2011
ਈਸਵੀਂ ਦੇ ਬ੍ਰਹਿਮ ਗਿਆਨੀ ਜੀ -ਸਤਵਿੰਦਰ ਕੌਰ ਸੱਤੀ (ਕੈਲਗਰੀ)-


ਸ੍ਰੀ ਗੁਰੂ ਗ੍ਰੰਥਿ ਸਾਹਬਿ ਦੀ ਓਟ ਲੈ ਕੇ, ਉਸ ਨੂੰ ਸੰਗਤ
ਵਿਚਕਾਰ ਰੱਖ ਕੇ, ਗੋਲਕਾਂ ਭਰਾ ਰਹੇ ਹਨ। ਆਪਣੀਆਂ ਜਾਂ ਕਿਸੇ ਹੋਰ ਦੀਆਂ ਲਈਨਾਂ ਲਿਖੀਆਂ ਗੀਤਾਂ
ਵਾਂਗ ਗਾ ਕੇ ਲੋਕਾਂ ਨੂੰ ਸੁਣਾ ਰਹੇ ਹਨ। ਇਹ ਅੱਜ ਦੇ 2011 ਈਸਵੀਂ ਦੇ ਬ੍ਰਹਿਮ ਗਿਆਨੀ ਜੀ ਹਨ।
ਲੋਕ ਮੈਂ ਤਾਂ ਲਿਖਿਆ ਹੈ। ਲੋਕ ਹੀ ਲੋਕ ਗੀਤ ਸੁਣਦੇ ਹਨ। ਗੁਰੂ ਪ੍ਰੇਮ ਕਰਨ ਵਾਲੇ ਸ੍ਰੀ ਗੁਰੂ
ਗ੍ਰੰਥਿ ਸਾਹਬਿ ਦੀ ਬਾਣੀ ਅੱਖੀ ਪੜ੍ਹਦੇ ਹਨ। ਕੰਨਾਂ ਨਾਲ ਸੁਣਦੇ ਹਨ। 2011 ਈਸਵੀਂ ਦੇ ਬ੍ਰਹਿਮ
ਗਿਆਨੀ ਜੀ ਨੂੰ ਵੀ ਬਾਬਾ ਬੁੱਢਾ ਜੀ ਵਾਂਗ ਸ੍ਰੀ ਗੁਰੂ ਗ੍ਰੰਥਿ ਸਾਹਬਿ ਦੀ ਬਾਣੀ ਪ੍ਰਚਾਰ ਕਰਨੀ,
ਲਿਖਣੀ ਚਾਹੀਦੀ ਹੈ। ਉਸ ਨੂੰ ਹੀ ਬ੍ਰਹਿਮ ਗਿਆਨੀ ਜੀ ਕਿਹਾ ਜਾ ਸਕਦਾ ਹੈ। ਜੋ ਸ੍ਰੀ ਗੁਰੂ ਗ੍ਰੰਥਿ
ਸਾਹਬਿ ਜੀ ਦੀ ਵਿਆਖਿਆ, ਪ੍ਰਸੰਸਾ ਤੇ ਉਸ ਨੂੰ ਆਪਣੇ ਜੀਵਨ ਵਿੱਚ ਢਾਲਦਾ ਹੈ। ਇਹ ਨਹੀਂ ਸਟੇਜਾਂ
ੳੇੁਤੇ ਸ੍ਰੀ ਗੁਰੂ ਗ੍ਰੰਥਿ ਸਾਹਬਿ ਜੀ ਦੀਆਂ ਤੁਕਾਂ ਲੋਕਾਂ ਨੂੰ ਸੁਣਾਈ ਗਏ। ਸਟੇਜ ਤੋਂ ਬਾਅਦ ਅੱਖ
ਤੇ ਜੁਬਾਨ ਗੰਦੀ ਤੇ ਕੌੜੀ ਬਣ ਜਾਂਦੀ ਹੈ। ਹੱਥ, ਦਿਲ ਤੇ ਦਿਮਾਗ ਬੇਈਮਾਨੀ ਕਰਦੇ ਹਨ। ਕਥਾ ਵਾਚਕ
ਸੰਗਤ ਨੂੰ ਕਹਿ ਰਿਹਾ ਸੀ," ਬੰਦੇ ਨੂੰ ਬੰਦੇ ਦੇ ਕੰਮ ਆਉਣਾਂ ਚਾਹੀਦਾ ਹੈ। ਸੇਵਾ ਕਰਨੀ ਚਾਹੀਦਾ
ਹੈ। ਮੁਫ਼ਤ ਨਿਸ਼ਕਾਮ ਸੇਵਾ ਕਰਨੀ ਚਾਹੀਦਾ ਹੈ। ਫਲਣਾਂ ਸੰਤ ਆਪ ਨੂੰ ਦੇਹ ਧਾਰੀ ਸੰਤ ਕਾਉਂਦਾ ਹੈ।
ਸੰਗਤ ਦੇ ਪੈਸੇ ਇੱਕਠੇ ਕਰਕੇ ਸੋਹਣੀਆਂ ਗੱਡੀਆਂ ਘਰ ਖ੍ਰੀਦੇ ਹੋਏ ਹਨ।" ਅਖੀਰ ਤੇ ਉਸ ਨੇ ਬੇਨਤੀ
ਕੀਤੀ," ਸੰਗਤ ਦੀ ਮੇਹਰਬਾਨੀ ਨਾਲ ਮੇਰੇ ਕੋਲ ਪੰਜਾਬ, ਹਰਿਆਣੇ ਦਿੱਲੀ ਧਰਮਿਕ ਸਥਾਂਨ ਹਨ। ਤੁਸੀਂ
ਵੀ ਦਰਸ਼ਨਾਂ ਨੂੰ ਆਉਣਾਂ। ਉਥੇ ਸ੍ਰੀ ਗੁਰੂ ਗ੍ਰੰਥਿ ਸਾਹਬਿ ਜੀ ਪ੍ਰਕਾਸ਼ ਹਨ। ਹੁਣ ਕੈਲਗਰੀ ਵਿੱਚ ਵੀ
ਵੱਡੇ ਬਾਬਾ ਜੀ ਦੇ ਨਾਂਮ ੳੇੁਤੇ ਸਥਾਂਨ ਬਣਾਉਣਾਂ ਹੈ। ਇਸੇ ਬਾਬਾ ਜੀ ਦਾ ਜਿਸ ਦੇ ਅਸ਼ੀਰਵਾਦ ਨਾਲ
ਮੈਂ ਸੰਗਤ ਦੀ ਸੇਵਾ ਕਰ ਰਿਹਾ ਹਾਂ।" ਕਿਆ ਬਾਤ ਹੈ।" ਸੇਵਾ ਸੰਗਤ ਕਰ ਰਹੀ ਹੈ ਜਾਂ ਇਹ ਵਿਹਲੜ
ਚਿੱਟੇ ਕੱਪੜੇ ਵਾਲਾਂ ਲੋਕ ਗੀਤਾਂ ਦਾ ਗਿਆਨੀ ਹੈ। ਇਹੋ ਜਿਹੇ ਹਿੰਦੀ ਪੰਜਾਬੀ ਦੇ ਸ਼ੇਅਰ ਸ੍ਰੀ ਗੁਰੂ
ਗ੍ਰੰਥਿ ਸਾਹਬਿ ਜੀ ਦੀ ਹਜ਼ੂਰੀ ਵਿੱਚ ਹੇਕਾਂ ਕੱਢ ਕੇ ਗਾਉਂਦੇ ਹਨ। ਮੈਨੂੰ ਇੱਕ ਲੇਖ ਲਈ, ਸ੍ਰੀ
ਗੁਰੂ ਗ੍ਰੰਥਿ ਸਾਹਬਿ ਦੀ ਬਾਣੀ ਦੀਆਂ ਤੁਕਾਂ ਚਾਹੀਦੀਆਂ ਸੀ। ਮੈਂ ਉਸ ਨੂੰ ਪੁੱਛਲਿਆ," ਕਿਹੜੇ
ਪੰਨੇ ਉਤੇ ਇਹ ਸ਼ਬਦ ਹੈ। " ਪਤਾ ਤਾਂ ਮੈਨੂੰ ਵੀ ਸੀ। ਬਈ ਗੁਗਲ ਉਤੇ ਪੰਜਾਬੀ, ਅੰਗਰੇਜ਼ੀ ਵਿੱਚ ਅੱਧੀ
ਕੁ ਪੰਗਤੀ ਲਿਖਣ ਨਾਲ ਸਾਰੇ ਉਸ ਨਾਲ ਦੇ ਸ਼ਬਦ ਲੱਭ ਜਾਂਦੇ ਹਨ। ਉਸ ਦਾ ਜੁਆਬ ਸੀ," ਕੀ ਤੂੰ ਮੇਰੀ
ਪ੍ਰਖਿਆ ਲੈਣੀ ਹੈ? " ਉਹ ਬਗੈਰ ਮੈਨੂੰ ਸ਼ਬਦ ਦੱਸੇ ਜੁੱਤੀ ਪਾ ਕੇ ਬਾਹਰ ਚਲਾ ਗਿਆ। ਉਸ ਨੇ ਦੱਸਿਆ
ਤਾਂਹੀਂ ਨਹੀਂ। ਉਹੀਂ ਦੋ ਚਾਰ ਸ਼ਬਦਾ ਦੀ ਤਿਆਰੀ ਕਰਦੇ ਹਨ। ਜੋ ਹਰ ਰੋਜ਼ ਬੋਲਣੇ ਹੁੰਦੇ ਹਨ। ਸ੍ਰੀ
ਗੁਰੂ ਗ੍ਰੰਥਿ ਸਾਹਬਿ ਦੀ ਬਾਣੀ ਦਾ ਸਫ਼ਾਂ ਚੇਤੇ ਰੱਖਣ ਦੀ ਜਰੂਰਤ ਹੀ ਨਹੀਂ ਸਮਝਦੇ। ਹਿੰਦੀ ਦਾ
