ਮੀਰੀ-ਪੀਰੀ ਦੇ ਮਾਲਕ ਛੇਵੇਂ ਗੁਰੂ ਹਰਗੋਬਿੰਦ ਸਿੰਘ ਜੀ

<> <>
 - ਸਤਵਿੰਦਰ ਕੌਰ ਸੱਤੀ ਕੈਲਗਰੀ.
ਮੀਰੀ-ਪੀਰੀ ਦੇ ਮਾਲਕ ਛੇਵੇਂ ਗੁਰੂ ਹਰਗੋਬਿੰਦ ਸਿੰਘ ਜੀ ਹਨ। ਗੁਰੂ ਹਰਗੋਬਿੰਦ ਸਿੰਘ ਜੀ ਦਾ ਜਨਮ ਪਿੰਡ ਵਡਾਲੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਜੂਨ 1596 ਈਸਵੀਂ ਨੂੰ ਹੋਇਆ ਹੈ। ਹੋਇਆ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਤੋਂ ਦਸ ਕਿਲੋਮੀਟਰ ਹੈ। ਇਸ ਜਗਾ ਉਤੇ ਗੁਰੂ ਅਰਜਨ ਦੇਵ ਜੀ ਨੇ ਛੇ ਹਲਟਾ ਵਾਲਾ ਖੂਹ ਲੁਆਇਆ। ਅੱਜ ਇਥੇ ਛਿਆਟਾ ਸਾਹਿਬ ਗੁਰਦੁਅਰਾ ਸਾਹਿਬ ਮਜੂਦ ਹੈ। 2011 ਈਸਵੀਂ ਵਿੱਚ 415 ਵਾਂ ਪ੍ਰਕਾਸ਼ ਦਿਵਸ ਮਨਾ ਰਹੇ ਹਾਂ। ਪਿਤਾ ਪੰਜਵੇਂ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਹਨ। ਗੁਰੂ ਜੀ ਦੀਆਂ ਤਿੰਨ ਪਤਨੀਆਂ ਦਮੋਦਰੀ ਜੀ ਪਿੰਡ ਡੱਲੇ ਸੁਲਤਾਨਪੁਰ ਤੋਂ, ਨਾਨਕੀ ਜੀ ਬਾਬੇ ਬਕਾਲੇ ਤੋਂ, ਮਰਵਾਹੀ ਮਹਾਂਦੇਵੀ ਜੀ ਮੰਡਿਆਲੀ ਦੇ ਸਨ।  ਦਮੋਦਰੀ ਜੀ ਦੇ ਪੁੱਤਰ ਬਾਬਾ ਗੁਰਦਿਤਾ ਜੀ ਪੁੱਤਰੀ ਬੀਬੀ ਵੀਰੋਂ ਜੀ ਸਨ।  ਨਾਨਕੀ ਜੀ ਦੇ ਪੁੱਤਰ ਗੁਰੂ ਤੇਗ ਬਹਾਦਰ ਜੀ, ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ ਸਨ। ਮਰਵਾਹੀ ਮਹਾਂਦੇਵੀ ਜੀ ਦੇ ਪੁੱਤਰ ਸੂਰਜ ਮੱਲ ਸਨ।  