ਜੋਰੂ ਸਿਰਨਾਵਣੀ ਆਵੈ ਵਾਰੋ ਵਾਰ

<> <>
ਕਈ ਚੋਲਿਆਂ ਵਾਲੇ  - ਸਤਵਿੰਦਰ ਕੌਰ ਸੱਤੀ ਕੈਲਗਰੀ.
ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥ ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥ ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥੨॥ {ਪੰਨਾ 472}

ਗੁਰੂ ਗੋਬਿੰਦ ਸਿੰਘ ਜੀ ਨੇ ਜਾਤ-ਪਾਤ ਖਤਮ ਕਰਨ ਲਈ ਅੰਮ੍ਰਿਤ ਸੰਚਾਰ ਚਾਲੂ ਕੀਤਾ। ਪਰ ਕਈ ਚੋਲਿਆਂ ਵਾਲੇ ਸੰਤ ਦੇ ਭੇਸ ਵਿੱਚ ਗੁਰੂ ਜੀ ਨੂੰ ਬਦਨਾਂਮ ਕਰ ਰਹੇ ਹਨ। ਮੈਂ ਖਾਲਸਾ ਨਿਊਜ਼ ਤੇ ਜੂ-ਟੂਬ ਉਤੇ ਮੂਵੀ ਲੱਗੀ ਦੇਖੀ। ਬਹੁਤ ਦੁੱਖ ਹੋਇਆ। ਦਮਦਮੀ ਟਕਸਾਲ ਦੀ ਮੋਹਰ ਲੱਗਣ ਨਾਲ ਹਰ ਕੋਈ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਨਹੀਂ ਬਣ ਸਕਦਾ। ਧੰਨ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ ਬਾਣੀ ਦਾ ਪ੍ਰਚਾਰ ਕਰਨ ਦੀ ਥਾਂ ਦਮਦਮੀ ਟਕਸਾਲ ਦਾ ਸੰਤ ਹਰੀ ਪ੍ਰਸਾਦ ਰੰਧਾਵਾ ਔਰਤਾਂ ਦੇ ਮਾਸਕ ਧਰਮ ਦੇ ਦਿਨਾਂ ਵਿੱਚ ਮਰਦ ਨੂੰ ਉਸ ਤੋਂ ਪਰੇ ਰਹਿੱਣ ਲਈ ਕਹਿ ਰਿਹਾ ਹੈ। ਕਿਉਂਕਿ ਔਰਤ ਅਪਵਿੱਤਰ ਹੋ ਜਾਂਦੀ ਹੈ। ਕਥਾ ਸੁਣਾ ਰਿਹਾ ਹੈ,"ਰਸੋਈ ਵਿੱਚ ਵੜਨ ਦੇ ਵੀ ਕਾਬਲ ਨਹੀਂ ਰਹਿੰਦੀ। ਉਦੋਂ ਮਾਸਕ ਧਰਮ ਦੇ ਦਿਨਾਂ ਵਿੱਚ ਦਰੋਪਤੀ ਤਾਂ ਆਪਣੇ ਪਤੀਆਂ ਦੇ ਮੱਥੇ ਨਹੀਂ ਸੀ ਲੱਗਦੀ। ਇਸੇ ਕੰਮ ਨੂੰ ਪੰਜ ਨੌਕਰਾਣੀਆਂ ਰੱਖੀਆਂ ਹੋਈਆਂ ਸਨ।" ਹਰੀ ਪ੍ਰਸਾਦ ਰੰਧਾਵਾ ਹੀ ਬ੍ਰਹਿਮ ਗਿਆਨ ਦੱਸ ਸਕਦਾ ਹੈ। ਦਰੋਪਤੀ ਦੀਆਂ ਪੰਜ ਨੌਕਰਾਣੀਆਂ, ਦਰੋਪਤੀ ਦੇ ਪੰਜ ਪਤੀਆਂ ਦਾ ਕੰਮ ਸਾਰਦੀਆਂ ਸਨ ਜਾਂ ਰਸੋਈ ਹੀ ਕਰਦੀਆਂ ਸਨ? ਦਰੋਪਤੀ ਪਹਿਲਾਂ ਹੀ ਨਿਸੰਗ ਸੀ। ਸ਼ਰੇਅਮ ਪੰਜ ਪਤੀ ਤੇ ਦੁਆਲੇ ਪੰਜ ਨੌਕਰਾਣੀਆਂ, ਨੰਵਗੀ ਗੁਰਪ ਮੂਵੀਂ ਦੀ ਕੋਈ ਕਸਰ ਰਹਿ ਗਈ। ਜੈ ਸੰਤਾਂ ਦੀ ਬੋਲਿਆ ਕਰੋਂ। ਇਨਾਂ ਨੂੰ ਦੁੱਧ ਕੜਾ ਛਕਾਇਆ ਕਰੋ। ਕੱਲ ਨੂੰ ਦਰੋਪਤੀ ਦੀ ਥਾਂ ਕਿਸੇ ਕੌਰ ਦੀ ਕਹਾਣੀ ਦਿਵਾਨਾਂ ਵਿਚ ਫੁਰਮਾਨ ਕਰੇ।

ਹਰੀ ਪ੍ਰਸਾਦ ਰੰਧਾਵਾ ਦੁਆਰਾ ਖਾਲਸਾ ਨਿਊਜ਼ ਤੇ ਜੂ-ਟੂਬ ਉਤੇ ਮੂਵੀ ਲੱਗੀ ਹੈ। ਜੋ ਔਰਤ ਜਾਤ ਤੇ ਗੋਬਿੰਦ ਸਿੰਘ ਜੀ ਦੀਆਂ ਅਣੋਖੀਆਂ ਕਹਾਣੀਆਂ ਪ੍ਰਗਟ ਕਰ ਰਿਹਾ ਹੈ। ਦਮਦਮੀ ਟਕਸਾਲ ਦਾ ਸੰਤ ਹਰੀ ਪ੍ਰਸਾਦ ਰੰਧਾਵਾ ਗੋਲ ਪੱਗ ਚੋਲੇ ਵਾਲਾ ਸਾਧ ਇਸ ਪੰਗਤੀ ਦੇ ਅਰਥ ਕਰ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਕੋਲ ਰਾਜਾਂ ਤਿੰਨ ਰਾਣੀਆਂ ਲੈ ਕੇ ਆਇਆ। ਸਭ ਨੇ ਮੱਥਾ ਟੇਕਿਆ। ਇੱਕ ਔਰਤ ਨੂੰ ਮਹੀਨਾ ਆਇਆ ਸੀ। ਉਸ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਅੰਗ ਲਾ ਦਿੱਤੇ। ਗੁਰੂ ਜੀ ਨੇ ਇਸ ਨੂੰ ਸਰਾਪ ਦੇ ਦਿੱਤਾ," ਤੁਰਕਣੀ ਨਾਂ ਹੋਵੇ। ਤੈਨੂੰ ਆਪਣਾਂ ਸਰੀਰ ਨਹੀ ਦਿਸਦਾ। ਤੈਨੂੰ ਮਹੀਨਾ ਆਇਆ ਸੀ। ਗੱਲ ਮੇਰੀ ਨਹੀਂ ਹੈ। ਗੁਰੂ ਨਾਨਕ ਦੀ ਗੱਦੀ ਭਿ੍ਰਸਟ ਕਰ ਦਿੱਤੀ।"  ਉਸ  ਗੁਰੂ ਨਾਨਕ ਦੀ ਗੱਦੀ ਦੀ ਇਹ ਸਾਧ ਗੱਲ ਕਰ ਰਿਹਾ ਹੈ। ਜਿਸ ਨੇ ਕਿਹਾ ਹੈ," ਸੋ ਕਿਉਂ ਮੰਦਾ ਆਖੀਏ  ਜਿਤੁ ਜੰਮੇ ਰਾਜਾਨ।।"