ਗਾਣਾਂ ਕਿਸ ਦਾ ਬੋਲਣਾਂ ਹੈ, ਸ਼ਇਰ ਵੀ ਪਤਾ ਹੁੰਦਾ ਹੈ।
ਮੈਨੂੰ ਬ੍ਰਹਿਮ ਗਿਆਨੀ ਜੀ ਦੇ ਇਕ
ਸ਼ਰਦਾਲੂ ਨੇ ਦੱਸਿਆ," ਫਲਾਣੇ ਸੰਤ ਬ੍ਰਹਿਮ ਗਿਆਨੀ ਹਨ। ਤੂੰ ਵੀ ਦਿਵਾਨ ਸੁਣਨ ਲਈ ਆ ਜਾਈ। ਉਸ ਨੂੰ
ਦੇਖ ਕੇ ਹੀ ਜੀਵਨ ਸੁਧਰ ਜਾਂਦਾ ਹੈ। ਸੁਣ ਕੇ ਮਨ ਸ਼ਾਂਤ ਹੋ ਜਾਂਦਾ ਹੈ। ਮਨ ਦੀਆਂ ਬੁਜਦਾ ਹੈ। ਤੂੰ
ਜਰੂਰ ਆ ਜਾਵੀ।" ਮੈਂ ਸਮਝ ਗਈ ਕਿਸ ਦੀ ਗੱਲ ਕਰਦੀ ਹੈ। ਉਸ ਦਿਲ ਦੀਆਂ ਬੁਜਣ ਵਾਲੇ ਨੂੰ ਜਦੋਂ ਉਹ
ਕੈਲਗਰੀ ਆਇਆ ਸੀ। ਸਵੇਰੇ ਚਾਰ ਵੱਜੇ ਸਾਡੇ ਲੋਕਲ ਗੁਰਦੁਆਰੇ ਸਾਹਿਬ ਉਸ ਨੇ ਵਾਹਿਗੁਰੂ ਦਾ ਸਿਮਰਨ
ਕਰਨਾਂ ਸੀ। ਫੈਡਰੇਸ਼ਨ ਦੇ ਪੰਜ ਕੁ ਮੁੰਡਿਆ ਨੇ ਧੱਕੇ ਮਾਰ ਕੇ ਗੁਰਦੁਆਰੇ ਸਾਹਿਬ ਵਿੱਚੋਂ ਬਾਹਰ ਕਰ
ਦਿੱਤਾ ਸੀ। ਦਿਲ ਦੀਆਂ ਬੁਜਣ ਵਾਲੇ ਨੂੰ, ਉਸ ਸੰਤ ਨੂੰ ਆਪਣੇ ਆਪ ਬਾਰੇ ਬੁਜਣ ਦੀ ਸਮਰਥਾ ਦਾ ਪਤਾ
ਗਿਆਨ ਨਹੀਂ ਸੀ। ਕੀ ਹੋਣ ਵਾਲਾਂ ਹੈ। ਹੈਰਾਨੀ ਹੁੰਦੀ ਹੈ। ਕੁੱਟਣ ਵਾਲੇ ਇਹ ਲੀਡਰ, ਆਪਣੀਆਂ ਘਰ
ਵਾਲੀਆਂ ਨੂੰ ਕੁੱਟ ਕੇ ਜਬਾੜੇ ਭੰਨ ਕੇ, ਚਾਕੂ ਮਾਰ ਕੇ ਕੌਮੇ ਵਿਚ ਹਸਪਤਾਲ ਪਾ ਚੁੱਕੇ ਹਨ। ਹਰ
ਸਿਖਲਾਈ ਘਰ ਵਿਚੋਂ ਹੀ ਟਰੇਨਿੰਗ ਮਿਲਦੀ ਹੈ। ਉਹੀ ਕੁੱਝ ਪਬਲਿਕ ਨਾਲ ਕਰਨਾਂ ਹੁੰਦਾ ਹੈ। ਹਾਂ ਸੱਚ
ਮੈਨੂੰ ਉਸ  ਸ਼ਰਦਾਲੂ ਨੇ ਕਿਹਾ," ਕਿਵੇ ਤੂੰ ਸੰਤ ਬ੍ਰਹਿਮ ਗਿਆਨੀ ਜੀ ਨੂੰ ਪਛਾਣੇਗੀ? ਮੈਂ ਹੀ ਦੱਸ
ਦਿੰਦੀ ਹਾਂ। ਉਸ ਬਾਬਾ ਜੀ ਦੇ ਹੱਥ ਵਿਚ ਫੁੱਲ ਹੋਵੇਗਾ। ਮਾਹਾਰਾਜ ਨੂੰ ਹਰ ਰੋਜ਼ ਜਿੰਨੀ ਵਾਰ ਵੀ
ਮੱਥਾਂ ਟੇਕਦੇ ਹਨ। ਫੁੱਲ ਰੱਖ ਦਿੰਦੇ ਹਨ।" ਮੈਂ ਕਿਹਾ।" ਇਸ ਬਾਬੇ ਨੂੰ ਮੈਂ ਦੇਖਿਆ ਹੈ। ਇਸ ਨੂੰ
ਧੱਕੇ ਪੈਂਦੇ ਵੀ ਕੈਲਗਰੀ ਵਿੱਚ ਦੇਖੇ ਹਨ। ਹੁਣ ਫਿਰ ਮੈਨੂੰ ਲਿਖਣ ਲਈ ਹੋਰ ਵੀ ਬਹੁਤ ਕੁੱਝ ਚਾਹੀਦਾ
ਹੈ। ਮੈਂ ਜਰੂਰ ਆਵਾਂਗੀ।" ਮੈਂ ਪਿੰਡ ਗਈ ਹੋਈ ਸੀ। ਮੈਂ ਉਥੇ ਚਲੀ ਗਈ। ਅੱਧਾ ਕਨੇਡਾ ਉਥੇ ਪਹੁੰਚਿਆ
ਹੋਇਆ ਸੀ। ਬਾਬਾ ਜੀ ਦੇ ਹੱਥਾਂ ਵਿੱਚ ਫੁੱਲ ਸੀ। ਫੁੱਲਾਂ ਨੂੰ ਵੀ ਹਰ ਰੋਜ਼ ਤੋੜਦੇ, ਤੋੜਵਾਉਂਦੇ
ਹੋਣੇ ਹਨ। ਇਸ ਬਾਬੇ ਨੂੰ ਪੁੱਛਿਆ ਜਾਵੇ," ਕੀ ਤੇਰਾ ਬ੍ਰਹਿਮ ਗਿਆਨ ਹੱਤਿਆ ਸਿਖਾਉਂਦਾ ਹੈ? ਕੀ
ਫੁੱਲਾਂ ਵਿੱਚ ਜਾਨ ਨਹੀਂ ਹੁੰਦੀ? ਕੀ ਫੁੱਲ ਹੋਰ ਜਿਉਣਾਂ ਨਹੀਂ ਚਾਹੁੰਦੇ? ਫੁੱਲਾਂ ਦੀ ਤਾਂ
ਪਹਿਲਾਂ ਹੀ ਜਿੰਦਗੀ ਥੋੜੀ ਹੁੰਦੀ ਹੈ। ਫੁੱਲ ਮਨ ਨੂੰ ਖੁਸ਼ੀ ਦੇਣ ਲਈ ਹਨ। ਬਈ ਅਸੀਂ ਵੀ ਫੁੱਲਾਂ
ਵਾਂਗ ਹੀ ਖਿੜੇ ਰਹੀਏ ਨਾਂ ਕੇ ਤੋੜ ਮਰੜ ਕੇ ਪੈਰਾਂ ਥੱਲੇ ਲਤਾੜ ਦੇਈਏ। ਮੰਦਰਾਂ ਗੁਰਦੁਆਰਿਆਂ
ਸਾਹਿਬ ਵਿੱਚ ਫੁੱਲਾਂ ਦੀ ਵਰਖਾ ਕਰਦੇ ਹਨ। ਕਿੰਨੀ ਕੁ ਦੇਰ ਤੱਕ ਗੁਰੂ ਅੱਗੇ ਪਏ ਰਹਿਣਗੇ। ਅੰਤ ਨੂੰ
ਪੈਰਾਂ ਥੱਲੇ ਮਿੱਦੇ ਹੀ ਜਾਣੇ ਹਨ। ਮੀਟ ਆਂਡਾਂ ਨਾਂ ਖਾਵੋਂ ਦੀ ਦੁਹਾਈ ਸਾਰੇ ਗਿਆਨੀ ਦੇਈ ਜਾਂਦੇ
ਹਨ। ਮੈਨੂੰ ਸ਼ੱਕ ਪੱਕਾ ਹੈ। ਹਜ਼ੂਰ ਸਾਹਿਬ ਦੇ ਸਿੱਖਾਂ ਤੇ ਨਹਿੰਗਾਂ ਵਾਂਗ ਜੇ ਸ਼ਰੇਆਮ ਨਹੀਂ ਤਾਂ
ਲੁੱਕ ਛੁੱਪ ਕੇ, ਦੁਹਾਈ ਪੋਣ ਵਾਲੇ,  ਚੋਰੀ ਮੀਟ ਆਂਡਾਂ ਜਰੂਰ ਖਾਂਦੇ ਹੋਣਗੇ। ਸਬਜ਼ੀਆਂ, ਸਾਗ,
ਗੰਨੇ, ਦਾਲਾਂ, ਆਟੇ, ਦਹੀਂ, ਦੁੱਧ ਵਿੱਚ ਮੀਟ ਜੀਵ ਤਾਂ ਅੱਖਾਂ ਮੀਚ ਕੇ ਖਾ ਹੀ ਜਾਂਦੇ ਹਨ। ਔਰਤ,
ਮਰਦ, ਬੱਚੇ ਵੀ ਮੀਟ ਹੀ ਹਨ। ਕੀ ਗਿਆਨੀ ਇਸ ਤੋਂ ਵੀ ਪ੍ਰਹੇਜ਼ ਕਰਦੇ ਹਨ?
