ਕਿਤੇ ਲੱਗ ਨਾਂ ਜਾਣ ਹੱਥ-ਕੜੀਆਂ-ਸਤਵਿੰਦਰ ਕੌਰ ਸੱਤੀ (ਕੈਲਗਰੀ)

ਥੋੜਾ ਸੰਭਲ ਕੇ ਚੱਲੀਏ, ਕਿਤੇ ਲੱਗ ਨਾਂ ਜਾਣ ਹੱਥ-ਕੜੀਆਂ।ਜਦੋਂ ਵੀ ਕੋਈ ਸ਼ਰਾਰਤਾਂ ਕਰਦਾ ਹੈ।ਉਸ ਨੂੰ ਇਹੀ ਡਰਾਵਾ ਦਿੱਤਾ ਜਾਂਦਾ ਹੈ। ਤੇਰੇ ਹੁਣ ਦੋਨੇਂ ਹੱਥਾਂ ਨੂੰ ਹੱਥ-ਕੜੀਆਂ ਲਗਾਉਣੀਆਂ ਪੈਣਗੀਆ।ਮੁਜ਼ਰਮ ਨੂੰ ਵੀ ਜਦੋਂ ਹੱਥ ਕੜੀਆਂ ਲਗਾਈਆਂ ਜਾਂਦੀਆਂ ਹਨ। ਉਸ ਨੂੰ ਪਹਿਲਾਂ ਕਿਹਾ ਜਾਂਦਾਂ ਹੈ,ˆˆ ਹੁਣ ਤੂੰ ਕਨੂੰਨ ਦੇ ਹਵਾਲੇ ਵਿੱਚ ਹੈ।ਕੀ ਤੈਨੂੰ ਇਸ ਦੀ ਸਮਝ ਹੈ। ਆਪੇ ਪਿਛੇ ਦੋਨੇਂ ਹੱਥਾਂ ਨੂੰ ਕਰ ਲੈ। ਜੇ ਨਾਂ ਵੀ ਦੋਨੇਂ ਹੱਥਾਂ ਨੂੰ ਪਿਛੇ ਕਰੇਗਾਂ ਤਾਂ ਵੀ ਧੱਕੇ ਨਾਲ ਢਾਹ ਕੇ, ਹੱਥ-ਕੜੀਆਂ ਲਗਾਈਆਂ ਜਾਂਣਗੀਆਂ। ਹੱਥ-ਕੜੀਆਂ ਐਸੀ ਲੋਹੇ ਦੀ ਬਣੀ ਚੀਜ਼ ਹੈ। ਜਿਸ ਨੂੰ ਲੱਗਦੀਆਂ ਹਨ। ਉਦੋਂ ਉਹੀਂ ਜਾਣਦਾ ਹੈ। ਕੀ ਹਾਲਤ ਹੁੰਦੀ ਹੈ? ਦੋਨੇਂ ਹੱਥਾਂ ਨੂੰ ਪਿਛੇ ਕਰੇ ਹੋਣ ਤੇ ਹੱਥ-ਕੜੀਆਂ ਲੋਹੇ ਦੀਆਂ ਦੋਨੇ ਹੱਥਾਂ ਨੂੰ ਲੱਗੀਆਂ ਹੋਣ ਤਾਂ ਬਾਂਹਾਂ ਆਕੜ ਜਾਂਦੀਆਂ ਹਨ। ਹੱਥ ਛਿਲੇ ਜਾਂਦੇ ਹਨ, ਸੁਜ ਜਾਂਦੇ ਹਨ। ਹੱਥ-ਕੜੀਦੇ ਨਾਲ ਬੇੜੀਆਂ ਕਿਸੇ ਨੂੰ ਪਈਆਂ ਹੋਣ ਜਾਣਦੇ ਉਹੀ ਨੇ, ਤੁਰਿਆ ਨਹੀਂ ਜਾਂਦਾਂ। ਜੇ ਮੁਸ਼ਕਲ ਨਾਲ ਤੁਰਨ ਦੀ ਕੋਸ਼ਸ਼ ਕੀਤੀ ਜਾਵੇ। ਦੋਨੇਂ ਗਿੱਟੇ ਛਿਲੇ ਜਾਂਦੇ ਹਨ। ਜੇ ਇੱਕ ਵਾਰ ਇਹ ਲੱਗ ਜਾਣ ਬਹੁਤੇ ਕਰਾਈਮ, ਮੁਜ਼ਰਮ ਦੀ ਜਿੰਦਗੀ ਤੋਂ ਤੋਬਾ ਕਰ ਜਾਂਦੇ ਹਨ। ਕਈਆਂ ਨੂੰ ਵਿਹਲੇ ਰਹਿ ਕੇ ਜੇਲ ਦੀਆਂ ਰੋਟੀਆਂ ਦਾ ਸੁਆਦ ਪੈ ਜਾਂਦਾਂ ਹੈ। ਕਨੇਡਾ ਦੇ ਕੈਲਗਰੀ ਵਰਗੇ ਸ਼ਹਿਰਾਂ ਵਿੱਚ ਤਾਂ ਚੰਗੀ ਤਰਾਂ ਭੋਜਨ ਪਰੋਸ ਕੇ ਬ੍ਰੈਡ, ਆਂਡੇ, ਮੀਟ ਸਲਾਦ ਦਿੰਦੇ ਹਨ। ਇਸੇ ਤਰਾਂ ਹੀ ਉਹ ਰੋਟੀ ਦਿੰਦੀ ਹੈ। ਜਿਹੜੀ ਜਵਾਨ ਮੁੰਡੇ ਨੂੰ ਕਾਬੂ ਕਰਨ ਲਈ ਲਿਉਂਦੇ ਹਨ। ਉਸ ਨੂੰ ਵੀ ਤਾਂ ਪੰਜਾਬੀ ਭਾਸ਼ਾਂ ਵਿੱਚ ਲੋਕ ਹੱਥ-ਕੜੀ ਹੀ ਕਹਿੰਦੇ ਹਨ। ਜਵਾਨੀ ਨੂੰ ਕਾਬੂ ਕਰਨ ਲਈ ਮੁੰਡੇ ਦਾ ਵਿਆਹ ਕੁੜੀ ਨਾਲ ਕਰ ਦਿੱਤਾ ਜਾਂਦਾ ਹੈ। ਘਰ ਰੋਟੀ ਪੱਕਦੀ ਹੋ ਜਾਂਦੀ ਹੈ। ਕੁੱਝ ਨਵੀਂ ਆਈ ਵੱਹੁਟੀ ਥੋੜੀ ਬਹੁਤ ਟੋਕਾ-ਟਾਕੀ ਕਰ ਕੇ ਮਰਦ ਨੂੰ ਯਾਦ ਕਰਾ ਦਿੰਦੀ ਹੈ। ਇਹ ਗਲ਼ਤ ਹੈ। ਬਹੁਤ ਮਰਦ ਵਿਆਹ ਕਰਨ ਪਿਛੋਂ ਲਾਈਨ ਉਤੇ ਆ ਜਾਂਦੇ ਹਨ। ਚੰਗੀ ਤਰਾਂ ਤਾਂ ਨਹੀਂ ਸਿਧੇ ਹੁੰਦੇ। ਪਰ ਕੰਮ ਕਰਨ ਲੱਗ ਜਾਂਦੇ ਹਨ। ਕਮਾਈ ਆਉਣ ਨਾਲ ਛੋਟੀਆਂ ਵੱਡੀਆਂ ਭੁੱਲਾਂ ਲੁੱਕ ਜਾਦੀਆਂ ਹਨ। ਨਾਲੇ ਕਮਾਈ ਕਰਨ ਨਾਲ ਘਰ ਦਾ ਆਗੂ ਬਣ ਜਾਂਦਾ ਹੈ। ਹਰਵਿੰਦਰ ਕੈਲਗਰੀ ਵਿੱਚ ਰਿਫੀਊਜ਼ੀ ਆਇਆ ਸੀ। ਇੰਨਾਂ ਪੜ੍ਹਿਆ ਵੀ ਨਹੀ ਸੀ। ਪੜ੍ਹਾਈ ਵੱਲੋਂ ਕੋਰਾ ਅੰਨਪੜ੍ਹ ਸੀ। ਕਲੀਨਿੰਗ ਦਾ ਕੰਮ ਕਰਨ ਲੱਗ ਗਿਆ। ਕੰਮ ਤਾ ਕੋਈ ਮਾੜਾ ਨਹੀਂ ਹੁੰਦਾ। ਮੇਹਨਤ ਚਾਹੇ ਝਾੜੂ ਮਾਰ ਕੇ ਕੀਤੀ ਜਾਵੇ। ਕੋਈ ਸ਼ਰਮ ਦੀ ਗੱਲ ਨਹੀਂ ਹੈ। ਕੰਮ ਦੀ ਔੜ ਵਿੱਚ ਕਿਸੇ ਨੂੰ ਬਲੈਕ-ਮੇਲ ਕਰਨਾ ਬਹੁਤ ਘੋਰ ਅਪਰਾਧ ਹੈ। ਇੱਕ ਦਿਨ ਇਹ ਆਪ ਉਸੇ ਕੰਮਪਨੀ ਦਾ ਸੁਪਰ ਵਾਈਜ਼ਰ ਬਣ ਕੇ ਕੰਮ ਚਲਾਉਣ ਲੱਗ ਗਿਆ। ਅਜੇ ਗੋਰੇ ਬੋਸ ਕੋਲ ਇੱਜ਼ਤ ਨੂੰ ਕੋਈ ਖ਼ਤਰਾਂ ਨਹੀਂ ਹੈ। ਉਹ ਕਨੂੰਨ ਦੇ ਦੈਅਰੇ ਵਿੱਚ ਰਹਿੰਦੇ ਹਨ। ਬਗੈਰ ਰਜ਼ਾਮੰਦੀ ਦੇ ਛੇੜ-ਛਾੜ ਨਹੀਂ ਕਰਦੇ। ਹਰਵਿੰਦਰ ਵਰਗੇ ਵਿਗੜੇ ਹੋਏ, ਜਾਣਦੇ ਹਨ। ਅਗਰ ਕੋਈ ਭਾਂਡਾਂ ਭੰਨੇਗੀ ਤਾਂ ਔਰਤ ਦੀ ਕਿਹੜਾ ਕੋਈ ਸੁਣਦਾ ਹੈ। ਜਾਣ ਬੁੱਝ ਕੇ ਦੋ-ਚਾਰ ਕੁੜੀਆਂ ਕੰਮ ਉਤੇ ਜਰੂਰ ਰੱਖਦਾ ਸੀ। ਇਸ ਦੇ ਕੰਮ ਉਤੇ ਜੋਂ ਕੁੜੀਆਂ ਕੰਮ ਕਰਨ ਆਉਂਦੀਆਂ। ਉਨਾਂ ਨਾਲ ਨਜ਼ਾਇਜ਼ ਸਬੰਦ ਜੋੜ ਲੈਂਦਾ ਸੀ। ਇੱਕ ਤਾਂ ਕੰਮ ਨਾਂ ਮਿਲਣ ਕਰਕੇ, ਦੂਜਾਂ ਮੱਸਾਂ ਮਿਲਿਆ ਕੰਮ ਸੰਭਾਂਲੀ ਰੱਖਣ ਕਰਕੇ ਕੁੜੀਆਂ, ਵਿਆਹੀਆਂ, ਕੁਆਰੀਆਂ, ਇਹ ਪੀੜਾ ਜ਼ਰ ਰਹੀਆਂ ਸਨ। ਜੇ ਕਰ ਨਿੱਤ ਪੁਰਾਣੇ ਕੰਮ ਨੂੰ ਛੱਡ ਕੇ, ਨਵੇ ਕੰਮ ਦੀ ਭਾਲ ਕਰਨ ਤਾਂ ਘਰਦੇ ਤੇ ਲੋਕ ਹੀ ਨਹੀਂ ਛੱਡਦੇ। ਗੱਲ਼ਾਂ ਬਣਨ ਲੱਗ ਜਾਂਦੀਆਂ ਹਨ,ˆˆ ਟਿੱਕ ਕੇ ਕੰਮ ਨਹੀਂ ਹੁੰਦਾ। ਕੋਈ ਕੰਮ ਤੇ ਰੱਖਦਾ ਹੀ ਨਹੀਂ ਹੈ। ਲੱਛਣ ਚੰਗੇ ਨਹੀਂ ਹਨ। ਕੰਮ-ਚੋਰ ਹੈ। ˆˆ ਔਰਤ ਜਾਤ ਉਤੇ ਆਮ ਹੀ ਐਸੇ ਇਲਜ਼ਾਮ ਆਉਂਦੇ ਹਨ। ਜ਼ਮਾਨਾਂ ਮਰਦਾ ਦਾ ਹੈ।

