ਕਲਮ ਨੂੰ ਪਿਆਰ ਕਰਨ ਵਾਲਿਆਂ ਦੇ ਨਾਂਮ -ਸਤਵਿੰਦਰ ਕੌਰ ਸੱਤੀ (ਕੈਲਗਰੀ)

  • PDF


ਪੰਜਾਬੀ ਦੇ ਸਾਰੇ ਅੱਖਰ ਜਿਹੜੇ ਵੀ ਅਸੀਂ ਲਿਖਤਾਂ ਵਿੱਚ ਲਿਖਦੇ ਹਾਂ। ਸਾਰੇ ਅੱਖਰ ਸ਼ਬਦ ਗੁਰਬਾਣੀ ਵਾਲੇ ਹੀ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਵੀ ਹੂ-ਬਹੂ ਇਹੀ ਅੱਖਰ ਹਨ। ਕਲਮ ਦੀ ਮੇਹਰਬਾਨੀ, ਰੱਬ ਦੀ ਦਿਆ ਕਰਕੇ, ਅੱਖਰਾਂ ਦੁਆਰਾ ਹੀ ਆਪਾਂ ਸੰਪਾਦਕ, ਲਿਖਰੀ ਤੇ ਪਾਠਕ, ਰੇਡੀਓ ਮੀਡੀਆ, ਇੱਕ ਦੁਜੇ ਨਾਲ ਜੁੜੇ ਹਾਂ। ਬਹੁਤਿਆਂ ਨੂੰ ਇੱਕ ਦੂਜੇ ਨੂੰ ਰੂਹ-ਬਰੂਹ ਮਿਲੇ ਵੀ ਨਹੀਂ। ਨਾਂਮ ਦੇ ਅੱਖਰਾਂ ਤੋਂ ਇੱਕ ਦੂਜੇ ਦੇ ਇੰਨਾਂ ਨੇੜੇ ਹਾਂ। ਹਰ ਦਿਨ ਦੇ ਚੜਨ, ਛਿਪਣ ਨਾਲ ਇੱਕ ਦੂਜੇ ਨੂੰ ਯਾਦ ਕਰਦੇ ਹਾਂ।" ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਵੀ ਪੰਜਾਬੀ ਭਾਸ਼ਾ ਦੇ ਅੱਖਰਾਂ ਦਾ ੳ ਅ ਤੋਂ ਲੈ ਕੇ ਸਾਰੀ ਵਰਣਮਾਲਾਂ ਦਾ ਵਰਨਣ ਆਉਂਦਾ ਹੈ।  ਇਸ ਨੂੰ ਪੜ੍ਹ ਕੇ ਦੇਖੋ, ਕਿੰਨੇ ਨਾਂਮ ਗੁਰਦੇਵ, ਕਲੰਵਤ, ਭਗਵੰਤ, ਸਰਜੀਤ, ਰਾਮ, ਸ਼ਾਮ, ਸੀਤਾ ਹੋਰ ਵੀ ਬਹੁਤ ਆਉਂਦੇ ਹਨ। ਅਸੀਂ ਕਿਸੇ ਵੀ ਪੰਜਾਬੀ ਭਾਸ਼ਾ ਦੇ ਅੱਖਰਾਂ ਵੱਖ ਕਰਕੇ ਨਹੀਂ ਦੇਖ ਸਕਦੇ। ਇੰਨਾਂ ਪੰਜਾਬੀ ਭਾਸ਼ਾ ਦੇ ਅੱਖਰਾਂ ਦਾ ਪੂਰਾ ਸਤਿਕਾਰ ਹੋਣਾਂ ਬਣਦਾ ਹੈ। ਜੇ ਕਿਸੇ ਦਾ ਨਾਂਮ ਲਿਖਦੇ ਹਾਂ। ਉਹ ਅੱਖਰ ਵੀ ਗੁਰਬਾਣੀ ਵਾਲੇ ਹੀ ਹਨ। ਸਾਰੇ ਪੰਨਿਆ ਉਤੇ ਜਾ ਕੇ ਦੇਖੋ ਪੜੋ। ੳ ਅ ਤੋਂ ਲੈ ਕੇ ਸਾਰੇ ਪੰਜਾਬੀ ਭਾਸ਼ਾਂ ਦੇ ਅੱਖਰਾਂ ਦੇ ਅਰਥ ਤੇ ਵਰਨਣ ਕੀਤੇ ਗਏ ਹਨ।