ਇਸ ਬ੍ਰਹਿਮ ਗਿਆਨੀ ਜੀ
ਦਾ ਤਾਜ ਮਹਿਲ ਵਰਗਾ ਆਪਣੇ ਪਿੰਡ ਸਥਾਂਨ ਹੈ। ਆਪਣੇ ਵੱਡੇ ਬਾਬੇ ਦਾ ਸਥਾਂਨ ਅਜੇ ਬਣਾਉਣਾਂ ਸ਼ੁਰੂ
ਕਰਨਾਂ ਹੈ। ਤਾਂਹੀਂ ਦਿਵਾਨ ਪਿੰਡੋਂ ਬਾਹਰ ਖੇਤ ਵਿੱਚ ਸੀ। ਦਿਵਾਨ ਸ਼ੁਰੂ ਹੋ ਗਿਆ। ਬਾਬਾ ਜੀ ਦਸ
ਮਿੰਟ ਚੁਪ ਰਹੇ। ਲੋਕੀਂ ਕੰਨ ਖੜ੍ਹੇ ਕਰੀ ਬੈਠੇ ਸਨ। ਬ੍ਰਹਿਮ ਗਿਆਨੀ ਜੀ ਦੀ ਅਵਾਜ਼ ਕੰਨਾਂ ਤੱਕ
ਪਹੁੰਚ ਨਹੀਂ ਰਹੀ ਸੀ। ਉਸ ਨੇ ਬਹੁਤ ਹੋਲੀ ਸੁਰ ਵਿੱਚ ਕਹਿੱਣਾਂ ਸ਼ਰੂ ਕੀਤਾ।" ਆਪਾਂ ਭਾਗਾ ਵਾਲੇ
ਹਾਂ। ਵੱਡੇ ਬਾਬਾ ਜੀ ਬ੍ਰਹਿਮ ਗਿਆਨੀ ਜੀ ਦੀ ਬਰਸੀ ਮਨਾਂ ਰਹੇ ਹਾਂ। ਇਸ ਸਥਾਂਨ ਨੂੰ ਤੁਸੀਂ ਹੀ
ਮਾਇਆ ਦੇ ਕੇ ਹੋਰ ਵੱਡਾ ਉਚਾ ਬਣਾਉਣਾਂ ਹੈ। ਤੁਹਾਨੂੰ ਰੱਬ ਨੇ ਬਹੁਤ ਕੁੱਝ ਦਿੱਤਾ ਹੈ। ਦਾਨ ਦੇਣ
ਨਾਲ ਹੋਰ ਬਹੁਤ ਕਈ ਗੁਣਾਂ ਫ਼ਲ ਮਿਲਦਾ ਹੈ। ਤਾਂਹੀਂ ਬਰਸੀ ਮਨਾਂ ਰਹੇ ਹਾਂ। ਸਾਡੇ ਨਾਲ ਤੁਸੀਂ ਬਹੁਤ
ਪਿਆਰ ਕਰਦੇ ਹੋ। ਅਸੀਂ ਵੀ ਬਹੁਤ ਪਿਆਰ ਕਰਦੇ ਹਾਂ। ਦੂਰੋਂ ਨੇੜਿਉ ਸੰਗਤ ਆਈ ਹੈ। ਇਸ ਮਿਲਣੀ ਉਤੇ
ਇੱਕ ਦੂਜੇ ਨੂੰ ਵਧਾਂਈਆਂ ਦੇਵੋਂ।" ਜਿਉਂ ਸਾਰੇ ਜ਼ੋਰ ਜ਼ੋਰ ਸ਼ੋਰ ਨਾਲ ਵਧਾਂਈਆਂ, ਵਧਾਂਈਆਂ ਕਰਨ
ਲੱਗੇ। ਲੋਕਾਂ ਦੇ ਸਾਹ ਚੜ੍ਹ ਗਏ, ਹੱਥੂ ਆਉਣ ਲੱਗੇ, ਬਹੁਤੇ ਭੂਤਾਂ ਵਾਲਿਆਂ ਦੇ ਪਖੰਡ ਵਾਂਗ ਕੂਕਾਂ
ਮਾਰਨ ਲੱਗੇ, ਬਹੁਤੇ ਸੈਕਸੀ ਸਿਸਕੀਆਂ ਲੈਣ ਲੱਗੇ, ਕਈ ਉਚੀ-ਉਚੀ ਰੋਣ ਲੱਗ ਗਏ। ਲੋਕਾਂ ਦੇ ਨੱਕ ਵਗਣ
ਲੱਗੇ। ਕਾਂਵਾਂ ਰੋਲੀ ਪੈ ਗਈ। ਲੋਕੀ ਦੁਹਾਂਈਆ ਬੋੜੀਆਂ ਪੌਣ ਲੱਗ ਗਏ। ਉਦੋਂ ਹੀ ਵਿੱਚੇ ਵਾਹਿਗੁਰੂ
ਦਾ ਜਾਪ ਸੁਰੂ ਕਰਾ ਦਿੱਤਾ। ਼ਸੰਗਤ ਦੀ ਹਾਲਤ ਉਥੇ ਜੋ ਦੇਖਣ ਵਾਲੀ ਸੀ। ਲੋਕੀ ਬੌਦਲ ਗਏ। ਸੇਵਾਦਾਰ
ਸੁਰਤ ਵਿੱਚ ਲਿਉਣ ਲਈ। ਪਾਣੀ ਪਿਲਾਉਂਦੇ ਫਿਰਦੇ ਸਨ। ਮੈਨੂੰ ਬੜੀ ਸ਼ਰਮ ਆਈ। ਮੈਂ ਰੱਬ ਦਾ ਸ਼ੁਕਰ
ਕੀਤਾ। ਜੋ ਮੈਨੂੰ ਉਥੇ ਲੈ ਕੇ ਗਏ ਸੀ। ਮੇਰਾ ਪਤੀ, ਭਰਾ, ਬੇਟਾ ਬਾਹਰ ਗੱਡੀ ਵਿੱਚ ਹੀ ਬੈਠੇ ਸਨ।
