ਅਸੀਂ ਦੂਜੇ ਦਾ ਆਸਰਾ ਤੱਕਣੋਂ ਕਦੋ ਹੱਟਾਗੇ?
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਕnyzf satwinder_7@hotmail.com

ਅਸੀਂ ਨਿੱਕੇ ਬੱਚੇ ਹੀ ਬਣੇ ਰਹਿੰਦੇ ਹਾਂ। ਆਪਣੀ ਕੋਈ ਜੁੰਮੇਵਾਰੀ ਨਹੀਂ ਸਮਝਦੇ। ਜਿਸ ਦਿਨ ਜੁੰਮੇਵਾਰੀ ਸਮਝ ਗਏ,
ਕਿਸੇ ਹੋਰ ਦੇ ਸਹਾਰੇ ਦੀ ਲੋੜ ਨਹੀਂ ਪੈਂਣੀ। ਸਾਨੂੰ ਕਦੋਂ ਸੁਰਤ ਆਵੇਗੀ? ਕਦੋ ਵੱਡੇ ਹੋਵਾਂਗੇ? ਕਦੋਂ ਤੱਕ ਦੂਜੇ ਦੇ ਗੁਣਾ ਦੀ ਵਾਹੁ ਵਾਹੁ ਕਰਦੇ ਰਹਾਂਗੇ। ਅਸੀਂ ਦੂਜੇ ਦਾ ਆਸਰਾ ਤੱਕਣੋਂ ਕਦੋ ਹੱਟਾਗੇ? ਗੋਡਨੀਆ ਉਤੇ ਰੁੜਨਾਂ ਤਾ ਆਉਂਦਾ ਹੈ, ਮਾਂ ਬੱਚੇ ਨੂੰ ਗੋਦੀ ਵਿਚੋਂ ਉਤਾਰਦੀ ਹੈ। ਜੇ ਮਾਂ ਬੱਚੇ ਦੇ ਗੋਡਿਆਂ ਨੂੰ ਸੱਟਾਂ ਤੋਂ ਬੱਚਾਏਗੀ। ਉਹ ਰੜਨਾਂ ਨਹੀਂ ਸਿੱਖ ਸਕਦਾ। ਤੁਰਨਾਂ ਉਦੋਂ ਆਉਂਦਾ ਹੈ। ਜਦੋਂ ਮਾਂ ਉਗਲ਼ੀਂ ਛੱਡ ਦਿੰਦੀ ਹੈ। ਬੱਚਾ ਮੂੰਹ ਪਰਨੇ ਵੀ ਡਿੱਗ ਜਾਂਦਾ ਹੈ। ਜਦੋਂ ਆਪੇ ਤੁਰਨ ਲੱਗ ਜਾਂਦਾ ਹੈ। ਸਾਰੇ ਵਿਹੜੇ ਵਿੱਚ ਚਾਬੜਾ ਪਾਉਂਦਾ ਫਿਰਦਾ ਹੈ। ਲੋਕ ਆਪ ਨੌਕਰੀਆਂ ਕਰਦੇ ਹਨ। ਘਰ ਚਲਾਉਂਦੇ ਹਨ। ਬੱਚੇ ਆਪ ਜੰਮਦੇ ਹਨ। ਜਦੋਂ ਰੱਬ ਦੀ ਬਾਰੀ ਆਉਂਦੀ ਹੈ। ਸੋਚਦੇ ਹਨ। ਰੱਬ ਦੂਜੇ ਬੰਦੇ ਕੋਲੇ ਹੈ। ਜਿਸ ਨੇ ਚਿੱਟੇ, ਪੀਲੇ, ਕਾਲੇ, ਨੀਲੇ ਕੱਪੜੇ ਪਾਏ ਹਨ। ਲੋਕਾਂ ਨੂੰ ਲੱਗਦਾ ਹੈ। ਰੱਬ ਉਨਾਂ ਦੇ ਕੱਪੜਿਆ ਵਿੱਚ ਲੁੱਕਿਆ ਬੈਠਾ ਹੈ। ਪਤਾ ਲੱਗ ਜਾਵੇ ਸਹੀਂ। ਕੋਈ ਨਵਾਂ ਨਮਗੀਆਂ ਲੱਤਾਂ, ਚੋਲੇ ਵਾਲਾ ਆਇਆ ਹੈ। ਲੋਕ ਸਾਧ ਦਾ ਮੂੰਹ ਦੇਖਣ ਜਾਂਦੇ ਹਨ। ਜਿੰਨਾਂ ਚਿਰ ਸਾਧ ਦੀ ਸ਼ਕਲ ਦੇਖਦੇ ਹਾਂ। ਉਨੀ ਦੇਰ ਇੱਕ ਘੰਟੇ ਵਿੱਚ, ਇੱਕ ਸੁਖਮੱਣੀ ਸਾਹਿਬ ਜਾਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ ਬਾਣੀ ਦੇ 40 ਅੰਗ, ਪੇਜ਼ ਪੜ੍ਹ ਸਕਦੇ ਹਾਂ। ਜੇ ਪੂਰੇ ਗੁਰੂ ਨਾਲ ਪਿਆਰ ਹੈ, ਤਾ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਦੇਖਣ ਹਰ ਰੋਜ਼ ਕਿਉਂ ਨਹੀ ਜਾਂਦੇ? ਪਿਆਰ ਗੁਰੂ ਨਾਲ ਨਹੀਂ, ਸਾਧਾਂ ਦੀਆ ਸ਼ਕਲਾਂ ਨਾਲ ਇਸ਼ਕ ਹੈ। ਸਾਧ ਕੈਸਾ ਨਾਂਮ ਜੱਪਾਉਂਦੇ ਹਨ। ਸਬ ਜਾਂਣਦੇ ਹਨ। ਤਰਜਾ ਕੱਢ ਕੇ, ਲੋਕ ਗੀਤ ਗਾਉਂਦੇ ਹਨ। ਉਹ ਸਾਧ ਹਰੀ ਸਿੰਘ ਰੰਧਾਵਾਂ ਜੱਟਾ, ਪੰਡਤਾ, ਬ੍ਰਹਮਣਾ, ਦਸ ਹੱਥਾਂ ਵਾਲੀ ਮਾਤਾ ਉਤੇ ਚੁਟਕਲੇ ਸੁਣਾਉਂਦੇ ਹਨ। ਜਾਤਾਂ ਉਤੇ ਲੋਕਾਂ ਨੂੰ ਆਪਸ ਵਿੱਚ ਭੱੜਾਉਣਾ ਜਿਉਂ ਹੈ। ਦਸਦੇ ਹਨ। ਮੈਂ ਜੱਟ ਹਾਂ। ਕੋਈ ਇੱਕੀ ਦੂਕੀ ਨਹੀਂ ਹਾਂ। ਇਹ ਜਾਤਾ ਵਿੱਚ ਦੁਆਰਾ ਲੋਕਾਂ ਨੂੰ ਵੰਡਣ ਵਾਲੇ, ਤੁਹਾਨੂ ਗਿਆਨ ਦੇਣਗੇ। ਗੁਰੂ ਗੋਬਿੰਦ ਸਿੰਘ ਜੀ ਨੇ ਅੱਲਗ-ਅੱਲਗ ਜਾਤਾਂ ਦੇ ਪਿਆਰਿਆਂ ਨੂੰ ਅੰਮ੍ਰਿਤ ਛੱਕਾ ਕੇ ਸਿੱਖ ਖ਼ਲਸਾ ਕੌਮ ਸਾਜੀ। ਇਹ ਦਮਦਮੀ ਟਕਸਾਲ ਵਾਲੇ ਤਾਂ ਗੁਰੂਆਂ ਨੂੰ ਵੀ ਸੋਡੀ, ਵੇਦੀ ਕਹਿੰਦੇ ਹਨ। ਜੇ ਕੋਈ ਸਾਡੇ ਪਰਾਈਵੇਟ ਘਰ ਅੰਦਰ ਬੇਗਾਨਾਂ ਮਰਦ ਔਰਤ ਆ ਜਾਵੇ। ਮਰਦ ਪਤਨੀ ਵੱਲ ਕੇਂਦਰਤ ਹੋ ਜਾਵੇ। ਔਰਤ ਪਤੀ ਦੇ ਲੇਲੇ-ਪੇਪੇ ਸ਼ੁਰੂ ਕਰ ਦੇਵੇ। ਹੱਸ-ਹੱਸ ਬਾਤਾ ਕਰਨ। ਅੰਦਰ ਵੜ ਕੇ, ਕੁੰਡੇ ਲਗਾ ਲੈਣ, ਕੀ ਇਹ ਬਰਦਾਸਤ ਕਰਨ ਦੇ ਕਾਬਲ ਹੋਵੇਗਾ? ਡੇਰਿਆ ਦੀ ਚਰਚਾ ਛੱਡੋ, ਹੁਣ ਤਾ ਗੁਰਦੁਆਰੇ ਸਾਹਿਬ ਅੰਦਰ ਹੀ ਬੀਬੀਆਂ ਸਾਧਾਂ ਦੇ ਗੋਡਿਆ ਨਾਲ ਲੱਗੀਆਂ ਬੈਠੀਆ ਹੁੰਦੀਆਂ ਹਨ। ਇਹ ਆਪ ਚੱਲ ਕੇ ਉਂਨਾਂ ਸਾਧਾ ਕੋਲ ਜਾਂਦੀਆ ਹਨ। ਘਰਾਂ ਦੀਆਂ ਵਿਆਹੀਆ ਕੁਆਰੀਆ ਔਰਤਾਂ ਸਾਧ ਕੋਲ ਕਰਨ ਕੀ ਕਰਨ ਜਾਂਦੀਆਂ ਹਨ? ਮੂੰਹ ਕਾਲਾ ਕਰਕੇ, ਤਾਂਹੀਂ ਤਾਂ ਜ਼ਹਿਰ ਖਾ ਕੇ ਮਰਦੀਆਂ ਹਨ। ਜਦੋਂ ਕਿ ਸਬ ਪਤਾ ਹੈ। ਰੱਬ ਨੂੰ ਆਪ ਯਾਦ ਕਰਨਾ ਪੈਣਾਂ ਹੈ। ਸਾਧ ਨੇ ਸਿਰ, ਪਿੰਡੇ ਉਤੇ ਹੱਥ ਫੇਰ ਕੇ, ਰੱਬ ਜੰਤਰ, ਮੰਤਰ ਮਾਰ ਕੇ, ਕਿਸੇ ਵਿੱਚ ਪ੍ਰਗਟ ਨਹੀਂ ਕਰ ਦੇਣਾਂ। ਕੀ ਕਿਸੇ ਨੇ ਸਾਧ ਦੇ ਨੇੜੇ-ਤੇੜੇ ਰੱਬ ਦੇਖਿਆ ਹੈ? ਪੈਸੇ ਜਰੂਰ ਤੁਹਾਡੇ ਕੋਲੋ ਦਿਨ ਦਿਹਾੜੇ ਠੱਗ ਕੇ, ਲੈ ਜਾਂਦੇ ਹਨ। ਸਾਧ ਨੇ ਬਾਂਹ ਫੜ ਕੇ, ਪਾਣੀ ਦੇ ਚਿੱਕੜ ਵਿਚੋਂ ਵੀ ਨਹੀਂ ਕੱਢਣਾਂ। ਮੋਹ, ਕਾਂਮ, ਕਰੋਧ, ਹੰਕਾਂਰ, ਲੋਭ ਛੱਡ ਕੇ, ਦੁਨੀਆ ਤਰਨੀ ਤਾਂ ਬਹੁਤ ਔਖੀ ਹੈ। ਕਈ ਤਾਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਨਾਂਮ ਨੂੰ ਵੇਚ ਕੇ, ਖਾਈ ਜਾਂਦੇ ਹਨ। ਕੀ ਇਹ ਸਾਧ ਉਸ ਵਰਗੇ ਹਨ? ਇਹ ਤਾਂ ਗੱਦੀਆਂ ਪਿਛੇ ਲੜਦੇ ਹਨ। ਲੜ ਕੇ, ਕਈ ਗੱਦੀਆਂ ਬੱਣਾਈ ਬੈਠੇ ਹਨ। ਇਹ ਲੋਕਾਂ ਨੂੰ ਨਾਂ ਲੜਨ ਦੀ ਕੀ ਮੱਤ ਦੇਣਗੇ? ਮਾਇਆ ਦੇ ਮੋਹ ਤੋਂ ਦੂਰ ਰਹਿੱਣ ਲਈ ਕਹਿੱਣ ਵਾਲੇ, ਅਰਬਪਤੀ ਹਨ। ਕੁੱਝ ਦਿਨ ਪਹਿਲਾਂ ਤੁਹਾਡਾ ਦਾਨ ਦੇ ਕੇ, ਅਰਬਪਤੀ ਬੱਣਾਇਆ ਸਾਧ ਮਰ ਗਿਆ ਹੈ। ਸਾਧ ਦੇ ਮਰਨ ਬਾਅਦ ਹੀ ਪਤਾ ਲੱਗਦਾ ਹੈ। ਤੁਹਾਡੇ ਕੋਲੋ ਇੱਕਠਾ ਕੀਤਾ, ਮਾਇਆ ਦੇ ਪਿਆਰੇ ਸੱਪ ਦੀ ਮਾਰੀ ਕੁੰਡਲੀ ਥੱਲੇ ਕਿੰਨਾ ਮਾਲ ਹੈ?
ਅੱਜ ਦਾ ਹੁਕਮ ਨਾਂਮਾਂ ਇਹ ਸੀ। ਸੋਰਠਿ ਮਹਲਾ ਪ ਗੁਰਿ ਪੂਰੈ ਚਰਨੀ ਲਾਇਆ ।। ਹਰਿ ਸੰਗਿ ਸਹਾਈ ਪਾਇਆ ।। { ਪੰਨਾਂ 623} ਤੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ 1430 ਅੰਗ, ਪੰਨੇ ਹਨ। ਬਾਣੀ ਵਿੱਚ ਗੁਰੂ ਨਾਨਕ ਹਰ ਸ਼ਬਦ ਵਿੱਚ ਆਉਂਦਾ ਹੈ। ਭਗਤਾਂ ਦੀ ਬਾਣੀ ਵਿੱਚ ਭਗਤਾਂ ਦੇ ਆਪਣੇ ਨਾਂਮ ਆਉਂਦੇ ਹਨ। ਸ਼ਬਦ ਦੇ ਅਰਥ ਇਹ ਹਨ। ਜਿਸ ਮਨੁੱਖ ਨੇ ਪੂਰੇ ਗੁਰੂ, ਗੁਰੂ ਨਾਨਕ ਜੀ ਦੁਆਰਾ ਰੱਬ ਨੂੰ ਲੱਭਿਆ ਹੈ। ਪੂਰੇ ਗੁਰੂ, ਗੁਰੂ ਨਾਨਕ ਜੀ ਨੇ ਰੱਬ ਦੇ ਲੜ ਲਾਇਆ ਹੈ। ਉਸ ਨੂੰ ਹਰ ਸਮੇਂ ਰੱਬ ਹਰ ਥਾਂ ਆਪਣੇ ਕੋਲ ਹਾਜ਼ਰ ਦਿਸਦਾ ਹੈ।
ਬਾਬਾ ਹਰੀ ਸਿੰਘ ਰੰਧਾਵਾਂ ਨੇ ਇਹ ਅਰਥ ਕੀਤੇ। ਉਸ ਨੇ ਕਿਹਾ, " ਗੁਰੂ ਨਾਨਕ ਜੀ ਸੁੱਤੇ ਪਏ ਸੀ। ਮਾਤਾ ਜੀ ਨੇ ਗੁਰੂ ਨਾਨਕ ਜੀ ਨੂੰ ਜਗਾਉਣ ਲਈ ਨੌਕਰਾਣੀ ਭੇਜੀ। ਨੌਕਰਾਣੀ ਗੁਰੂ ਜੀ ਨੂੰ ਜਗਾਉਣ ਗਈ। ਬਾਂਹ ਵੱਲੋਂ ਸਿਰ ਵੱਲੋਂ ਹਲੂਣ ਕੇ ਜਗਾਉਣ ਠੀਕ ਨਾਂ ਲੱਗਾ। ਉਸ ਨੇ ਗੁਰੂ ਨਾਨਕ ਜੀ ਦੇ ਪੈਰ ਛੂਹੇ ਤਾ ਸੁੰਨ ਹੋ ਗਈ। ਸ਼ਾਂਤ ਹੋ ਗਈ। ਸੁਧ, ਬੁਧ ਭੁੱਲ ਗਈ। ਉਸ ਨੇ ਗੁਰੂ ਨਾਨਕ ਜੀ ਦਾ ਪੈਰ ਦਾ ਅੰਗੂਠਾ ਮੂੰਹ ਵਿੱਚ ਪਾ ਲਿਆ। ਨੌਕਰਾਣੀ ਗੁਰੂ ਜੀ ਦੇ ਪੈਰਾਂ ਨਾਲ ਜੁੜੀ ਬੈਠੀ ਰਹੀ। ਮੁੜ ਕੇ ਵਾਪਸ ਹੀ ਨਾਂ ਆਈ। ਮਾਤਾ ਤ੍ਰਿਪਤਾਂ ਜੀ ਨੇ ਅਵਾਜ਼ ਮਾਰੀ ਤਾਂ ਗੁਰੂ ਨਾਨਕ ਜੀ ਦੇ ਪੈਰ ਦਾ ਅੰਗੂਠਾ ਮੂੰਹ ਵਿੱਚੋਂ ਬਾਹਰ ਕੱਢ ਕੇ ਬਾਹਰ ਆਈ। ਆਕੇ ਕਹਿੰਦੀ, " ਗੁਰੂ ਜੀ ਤਾਂ ਇਥੇ ਹੈ, ਨਹੀਂ ਹਨ। ਕਾਬਲ ਗਏ ਹਨ। " ਮਾਂਤਾ ਜੀ ਨੇ ਅਵਾਜ਼ ਮਾਰੀ। ਗੁਰੂ ਜੀ ਬਾਹਰ ਆ ਗਏ। ਨਾਨਕੀ ਭੈਣ ਨੂੰ ਬਹੁਤ ਗੁੱਸਾ ਆਇਆ। ਵੀਰ ਨੇ ਮੈਨੁੰ ਨਹੀ ਦੱਸਿਆ। ਇੱਕ ਨੌਕਰਾਣੀ ਨੂੰ ਦੱਸ ਕੇ ਬਾਹਰ ਚਲਾ ਗਿਆ। ਨਾਨਕੀ ਭੈਣ ਆਪਣੇ ਵੀਰ ਕੋਲ ਖੜ੍ਹ ਗਈ। ਮਾਤਾ ਜੀ ਨੇ ਪੁੱਛਿਆ, " ਨੌਕਰਾਣੀ ਤਾਂ ਕਹਿੰਦੀ, " ਤੂੰ ਘਰ ਹੀ ਨਹੀਂ ਹੈ। " ਗੁਰੂ ਨਾਨਕ ਜੀ ਨੇ ਕਿਹਾ, " ਇਹ ਕਮਲੀ ਹੈ। " ਉਸੇ ਵਕਤ ਨੌਕਰਾਣੀ ਕਮਲੀ ਹੋ ਗਈ। ਬ੍ਰਹਿਮ ਗਿਆਨ ਲੋਕ ਪ੍ਰਲੋਕ ਦੀ ਸੋਜੀ ਹੋ ਗਈ। ਇਹ ਹੈ, ਭਾਈ ਗੁਰੂ ਦੀ ਮੱਹਤਤਾ। ਇਹੋ ਜਿਹਾ ਗੁਰੂ ਹੁੰਦਾ ਹੈ। ਗੁਰੂ ਦੇ ਪੈਰਾਂ ਵਿੱਚ ਅਠਾਹਠ ਥੀਰਥਾਂ ਦਾ ਇਸ਼ਨਾਨ ਹੈ। " ਲੱਗਦਾ ਸੀ, ਜਿਵੇਂ ਇਹ ਨੌਕਰਾਣੀ ਗੁਰੂ ਜੀ ਦੇ ਕੋਲ ਹੀ ਖੜ੍ਹਾ ਸੀ। ਕਥਾ ਕਰਦਾ ਭੁੱਲ ਰਿਹਾ ਸੀ। ਉਹ ਕਦੇ ਨਾਨਕੀ ਕਹਿੰਦਾ ਸੀ। ਕਦੇ ਮਾਤਾ ਤ੍ਰਿਪਤਾ ਜੀ ਕਹਿੰਦਾ ਸੀ। ਜੇ ਮਾਤਾ ਤ੍ਰਿਪਤਾ ਜੀ ਦੀ ਮਾਰੀ ਅਵਾਜ਼ ਨੌਕਰਾਣੀ ਨੂੰ ਸੁਣ ਸਕਦੀ ਹੈ। ਗੁਰੂ ਜੀ ਪੈਰ ਅੰਗੂਠਾ ਮੂੰਹ ਵਿੱਚੋਂ ਚੂੰਗਣਾਂ ਛੱਡ ਕੇ, ਬਾਹਰ ਆ ਸਕਦੀ ਹੈ। ਤਾਂ ਮਾਂ ਦੀ ਅਵਾਜ਼ ਗੁਰੂ ਨਾਨਕ ਜੀ, ਅੰਤਰ ਜਾਮੀ ਨੂੰ ਕਿਉਂ ਨਹੀਂ ਸੁਣੀ? ਜਾਂ ਫਿਰ ਗੁਰੂ ਜੀ ਨੇ ਪੈਰ ਦਾ ਅੰਗੂਠਾ ਮੂੰਹ ਵਿੱਚ ਪਾਉਣ ਲਈ ਨੌਕਰਾਣੀ ਨੂੰ ਆਪਣੇ ਕੋਲ ਬਲਾਉਣਾਂ ਸੀ। ਇਸ ਦੇ ਅਰਥ ਕੈਲਗਰੀ ਸਪਾਈਸ ਵੀਡੀਉ ਨੇ ਵੀ 31 ਮਈ ਸਵੇਰੇ ਅੱਠ ਵਜੇ, ਰਿਕੌਡ ਕੀਤੇ ਹਨ।
ਜਿੰਨੀਆਂ ਵੀ ਅੋਰਤਾਂ ਉਥੇ ਬੈਠੀਆ ਸੀ। ਵਾਹਿਗੁਰੂ, ਵਾਹਿਗੁਰੂ ਕਰ ਰਹੀਆਂ ਸਨ। ਨੌਕਰਾਣੀ ਨੇ ਗੁਰੂ ਜੀ ਪੈਰ ਅੰਗੂਠਾ ਮੂੰਹ ਵਿੱਚ ਪਾ ਲਿਆ। ਦਾ ਸੀਨ ਸੁਣਨ ਵਾਲਾ ਸੀ। ਬਿਲਕੁਲ ਸ਼ਰਮ ਨਾਕ ਸੀਨ ਸੀ। ਕੀ ਇਹ ਕੁਆਰੀਆਂ ਧੀਆ ਭੈਣਾ ਦੇ ਸੁਣਨ ਵਾਲੀ ਗੱਲ ਸੀ? ਪਰਾਏ ਮਰਦ ਦਾ ਸਿਧਾ ਅੰਗੂਠਾ ਮੂੰਹ ਵਿੱਚ ਪਾਉਣ ਦੀ ਸ਼ੈਨਤ ਕਰਨੀ, ਕੀ ਮੱਤਲੱਬ ਹੈ? ਸਾਧਾ ਦੇ ਪੈਰ ਚੱਟਦੇ ਰਹੋ। ਅੱਜ ਦੀਆ ਫਿਲਮੀ ਨੌਕਰਾਣੀਆ ਵੀ ਇਹੀ ਕਰਦੀਆਂ ਹਨ।

Comments

Popular Posts