ਰਾਗੁ ਆਸਾ ਮਹਲਾ ੧ ਪਟੀ ਲਿਖੀ ੴ ਸਤਿਗੁਰ ਪ੍ਰਸਾਦਿ ॥ ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ ॥ ਸੇਵਤ ਰਹੇ ਚਿਤੁ ਜਿਨ੍ਹ੍ਹ ਕਾ ਲਾਗਾ ਆਇਆ ਤਿਨ੍ਹ੍ਹ ਕਾ ਸਫਲੁ ਭਇਆ ॥੧॥ {ਪੰਨਾ 432}
ਓਅੰ ਸਾਧ ਸਤਿਗੁਰ ਨਮਸਕਾਰੰ ॥ ਆਦਿ ਮਧਿ ਅੰਤਿ ਨਿਰੰਕਾਰੰ ॥ ਆਪਹਿ ਸੁੰਨ ਆਪਹਿ ਸੁਖ ਆਸਨ ॥ ਆਪਹਿ ਸੁਨਤ ਆਪ ਹੀ ਜਾਸਨ ॥ ਆਪਨ ਆਪੁ ਆਪਹਿ ਉਪਾਇਓ ॥ ਆਪਹਿ ਬਾਪ ਆਪ ਹੀ ਮਾਇਓ ॥ ਆਪਹਿ ਸੂਖਮ ਆਪਹਿ ਅਸਥੂਲਾ ॥ ਲਖੀ ਨ ਜਾਈ ਨਾਨਕ ਲੀਲਾ ॥੧॥ {ਪੰਨਾ 250}
ਸਸੈ ਸਭੁ ਜਗੁ ਸਹਜਿ ਉਪਾਇਆ ਤੀਨਿ ਭਵਨ ਇਕ ਜੋਤੀ ॥ ਗੁਰਮੁਖਿ ਵਸਤੁ ਪਰਾਪਤਿ ਹੋਵੈ ਚੁਣਿ ਲੈ ਮਾਣਕ ਮੋਤੀ ॥ ਸਮਝੈ ਸੂਝੈ ਪੜਿ ਪੜਿ ਬੂਝੈ ਅੰਤਿ ਨਿਰੰਤਰਿ ਸਾਚਾ ॥ ਗੁਰਮੁਖਿ ਦੇਖੈ ਸਾਚੁ ਸਮਾਲੇ ਬਿਨੁ ਸਾਚੇ ਜਗੁ ਕਾਚਾ ॥੨॥ {ਪੰਨਾ 930}

ਅੱਖਰ ਉਹੀ ਹਨ। ਅਸੀਂ ਰੂਪ ਕੁੱਝ ਵੀ ਦੇ ਸਕਦੇ ਹਾਂ। ਕਾਵਿਤਾ, ਕਹਾਣੀ ਦੇ ਪੰਜਾਬੀ ਭਾਸ਼ਾ ਦੇ ਅੱਖਰ ਸ਼ਬਦ ਗੁਰਬਾਣੀ ਵਾਲੇ ਹੀ ਹਨ। ਜਦੋਂ ਤੁਸੀਂ ਕੋਈ ਵੀ ਕਾਲਮ ਪੜ੍ਹ ਕੇ ਜੁਆਬ ਵਿੱਚ ਲਿਖਦੇ ਹੋ। ਬੜਾ ਚੰਗਾ ਲੱਗਦਾ ਹੈ। ਹੈਰਾਨੀ ਵੀ ਹੁੰਦੀ ਹੈ। ਸਮਾਂ ਕੱਢ ਕੇ ਲਿਖਤਾਂ ਪੜ੍ਹਦੇ ਹੋ। ਫਿਰ ਈ-ਮੇਲ ਕਰਦੇ ਹੋ। ਫੋਨ ਕਰਦੇ ਹੋ। ਜਰੂਰੀ ਨਹੀਂ ਤੁਸੀਂ ਕਿਸੇ ਲਿਖਤ ਦੀ ਸਿਰਫ਼ ਪ੍ਰਸੰਸਾ ਹੀ ਕਰੋਂ। ਜਦੋਂ ਕੋਈ ਉਣਤਾਈ ਹੁੰਦੀ ਹੈ। ਉਦੋਂ ਵੀ ਸਹੀਂ ਦੋਸਤ ਵਾਂਗ ਦੱਸਣਾਂ ਜਰੂਰੀ ਸਮਝਦੇ ਹਨ। ਆਪਣੇ ਹੀ ਤਾਂ ਸਹੀਂ ਰਸਤਾ ਦਿਖਾਉਂਦੇ ਹਨ। ਜਦੋਂ ਮੈਂ ਲਿਖਣਾਂ ਸ਼ੁਰੂ ਕੀਤਾ। ਛੱਪਉਣ ਵੱਲ ਧਿਆਨ ਹੀ ਨਹੀਂ ਸੀ ਦਿੱਤਾ। ਲੋਕਲ ਰੇਡੀਓ ਉਤੇ ਆਪਣੀਆਂ ਕਾਵਿਤਾਂਵਾਂ ਬੋਲ ਜਰੂਰ ਦਿੰਦੀ ਸੀ। ਵੈਨਕੁਵਰ ਰੇਡੀਓ ਉਤੇ ਮੈਂ ਇਕ ਆਪਣੀ ਲਿਖੀ ਕਾਵਿਤਾਂ ਬੋਲੀ ਤਾਂ ਉਸ ਦੇ ਬੋਲਣ ਨਾਲ ਜੋ ਵੀ ਫ਼ਲ ਮਿਲਿਆ। ਉਸ ਦੀ ਬਦੋਲਤ ਮੇਰਾ ਧਿਆਨ ਲਿਖਤਾਂ ਨੂੰ ਛਪਾਉਣ ਵੱਲ ਗਿਆ। ਮੇਰੀ ਸੰਗ ਖੁੱਲ ਗਈ। ਸਾਡੀ ਧਰਮਿਕ ਆਗੂਆਂ ਦਾ ਵੀ ਬਹੁਤ ਸ਼ੁਕਰ ਹੈ। ਜਿਨਾਂ ਨੇ ਮੈਨੂੰ ਕਲਮ ਨੂੰ ਪਿਆਰ ਕਰਨ ਵਾਲਿਆਂ ਲੋਕਾਂ ਨਾਲ ਮਿਲਾ ਦਿਤਾ। ਅੱਜ ਦੇਸ਼ਾਂ-ਬਦੇਸ਼ਾਂ ਵਿੱਚ ਮੇਰੀਆਂ ਲਿਖਤੇ ਛੱਪਦੀਆਂ ਹਨ। ਭਾਰਤ, ਕਨੇਡਾ, ਅਮਰੀਕਾ, ਇੰਗਲੈਡ, ਜਰਮਨ, ਆਸਟ੍ਰਲੀਆ, ਇੱਟਲੀ, ਡੁਬਾਈ ਹੋਰ ਵੀ ਜਿਥੇ ਕਿਥੇ ਲਿਖਤਾਂ ਪ੍ਰਕਾਸ਼ਤ ਹੋ ਰਹੀਆਂ ਹਨ ਰੱਬ ਵਰਗੇ ਪਾਠਕ, ਸੰਪਾਦਕ ਆਪ ਹੀ ਜਾਣਦੇ ਹਨ। ਕੋਈ ਗੱਪ ਨਹੀਂ ਹੈ। ਤੁਸੀਂ ਮੈਨੂੰ ਰੱਬ ਹੀ ਲੱਗਦੇ ਹੋ। ਰੱਬ ਵੀ ਜੀਵਨ ਜਾਚ ਸਿੱਖਾਉਂਦਾ ਹੈ। ਤੁਸੀਂ ਵੀ ਉਣਤਾਈਆਂ ਵੱਲ ਧਿਆਨ ਦੁਆ ਕੇ, ਲਿਖਤਾਂ ਵਿੱਚ ਤੱਰਕੀ ਕਰਨ ਦਾ ਵੱਲ ਦਿੰਦੇ ਹੋ। ਵਧੀਆਂ ਲਿਖਤਾਂ ਦੀ ਹੱਲਾਸ਼ੇਰੀ ਵੀ ਦਿੰਦੇ ਰਹਿੰਦੇ ਹੋ। ਹਰ ਇੱਕ ਬੰਦਾ ਕਾਮਯਾਬ ਉਦੋਂ ਹੁੰਦਾ ਹੈ। ਜਦੋਂ ਪਿਆਰੇ ਅਤੇ ਅਲੋਚਕ ਆਮੋਂ-ਸਹਮਣੇ ਆ ਜਾਣ। ਮੈਨੂੰ ਦੋਨਾਂ ਨੇ ਹੀ ਪੂਰਾ ਸਾਥ ਦਿੱਤਾ ਹੈ। ਕੱਲਾਂ ਬੰਦਾ ਕੁੱਝ ਨਹੀਂ ਕਰ ਸਕਦਾ।  