ਗੁਰੂ ਹਰਗੋਬਿੰਦ ਸਿੰਘ ਜੀ ਲਾਹੌਰ ਦੇ ਕਾਜੀ ਦੀ ਧੀ ਕੌਲਾਂ ਨੂੰ ਪਨਾਹ ਦਿੱਤੀ। ਉਸ ਦੇ ਨਾਂਮ ਤੇ ਯਾਦਗਰ ਵਿੱਚ ਬਾਬਾ ਟੱਲ ਕੋਲ ਕੌਲਸਰ ਸਰੋਵਰ ਬਣਾਇਆ। ਅੱਖਾਂ ਮੀਚ ਕੇ ਜ਼ਕੀਨ ਸਾਡੇ ਧਰਮ ਵਿੱਚ ਕੀਤਾ ਜਾਂਦਾ ਹੈ। ਕਥਾ ਵਾਚਕ ਹੋਰ ਪ੍ਰਚਾਰਿਕ ਇਹ ਨਹੀਂ ਦੱਸ ਸਕੇ, ਗੁਰੂਆਂ ਨੇ ਇੱਕ ਤੋਂ ਵੱਧ ਵਿਆਹ ਕਿਉਂ ਕਰਵਾਏ? ਇਹ ਮੇਰਾ ਆਪਣਾਂ ਕੱਲੀ ਦਾ ਪ੍ਰਸ਼ਨ ਨਹੀਂ ਹੈ। ਬਹੁਤ ਲੋਕ ਪੁੱਛਦੇ ਹਨ। ਸ਼ਰਮਿੰਦਾ ਹੋਣਾ ਪੈਦਾ ਹੈ। ਅਗਰ ਕਿਸੇ ਬੁੱਧੀ ਜੀਵੀ ਨੂੰ ਇਸ ਦਾ ਜੁਆਬ ਪਤਾ ਹੈ। ਜਰੂਰ ਲਿਖ ਕੇ ਪ੍ਰਚਾਰ ਕੀਤਾ ਜਾਵੇ। ਤਾਂ ਕੇ ਕੋਇ ਸੁਆਲ ਹੀ ਨਾਂ ਉਠਾ ਸਕੇ। ਮੇਰਾ ਸਾਰਾ ਪਰਵਾਰ ਨਾਨਕੇ ਦਾਦਕੇ ।ਮੀਰੀ-ਪੀਰੀ ਦੇ ਮਾਲਕ ਛੇਵੇਂ ਗੁਰੂ ਹਰਗੋਬਿੰਦ ਸਿੰਘ ਜੀ ਦੇ ਗੁਰਦੁਆਰੇ ਸਾਹਿਬ ਗੁਰੂ ਸਰ ਕਾਉਂਕਿ ਹਰ ਮੱਸਿਆ ਤੇ ਜਾਂਦੇ ਹਾਂ। ਐਂਤਕੀ 2011 ਈਸਵੀਂ ਵਿੱਚ ਵੀ  ਗੁਰਦੁਆਰੇ ਸਾਹਿਬ ਗੁਰੂ ਸਰ ਕਾਉਂਕਿ ਤਿੰਨ ਮੱਸਿਆ ਤੇ ਗਏ ਹਾਂ। ਕਥਾ ਵਾਚਕ ਹੋਰ ਪ੍ਰਚਾਰਿਕ ਮੱਸਿਆ, ਪੂਨਿਆ, ਸੰਗਰਾਦ ਦਾ ਵੀ ਮਜ਼ਾਕ ਬਣਾਈ ਜਾਂਦੇ ਹਨ। ਮੱਸਿਆ, ਪੂਨਿਆ, ਸੰਗਰਾਦ ਦੇ ਬਹਾਨੇ ਹੀ ਸੰਗਤ ਜੁੜ ਜਾਂਦੀ ਹੈ। ਦੁਨੀਆਂ ਰੱਬ ਦਾ ਨਾਂਮ ਲੈਂਦੀ ਹੈ। ਰੱਬ ਦਾ ਸ਼ੁਕਰ ਨਹੀਂ ਕਰਦੇ। ਚੜਾਚਾਂ ਵੀ ਇਨਾਂ ਨੂੰ ਮੱਸਿਆ, ਪੂਨਿਆ, ਸੰਗਰਾਦ ਉਤੇ ਹੀ ਵੱਧ ਚੜਦਾ ਹੈ।

