<>  <>

ਭਗਤ ਕਬੀਰ ਜੀ - ਸਤਵਿੰਦਰ ਕੌਰ ਸੱਤੀ ਕੈਲਗਰੀ.
ਭਗਤ ਕਬੀਰ ਜੀ ਦਾ ਜਨਮ 1398 ਈਸਵੀਂ ਵਿੱਚ ਹੋਇਆ ਹੈ। ਅੱਜ 2011 ਵਿੱਚ ਭਗਤ ਕਬੀਰ ਜੀ ਦਾ ਜਨਮ ਦਿਨ ਮਨਾ ਰਹੇ ਹਾਂ। ਪੁੱਤਰ ਕਮਾਲ ਧੀ ਕਮਾਲੀ ਸੀ। ਪਤਨੀ ਦਾ ਨਾਂਮ ਲੋਈ ਸੀ। ਕਬੀਰ ਜੀ ਸਾਰੀ ਉਮਰ ਆਪਣੇ ਸ਼ਹਿਰ ਕਾਸ਼ੀ ਵਿੱਚ ਬਨਾਰਸ ਰਹੇ। ਅੰਤ ਸਮੇਂ ਅਖੀਰ ਵਿੱਚ ਮਗਹਰ ਚਲੇ ਗਏ। ਭਗਤ ਕਬੀਰ ਜੀ ਨੂੰ ਲੋਕ ਮੁਖੌਲ ਕਰਨ ਲੱਗ ਗਏ। ਕਾਸ਼ੀ ਤਾਂ ਲੋਕ ਮੁਕਤੀ ਲੈਣ ਥੀਰਤ ਤੇ ਜਾਂਦੇ ਹਨ। ਭਗਤ ਕਬੀਰ ਜੀ ਤੂੰ ਬਨਾਰਸ ਨੂੰ ਛੱਡ ਕੇ ਮਗਹਰ ਨਰਕਾਂ ਨੂੰ ਜਾਣ ਲਈ ਆ ਗਿਆ ਹੈ।

ਜਿਉ ਜਲ ਛੋਡਿ ਬਾਹਰਿ ਭਇਓ ਮੀਨਾ ॥ ਪੂਰਬ ਜਨਮ ਹਉ ਤਪ ਕਾ ਹੀਨਾ ॥੧॥ ਅਬ ਕਹੁ ਰਾਮ ਕਵਨ ਗਤਿ ਮੋਰੀ ॥ ਤਜੀ ਲੇ ਬਨਾਰਸ ਮਤਿ ਭਈ ਥੋਰੀ ॥੧॥ ਰਹਾਉ ॥ ਸਗਲ ਜਨਮੁ ਸਿਵ ਪੁਰੀ ਗਵਾਇਆ ॥ ਮਰਤੀ ਬਾਰ ਮਗਹਰਿ ਉਠਿ ਆਇਆ ॥੨॥ ਬਹੁਤੁ ਬਰਸ ਤਪੁ ਕੀਆ ਕਾਸੀ ॥ ਮਰਨੁ ਭਇਆ ਮਗਹਰ ਕੀ ਬਾਸੀ ॥੩॥ ਕਾਸੀ ਮਗਹਰ ਸਮ ਬੀਚਾਰੀ ॥ ਓਛੀ ਭਗਤਿ ਕੈਸੇ ਉਤਰਸਿ ਪਾਰੀ ॥੪॥ ਕਹੁ ਗੁਰ ਗਜ ਸਿਵ ਸਭੁ ਕੋ ਜਾਨੈ ॥ ਮੁਆ ਕਬੀਰੁ ਰਮਤ ਸ੍ਰੀ ਰਾਮੈ ॥੫॥੧੫॥

ਭਗਤ ਕਬੀਰ ਜੀ ਦਾ ਜਮਾਨਾਂ ਭਗਤੀ ਲਹਿਰ ਦਾ ਸੀ। ਇਹ ਭਗਤ ਰਵੀਦਾਸ ਜੀ ਨੂਂ ਵੀ ਮਿਲੇ। ਬਨਾਰਸ ਵਿੱਚ ਦੋਂਨਾਂ ਦਾ ਮਿਲਾਪ ਹੋਇਆ। ਭਗਤ ਕਬੀਰ ਜੀ ਉਤੇ ਧਰਮਿਕ ਆਗੂਆਂ ਨੇ ਬਹੁਤ ਤੰਸ਼ਦੱਦ ਕੀਤੇ। ਕਬੀਰ ਜੀ ਨੂੰ ਸੰਗਲਾਂ ਨਾਲ ਬੰਨ ਕੇ ਗੰਗਾ ਵਿੱਚ ਸੁੱਟਿਆ ਗਿਆ। ਪਰ ਉਸ ਦੇ ਪ੍ਰਭੂ ਨੇ ਭਗਤ ਕਬੀਰ ਜੀ ਪਾਣੀ ਵਿਚੋਂ ਬਚਾ ਲਿਆ।