ਕਲਮ ਨੂੰ ਪਿਆਰ ਕਰਨ ਵਾਲਿਆਂ ਦੇ ਨਾਂਮ ਲਿਖਣ ਨੂੰ ਜੀਅ ਕੀਤਾ ਹੈ। ਬਹੁਤੀ ਵਾਰ ਮੈਂ ਜੁਆਬ ਲਿਖਤਾਂ ਵਿੱਚ ਹੀ ਮੋੜਦੀ ਹਾਂ। ਪਰ ਕੋਸ਼ਸ਼ ਹੁੰਦੀ ਹੈ। ਜੁਆਬ ਦਿੱਤਾ ਜਾਵੇ। ਮੁਆਫ਼ੀ ਚਹੁੰਦੀ ਹਾਂ। ਜੇ ਕਦੇ ਵੱਧ ਘੱਟ ਹੋ ਜਾਂਦਾ ਹੈ। ਅਸਲ ਵਿੱਚ ਜੋ ਅੱਖਾਂ ਨਾਲ ਦੇਖਿਆ ਹੈ। ਇੰਟਰਨਿੰਟ, ਪੇਪਰ, ਰੇਡੀਓ ਮੀਡੀਆ ਖੁਲਾਸੇ ਕਰਦਾ ਹੈ। ਉਸ ਸੱਚ ਨੂੰ ਦੁਨੀਆਂ ਅੱਗੇ ਦੁਹਰਾਉਣਾਂ ਹੀ ਪੈਣਾਂ ਹੈ। ਬਈ ਅੱਗੇ ਨੂੰ ਕਿਸੇ ਨਾਲ ਐਸਾ ਕਰਨ ਤੋਂ ਪਹਿਲਾਂ ਬੰਦਾ ਸੋਚੇ ਕਿ ਜੇ ਇਹ ਭੇਤ ਦੁਨੀਆਂ ਵਿੱਚ ਖੁੱਲ ਗਿਆ। ਵੈਸੇ ਦੁਨੀਆਂ ਵਾਲੇ ਸਭ ਨੂੰ ਆਪ ਵੀ ਜਾਣਦੇ ਹੁੰਦੇ ਹਨ। ਇੰਟਰਨਿੰਟ, ਪੇਪਰ, ਰੇਡੀਓ ਮੀਡੀਆ ਕਰਕੇ ਦੁਨੀਆਂ ਹੋਰ ਵੀ ਛੋਟੀ ਹੋ ਗਈ ਹੈ। ਸਾਰੀ ਦੁਨੀਆਂ ਨੂੰ ਪਲਾਂ ਵਿੱਚ ਕਾਸੇ ਬਾਰੇ ਵੀ ਗਿਆਨ ਹੋ ਜਾਂਦਾ ਹੈ।
ਇਕ ਬਿਜ਼ਨਸ ਮੈਨ ਨੂੰ ਤਾੜਨਾ ਕੀਤੀ ਗਈ। ਬਈ," ਗੁਰਬਾਣੀ ਦੇ ਅੱਖਰਾਂ ਦੇ ਉਪਰ ਆਪਣਾਂ ਨਾਂਮ ਲਿਖ ਕੇ ਲੋਕਾਂ ਵਿੱਚ ਇਸ਼ਤਿਹਾਰ ਨਹੀਂ ਵੰਡ ਸਕਦਾ। ਜੇ ਨਾਂ ਹੱਟਿਆ, ਸਾਡੇ ਵੱਲੋ ਚੈਲਜ਼ ਹੈ। ਕੁੱਝ ਸੋਚਣਾਂ ਪਵੇਗਾ। " ਹੁਣ ਪਾਠਕ ਆਪ ਸੋਚਣ ਗੁਰਬਾਣੀ ਨੂੰ ਆਪਣੇ ਕੰਮ-ਕਾਰ ਤੇ ਆਪਣੇ ਨਾਂਮ ਦੇ ਨਾਲ ਜੋੜਨ ਵਾਲਾ ਬੰਦਾ ਗਲ਼ਤ ਹੈ। ਜਾਂ ਇਹੋ ਜਿਹੇ ਜੋ ਬਾਣੀ ਨੂੰ ਆਪਣੀ ਮਲਕੀਅਤ ਸਮਝਦੇ ਹਨ। ਮੈਂ ਕਹਿੰਦੀ ਹਾਂ," ਬਾਣੀ ਨੂੰ ਧਰਤੀ ਦੇ ਚੱਪਾ-ਚੱਪਾ ਉਤੇ ਲਿਖ ਦਿਉ। ਤਾਂ ਕੇ ਹਰ ਜੀਵ ਦਾ ਅਧਾਰ ਹੋ ਸਕੇ। ਕਿਸੇ  ਇਨਸਾਨ ਦੇ ਵਾਲ ਕੱਟੇ ਵੀ ਹੋਣ, ਉਸ ਨੂੰ ਵੀ ਬਾਣੀ ਨਾਲ ਜਰੂਰ ਜੁੜਨ ਦੀ ਲੋੜ ਹੈ। ਆਪਣੇ ਨਾਂਮ ਨੂੰ ਆਪੋ-ਆਪਣੇ ਧਰਮ ਨਾਲ ਜੋੜਨਾਂ, ਉਸ ਦੀ ਬਾਣੀ ਨਾਲ ਜੋੜਨਾਂ ਬੜੇ ਮਾਣ ਦੀ ਗੱਲ ਹੈ।

Comments

Popular Posts