(ਭਾਈ ਗੁਰਦਾਸ ਜੀ) ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ॥ ਧ੍ਰਿਗ ਲੋਇਣ ਗੁਰ ਦਰਸ ਵਿਣ ਵੇਖੈ ਪਰ ਤਰਣੀ॥

ਕਈ ਕਹਿੰਦੇ ਹਨ। ਅਲਾਦ ਨਹੀਂ ਸੀ ਹੁੰਦੀ। ਜੇ ਇਹ ਗੱਲ ਸੀ। ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਦੇ ਵੀ ਤਾਂ ਬਹੁਤ ਦੇਰ ਬਾਅਦ ਬੇਟੇ ਪੈਦਾ ਹੋਏ ਹਨ।  ਗੁਰੂ ਅਰਜਨ ਦੇਵ ਜੀ ਦਾ ਜਨਮ ਅਪਰੈਲ 1563 ਈਸਵੀਂ ਨੂੰ ਹੋਇਆ ਹੈ। ਗੁਰੂ ਹਰਗੋਬਿੰਦ ਸਿੰਘ ਜੀ ਦਾ ਜਨਮ ਜੂਨ 1596 ਈਸਵੀਂ ਨੂੰ ਹੋਇਆ ਹੈ।

 ਗੁਰੂ ਤੇਗ ਬਹਾਦਰ ਜੀ ਦਾ ਜਨਮ ਅਪਰੈਲ 1621 ਈਸਵੀਂ ਨੂੰ ਹੋਇਆ ਹੈ। ਗੁਰੂ ਗੋਬਿੰਦ ਸਿੰਘ ਦਾ ਜਨਮ 1665 ਈਸਵੀਂ ਨੂੰ ਹੋਇਆ ਹੈ। ਥੋੜਾ ਬਹੁਤ ਸਾਲ ਮਹੀਨਿਆ ਦਾ ਹੋਰ ਫ਼ਰਕ ਹੋ ਸਕਦਾ ਹੈ।

ਗੁਰੂ ਹਰਗੋਬਿੰਦ ਸਿੰਘ ਜੀ ਨੇ ਬਾਬਾ ਬੁੱਢਾ ਜੀ ਕੋਲੋਂ ਵਿਦਿਆ ਪ੍ਰਾਪਤ ਕੀਤੀ। ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪਿਛੋਂ ਬਾਬਾ ਬੁੱਢਾ ਜੀ ਨੇ ਹਰਗੋਬਿੰਦ ਸਿੰਘ ਜੀ ਨੂੰ ਮਈ 1605 ਈਸਵੀਂ ਨੂੰ ਗੁਰ ਗੱਦੀ ਸੰਭਾਲ ਦਿੱਤੀ ਗਈ। ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਗੁਰੂ ਹਰਗੋਬਿੰਦ ਸਿੰਘ ਜੀ ਦੇ ਪਈਆਂ। ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ। ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰੀ ਦੀ। ਗੁਰੂ ਹਰਗੋਬਿੰਦ ਸਿੰਘ ਜੀ ਨੇ ਜੁਲਮ ਦੇ ਖਿਲਾਫ਼ ਲੜਾਈਆਂ ਲੜੀਆਂ। ਚਾਰ ਯੁੱਧ 1628 ਈਸਵੀਂ ਪਹਿਲਾ ਯੁੱਧ ਅੰਮ੍ਰਿਤਸਰ ਵਿੱਚ ਲੜਇਆ ਸੀ। ਦੂਜਾ ਯੁੱਧ ਹਰਗੋਬਿੰਦਪੁਰ 1630 ਵਿੱਚ ਲੜਇਆ ਗਿਆ। ਤੀਜਾ ਯੁੱਧ ਗੁਰੂਸਰ ਮਹਿਰਾਜ ਵਿੱਚ 1632 ਨੂੰ ਹੋਇਆ।  ਚੌਥਾ ਯੁੱਧ 1632 ਨੂੰ ਕਰਤਾਰਪੁਰ ਨਗਰ ਵਿੱਚ ਲੜਇਆ ਗਿਆ ਸੀ। ਗੁਰੂ ਹਰਗੋਬਿੰਦ ਸਿੰਘ ਜੀ ਨੇ ਗੁਰਗੱਦੀ ਆਪਣੇ ਪੋਤੇ ਸ੍ਰੀ ਰਹਿ ਜੀ ਨੂੰ ਦੇ ਦਿੱਤੀ। ਮਾਰਚ 1638 ਈਸਵੀਂ ਨੂੰ ਕੀਰਤਨਪੁਰ ਸਾਹਿਬ ਜੋਤੀਜੋਤ ਸਮਾ ਗਏ। ਸਤਲੁਜ ਦੇ ਕੰਢੇ ਅੱਜ ਉਥੇ ਪਤਾਲਪੁਰੀ ਗੁਰਦੁਆਰਾ ਸਾਹਿਬ ਹੈ। ਸਾਰੀ ਉਮਰ 42 ਸਾਲ 9 ਮਹੀਨੇ 19 ਦਿਨ ਹੈ। ਗੁਰਗੱਦੀ ਦਾ ਸਮਾਂ 32 ਸਾਲ 10 ਮਹੀਨੇ 12 ਦਿਨ ਹੈ। ਹਕੂਮਤ ਜਹਾਂਗੀਰ ਤੇ ਸ਼ਾਹਜਹਾਂ ਦੀ ਸੀ।ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ ਅਠਤਾਲੀਵੀਂ ਪਉੜੀ ਵਿਚ ਗੁਰੂ ਹਰਿਗੋਬਿੰਦ ਸਾਹਿਬ ਬਾਰੇ ਲਿਖਿਆ ਹੈ:

ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।

ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ।

ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ।

ਦਲਿਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ।

ਕਥਾ ਵਾਚਕ ਹੋਰ ਪ੍ਰਚਾਰਿਕ ਕਹਾਣੀਆਂ ਜੋੜ ਰਹੇ ਹਨ। ਗੁਰੂ ਹਰਗੋਬਿੰਦ ਸਿੰਘ ਜੀ ਬਾਬਾ ਬੁੱਢਾ ਜੀ ਨੇ ਮਿਸੀਆਂ ਰੋਟੀਆਂ ਲੱਸੀ, ਗੰਢਾ ਖਲਾਉਣ ਨਾਲ ਪੈਦਾ ਹੋਏ ਹਨ। ਬਾਬਾ ਬੁੱਢਾ ਜੀ ਨੇ ਮਿਸੀਆਂ ਰੋਟੀਆਂ ਲੱਸੀ ਨਾਲ ਖਾਂਦੇ ਸਮੇਂ ਜਦੋਂ ਗੰਢਾ ਮੁੱਠੀ ਨਾਲ ਭੰਨਿਆ ਵਰ ਦਿੱਤਾ," ਮਾਤਾ ਗੰਗਾ ਜੀ ਤੇਰੇ ਜੋ ਪੁੱਤਰ ਪੈਦਾ ਹੋਵੇਗਾ। ਦੁਸਮਣਾਂ ਦੇ ਸਿਰ ਇਸ ਤਰਾਂ ਭੰਨੇਗਾ, ਜਿਵੇ ਮੈਂ ਗੰਢਾ ਭੰਨਿਆ ਹੈ। " ਕਥਾ ਵਾਚਕ ਹੋਰ ਬਹੁਤ ਸਾਰੇ ਪ੍ਰਚਾਰਿਕ ਕਹਾਣੀਆਂ ਇਸ ਤਰਾਂ ਸੰਗਤ ਨੂੰ ਸੁਣਾਉਂਦੇ ਹਨ। ਜਿਵੇਂ ਬੱਚਿਆਂ ਨੂੰ ਸਲਾਉਣ ਸਮੇਂ ਸੁਣਾਈਦੀਆਂ ਹਨ। ਬਾਬਾ ਬੁੱਢਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਸਾਰੇ ਗੁਰੂਆਂ ਪਾਤਸ਼ਹਾਂ ਦੇ ਨਾਲ ਰਹੇ ਸਨ। ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਵੀ ਸਨ। ਗੁਰੂ ਘਰ ਦੀ ਮਰਜਾਦਾ ਹੈ। ਬੁਜਰੁਗਾਂ ਗ੍ਰੰਥੀਆਂ ਸਾਹਿਬਾਨਾਂ ਨੂੰ ਪ੍ਰੇਮ ਨਾਲ ਪ੍ਰਸ਼ਦਾ ਪਾਣੀ ਛਕਾਇਆ ਜਾਂਦਾ ਹੈ। ਇਸ ਲਈ ਮਾਤਾ ਜੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੇਵਾਦਾਰ ਗ੍ਰੰਥੀ, ਵੱਡੇ ਬਜ਼ੁਰਗ  ਹੋਣ ਕਰਕੇ, ਬਾਬਾ ਬੁੱਢਾ ਜੀ ਨੂੰ ਪ੍ਰਸ਼ਦਿਆਂ ਨੂੰ ਖਲਾਉਣ ਦੀ ਸੇਵਾ ਜਰੂਰ ਕਰਦੇ ਹੋਣਗੇ। ਮਾਤਾ ਗੰਗਾ ਜੀ ਨੇ ਕਦੇ ਉਮੀਦ ਨਹੀਂ ਕੀਤੀ ਹੋਣੀ, ਬਾਬਾ ਬੁੱਢਾ ਜੀ ਭੋਜਨ ਛੱਕਣ ਦੇ ਬਦਲੇ ਵਿੱਚ ਕੁੱਝ ਦੇਣ। ਹੋ ਸਕਦਾ ਹੈ, ਵੱਡੇ ਬਜ਼ੁਰਗ ਹੋਣ ਕਰਕੇ, ਪ੍ਰਸ਼ਾਦਾ ਛੱਕਣ ਪਿਛੋਂ ਅਸ਼ੀਰਬਾਦ ਜਰੂਰ ਦਿੰਦੇ ਹੋਣਗੇ। ਨਾਲੇ ਗੁਰੂਆਂ ਪਾਤਸ਼ਹਾਂ ਦੀਆਂ ਪਤਨੀਆਂ ਐਸਾ ਕਿਉਂ ਕਰਨੀਆਂ। ਘਰ ਵਿਚ ਗੁਰੂਆਂ ਪਾਤਸ਼ਹਾਂ ਤੋਂ ਉਮੀਦ ਮੁੱਕਾ ਕੇ ਆਪਣੇ ਨਾਲ ਹੋਰ ਕਹਾਣੀਆਂ ਜੋੜ ਲੈਣ।

ਮਾਂਗਉ ਰਾਮ ਤੇ ਸਭਿ ਥੋਕ ॥ ਮਾਨੁਖ ਕਉ ਜਾਚਤ ਸ੍ਰਮੁ ਪਾਈਐ ਪ੍ਰਭ ਕੈ ਸਿਮਰਨਿ ਮੋਖ ॥੧॥ ਰਹਾਉ ॥

ਗੁਰ ਪਰਸਾਦਿ ਮੇਰੈ ਮਨਿ ਵਸਿਆ ਜੋ ਮਾਗਉ ਸੋ ਪਾਵਉ ਰੇ ॥ ਨਾਮ ਰੰਗਿ ਇਹੁ ਮਨੁ ਤ੍ਰਿਪਤਾਨਾ ਬਹੁਰਿ ਨ ਕਤਹੂੰ ਧਾਵਉ ਰੇ ॥੧॥

ਗੁਰੂਆਂ ਪਾਤਸ਼ਹਾਂ ਨੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ। ਪਿਛਲੇ ਕਰਮਾਂ ਦੇ ਸਯੋਗ ਨਾਲ ਸਾਰੇ ਰਿਸ਼ਤੇ ਪਤੀ ਬੱਚੇ ਹੁੰਦੇ ਹਨ। ਦੇਣੇ ਲੈਣੇ ਦੇ ਸਬੰਧ ਕਰਕੇ ਇੱਕ ਦੂਜੇ ਨਾਲ ਮੇਲੇ,ਸਯੋਗ ਹੁੰਦੇ ਹਨ। ਜਦੋਂ ਅਸੀਂ ਇੱਕ ਦੂਜੇ ਨਾਲ ਮਿਲਾਪ ਕਰਨਾ ਹੈ। ਉਹ ਉਦੋਂ ਹੀ ਹੋਣਾ ਹੈ। ਜਦੋਂ ਤਕਦੀਰ ਵਿੱਚ ਲਿਖਿਆ ਹੈ। ਧੀ-ਪੁੱਤਰ ਤਾਂ ਪੈਦਾ ਹੋਣਗੇ ਜੇ ਕੋਈ ਪਿਛਲਾ ਕਰਮ ਭੋਗਣ ਵਾਲਾ ਰਹਿੰਦਾ ਹੋਵੇਗਾ।

ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ ॥ ਜਨਮੁ ਪਦਾਰਥੁ ਸਫਲੁ ਹੈ ਜੇ ਸਚਾ ਸਬਦੁ ਕਥਿ ॥ ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ ਮਥਿ ॥ ੧॥ ਮੇਰੇ ਮਨ ਏਕਸ ਸਿਉ ਚਿਤੁ ਲਾਇ ॥ ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ।।

