<> <>
ਇੱਕ ਚੁਪ ਸੌ ਸੁੱਖ - ਸਤਵਿੰਦਰ ਕੌਰ ਸੱਤੀ ਕੈਲਗਰੀ.
ਇੱਕ ਚੁਪ ਸੌ ਸੁੱਖ, ਗੱਲ ਸਹੀ ਹੈ। ਜਿਥੇ ਚੁਪ ਦਾ ਰਾਜ ਹੋਵੇਗਾ, ਸ਼ਾਂਤੀ ਹੋਵੇਗੀ। ਉਹ ਘਰ ਸਮਾਜ ਸੁਖੀ ਹੋਵੇਗਾ। ਕਿਸੇ ਦੇ ਬਿਚਾਰ ਇਕ-ਦੂਜੇ ਨਾਲ ਨਹੀਂ ਮਿਲਦੇ। ਨਾਂ ਹੀ ਅਸੀਂ ਕਿਸੇ ਦੇ ਬਿਚਾਰਾਂ ਨੂਮ ਬਦਲ ਸਕਦੇ ਹਾਂ। ਦਬਾ ਜਰੂਰ ਸਕਦੇ ਹਾਂ। ਪਰ ਜਦ ਇਹ ਫੁੱਟਦੇ ਹਨ। ਜਿੰਦਗੀ ਵਿੱਚ ਹੜ ਆ ਜਾਂਦਾ ਹੈ। ਜਵਾਰਭਾਂਟਾ ਫੁੱਟਦਾ ਹੈ। \'ਬਹੁਤਾ ਬੋਲਣ ਝਖਣ ਝਾਖ\' ਸ੍ਰੀ ਗੁਰੂ ਗ੍ਰੰਥਿ ਸਾਹਿਬ ਕਹਿ ਰਹੇ ਹਨ। ਪਰ ਬੰਦਾ ਚੁਪ ਰਹਿ ਨਹੀਂ ਸਕਦਾ। ਗੂੰਗੇ ਬੰਦੇ ਨਾਲ ਕੋਈ ਲੜ ਨਹੀਂ ਸਕਦਾ। ਉਸ ਨੇ ਅੱਗੋਂ ਬੁਰਾ-ਭਲਾ ਕਹਿਣਾਂ ਹੀ ਨਹੀਂ। ਬਹੁਤੇ ਲੋਕੀਂ ਤਾਂ ਉਸ ਦੀਆਂ ਸ਼ੈਨਤਾਂ ਵੀ ਨਹੀਂ ਸਮਝਣੀਆਂ ਚਹੁੰਦੇ। ਆਮ ਹੀ ਕਹਿ ਦਿੰਦੇ ਹਾਂ," ਗੁੰਗੇ ਦੀਆ ਸ਼ੈਨਤਾਂ ਉਸ ਦੀ ਮਾਂ ਹੀ ਜਾਣੇ, ਅਸੀਂ ਕੀ ਲੈਣਾਂ-ਦੇਣਾਂ ਹੈ। ਭਾਵ ਚੁਪ ਬੰਦੇ ਨੂੰ ਕੋਈ ਹਰਾ ਨਹੀਂ ਸਕਦਾ। ਨਹੀਂ ਤਾਂ ਬੋਲਣ ਵਾਲੇ ਦੀ ਹਾਲਤ, ਤੂੰ ਮੂੰਹੋਂ ਕੱਢ ਮੈਂ ਪਿੰਡੋਂ ਕੱਢ ਕੇ ਛੱਡੂ ਵਾਲੀ ਹੋ ਜਾਂਦੀ ਹੈ। ਬੇਹਤਰ ਇਸੀ ਵਿੱਚ ਹੈ। ਮੂੰਹ ਤੇ ਥੋੜਾ ਜਿਹਾ ਕੰਟਰੌਲ ਕਰਨ ਨਾਲ ਸਾਰੇ ਪਾਸੇ ਸ਼ਾਂਤੀ ਰਹਿੰਦੀ ਹੈ। ਕਈ ਸ਼ਾਂਤ ਥਾਂਵਾਂ ਉਤੇ ਜਿਵੇਂ ਸਕੂਲ ਦਫਤਰਾਂ ਵਿੱਚ ਬੁੱਲਾਂ ਤੇ ਉਂਗ਼ਲੀਂ ਰੱਖੀ ਵਾਲਾ ਪੋਸਟਲ ਬਣਾ ਕੇ ਲਟਕਾਇਆ ਹੁੰਦਾ ਹੈ। ਕਿਸੇ ਦੂਜੇ ਦੀ ਗੱਲ ਨੂੰ ਸੁਣਨਾ ਬਹੁਤ ਔਖਾ ਹੈ। ਜੁਪ ਜੀ ਸਾਹਿਬ ਵਿੱਚ ਸੁਣਨ ਬਾਰੇ ਸਭ ਲਿਖਿਆ ਗਿਆ ਹੈ। ਸੁਣਨ ਨਾਲ ਗਿਆਨ ਹੁੰਦਾ ਹੈ। ਸੁਣਨ ਨਾਲ ਦੂਜੇ ਦੇ ਮਨ ਦੀ ਅਵਸਥਾ ਪਤਾ ਚਲਦੀ ਹੈ। ਸੁਣ ਕੇ ਨਵੀਂ ਸੋਝੀ ਹੁੰਦੀ ਹੈ। ਪਰ ਅਸੀਂ ਤਾਂ ਕਿਸੇ ਨੂੰ ਬੋਲਣ ਹੀ ਨਹੀਂ ਦਿੰਦੇ। ਕਹਿੰਦੇ ਹਾਂ;\' ਮੇਰੇ ਵਰਗਾ ਹੋਰ ਕੋਈ ਸਿਆਣਾ ਹੈ ਹੀ ਨਹੀਂ ਹੈ।\' ਜੇ ਅਸੀਂ ਦੂਜਿਆਂ ਨੂੰ ਧਿਆਨ ਨਾਲ ਸੁਣੀਏ, ਸਾਨੂੰ ਆਪ ਨੂੰ ਬੋਲਣ ਦੀ ਲੋੜ ਹੀ ਨਹੀਂ। ਮੂਹਰਲਾ ਆਪੇ ਬੋਲੀ ਜਾਂਦਾ ਹੈ। ਆਪੇ ਸੁਆਲ ਤੇ ਆਪੇ ਜੁਆਬ ਵੀ ਕਰੀ ਜਾਦਾ ਹੈ। ਇਸ ਤੋਂ ਹੋਰ ਵੀ ਚੰਗ੍ਹਾ ਹੈ ਜਿਥੇ ਉਝਲਾਂ ਲੜਾਈਆਂ ਵੱਧਦੀਆਂ ਹੋਣ, ਜੇ ਅਸੀਂ ਆਪ ਹੀ ਐਸੇ ਝਮੇਲੇ ਤੋਂ ਦੂਰ ਰਹੀਏ। ਕਿਸੇ ਦੂਜੇ ਦੀ ਗੱਲ ਵਿੱਚ ਦਖ਼ਲ ਹੀ ਨਾਂ ਦਿੱਤਾ ਜਾਵੇ ਤਾਂ ਹੋਰ ਵੀ ਜਾਨ ਸੋਖੀ ਰਹਿੰਦੀ ਹੈ। ਜਿੰਨੇ ਜਾਹ ਉਨੇ ਸੰਨਤਾਹ। ਜਿੰਨੇ ਬਹੁਤੇ ਲੋਕਾਂ ਨਾਲ ਮੇਲ ਮਿਲਾਪ ਰੱਖਾਂਗੇ। ਮਨ ਅਸ਼ਾਂਤ ਹੁੰਦਾ ਜਾਵੇਗਾ। ਅਸੀਂ ਆਪਣਾਂ ਆਪ ਭੁੱਲ ਕੇ ਦੂਜੇ ਜੋਗੇ ਹੀ ਰਹਿ ਜਾਵਾਗੇ। ਦੂਜੇ ਨੂੰ ਕੀ ਚੰਗਾ ਲੱਗਦਾ ਹੈ? ਉਸੇ ਮੁਤਾਬਕ ਬੋਲਦੇ ਹਾਂ। ਆਪਣੀ ਬੁੱਧੀ ਨਹੀਂ ਵਰਤਦੇ। ਰੱਬ ਨੇ ਆਪੋ-ਆਪਣੀ ਬੁੱਧੀ ਤਾਂਹੀਂ ਦਿੱਤੀ ਹੈ। ਪਰ ਬੰਦਾ ਇਕ ਦੋ ਨਾਲ ਬਿਚਾਰ ਵੰਟਦਰੇ ਲਈ ਜੇ ਨਾਂ ਖਹੇ, ਜਿਉਣ ਦਾ ਸੁਆਦ ਹੀ ਨਹੀਂ ਆਉਂਦਾ। ਚੁਪ ਰਹਿੱਣ ਵਾਲੇ ਨੂੰ ਅਸੀਂ ਸਾਊ ਸਰੀਫ਼ ਕਹਿੰਦੇ ਹਾਂ। ਜਦੋਂ ਕਿ ਉਚੀ ਤੇ ਬਹੁਤਾ ਬੋਲਣ ਵਾਲਾ ਸਾਨੂੰ ਲੜਾਕੂ ਸੁਭਾ ਦਾ ਲੱਗਦਾ ਹੈ। ਬਹੁਤਾ ਬੋਲਣ ਵਾਲਾ ਬਗੈਰ ਸੋਚੇ ਹੀ ਬੋਲੀ ਜਾਂਦਾ ਹੈ। ਇਕੋ ਗੱਲ ਨੂੰ ਵਾਰ ਵਾਰ ਦੁਹਰਾਈ ਜਾਂਦਾ ਹੈ। ਲੋਕ ਉਸ ਵੱਲ ਧਿਆਨ ਦੇਣੋ ਹੱਟ ਜਾਂਦੇ ਹਨ। ਇਸ ਨੇ ਕੀ ਬੋਲਣਾਂ ਹੈ, ਪਹਿਲਾਂ ਹੀ ਪਤਾ ਹੁੰਦਾ ਹੈ। ਕਈ ਵਾਰ ਐਸੇ ਬੰਦੇ ਦੀ ਗਲ ਦਾ ਕੋਈ ਮਤਲੱਬ ਹੀ ਨਹੀਂ ਹੁੰਦਾ। ਕੰਨ ਹੀ ਖਾਂਦਾ ਲੱਗਦਾ ਹੈ। ਸਾਊ ਬੱਚੇ ਨੂੰ ਸਭ ਪਿਆਰ ਕਰਦੇ ਹਨ। ਜੋਂ ਰੋਂਦਾ ਰਹੇ, ਉਸ ਨੂੰ ਬੁਲਾਉਣ ਨੂੰ ਵੀ ਮਨ ਨਹੀਂ ਕਰਦਾ। ਬੱਚੇ ਵੀ ਘੱਟ ਬੋਲਣ ਆਗਿਆਕਾਰ ਕਹਾਉਂਦੇ ਹਨ। ਅਗਰ ਮਾਪਿਆਂ ਨਾਲ ਜੁਵਾਨ ਲੜਾਉਣ ਲੱਗ ਜਾਣ, ਜੁੱਤੀ ਖੜਕ ਜਾਂਦੀ ਹੈ। ਬੱਚੇ ਚਾਹੇ ਆਪਣੀ ਥਾਂ ਠੀਕ ਹੀ ਹੋਣ। ਪਰ ਸਾਡੀ ਮੈਂ ਨੂੰ ਚੋਟ ਵੱਜਦੀ ਹੈ। ਕਿਉਂਕਿ ਅਸੀਂ ਕਿਸੇ ਨੂੰ ਆਪਣੇ ਮੂਹਰੇ ਕੁਸਣ ਨਹੀਂ ਦਿੰਦੇ। ਕੀ ਸਾਰੇ ਫੈਸਲੇ ਲੈਣ ਦਾ ਹੱਕ ਸਾਨੂੰ ਹੀ ਹੈ? ਬੁੱਢਾ ਹੋ ਕੇ ਬੰਦਾ ਚੁਪ ਕਰ ਜਾਂਦਾ ਹੈ। ਹੁਣ ਉਸ ਨੂੰ ਸਾਰੇ ਸੁਣਨੋਂ ਹੱਟ ਜਾਂਦੇ ਹਨ। ਉਮਰ ਹੋ ਗਈ ਕਰਕੇ ਆਪਣੇ ਹੀ ਜਣੇ ਹੋਏ, ਖੂਜੇ ਲਾ ਕੇ ਬੈਠਾਂ ਦਿੰਦੇ ਹਨ। ਉਹ ਜਾਣਦੇ ਹੁੰਦੇ ਹਨ। ਮਾਪਿਆਂ ਨੇ ਆਪਣੀ ਕੀ ਮੱਲਾਂ ਮਾਰੀਆਂ ਹਨ। ਬੁੱਢਾਂ ਬੰਦਾ ਵੀ ਸ਼ਇਦ ਸੋਚਦਾ ਹੈ। ਸਾਰੀ ਜਿੰਦਗੀ ਬੋਲ ਕੇ ਵਿਅਰਥ ਗੁਆ ਲਈ। ਇਸ ਉਮਰ ਵਿੱਚ ਕੋਈ ਬਹੁਤਾ ਬੋਲੇ, ਉਸ ਨੂੰ ਪਾਗਲ ਹੋ ਗਿਆ, ਹਰ ਕੋਈ ਕਹਿੰਦਾ ਹੈ। ਜਦੋਂ ਅਸੀਂ ਚੁਪ ਕਰ ਜਾਂਦੇ ਹਾਂ। ਹੋਰਾਂ ਨੂੰ ਸੁਣਨ ਲੱਗ ਜਾਂਦੇ ਹਾਂ। ਤਾਂ ਅੰਦਰੋਂ ਹੀ ਫੁਰਨੇ ਉਠਣ ਲੱਗ ਜਾਂਦੇ ਹਨ। ਉਦੋਂ ਲੋਕਾਂ ਨਾਲ ਨਹੀਂ ਅੰਦਰ ਹੀ ਮਨ ਨਾਲ ਗੱਲਾਂ ਹੋ ਰਹੀਆਂ ਹੁੰਦੀਆਂ ਹਨ। ਗੱਲਾਂ ਜਵਾਹਰ ਭਾਟੇ ਦੀ ਤਰ੍ਹਾਂ ਫੁੱਟਦੀਆਂ ਹਨ। ਇਹ ਸਭ ਗੱਲਾਂ ਸੰਭਾਂਲ ਲੈਣੀਆਂ ਚਾਹੀਦੀਆਂ ਹਨ। ਇੰਟਰਟੈਟ ਜਾਂ ਪੇਪਰ ਤੇ ਲਿਖਣ ਨਾਲ ਹੋਰ ਲੋਕ ਆਪਣੀ ਮਰਜ਼ੀ ਨਾਲ ਜੇ ਚਾਹੁਣ ਤਾਂ ਪੜ੍ਹ ਸਕਦੇ ਹਨ। 

Comments

Popular Posts