1978 ਤੋਂ 1884 ਤੱਕ ਸਿੱਖ ਲੀਡਰਾਂ ਨੇ ਸਿੱਖ ਕੌਮ ਨੂੰ ਮਰਵਾਇਆ ਹੈ -ਸਤਵਿੰਦਰ ਕੌਰ ਸੱਤੀ (ਕ
 


        ਜੇ ਅੱਜ ਸਿੱਖ ਗੁਰਦੁਆਰਾ ਸਾਹਿਬ ਵਿੱਚ ਲੜਦੇ ਹਨ। ਇੱਕ ਦੂਜੇ ਦੀਆਂ ਪੱਗਾ ਲਹੁਉਂਦੇ ਹਨ। ਦਾੜ੍ਹੀਆਂ ਪੱਟਦੇ ਹਨ ਕਿਰਪਨਾਂ ਚਲਾਉਂਦੇ ਹਨ। ਕੋਈ ਨਵੀਂ ਗੱਲ ਕੀ ਹੈ? ਇਹੀ ਕੁੱਝ ਕਰਕੇ 1978 ਤੋਂ 1884 ਤੱਕ ਸਿੱਖ ਲੀਡਰਾਂ ਨੇ ਸਿੱਖ ਕੌਮ ਨੂੰ ਮਰਵਾਇਆ ਹੈਆਮ ਬੰਦੇ ਨੇ ਜਾਤ-ਪਾਤ ਤੋਂ ਲੈਣਾਂ ਹੀ ਕੀ ਹੈ? ਪਰ ਦਮਦਮੀ ਟਕਸਾਲ ਦੇ ਆਗੂ ਦੁਹਾਈਆਂ ਪਾ ਰਹੇ ਹਨ। ਅਸੀਂ ਹਿੰਦੂ ਮੁਸਲਮਾਨ ਨਹੀ ਹਾਂ। ਕੀ ਕਿਸੇ ਦੇ ਖੂਨ ਦੇ ਕਤਰੇ ਵਿੱਚ ਲਿਖਿਆ ਹੈ? ਸਾਡੀ ਕੀ ਜਾਤ ਹੈ? ਇਹ ਆਗੂ ਕੌਮ ਨੂੰ ਭੜਾਂ-ਭੜਾਂ ਕੇ ਮਰਵਾਂ ਰਹੇ ਹਨ। ਆਪਸ ਵਿੱਚ ਵੀ ਭਿੜ-ਭਿੜ ਕੇ ਮਰ ਰਹੇ ਹਨ। ਆਪ ਕਿਥੇ ਮਰਦੇ ਹਨ? ਆਪ ਤਾਂ ਪ੍ਰਾਪੇ ਗੰਡਾ ਕਰਨ ਲਈ ਲਿਕਚਰ ਦੇ ਰਹੇ ਹਨ। ਕਿਸੇ ਦੀ ਮੌਤ ਨੂੰ ਸ਼ਹੀਦੀ ਦਾ ਤੰਗਮਾਂ ਦੇ ਕੇ, ਗਲ਼ ਵਿੱਚ ਦੋ ਮੀਟਰ ਦਾ ਖੱਟਾ ਸਰੋਪਾ ਪਾ ਕੇ, ਉਸ ਮਰਨ ਵਾਲੇ ਦੇ ਵਾਲੀਵਾਰਸਾ ਦਾ ਮੂੰਹ ਬੰਦ ਕਰ ਦਿੰਦੇ ਹਨ। ਫਿਰ ਉਨਾਂ ਦਾ ਹਾਲ ਨਹੀਂ ਪੁੱਛਦੇ। ਸਗੋਂ ਜੰਨਤਾਂ ਤੋਂ ਚੰਦਾ ਇੱਕਠਾ ਕਰਕੇ ਆਪੋਂ ਆਪਣੀਆ ਗੋਗੜਾ ਹੋਰ ਵਧਾਂ ਰਹੇ ਹਨ। ਇਹੀ ਕੌਮ ਦੇ ਚੁਣਵੇਂ ਬੰਦਿਆਂ ਦੇ ਸਰਕਾਰ ਨੂੰ ਬਲੈਕ ਲਿਸਟ ਵਿੱਚ ਨਾਂਮ ਦੇ ਰਹੇ ਹਨ। ਸਰਕਾਰ ਦੀਆਂ ਨਜ਼ਰਾਂ ਵਿੱਚ ਆਮ ਬੰਦੇ ਨੂੰ ਅੱਤਵਾਦੀ ਬਣਾਂ ਰਹੇ ਹਨ। ਸਰਕਾਰ ਨੂੰ ਇਹੀ ਆਪਣੇ ਹੀ  ਝੂਠਾ-ਅੱਧ ਸੱਚਾ, ਕੱਚਾ-ਪੱਕਾ ਭੇਤ ਦਿੰਦੇ ਹਨ। ਕੌਮ ਦਾ ਜਾਨੀ-ਮਾਲੀ ਨੁਕਸਾਨ ਕਰਾ ਰਹੇ ਹਨ।
        ਹਰ ਪਰਾਈਵੇਟ ਪ੍ਰੌਪਟੀ ਹੋਟਲ, ਮੋਟਲ, ਮੈਰਿਜ਼ ਪਾਲਸ ਪਬਲਿਕ ਥਾਂਵਾਂ ਦੇ ਬਾਹਰ ਲਿਖ ਕੇ ਲਾਇਆ ਹੁੰਦਾ ਹੈ। ਅੰਦਰ ਹੱਥੀਆਰ ਲਿਜਾਣਾਂ ਮਨਾ ਹੈ। ਕਿਉਂ ਨਹੀਂ ਹਰ ਗੁਰਦੁਆਰਾ ਸਾਹਿਬ ਦੇ ਬਾਹਰ ਲਿਖ ਕੇ ਲਾਇਆ ਹੁੰਦਾ ਹੈ? ਹਰਮਿੰਦਰ ਸਾਹਿਬ ਸ਼ਾਂਤੀ ਦਾ ਘਰ ਹੈ। ਸੰਗਤਾਂ ਪਾਠ ਸੁਣਨ ਤੇ ਕੀਰਤਨ ਦਾ ਰਸ ਲੈਣ ਹਰਮਿੰਦਰ ਸਾਹਿਬ ਦੇ ਦਰਸ਼ਨ ਕਰਨ ਜਾਂਦੀਆਂ ਹਨ। ਦਮਦਮੀ ਟਕਸਾਲ ਦੇ ਆਗੂ ਕਿਸ ਦੀ ਆਗਿਆ ਨਾਲ ਹਰਮਿੰਦਰ ਸਾਹਿਬ ਅੰਦਰ ਗੋਂਲੀਂ ਸਿੱਕਾ ਲੈ ਕੇ ਗਏ। ਇਹੋ ਜਿਹਾ ਉਹ ਕੀ ਕਰ ਰਹੇ ਸਨ? ਜਿਸ ਕਰਕੇ ਆਪਣੇ ਆਤਮ ਰੱਖਿਆ ਲਈ ਟੈਂਕਾਂ ਦਾ ਮੁਕਾਬਲਾਂ ਕਰਨ ਦਾ ਬਰੂਦ ਸਿੱਕਾ ਦਮਦਮੀ ਟਕਸਾਲ ਦੇ ਆਗੂ ਇਕਠਾ ਕਰੀ ਬੈਠੇ ਸੀ। ਕਿਵੇਂ ਹਰਮਿੰਦਰ ਸਾਹਿਬ ਅੰਦਰ ਗੋਂਲੀਂ ਸਿੱਕਾ ਲੈ ਕੇ ਗਏ? ਕੱਛ ਜਾਂ ਕਛਿਆਹਿਰੇ ਵਿੱਚ ਲੁਕਾ ਕੇ ਲਿਜਾਣ ਤੋਂ ਤਾ ਪਰੇ ਦੀਆ ਗੱਲਾਂ ਹਨ। ਇਸ ਸਾਰੇ ਕਾਸੇ ਦੀ ਰਿਪੋਟ ਗੌਰਮਿੰਟ ਨੂੰ ਕਿਵੇ ਪਹੁੰਚੀ? ਦਮਦਮੀ ਟਕਸਾਲ ਦੇ ਆਗੂ ਹੀ ਸਰਕਾਰ ਕੋਲੇ ਵਿਕੇ ਹੋਏ ਸਨ। ਇਨਾਂ ਵਿਚੋਂ ਆਪ ਹੀ ਇਨਾਂ ਵਿਚੋਂ ਖ਼ਾਸ ਮੋਡੀ ਬੰਦੇ ਸਰਕਾਰ ਨੂੰ ਵੀ ਭੇਤ ਦੇ ਰਹੇ ਸਨ। ਹਰਮਿੰਦਰ ਸਾਹਿਬ ਦੇ ਪ੍ਰਬੰਧਿਕ ਜਾਂ ਤਾਂ ਇਨਾਂ ਦਮਦਮੀ ਟਕਸਾਲ ਦੇ ਆਗੂਆਂ ਤੋਂ ਬਹੁਤ ਡਰਦੇ ਸਨ। ਦਬਾ ਥੱਲੇ ਸਨ। ਜਾਂ ਫਿਰ ਉਨਾਂ ਤੋਂ ਵੀ ਚੋਰੀ ਛੁੱਪੇ ਸਾਰਾ ਅੰਦਰ ਗੋਂਲੀਂ ਸਿੱਕਾ ਲੈ ਕੇ ਗਏ।  ਇਨਾਂ ਵਿਚੋ ਸਾਰੇ ਦੇ ਸਾਰੇ ਹਰਮਿੰਦਰ ਸਾਹਿਬ ਅੰਦਰ ਗੋਂਲੀਂ ਸਿੱਕਾ ਲੈ ਕੇ ਜਾਣ ਵਾਲੇ ਗੁਰੂ ਘਰ ਦੇ ਦੁਸ਼ਮਣ ਦੋਖੀ ਸਨ। ਇਨਾਂ ਨੇ ਆਪਣੇ ਘਰਾਂ ਨੂੰ ਲੜਾਈ ਦਾ ਖਾੜਾ ਕਿਉਂ ਨਹੀਂ ਬਣਾਇਆ? ਕਿਉਂ ਹਰਮਿੰਦਰ ਸਾਹਿਬ ਨੂੰ ਨਿਸ਼ਨਾਂ ਬਣਾਇਆ ਗਿਆ? ਕਿਉਂ ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਨੇ ਹਰਮਿੰਦਰ ਸਾਹਿਬ ਨੂੰ ਲੜਾਈ ਦਾ ਖਾੜਾ ਬਣਾ ਦਿੱਤਾ? ਗੱਲ ਇੱਕ ਹੋਰ ਕਰਨੀ ਹੈ। ਦਮਦਮੀ ਟਕਸਾਲ ਦੇ ਆਗੂਆਂ ਦੀਆਂ ਪਤਨੀਆ ਬੱਚੇ ਸਾਰੇ ਹੀ ਬੱਚ ਕੇ ਨਿੱਕਲ ਗਏ। ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਦੇ ਦੋਂਨੇਂ ਪੁੱਤਰ ਅਮਰੀਕਾ ਵਿੱਚ ਹਨ। ਪਤਨੀ ਦਾ ਦਿਹਾਂਤ ਪਿਛਲੇ ਸਾਲ ਹੋਇਆ ਹੈ। ਪੰਜਾਬ ਵਿੱਚ ਦਾਹ ਸੰਸਕਾਰ ਕੀਤਾ ਹੈ। ਫਿਰ ਇਹ ਹਰਮਿੰਦਰ ਸਾਹਿਬ ਦੀ ਲੜਾਈ ਨੀਲਾ ਸਾਕਾ ਵਿੱਚ ਇਨਾਂ ਦਾ ਆਪਣਾਂ ਕੌਣ ਮਰਿਆ, ਸ਼ਹੀਦ ਹੋਇਆ ਹੈ? ਕੈਲਗਰੀ ਵਿੱਚ ਦਮਦਮੀ ਟਕਸਾਲ ਦਾ ਦਰਸ਼ਨ ਸਿੰਘ ਹੈ। ਉਹ ਵੀ ਕਹਿੰਦਾ ਹੈ," ਉਸ ਦੀ ਉਮਰ ਵਧੀ ਸੀ। ਨੀਲਾ ਸਾਕਾ ਤੋਂ ਚਾਰ ਦਿਨ ਪਹਿਲਾਂ ਬੱਚ ਕੇ ਨਿੱਕਲ ਆਇਆ ਸੀ। ਤਾਂਹੀਂ ਸੰਗਤਾਂ ਨੂੰ ਸੰਥਿਆ ਦੇਣ ਦੀ ਸੇਵਾ ਨਿਭਾ ਰਿਹਾਂ ਹਾਂ।" ਦਮਦਮੀ ਟਕਸਾਲ ਦੇ ਆਗੂਆਂ ਨੇ ਆਪ ਹੀ ਦੁਨੀਆਂ ਭਰ ਨੂੰ ਬੌੜੀਆਂ ਪਾ-ਪਾ ਕੇ ਦੱਸਿਆ ਹੈ," ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਆਪ ਵਿਚੋਂ ਜਾਨ ਬੱਚਾ ਕੇ ਪਾਕਸਤਾਨ ਭੱਜ ਗਏ। ਫਿਰ ਅਮਰੀਕਾ ਪਹੁੰਚ ਗਏ। ਅੱਜ ਕੱਲ ਸ਼ਹੀਦ ਹੋ ਗਏ ਹਨ। ਪਤਾ ਨਹੀਂ ਜੋਰਜ਼ ਬੁਸ਼ ਨੇ ਅਮਰੀਕਾ ਤੋਂ ਕਿਸੇ ਜੰਗ ਵਿੱਚ ਭੇਜੇ ਹੋਣੇ ਹਨ। " ਭਾਰਤ ਸਰਕਾਰ ਨਾਲ ਤਾਂ ਕੋਈ ਜੰਗ 4 ਜੂਨ 1984 ਪਿਛੋਂ ਲੱਗੀ ਨਹੀਂ। ਫਿਰ ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਕਿਥੋਂ ਦੀ ਜੰਗ ਵਿਚ ਲੜਦੇ ਸ਼ਹੀਦ ਹੋ ਗਏ?
        ਦਮਦਮੀ ਟਕਸਾਲ ਦੇ ਆਗੂ ਅਜੇ ਵੀ ਕਹਿ ਰਹੇ ਹਨ," ਸੰਗਤਾਂ ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਦਾ ਗਰਮਾਂ-ਗਰਮ ਭਾਸ਼ਨ ਸੁਣਨ ਨੂੰ ਇੱਕਠੀਆਂ ਹੋਈਆਂ ਸਨ। " ਅਨੇਕਾਂ ਸੰਗਤਾਂ ਤਾਂ ਹਰ ਰੋਜ਼ ਪਾਠ ਸੁਣਨ ਤੇ ਕੀਰਤਨ ਦਾ ਰਸ ਲੈਣ ਹਰਮਿੰਦਰ ਸਾਹਿਬ ਦੇ ਦਰਸ਼ਨ ਕਰਨ ਜਾਂਦੀਆਂ ਹਨ। ਉਦੋਂ ਵੀ ਸੰਗਤਾਂ ਜਗਤ ਦੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਮਨਉਣ ਲਈ ਅੱਗ ਵਾਗ ਤੱਪਦੇ ਦਿਨ 4 ਜੂਨ 1984 ਵਿੱਚ ਹਰਮਿੰਦਰ ਸਾਹਿਬ ਇੱਕਠੀਆਂ ਹੋਈਆ ਸਨ। ਉਹੀ ਮਾਰੀਆਂ ਗਈਆ ਹਨ। ਗਰੀਬ ਸ਼ਰਧਾਲੂ ਗੁਰੂ ਮਾਹਾਰਾਜ ਤੋਂ ਭੀਖ ਮੰਗਣ ਆਏ ਮਾਰੇ ਗਏ। ਨਿੱਕੇ ਬੱਚੇ, ਨੌਜਵਾਨ ਨਵ ਵਿਅਹੁਤਾ, ਬੁੱਢੇ ਲੋਕ ਮਾਰੇ ਗਏ। ਸੰਤ ਚੋਲਿਆਂ ਵਾਲੇ ਤਾਂ ਖੁੰਭਾਂ ਵਾਗ ਪੰਜਾਬ ਵਿੱਚ ਉਗ ਆਏ ਹਨ। ਦਮਦਮੀ ਟਕਸਾਲ ਜਾਤ-ਪਾਤ ਦਾ ਪਰਚਾਰ ਕਰਨ ਵਾਲੇ ਹੀ ਕਈ-ਕਈ ਆਗੂ ਬਣੇ ਬੈਠੇ ਹਨ। ਦਮਦਮੀ ਟਕਸਾਲ ਵਿੱਚ ਸੰਤ ਚੋਲਿਆਂ ਵਾਲੇ ਬਹੁਤ ਹਨ। ਇੱਕ ਦੂਜੇ ਤੋਂ ਚੜ੍ਹਦੇ ਹਨ। ਪਰ ਬਲੀ ਸਟਾਰ ਅਪਰੇਸ਼ਨ ਵਿੱਚੋ ਬੱਚੇ ਕੋਈ ਵਿਧਵਾਂ ਔਰਤ, ਯਤੀਮ ਬੱਚਾ, ਲਲਚਾਰ ਬੁੱਢਾ ਜਿਸ ਦਾ ਪਰਵਾਰ 4 ਜੂਨ 1984 ਵਿੱਚ ਹਰਮਿੰਦਰ ਸਾਹਿਬ ਮਰ ਗਿਆ ਹੋਵੇ, ਐਸਾ ਕੋਈ ਨਹੀਂ ਦੇਖਿਆ।
        ਹੁਣ ਗੱਲ ਸਰਕਾਰ ਦੀ ਕਰਦੇ ਹਾਂ। ਸਰਕਾਰ ਨੂੰ ਪਰੂਫ਼ ਸਬੂਤ ਸਣੇ ਰਿਪੋਟਾਂ ਮਿਲੀਆਂ। ਦਮਦਮੀ ਟਕਸਾਲ ਦੇ ਆਗੂ ਹਰਮਿੰਦਰ ਸਾਹਿਬ ਅੰਦਰ ਗੋਂਲੀਂ ਸਿੱਕਾ ਲੈ ਕੇ ਗਏ ਹਨ। ਕੀ ਸਰਕਾਰ ਹੱਥ ਤੇ ਹੱਥ ਧਰ ਕੇ ਬੈਠੀ ਰਹਿੰਦੀ? ਬਈ ਕਰੀ ਚੱਲੋ ਜੋ ਕਰਦੇ ਹੋਂ। ਅਜੀਤ ਅਕਾਲੀ ਪੱਤਰਕਾ ਅਖ਼ਬਾਰਾਂ ਵਿੱਚ ਮੈਂ ਆਪ ਬਿਆਨ ਬਜ਼ੀਆਂ ਪੜ੍ਹਦੀ ਰਹੀ ਹਾਂ। ਕੋਈ ਸਮਝੋਂਤੇ ਵਾਲੇ ਹਲਾਤ ਨਹੀਂ ਸਨ। ਸਗੋ ਕੌਮ ਨੂੰ ਭੱਟਕਾਇਆ ਜਾਂਦਾ ਸੀ। ਮਰ ਮਿਟਣ ਲਈ ਚੈਲਜ਼ ਕੀਤਾ ਜਾ ਰਿਹਾ ਸੀ। ਇਹ ਬੈਠ ਕੇ ਵੀ ਗੱਲ ਮੁੱਕ ਸਕਦੀ ਸੀ। ਕੀ ਹਰਮਿੰਦਰ ਸਾਹਿਬ, ਅੰਮ੍ਰਿਤਸਰ ਸਾਰਾ ਤੇ ਹੋਰ ਗੁਰਦੁਆਰੇ ਢਹਿ ਢੇਰੀ ਕਰਵਾਂ ਕੇ ਮੰਗਾ ਮੰਗੀਆਂ ਗਈ? ਕੀ ਸਭ ਪ੍ਰਪਤੀਆਂ ਹੋ ਗਈਆਂ? ਜੇ ਰਾਸ਼ਟਰਪਤੀ ਸਿੱਖ ਗਿਆਨੀ ਜੈਲ ਸਿੰਘ ਨਾਂ ਹੁੰਦਾ। ਬਲੂ ਸਟਾਰ ਐਕਸ਼ਨ ਹੋਣਾਂ ਵੀ ਨਹੀਂ ਸੀ। ਪ੍ਰਧਾਂਨ ਮੰਤਰੀ ਇਧਰਾਂ ਗਾਂਧੀ ਨੂੰ ਉਸੇ ਨੇ ਸਿਖਾਂ ਦੀ ਇਹ ਨਵਜ਼ ਦੱਬਣ ਨੂੰ ਕਿਹਾ ਸੀ। ਬਈ ਸਾਰੀ ਕੌਮ ਦੇ ਪੈਰ ਹਿਲ ਜਾਣਗੇ। ਹਰਮਿੰਦਰ ਸਾਹਿਬ ਸਿਖਾਂ ਨੂ ਸਾਹਾਂ ਤੋਂ ਪਿਆਰਾ ਹੈ। ਤਾਹੀਂ ਦੇਸ਼ ਵਿੱਚ ਤੇ ਜਿਥੇ ਵੀ ਸਿੱਖ ਬੈਠੇ ਹਨ। ਉਥਲ-ਪੁਥਲ ਹੋ ਗਈ। ਆਪਣੇ ਹੀ ਦੇਸ਼ ਦੀ ਸਰਕਾਰ ਨੇ ਆਪਣੀ ਜੰਨਤਾਂ ਉਤੇ ਟੈਂਕਾਂ ਨਾਲ ਬੰਬਾਰੀ ਕਰ ਕੇ ਨਹੱਥੀ ਸੰਗਤ ਦੇ ਚੀਥੜੇ ਉਡਾ ਦਿੱਤੇ। ਕੌਮ ਕਦੇ ਵੀ ਨਹੀਂ ਭੁੱਲ ਸਕਦੀ। ਪਰ ਮਾੜੇ ਸਮੇਂ ਨੂੰ ਭੁਲਾਉਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ। ਘਰ ਵਿੱਚ ਮੌਤ ਹੋ ਜਾਵੇ। ਉਸ ਨੂੰ ਕਿੰਨਾਂ ਕੁ ਅਸੀਂ ਯਾਦ ਕਰਦੇ ਹਾਂ। ਆਪੋਂਂ-ਆਪਣੇ ਘਰਾਂ ਵਿਚ ਹੀ ਦੇਖ ਲਈਏ। 1984 ਤੋਂ ਹੁਣ ਤੱਕ ਕਿਨੇ ਬੰਦੇ ਮਰ ਚੁਕੇ ਹਨ। ਜਦੋੰ ਮੌਤ ਆਉਣੀ ਹੈ। ਹਰ ਇੱਕ ਮਰ ਹੀ ਜਾਣਾ ਹੈ। ਦੋਸ਼ ਕਿਸ ਨੂੰ ਦਈਏ। ਸਰਕਾਰਾਂ ਬਦਲ ਚੁਕੀਆਂ ਹਨ। ਬੰਦੇ ਵੀ ਮਰ ਚੁਕੇ ਹਨ। ਲੜਾਈ ਕਿਸ ਨਾਲ ਲੜਨੀ ਹੈ। ਨੀਲਾ ਤਾਰਾ ਦੇ ਜੰਮੇਵਾਰ ਸਰਕਾਰਾਂ ਦੇ ਤੇ ਕੌਮ ਦੇ ਆਪਣੇ ਬੰਦੇ ਸਨ। ਜਦੋਂ ਵਾੜ ਖੇਤ ਨੂੰ ਖਾਣ ਲੱਗ ਜਾਵੇ। ਤਾਂ ਖੇਤ ਵਿਚ ਉਪਜ ਪੈਦਾਵਾਰ ਹੋਣੋ ਹੱਟ ਜਾਂਦੀ ਹੈ। ਫ਼ਸਲ ਰਾਖੇ ਹੀ ਖਾ ਜਾਂਦੇ ਹਨ। ਦਮਦਮੀ ਟਕਸਾਲ ਦੇ ਆਗੂਆਂ ਨੂੰ ਪੂਰਾ ਜ਼ਕੀਨ ਸੀ। ਸਰਕਾਰ ਹਰਮਿੰਦਰ ਸਾਹਿਬ ਉਤੇ ਕੋਈ ਅਣਸੁਖਾਵੀ ਘੱਟਨਾਂ ਨਹੀਂ ਕਰ ਸਕਦੀ। ਦੁਨੀਆਂ ਭਰ ਨੂੰ ਹੈਰਾਨੀ ਹੋਈ। ਪਾਠ ਸੁਣਨ ਤੇ ਕੀਰਤਨ ਦਾ ਰਸ ਲੈਣ ਵਾਲੇ ਹਰਮਿੰਦਰ ਸਾਹਿਬ ਵਿਚ ਕਿਸੇ ਵਿਰੋਧੀ ਦੇਸ਼ ਨਾਲ ਲੜਨ, ਮੁਕਾਬਲਾ ਕਰਨ ਦਾ ਗੋਲ਼ਾ, ਸਿੱਕਾ, ਬਰੂਦ ਸੀ। ਜਿਨੀ ਬੰਬਾਰੀ ਸਰਕਾਰ ਨੇ ਕੀਤੀ। ਉਨੀ ਹੀ ਅੰਦਰੋਂ ਹਰਮਿੰਦਰ ਸਾਹਿਬ ਵਿਚੋਂ ਕੀਤੀ ਗਈ। ਮਰਜੀਵੜੇ ਉਹ ਹਨ। ਜੋ ਸਰੀਰ ਨਾਲ ਬੰਬ ਬੰਨੀ ਫਿਰਦੇ ਹਨ। ਮਰਨ ਲਈ ਸਦਾ ਤੱਤ ਪਰ ਰਹਿੰਦੇ ਹਨ। ਮਰਜੀਵੜੇ ਸਿੰਘਾਂ ਨੂੰ ਸਿੱਖਲਾਈ ਦੇ ਐਸੇ ਵਿਚਾਰ ਦਿਮਾਗ ਵਿੱਚ ਪਾਏ ਜਾਂਦੇ ਹਨ। ਕਿ ਬੰਦੇ ਦਾ ਆਪਣਾਂ ਦਿਮਾਗ ਕੰਮ ਕਰਨੋਂ ਹੱਟ ਜਾਂਦਾ ਹੈ। ਦੱਸਿਆ ਜਾਂਦਾ ਹੈ," ਤੁਸੀਂ ਕੌਮ ਲਈ ਮਰੋਗੇ ਤਾਂ ਸ਼ਹੀਦ ਹੋਵੋਗੇ। ਤੁਹਾਨੂੰ ਕੌਮ ਸਲਾਮ ਕਰੇਗੀ। ਤੁਸੀਂ ਅਮਰ ਹੋ ਜਾਵੋਂਗੇ। ਪਹਿਲਾਂ ਪਰਵਾਰ ਨੂੰ ਪਿਛੇ ਖ਼ਰਚਾ ਪਾਣੀ ਭੇਜਿਆ ਜਾਂਦਾ ਹੈ। ਮਰਜੀਵੜੇ ਦੀ ਸ਼ਹੀਦੀ ਪਿਛੋਂ ਸਭ ਕੁੱਝ ਬੰਦ ਹੋ ਜਾਂਦਾ ਹੈ। ਪਰਵਾਰ ਦਾ ਕਮਾਊ ਬੰਦਾ ਮਰ ਜਾਂਦਾ ਹੈ। ਉਹ ਭੀਖਰੀਆਂ ਵਾਂਗ ਦੂਜੇ ਤੋਂ ਆਸ ਕਰਦੇ ਹਨ। ਅੱਜ ਵੀ ਉਜੜੇ ਹੋਏ ਪਰਵਾਰ ਸਾਡੇ ਹੀ ਘਰ ਵਿੱਚ ਤਿੰਨ ਬੈਠੇ ਹਨ। ਇੱਕ ਨਵ ਵਿਆਹੀ ਔਰਤ ਦਾ ਪਤੀ ਪੁਲੀਸ ਕਾਂਡ ਵਿੱਚ ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਜੀ ਦੀ ਕਿਰਪਾ ਨਾਲ ਮਰ ਗਿਆ। ਦਰਬਾਰਾ ਸਿੰਘ ਉਤੇ ਬੰਬ ਸਿੱਟਣ ਭੇਜਿਆ ਸੀ। ਰਾਹੋਂ ਕਾਂਡ ਵਿੱਚ ਉਤੋਂ ਫੜਿਆ ਗਿਆ। 55 ਸਾਲਾ ਵਿਧਵਾਂ ਪਤਨੀ ਬਗੈਰ ਬੱਚੇ ਦੇ ਪੇਕੇ ਘਰ ਬੈਠੀ ਹੈ। ਦੂਜਾ ਪਰਵਾਰ ਬੁੱਢਾਪੇ ਵਿੱਚ ਨਵੰਬਰ 1984 ਦੇ ਦੰਗਿਆ ਵਿੱਚ ਦਿੱਲੀ ਪੁੱਤਰ ਮਰਵਾ ਕੇ ਪੰਜਾਬ ਖਾਲੀ ਹੱਥ ਚਲੇ ਗਏ। ਤੀਜੇ ਪਰਵਾਰ ਦਾ ਘਰ ਬਿਜ਼ਨਸ ਨਵੰਬਰ 1984 ਦੇ ਦੰਗਿਆ ਵਿੱਚ ਦਿੱਲੀ ਫੂਕਵਾਂ ਕੇ ਰੋਂਦੇ ਪੰਜਾਬ ਚਲੇ ਗਏ। ਇਕ ਹੋਰ ਬੰਦਾ ਤੇ ਟੱਰਕ ਨਵੰਬਰ 1984 ਦੇ ਦੰਗਿਆ ਵਿੱਚ ਗੁਚਿਆ, ਅੱਜ ਤੱਕ ਕੋਈ ਖ਼ਬਰ ਨਹੀਂ ਮਿਲੀ। ਬੰਦਾ ਮਰ ਗਿਆ ਜਾਂ ਕਿਥੇ ਹੈ? ਇਹ ਸਾਰੇ ਪਰਵਾਰਾਂ ਦੀ ਹਾਲਤ ਬਹੁਤ ਅਜ਼ੀਬੋ ਗਰੀਬ ਹੈ। ਕੋਈ ਦਮਦਮੀ ਟਕਸਾਲ ਦੇ ਆਗੂ, ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਜੀ, ਸਰਕਾਰ ਉਨਾਂ ਤੱਕ ਅੱਜ ਤੱਕ ਨਹੀਂ ਪਹੁੰਚੇ। ਮਰਨ ਵਾਲੇ ਮਾਵਾਂ ਦੇ ਪੁੱਤ-ਧੀਆਂ,ਮਰ ਗਏ। ਇਹ ਧਰਮਿਕ ਲੀਡਰਾਂ ਸਰਕਾਰ ਦਾ ਕੀ ਗਿਆ? ਸਭ ਆਪ ਚੜ੍ਹਦੀਆਂ ਕਲਾਂ ਵਿੱਚ ਹਨ। ਬਦੇਸ਼ਾਂ ਤੋਂ ਹੋਰ ਮਾਲ ਇਕਠਾ ਕਰ ਰਹੇ ਹਨ। ਲੋਕ ਆਪ ਸਮਝ ਜਾਣ। ਕੀ ਚੰਗਾ ਕੀ ਮਾੜਾ ਸਾਨੂੰ ਆਪ ਨੂੰ ਪਰਖਣਾ ਪੈਣਾ ਹੈ।

        Comments

        Popular Posts