ਆਪਣੇ ਸੰਪਾਦਕ ਤੇ ਪਾਠਕਾਂ ਦੇ ਨਾਂਮ-ਸਤਵਿੰਦਰ ਕੌਰ ਸੱਤੀ (ਕੈਲਗਰੀ)

ਸੰਪਾਦਕ, ਅਖ਼ਬਾਰਾਂ ਤੇ ਪਾਠਕ ਲਿਖਾਰੀ ਲਈ ਦੀਵਾ, ਬੱਤੀ, ਤੇਲ ਹਨ। ਲਿਖਾਰੀ ਤਾਂ ਲਾਟ ਦੀ ਤਰ੍ਹਾਂ ਹੈ। ਜਿੰਨੀ ਦੇਰ ਮੀਡੀਆ ਅਖ਼ਵਾਰ ਰੇਡੀਓ, ਇੰਟਰਨਿਟ ਇਹ ਸਾਰੇ ਲਿਖਾਰੀ ਦਾ ਆਸਰਾ ਪ੍ਰਸੰਸਕ ਬਣੇ ਰਹਿਣਗੇ। ਲਿਖਾਰੀ ਦੀਵੇ ਦੀ ਬੱਤੀ ਦੀ ਤਰਾਂ ਜੱਗਦੇ, ਜਿਉਂਦੇ ਰਹਿਣਗੇ। ਅਸ਼ੀਰਬਾਦ ਹੌਸਲੇ ਨਾਲ ਹੀ ਬਲਿੰਦੀਆਂ ਉਤੇ ਪਹੁੰਚਿਆਂ ਜਾਂਦਾਂ ਹੈ। ਮੈਂ ਸੰਪਾਦਕ ਤੇ ਪਾਠਕਾਂ ਤੋਂ ਬਹੁਤ ਖੁਸ਼ ਹਾਂ। ਸੰਪਾਦਕ ਹੀ ਲਿਖਤਾਂ ਛਾਪਦੇ ਹਨ। ਕਿਉਂਕਿ ਪਾਠਕ ਉਨਾਂ ਦੀ ਚੋਣ ਨੂੰ ਪਸੰਦ ਕਰਦੇ ਹਨ। ਸੰਪਾਦਕ ਦਾ ਵੀ ਬਹੁਤ ਧੰਨਵਾਦ ਹੈ। ਅੱਜ ਤੱਕ ਸਭ ਕੁੱਝ ਲਿਖਿਆ ਆਪਣੇ ਸੰਪਾਦਕ ਤੇ ਪਾਠਕਾਂ ਦੇ ਨਾਂਮ ਹੈ। ਸੰਪਾਦਕ ਹੀ ਕਹਾਣੀ ਕਾਵਿਤਾਂ ਲਿਖਤਾਂ ਦੇ ਸ਼ਬਦਾਂ ਨੂੰ ਪਬਲਿਸ਼ ਕਰਦੇ ਹਨ। ਲਿਖਾਰੀ ਨੇ ਲਿਖਣਾਂ ਹੁੰਦਾ ਹੈ। ਪਬਲਿਸ਼ਰ ਲਿਖਤਾਂ ਨੂੰ ਲੋਕਾਂ ਦੇ ਹੱਥਾਂ ਵਿੱਚ ਭੇਜਦੇ ਹਨ। ਪਾਠਕਾਂ ਦੇ ਕੋਲ ਭੇਜਣ ਵਿੱਚ ਮੱਦਦ ਕਰਦੇ ਹਨ। ਸੰਪਾਦਕ ਹੀ ਲੇਖਕ ਨੂੰ ਪਾਠਕਾਂ ਨਾਲ ਜੋੜਦੇ ਹਨ। ਸੰਪਾਦਕ ਤੇ ਪਾਠਕਾਂ ਦੇ ਅਸ਼ੀਰਵਾਦ ਤੇ ਹੱਲਾਂਸ਼ੇਰੀ ਨਾਲ ਹੀ ਲਿਖਾਰੀ ਦੀ ਕਲਮ ਤੁਰਦੀ ਹੈ। ਪਾਠਕਾਂ ਲਈ ਹੀ ਲਿਖਿਆ ਜਾਂਦਾ ਹੈ। ਲਿਖਾਰੀ ਹਰ ਪੱਖੋਂ ਪਾਠਕਾਂ ਨੂੰ ਜਾਗਰਤ ਕਰਦਾ ਹੈ। ਬਹੁਤ ਚੰਗਾ ਲੱਗਦਾ ਹੈ। ਜਦੋਂ ਸੰਪਾਦਕ ਤੇ ਪਾਠਕ ਫੋਨ ਜਾਂ ਈਮੇਲ ਕਰਦੇ ਹਨ। ਆਹਮਣੇ ਸਹਮਣੇ ਰੂਹ-ਬਰੂ ਹੋ ਕੇ ਸੂਝਾਅ ਦਿੰਦੇ ਹਨ। ਨਾਲੇ ਲਿਖਤਾਂ ਦੀ ਪ੍ਰਸੰਸਾ ਕਰਦੇ ਹਨ। ਸੱਚ ਦੱਸਾ ਮੈਂ ਹੈਰਾਨ ਹੋ ਜਾਂਦੀ ਹਾਂ।

ਬਈ ਲਿਖਤਾਂ ਨੂੰ ਸਮਾਂ ਕੱਢ ਕੇ ਪੜ੍ਹਦੇ ਵੀ ਹਨ। ਉਨਾਂ ਬਾਰੇ ਮੈਨੂੰ ਦੱਸਦੇ ਵੀ ਹਨ। ਵੀਰ ਪਰਮਜੀਤ ਦੁਸਾਜ਼ ਜਦੋਂ ਵੀ ਮੇਰੇ ਨਾਲ ਸੰਪਰਕ ਕਰਦੇ ਹਨ। ਇਹੀ ਕਹਿੰਦੇ ਹਨ, ਲਿਖੀ ਚੱਲ, ਬੜਾ ਸੱਚ ਲਿਖਦੀ ਹੈ। ਪੜ੍ਹਕੇ ਮਜ਼ਾਂ ਆ ਜਾਂਦਾ ਹੈ। ਬਹੁਤੇ ਸਮਝਦੇ ਹਨ। ਮੇਰੇ ਖਿਆਲ ਕਾਮਰੇਡਾ ਵਾਲੇ ਹਨ। ਜਦੋਂ ਧਰਮਿਕ ਲਿਖਤਾਂ ਪੜ੍ਹਦੇ ਹਨ। ਪੁੱਛਦੇ ਹਨ, ਸਿੱਖ ਧਰਮ ਦਾ ਗਿਆਨ ਕਿਥੋਂ ਆਇਆ ਹੈ ? ਸਾਰਾ ਕੁੱਝ ਮਾਲਕ ਆਪ ਲਿਖਾ ਰਿਹਾ ਹੈ। ਉਹੀ ਸ਼ਕਤੀ ਦਿੰਦਾ ਹੈ। ਬੰਦਾ ਕੁੱਝ ਨਹੀਂ ਕਰਦਾ। ਜਿਸ ਬਾਰੇ ਬਹੁਤਾ ਸੱਚ ਲਿਖਿਆ ਜਾਂਦਾ ਹੈ। ਉਹ ਨਿਰਾਜ਼ ਹੋ ਜਾਂਦੇ ਹਨ। ਕੀ ਕਰੀਏ? ਕਿਹੜਾ ਕੋਲੋ ਲਿਖਦੀ ਹਾਂ। ਜੋਂ ਸਾਰੇ ਆਲੇ-ਦੁਆਲੇ ਵਿੱਚ ਹੁੰਦਾ ਹੈ। ਦੇਖ ਕੇ ਹੀ ਲਿਖਦੀ ਹਾਂ। ਐਸੇ ਕੰਮ ਨਾਂ ਹੀ ਕਰੀਏ, ਜਿਨਾਂ ਨੂੰ ਦੁਆਰਾ ਦੇਖ, ਸੁਣ, ਪੜ੍ਹ ਕੇ ਸ਼ਰਮ ਆਵੇ। ਕਲਮ ਨੇ ਹਰ ਹਾਲਤ ਵਿੱਚ ਲਿਖਣਾ ਹੀ ਹੈ। ਆਲੇ-ਦੁਆਲੇ ਸ਼ਾਤੀ, ਪਿਆਰ ਚੰਗਾ ਭਾਈ ਚਾਰਾ ਹੋਵੇਗਾ। ਉਹੀ ਕਲਮ ਬੰਦ ਹੋਵੇਗਾ। ਜੇ ਲੋਕੀਂ ਦਰਦਾ, ਦੁੱਖ, ਤਾਨਾਂਸ਼ਹੀ ਦੇ ਦਰਦ ਨਾਲ ਕੁਲਾਉਣਗੇ। ਗੁੰਡਾ ਰਾਜ ਹੋਵੇਗਾ। ਕਲਮ ਉਸੇ ਉਤੇ ਚੱਲੇਗੀ। ਆਉਣ ਵਾਲੀਆਂ ਪੀੜੀਆਂ ਬੱਚਿਆਂ ਨੂੰ ਲਿਖਤਾਂ ਵਿਚੋਂ ਹੀ ਇਤਹਾਸ ਬਾਰੇ ਪਤਾ ਲੱਗਣਾਂ ਹੈ। ਤਾਂਹੀਂ ਪਤਾ ਲੱਗੇਗਾ, ਕਿਹੜੇ ਲੋਕ ਚੰਗੇ ਸਨ? ਕਿਹੜੇ ਯੁਗ ਦੇ ਲੋਕ ਸ਼ਾਂਤੀ ਪਿਆਰ ਨਾਲ ਜਿਉਂਦੇ ਸਨ? ਅੱਤਿਆਚਾਰੀ ਲੋਕ ਕਿਹੜੇ ਤੇ ਕਿਥੇ ਸਨ? ਹਰ ਬੰਦੇ ਨੂੰ ਲਿਖਣਾਂ ਚਾਹੀਦਾ ਹੈ।

ਵੀਰ ਪਰਮਜੀਤ ਦੁਸਾਜ਼ ਨੇ ਤੇ ਹੋਰ ਵੀ ਬਹੁਤ ਪਾਠਕਾਂ ਨੇ ਮੈਨੂੰ ਕਿਹਾ, ਤੂੰ ਆਪਣੀਆਂ ਲਿਖਤਾਂ ਹੋਰ ਭਾਸ਼ਾਵਾਂ ਅੰਗਰੇਜ਼ੀ, ਹਿੰਦੀ ਵਿੱਚ ਵੀ ਲਿਖਿਆ ਕਰ।ਪਰ ਇਸ ਤੋਂ ਪਹਿਲਾਂ ਮੈਨੂੰ ਉਨਾਂ ਦੇ ਵੀ ਸੁਨੇਹੇ ਆ ਚੁਕੇ ਸਨ। ਜੋਂ ਮੇਰੀਆਂ ਲਿਖਤਾਂ ਹੋਰ ਭਾਸ਼ਾਵਾਂ ਵਿੱਚ ਅਨਵਾਦ ਕਰਨਾ ਚਹੁੰਦੇ ਹਨ। ਮੈਂ ਤਾਂ ਸਭ ਨੂੰ ਖੁੱਲੀ ਛੁੱਟੀ ਦਿੱਤੀ ਹੋਈ ਹੈ, ਲਿਖਤਾਂ ਤੁਹਾਡੇ ਹੱਥ ਵਿੱਚ ਹਨ। ਤੁਸੀਂ ਜਿਵੇਂ ਜੀਅ ਕਰੇ, ਕਰੀ ਚੱਲੋਂ। ਮੈਂ ਤੁਹਾਡੀ ਹਾਂ ਵਿੱਚ ਹਾਂ ਕਹਾਂਗੀ। ਇਹ ਕੰਮ ਵੀ ਆਪੇ ਹੀ ਕਰਨ ਵਾਲੇ ਕਰ ਲੈਣਗੇ। ਆਪਾਂ ਨੂੰ ਜੋਂ ਮਾਲਕ ਨੇ ਜੋਂ ਕੰਮ ਲਾਇਆ ਹੈ, ਡੱਟ ਕੇ ਕਰ ਰਹੇ ਹਾਂ। ਇੱਕ ਗੱਲ ਸੱਚ ਦੱਸਾਂ,ਨਾਂ ਹੀ ਮੇਰੇ ਕੋਲ ਇੰਨਾਂ ਸਮਾਂ ਹੀ ਹੁੰਦਾ ਹੈ, ਕਿ ਇਕੋਂ ਲਿਖਤ ਲੇਖ ਜਾਂ ਕਾਵਿਤਾਂ ਨੂੰ ਹੋਰ ਭਾਸ਼ਾਂ ਵਿੱਚ ਲਿਖਾ। ਚਾਰ ਘੰਟੇ ਪੰਜਾਬੀ ਉਤੇ ਲਾ ਕੇ, ਹੋਰਾਂ ਭਾਸ਼ਾਂ ਲਈ ਸਮਾਂ ਹੀ ਨਹੀਂ ਲੱਗਦਾ। ਰੋਜ਼ੀ ਰੋਟੀ ਵੀ ਕਮਾਉਣੀ ਹੁੰਦੀ ਹੈ। ਘਰ ਵਾਰ ਵੀ ਚਲਾਉਣਾਂ ਹੁੰਦਾ ਹੈ। ਬੱਚੇ ਵੀ ਪਾਲਣੇ ਹਨ। ਕਨੇਡਾ ਵਰਗੇ ਦੇਸ਼ ਵਿੱਚ ਪਤੀ-ਪਤਨੀ ਮਿਲ ਕੇ ਕੰਮ ਕਰਦੇ ਹਨ। ਤਾਂ ਜਾ ਕੇ ਘਰ ਦਾ ਗੁਜ਼ਾਰਾਂ ਚਲਦਾ ਹੈ। ਆਪ ਜੀ ਦਾ ਬਹੁਤ ਧੰਨਵਾਦ ਹੈ। ਤੁਹਾਡਾ ਅਸ਼ੀਰਬਾਦ ਸਦਾ ਮਿਲਦਾ ਰਹੇ। ਸਦਾ ਸਾਰੇ ਮਿਲ ਕੇ ਚਲਦੇ ਰਹੀਏ। ਇੱਕ ਦੂਜੇ ਦੇ ਆਸਰੇ ਨਾਲ ਹੀ ਅੱਗੇ ਵੱਧ ਹੁੰਦਾ ਹੈ। ਰੱਬ ਤੁਹਾਨੂੰ ਸਭ ਨੂੰ ਤੱਰਕੀਆਂ ਬਖਸ਼ੇ ।

Comments

Popular Posts