ਸ੍ਰੀ ਗੁਰੂ ਗ੍ਰੰਥਿ ਸਾਹਬਿ ਦੀ ਬਾਣੀ ਸੁਖਮਣੀ ਵਿੱਚ ਪੰਨਾਂ 263 ਉਤੇ ਲਿਖਿਆ ਗਿਆ ਹੈ।
ਪ੍ਰਭ
ਕਾ ਸਿਮਰਨੁ ਸਭ ਤੇ ਊਚਾ ॥ ਪ੍ਰਭ ਕੈ ਸਿਮਰਨਿ ਉਧਰੇ ਮੂਚਾ ॥ ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ ॥
ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ ॥ ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ ॥ ਪ੍ਰਭ ਕੈ ਸਿਮਰਨਿ
ਪੂਰਨ ਆਸਾ ॥ ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ॥ ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ॥ ਪ੍ਰਭ ਜੀ
ਬਸਹਿ ਸਾਧ ਕੀ ਰਸਨਾ ॥ ਨਾਨਕ ਜਨ ਕਾ ਦਾਸਨਿ ਦਸਨਾ ॥੪॥ ਪ੍ਰਭ ਕਉ ਸਿਮਰਹਿ ਸੇ ਧਨਵੰਤੇ ॥ ਪ੍ਰਭ ਕਉ
ਸਿਮਰਹਿ ਸੇ ਪਤਿਵੰਤੇ ॥ ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ॥ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ॥
ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ॥ ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ॥ ਪ੍ਰਭ ਕਉ ਸਿਮਰਹਿ ਸੇ
ਸੁਖਵਾਸੀ ॥ ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ ॥ ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ॥ ਨਾਨਕ ਜਨ ਕੀ
ਮੰਗੈ ਰਵਾਲਾ ॥੫॥ {ਪੰਨਾ 263}
ਕੀ ਇਹ ਲੱਛਣ ਬ੍ਰਹਿਮ ਗਿਆਨੀ ਦੇ ਹਨ? ਸ੍ਰੀ ਗੁਰੂ ਗ੍ਰੰਥਿ
ਸਾਹਬਿ ਦੀ ਬਾਣੀ ਦੀ ਉਥੇ ਕੋਈ ਗੱਲ ਨਹੀਂ ਹੋਈ। ਦਿਵਾਨ ਪਿਛੋਂ ਸਾਰੀ ਸੰਗਤ ਬਾਬਾ ਜੀ ਬਾਬਾ ਜੀ
ਕਰਦੇ ਦਗੜ ਦਗੜ ਉਸ ਦੇ ਪਿਛੇ ਗੱਡੀ ਤੱਕ ਛੱਡਣ ਗਏ। ਪੰਜਵੇਂ ਪਾਤਸ਼ਾਹ ਸੁਖਮਨੀ ਵਿੱਚ ਲਿਖ ਰਹੇ
ਹਨ।
ਬ੍ਰਹਮ ਗਿਆਨੀ ਸਦਾ ਨਿਰਲੇਪ ॥ ਜੈਸੇ ਜਲ ਮਹਿ ਕਮਲ ਅਲੇਪ ॥ ਬ੍ਰਹਮ ਗਿਆਨੀ ਸਦਾ ਨਿਰਦੋਖ ॥