ਇਹ ਹਰੀ ਪ੍ਰਸਾਦ ਰੰਧਾਵਾ ਕਹਿ ਰਿਹਾ ਹੈ," ਗੁਰੂ ਗੋਬਿੰਦ ਸਿੰਘ ਜੀ ਰਾਣੀਆਂ ਨੂੰ ਅੰਗ ਲਾਉਂਦੇ ਹਨ। ਪੈਰੀਂ ਪਾਉਂਦੇ ਸਨ। " ਗੁਰਬਖ਼ਸ਼ ਸਿੰਘ ਕੋਲ ਖੜ੍ਹਾਂ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਸਰਾਪ ਦੇ ਦਿੱਤਾ, " ਇਹ ਤੇਰੀ ਪਤਨੀ ਬਣੇਗੀ। ਕਿਉਂਕਿ ਤੈਨੂੰ ਇਸ ਰਾਣੀ ਦੀ ਸੁੰਦਰਤਾ ਦੇਖ ਕੇ, ਫੁਰਨਾ ਆਇਆ ਸੀ। ਇਹ ਮੇਰੀ ਘਰ ਵਾਲੀ ਬਣ ਜਾਵੇ। ਇਹ ਫੁਰਨਾ ਪੂਰਾ ਹੋਵੇਗਾ।" ਇਸ ਦਾ ਮਤਲਬ ਹਰੀ ਪ੍ਰਸਾਦ ਰੰਧਾਵਾ, ਸੰਗਤਾਂ ਨੂੰ ਦੱਸ ਰਿਹਾ ਹੈ," ਗੁਰੂ ਗੋਬਿੰਦ ਸਿੰਘ ਜੀ ਨੂੰ ਜੋ ਔਰਤ ਭੌਦੀਂ ਨਹੀਂ ਸੀ। ਸਿੰਘਾਂ ਵਿੱਚ ਵੰਡ ਦਿੰਦੇ ਸਨ। " ਹਰੀ ਪ੍ਰਸਾਦ ਰੰਧਾਵਾ, ਗੁਰੂ ਗੋਬਿੰਦ ਸਿੰਘ ਜੀ ਤੇ ਔਰਤਾਂ ਦਾ ਘੋਰ ਅਪਮਾਨ ਕਰ ਰਿਹਾ ਹੈ। ਗੁਰਬਖ਼ਸ਼ ਸਿੰਘ ਨੇ ਜੁਆਬ ਦਿੱਤਾ,"  ਗੁਰੂ ਗੋਬਿੰਦ ਸਿੰਘ ਜੀ ਇੱਕ ਪਾਸੇ ਤੁਸੀਂ ਕਹਿੰਦੇ ਹੋ। ਤੁਰਕਣੀ ਦਾ ਸੰਗ ਨਹੀਂ ਕਰਨਾਂ। " ਇਹ ਹਰੀ ਪ੍ਰਸਾਦ ਰੰਧਾਵਾ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਜਾਤ-ਪਾਤ ਦੇ ਪੱਕੇ ਸਨ। ਜਦੋਂ ਕਿ ਜੱਗ ਜਾਣਦਾ ਹੈ। ਇਸੇ ਲਈ ਅੰਮਿ੍ਰਤ ਛਕਿਆ ਜਾਂਦਾ ਹੈ। ਬਈ ਸਭ  ਮੁੱਨਖ ਇਕੋ ਜਾਤ ਦੇ ਹਾਂ।

ਜੇ ਭਏ ਪਹਿਲ ਅਵਤਾਰਾ॥ ਆਪੁ ਆਪੁ ਤਿਨ ਜਾਪੁ ਉਚਾਰਾ॥ 
ਪ੍ਰਭ ਦੋਖੀ ਕੋਈ ਨ ਬਿਦਾਰਾ॥ ਧਰਮ ਕਰਮ ਕੋ ਰਾਹੁ ਨ ਡਾਰਾ॥੪੪॥ 
ਜੇ ਜੇ ਗਉਸ ਅੰਬੀਆ ਭਏ॥ ਮੈ ਮੈ ਕਰਤ ਜਗਤ ਤੇ ਗਏ॥ 
ਮਹਾਪੁਰਖ ਕਾਹੂ ਨ ਪਛਾਨਾ॥ ਕਰਮ ਧਰਮ ਕੋ ਕਛੂ ਨ ਜਾਨਾ॥੪੫॥ 
ਬਚਿਤ੍ਰ ਨਾਟਕ, ਅਧਿਆਇ ੬

ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ 
ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ॥ 
ਹਿੰਦੂ ਤੁਰਕ ਕੋਊ ਰਾਫਜ਼ੀ ਇਮਾਮ ਸ਼ਾਫੀ 
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥ 
ਕਰਤਾ ਕਰੀਮ ਸੋਈ ਰਾਜ਼ਕ ਰਹੀਮ ਓਈ 
ਦੂਸਰੋ ਨ ਭੇਦ ਕੋਈ ਭੂਲ ਭ੍ਰਮ ਮਾਨਬੋ॥ 
ਏਕ ਹੀ ਕੀ ਸੇਵ ਸਬ ਹੀ ਕੋ ਗੁਰਦੇਵ ਏਕ 
ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ॥੧੫॥੮੫॥ 
ਅਕਾਲ ਉਸਤਤਿ

ਦਮਦਮੀ ਟਕਸਾਲ ਵਾਲੇ ਆਪੇ ਤਾਂ ਕਹੀ ਜਾਂਦੇ ਹਨ। ਦਸਮ ਗ੍ਰੰਥਿ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾਂ ਹੈ। ਕੀ ਇਸ ਨੂੰ ਪੂਰਾ ਪੜ੍ਹਿਆ ਵੀ ਹੈ? ਸੰਤ ਹਰੀ ਪ੍ਰਸਾਦ ਰੰਧਾਵਾ ਨੇ ਜੇ ਪੜ੍ਹਿਆ ਹੁੰਦਾ, ਰਾਣੀ ਨੂੰ ਤੁਰਕਣੀ ਜੂਠੀ, ਅਪਵਿੱਤਰ ਕਹਿੱਣ ਤੋਂ ਪਹਿਲਾਂ ਉਪਰ ਵਾਲੀਆਂ ਪੰਗਤੀਆਂ ਦੀ ਬੀਚਾਰ ਕਰਕੇ ਇਹ ਕਹਾਣੀ ਸੁਣਾਉਣੀ ਸੀ।

ਗੁਰੂ ਗੋਬਿੰਦ ਸਿੰਘ ਜੀ ਨੇ ਅੰਮਿ੍ਰਤ ਛਕੇ ਦੀ ਉਸ ਦੀ ਲਾਜ ਰੱਖੀ। ਇਹੀ ਗੁਰਬਖ਼ਸ਼ ਸਿੰਘ ਮਾਹਾਰਾਜਾ ਰਣਜੀਤ ਸਿੰਘ ਸੀ। ਰਾਣੀ ਮੋਰਾ ਵਾਲੀ ਨਾਲ ਵਿਆਹ ਹੋਇਆ। ਇਸ ਦਾ ਮਤਲਬ ਹੈ। ਗੁਰੂ ਜੀ ਨੂੰ ਪਰਾਈਆਂ ਔਰਤਾਂ ਹੱਥ ਲਾਉਂਦੀਆਂ ਸਨ। ਜੇ ਕਿਸੇ ਨੂੰ ਮਾਸਕ ਧਰਮ ਆਇਆ ਹੋਵੇ,  ਗੁਰੂ ਗੋਬਿੰਦ ਸਿੰਘ ਜੀ ਸਰਾਪ ਕਿਸੇ ਦੀ ਪਤਨੀ ਬਣਨ ਦਾ ਦਿੰਦੇ ਸਨ। ਸਾਧ ਦੇ ਮੁਤਾਬਕ ਕਿਸੇ ਦੀ ਪਤਨੀ ਬਣਨਾਂ ਸਰਾਪ ਹੈ। ਮਾਸਕ ਧਰਮ ਬਾਅਦ ਸਿਰ ਨਹਾਉਣਾ ਪੈਂਦਾ ਹੈ। ਕਿਉਂਕਿ ਔਰਤ ਅਪਵਿੱਤਰ ਹੋ ਜਾਂਦੀ ਹੈ। ਕੀ ਮਾਸਕ ਧਰਮ ਸਿਰ ਰਾਹੀ ਆਉਂਦਾ ਹੈ? ਬਈ ਸਿਰ ਧੋਣ ਨਾਲ ਔਰਤ ਪਵਿੱਤਰ ਹੋ ਜਾਂਦੀ ਹੈ। ਦੋ ਤਿੰਨ ਦਿਨ ਇਸੇ ਹਾਲਤ ਵਿੱਚ ਰਹਿੰਦੀ ਹੈ। ਕਿਆ ਬਾਤ ਹੈ। ਇਹ ਔਰਤਾਂ ਨੂੰ ਜਾਣਦਾ ਦੇਖਦਾ ਹੈ। ਕਿ ਮਾਸਕ ਧਰਮ ਕਿਨੇ ਦਿਨ ਰਹਿੰਦਾ ਹੈ। ਕਿ ਮਾਸਕ ਧਰਮ ਦੋ ਤਿੰਨ ਦਿਨ ਹੀ ਰਹਿੰਦਾ ਹੈ। ਕੀ ਇਹ ਠੀਕ ਹੈ? ਭੈਣਾਂ ਆਪੇ ਬੀਚਾਰ ਕਰ ਲੈਣ। ਪੰਗਤੀ ਨੂੰ ਦੁਆਰਾ ਦੁਆਰਾ ਪੜ੍ਹੋ। ਕੀ ਕਿਤੇ ਲਿਖਿਆ ਹੈ। ਔਰਤ ਅਪਵਿੱਤਰ ਹੋ ਜਾਂਦੀ ਹੈ। ਹਰੀ ਪ੍ਰਸਾਦ ਰੰਧਾਵਾ ਨਾਲ ਹੀ ਕਹਿ ਰਿਹਾ ਹੈ," ਜਿੰਨੀਆਂ ਔਰਤਾ ਦਿਵਾਨ ਵਿੱਚ ਬੈਠੀਆਂ ਹਨ। ਮੇਰੀਆਂ ਧੀਆਂ ਭੈਣਾਂ ਹਨ।" ਕੀ ਸੱਚ ਮੁੱਚ ਹਰੀ ਪ੍ਰਸਾਦ ਰੰਧਾਵਾ ਇਹ ਪੰਗਤੀ ਦੇ ਅਰਥ ਆਪਣੀਆਂ ਸਕੀਆਂ  ਧੀਆਂ ਭੈਣਾਂ ਨਾਲ ਵੀ ਕਰਦਾ ਹੈ? ਕੀ ਮਾਸਕ ਧਰਮ ਦੇ ਸਮੇਂ ਆਪਣੀ ਪਤਨੀ ਦੇ ਲਾਗੇ ਹਰੀ ਪ੍ਰਸਾਦ ਰੰਧਾਵਾ ਨਹੀਂ ਲੱਗਦਾ? ਤਾਂ ਫਿਰ ਇਸ ਦੀ ਕੋਈ ਆਪਣੀ ਅਲਾਦ ਜਾਂ ਪਤਨੀ ਨਹੀਂ ਹੋਣੀ। ਅਲਾਦ ਵੀ ਉਸੇ ਜਗਾ ਤੋਂ ਮਾਸਕ ਧਰਮ ਦੀ ਪ੍ਰਕਿਰਤੀ ਰਾਹੀ ਦੁਨੀਆਂ ਵਿੱਚ ਆਉਂਦੀ ਹੈ। ਹਰੀ ਪ੍ਰਸਾਦ ਰੰਧਾਵਾ ਨੂੰ ਮੈਂ ਪੁੱਛਦੀਂ ਹਾਂ," ਉਸੇ ਅਪਵਿੱਤਰ ਥਾਂ ਲਹੂ ਮਿਝ ਵਿੱਚ ਨੌ ਮਹੀਨੇ ਬੱਚਾ ਆਪਣਾਂ ਆਸਣ ਲਾਈ ਰੱਖਦਾ ਹੈ। ਬੱਚਾ ਅਪਵਿੱਤਰ ਥਾਂ ਤੇ ਹੀ ਖਾਂਦਾ-ਪੀਦਾ ਹੈ। ਆਪ ਵੀ ਉਥੋਂ ਹੀ ਅਪਵਿੱਤਰ ਥਾਂ ਵਿਚੋਂ ਪ੍ਰਗਟ ਹੋਇਆ ਹੈ। ਆਪ ਜੋ ਕਾਂਮ ਕਰਨ ਪਿਛੋਂ ਵੀਰਜ਼ ਕੱਢਦਾ ਹੈ। ਕੀ ਇਹ ਬਹੁਤ ਪਵਿੱਤਰ ਹੈ? ਆਪ ਪੂਰਾ ਦਾ ਪੂਰਾ ਕਿਹੜੇ ਸੋਮ ਅੰਮਿ੍ਰਤ ਦਾ ਬਣਿਆ ਹੈ? ਨੱਕ, ਮੂ੍ੰਹ, ਅੱਖਾਂ, ਮਲਮੂਤਰ ਰਾਹੀਂ ਜੋ ਬਾਹਰ ਕੱਢਦਾ ਹੈ। ਉਸ ਬਾਰੇ ਕੀ ਖਿਆਲ ਹੈ। ਆਪ ਵੀ ਤਾਂ ਉਸੇ ਮਾਸਕ ਧਰਮ ਤੇ ਵੀਰਜ ਨਾਲ ਬਣਇਆ ਹੈ। ਉਸੇ ਮਾਸਕ ਧਰਮ ਦੇ ਖੂਨ ਨੇ ਹੀ ਇਸ ਨੂੰ ਸਿੰਝ ਕੇ ਐਸਾ ਬਕਬਾਸ ਕਰਨ ਵਾਲਾ ਬਣਾ ਦਿੱਤਾ ਹੈ। ਉਸੇ ਮਾਸਕ ਧਰਮ ਦਾ ਖੂਨ ਇਸ ਦੀਆਂ ਰਗਾ ਵਿੱਚ ਵਗ ਰਿਹਾ ਹੈ।"

