ਇੱਕ ਪਾਸੜ ਪਿਆਰ ਵੀ ਰੰਗ ਲਾ ਜਾਂਦੇ ਨੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਰੱਬ ਨੂੰ ਮਿਲਣ ਕੋਈ-ਕੋਈ ਜਾਂਦਾ, ਬਹੁਤੇ ਯਾਰ ਹੀ ਮਨਾਉਣ ਜਾਂਦੇ ਨੇ।
ਰੱਬ ਕਿਧਰੇ ਨਜ਼ਰ ਨਾਂ ਆਉਂਦਾ, ਮਨ ਉਤੇ ਕੁੰਡੀ ਕੋਈ ਹੋਰ ਲਾ ਜਾਂਦੇ ਨੇ।
ਅਣਜਾਂਣ ਕੋਈ ਬਾਰ ਨਹੀਂ ਕਰਦਾ, ਬਾਰ ਆਪ ਤੋਂ ਪਿਆਰੇ ਕਰ ਜਾਂਦੇ ਨੇ।
ਪਿੱਠ ਉਤੇ ਬਾਰ ਦੁਸ਼ਮੱਣ ਨਾਂ ਕਰਦਾ, ਛੂਰਾ ਇਤਬਾਰ ਬਾਲੇ ਮਾਰ ਜਾਂਦੇ ਨੇ।
ਵਿਰਲਾ ਹੀ ਮਸੀਬਤ ਵਿੱਚ ਖੜ੍ਹਦਾ, ਦੁੱਖਾਂ ਵਿੱਚ ਆਪਣੇ ਛੱਡ ਸਾਥ ਜਾਂਦੇ ਨੇ।
ਜੋ ਯਾਰ ਦੇ ਨਾਲ ਗਦਾਰੀ ਹੈ ਕਰਦਾ, ਉਹ ਨਜ਼ਰਾਂ ਵਿਚ ਲੋਕੋ ਗਿਰ ਜਾਂਦੇ ਨੇ।
ਸੱਤੀ ਮਨ ਕਿਉਂ ਮੈਂ-ਮੈਂ ਹੈ ਕਰਦਾ, ਇਥੇ ਰਾਜੇ ਰਾਣੇ ਵੀ ਮਿੱਟੀ ਰੁਲ ਜਾਂਦੇ ਨੇ।
ਸਤਵਿੰਦਰ ਰੱਬ ਨੂੰ ਪਿਆਰ ਕਰੀਦਾ, ਦੁਨੀਆਂ ਦੇ ਪਿਆਰ ਧੋਖਾ ਦੇ ਜਾਂਦੇ ਨੇ।
ਰੱਬ ਆ ਕੇ ਬੁਕਲ ਵਿੱਚ ਲੈ ਲੈਂਦਾ, ਇੱਕ ਪਾਸੜ ਪਿਆਰ ਵੀ ਰੰਗ ਲਾ ਜਾਂਦੇ ਨੇ।
ਕਿਸੇ ਦੇ ਦਿਲ ਨੂੰ ਦੁੱਖ ਨਹੀ ਦੇਈਦਾ, ਹੰਕਾਰੀ ਘੁੰਮਡੀ ਅਖੀਰ ਮਰ ਵੀ ਜਾਂਦੇ ਨੇ।

Comments

Popular Posts