ਸੱਪ ਡੰਗਿਆ ਬੰਦਾ ਬੱਚ ਵੀ ਸਕਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
http://www.youtube.com/watch?feature=player_detailpage&v=Y9l23gESlIM
ਸੱਪ ਦੇ ਕੱਟਣ ਨਾਲ ਹਰ ਸਾਲ 30 ਹਜ਼ਾਰ ਲੋਕ ਮਰਦੇ ਹਨ। ਸੱਪ ਦੇ ਕੱਟਣ ਨਾਲ ਬੰਦਾ ਬੱਚ ਵੀ ਸਕਦਾ ਹੈ। ਸੱਪ ਦੀਆਂ ਅਨੇਕਾਂ ਕਿਸਮਾਂ ਹਨ। ਕਈ ਤਾ ਬਹੁਤ ਸੁੰਦਰ ਹਨ। ਰੰਗੇ ਬਰਗੇ ਬਹੁਤ ਰੰਗਾਂ ਵਾਲੇ ਹਨ। ਹਰੇ ਰੰਗ ਦੇ ਸੱਪ ਦਰਖੱਤਾਂ ਤੇ ਫ਼ਸਲਾਂ ਵਿੱਚ ਰਹਿੰਦੇ ਹਨ। ਪਰ ਲੋਕ ਕਾਲੇ ਨਾਗ ਤੋਂ ਵੱਧ ਡਰਦੇ ਹਨ। ਸੱਪ ਬਹੁਤ ਭਾਰੇ ਬਹੁਤ ਲੰਬੇ ਵੀ ਹੁੰਦੇ ਹਨ। ਇੰਨਾਂ ਦੀ ਉਮਰ ਬਹੁਤ ਲੰਬੀ ਹੁੰਦੀ ਹੈ। 4 ਮੀਟਰ ਦਾ ਸੱਪ 2 ਮੀਟਰ ਖੜ੍ਹਾ ਹੋ ਸਕਦਾ ਹੈ। ਇੱਕ ਫੁੱਟ ਤੋਂ ਜ਼ਿਆਦਾ ਫੱਣ ਉਚਾ ਚੁਕ ਕੇ ਭੱਜ ਸਕਦਾ ਹੈ। ਦਰਖ਼ੱਤ ਉਤੇ ਪੂਰੀ ਤੇਜ਼ ਚਾਲ ਨਾਲ ਉਚੇ ਤੋਂ ਉਚਾ ਚੜ੍ਹ ਸਕਦਾ ਹੈ। ਇਸ ਦੀ ਚਾਲ ਘੋੜੇ ਦੀ ਚਾਲ ਦੇ ਬਰਾਬਰ ਹੈ। ਗੁੰਝਲ ਮਾਰ ਕੇ ਬੈਠਾਂ ਵੀ ਬੰਦੇ ਵਾਂਗ ਪਿਛੇ ਨੂੰ ਹੱਟ ਸਕਦਾ ਹੈ। ਇਸ ਦੀਆਂ ਹਰਕਤਾਂ ਬਿਲਕੁਲ ਬੰਦਰ ਤੇ ਬੰਦੇ ਨਾਲ ਹੀ ਮਿਲਦੀਆਂ ਹਨ। ਇਹ ਜਾਂਣ ਜਾਂਦਾ ਹੈ। ਇਸ ਨੂੰ ਖਤਰਾ ਹੈ। ਇਸ ਦੀ ਹੰਕਾਂਰ ਦੀ ਸ਼ਕਤੀ, ਭੂਸਰ ਝੋਟੇ ਵਰਗੀ ਹੈ। ਕਰੋਧ ਵਿੱਚ ਹੀ ਰਹਿੰਦਾ ਹੈ। ਜੇ ਮੈਦਾਨ ਛੱਡ ਕੇ ਨਾਂ ਭੱਜੇ ਅੱੜ ਜਾਵੇ ਤਾਂ ਕੋਬਰਾਂ ਵੀ ਜੰਮ ਕੇ ਬੰਦੇ ਜਾਂ ਹੋਰ ਜੀਵਾਂ ਨਾਲ ਲੜਾਈ ਕਰਦਾ ਹੈ। ਖਾਂਣ ਲਈ ਸਾਬਤੇ ਜੀਵ ਡੱਡੂ, ਮੱਛਆਂ, ਕੁੱਤੇ ਬਿੱਲੇ ਸਬ ਪੱਸ਼ੂ ਖਾਂਦਾ ਹੈ। ਵੱਡੇ ਸੱਪ 50 ਫੁੱਟ ਲੰਬੇ ਵੱਡੇ ਹਿਰਨ, ਮਗਰ ਮੱਛ, ਬੰਦੇ ਤੱਕ ਨਿਗਲ ਜਾਂਦੇ ਹਨ। ਜੇ ਸੱਪ ਨੂੰ ਲੱਗੇ ਸ਼ਿਕਰਾ ਤਾਕਤਵਾਰ ਹੈ। ਉਸ ਦੇ ਦੁਆਲੇ ਸ਼ਿਕਰਾ ਨੂੰ ਫੜ ਕੇ, ਮੂੰਹ ਵੱਲੋ ਦੀ ਲਪੇਟਾ ਪਾ ਲੈਂਦਾ ਹੈ। ਜਦੋਂ ਇਹ ਗੁੰਝਲ ਮਾਰ ਕੇ ਬੈਠਦਾ ਹੈ। ਉਸੇ ਤਰਾਂ ਲੱਗਦਾ ਹੈ। ਜਿਵੇਂ ਬੰਦਾ ਸਮਾਧੀ ਲਗਾ ਕੇ ਬੈਠਦਾ ਹੈ। ਬਹੁਤ ਚਿਰ ਤੱਕ ਬੈਠਾ ਰਹਿੰਦਾ ਹੈ। ਜਦੋਂ ਤੱਕ ਭੁੱਖ ਨਹੀਂ ਲੱਗਦੀ, ਕਈ ਵਾਰ ਤਾਂ ਦੋ ਹਫ਼ਤੇ ਵੀ ਇੱਕੋਂ ਥਾਂ ਹੀ ਪਿਆ ਰਹਿੰਦਾ ਹੈ। ਪਿਆ ਸੱਪ ਰੱਸੀ ਹੀ ਲੱਗਦਾ ਹੈ। ਭੋਰਾ ਵੀ ਨਹੀਂ ਹਿਲਦਾ। ਮੈਂ ਕਦੇ ਸੱਪ ਨਹੀਂ ਦੇਖਿਆ ਸੀ। ਭਾਵੇਂ ਪਿੰਡ ਸਾਡਾ ਘਰ ਖੇਤ ਵਿੱਚ ਹੈ। ਦੋ ਕਿੱਲੇ ਛੱਡ ਕੇ ਸੱਪਾਂ ਦੀ ਵਰਮੀ ਹੈ। ਜੋ ਧਰਤੀ ਤੋਂ ਉਪਰ ਨੂੰ ਉਚੀਆਂ, ਮਿੱਟੀ ਦੀਆਂ ਪਹਾੜਾਂ ਵਾਂਗ ਫੁੱਟ ਕੁ ਦੀਆਂ ਖੁਡਾ ਜਿਹੀਆਂ ਹੁੰਦੀਆਂ ਹਨ। ਉਥੇ ਲੋਕ ਦੁੱਧ ਵੀ ਪਾਕੇ ਜਾਂਦੇ ਸਨ। ਪਰ ਉਥੇ ਅਸੀਂ ਕਦੇ ਮੱਥਾ ਨਹੀ ਟੇਕਿਆ ਸੀ। ਸਾਡੇ ਘਰ ਵੀ ਦਸਵੀਂ ਦੀ ਖੀਰ ਬੱਣਦੀ ਸੀ। ਗੁਰਦੁਆਰੇ ਸਾਹਿਬ ਖੀਰ ਬੱਣਾਂ ਕੇ ਦੇ ਆਉਂਦੇ ਸੀ। ਪਿਛਲੇ ਸਾਲ ਜਦੋਂ ਮੈਂ ਪਿੰਡ ਗਈ। 