ਜੈਸੇ ਸੂਰੁ ਸਰਬ ਕਉ ਸੋਖ ॥ ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ ॥ ਜੈਸੇ ਰਾਜ ਰੰਕ ਕਉ ਲਾਗੈ ਤੁਲਿ
ਪਵਾਨ ॥ ਬ੍ਰਹਮ ਗਿਆਨੀ ਕੈ ਧੀਰਜੁ ਏਕ ॥ ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ ॥ ਬ੍ਰਹਮ ਗਿਆਨੀ
ਕਾ ਇਹੈ ਗੁਨਾਉ ॥ ਨਾਨਕ ਜਿਉ ਪਾਵਕ ਕਾ ਸਹਜ ਸੁਭਾਉ ॥੧॥ {ਪੰਨਾ 272} ਬ੍ਰਹਮ ਗਿਆਨੀ ਸਭ ਸ੍ਰਿਸਟਿ
ਕਾ ਕਰਤਾ ॥ ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥ ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ ॥
ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥ ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥ ਬ੍ਰਹਮ ਗਿਆਨੀ ਕਾ ਸਭ
ਊਪਰਿ ਹਾਥੁ ॥ ਬ੍ਰਹਮ ਗਿਆਨੀ ਕਾ ਸਗਲ ਅਕਾਰੁ ॥ ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥ ਬ੍ਰਹਮ ਗਿਆਨੀ ਕੀ
ਸੋਭਾ ਬ੍ਰਹਮ ਗਿਆਨੀ ਬਨੀ ॥ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ॥੮॥੮॥
ਇੱਕ ਹੋਰ ਨਗਰ ਕੀਰਤਨ
ਪਿਛੋਂ ਜਲੰਧਰ ਦਾ ਕਥਾਂ ਕਰਨ ਬੈਠ ਗਿਆ ਕਹਿੱਣ ਲੱਗਾ," ਜਿਵੇ ਡੰਗਰ ਦੇ ਗਲ ਵਿੱਚ ਡੈਹਾ ਪਾਇਆ
ਹੁੰਦਾ ਹੈ। ਸ੍ਰੀ ਸਾਹਿਬ ਨੂੰ ਗੂਰੂ ਗੋਬਿੰਦ ਸਿੰਘ ਜੀ ਨੇ ਸਿੱਖ ਦੇ ਗੱਲ ਵਿਚ ਇਸ ਤਰਾਂ ਪਾਇਆ
ਹੈ।" ਡੈਹਾ ਹੁੰਦਾ ਹੈ, ਡੰਗਰ ਦੇ ਗਲ਼ ਵਿੱਚ ਰੱਸਾ ਬੰਨ ਕੇ ਦੋਂਨੇ ਲੱਤਾਂ ਵਿਚਕਾਰ ਲੱਕੜ ਦਾ ਲੰਬਾ
ਡੰਡਾ ਪੰਜ ਕੁ ਫੁਟ ਦਾ ਪਾਇਆ ਹੁੰਦਾ ਹੈ। ਉਹ ਡ਼ੰਡਾ ਇਸ ਤਰਾਂ ਰੱਸੀ ਨਾਲ ਕੱਸਿਆ ਜਾਂਦਾ ਹੈ। ਜਦੋਂ
ਡੰਗਰ ਭੱਜਣ ਦੀ ਕੋਸ਼ਸ਼ ਕਰਦਾ ਹੈ। ਦੋਂਨੇ ਲੱਤਾਂ ਉਤੇ ਸੱਟ ਲੱਗਣ ਲਾਲ ਹੌਲੀ ਚਾਲ ਚਲਦਾ ਹੈ। ਡੈਹਾ
ਇੱਕ ਪੱਛੂ ਕੱਲੇ ਨੂੰ ਕੰਟਰੋਲ ਕਰਨ ਲਈ ਹੈ। ਜਦੋ ਕਿ ਸ੍ਰੀ ਸਾਹਿਬ ਡੈਹਾ ਨਹੀਂ ਹੈ। ਆਤਮ ਤੇ ਗਰੀਬ
ਮੁਜ਼ਲੂਮਾਂ ਦੀ ਰੱਖਿਆ ਲਈ ਹੱਥਿਆਰ ਹੈ। ਨਾਂ ਕਿ ਪਹਿਨੇ ਕੱਪੜਿਆਂ ਦੇ ਉਤੋਂ ਦੀ ਗੱਲ ਵਿੱਚ ਲਟਕਾਉਣ