ਗੰਗ ਗੁਸਾਇਨਿ ਗਹਿਰ ਗੰਭੀਰ ॥ ਜੰਜੀਰ ਬਾਂਧਿ ਕਰਿ ਖਰੇ ਕਬੀਰ ॥੧॥ ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ ॥ ਚਰਨ ਕਮਲ ਚਿਤੁ ਰਹਿਓ ਸਮਾਇ ॥ ਰਹਾਉ ॥ ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ ॥ ਮ੍ਰਿਗਛਾਲਾ ਪਰ ਬੈਠੇ ਕਬੀਰ ॥੨॥ ਕਹਿ ਕੰਬੀਰ ਕੋਊ ਸੰਗ ਨ ਸਾਥ ॥ ਜਲ ਥਲ ਰਾਖਨ ਹੈ ਰਘੁਨਾਥ ॥੩॥੧੦॥੧੮॥ {ਪੰਨਾ 1162}

 ਭਗਤ ਕਬੀਰ ਜੀ ਕੱਪੜਾ ਬੁਣਨ ਦਾ ਕੰਮ ਕਰਦੇ ਸਨ। ਕੱਪੜਾ ਬੁਣਨ ਦੇ ਨਾਮ ਰੱਬ ਦਾ ਨਾਂਮ ਵੀ ਜਿੰਦਗੀ ਵਿੱਚ ਬੁਣ ਰਹੇ ਸਨ। ਜਿਹੜੇ ਰੱਬ ਦੀ ਭਗਤੀ ਕਰਦੇ ਹਨ। ਉਹ ਆਪ ਜਾਣਦੇ ਹਨ। ਰੱਬ ਉਨਾਂ ਦੀ ਹਰ ਗੱਲ ਮੰਨਦਾ ਹੈ। ਜਿਨਿ ਰਾਮੁ ਜਾਨਿਆ ਤਿਨਹਿ ਪਛਾਨਿਆ ॥ ਜਿਉ ਗੂੰਗੇ ਸਾਕਰ ਮਨੁ ਮਾਨਿਆ ॥੧॥

ਫੁਰਨਾਂ ਕਰਨ ਦੀ ਹੀ ਲੋੜ ਹੁੰਦੀ ਹੈ। ਦੁਨੀਆਂ ਦੀ ਹਰ ਸ਼ੈਅ ਸਹਮਣੇ ਆ ਜਾਂਦੀ ਹੈ। ਰੱਬ ਦੇ ਜਿਨੇ ਵੀ ਭਗਤ ਹੋਏ ਹਨ। ਸਾਰੇ ਹੀ ਸ਼ਬਦਾ ਨਾਲ ਪਿਆਰ ਕਰਦੇ ਹਨ। ਭਗਤ ਅੱਖਰੀ ਸ਼ਬਦਾ ਨੂੰ ਪੜ੍ਹ, ਲਿਖ, ਗਾ ਕੇ ਰੱਬ ਮਨਾਉਂਦੇ ਹਨ। ਜਿਸ ਨੂੰ ਅੱਖਰਾਂ ਨਾਲ ਪਿਆਰ ਹੋ ਗਿਆ।

ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮ ।। ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖੁ ਬਿਸ੍ਰਾਮੁ ।।੧।।ਕਬੀਰ ਮੇਰੀ ਜਾਤਿ ਕਉ ਸਭੁ ਕੋ ਹਸਨੇਹਾਰੁ ॥ ਬਲਿਹਾਰੀ ਇਸ ਜਾਤਿ ਕਉ ਜਿਹ ਜਪਿਓ ਸਿਰਜਨਹਾਰੁ ॥੨॥

ਕਬੀਰ ਜੀ ਦੇ ਸਲੋਕ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿੱਚ ਦਰਜ ਹਨ। ਜੋ ਸ਼ਬਦ ਆਪ ਲੋਕਾਂ ਦੀ ਜੁਬਾਨ ਵਿੱਚ ਹਨ। ਆਮ ਜਿੰਦਗੀ ਵਿੱਚੋ ਲਏ ਗਏ ਹਨ। ਜੀਵਨ ਦੀ ਸਚਾਈ ਹੈ। ਹਰ ਬੰਦੇ ਨੂੰ ਸੌਖੇ ਸਮਝ ਲੱਗ ਜਾਂਦੇ ਹਨ।

ਕਬੀਰ ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ ॥ ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ ॥੩੯॥

ਕਬੀਰ ਮਾਟੀ ਕੇ ਹਮ ਪੂਤਰੇ ਮਾਨਸੁ ਰਾਖਿਓ‍ੁ ਨਾਉ ॥ ਚਾਰਿ ਦਿਵਸ ਕੇ ਪਾਹੁਨੇ ਬਡ ਬਡ ਰੂੰਧਹਿ ਠਾਉ ॥੬੪॥

ਪਰ ਕਬੀਰ ਭਗਤ ਕਿਹੜਾ ਇਸ ਦੁਨੀਆਂ ਨਾਲ ਜੁੜੇ ਹੋਏ ਸਨ। ਕਬੀਰ ਭਗਤ ਜੀ ਦੀ ਲਿਵ ਰੱਬ ਨਾਲ ਲੱਗੀ ਹੋਈ ਹੈ। ਰੱਬ ਨਾਲ ਮੇਲ ਉਦੋਂ ਹੁੰਦਾ ਹੈ ਜਦੋਂ ਸਾਰੀ ਦੁਨੀਆਂ ਨਾਲੋਂ ਕੜੀ ਟੁੱਟ ਜਾਂਦੀ ਹੈ।

ਗਉੜੀ ਕਬੀਰ ਜੀ ॥ ਜਬ ਹਮ ਏਕੋ ਏਕੁ ਕਰਿ ਜਾਨਿਆ ॥ ਤਬ ਲੋਗਹ ਕਾਹੇ ਦੁਖੁ ਮਾਨਿਆ ॥੧॥ ਕਹਿ ਕਬੀਰ ਅਬ ਜਾਨਿਆ ॥ ਜਬ ਜਾਨਿਆ ਤਉ ਮਨੁ ਮਾਨਿਆ ॥ ਮਨ ਮਾਨੇ ਲੋਗੁ ਨ ਪਤੀਜੈ ॥ ਨ ਪਤੀਜੈ ਤਉ ਕਿਆ ਕੀਜੈ ॥੩॥੭॥ ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ ॥ ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥੧੩॥

ਕਬੀਰ ਭਗਤ ਕਹਿੰਦੇ ਹਨ।" ਬੰਦੇ ਦੇ ਮਰਨ ਪਿਛੋਂ ਲੰਗਰ ਚਲਾਏ ਜਾਂਦੇ ਹਨ। ਮਰਨ ਵਾਲਾਂ ਨਹੀਂ, ਕਾਂ-ਕੁੱਤੇ ਖਾਂਦੇ ਹਨ। ਐਸੇ ਸਰਾਧ ਕਰਨ ਦਾ ਕੀ ਫੈਇਦਾ। ਜਿਸ ਦਾ ਲਾਭ ਹੀ ਨਹੀਂ ਹੈ।

ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥

ਕਬੀਰ ਭਗਤ ਨੂੰ ਧਰਮੀਆਂ ਨੇ ਬਹੁਤ ਸਤਾਇਆ। ਰੱਬ ਦੇ ਘਰੋਂ ਧੱਕੇ ਮਾਰੇ ਗਏ। ਉਸ ਦੀ ਜਾਤ ਨੂੰ ਨੀਚ ਕਿਹਾ ਗਿਆ। ਉਸ ਨਾਲੋ ਸਾਰੇ ਸਬੰਧ ਤੋੜੇ ਗਏ। ਤਾਂਹੀਂ ਤਾਂ ਉਹੀਂ ਗੱਲ਼ਾਂ ਸ਼ਰੇਅਮ ਆਪਣੀ ਬਾਣੀ ਵਿੱਚ ਲਿਖ ਰਹੇ ਹਨ।

ਲੋਕ ਵਿਹਲੇ ਕਬੀਰ ਭਗਤ ਜੀ ਦੀ ਰਾਖੀ ਕਰਕੇ ਉਸ ਦੇ ਕੰਮ ਦੇਖਦੇ ਸਨ। ਫਿਰ ਉਹੀਂ ਉਸ ਨੂੰ ਦੁੱਖੀ ਕਰਦੇ ਸਨ। ਸਤਾਉਂਦੇ ਸਨ। ਪਰ ਕਬੀਰ ਭਗਤ ਜੀ ਨੂੰ ਇਸ ਵਿਚੋਂ ਵੀ ਅੰਨਦ ਆਉਦਾ ਸੀ। ਉਹ ਆਪਣੇ ਕੰਮ ਤੇ ਬਾਣੀ ਲਿਖਣ ਵਿੱਚ ਮਸਤ ਰਹਿੰਦੇ। ਹਾਕਮ ਇਸ ਤੇ ਹੀ ਦੁੱਖੀ ਹੁੰਦੇ ਸਨ। ਕਬੀਰ ਭਗਤ ਜੀ ਮਸਤ ਰੱਬ-ਰੱਬ ਕਰਦੇ ਹਨ।

ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥ ਨਿੰਦਾ ਜਨ ਕਉ ਖਰੀ ਪਿਆਰੀ ॥ ਨਿੰਦਾ ਬਾਪੁ ਨਿੰਦਾ ਮਹਤਾਰੀ ॥੧॥ ਰਹਾਉ ॥ ਨਿੰਦਾ ਹੋਇ ਤ ਬੈਕੁੰਠਿ ਜਾਈਐ ॥ ਨਾਮੁ ਪਦਾਰਥੁ ਮਨਹਿ ਬਸਾਈਐ ॥ ਰਿਦੈ ਸੁਧ ਜਉ ਨਿੰਦਾ ਹੋਇ ॥ ਹਮਰੇ ਕਪਰੇ ਨਿੰਦਕੁ ਧੋਇ ॥੧॥ ਨਿੰਦਾ ਕਰੈ ਸੁ ਹਮਰਾ ਮੀਤੁ ॥ ਨਿੰਦਕ ਮਾਹਿ ਹਮਾਰਾ ਚੀਤੁ ॥ ਨਿੰਦਕੁ ਸੋ ਜੋ ਨਿੰਦਾ ਹੋਰੈ ॥ ਹਮਰਾ ਜੀਵਨੁ ਨਿੰਦਕੁ ਲੋਰੈ ॥੨॥ ਨਿੰਦਾ ਹਮਰੀ ਪ੍ਰੇਮ ਪਿਆਰੁ ॥ ਨਿੰਦਾ ਹਮਰਾ ਕਰੈ ਉਧਾਰੁ ॥ ਜਨ ਕਬੀਰ ਕਉ ਨਿੰਦਾ ਸਾਰੁ ॥ ਨਿੰਦਕੁ ਡੂਬਾ ਹਮ ਉਤਰੇ ਪਾਰਿ ॥੩॥੨੦॥੭੧॥ {ਪੰਨਾ 339}

ਜਾਤ-ਪਾਤ ਉਤੇ ਤਿੱਖੀ ਸੱਟ ਮਾਰਦੇ ਹਨ। ਧਰਮਾਂ ਵਾਲਿਆ ਨੂੰ ਵੀ ਵਿਅੰਗ ਕਸਦੇ ਹਨ। ਪਖੰਡੀ ਸਾਧਾਂ ਦੇ ਸਾਘ ਦੇਖ ਕੇ ਬਾਣੀ ਵਿੱਚ ਲਿਖਿਆ ਹੈ।

ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥ ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ ॥੧॥ ਮਨ ਰੇ ਸੰਸਾਰੁ ਅੰਧ ਗਹੇਰਾ ॥ ਚਹੁ ਦਿਸ ਪਸਰਿਓ ਹੈ ਜਮ ਜੇਵਰਾ ॥੧॥ ਰਹਾਉ ॥ ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ ॥ ਜਟਾ ਧਾਰਿ ਧਾਰਿ ਜੋਗੀ ਮੂਏ ਤੇਰੀ ਗਤਿ ਇਨਹਿ ਨ ਪਾਈ ॥੨॥ ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚਨ ਭਾਰੀ ॥ ਬੇਦ ਪੜੇ ਪੜਿ ਪੰਡਿਤ ਮੂਏ ਰੂਪੁ ਦੇਖਿ ਦੇਖਿ ਨਾਰੀ ॥੩॥ ਰਾਮ ਨਾਮ ਬਿਨੁ ਸਭੈ ਬਿਗੂਤੇ ਦੇਖਹੁ ਨਿਰਖਿ ਸਰੀਰਾ ॥ ਹਰਿ ਕੇ ਨਾਮ ਬਿਨੁ ਕਿਨਿ ਗਤਿ ਪਾਈ ਕਹਿ ਉਪਦੇਸੁ ਕਬੀਰਾ ॥੪॥੧॥

ਰੱਬ ਵੀ ਫਿਰ ਭਗਤਾਂ ਦੀ ਕੋਈ ਗੱਲ ਨਹੀਂ ਮੋੜਦਾ। ਭਗਤਾਂ ਦਾ ਦੁਨਆਵੀ ਸੁੱਖਾਂ ਵਲੋਂ ਮਨ ਮੁੜ ਜਾਂਦਾ ਹੈ। ਰੱਬ ਦੀ ਰਜ਼ਾ ਨਾਲ ਜੁੜ ਜਾਂਦਾ ਹੈ। ਦੁਨਆਵੀ ਕੋਈ ਖ਼ਾਹਸ਼ ਨਹੀਂ ਰਹਿੰਦੀ।

ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥ ਰਾਮ ਕਸਉਟੀ ਸੋ ਸਹੈ ਜੋ ਮਰਿ ਜੀਵਾ ਹੋਇ ॥੩੩॥

ਕਬੀਰ ਜੀ ਕਹਿ ਰਹੇ ਹਨ। ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥ {ਪੰਨਾ 1365}
Comments

Comments

Popular Posts