜਰੂਰ ਚੁਬ ਜਾਂਣਗੇ। ਅੋਰਤ ਨੂੰ ਲੋਕ ਕੋਮਲ ਹੋਣ ਕਰਕੇ, ਪਿਆਰ ਕਰਦੇ ਹਨ। ਕਈ ਮਰਦ ਫੇਸ ਬੁੱਕ ਉਤੇ ਫਿਲਮੀ ਅੰਰਤਾਂ ਦੀ ਫੋਟੋ ਲਗਾ ਕੇ ਬੈਠੇ ਹਨ। ਇਹ ਔਰਤਾਂ ਦਾ ਹੀ ਹਾਲ-ਚਾਲ ਪੁੱਛਦੇ ਹਨ। ਸਤਿ ਸ੍ਰੀ ਅਕਾਲ ਹੀ ਭੇਜੀ ਜਾਂਦੇ ਹਨ। ਠਾਣੇਦਾਰ, ਲੰਬਰਦਾਰ ਦੇ ਲੋਕ ਮੱਥੇ ਨਹੀਂ ਲੱਗਦੇ। ਇਹ ਹੁੰਦੇ, ਸਿੱਧੇ-ਸਾਧੇ ਮਰਦ ਹਨ। ਆਮ ਬੰਦੇ ਨੂੰ ਲਪੇਟਾ ਐਸਾ ਪਾਉਂਦੇ ਹਨ। ਬੰਦਾ ਸਾਰੀ ਉਮਰ ਰਾਸ ਨਹੀਂ ਆਉਂਦਾ। ਔਰਤ ਤਾਂ ਹੋਰ ਵੀ ਗੁੰਝਲਦਾਰ ਹੈ। ਸੱਪ ਦੇ ਲਪੇਟੇ ਵਾਂਗ ਬੰਦਾ ਨਿਗਲ ਜਾਂਦੀ ਹੈ। ਜੋ ਔਰਤ ਨੂੰ ਭੋਲੀ-ਭਾਲੀ, ਨਾਜ਼ਕ ਸਮਝਦੇ ਹਨ। ਕਿਤੇ ਰਸਗੁੱਲਾ ਸਮਝ ਕੇ, ਗਲ਼ੇ ਵਿੱਚ ਹੀ ਨਾਂ ਫਸਾ ਲੈਣਾਂ। ਔਰਤ ਉਮਰ ਭਰ ਦੀ ਫ਼ਾਂਸੀਂ ਹੈ। ਨਾਂ ਗਲ਼ਾ ਛੱਡਦੀ ਹੈ। ਨਾਂ ਹੀ ਚੱਜ ਨਾਲ ਸਾਹ ਲੈਣ ਦਿੰਦੀ ਹੈ। ਜਿਹੜੇ ਔਰਤ ਦੀ ਪ੍ਰਸੰਸਾ ਲਈ ਫੋਟੋ ਦਿਲ ਵਿੱਚ ਰੱਖਦੇ ਹਨ। ਅਗਰ ਇਸ ਨੂੰ ਵਿਕਾਊ ਸਮਝ ਲਿਆ। ਮਜ਼ਾਕ ਕਰਨ ਦੀ ਕੋਸ਼ਸ਼ ਕੀਤੀ। ਸਿੱਟੇ ਖ਼ਤਰਨਾਕ ਹੋ ਸਕਦੇ ਹਨ। ਜ਼ਹਿਰ ਦਾ ਇਲਾਜ਼ ਵੀ ਹੋ ਸਕਦਾ ਹੈ। ਜਾਂ ਫਿਰ ਬੰਦਾ ਜਦੇ ਮਰ ਸਕਦਾ ਹੈ। ਔਰਤ ਦਾ ਡੱਗਿਆ ਬੰਦਾ ਨਾਂ ਮਰ ਸਕਦਾ ਹੈ, ਨਾਂ ਜਿਉ ਸਕਦਾ ਹੈ।
ਅਗਰ ਔਰਤ ਕਰੋਧਤ ਹੋ ਜਾਵੇ। ਪਿੱਛਾ ਨਹੀਂ ਛੱਡਦੀ। ਹੰਕਾਰੀ ਸੱਪਣੀ, ਡੈਣ, ਭੂਤ, ਚੜੇਲ ਨਾਲੋਂ ਘੱਟ ਨਹੀਂ ਹੈ। ਔਰਤ ਤਾਂ ਆਪਣੀ ਪਤਨੀ ਮਾਨ ਨਹੀਂ ਹੁੰਦੀ। ਜੇ ਬੇਗਾਨੀ ਨਾਲ ਪੰਗਾ ਲੈ ਲਿਆ। ਜਿਉਂਦੇ ਜੀਅ ਗਲ਼ੇ ਨੁੰ ਲਿਪੇਟਾ ਨਹੀਂ ਛੱਡਦੀ। ਬੇਲਡੀ ਵਿਕਾ ਦਿੰਦੀ ਹੈ। ਸਿਆਣੇ ਕਹਿੰਦੇ ਹਨ, " ਝੱਗੜਾ ਬੁਰਾ ਜ਼ਨਾਨੀ ਦਾ। " ਤਿੰਨ ਬੱਚਿਆਂ ਦੇ ਬਾਪ ਦੀ ਮੱਤ ਮਾਰੀ ਗਈ। ਘਰ ਵਿੱਚ ਉਸ ਤੋਂ ਵੀ ਚਾਰ ਇੰਚ ਲੰਬੀ, ਉਸ ਦੀ ਆਪਣੀ ਪਤਨੀ ਸੀ। ਪਹਿਲਾਂ ਇਹ ਸ਼ਹਿਰ ਵਿੱਚ ਰਹਿੰਦਾ ਸੀ। ਸ਼ਹਿਰੀਏ ਪਿੰਡਾ ਵਾਲਿਆਂ ਨੂੰ ਭੋਲੇ ਹੀ ਸਮਝਦੇ ਹਨ। ਆਪ ਨੂੰ ਬਹੁਤ ਚਲਾਕ ਸਮਝਦੇ ਹਨ। ਪਿੰਡ ਵਿੱਚ ਨਾਲ ਵਾਲੀ ਬੀਹੀ ਵਿੱਚ ਦੋ ਕੁੜੀਆਂ ਦੇ ਨਾਲ ਔਰਤ ਰਹਿੰਦੀ ਸੀ। ਉਸ ਦਾ ਪਤੀ ਬਾਹਰ ਨੌਕਰੀ ਕਰਦਾ ਸੀ। ਸਾਲ ਪਿਛੋਂ ਘਰ ਆਉਂਦਾ ਸੀ। ਕਦੇ ਦੋ, ਤਿੰਨ ਸਾਲ ਵੀ ਨਹੀਂ ਮੁੜਦਾ ਸੀ। ਇਸ ਬੰਦੇ ਦੀ ਨਿਗਾ, ਉਸ ਔਰਤ ਉਤੇ ਪੈ ਗਈ। ਉਸ ਨੇ ਸੋਚਿਆ, " ਪਤੀ ਘਰ ਨਹੀਂ ਹੈ। ਔਰਤ ਦੇ ਕੁੜੀਆਂ ਹੀ ਹਨ। ਜੇ ਔਰਤ ਕਾਬੂ ਆ ਗਈ, ਜ਼ਮੀਨ ਤਾਂ ਆਪਦੀ ਹੀ ਹੋ ਜਾਂਣੀ ਹੈ। ਕਦੇ ਧੋਖੇ ਨਾਲ ਪੇਪਰ ਉਤੇ ਸਾਈਨ ਕਰਾ ਲੈਣੇ ਹਨ। " ਔਰਤ ਉਤੇ ਉਸ ਨੇ ਡੋਰੇ ਪਾ ਲਏ। ਕੁੱਝ ਸਮੇਂ ਪਿਛੋਂ ਉਸ ਔਰਤ ਨੇ ਐਸੀ ਖੇਡ-ਖੇਡੀ, ਉਸ ਦਾ ਪੂਰਾ ਘਰ ਖੇਰੂ-ਖੇਰੂ ਕਰ ਦਿੱਤਾ। ਪਤਨੀ ਆਪਣੇ ਬੱਚਿਆਂ ਨੂੰ ਲੈ ਕੇ, ਚਲੀ ਗਈ ਸੀ। ਦੂਜੀ ਔਰਤ ਨੇ ਉਸ ਨੂੰ ਦੱਸਿਆ, " ਉਹ ਉਸ ਦੇ ਬੱਚੇ ਦੀ ਮਾਂ ਬੱਣਨ ਵਾਲੀ ਹੈ। " ਇਹ ਸੁਣ ਕੇ ਉਸ ਦੇ ਹੋਸ਼ ਉਡ ਗਏ। ਗੱਲ ਪੰਚਾਇਤ ਤੱਕ ਪਹੁੰਚ ਗਈ। ਪੰਚਾਇਤ ਨੇ ਫ਼ੈਸਲਾਂ ਕੀਤਾ। ਉਹ ਔਰਤ ਨੂੰ ਆਪਣੀ ਪਤਨੀ ਬੱਣਾ ਕੇ ਆਪਣੇ ਘਰ ਰੱਖੇ। ਜਾਂ ਪਿੰਡ ਛੱਡ ਕੇ ਚਲਾ ਜਾਏ। ਗੱਲਾਂ ਦੋਨੇ ਸੰਘ ਤੋਂ ਥੱਲੇ ਉਤਰਨ ਵਾਲੀਆਂ ਨਹੀਂ ਸਨ। ਉਸੇ ਰਾਤ ਉਹ ਜ਼ਹਿਰ ਖਾ ਕੇ ਮਰ ਗਿਆ।
