ਹਰ ਬੰਦਾ ਬਹੁਤ ਭਲਾ ਮਾਣਸ ਬਣਦਾ ਹੈ‏

-ਸਤਵਿੰਦਰ ਕੌਰ ਸੱਤੀ (ਕੈਲਗਰੀ)-
satwinder_7@hotmail.com
 
ਗੱਲ ਬੜੀ ਕਮਾਲ ਦੀ ਹੈ। ਮਰਦ ਕਹੀ ਜਾਂਦਾ ਹੈ। ਮੈਂ ਕਿਸੇ ਤੋਂ ਨਹੀਂ ਡਰਦਾ। ਕਿਸੇ ਅੱਗੇ ਨਹੀਂ ਝੁੱਕਦਾ। ਪਰ ਆਪਣੀ ਪਤਨੀ ਤੋਂ ਤਾਂ ਹਰ ਪਤੀ ਡਰਦਾ ਹੈ। ਉਹ ਸਭ ਜਣਦੇ ਹਨ। ਪਰਾਈ ਔਰਤ ਅੱਗੇ ਤਾਂ ਉਸ ਤੋਂ ਵੀ ਕਮਾਲ ਦੀ ਗੱਲ ਵਾਪਰਦੀ ਹੈ। ਵੱਡੇ-ਵੱਡੇ ਧਰਮੀ ਕਹੀ ਤਾਂ ਜਾਂਦੇ ਹਨ। ਔਰਤ ਤੋਂ ਦੂਰ ਰਹੋ। ਡੇਰਿਆਂ ਵਾਲਿਆਂ ਸਾਧਾਂ ਨੇ ਤਾਂ ਵਿਆਹ ਵੀ ਨਹੀਂ ਕਰਾਏ ਹੋਏ। ਇੱਕ ਦੂਜੇ ਤੋਂ ਮੂਹਰੇ ਔਰਤਾਂ ਹੇੜਾ ਵਾਗ ਸਾਧ ਦੁਆਲੇ ਹੁੰਦੀਆਂ ਹਨ। ਜਿਸ ਔਰਤ ਨਾਲ ਸਾਧ ਦੀ ਅੱਖਾਂ ਦੀ ਜੋਤ ਨਾਲ ਜੋਤ ਮਿਲ ਗਈ। ਸੰਭੋਗ ਕਰ ਲੈਂਦੇ ਹਨ। ਜਿੰਨਾਂ ਸਾਧਾ ਗਿਆਨੀਆਂ ਨੇ ਵਿਆਹ ਕਰਾ ਵੀ ਲਏ ਹਨ। ਛੁੱਟੜਾਂ ਵਾਗ ਆਪ ਕਿਤੇ ਬਦੇਸ਼ਾ ਵਿੱਚ ਛੱੜਿਆਂ ਵਾਂਗ ਫਿਰਦੇ ਹਨ। ਸੰਗਤ ਨੂੰ ਸਿੱਖਿਆ ਦਿੰਦੇ ਹਨ। ਕਾਮ ਤੋਂ ਬਚੋ, ਜਿੰਨਾਂ ਬੱਚ ਹੁੰਦਾ ਹੈ। ਪਰਾਈ ਔਰਤ ਵੱਲ ਤਾਂ ਉਕਾ ਹੀ ਨਹੀਂ ਦੇਖਣਾਂ। ਜਮਦੂਤ ਤੱਤੇ ਤੇਲ ਦੇ ਕੜਾਹੇ ਵਿੱਚ ਸੁੱਟੇਗਾ। ਆਪ ਪਾਠ, ਕੀਰਤਨ, ਕਥਾਂ ਕਰਦੇ ਵੀ ਔਰਤਾਂ ਵੱਲ ਮੁਸ਼ਕਾਰੀਆਂ, ਹੱਸਦੇ ਤੱਕਦੇ, ਦੇਖਦੇ ਹਨ। ਇਕ ਕੈਲਗਰੀ ਕਨੇਡਾ ਦੇ ਗਿਆਨੀ ਨੇ ਅੰਮ੍ਰਿਤ ਵੇਲੇ ਸੁੱਖਮਣੀ ਸਾਹਿਬ ਦਾ ਪਾਠ ਕੀਤਾ। ਫਿਰ ਪੰਜ ਬਾਣੀਆਂ ਪੜ੍ਹੀਆਂ। ਇੰਨੀ ਬਾਣੀ ਪੜ੍ਹ ਕੇ ਤਾਂ ਮਨ ਧੰਨ-ਧੰਨ ਕਰ ਉਠਦਾ ਹੈ। ਸੱਚ ਪੰਜ ਬਾਣੀਆਂ ਵਿਚੋਂ ਤਿੰਨ ਬਾਣੀਆਂ ਜਾਪੁ ਸਾਹਿਬ, ਸਵੱਯੇ, ਚੌਪਈ ਸਾਹਿਬ ਉਸ ਦਸਮ ਗ੍ਰੰਥਿ ਵਿਚੋਂ ਹਨ। ਜਿਸ ਦਾ ਖੁਲਾਸਾ ਇਹ ਆਪ ਹੀ ਨਿੱਤ ਨਵੇ ਢੰਗ ਨਾਲ ਕਰਦੇ ਹਨ। ਉਸ ਦਾ ਵੀ ਅਸਰ ਦਿਮਾਗ ਨੂੰ ਚੜ੍ਹਦਾ ਹੋਣਾਂ ਹੈ। ਜਿਸ ਚੀਜ਼ ਵੱਲ ਧਿਆਨ ਰਹਿੰਦਾ ਹੈ। ਉਹੀ ਭਾਸਰਦੀ, ਸੁਝਦੀ ਹੈ।  ਇਸ ਤੋਂ ਵੀ ਵੱਧ ਉਤੇਜ਼ਤ ਕਰਨ ਵਾਲੀਆਂ ਗੱਲਾਂ ਹੋਰ ਧਰਮਾਂ ਦੇ ਗ੍ਰੰਥਾਂ ਵਿੱਚ ਹਨ। ਕਿਉਂਕਿ ਦੁਨੀਆਂ ਇਸੇ ਕੁੱਝ ਕਰਨ ਨਾਲ ਬਣੀ ਹੈ। ਇਸੇ ਕਾਸੇ ਦੇ ਦਾਅ ਵਿੱਚ ਬੰਦਾ ਔਰਤ ਉਤੇ ਝੱਪਟ ਮਾਰਨ ਨੂੰ ਫਿਰਦਾ ਰਹਿੰਦਾ ਹੈ। ਕੋਈ ਬੇਗਾਨੀ ਔਰਤ ਕੋਲੋ ਦੀ ਲੰਘ ਜਾਏ ਮਰਦ ਧੁਰ ਅੰਦਰ ਤੱਕ ਹਿਲ ਜਾਂਦਾ ਹੈ। ਲੰਘਣ ਪਿਛੇ ਵੀ ਉਸ ਦੀ ਮਹਿਕ ਸੁੰਗਦਾ ਰਹਿੰਦਾ ਹੈ। ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਰੱਬ ਦਾ ਸ਼ੁਕਰ ਕਰਿਆ ਕਰੋਂ, ਅੰਦਰ ਦੀ ਹਾਲਤ ਹਰ ਬੰਦਾ ਨਹੀਂ ਜਾਣ ਸਕਦਾ। ਭਾਵੇਂ ਆਪ ਵੀ ਹਰ ਇੱਕ ਬੰਦਾ ਉਹੀਂ ਰਾਜੇ ਰਾਣੀ ਵਾਲੀ ਪ੍ਰਕਿਰਇਆ ਨਾਲ ਪੈਦਾ ਹੋਇਆ ਹੈ। ਚੋਰੀ ਛੁੱਪੇ ਆਪ ਕਿਸੇ ਨਾਂ ਕਿਸੇ ਤੋਂ ਸਰੀਰਕ ਸੰਤੁਸ਼ਟੀ, ਚੂੰਮਣ ਕਰਾਉਂਦਾ ਹੈ। ਇਹੀ ਕੁੱਝ ਕਰਨ ਬਾਰੇ ਸੋਚਦਾ ਹੈ, ਕਿਉਂਕਿ ਆਪ ਵੀ ਉਸੇ ਕਾਸੇ ਦਾ ਸਬੂਤ ਹੈ। ਸਬੂਤ ਬਣਨ ਦੇ ਬਾਵਜੂਦ ਵੀ ਕਾਮ ਉਤੇ ਗੱਲ ਕਰਨ ਲਈ ਬੜੀ ਸ਼ਰਮ ਆਉਂਦੀ ਹੈ। ਹਰ ਬੰਦਾ ਬਹੁਤ ਭਲਾ ਮਾਣਸ ਬਣਦਾ ਹੈ। ਲੂਚਾ ਤਾ ਦੂਜਾ ਹੀ ਲੱਗਦਾ ਹੈ। ਸਾਰਾ ਕੁੱਝ ਦਸਮ ਗ੍ਰੰਥਿ ਵਾਲਾ ਦੁਨੀਆਂ ਭਰ ਦੇ ਮਾਪਿਆਂ, ਆਪਣੇ-ਆਪ ਤੇ ਅੱਗੋਂ ਆਪਣੇ ਬੱਚਿਆਂ ਵੱਲੋਂ ਉਹੀਂ ਕੁੱਛ ਕਰ ਕਤਰ ਕੇ ਸੱਚ ਉਤੇ ਪਰਦੇ ਪਾਉਣ ਦਾ ਯਤਨ ਕੀਤਾ ਜਾਂਦਾ ਹੈ। ਸੱਚ ਬਰਬਾਸਤ ਕਰਨਾਂ ਬੜਾ ਔਖਾ ਹੈ। ਸੈਕਸ ਦੂਜਾ ਬੰਦਾ ਹੀ ਕਰਦਾ ਹੈ। ਬੜਾ ਗਲ਼ਤ ਕੰਮ ਕਰਦਾ ਲੱਗਦਾ ਹੈ। ਤੁਸੀਂ ਆਪ ਕਿਸ ਦਾ ਬਜੂਦ ਹੋ? ਕਿੜੇ ਮੰਤਰ ਨਾਲ ਪੈਦਾ ਹੋਏ ਹੋ। ਆਪ ਵੀ ਤਾਂ ਬੜੇ ਮਜ਼ੇ ਨਾਲ ਜਇਜ਼-ਨਜ਼ਇਜ਼ ਤਰੀਕੇ ਨਾਲ ਕਾਂਮ ਕਰਦੇ ਹੋ। ਆਪ ਚੋਰੀ ਛੁੱਪੇ ਨਾਂ ਬਾਲਗ ਮੁੰਡੇ ਕੁੜੀਆਂ, ਪਤਨੀ ਜਾਂ ਮੁੱਲ ਦੀ ਤੀਮੀਂ ਨਾਲ ਸਰੀਰਕ ਅੰਨਦ ਦਾ ਦਾਅ ਲਾਈ ਚਲੋ। ਪੱਪੀਆਂ ਜੱਫੀਆਂ ਮਾਰੀ ਚੱਲੋਂ। ਕਿਹੜਾ ਕਿਸੇ ਨੂੰ ਪਤਾ ਲੱਗਦਾ ਹੈ।  ਜਿਹੜੇ ਘਰ ਵਿੱਚ ਪੰਜ, ਛੇ ਫੁੱਟ ਦੇ ਸਬੂਤ ਬੱਚੇ ਹਨ। ਉਹ ਤਾ ਕਿਸੇ ਨੂੰ ਦਿਖਾਈ ਨਹੀਂ ਦਿੰਦੇ ਹੋਣੇ। ਸਭ ਦੁਨੀਆਂ ਨੂੰ ਗਿਆਨ ਹੈ। ਕਾਂਮ ਤੇ ਢਿੱਡ ਦੀ ਭੁੱਖ ਮਿਟਾਇਆਂ ਹੀ ਮਿੱਟਦੀ ਹੈ। ਕੋਈ ਦੁਨੀਆਂ ਉਤੇ ਐਸਾ ਫ਼æਰਿਸਤਾ ਨਹੀਂ ਹੈ। ਇਹ ਦੋਂਨੇ ਕੰਮ ਨਾਂ ਕਰਦਾ ਹੋਵੇ। ਤਾਂਹੀ ਤਾਂ ਅਜੇ ਤੱਕ ਦਸਮ ਗ੍ਰੰਥਿ ਜਿਸ ਨੂੰ ਬੁੱਧੀ ਜੀਵੀ ਰੋਜ਼ ਭੰਡਦੇ ਹਨ। ਇਸ ਵਿਚੋਂ ਜਾਪੁ ਸਾਹਿਬ, ਸਵੱਯੇ, ਚੌਪਈ ਸਾਹਿਬ ਅੱਲਗ ਕਰਨ ਦਾ ਕੋਈ ਯਤਨ ਨਹੀਂ ਕੀਤਾ ਗਿਆ। ਕੈਲਗਰੀ ਕਨੇਡਾ ਦੇ ਗਿਆਨੀ ਨੇ ਅੰਮ੍ਰਿਤ ਵੇਲੇ ਸੁੱਖਮਣੀ ਸਾਹਿਬ ਦਾ ਪਾਠ ਕੀਤਾ। ਫਿਰ ਪੰਜ ਬਾਣੀਆਂ ਪੜ੍ਹੀਆਂ। ਜੋ ਬੰਦਾ ਦਿਨ-ਰਾਤ ਬਾਣੀ ਪੜ੍ਹਦਾ ਹੋਵੇ। ਦਾੜਾ ਬਾਣੀ ਪੜ੍ਹਦੇ ਦਾ ਚਿੱਟਾ ਹੋਜਾਵੇ। ਉਸ ਦੇ ਜ਼ਨਾਨੀ ਅੱਗਇਉ ਨਿੱਕਲ ਜਾਵੇ, ਉਸ ਦੀਆਂ ਚਿੰਗਘਾੜਾਂ ਨਿਕੱਲ ਜਾਣ ਤਾਂ ਕੀ ਸਮਝਾਂਗੇ? ਬਾਣੀ ਦੇ ਅਸਰ ਨਾਲੋਂ ਔਰਤ ਦੀ ਸੁਦੰਰਤਾਂ ਵੱਲ ਰੂਹ ਚਲੀ ਗਈ। ਬਾਣੀ ਪੜ੍ਹ ਕੇ ਉਠਦਿਆਂ ਹੀ ਸੁਰਤੀ ਕਾਂਮ ਵੱਲ ਚਲੀ ਗਈ। ਬਾਣੀ ਪੜ੍ਹਨ ਵਾਲੇ ਨੂੰ ਔਰਤ ਮਰਦ ਦੇ ਸਰੀਰਾਂ ਵਿੱਚ ਫ਼ਰਕ ਨਹੀਂ ਲੱਗਦਾ। ਰੱਬ ਦਾ ਰੂਪ ਜੋਤ ਲੱਗਦੇ ਹਨ। ਜਾਂ ਫਿਰ ਗਿਆਨੀ ਨੂੰ ਗਿਆਨ ਹੋਇਆ," ਔਰਤ ਲਪਕ ਕੇ ਉਸ ਨੂੰ ਚਿਪਕ ਜਾਵੇਗੀ। ਉਸ ਦਾ ਬਲਾਤਕਾਰ ਕਰ ਦੇਵੇਗੀ। ਗਿਆਨੀ ਨੇ ਬੜੀ ਡੁੰਗਾਈ ਨਾਲ ਬ੍ਰਹਿਮ ਗਿਆਨ ਕਰਿਆ ਹੋਣਾ। ਤਾਂਹੀਂ ਤਾਂ ਬਹੁਤ ਸਾਰੇ ਧਰਮਿਕ ਥਾਂਵਾਂ ਦੇ ਬੰਦ ਕੰਮਰਿਆ ਵਿੱਚ ਨਾਂਬਾਲਗ ਬੱਚੇ ਤੇ ਔਰਤਾਂ ਨੂੰ ਬਲੈਕਮੇਲ ਕਰਕੇ ਰੇਪ ਕਰਦੇ ਹਨ। ਬਾਣੀ ਪੜ੍ਹਨ ਵਾਲੇ ਦੀ ਸੁਰਤ ਗਲ਼ਤ ਖਿਆਲਾ ਵੱਲ ਜਾਣੀ ਚਾਹੀਦੀ ਨਹੀਂ ਸੀ। ਚਾਹੇ ਕੋਈ ਮੂਹਰੇ ਹੀ ਕੁੱਝ ਗੱਲ਼ਤ ਕਰਦਾ ਹੋਵੇ। ਉਸ ਦਾ ਵੀ ਅਸਰ ਨਹੀਂ ਹੋਣਾਂ ਚਾਹੀਦਾ। ਮਾੜੇ ਕੰਮ ਦਾ ਅਸਰ ਉਦੋਂ ਹੁੰਦਾ ਹੈ। ਜਦੋਂ ਅਸੀਂ ਆਪ ਸਹਿਮਤ ਹੁੰਦੇ ਹਾਂ। ਆਮ ਬੰਦਾ, ਫਿਲਮਾਂ ਵਾਲੇ ਵੀਲਨ ਸ਼ਕਤੀ ਤੇ ਓਮਪੁਰੀ ਜਾਂ ਰਸਤੇ ਦੇ ਮਸਟੰਡੇ, ਐਸਾ ਕਰਦੇ ਹਨ। ਗੱਲ ਸਮਝ ਵਿੱਚ ਆਉਂਦੀ ਹੈ। ਕੀ ਪਾਠ ਪੜ੍ਹਨ ਵਾਲੇ ਨੂੰ ਮੂਹਰੇ ਔਰਤ ਦੇਖ ਕੇ ਧੀ-ਭੈਣ-ਮਾਂ ਦਾ ਚੇਤਾ ਨਹੀਂ ਆਇਆ? ਕੀ ਆਹੀ ਯਾਦ ਆਇਆ ਬਈ ਔਰਤ ਤੋਂ ਇਕੋਂ ਕੰਮ ਹੁੰਦਾ ਹੈ? ਜੋ ਬਾਣੀ ਧਿਆਨ ਲਾ ਕੇ ਪੜ੍ਹਦਾ ਹੈ। ਬਾਣੀ ਕਹਿੰਦੀ ਹੈ, ਉਸ ਦਾ ਡਰ ਚੱਕਿਆ ਜਾਂਦਾ ਹੈ। ਕਿਸੇ ਭੂਤ ਚੜੇਲ, ਕਿਸੇ ਹੋਰ ਤੋਂ ਨਹੀਂ ਡਰਦਾ। ਐਸੇ ਗਿਆਨੀ ਤਾਂਹੀਂ ਤਾਂ ਰਿਸ਼ੀਆਂ-ਮੁਨੀਆਂ ਦੀਆਂ ਕਹਾਣੀਆਂ, ਸ੍ਰੀ ਗੁਰੂ ਗ੍ਰੰਥਿ ਸਾਹਿਬ ਅੱਗੇ ਬੈਠ ਕੇ ਬੀਬੀਆਂ ਨੂੰ ਸਣਾਉਂਦੇ ਹਨ। ਬਈ ਅਪਸਰਾ ਇੰਨਾਂ ਨੂੰ ਨੱਚ ਕੇ ਮੋਹ ਲੈਂਦੀਆਂ ਹਨ। ਭਗਤੀ ਭੰਗ ਹੋ ਜਾਂਦੀ ਹੈ। ਉਠ ਕੇ ਔਰਤ ਮਗਰ ਤੁਰ ਪੈਦੇ ਹਨ। ਕਿਸੇ ਨੂੰ  ਇੱਕ ਗਾਲ਼ ਕੱਢ ਦਈਏ। ਗਾਲ਼ ਸੁਣਦੇ ਹੀ ਕੰਨ ਖੁੱਲ ਜਾਂਦੇ ਹਨ। ਸਰੀਰ ਨੂੰ ਜ਼ਹਿਰ ਚੜ੍ਹਨ ਲੱਗ ਜਾਂਦਾ ਹੈ। ਬਦਲੇ ਵਿੱਚ ਜਦੇ ਜਾਂ ਕਦੇ ਬੰਦਾ ਜੁਆਬ ਜਰੂਰ ਦਿੰਦਾ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੀ ਇੰਨੀ ਬਾਣੀ ਪੜ੍ਹ ਕੇ, ਇੰਨਾਂ ਉਤੇ ਉਸ ਬਾਣੀ ਦਾ ਅਸਰ ਕਿਉਂ ਨਹੀਂ ਹੁੰਦਾ? ਕਿਉਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੀ ਬਾਣੀ ਪੜ੍ਹਦੇ ਬੋਕ ਦੇ ਤੁਕਿਆਂ ਵੱਲ ਦੇਖਣ ਵਾਂਗ, ਮੂੰਹ ਚੱਕੇ ਚਾਰੇ ਪਾਸੇ ਦੇਖਦੇ ਹਨ? ਮਜ਼ੇ ਦੀ ਗੱਲ ਹੈ। ਤੀਮੀਆਂ ਵਾਲਿਆਂ ਨੂੰ ਗਿਆਨ ਦਿੰਦੇ ਹਨ। ਕਾਂਮ ਤੋਂ ਬਚੋਂ। ਆਪ ਉਨਾਂ  ਦੀਆਂ ਜ਼ਨਾਨੀਆਂ ਦੇ ਮਗਰ ਘਰਾਂ ਵਿੱਚ, ਭੁੱਖੇ ਮਰਦੇ, ਰੋਟੀਆਂ ਖਾਣ ਦੇ ਬਹਾਨੇ ਚਲੇ ਜਾਂਦੇ ਹਨ। ਬਹੁਤੇ ਸਣੇ ਮਾਲ ਜ਼ਨਾਨੀ ਭਜਾ ਕੇ ਲੈ ਜਾਂਦੇ ਹਨ। ਇਹ ਜਿਹੜੇ ਤੁਹਾਡੀਆਂ ਜ਼ਨਾਨੀਆਂ, ਧੀਆਂ-ਭੈਣਾਂ ਤੋਂ ਖੀਰ ਪੁਰੀਆਂ ਛੱਕਦੇ ਫਿਰਦੇ ਹਨ। ਕਦੇ ਆਪ ਵੀ ਪੁੱਛ ਕਿ ਦੇਖਿਉ," ਬਾਈ ਗਿਆਨੀ ਜੀ ਸੰਤ ਜੀ ਅਸੀਂ ਤੁਹਾਡੀਆਂ ਜ਼ਨਾਨੀਆਂ, ਧੀਆਂ-ਭੈਣਾਂ ਤੋਂ ਖੀਰ ਪੁਰੀਆਂ ਛੱਕਣ ਕਿਦਣ ਆਈਏ? " ਜਾਂ ਫਿਰ ਬਾਬਿਆਂ ਮੂਹਰੇ ਲੋਕ ਹੀ ਆਪਣੀਆਂ ਜ਼ਨਾਨੀਆਂ, ਧੀਆਂ-ਭੈਣਾਂ ਦੀ ਪ੍ਰਦਰਸ਼ਨੀ ਕਰਨਾ ਚਹੁੰਦੇ ਹਨ। ਆਪ ਜ਼ਨਾਨੀਆਂ, ਧੀਆਂ-ਭੈਣਾਂ ਨੂੰ ਬਾਬਿਆਂ ਮਗਰ ਲਾਉਂਦੇ ਹਨ। ਕਿਉਂਕਿ ਬਾਬਿਆਂ ਦੇ ਘਰਾਂ ਵਿੱਚ ਅੰਨੀ ਦੌਲਤ ਹੈ। ਭੋਲੇ-ਭਾਲੇ ਸਾਧਾਂ ਉਤੇ ਜੰਨਤਾ ਤੇ ਪੁਲੀਸ ਨੂੰ ਛੱਕ ਵੀ ਨਹੀਂ ਹੁੰਦਾ। ਬੇਗਾਨੀ ਔਰਤ, ਦੌਲਤ ਸਾਰੇ ਹੀ ਆਪਣੇ ਨਾਂਮ ਕਰਾਂ ਲੈਂਦੇ ਹਨ

Comments

Popular Posts