ਜਦੋਂ ਧੰਨਾ ਭਗਤ ਰੱਬ ਤੋਂ ਸਿਦਾ ਸਿਦੇ ਸ਼ਬਦਾ ਵਿੱਚ ਸਭ ਕੁੱਝ ਮੰਗ ਸਕਦਾ ਹੈ। ਤਾਂ ਮਾਤਾ ਗੰਗਾ ਜੀ ਨੂੰ ਰੱਬ ਤੋਂ ਪੁੱਤਰ ਮੰਗਣ ਲਈ ਹੋਰ ਕੋਈ ਵਿਚੋਲਾ ਕਿਉਂ ਚਾਹੀਦਾ ਸੀ। ਤੁਸੀਂ ਆਪ ਰੱਬ ਨੂੰ ਪੁਕਾਰ ਕੇ ਕੁੱਝ ਮੰਗ ਕੇ ਦੇਖਣਾਂ, ਸਭ ਹਾਜ਼ਰ ਕਰ ਦਿੰਦਾ ਹੈ। ਬਹੁਤੀ ਬਾਰੀ ਤਾ ਖੁਸ਼ੀਆਂ ਸੰਭਾਂਲਣੀਆਂ ਮੁਸ਼ਕਲ ਹੋ ਜਾਂਦੀਆਂ ਹਨ।

ਗੋਪਾਲ ਤੇਰਾ ਆਰਤਾ ॥
ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥
ਦਾਲਿ ਸੀਧਾ ਮਾਗਉ ਘੀਉ ॥
ਹਮਰਾ ਖੁਸੀ ਕਰੈ ਨਿਤ ਜੀਉ ॥
ਪਨ੍ਹ੍ਹੀਆ ਛਾਦਨੁ ਨੀਕਾ ॥
ਅਨਾਜੁ ਮਗਉ ਸਤ ਸੀ ਕਾ ॥੧॥
ਗਊ ਭੈਸ ਮਗਉ ਲਾਵੇਰੀ ॥
ਇਕ ਤਾਜਨਿ ਤੁਰੀ ਚੰਗੇਰੀ ॥
ਘਰ ਕੀ ਗੀਹਨਿ ਚੰਗੀ ॥
ਜਨੁ ਧੰਨਾ ਲੇਵੈ ਮੰਗੀ ॥੨॥੪॥

ਅਸੀਂ ਇਸ ਦੁਨੀਆਂ ਅੰਦਰ ਇੱਕ ਦੂਜੇ ਦਾ ਕਰਜਾ ਦੇਣਾ ਲੈਣਾਂ ਭਗਤਾਉਣ ਅਉਂਦੇ ਹਾਂ। ਮੋਹ ਦੀਆਂ ਤੰਦਾ ਵਿੱਚ ਫਸ ਜਾਂਦੇ ਹਾਂ। ਬਗੈਰ ਭਾਗਾਂ ਤੋਂ ਕੋਈ ਦੂਜਾ ਤੁਹਾਨੂੰ ਨਹੀਂ ਦੇ ਸਕਦਾ।

ਗੁਰ ਪਰਸਾਦਿ ਮੇਰੈ ਮਨਿ ਵਸਿਆ; ਜੋ ਮਾਗਉ ਸੋ ਪਾਵਉ ਰੇ ॥

ਨਾਮ ਰੰਗਿ ਇਹੁ ਮਨੁ ਤ੍ਰਿਪਤਾਨਾ; ਬਹੁਰਿ ਨ ਕਤਹੂੰ ਧਾਵਉ ਰੇ ॥੧॥

ਹਮਰਾ ਠਾਕੁਰੁ ਸਭ ਤੇ ਊਚਾ; ਰੈਣਿ ਦਿਨਸੁ ਤਿਸੁ ਗਾਵਉ ਰੇ ॥

ਖਿਨ ਮਹਿ ਥਾਪਿ ਉਥਾਪਨਹਾਰਾ; ਤਿਸ ਤੇ ਤੁਝਹਿ ਡਰਾਵਉ ਰੇ ॥੧॥

ਦੀਵਾਲੀ ਵਾਲੇ ਦਿਨ ਗੁਰੂ ਹਰਗੋਬਿੰਦ ਸਿੰਘ ਜੀ ਗਵਾਲੀਅਰ ਦੇ ਕਿਲੇ ਵਿਚੋਂ 52 ਰਾਜਿਆਂ ਨੂੰ ਰਿਹਾ ਕਰਵਾ ਕੇ ਆਪ ਅੰਮ੍ਰਿਤਸਰ ਪਹੁੰਚੇ ਸਨ। ਅੱਜ ਵੀ ਸਾਰੇ ਜਗਤ ਵਿੱਚ ਦੀਵਾਲੀ ਨੂੰ ਦੀਪਮਾਲਾ ਕੀਤੀ ਜਾਂਦੀ ਹੈ।

Comments

Popular Posts