ਸਲੋਕੁ ਮਃ ੧ ॥ ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥ ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥੧॥

ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥ ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥ ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥੨॥ {ਪੰਨਾ 472}

ਪਉੜੀ ॥ ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ॥ ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ ॥ ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ ॥ ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ ॥ ਜਰੁ ਆਈ ਜੋਬਨਿ ਹਾਰਿਆ ॥੧੭॥

ਵਿਚਾਲਿਉਂ ਪੰਗਤੀਆਂ ਲੈ ਕੇ ਅਰਥ ਕਰ ਦਿੱਤੇ। ਉਪਰੋ ਥੱਲਿਉ ਸਲੋਕ ਤੇ ਪਉੜੀ  ਦੇ ਅਰਥ ਕੀ ਕਹਿ ਰਹੇ ਹਨ। ਇਸ ਦਾ ਸਹੀਂ ਬਿਆਨ ਵੀ ਕਰਨਾ ਚਾਹੀਦਾ ਹੈ। ਇਨਾਂ ਵਿੱਚ ਐਸੇ ਵਿਲੜਾ ਨੂੰ ਕਿਹਾ ਗਿਆ ਹੈ। ਜੋ ਲੋਕਾਂ ਦਾ ਮਾਲ ਵਿਹਲੇ ਬੈਠੇ ਖਾਂਦੇ ਹਨ। ਅੱਗੋਂ ਦਰਗਾਹ ਵਿਚ ਕੀ ਹਾਲ ਹੁੰਦਾ ਹੈ? ਦਮਦਮੀ ਟਕਸਾਲ ਦਾ ਦਰਸ਼ਨ ਸਿੰਘ ਕੈਲਗਰੀ ਵਿੱਚ ਪਾਠ ਦੀ ਸੰਥਿਆ ਕਰਾਉਂਦਾ ਹੈ। ਉਹ ਵੀ ਇਹੀ ਬੀਚਾਰ ਰੱਖਦਾ ਹੈ। ਮਾਸਕ ਧਰਮ ਵੇਲੇ ਔਰਤ ਪਾਠ ਨਹੀ ਕਰ ਸਕਦੀ। ਉਸ ਨੇ ਪਰ ਇਹ ਨਹੀਂ ਦੱਸਿਆ," ਔਰਤ ਅੰਗ ਨਹੀਂ ਲੱਗ ਸਕਦੀ।" ਅੰਗ ਲੱਗਣ ਤੋਂ ਸਭ ਜਾਣੀ-ਜਾਣ ਹਨ। ਸਾਧਾਂ ਨੂੰ ਜਿਆਦਾ ਤਜ਼ਰਬਾ ਹੁੰਦਾ ਹੈ। ਭਾਂਤ-ਭਾਂਤ ਦੀਆਂ ਨਾਲ ਬਾਅ ਪੈਂਦਾ ਹੈ। ਪਤਨੀ ਨੂੰ, ਤਾਂ ਸਰਾਪ ਕਹਿੰਦੇ ਹਨ। ਸਾਰੀ ਉਮਰ ਕਮਾ ਕੇ ਖਲਾਉਣਾਂ ਪੈਂਦਾ ਹੈ। ਫਿਰ ਬੱਚੇ ਪਾਲਣੇ ਪੈਂਦੇ ਹਨ। ਜਿਸ ਨੂੰ ਮਾਸਕ ਧਰਮ ਨਹੀਂ ਆਇਆ ਹੁੰਦਾ। ਇਹ ਉਸ ਦਾ ਦਰ ਮੱਲ ਲੈਂਦੇ ਹਨ। ਔਰਤਾਂ ਦਾ ਝੁਰਮਟ ਹੀ ਸਭ ਤੋਂ ਵੱਧ ਸਾਧਾਂ ਦੁਆਲੇ ਤੀਜ ਦੀਆਂ ਤੀਆਂ ਵਾਂਗ ਲੱਗਾ ਰਹਿੰਦਾ ਹੈ। ਤਾਂਹੀ ਤਾਂ ਆਪਣੇ ਸਰੀਰ ਨਾਲੋਂ ਔਰਤ ਬਾਰੇ ਵੱਧ ਗਿਆਨ ਹੈ। ਜੇ ਹਰੀ ਪ੍ਰਸਾਦ ਰੰਧਾਵਾ ਦੀ ਮਾਂ ਨੂੰ ਮਾਸਕ ਧਰਮ ਨਹੀਂ ਆਇਆ ਹੁੰਦਾ, ਐਸਾ ਬੰਦਾ ਧਰਤੀ ਤੇ ਬੋਝ ਲੈ ਕੇ ਨਾਂ ਜੰਮਦਾ। ਕੰਮ ਕਿਰਤ ਤਾਂ ਕੋਈ ਕਰਦਾ ਨਹੀਂ ਹੈ। ਲੋਕਾਂ ਦੀ ਪੂਜਾ ਖਾਦਾਂ ਹੈ। ਪਿਛਲੇ ਸਾਲ ਇਹ ਕੈਲਗਰੀ ਆਇਆ ਸੀ। ਟੈਲੀਵੀਜ਼ਨ ਵਾਲਿਆ ਦਾ ਹੀ ਧੰਨਵਦਾ ਕਰਨ ਵਿੱਚ ਇੱਕ ਘੰਟਾ ਲਾ ਦਿੱਤਾ। ਧੰਨ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ ਕੋਈ ਪੰਗਤੀ ਸਾਂਝੀ ਨਹੀਂ ਕੀਤੀ ਸੀ। ਕੀ ਇਹ ਸਾਧ ਸਾਡਾ ਆਗੂ ਹੋ ਸਕਦਾ ਹੈ?  ਸਗੰਤ ਦੀ ਮਰਜੀ ਹੈ।

Comments

Popular Posts