ਉਨਾਂ ਦਿਨਾਂ ਵਿੱਚ ਹੀ ਹਰਵਿੰਦਰ ਦੀ ਮਾਂ ਪਿੰਡੋਂ ਵਿਜ਼ਟਰ ਬਣ ਕੇ, ਕੈਲਗਰੀ ਕਨੇਡਾ ਦੇ ਸੈਰ ਸਪਾਟੇ ਦਾ ਵਿਜ਼ਾਂ ਲੈ ਕੇ ਆ ਗਈ। ਉਸ ਨੇ ਆਪਣੇ ਮੁੰਡੇ ਦੇ ਲੱਛਣ ਦੇਖੇ। ਕੰਮ ਵੱਧ ਤੋਂ ਵੱਧ 24 ਘੰਟਿਆਂ ਵਿੱਚੋਂ 12 ਤੋਂ 18 ਘੰਟੇ ਦਾ ਹੋ ਸਕਦਾ ਹੈ। 24 ਘੰਟੇ ਕੋਈ ਕੰਮ ਨਹੀਂ ਕਰ ਸਕਦਾ। ਸੌਉਣਾਂ ਹਰ ਜੀਵ ਤੇ ਇਨਸਾਨ ਲਈ ਬਹੁਤ ਜਰੂਰੀ ਹੈ। ਮਾਂ ਹੈਰਾਨ ਰਹਿ ਗਈ। ਰੋਟੀ ਫੜਨ ਹੀ ਘਰ ਆਉਂਦਾ ਸੀ। ਮਾਂ ਨੂੰ ਵੀ ਕੋਈ ਰਾਹ ਨਹੀਂ ਦਿੰਦਾ ਸੀ। ਮਾਂ ਡਰਦੀ ਸੀ। ਇਹ ਰਿਫੀਊਜ਼ੀ ਵੀ ਹੈ। ਕੀ ਪਤਾ ਕਿਹੋ ਜਿਹਾ ਕੰਮ ਕਰਦਾ ਹੈ? ਲੱਗਦਾ ਤਾਂ ਕੁੱਝ ਗਲ਼ਤ ਹੀ ਕਰਦਾ ਹੈ। ਇੱਕ ਦਿਨ ਉਸ ਦੀ ਮਾਂ ਕੋਲ ਇੱਕ ਕੁੜੀ ਆਈ। ਉਸ ਨੇ ਦੱਸਿਆ,ˆˆ ਮੈਂ ਹਰਵਿੰਦਰ ਦੇ ਕੰਮ ਉਤੇ ਕੰਮ ਕਰਦੀ ਹਾਂ। ਬਿਲਡਿੰਗ ਦੀ ਝਾਂੜ ਪੂੰਝ ਸਫ਼ਾਈਆਂ ਕਰਦੀ ਹਾਂ। ਹਰਵਿੰਦਰ ਮੈਨੂੰ ਪਿਆਰ ਕਰਦਾ ਹੈ। ਮੈਂ ਉਸ ਦੇ ਬੱਚੇ ਦੀ ਮਾਂ ਬਣਨ ਵਾਲੀ ਹਾਂ।ˆˆ ਹਰਵਿੰਦਰ ਦੀ ਮਾਂ ਨੂੰ ਇਹੀ ਡਰ ਸੀ। ਨੌ-ਜੁਵਾਨ ਰਾਤਾਂ ਨੂੰ ਘਰ ਨਾਂ ਆਉਣ ਦਾ ਇਹੀ ਮਤਲੱਭ ਹੋ ਸਕਦਾ ਸੀ। ਉਸ ਨੇ ਕੁੜੀ ਨੂੰ ਕਿਹਾ,ˆˆ ਠੀਕ ਹੈ। ਮੈਨੂੰ ਤੇਰੀ ਗੱਲ ਉਤੇ ਜ਼ਕੀਨ ਹੈ। ਤੂੰ ਸੱਚ ਬੋਲਦੀਂ ਹੈ। ਮੈਂ ਇਹ ਪਹਿਲਾਂ ਹੀ ਜਾਣਦੀ ਸੀ। ਕੋਈ ਗੱਲ ਨਹੀਂ, ਹਰਵਿੰਦਰ ਨੂੰ ਆ ਜਾਣਦੇ। ਉਸ ਨਾਲ ਗੱਲ ਕਰ ਲੈਂਦੇ ਹਾਂ।ˆˆ ਉਸ ਕੁੜੀ ਕੋਲ ਹਰਵਿੰਦਰ ਦਾ ਸੈਲਰ ਫੋਨ ਨੰਬਰ ਸੀ। ਉਸ ਨੇ ਫੋਨ ਕਰਕੇ ਹਰਵਿੰਦਰ ਨੂੰ ਕਿਹਾ,ˆˆ ਹਰਵਿੰਦਰ ਮੈਂ ਤੁਹਾਡੇ ਘਰ ਬੈਠੀ ਹਾਂ। ਮੈਂ ਤੁਹਾਨੂੰ ਵੀ ਦੱਸ ਦਿੱਤਾ ਸੀ। ਹੁਣ ਮੈਂ ਮਾਂ ਨੂੰ ਦੱਸ ਦਿੱਤਾ ਹੈ। ਬਈ ਮੈਂ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਹਾਂ।ˆˆ ਹਰਵਿੰਦਰ ਫੋਨ ਸੁਣ ਕੇ ਉਦੋਂ ਹੀ ਘਰ ਆ ਗਿਆ। ਆ ਕੇ ਉਸ ਨੇ ਕਿਹਾ,ˆˆ ਤੂੰ ਮੇਰੇ ਘਰ ਵਿੱਚ ਮੇਰੀ ਮਾਂ ਕੋਲ ਕੀ ਕਰਦੀ ਹੈ? ਬਦ-ਚਲਣ ਔਰਤ, ਕਿਸ ਦਾ ਗੰਦਾ ਆਂਡਾਂ ਮੇਰੇ ਸਿਰ ਲਾ ਰਹੀ ਹੈ। ਪਤਾਂ ਨਹੀਂ ਕਿਸ-ਕਿਸ ਨਾਲ ਮੂੰਹ ਕਾਲਾਂ ਕੀਤਾ ਹੋਣਾਂ ਹੈ? ˆˆ ਮਾਂ ਨੇ ਜਦੋਂ ਪੁੱਤਰ ਦੀਆਂ ਹਰਕਤਾਂ ਦੇਖੀਆਂ। ਉਹ ਸਮਝ ਗਈ। ਇਹ ਝੂਠ ਬੋਲਦਾ ਹੈ। ਕੁੜੀ ਨੇ ਕਿਹਾ,ˆˆ ਮੈਂ ਇਹ ਨਹੀਂ ਬਿਚਾਰ ਕਰਨ ਆਈ। ਕੌਣ ਕਿਹਦੇ ਨਾਲ ਮੂੰਹ ਕਰਦਾ ਹੈ। ਸਿਰਫ਼ ਪੁੱਛਣ ਆਈ ਹਾਂ। ਕੀ ਤੂੰ ਮੈਨੁੰ ਤੇ ਮੇਰੇ ਬੱਚੇ ਨੂੰ ਕਬੂਲ ਕਰਦਾਂ ਹੈ? ˆˆ ਹਰਵਿੰਦਰ ਉਸ ਵੱਲ ਨੂੰ ਹੋਇਆ, ˆˆ ਮੇਰੇ ਘਰੋਂ ਨਿੱਕਲ ਜਾ ਨਹੀਂ ਤਾਂ ਮੈਂ ਆਪ ਗੁੱਤੋਂ ਫੜ ਕੇ ਕੱਢ ਦੇਣੀ ਹੈ। ਤੇਰਾ ਸਾਰੇ ਆਲੇ-ਦੁਆਲੇ ਵਿੱਚ ਮੂੰਹ ਕਾਲਾ ਕਰਦਾ ਹਾਂ। ˆˆ ਕੁੜੀ ਛਾਲ ਮਾਰ ਕੇ ਪਿਛੇ ਹੋ ਗਈ,ˆˆ ਹਰਵਿੰਦਰ ਜੇ ਤੂੰ ਸਿੱਧੀ ਹਾਲਤ ਵਿੱਚ ਨਹੀਂ ਮੰਨਦਾ। ਤਾਂ ਮੈਨੂੰ ਪੁਲੀਸ ਨੂੰ ਫੋਨ ਕਰਨਾ ਪੈਣਾਂ ਹੈ। ਪਤਾ ਤੈਨੂੰ ਵੀ ਹੈ। ਕੀ ਚਾਰਜ਼ ਲੱਗੇਗਾ? ਮੈਂ ਆਪਣੀ ਕਾਰ ਵਿੱਚ ਬੈਠ ਕੇ ਤੇਰੇ ਜੁਆਬ ਦੀ ਉਡੀਕ ਕਰਦੀ ਹਾਂ।ˆˆ ਕੁੜੀ ਘਰੋਂ ਬਾਹਰ ਚਲੀ ਗਈ। ਹਰਵਿੰਦਰ ਦੇ ਹੋਸ਼ ਉਡ ਗਏ। ਉਦੋਂ ਹੀ ਉਸ ਦੇ ਪਿਛੇ ਭੱਜਇਆ। ਉਸ ਦੇ ਪਿਛੇ ਹਾਕਾਂ ਮਾਰਨ ਲੱਗਾ,ˆˆ ਜਿਵੇ ਕਹੇਂਗੀ, ਉਵੇਂ ਹੀ ਕਰਾਂਗਾਂ। ਚੱਲ ਜਿਥੇ ਕਹੇਂ ਵਿਆਹ ਕਰਾ ਲੈਂਦੇ ਹਾਂ। ਪਰ ਪੁਲੀਸ ਨੂੰ ਫੋਨ ਨਾਂ ਕਰੀਂ। ਮੇਰੀ ਜਿੰਦਗੀ ਖ਼ਰਾਬ ਹੋ ਜਾਵੇਗੀ। ˆˆ ਕੁੜੀ ਨੇ ਕਿਹਾ,ˆˆ ਮੇਰੀ ਜਿੰਦਗੀ ਬਾਰੇ ਕੋਈ ਖਿਆਲ ਨਹੀਂ ਹੈ। ਜਦੋਂ ਆਪਣੀ ਜਾਨ ਉਤੇ ਬਣੀ ਤਾ ਸੁਰਤ ਟਿਕਾਣੇ ਆ ਗਈ। ਚੱਲ ਦੋਵੇ ਵਿਆਹ ਕਰਾ ਲਈਏ। ਤੇਰੀ, ਮੇਰੀ ਬੱਚੇ ਦੀ ਜਿੰਦਗੀ ਬੱਚ ਜਾਵੇਗੀ।ˆˆ ਜਲਦੀ-ਜਲਦੀ ਵਿਆਹ ਕਰਾਇਆ। ਦਿਲ ਹੋਰ ਖੁਲ ਗਿਆ। ਹਰਵਿੰਦਰ ਨੇ ਸੋਚਿਆ ਔਰਤ ਨੂੰ ਵਿਆਹ ਕੇ ਜੁਬਾਨ ਬੰਦ ਕਰਨ ਦਾ ਇਹ ਤਾਂ ਬੜਾ ਸੌਖਾ ਤਰੀਕਾ ਹੈ। ਕੰਮ ਲੱਭਣ ਕੰਮ ਉਤੇ ਗੋਰੀ ਆ ਗਈ। ਹਰਵਿੰਦਰ ਨੇ ਜੋਬ ਅਪਲਾਈ ਕਰਨ ਆਈ ਗੋਰੀ ਛੇੜ ਲਈ। ਗੋਰੀ ਨੇ ਉਸੇ ਸਮੇਂ ਪੁਲੀਸ ਸੱਦ ਲਈ। ਪੁਲੀਸ ਨੇ ਆਉਂਦਿਆਂ ਹੀ ਹੱਥ-ਕੜੀਆਂ ਲਗਾ ਲਈਆਂ। ਜਦੋਂ ਬਾਕੀ ਕੁੜੀਆਂ ਨੂੰ ਪਤਾ ਲੱਗਾ ਹਰਵਿੰਦਰ ਨੇ ਕੀ ਕਰਤੂਤ ਕੀਤੀ ਹੈ? ਸਭ ਨੇ ਆਪੋ-ਆਪਣੀ ਕਹਾਣੀ ਦੱਸ ਦਿੱਤੀ। ਅਦਾਲਤ ਨੇ ਹਰਵਿੰਦਰ ਨੇ ਇੱਕ ਸਾਲ ਵਿੱਚ ਸਾਰੇ ਗੁਵਾਹ ਭੁਗਤਾ ਲਏ। ਜਦੋਂ ਹਰਵਿੰਦਰ ਨੂੰ 10 ਸਾਲਾ ਸਜਾ ਹੋ ਗਈ। ਉਹ ਵਿਆਹੀ ਹੋਈ ਕੁੜੀ ਹੁਣ ਪਛਤਾ ਰਹੀ ਸੀ,ˆˆ ਮੈਂ ਕਿਉਂ ਐਸੇ ਮੁਜ਼ਰਮ ਨਾਲ ਜਿੰਦਗੀ ਦੀ ਹੱਥ- ਕੜੀ ਲੁਆ ਲਈ। ਇਹ ਤਾਂ ਹੋਰ ਵੀ ਬਹੁਤ ਕੁੜੀਆਂ ਨਾਲ ਇਹੀ ਕੁੱਝ ਕਰਦਾ ਰਿਹਾ ਹੈ।

Comments

Popular Posts