ਅਮਲੀ ਬੰਦਾ ਇੱਕ ਦਿਨ ਪਰਿਵਾਰ ਨੂੰ ਛੱਡ ਦਿੰਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਬਹੁਤੇ ਕੰਮ ਮਚਲੇ ਹੋਣ ਨਾਲ ਆਪੇ ਹੋਈ ਜਾਂਦੇ ਹਨ। ਕਈ ਲੋਕ ਕਹਿ ਦਿੰਦੇ ਹਨ, " ਇਹ ਗੱਲ਼ਤੀ ਮੁੜ ਕੇ ਨਹੀਂ ਕਰਦੇ, ਪਰ ਉਹੀ ਕਰੀ ਜਾਂਦੇ ਹਨ। " ਸ਼ਰਾਬੀ ਬੰਦੇ ਨੂੰ ਕਹੀ ਜਾਵੋ, " ਸ਼ਰਾਬ ਨਾਂ ਪੀ, ਸੇਹਿਤ ਲਈ ਠੀਕ ਨਹੀਂ। ਪੀ ਕੇ ਸੁਰਤ ਨਹੀਂ ਰਹਿੰਦੀ। " ਇਹ ਸ਼ਰਾਬੀ ਹਰ ਸਮੇਂ ਇਕੋ ਗੱਲ ਕਹਿੰਦੇ ਹਨ, " ਬਸ ਅੱਜ ਹੀ ਪੀਣੀ ਸੀ। ਕੱਲ ਤੋਂ ਨਹੀਂ ਪੀਣੀ। " ਜਦੋਂ ਕੱਲ ਹੁੰਦਾ ਹੈ, ਨਸ਼ੇ ਖਾਂਣ ਵਾਲਿਆਂ ਦਾ ਉਹੀ ਹਾਲ ਹੁੰਦਾ ਹੈ। ਪਤਾ ਉਦੋਂ ਹੀ ਲੱਗਦਾ ਹੈ। ਜਦੋਂ ਪੈਰਾਂ ਉਤੇ ਪੜ੍ਹੇ ਨਹੀਂ ਹੋ ਹੁੰਦਾ। ਫਿਰ ਵੀ ਬਹੁਤ ਬਹਾਨੇ ਮਿਲ ਜਾਂਦੇ ਹਨ, " ਕੋਈ ਯਾਰ ਮਿਲ ਗਿਆ। ਕੋਈ ਜੰਮ ਪਿਆ। ਮਰੇ ਦੇ ਅਫ਼ਸੋਸ ਵਿੱਚ ਪੀ ਲਈ। " ਆਪਣੀ ਜੇਬ ਵਿੱਚੋਂ ਹੀ ਪੀ ਕੇ 20 ਬਹਾਨੇ ਘੜ ਕੇ ਸੁਣਾਂ ਦਿੰਦੇ ਹਨ। ਇੰਨਾਂ ਕੋਲ ਪੀਣ-ਖਾਣ ਲਈ ਅਨੇਕਾ ਤਰੀਕੇ ਹਨ। ਇੰਨਾਂ ਨੂੰ ਕੋਈ ਰੋਕ ਨਹੀਂ ਸਕਦਾ। ਮਨੁੱਖ ਦਾ ਦਿਮਾਗ ਬਹੁਤ ਚਲਾਕ ਹੈ। ਬੜੀਆ ਚਲਾਕੀਆਂ ਕਰਦਾ ਹੈ। ਬਾਕੀਆਂ ਘਰ ਦੇ ਜੀਆਂ ਨੂੰ ਵੀ ਐਸੇ ਬੰਦੇ ਲਈ ਜਰੂਰ ਨਹਿਲੇ ਉਤੇ ਦਹਿਲਾ ਮਾਰਨ ਦੀ ਲੋੜ ਹੈ। ਬੱਚੇ ਤੋਂ ਵੱਡੇ ਤੱਕ ਐਸੇ ਬੰਦਿਆਂ ਨੂੰ ਕੱਟੇ ਅੰਗ ਵਾਂਗ ਵਿਸਾਰ ਦੇਣ। ਐਸੇ ਬੰਦੇ ਦਾ ਕੋਈ ਕੰਮ ਕਰਕੇ ਦੇਣ ਦੀ ਲੋੜ ਨਹੀਂ ਹੈ। ਕਹੀ ਜਾਵੇ, ਕੰਮ ਹੋ ਜਾਵੇਗਾ। ਸਮਾਂ ਹੀ ਨਹੀਂ ਲੱਗਾ। ਕੋਈ ਹੋਰ ਕੰਮ ਵਿੱਚ ਉਲਝ ਗਏ। ਅਸਲ ਵਿੱਚ ਜਿਹੜੇ ਬੰਦੇ ਕੋਲ ਹੋਰ ਕੋਈ ਕੰਮ ਨਹੀਂ ਹੈ। ਉਹੀ ਨਸ਼ੇ ਖਾਂਦੇ ਹਨ। ਇਸ ਲਈ ਐਸੇ ਲੋਕਾਂ ਨੂੰ ਕੰਮ ਵਿੱਚ ਉਲਝਾਉਣ ਦੀ ਲੋੜ ਹੈ। ਆਪਣੇ ਕੰਮ ਤਾਂ ਉਹ ਆਪ ਕਰ ਸਕਦੇ ਹਨ। ਥੋੜਾ ਜਿਹਾ ਸ਼ਰਾਬੀਆਂ ਵਾਂਗ ਮਚਲੇ ਹੋਣ ਦੀ ਲੋੜ ਹੈ। ਮਚਲੇ ਹੋਣ ਨਾਲ ਕੰਮ ਪਏ ਰਹਿੱਣਗੇ। ਜਦੋਂ ਕੰਮ ਪਏ ਰਹੇ। ਨਿਬੜਦੇ ਨਾਂ ਦਿਸੇ, ਲੋੜ ਲਈ ਕੰਮ ਕਰਨਾਂ ਹੀ ਪੈਦਾ ਹੈ। ਐਸੇ ਲੋਕਾਂ ਉਤੇ ਜੁੰਮੇਬਾਰੀ ਸਿੱਟਣ ਦੀ ਲੋੜ ਹੈ। ਅਗਰ ਨਸ਼ੇ ਖਾਂਣ ਵਾਲੇ ਨੂੰ ਧੋਤੇ ਕੱਪੜੇ, ਮਿਲਦੇ ਰਹੇ। ਖਾਣ ਨੂੰ ਭੋਜਨ ਦੇ ਵਧੀਆਂ ਪਕਵਾਨ ਪਕੌੜੇ, ਕਬਾਬ ਮਿਲਦੇ ਰਹੇ। ਉਸ ਲਈ ਤਾਂ ਇਹੀ ਸਵਰਗ ਹੈ। ਨਸ਼ੇ ਖਾਂਣ ਦੀ ਆਂਣ ਵਿੱਚੋਂ ਕਿਉਂ ਨਿੱਕਲੇਗਾ? ਸ਼ਰਾਬੀ ਬੰਦੇ ਨੂੰ ਚੰਗਾ ਚੋਖਾ ਚਾਰ ਕੇ, ਕਰਾਉਣਾਂ ਵੀ ਕੀ ਹੈ? ਜੇ ਨਸ਼ੇ ਖਾ ਕੇ, ਮਰਨਾਂ ਹੀ ਹੈ। ਤਾਂ ਮਰ ਲੈਣ ਦਿਉ। ਜੋ ਆਪਣੀ ਮਦੱਦ ਆਪ ਨਹੀ ਕਰਦੇ। ਦੂਜਾ ਬੰਦਾ ਕੀ ਕਰ ਸਕਦਾ ਹੈ? ਜਿਹੜਾ ਬੰਦਾ ਆਪਣੇ ਪੈਰਾਂ ਉਤੇ ਖੜ੍ਹਾ ਨਹੀਂ ਹੋ ਸਕਦਾ। ਕੋਈ ਦੂਜਾ ਬੰਦਾ ਉਸ ਨੂੰ ਪੈਰ ਨਹੀਂ ਦੇ ਸਕਦਾ। ਇਸ ਲਈ ਸਹਾਰਾ ਦੇਣਾਂ ਛੱਡ ਦਿਉ। ਬੱਚੇ ਨੂੰ ਜੇ ਮਾਂ ਕੁਛੜ ਵਿੱਚੋਂ ਨਹੀਂ ਕੱਢੇਗੀ। ਉਹ ਤੁਰਨਾਂ ਨਹੀਂ ਸਿੱਖ ਸਕਦਾ। ਜੇ ਆਪਣਾਂ ਦੁੱਧ ਨਹੀਂ ਛੱਡਾਏਗੀ। ਬੱਚਾ ਆਪੇ ਖਹਿੜਾ ਨਹੀਂ ਛੱਡਦਾ। ਮਾਂ ਦਾ ਸਰੀਰ ਸੂਤਿਆ ਜਾਂਦਾ ਹੈ। ਮਾਂ ਦਾ ਮਿੱਠਾ ਦੁੱਧ ਛੱਡਾਉਣ ਲਈ ਮਾਂ ਆਪਣੇ ਅੰਗ ਉਤੇ ਮਿਰਚਾਂ ਲਗਾਉਂਦੀ ਹੈ। ਉਹ ਮਿਰਚਾਂ ਮਾਂ ਦੇ ਵੀ ਲੜਦੀਆਂ ਹਨ। ਮਾਂ ਨੂੰ ਵੀ ਦਰਦ ਹੁੰਦਾ ਹੈ। ਜਦੋਂ ਬੱਚਾ ਮੂੰਹ ਮੱਚਣ ਨਾਲ ਤੱੜਫ਼ਦਾ ਹੈ। ਤਾਂ ਜਾਕੇ ਬੱਚਾ ਸੁਰਤ ਖੁਲਣ ਨਾਲ ਲੂਣ ਵਾਲੀ ਰੋਟੀ ਖਾਂਦਾ ਹੈ। ਉਹੀ ਹਾਲ ਨਸ਼ੇ ਖਾਂਣ ਵਾਲੇ ਦਾ ਹੈ। ਜਦੋਂ ਉਸ ਦੀ ਪਰਿਵਾਰ ਵਾਲੇ ਪ੍ਰਵਾਹ ਨਹੀਂ ਕਰਨਗੇ। ਥਾਲੀ ਰੋਟੀ ਦੀ ਮੂਹਰੇ ਧਰਨੋਂ ਹੱਟ ਜਾਂਣਗੇ। ਉਹ ਢਿੱਡ ਭਰਨ ਲਈ ਆਪ ਕੋਈ ਕੰਮ ਕਰੇਗਾ। ਹੱਥ-ਪੈਰ ਹਿਲਾਵੇਗਾ। ਆਪਣੇ ਖਾਂਣ ਲਈ ਕੁੱਝ ਬਣਾਏਗਾ। ਉਸ ਦਾ ਸਮਾਂ ਵਧੀਆਂ ਲੰਘੇਗਾ। ਚੰਗਾ ਸਮਾਂ ਗੁਜ਼ਰੇਗਾ। ਹੋ ਸਕਦਾ ਹੈ, ਨਸ਼ੇ ਖਾਂਣ ਦਾ ਸਮਾਂ ਵੀ ਲੰਘ ਜਾਵੇ। ਉਸ ਦਾ ਸ਼ਰਾਬ ਪੀਣ ਨੂੰ ਜੀਅ ਨਾਂ ਕਰੇ। ਜੋ ਜ਼ਇਜ਼ ਹੈ, ਡਾਕਟਰੀ ਸਹਾਇਤਾ ਜਰੂਰ ਦੇਣੀ ਚਾਹੀਦੀ ਹੈ। ਪਰ ਜੇ ਮਚਲੇ ਹੋਣ ਦਾ ਡਰਾਮਾਂ ਹਰ ਰੋਜ਼ ਕਰਦਾ ਹੈ। ਕਹਿੰਦਾ ਹੈ, " ਅੱਜ ਛੱਡਦੂ, ਭੱਲਕੇ ਛੱਡਦੂ। " ਅਮਲੀ ਬੰਦਾ ਇੱਕ ਦਿਨ ਪਰਿਵਾਰ ਨੂੰ ਛੱਡ ਦਿੰਦਾ ਹੈ। ਮਰ ਜਾਂਦਾ ਹੈ, ਜਾਂ ਭੁੱਖੇ ਮਰਦੇ ਜੀਅ ਛੱਡ ਜਾਂਦੇ ਹਨ। ਐਸੇ ਬੰਦੇ ਨੂੰ ਹੀ ਛੱਡ ਦੇਣ ਦੀ ਲੋੜ ਹੈ। ਅੱਖੋਂ ਪਰੇ, ਜੱਗ ਮਰੇ। ਆਪਣੀ ਜੂਨ ਖ਼ਰਾਬ ਨਾਂ ਕਰੋ। ਕਿਸੇ ਦੂਜੇ ਲਈ ਜੋ ਆਪ ਤਾਂ ਪੀ ਕੇ ਅੰਨਦ ਹੋ ਜਾਂਦਾ ਹੈ। ਆਪਣਾਂ ਜਿਉਣਾਂ ਦੂਬਰ ਨਾਂ ਕਰੋ। ਜੀਵਨ ਇੱਕ ਬਾਰ ਮਿਲਦਾ ਹੈ। ਐਸ਼ ਕਰੋਂ ਤੇ ਇੰਨਾਂ ਨੂੰ ਵੀ ਕਰਨ ਦਿਉ। ਕੋਈ ਕਿਸੇ ਦੀਆਂ ਆਦਤਾਂ ਬਦਲ ਨਹੀਂ ਸਕਦਾ।
ਪ੍ਰਚਾਰਕਾਂ ਵਾਂਗ ਸਟੇਜ ਉਤੇ ਹੋਰ ਗੱਲਾਂ, ਉਸ ਪਿਛੋਂ ਜਿਉਣਾਂ ਆਪੋ-ਆਪਣੇ ਅਸੂਲਾਂ ਵਾਂਗ ਹੈ। ਕਹਿੱਣ ਦੀਆਂ ਗੱਲਾਂ ਹੋਰ ਹਨ। ਕਰਨ ਦੀਆਂ ਹੋਰ ਆਦਤਾਂ ਹਨ। ਸਾਡੇ ਧਰਮਿਕ ਮੰਦਰਾਂ ਵਿੱਚ ਨਸ਼ਿਆਂ ਦੇ ਨਾਂ ਖਾਂਣ ਬਾਰੇ ਕਿੰਨਾਂ ਕੁ ਪ੍ਰਚਾਰ ਕੀਤਾ ਜਾਂਦਾ ਹੈ? ਬਹੁਤੇ ਲੰਗਰ ਤਾਂ ਸ਼ਰਾਬੀ ਹੀ ਲਗਾਉਂਦੇ ਹਨ। ਇੰਨਾਂ ਨੂੰ ਫੱੜ ਮਾਰਨ ਦੀ ਆਦਤ ਹੁੰਦੀ ਹੈ। ਕਈ ਤਾਂ ਨਸ਼ੇ ਖਾ ਕੇ ਸੇਵਾ ਵੀ ਕਰੀ ਜਾਂਦੇ ਹਨ। ਜਿੰਨਾਂ ਨਸ਼ਾਂ ਸਿੱਖ ਕਰਦੇ ਹਨ। ਕੋਈ ਹਿੰਦੂ ਮੁਸਲਮਾਨ ਨਹੀਂ ਕਰਦਾ ਹੋਣਾਂ। ਸਿੱਖ ਕੋਈ ਬਚਿਆ ਨਹੀਂ ਹੋਣਾਂ। ਜਿਸ ਨੇ ਇੰਨਾਂ ਦਾ ਸੁਆਦ ਨਾਂ ਦੇਖਿਆ ਹੋਵੇ। ਜੇ ਹੋਰ ਨਸ਼ੇ ਮਹਿੰਗੇ ਲੱਗਦੇ ਹਨ। ਸੁੱਖਾ-ਭੰਗ ਤਾਂ ਕਿਤੇ ਗਏ ਨਹੀਂ। ਉਸ ਦੇ ਕਾਰਨ ਹੀ ਚੌਥੇ ਹਿੱਸੇ ਪੰਜਾਬ ਦੀ ਧਰਤੀ ਉਤੇ ਇਹ ਬੀਜਿਆ ਜਾਂਦਾ ਹੈ। ਗੁਰੂ ਦੀਆਂ ਲਾਡਲੀਆਂ ਫੌਜ਼ਾ ਦਾ ਕਮਾਲ ਹੈ। ਕਹਿੰਦੇ, " ਆਪ ਹੀ ਹੋ ਜਾਂਦਾ ਹੈ। ਹੋਲੇ ਮੁਹੱਲੇ ਵੇਲੇ ਨਹਿੰਗਾਂ ਨੂੰ ਚਾਹੀਦਾ ਹੈ। ਇਸੇ ਲਈ ਉਨਾਂ ਰਾਹਾਂ ਉਤੇ ਗੁਰੂ ਕਿਰਪਾ ਨਾਲ ਪੈਦਾ ਹੋ ਰਿਹਾ ਹੈ? " ਸਿੱਖ ਧਰਮ ਵਿੱਚ ਕਿਆ ਕੌਤਕ, ਕਮਾਲ ਹੁੰਦੇ ਹਨ?
ਸਿੱਖ ਮਰਦ ਤਾਂ ਨਸ਼ੇ ਖਾਂਦੇ ਹੀ ਹਨ। ਜੱਗ ਜ਼ਾਹਰ ਹਨ। ਹਰ ਪਾਰਟੀ ਵਿਆਹ ਵਿੱਚ ਲੁਟਕ ਕੇ ਭੁੱਜੇ ਡਿੱਗੇ ਹੁੰਦੇ ਹਨ। ਕੁੱਤੇ ਮੂੰਹ ਚੱਟਦੇ ਹੁੰਦੇ ਹਨ। ਕਈ ਅੰਮ੍ਰਿਤ ਛੱਕ ਕੇ ਵੀ ਜ਼ਹਿਰ ਨਹੀਂ ਪੀਣੋਂ ਹੱਟਦੇ। ਤਾਂਹੀਂ ਛੋਟੀ ਸ੍ਰੀ ਸਾਹਿਬ ਝੱਗੇ ਦੇ ਥੱਲੇ ਦੀ, ਵੱਡੀ ਹੱਥ ਵਿੱਚ ਲੋਕ ਦਿਖਾਵੇ ਲਈ ਰੱਖਦੇ ਹਨ। ਪੰਗੇ ਕਈ ਬਹੁਤ ਲੈਂਦੇ ਹਨ। ਛੋਟੀ ਨੂੰ ਕੋਈ ਦੇਖ ਨਾਂ ਲਵੇ। ਥੱਲੇ ਦੀ ਰੱਖਦੇ ਹਨ। ਅਗਰ ਕਿਸੇ ਨੇ ਤਿੜ-ਫਿੜ ਕੀਤੀ। ਵੱਡੀ ਨਾਲ ਝੱਟਕਾ ਦਿੰਦੇ ਹਨ। ਬਹੁਤੇ ਮਾਂਣ ਨਾਲ ਕਹਿੰਦੇ ਹਨ। ਹੱਡਾ ਨਾਲ ਜਾਊ। ਸਿੱਖ ਮਰਦ ਤਾਂ ਨਸ਼ੇ ਵਿੱਚ ਡੁਬ ਮਰੇ ਹਨ। ਔਰਤਾਂ ਕਿਉਂ ਪਿਛੇ ਰਹਿੱਣ? ਔਰਤਾਂ ਨੇ ਰਿਕਾਡ ਤੋੜ ਦਿੱਤੇ। ਅਜੇ ਕਹਿੰਦੇ, " ਦਿਲਜੀਤ ਸਿੰਘ ਦੋਸਾਜ਼ ਐਸੇ ਗੀਤ ਗਾਉਂਦਾ ਹੈ। ਕੁੜੀਆਂ ਦਾਰੂ ਗੱਟ-ਗੱਟ ਕਰਕੇ ਪੀਦੀਆਂ ਹਨ। ਤੂੰ 15 ਸਾਲਾਂ ਦੀ " ਹੁਣ ਕੀ ਕਰੋਗੇ? ਪੰਜਾਬੀ ਮਰਦ ਆਪਣੀਆਂ ਪਤੀ ਵਰਤਾ 30 ਸਾਲਾਂ ਔਰਤਾਂ ਤੋਂ ਡਰਗ ਦਾ ਧੰਦਾ ਕਰਾਉਣ ਲੱਗ ਗਏ ਹਨ। ਗੀਤਕਾਰ ਤਾਂ ਗਾਉਣਗੇ ਹੀ। ਪੰਜਾਬੀ ਸ਼ਰਮਾਕਲ ਔਰਤਾਂ ਰਿਕਾਡ ਤੋੜ ਬਿਜ਼ਨਸ ਕਰ ਰਹੀਆਂ ਹਨ। ਕੀ ਇਹ ਔਰਤ ਦਾ ਦਿਮਾਗ ਹੈ? ਜਾਂ ਜਿਸ ਦਾ ਕੀਤਾ ਕਰਿਆ ਹੋ ਰਿਹਾ ਹੈ, ਉਹ ਕੌਣ ਮਰਦ ਹੈ? ਖ੍ਰੀਦਦਾਰ ਖ੍ਰੀਦਣ ਤੋਂ ਹੱਟਣਗੇ, ਤਾਂ ਨਸ਼ੇ ਦੇ ਵਿਪਾਰ ਵਿੱਚ ਢਿੱਲ ਆ ਸਕਦੀ ਹੈ। ਨਹੀਂ ਤਾਂ ਅੱਜ ਤੁਸੀਂ ਮਾਂ-ਬਾਪ ਚਲਾਕੀਆਂ ਕਰਦੇ ਹੋ। ਨਸ਼ੇ ਦਾ ਵਿਪਾਰ ਕਰਦੇ ਹੋ। ਨਸ਼ੇ ਖਾਦੇ ਹੋ। ਕੱਲ ਨੂੰ ਆਉਣ ਵਾਲੇ ਸਮੇਂ ਨੂੰ ਬੱਚੇ ਧੀਆ ਪੁੱਤਰ ਇਹੀ ਕੁੱਝ ਕਰਨਗੇ। ਦੇਖਿਆ ਹੋਣਾਂ ਹੈ। ਹਰ ਇਲਾਕੇ ਦੀ ਫ਼ਸਲ ਮਸ਼ਹੂਰ ਹੁੰਦੀ ਹੈ। ਕਿਤੇ ਗੰਨਾਂ, ਕਣਕ, ਛੋਲੇ, ਸਬਜੀਆਂ, ਆਲੂ, ਗੋਭੀ, ਪੋਸਤ-ਡੋਡੇ ਹੁੰਦੇ ਹਨ। ਸਾਰੇ ਲੋਕ ਸਾਰੀਆਂ ਫ਼ਸਲਾਂ ਨਹੀਂ ਬੀਜਦੇ। ਕਿਉਂ ਕਿ ਉਨਾਂ ਨੂੰ ਹਰ ਫ਼ਸਲ ਬੀਜਣ, ਪਾਲਣ, ਕੱਟਣ ਦੀ ਜ਼ਾਚ ਨਹੀਂ। ਜੋ ਉਸ ਦੇ ਬਾਪ ਨੇ ਸਿਖਾਇਆ ਹੈ। ਬਿਲਕੁਲ ਉਹੀ ਪੁੱਤਰ ਕਰਦਾ ਹੈ। ਮਾਂ-ਬਾਪ ਉਤੇ ਹੈ, ਧੀ-ਪੁੱਤਰ ਕੈਸੇ ਪੈਦਾ ਹੋਣਗੇ?

Comments

Popular Posts