ਕੁੜੀ ਮੁੰਡਾ ਕਾਲਜ਼ ਵਿੱਚ ਪੜ੍ਹਦੇ ਸੀ। ਦੋਂਨਾਂ ਦਾ ਇਸ਼ਕ ਚਲਦਾ ਸੀ। ਜਦੋਂ ਕਿਸੇ ਨੇ ਦੋਂਨਾਂ ਨੂੰ ਇੱਕਠੇ, ਐਸੀ ਹਾਲਤ ਵਿੱਚ ਦੇਖਿਆ। ਕੁੜੀ ਨੇ ਆਪਣੇ ਬਚਾ ਲਈ ਕਹਿ ਦਿੱਤਾ, " ਉਹ ਮੁੰਡੇ ਨੂੰ ਨਹੀਂ ਜਾਣਦੀ। ਇਸ ਨੇ ਜ਼ਬਰ ਦਸਤੀ ਬਲਾਤਕਾਰ ਕੀਤਾ ਹੈ। " ਕੇਸ ਅਦਾਲਤ ਵਿੱਚ ਚਲਾ ਗਿਆ। ਉਥੇ ਵੀ ਔਰਤ ਦੇ ਹੀ ਅੱਖਾਂ ਉਤੇ ਪੱਟੀ ਬੰਨ ਕੇ, ਹੱਥ ਵਿੱਚ ਤੱਕੜੀ ਦਿੱਤੀ ਹੈ। ਬਈ ਕੰਮਜ਼ੋਰ ਔਰਤੇ ਚੱਕ ਦੇ ਫੱਟੇ, ਅੰਨਾਂ ਬੇਅੰਤ ਜਿੰਨਾਂ ਤੋਲ ਹੁੰਦਾ ਹੈ, ਦੱਬ ਕੇ ਤੋਲਦੇ। ਜਿਸ ਅੋਰਤ ਤੋਂ ਆਪਣੀ ਇੱਜ਼ਤ ਤੇ ਹੱਕਾਂ ਦੀ ਰਾਖੀ ਨਹੀਂ ਹੁੰਦੀ। ਉਹ ਕੀ ਇਨਸਾਫ਼ ਕਰਦੂ? ਤੱਕੜੀ ਭਾਰੀਆਂ ਵਸਤੂਆਂ ਤੋਲਣ ਲਈ ਹੁੰਦੀ ਹੈ। ਅਦਾਲਤ ਵਿੱਚ ਤਾਂ ਰੱਜ ਕੇ ਝੂਠੇ ਸ਼ਬਦਾਂ ਦਾ ਵਿਚਾਰ ਵੰਟਦਰਾਂ ਹੁੰਦਾ ਹੈ। ਕੀ ਅਦਾਲਤ ਵਿੱਚ ਪੱਥਰ ਦੀ ਮੂਰਤ, ਉਹ ਵੀ ਔਰਤ ਤੋਂ, ਅੱਖਾਂ ਉਤੇ ਪੱਟੀ ਬੰਨ ਕੇ, ਹੱਥ ਵਿੱਚ ਤੱਕੜੀ ਫੜ ਕੇ ਵਿਚਾਰ ਵੰਟਦਰਾਂ ਸ਼ਬਦ ਤੋਲਣੇ ਹਨ? ਕਿ ਕਿੰਨਾਂ ਕੁ ਝੂਠ ਵਿਚਾਰ ਵੰਟਦਰਾਂ ਕੀਤਾ ਹੈ। ਅੱਖਾਂ ਉਤੇ ਪੱਟੀ ਬੰਨ ਕੇ, ਹੱਥ ਵਿੱਚ ਤੱਕੜੀ ਦੇ ਬਰਾਬਰ ਭਾਰ ਕਰਨ ਨੂੰ ਕਿਵੇਂ ਦੇਖਿਆ ਜਾਵੇਗਾ? ਹੈ ਨਾਂ ਜੰਨਤਾ ਨਾਲ ਖਿਲਵਾੜ, ਜੋ ਅਦਾਲਤ ਵਿੱਚ ਪੱਥਰ ਦੀ ਔਰਤ ਅੱਖਾਂ ਉਤੇ ਪੱਟੀ ਬੰਨੀ ਵਾਲੀ ਕੋਲੋ ਇਨਸਾਫ਼ ਲੈਣ ਜਾਂਦੇ ਹਨ। ਉਹ ਦੱਸਣ, ਹੱਡ ਮਾਸ ਦੀ ਔਰਤ ਦੀ ਘਰ ਬਾਰਹ ਸ਼ਰੇਅਮ ਤੋਹੀਨ ਹੋ ਰਹੀ ਹੈ। ਬਹੁਤੇ ਘਰਾਂ ਵਿੱਚ, ਔਰਤ ਘਰ ਦੇ ਫ਼ੈਸਲੇ ਵਿੱਚ, ਅੱਜ ਵੀ ਨਹੀਂ ਬੋਲ ਸਕਦੀ। ਇਸੇ ਔਰਤ ਕਰਕੇ, ਬਹੁਤ ਤਰੀਕਿਆਂ ਨਾਲ ਘਰ-ਘਰ ਪਸਾਦ ਪੈਂਦੇ ਹਨ। ਦੂਜੀ ਔਰਤ ਸੌਤਨ, ਨੂੰਹੁ ਦੇ ਆਉਂਦੇ ਹੀ ਕਈ ਘਰ ਖੇਰੂ-ਖੇਰੂ ਹੋ ਗਏ ਹਨ। ਪੁੱਤਰ ਦੀ ਮਾਂ-ਬਾਪ ਨਾਲ ਬਗਾਵਤ ਔਰਤ ਹੀ ਕਰਾਉਂਦੀ ਹੈ। ਜਦੋਂ ਤੱਕ ਔਰਤ ਦਾ ਸਾਥ ਨਹੀਂ ਮਿਲਦਾ, ਪੁੱਤਰ ਬੱਚਾ ਬੱਣ ਕੇ ਮਾਂ ਦੁਆਲੇ ਹੀ ਘੁੰਮਦਾ ਰਹਿੰਦਾ ਹੈ। ਔਰਤ ਹਰ ਪੰਗੇ ਪਿਛੇ ਔਰਤ ਹੁੰਦੀ ਹੈ। ਪੱਥਰ ਦੀ ਮੂਰਤ ਤੇ ਬੇਗਾਨੇ ਲੋਕਾਂ ਜੱਜ, ਵਕੀਲਾਂ ਕੋਂਲੋਂ ਫ਼ੈਸਲੇ ਲੈਣ ਜਾਂਦੇ ਹਨ। ਉਥੇ ਉਦੋਂ ਕਦੇ ਕਿਸੇ ਨੇ ਜੱਜ, ਵਕੀਲਾਂ ਦੀ ਜਾਤ ਨਹੀਂ ਦੇਖੀ। ਸ਼ਇਦ ਜਾਤ ਦਾ ਵਿਤਕਰਾ ਕਰਕੇ ਵੀ ਗ਼ਲਤ ਫ਼ੈਸਲੇ ਹੋ ਸਕਦੇ ਹਨ। ਤੀਜਾ ਬੰਦਾ ਤੁਹਾਡੀ, ਸਾਡੀ ਕਹਾਣੀ ਕੀ ਜਾਂਣਦਾ ਹੈ? ਆਪ ਹੀ ਬੈਠ ਕੇ, ਫੈਸਲੇ ਕਰ ਲਿਆ ਕਰੋ। ਨਾਂ ਆਪਣਾਂ ਸਮਾਂ, ਪੈਸਾ ਖ਼ਰਾਬ ਕਰੋ। ਨਾਂ ਆਪਦੀ ਜੇਬ ਵਿਚੋਂ ਪੈਸੇ ਕੱਢ ਕੇ, ਜੱਜ ਵਕੀਲਾਂ ਨੂੰ ਨੌਕਰੀਆਂ ਦੇਵੋ। ਇਹ ਜਦੋਂ ਗਲ਼ਤ ਫੈਸਲੇ ਕਰ ਦਿੰਦੇ ਹਨ। ਉਮਰ ਕੈਦ ਦੇ ਕੇ, ਬੰਦੇ ਤੋਂ ਮੁਆਫ਼ੀ ਦੇ ਦੋ ਸ਼ਬਦ ਕਹਿ ਕੇ ਖਹਿੜਾ ਛੁਡਾ ਕੇ, ਖਿਸਕ ਜਾਂਦੇ ਹਨ।
ਕੀ ਉਹ ਜੱਜ, ਵਕੀਲ ਕੁੜੀ ਮੁੰਡੇ ਦੇ ਕਾਲਜ਼ ਵਿੱਚ, ਕਿਹੜਾ ਕੋਲ ਖੜ੍ਹੇ ਸਨ? ਰੇਪ ਕਾਲਜ਼ ਦੇ ਪਿਛਵਾੜੇ ਹੋਇਆ ਸੀ। ਕੇਸ ਦੀ ਸੁਣਵਾਈ 15 ਕਿਲੋਮੀਟਰ ਦੁਰ ਹੋ ਰਹੀ ਸੀ। ਉਥੇ ਜੱੱਜ ਵਕੀਲਾਂ ਨੇ ਫਲਾਸਫ਼ੀ ਕੀਤੀ। ਕੁੜੀ ਦੀਆ ਦੋ ਸਹੇਲੀਆਂ ਨੇ ਗੁਆਾਹੀ ਦੇ ਦਿੱਤੀ। ਕੁੜੀ ਨੇ ਆਪ ਰੋ-ਰੋ ਕੇ ਜੱਜ ਨੂੰ ਦੱਸਿਆ, " ਉਸ ਨਾਲ ਜ਼ੋਰ ਜ਼ਬਰ ਦਸਤੀ ਹੋਈ ਹੈ। ਅੱਜ ਦੀ ਅੋਰਤ ਖ਼ਤਰੇ ਵਿੱਚ ਹੈ। ਅੋਰਤ ਨੂੰ ਇਨਸਾਫ਼ ਚਾਹੀਦਾ ਹੈ।" ਜੱਜ ਦੀਆ ਅੱਖਾਂ ਵਿੱਚ ਹੁੰਝੂ ਆ ਗਏ। ਮਨ ਘੱੜਤ ਕਹਾਣੀਆਂ ਨੇ ਮੁੰਡੇ ਨੂੰ 7 ਸਾਲਾਂ ਦੀ ਸਜਾ ਕਰਾ ਦਿੱਤੀ। ਭਾਰਤ ਵਰਗੇ ਦੇਸ਼ ਵਿੱਚ ਕੁੜੀਆ ਨੂੰ ਛੇੜ-ਛਾੜ ਕਰਨ ਦਾ ਖਿਡਾਉਣਾ ਸਮਝਿਆ ਜਾਂਦਾ ਹੈ। ਮੁੰਡੇ ਛੇੜ-ਛਾੜ ਰਾਹੇ ਜਾਂਦੀਆਂ ਕੁੜੀਆ ਨਾਲ ਕਰਦੇ ਹਨ। ਤਾਕ-ਝਾਕ ਗੁਆਂਢੀਂਆਂ ਦੀ ਕੁੜੀ ਨਾਲ ਕੀਤੀ ਜਾਂਦੀ ਹੈ। ਪ੍ਰਸੰਸਾ ਕਾਲਜ਼ ਵਿੱਚ ਨਾਲ ਪੜ੍ਹਨ ਵਾਲੀਆਂ ਕੁੜੀਆਂ ਦੀ ਕਰਦੇ ਹਨ। ਮੱਲੋ-ਮੱਲੀ ਤੋਹਫ਼ੇ ਦਿੰਦੇ ਹਨ। ਵਿਆਹ ਮਾਪਿਆਂ ਦੀ ਮਰਜ਼ੀ ਦਾ ਕਰਦੇ ਹਨ। ਮਾਪਿਆਂ ਨੂੰ ਆਪਣੇ ਪਸੰਧ ਦੀ ਭਾਂਡੇ ਮਾਜ਼ਣ ਵਾਲੀ ਬਾਈ ਚਾਹੀਦੀ ਹੁੰਦੀ ਹੈ। ਸੋਹਣੇ ਬੱਚੇ ਚਾਹੀਦੇ ਹੁੰਦੇ ਹਨ। ਇਹ ਘਰ ਵਾਲੀ ਪਸੰਧ ਨਹੀਂ ਹੁੰਦੀ, ਤਾਹੀਂ ਦੂਜੇ ਨਾਲ ਤੁਰੀ ਜਾਂਦੀ ਔਰਤ ਨੂੰ ਧੌਣ ਘੁੰਮਾ ਕੇ ਦੇਖਦੇ ਹਨ। ਅੱਖਾ ਤੱਤੀਆਂ ਬਾਹਰ ਦੀਆ ਔਰਤਾਂ ਨਾਲ ਕਰਦੇ ਹਨ। ਦੂਜੇ ਦੀ ਔਰਤ, ਪੁੱਤਰ ਆਪਣੇ ਪਿਆਰਾ ਹੁੰਦਾ ਹੈ।

Comments

Popular Posts