ਬਿਆਨਬਾਜ਼ੀਆਂ ਛੱਡ ਕੇ ਇੱਕ ਮੁੱਠ ਹੋਈਏ।

<> <>
 - ਸਤਵਿੰਦਰ ਕੌਰ ਸੱਤੀ ਕੈਲਗਰੀ.
ਸਾਨੂੰ ਆਦਤ ਹੀ ਹੈ। ਜਦੋਂ ਕੋਈ ਪ੍ਰਪਤੀ ਕਰਨੀ ਹੈ। ਪਹਿਲਾਂ ਆਪਸ ਵਿੱਚ ਬੋਲ-ਕਬੋਲ ਹੁੰਦੇ ਹਾਂ, ਸ਼ਇਦ ਤਾਂ ਹੀਂ ਹਰ ਰੋਜ਼ ਕਿਨੀ ਵਾਰੀ ਅਰਦਾਸ ਵਿਚ ਮੰਗ ਕਰਦੇ ਹਾਂ। ਖੁਵਾਰ ਹੋਇ ਸਭਿ ਮਿਲੈਂਗੇ, ਬੱਚੇ ਸ਼ਰਨ ਜੋ ਹੋਇ। ਇਹ ਪੰਗਤੀ ਬਣਾਈ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ। ਬਹੁਤ ਵਡੇ ਬੁਧੀ ਜੀਵੀਆਂ ਵਲੋਂ ਬਹਾਦਰੀ ਦੇ ਸ਼ਬਦ ਉਚਾਰੇ ਗਏ ਹਨ। ਗਿਆਨੀ ਹੇਕਾਂ ਲਾ ਕੇ ਅਣਗਿਣਤ ਬਾਰ ਦਹਰਾਉਂਦੇ ਹਨ। ਖੁਆਰ ਜਰੂਰੀ ਹੋਣਾਂ ਹੈ। ਪਹਿਲਾ ਹੀ ਸਮਝੀ ਨਾਲ ਚਲਿਆ ਜਾਵੇ। ਮਿਲ ਕੇ ਪਿਆਰ ਨਾਲ ਰਿਹਾ ਜਾਵੇ। ਸਬਦ ਬੀਚਾਰ ਨਿਮਰਤਾ ਨਾਲ ਕੀਤੀ ਜਾਵੇ। ਨਾਂ ਕੇ ਇੱਕ ਦੂਜੇ ਨੂੰ ਨੀਚਾ ਦਿਖਾ ਕੇ, ਆਪਣੇ ਆਪ ਨੂੰ ਸਭ ਤੋਂ ਉਪਰ ਉਠਣ ਦੀ ਕੋਸ਼ਸ਼ ਕੀਤੀ ਜਾਵੇ। ਪ੍ਰੋ। ਦਵਿੰਦਰਪਾਲ ਸਿੰਘ ਭੁੱਲਰ ਨੂੰ ਬਚਾਈਏ। ਬਿਆਨਬਾਜ਼ੀਆਂ ਛੱਡ ਕੇ ਇੱਕ ਮੁੱਠ ਹੋਈਏ। ਜ਼ਬਾਨ ਦੀ ਬਜਾਏ ਬੁੱਧੀ ਤੋਂ ਕੰਮ ਲਈਏ। ਸਾਰੇ ਇੱਕ ਦੂਜੇ ਤੋਂ ਵੱਧ ਬੁੱਧੀ ਜੀਵੀ ਹਨ।

 ਅਗਰ ਇਸ ਦੀ ਮਦੱਦ ਕਰਨੀ ਹੈ। ਅੱਗਾ ਪਿਛਾ ਨਹੀ ਝਾਂਕੀ ਦਾ, ਸਗੋਂ ਪੈਸਾ ਸਮਾਂ ਲਾ ਕੇ ਮਦੱਦ ਲਈ ਜੁਟ ਜਾਈਏ। ਬਿਆਨਬਾਜ਼ੀਆਂ ਵਾਲੇ ਵੀ ਜ਼ੋਰ ਲਾ ਲੈਣ, ਜੋ ਜਿਨੇ ਜੋਗਾ ਹੈ। ਹੱਥ ਪੈਰ ਮਾਰੀਏ। ਬਿਆਨਬਾਜ਼ੀਆਂ ਇੱਕ ਦੂਜੇ ਉਤੇ ਕਸਣ ਦੀ ਬਜਾਏ, ਸਰਕਾਰ ਤੋਂ ਜੁਆਬ ਮੰਗਿਆ ਜਾਵੇ। ਬਈ ਪ੍ਰੋ। ਦਵਿੰਦਰਪਾਲ ਸਿੰਘ ਭੁੱਲਰ ਨੂੰ ਪਹਿਲਾਂ ਕਿਉਂ 17 ਸਾਲਾਂ ਦੀ ਸਜ਼ਾ ਭੁਗਤਣ ਦਿੱਤੀ ਗਈ। ਇਹ ਸਜ਼ਾ ਤਿੰਨ ਬੰਦਿਆਂ ਜਿੰਨੀ ਹੈ। ਜੋ ਕਤਲ ਕਰਦੇ ਹਨ। ਉਸ ਨੂੰ ਸੱਤ ਸਾਲ ਜੇਲ ਹੁੰਦੀ ਹੈ। ਹੋਰ ਵੀ ਸਿੱਖ ਜੇਲਾਂ ਵਿੱਚ ਇਸ ਤੋਂ ਵੀ ਲੰਬੀ ਸਜ਼ਾ ਭੁਗਤ ਰਹੇ ਹਨ। ਕਈਆ ਦੇ ਵਾਰਸ ਨਹੀਂ ਹਨ। ਜਿੰਨਾਂ ਦੇ ਪਰਵਾਰ ਹਨ। ਉਨਾਂ ਦੀ ਵੀ ਕਿਹੜਾ ਕੋਈ ਸੁਣਦਾ ਹੈ। ਬਹੁਤੇ ਹਦਕ ਦੇ ਮਾਰੇ ਦੱਸ ਹੀ ਨਹੀਂ ਰਹੇ। ਬਈ ਉਨਾਂ ਦਾ ਕੋਈ ਜੇਲ ਭੁਗਤ ਰਿਹਾ ਹੈ। ਦੂਜੇ ਨੂੰ ਸੁਣਨਾ ਹੈ ਵੀ ਔਖਾ, ਸਭ ਆਪੋਂ ਆਪਣੀ ਬੋਲੀ ਬੋਲਦੇ ਹਨ। ਕਾਵਾਂ-ਰੌਲੀ ਪਾ ਕੇ ਬੈਠ ਜਾਂਦੇ ਹਨ। ਸਭ ਅਗਲੀਆਂ ਪਿਛਲੀਆਂ ਗੱਲਾਂ ਰੇਡੀਓ, ਅਖ਼ਬਾਰਾਂ, ਵੈਬਸਈਡ ਉਤੇ ਲਗਾ ਦਿੰਦੇ ਹਨ। ਉਸ ਵਿੱਚ ਕੰਮ ਦੀ ਗੱਲ ਤਾ ਕੋਈ ਹੁੰਦੀ ਨਹੀਂ ਸਗੋਂ ਅਸਲੀ ਰਾਸਤੇ ਤੋਂ ਭੱਟਕਾਉਣ ਦਾ ਹੀ ਯਤਨ ਹੁੰਦਾ ਹੈ। ਬਿਆਨਬਾਜ਼ੀਆਂ ਕਰਨ ਵਾਲੇ ਆਪਣੀ ਬਾਜੀ ਮਾਰ ਜਾਂਦੇ ਹਨ। ਗੱਲ ਕੀ ਕੰਮ ਸਿਰੇ ਨਹੀਂ ਚੜਦਾ। ਇਸ ਲਈ ਦੋਗਲ਼ੀ ਨੀਤੀ ਵਾਲਿਆ ਤੋਂ ਬੱਚੀਏ, ਇੱਕ ਦੋ ਵਾਰ ਧੋਖਾ ਖਾਦਾ ਜਾਂ ਸਕਦਾ ਹੈ। ਫਿਰ ਸਾਨੂੰ ਸਮਝਣਾਂ ਚਾਹੀਦਾ ਹੈ। ਪ੍ਰੋ। ਦਵਿੰਦਰਪਾਲ ਸਿੰਘ ਭੁੱਲਰ ਨੂੰ ਫ਼ਾਂਸੀ ਦੀ ਸਜਝਾਂ ਤੋਂ ਬਚਾ ਲਈਏ। ਉਸ ਨੂੰ ਤੇ ਐਸੇ ਹੋਰਾਂ ਲੋਕਾਂ ਨੂੰ ਜੋਂ ਸਿੱਖ ਤੇ ਗੈਰ ਸਿੱਖ ਹਨ। ਸਭ ਨੂੰ  ਜੇਲ ਵਿਚੋਂ ਕੱਢਣ ਦਾ ਵੀ ਯਤਨ ਕਰੀਏ। ਬਹੁਤ ਸਾਲ ਜੇਲ ਵਿੱਚ ਬੀਤਾ ਲਏ ਹਨ।

Comments

Popular Posts