4 ਕੁ ਫੁੱਟ ਲੰਬੇ ਸੱਪ ਨੂੰ ਧੁੱਪੇ ਸੁੱਤੇ ਹੋਏ ਦੇਖਿਆ। ਲੱਗਦਾ ਸੀ ਰੱਸੀ ਪਈ ਹੈ। ਜਿਉਂ ਹੀ ਲੋਕ ਉਸ ਨੂੰ ਮਾਰਨ ਲੱਗੇ, ਫੱਣ ਚੱਕ ਕੇ ਆਪਣੀ ਲੰਬਾਈ ਤੋਂ ਵੀ ਉਚਾ ਬਾਰ-ਬਾਰ ਸੋਟੀ ਫੜਨ ਲਈ ਖੜ੍ਹਾ ਹੋ ਰਿਹਾ ਸੀ। ਮਸਾ ਮਾਰਿਆ। ਸੱਪ ਦੀ ਦੇਖਣ, ਸੁਣਨ, ਸੋਚਣ ਦੀ ਸ਼ਕਤੀ ਬੰਦੇ ਵੱਰਗੀ ਹੀ ਹੈ। ਕਈ ਸੱਪ ਐਸੇ ਵੀ ਹਨ। ਪੱਕੇ ਇਕੋਂ ਥਾਂ ਤੇ ਰਹਿੰਦੇ ਹਨ। ਬਹੁਤ ਲੋਕਾਂ ਨੇ ਸੱਪਾਂ ਨੂੰ ਦੁੱਧਾਰੂ ਪੱਸ਼ੂਆਂ ਦੁਆਲੇ ਦੇਖਿਆ ਹੈ। ਸੁਣਿਆ ਹੈ, ਆਪ ਹੀ ਦੁੱਧ ਚੁੰਗ ਜਾਂਦੇ ਹਨ। ਬਹੁਤੀ ਬਾਰ ਸੱਪ ਨੂੰ ਦੇਖ ਕੇ ਹੋਰ ਜਾਨਵਰ ਉਸ ਉਪਰ ਡੱਗ-ਮਗਾਉਣ ਲੱਗ ਜਾਂਦੇ ਹਨ। ਸ਼ਇਦ ਉਨਾਂ ਨੇ ਇਸ ਨੂੰ ਅੱਖੀ ਹੋਰ ਜਾਨਵਰ ਖਾਂਦੇ ਦੇਖਿਆ ਹੁੰਦਾ ਹੈ। ਜੇ ਇਸ ਦੇ ਜਖ਼ਮ ਹੋ ਜਾਵੇ, ਇਹ ਜਿਉੇਂਦਾ ਨਹੀਂ ਬੱਚਦਾ। ਕੀੜੀਆਂ ਲੱਗ ਜਾਂਦੀਆਂ ਹਨ। ਇਸ ਦੇ ਪੂਰੇ ਸਰੀਰ ਉਤੇ ਕੱਪੜੇ ਵਰਗੀ ਤਿਲਕਣੀ ਚਿੱਟੇ ਰੰਗ ਦੀ ਕੰਜ ਹੁੰਦੀ ਹੈ। ਜਿਸ ਨੂੰ ਇਹ ਉਤਰਦਾ ਰਹਿੰਦਾ ਹੈ। ਵੈਸੇ ਤਾਂ ਬੰਦੇ ਨੂੰ ਬਹੁਤ ਘੱਟ ਦਿਸਦਾ ਹੈ। ਕੰਜ ਤੋਂ ਵੀ ਇਸ ਦੇ ਅਕਾਰ ਦਾ ਪਤਾ ਲੱਗ ਜਾਂਦਾ ਹੈ। ਕਈ ਬਾਰ ਤਾਂ ਕੰਜ ਦਾ ਅਕਾਰ ਦੇਖ ਕੇ ਹੈਰਾਨੀ ਹੁੰਦੀ ਹੈ। ਐਡੇ ਵੱਡੇ ਸੱਪ ਵੀ ਹੁੰਦੇ ਹਨ।
ਨੇਵਲੇ-ਨਿਉਲੇ ਤੇ ਸੱਪ ਦੀ ਲੜਾਈ ਬਹੁਤ ਜ਼ਬਰ ਦਸਤ ਹੈ। ਸੱਪ ਦੀ ਸੱਪ ਨਾਲ ਲੜਾਈ ਬਹੁਤ ਗੁਝਲਦਾਰ ਹੈ। ਜਦੋਂ ਇਹ ਖੇਡਦੇ ਹਨ। ਬਹੁਤ ਲਾਡ ਕਰਦੇ ਹਨ। ਜ਼ਿਆਦਾਤਰ ਸੱਪ ਦੇ ਨਾਲ ਸੱਪਣੀ ਵੀ ਹੁੰਦੀ ਹੈ। ਇੰਨਾਂ ਨੂੰ ਵੀ ਜੋੜਿਆਂ ਵਿੱਚ ਰਹਿੱਣ ਦੀ ਸੋਜੀ ਹੈ। ਤਾਂਹੀਂ ਤਾਂ ਨਸਲ ਅੱਗੇ ਚੱਲਦੀ ਹੈ। ਕਈ ਸੱਪਾ ਦੀਆਂ ਨਸਲਾਂ ਐਸੀਆਂ ਵੀ ਹਨ। ਪਤਲੀ ਜੇਰ ਵਾਲੇ ਬੱਚੇ ਦਿੰਦੇ ਹਨ। ਜੋ ਉਦੋਂ ਹੀ ਜੇਰ ਵਿਚੋਂ ਬਾਹਰ ਆ ਜਾਂਦੇ ਹਨ। ਇਹ ਬੱਚੇ ਉਦੋਂ ਹੀ ਸੱਪ ਦੀ ਚਾਲ ਤੁਰਨ ਲੱਗ ਜਾਂਦੇ ਹਨ। ਸੱਪਾਂ ਦੇ ਨਸਲ ਅਧਾਰ ਤੇ 4 ਤੋਂ 50 ਤੋਂ ਵੀ ਵੱਧ ਬੱਚੇ ਹੁੰਦੇ ਹਨ। 2, 4 ਫੁੱਟ ਲੰਬੇ ਜੰਮਦੇ ਹੀ ਹੁੰਦੇ ਹਨ। ਇੰਨਾਂ ਦਾ ਰੰਗ ਚਿੱਟੇ ਵਿੱਚ ਕਾਲਾ ਕੋਡੀਆਂ ਵਾਲਾ, ਕਾਲੇ ਦੇ ਉਤੇ ਲੰਬੀਆਂ ਤਿੰਨ ਲਕੀਰਾਂ ਪੀਲੀ ਸਰੋਂ ਫੁੱਲੀ ਰੰਗ ਵਾਲੇ ਤੇ ਹੋਰ ਅਨੇਕਾਂ ਹਨ। ਆਂਡੇ ਦੇ ਕੇ ਸੱਪਣੀ ਘੇਰਾ ਕਰਕੇ ਆਂਡਿਆਂ ਦੇ ਦੁਆਲੇ ਵਗਲ ਮਾਰ ਕੇ ਆਪਣੇ ਥੱਲੇ ਦੇ ਕੇ, ਮੁਰਗੀ ਵਾਂਗ ਆਂਡਿਆਂ ਦੇ ਉਪਰ ਬੈਠੀ ਰਹਿੰਦੀ ਹੈ। ਅੰਡੇ ਮੁਰਗੀ ਦੇ ਆਂਡਿਆਂ ਜਿੰਡੇ ਹੁੰਦੇ ਹਨ। ਕਈ ਛੋਟੇ ਵੱਡੇ ਵੀ ਹੁੰਦੇ ਹਨ। ਤਕੀਰਨ 16, 17, 34 ਤੋਂ ਵੀ ਵੱਧ ਅੰਡੇ ਹੁੰਦੇ ਹੀ ਹਨ। ਸੁਣਿਆ ਹੈ, ਆਪ ਹੀ ਆਪਣੇ ਬੱਚੇ ਖਾ ਜਾਂਦੀ ਹੈ। ਸੱਪ ਨੂੰ ਦੇਖਦੇ ਹੀ ਲੋਕ ਸੱਪ ਨੂੰ ਮਾਰਨ ਭੱਜਦੇ ਹਨ। ਜੇ ਲੋਕ ਨਾਂ ਮਾਰਨ ਤਾਂ ਸੱਪਾ ਦੀ ਹਨੇਰੀ ਆ ਜਾਵੇ। ਜਿੰਨੀ ਦੇਰ ਇਹ ਪੁੱਠਾ ਨਾਂ ਹੋ ਜਾਵੇ, ਉਨੀ ਦੇ ਮਰਿਆ ਨਹੀਂ ਹੁੰਦਾ। ਸੱਪ ਆਪ ਖੁਡ ਨਹੀਂ ਪੱਟਦਾ। ਬੱਣਈਆਂ ਹੋਈਆਂ ਹੋਈਆਂ ਖੁਡਾ ਵਿੱਚ ਵੜ ਜਾਂਦਾ ਹੈ। ਸੱਪਾ ਨੂੰ ਧਰਤੀ ਵਿਹਲ ਦਿੰਦੀ ਹੈ। ਸਮੁੰਦਰਾਂ ਵਿੱਚ ਵੀ ਬਹੁਤ ਸੱਪ ਹਨ। ਇੰਨਾਂ ਦਾ ਅਕਾਰ ਬਹੁਤ ਹੀ ਵੱਡਾ ਹੁੰਦਾ ਹੈ। ਇੰਨਾਂ ਵਿੱਚ ਜ਼ਹਿਰ ਬਹੁਤ ਹੁੰਦੀ ਹੈ। ਕਈ ਜ਼ਹਿਰੀਲੇ ਨਹੀਂ ਹਨ। ਜਦੋਂ ਡੰਗ ਮਾਰਦਾ ਹੈ। ਦੋ ਦੰਦ ਮਾਰਦਾ ਹੈ। ਕਾਫ਼ੀ ਵੱਡਾ ਬੁਰਕ ਮਾਰ ਜਾਂਦਾ ਹੈ। ਹੋ ਸਕੇ ਕਿਸੇ ਵੀ ਜ਼ਹਿਰੀਲੇ ਜੀਵ ਦੇ ਕੱਟਣ ਵਾਲੇ ਦੀ ਉਸ ਜਗਾ ਨੂੰ ਕੱਪੜੇ ਨਾਲ ਪੂਰੀ ਤਰਾਂ ਬਹੁਤ ਘੁਟ ਕੇ, ਦੋਂਨੇ ਪਾਸੇ ਤੋਂ ਬੰਨ ਦਿੱਤਾ ਜਾਵੇ। ਜਿਵੇਂ ਜੇ ਬਾਂਹ ਹੋਵੇ, ਹੱਥ ਤੇ ਕੂਹਣੀ ਕੋਲੋ ਜ਼ੋਰ ਨਾਲ ਐਸਾ ਬੰਨੋਂ ਜ਼ਹਿਰ ਹੋਰ ਪਾਸੇ ਨਾਂ ਫੈਲੇ, ਜ਼ਹਿਰ ਕੋਈ ਵੀ, ਕਿਸੇ ਕਿਸਮ ਦੀ ਮਨੁੱਖ ਅੰਦਰ ਗਈ ਹੋਵੇ। ਬਾਰ-ਬਾਰ ਪਾਣੀ ਦੇ ਗਲਾਸ ਵਿੱਚ ਪੂਰਾ ਚਮਚਾ ਲੂਣ ਪਾ ਕੇ ਪਿਲਾਕੇ, ਉਲਟੀ ਵੱਧ ਤੋਂ ਵੱਧ ਕਰਾਈ ਜਾਵੇ। ਜਲਦੀ ਤੋਂ ਜਲਦੀ ਚੰਗੇ ਹਸਪਤਾਲ ਮਰੀਜ਼ ਨੂੰ ਲੈ ਕੇ ਜਾਇਆ ਜਾਵੇ। ਹੋ ਸਕੇ ਸੱਪ ਦੇ ਕੱਟੇ ਵਾਲੀ ਜਗਾ, ਨੂੰ ਡੂਘਾ ਖੁਰਚ ਦੇਵੋ, ਬਰਫ਼ ਵੀ ਧਰ ਕੇ ਉਸ ਜਗਾ ਨੂੰ ਸੁੰਨ ਕੀਤਾ ਜਾ ਸਕਦਾ ਹੈ। ਤਾਂ ਕਿ ਜ਼ਹਿਰ ਨਾਂ ਫੈਲੇ। ਛੇਤੀ ਚੰਗੇ ਡਾਕਟਰ ਕੋਲ ਜਰੂਰ ਪਹੁੰਚੋਂ। ਜੋਗੀਆਂ ਦੇ ਚੱਕਰ ਵਿੱਚ ਨਾਂ ਹੀ ਪਿਆ ਜਾਵੇ। ਬਹੁਤੀ ਬਾਰੀ ਇਹ ਆਪ ਵੀ ਸੱਪ ਦੇ ਕੱਟਣ ਨਾਲ ਮਰਦੇ ਹਨ। ਸੱਪ ਡੰਗਿਆ ਬੰਦਾ ਬੱਚ ਵੀ ਸਕਦਾ ਹੈ। ਸੱਪ ਦੀ ਜ਼ਹਿਰ ਤੋਂ ਬਹੁਤ ਦੁਵਾਈਆਂ ਬੱਣਦੀਆਂ ਹਨ। ਲਿਖ ਨਹੀਂ ਸਕਦੇ ਕਿਹੜੀਆ ਬਿਮਾਰੀਆਂ ਦਾ ਇਲਾਜ਼ ਹੈ। ਲੋਕ ਡਰਦੇ ਖਾਣੋਂ ਹੱਟ ਜਾਂਣਗੇ। ਪਰ ਕਈ ਲੋਕ ਸੱਪ ਖਾ ਜਾਂਦੇ ਹਨ। ਇੱਕ ਗਿੱਠ ਮੂੰਹ ਤੇ ਪੂਛ ਵੱਲੋਂ ਵੱਡ ਦਿੰਦੇ ਹਨ।

Comments

Popular Posts