ਤੇ ਲੋਕ ਦਿਖਾਵਾਂ ਕਰਨ ਲਈ ਹੈ। ਬਹੁਤੇ ਲੋਕੀਂ ਪਹਿਲਾਂ ਹੀ ਸ੍ਰੀ ਸਾਹਿਬ ਇਹੀ ਕਹਿੰਦੇ ਹਨ। ਕਿਉਂਕਿ
ਲੋਕ ਦਿਖਾਵਾਂ ਜ਼ਿਆਦਾ ਕਰ ਰਹੇ ਹਾਂ। ਸਟੇਜ ਉਤੇ ਕਥਾ ਵਾਚਕ ਬਾਣੀ ਦਾ ਪ੍ਰਚਾਰ ਕਰਨ ਦੀ ਥਾਂ ਫਿਰ
ਐਸੀਆਂ ਰਾਧਾਂ ਕ੍ਰਿਸ਼ਨ ਦੀਆਂ ਪ੍ਰੇਮ ਕਹਾਣੀਆਂ ਸੁਣਾ ਰਿਹਾ ਸੀ। ਇਹ ਸੰਗਤ ਵਿੱਚ ਕਿਹੋਂ ਜਿਹੀ ਸ਼ਕਤੀ
ਭਰ ਰਹੇ ਹਨ।
ਇੱਕ ਹੋਰ ਬ੍ਰਹਿਮ ਗਿਆਨੀ ਜੀ ਕਥਾ ਵਾਚਕ ਕਥਾਂ ਕਰ ਰਿਹਾ ਸੀ," ਪੰਡਤ ਜਿਨਊ
ਪਾਉਂਦਾ ਹੈ। ਸਭ ਪਖੰਡ ਹੈ। ਇਸ ਨੂੰ ਮੈਲ ਲੱਗ ਜਾਂਦੀ ਹੈ। ਮੁਰਦੇ ਦੇ ਨਾਲ ਹੀ ਜਲ ਜਾਂਦਾ ਹੈ।
ਟੁੱਟ ਜਾਂਦਾ ਹੈ। " ਭਾਵੇ ਮੈਂ ਆਪ ਅੰਮ੍ਰਿਤਧਾਰੀ ਹਾਂ। ਮੇਰੇ ਦਿਮਾਗ ਵਿੱਚ ਫੁਰਨਾ ਉਠਿਆ, ਮੈਂ
ਕਥਾਂ ਪਿਛੋਂ ਉਸ ਕੋਲ ਗਈ, ਉਸ ਨੂੰ ਪੁੱਛਿਆ," ਤੂੰ ਆਪਣੇ ਆਪ ਨੂੰ ਆਪੇ ਆਪਣੇ ਨਾਂਮ ਨਾਲ ਬ੍ਰਹਿਮ
ਗਿਆਨੀ ਜੋੜ ਲਿਆ ਹੈ। ਮੈਂ ਅੱਜ ਤੱਕ ਬ੍ਰਹਿਮ ਗਿਆਨੀ ਦੇਖਿਆ ਨਹੀਂ ਹੈ। ਤੇਰੇ ਵਿੱਚ ਵੀ ਕੋਈ
ਖਾਸੀਅਤ ਨਹੀਂ ਦਿਸ ਰਹੀ। ਜੋ ਬ੍ਰਹਿਮ ਗਿਆਨੀ ਹੁੰਦਾ ਹੈ, ਦੂਜੇ ਦੇ ਧਰਮ ਨੂੰ ਮੰਦਾ ਨਹੀਂ ਕਹਿੰਦਾ,
ਪੰਡਤ ਬ੍ਰਹਮਣ ਦੇ ਜਾਤ-ਪਾਤ ਦੀਆਂ ਸੰਗਤ ਵਿੱਚ ਪੁਠੀਆਂ ਬਾਤਾਂ ਕਹਾਣੀਆਂ ਨਹੀਂ ਸੁਣਾਉਂਦਾ। ਮੈਨੂੰ
ਦਸ ਕੀ ਤੇਰੀ ਸ੍ਰੀ ਸਾਹਿਬ ਤੇ ਤੇਰੇ ਗਾਤਰੇ ਨੂੰ ਮੈਲ ਨਹੀਂ ਲੱਗਦੀ? ਕੀ ਕਦੇ ਤੇਰੀ ਸ੍ਰੀ ਸਾਹਿਬ
ਤੇ ਤੇਰੇ ਗਾਤਰਾ ਟੁੱਟੇ ਭੱਜਦੇ ਨਹੀਂ ਹਨ? ਕੀ ਤੈਨੂੰ ਨਵਾਂ ਬਦਲ ਕੇ ਨਹੀਂ ਪਾਉਣਾਂ ਪੈਂਦਾ? ਕੀ
ਤੂੰ ਸ੍ਰੀ ਸਾਹਿਬ ਕਿਰਪਾਨ ਨਾਲ ਲੈ ਕੇ ਮਰਨਾ ਹੈ? ਕਿਉਂ ਆਪਣੇ ਆਪ ਨੂੰ ਆਮ ਲੋਕਾਂ ਨਾਲੋਂ ਵਧਾਂ
ਚੜ੍ਹਾਂ ਕਿ ਫੁਕਰੀਆਂ ਮਾਰ ਕੇ ਨੋਟ ਇੱਕਠੇ ਕਰ ਰਿਹਾ ਹੈ। ਤੇਰਾ ਮਕਸਦ ਪੈਸੇ ਇੱਕਠੇ ਕਰਨ ਦਾ ਹੀ
ਹੈ।" ਉਹ ਕਹਿੰਦਾ," ਮੈਂ ਜ਼ਨਾਨੀ ਦੇ ਮੂੰਹ ਨਹੀਂ ਲੱਗਦਾ।" ਪੈਸਿਆਂ ਵਾਲੀ ਜੇਬ ਨੂੰ ਸੰਭਾਦਾ ਲੰਗਰ
ਹਾਲ ਵਿੱਚ ਵੱੜ ਗਿਆ।

Comments

Popular Posts