ਕੈਲਗਰੀ ਕਾਨਫ਼ਰੰਸ ਵਿੱਚ ਮਹਿਮਾਨ

ਕੈਲਗਰੀ ਕਾਨਫ਼ਰੰਸ ਵਿੱਚ ਰੂਹ
-ਬਰੂਹ ਹੋਏ ਮਹਿਮਾਨ
ਸਤਵਿੰਦਰ ਕੌਰ ਸੱਤੀ (ਕੈਲਗਰੀ)-
satwinder_7@hotmail.com
ਕੈਲਗਰੀ ਕਨੇਡਾ ਸਾਫ਼ ਸੁਥਰਾਂ ਸ਼ਹਿਰ ਹੈ। ਭਾਵੇਂ ਕੈਲਗਰੀ ਵਿੱਚ ਬਹੁਤ ਸਾਰੇ ਲੇਖਕ
-ਲੇਖਕਾਂ ਹਨ। ਸਾਡੇ ਆਪਣੇ ਸ਼ਹਿਰ ਵਿੱਚ ਹੀ ਬਹੁਤ ਪੇਪਰ ਪਰਚੇ ਮੈਗਜ਼ੀਨ ਨਿਕਲਦੇ ਹਨ। ਕੈਲਗਰੀ ਕਾਨਫ਼ਰੰਸ ਜੂਨ 10, ਜੂਨ 11, 2011  ਨੂੰ ਹੋਈ ਹੈ। ਹੋਰ ਵੀ ਬਾਹਰੋਂ ਵਿਸ਼ਵ ਭਰ ਤੋਂ ਸੰਪਾਦਕ, ਲੇਖਕ, ਲੇਖਕਾਂ ਸ਼ਾਮਲ ਹੋਏ। ਕੈਲਗਰੀ ਕਾਨਫ਼ਰੰਸ ਵਿੱਚ ਰੂਹ-ਬਰੂਹ ਹੋਏ ਮਹਿਮਾਨਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਤਕਰੀਬਨ ਇੰਡੀਆਂ, ਪਾਕਸਤਾਨ, ਦੁਬਈ, ਜਰਮਨੀ, ਵੈਨਕੂਵਰ, ਟਰਾਟੋਂ, ਐਡਮਿੰਟਨ, ਅਮਰੀਕਾ ਤੇ ਹੋਰ ਵੀ ਥਾਵਾਂ ਤੋਂ ਸਾਹਿਤਕ ਪ੍ਰੇਮੀ ਪਹੁੰਚੇ ਹੋਏ ਸਨ। ਜੋ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਦੇ ਹਨ। ਮਾਂ ਬੋਲੀ ਪੰਜਾਬੀ ਦੇ ਦਿਨ ਰਾਤ ਗੀਤ ਲਿਖਦੇ ਗਾਉਂਦੇ ਹਨ। ਸਾਨੂੰ ਮਾਣ ਹੈ। ਅਸੀਂ ਗੁਰੂਆਂ ਦੁਆਰਾ ਚਾਲੂ ਕੀਤੀ ਲੀਪੀ ਦੀ ਵੱਧ ਚੜ੍ਹ ਕੇ ਸੇਵਾ ਕਰ ਰਹੇ ਹਾਂ। ਇਸੇ ਚੀਜ਼ ਦਾ ਬਹੁਤ ਨਸ਼ਾਂ ਹੈ। ਤਾਂਹੀ ਤਾਂ ਆਪੋ-ਆਪਣੇ ਖ਼ਰਚੇ ਉਤੇ ਦੂਰ ਨੇੜੇ ਕਾਨਫ਼ਰੰਸ ਵਿੱਚ ਰੂਹ-ਬਰੂਹ ਹੁੰਦੇ ਹਾਂ। ਸਾਹਿਤ ਨੂੰ ਦਿਲੋਂ ਵੱਧਦਾ-ਫ਼ੈਲਦਾ ਦੇਖਣਾਂ ਚਾਹੁੰਦੇ ਹਾਂ। ਜਿੰਨਾਂ ਨੂੰ ਅਸੀਂ ਸਿਰਫ਼ ਪੰਜਾਬੀ ਦੇ ਪੇਪਰਾਂ, ਮੈਗਜ਼ੀਨਾਂ ਦੇ ਸੰਪਾਦਕ, ਲੇਖਾਂ, ਕਾਵਿਤਾਂਵਾਂ ਦੇ ਲੇਖਕ-ਲੇਖਕਾਂ ਕਰਕੇ ਨਾਂਮਾਂ ਤੋਂ ਜਾਣਦੇ ਸੀ। ਆਮੋਂ-ਸਾਹਮਣੇ ਮਿਲ ਕੇ ਜੋ ਖੁਸ਼ੀ ਦਾ ਅਨੁਭਵ ਹੋਇਆ ਲਿਖ ਨਹੀਂ ਸਕਦੀ। ਲੱਗਦਾ ਸੀ। ਸਭ ਦੇ ਵੀਚਾਰ ਸੁਣ ਕੇ ਬਹੁਤ ਚੰਗਾ ਲੱਗਾ। ਰੱਬੀ ਰੂਹਾਂ ਨੂੰ ਮਿਲ ਰਹੇ ਹਾਂ। ਕੈਲਗਰੀ ਕਾਨਫ਼ਰੰਸ ਲਿਖਾਰੀ ਸੱਜਣਾਂ ਨੇ ਬਹੁਤ ਮੇਹਨਤ ਕਰਕੇ ਸਫ਼ਲਤਾਂ ਹਾਂਸਲ ਕੀਤੀ।

 

ਇਕਬਾਲ ਅਰਪਨ ਜੀ ਲਿਖਾਰੀ ਸਨ। ਅਫਰੀਕਾ ਤੋਂ ਕੈਲਗਰੀ ਆਏ ਸਨ। ਉਮਰ ਵਿੱਚ ਮੇਰੇ ਤੋਂ ਬਹੁਤ ਵੱਡੇ ਸਨ। ਪਰ ਕਈ ਵਾਰੀ ਮੈਂ ਆਪ ਹੈਰਾਨ ਹੋ ਜਾਂਦੀ ਸੀ। ਉਹ ਆਮ ਬੰਦੇ ਨੂੰ ਵੀ ਬਹੁਤ ਸਤਿਕਾਰ ਦਿੰਦੇ ਸਨ। ਮੈਂ ਇਕਬਾਲ ਅਰਪਨ ਜੀ ਕੋਲ ਉਨਾਂ ਦੇ ਟੈਮਪਲ ਵਾਲੇ ਘਰ ਮਿਲੀ ਸੀ। ਮੈਂ ਆਪਣੇ ਲਿਖੇ ਲੇਖਾਂ ਦੀ ਸਲਾਅ ਲੈਣ ਗਈ ਸੀ। ਪਹਿਲੀ ਮਿਲਣੀ ਵਿੱਚ ਹੀ ਆਪਣੇ ਕੋਲੋ ਮੇਰੇ ਹੱਥ ਵਿੱਚ ਥੱਬਾ ਕਿਤਾਬਾਂ ਦਾ ਥਮਾਂ ਦਿੱਤਾ। ਮੈਨੂੰ ਕਹਿੱਣ ਲੱਗੇ
," ਮੈਂ ਚਾਹੁੰਦਾ ਹਾਂਸਤਵਿੰਦਰ ਤੂੰ ਹੋਰ ਲਿਖ, ਤੂੰ ਔਰਤ ਆਪਣੇ ਜਿਸਮ ਤੇ ਹੰਢਾਈ ਹੈ। ਔਰਤਾਂ ਨੂੰ ਨੇੜੇ ਹੋ ਕੇ ਦੇਖਿਆ ਹੈ। ਦਰਦ, ਦੁੱਖ, ਮਸੀਬਤਾਂ ਆਪ ਝੱਲੀਆਂ, ਤੇ ਦੇਖੀਆਂ ਹਨ। ਲੱਗਦਾ ਹੈ, ਤੇਰੇ ਅੰਦਰ ਬਹੁਤ ਕੁੱਝ ਹੈ। ਚੱਕ ਕਲਮ ਵਰਕੇ ਭਰਦੇ। ਚੰਗਾ ਦੇਖ ਕੇ ਸੰਪਾਦਕ ਆਪੇ ਛਾਪਣਗੇ।" ਉਸ ਤੋਂ ਬਾਅਦ ਅਸੀਂ ਹਫ਼ਤੇ ਮਹੀਨੇ ਵਿੱਚ ਇੱਕ ਵਾਰ ਜਰੂਰ ਮਿਲਦੇ। ਮੇਰਾ ਪਹਿਲਾਂ ਲੇਖ ਕੈਲਗਰੀ ਵਿੱਚ ਸਿਖ ਵਿਰਸੇ ਵੱਲੋਂ ਛਾਪਿਆ ਗਿਆ। ਮੈਨੂੰ ਖੁਸ਼ੀ ਹੋਈ ਕੈਲਗਰੀ ਸਿਖ ਵਿਰਸਾ ਤੇ ਮੇਰੀਆਂ ਰਚਨਾਂਵਾਂ ਨੇ ਇਕੋਂ ਸਮੇ ਜਨਮ ਲਿਆ। ਅੱਜ ਤਾਂ ਮਾਲਕ ਦੀ ਬਹੁਤ ਕਿਰਪਾ ਹੈ। ਦੁਨੀਆਂ ਭਰ ਵਿੱਚ ਸਾਹਿਤਕ ਪ੍ਰੇਮੀਆਂ ਵੱਲੋਂ ਸਹਿਯੋਗ ਮਿਲ ਰਿਹਾ ਹੈ।

