ਟਰੈਵਿਲ ਏਜਿੰਟ ਵੀ ਜੰਨਤਾਂ ਨੂੰ ਲੁੱਟਦੇ ਹਨ-ਸਤਵਿੰਦਰ
ਕੌਰ ਸੱਤੀ (ਕੈਲਗਰੀ)


ਟਰੈਵਿਲ ਏਜਿੰ਼ਟ ਵੀ ਜੰਨਤਾਂ ਨੂੰ ਖੂਬ ਲੁੱਟਦੇ ਹਨ।
ਸਾਨੂੰ ਕੁੱਝ ਵੀ ਖ੍ਰੀਦਣ ਤੋਂ ਪਹਿਲਾਂ ਖ੍ਰੀਦੀ ਚੀਜ਼ ਦੀ ਜਾਣਕਾਰੀ ਫੋਨ ਈ-ਮੇਲ ਰਾਹੀਂ ਕਰ ਲੈਣੀ
ਚਾਹੀਦੀ ਹੈ। ਬਹੁਤੀ ਵਾਰੀ ਪੇਪਰ ਤੇ ਕੁੱਝ ਹੋਰ ਲਿਖਿਆ ਹੁੰਦਾ ਹੈ। ਬਹੁਤੇ ਏਜਿੰਟ ਵੇਚ ਕੁੱਝ ਹੋਰ
ਜਾਂਦੇ ਹਨ। ਕਈ ਤਾਂ ਵਿਕੀ ਹੋਈ ਚੀਜ਼ ਹੀ ਵੇਚ ਜਾਂਦੇ ਹਨ। ਸਾਡੇ ਨਾਲ ਵੀ ਲੁਧਿਆਣੇ ਵਿੱਚ ਐਸਾ ਹੀ
ਹੋਇਆ ਹੈ। ਮਾਰਚ 14, 2011 ਨੂੰ ਮੇਰੀ ਦਿੱਲੀ ਤੋਂ ਕੈਲਗਰੀ ਦੀ ਉਡਾਨ ਸੀ। ਲਿਫ਼ਤਾਨਸਾ ਏਅਰ ਲਾਈਨ
ਦੀ ਮੈਂ ਤਾਂ ਟਿਕਟ ਕਨੇਡਾ ਤੋਂ ਹੀ ਲਈ ਸੀ। ਮੇਰੇ ਪਤੀ ਪੰਜਾਬ ਜ਼ਿਆਦਾ ਚਿਰ 6 ਮਹੀਨੇ ਰਹੇ ਸਨ। ਇਸ
ਲਈ ਆਉਣ ਸਮੇਂ ਹੀ ਟਿਕਣ ਖ੍ਰੀਦਣੀ ਸੀ।  ਪਤੀ ਜੀ ਨੇ ਟਿਕਟ ਮਕੇਸ਼ ਸ਼ਰਮਾਂ, ਜੰਨਤਾਂ ਟਰੈਵਿਲ ਤੋਂ ਲੈ
ਲਈ ਸੀ। ਇੰਨਾਂ ਦੀ ਜਾਣਕਾਰੀ ਜਰੂਰੀ ਹੈ। ਵਈਟ ਹਊਸ ਬਿਲਡਿੰਗ, ਨੀਅਰ ਜਰਨਲ ਬਸ ਸਟੈਂਡ ਲੁਧਿਆਣਾਂ,
ਮਬੋਇਲ ਨੰਬਰ 98147-12612, 91161-2441508 ਹੈ।
ਉਸ ਸਮੇਂ ਸਾਰੇ ਨਾਲ ਵਾਲੇ ਟਰੈਵਿਲ ਏਜ਼ਿੰਟ
ਦਿੱਲੀ ਤੋਂ ਕੈਲਗਰੀ ਦੀ 55,000 ਰੂਪਇਆਂ ਦੀ ਟਿਕਟ ਵੇਚ ਰਹੇ ਸੀ।
ਮਕੇਸ਼ ਸ਼ਰਮਾਂ, ਜੰਨਤਾਂ
ਟਰੈਵਿਲ ਨੇ ਸਾਨੂੰ 44,800 ਰੂਪਇਆਂ ਦੀ ਟਿਕਟ ਵੇਚ ਦਿੱਤੀ। ਜਦੋਂ ਹੀ ਅਸੀਂ ਮਾਰਚ 14, 2011 ਨੂੰ
ਦਿੱਲੀ ਤੋਂ ਕੈਲਗਰੀ ਜਾਣ ਲਈ ਨਿਊ ਦਿੱਲੀ ਏਅਰਪੋਰਟ ਪਹੁੰਚੇ ਤਾਂ ਬੂਕਇੰਗ ਏਜਿੰਟ ਨੇ ਸਮਾਨ ਜਮਾਂ
ਕਰਨ ਸਮੇਂ ਦੱਸਿਆ," ਮੇਰੇ ਪਤੀ ਦੀ ਟਿਕਟ ਤਾਂ ਵੈਨਕੁਵਰ ਦੀ ਬੁੱਕ ਹੈ। " ਅਸੀਂ ਬੜੇ ਹੈਰਾਨ ਹੋਏ।
ਨਿਊ ਦਿੱਲੀ ਤੋਂ ਫਰਂੈਕਫੋਰਡ ਤੱਕ ਸਾਡੀ ਫਲੈਇਟ ਠੀਕ ਸੀ। ਉਥੇ ਚਾਰ ਘੰਟੇ ਦੀ ਸਟੇ ਠਹਿਰ ਸੀ। ਉਸ
ਅੱਗੋਂ ਇਸ ਮਕੇਸ਼ ਸ਼ਰਮਾਂ, ਜੰਨਤਾਂ ਟਰੈਵਿਲ ਨੇ, ਉਸ ਕੋਲ ਜਿਹੜੀ ਟਿਕਟ ਸੇਲ ਦੀ ਬੱਚੀ ਪਈ ਸੀ। ਉਹ
ਸਾਨੂੰ ਵੇਚ ਦਿੱਤੀ। ਕੈਲਗਰੀ ਦੀ ਬਜਾਏ ਵੈਨਕੁਵਰ ਦੀ ਟਿਕਟ ਸੇਲ ਦੀ ਸਸਤੀ ਸਾਨੂੰ ਵੇਚ ਦਿੱਤੀ। ਇਹ
ਬੰਦਾ ਐਨਾਂ ਸ਼ਤਾਨ ਹੈ। ਜਿਹੜਾ ਸਾਨੂੰ ਟਿਕਟ ਸੀਟ ਬੁੱਕ ਦਾ ਪੇਪਰ ਛਾਪ ਕੇ ਦਿੱਤਾ ਸੀ। ਉਸ ਉਤੇ
ਕੈਲਗਰੀ ਹੀ ਲਿਖਿਆ ਹੋਇਆ ਸੀ। ਨਿਊ ਦਿੱਲੀ ਆ ਕੇ, ਸਾਨੂੰ ਮਕੇਸ਼ ਸ਼ਰਮਾਂ, ਜੰਨਤਾਂ ਟਰੈਵਿਲ ਦੁਆਰਾ
ਕੀਤੇ, ਸਾਨੂੰ ਹੋਏ ਧੋਖੇ ਦਾ ਪਤਾ ਲੱਗਾ।

Comments

Popular Posts