 

ਕੈਲਗਰੀ ਕਾਨਫ਼ਰੰਸ ਵਿੱਚ ਜੂਨ
10, ਜੂਨ 11 ਸੰਪਾਦਕ, ਲੇਖਕ, ਲੇਖਕਾਂ ਮਿਲ ਕੇ ਹੋਰ ਵੀ ਹੌਸਲਾ ਹੋਇਆ। ਬਹੁਤੇ ਤਾਂ ਮੈਨੂੰ ਫੋਟੋਂ ਦੀ ਪਹਿਚਾਣ ਕਰਕੇ ਪਹਿਚਾਣ ਗਏ। ਕੈਲਗਰੀ ਦੇ ਵਸਨੀਕ ਚੰਦ ਸਿੰਘ ਸਦਿਉੜਾ ਜੀ ਨੇ ਮੈਨੂੰ ਕਿਹਾ," ਸੱਤੀ ਸਾਨੂੰ ਤੇਰੇ ਤੇ ਬਹੁਤ ਮਾਣ ਹੈ। " ਉਨ੍ਹਾਂ ਨੇ ਜਦੋਂ ਮੈਨੂੰ ਸ਼ਾਬਸ਼ੇ ਲਈ ਦੋ ਵਾਰ ਮੋਡੇ ਉਤੇ ਥਾਪੀ ਦਿੱਤੀ। ਆਪਣੇ ਪਾਪਾ ਜੀ ਤੇ ਇਕਬਾਲ ਅਰਪਨ ਜੀ ਦੀ ਯਾਦ ਆ ਗਈ। ਐਸੇ ਅਸ਼ੀਰਵਾਦ ਹੀ ਸਾਡੇ ਕਦਮ ਸ਼ਫਲਤਾ ਵੱਲ ਤੋਰਦੇ ਹਨ। ਮੈਨੂੰ ਚੰਡੀਗੜ੍ਹ ਦੇ ਪ੍ਰੈਸੀਂਪਲ ਕਹਿੱਣ ਲੱਗੇ," ਜਦੋਂ ਮੈਂ ਨਵਾਂ ਆਇਆ ਪੇਪਰ ਪੜ੍ਹਨ ਲਈ ਲੈਂਦਾ ਹਾਂ। ਸਭ ਤੋਂ ਪਹਿਲਾਂ ਤੇਰੀ ਰਚਨਾਂ ਪੜ੍ਹਦਾ ਹਾਂ। " ਇੱਕ ਹੋਰ ਲੇਖਕ ਨੇ ਦੱਸਿਆ," ਤੇਰੀਆਂ ਰਚਨਾਂੜਾਂ ਕੱਟ-ਕੱਟ ਕੇ ਆਪਣੀ ਡੈਇਰੀ ਵਿੱਚ ਰੱਖਦਾਂ ਹਾਂ। " ਇਹ ਗੱਲ ਤਾਂ ਮੈਨੂੰ ਬਹੁਤੇ ਪਾਠਕਾ ਨੇ ਕਹੀ ਹੈ। ਕੈਲਗਰੀ ਕਾਨਫ਼ਰੰਸ ਵਿੱਚ ਇੱਕ ਹੋਰ ਲੇਖਕਾ ਨਾਲ ਮੁਲਾਕਾਤ ਹੋਈ। ਉਹ ਉਹ ਮੇਰੇ ਕੋਲ ਨਾਲ ਵਾਲੀ ਕੁਰਸੀ ਤੇ ਬੈਠ ਗਈ। ਉਸ ਨੇ ਕਿਹਾ," ਸੱਤੀ ਜੀ ਤੁਸੀਂ ਮੈਨੂੰ ਦੱਸੋਂ, ਤੁਸੀ ਇਡੀਆਂ ਰਹਿੰਦੇ ਹੋ ਜਾਂ ਕਨੇਡਾ ਰਹਿੰਦੇ ਹੋ। ਤੁਸੀਂ ਬਹੁਤੇ ਲੇਖ ਇੰਡੀਆ ਕਨੇਡਾ ਉਤੇ ਲਿਖਦੇ ਹੋ।" ਮੈਂ ਕਿਹਾ," ਲਿਖਤਾਂ ਵਿੱਚ ਤਾਂਹੀਂ ਤਾਂ ਕੈਲਗਰੀ ਆਪਣੇ ਨਾਂਮ ਨਾਲ ਲਿਖਦੀ ਹਾਂ। ਕੈਲਗਰੀ ਵਿੱਚ 25 ਤੋਂ ਰਹਿ ਰਹੀਂ ਹਾਂ। ਪੰਜਾਬ ਦੀ ਖ਼ਸ਼ਬੋਂ ਮੇਰੇ ਅੰਦਰ ਹੈ। ਜਦੋਂ ਵੀ ਮੈਂ ਪੰਜਾਬ ਜਾਂਦੀ ਹਾਂ। ਚਾਰ ਮਹੀਨੇ ਜਰੂਰ ਉਥੇ ਜਾ ਕੇ ਰਹਿੰਦੀ ਹਾਂ। ਐਤਕੀ 2011 ਨੂੰ ਸੁਖਨੈਬ ਸਿੰਘ ਸਿੱਧੂ ਵੀਰ ਜੀ ਸੰਪਾਦਕ ਪੰਜਾਬੀ ਨਿਊਜ਼ ਆਨਲਾਈਨ ਨਾਲ ਮੇਰੇ ਪੇਕੇ ਘਰ ਮੁਲਾਕਾਤ ਹੋਈ ਮਿਲਕੇ ਬਹੁਤ ਖੁਸ਼ੀ ਹੋਈ ਜਦੋਂ ਹੀ ਮੈਂ ਫੋਨ ਕਰਕੇ ਦੱਸਿਆ ਮੈਂ ਪਿੰਡ ਆਈਂ ਹੋਈ ਹਾਂ ਉਦੋਂ ਹੀ ਕੇ ਮਿਲ ਕੇ ਗਏ ਸੱਚੀ ਬਹੁਤ ਮਾਣ ਵਾਲੀ ਗੱਲ ਹੈ ਪੰਜਾਬੀ ਦੇ ਪੇਪਰਾਂ ਦੇ ਸੰਪਾਦਕ ਦਾ ਲੇਖਕ-ਲੇਖਕਾਂ ਨਾਲ ਤਾਲ-ਮੇਲ ਬੈਠ ਜਾਵੇ ਤਾਂ ਪੰਜਾਬੀ ਮਾਂ ਬੋਲੀ ਬੰਲੁਦੀਆਂ ਤੇ ਪਹੁੰਚ ਜਾਵੇਗੀ। ਅੱਜ ਤਾਂ ਵੈਬ ਸਾਈਡ ਤੋਂ ਪੂਰੀ ਦੁਨੀਆਂ ਵਾਲੇ ਪੰਜਾਬੀ ਨੂੰ ਪੜ੍ਹ ਸਕਦੇ ਹਨ।
ਹਰਬੰਸ ਬੁੱਟਰ ਜੀ ਮੈਨੂੰ ਪਹਿਲੀ ਵਾਰ ਪਿਛਲੀਆਂ ਗਰਮੀਆਂ ਵਿੱਚ ਮਿਲੇ ਸੀ। ਉਨਾਂ ਨੇ ਮੈਨੂੰ ਦੇਖ ਕੇ ਕਿਹਾ," ਤੁਸੀਂ ਹੋ ਸੱਤੀ, ਅਸੀਂ ਤਾਂ ਸਾਰੇ ਸੋਚਦੇ ਸੀ। ਕਿ ਕੋਈ ਬੁੱਢੀ ਰੀਟੈਇਅਰ ਲੇਖਕਾ ਹੋਵੇਗੀ। ਜੋ ਨਿਤ ਨਵਾਂ ਲੇਖ ਛਾਪਵਾਂ ਦਿੰਦੀ ਹੈ।" ਸੰਪਾਦਕ ਨੂੰ ਹੀ ਸਾਡੇ ਸਾਰੇ ਲੇਖਕ, ਲੇਖਕਾਂ  ਦੀ ਕਾਮਜਾਬੀ ਦਾ ਸੇਹਰਾ ਜਾਂਦਾ ਹੈ। ਜੋ ਲਿਖਤਾਂ ਨੂੰ ਪਬਲਿਸ਼ ਕਰਦੇ ਹਨ। ਪਾਠਕ ਦੇ ਰੂਹ-ਬਰੂਹ ਕਰਦੇ ਹਨ।

 
 


Comments

Popular Posts