ਸਤਵਿੰਦਰ ਕੌਰ ਸੱਤੀ ( ਕੈਲਗਰੀ ) 
ਆਮ ਹੀ ਅਸੀਂ ਕਹਿੰਦੇ ਹਾਂ। ਮੱਦਦ ਰੱਬ ਹੀ ਕਰਦਾ ਹੈ। ਜੋ ਲੋੜਵੰਦ ਦੀ ਮੱਦਦ ਕਰਦਾ ਹੈ ਰੱਬ ਹੀ ਹੁੰਦਾ ਹੈ। ਜੋ ਅਸੀਸ ਉਸ ਲੋੜਵੰਦ ਦੇ ਮੂੰਹੋਂ ਨਿੱਕਲਦੀ ਹੈ। ਦਰਗਾਹ ਵਿੱਚ ਕੰਮ ਆਉਂਦੀ ਹੈ। ਵੱਡੀਆਂ ਵੱਡੀਆਂ ਇਮਾਰਤਾਂ ਖਜ਼ਾਨੇ ਸਾਡੇ ਨਾਲ ਦਰਗਾਹ ਵਿੱਚ ਨਹੀਂ ਜਾਣੇ। ਅਗਰ ਸੱਚੀ ਕੋਈ ਵੀ ਜਿੰਮੇਵਾਰ ਨਾਗਰਿਕ ਕਿਸੇ ਦੀ ਮੱਦਦ ਕਰਨਾ ਚਾਹੁੰਦੇ ਹਨ। ਕਿਸੇ ਗਰੀਬ ਨੂੰ ਮੋਢਾ ਦੇ ਕੇ ਭਾਈ ਬੰਦ ਬਾਣੀਏ। ਕਈ ਸਾਡੇ ਵਿਚੋਂ ਹੀ ਹੁਸਿ਼ਆਰ ਹੋਣ ਦੇ ਬਾਵਜੂਦ ਪੈਸੇ ਦੀ ਥੁੜ ਅਤੇ ਗਰੀਬੀ ਕਾਰਨ ਕਾਲਜ ਦੀ ਪੜ੍ਹਾਈ ਜਾਰੀ ਨਹੀਂ ਰੱਖ ਸਕਦੇ। ਗਰੀਬ ਮਾਪਿਆਂ ਕਾਰਨ ਵਿਦਿਆਰਥੀ ਵਿਚਾਲੇ ਛੱਡ ਜਾਂਦੇ ਹਨ। ਬਹੁਤੇ ਗਰੀਬੀ ਤੋਂ ਤੰਗ ਆ।
ਕੇ ਆਤਮ ਹੱਤਿਆ ਕਰ ਲੈਂਦੇ ਹਨ। ਜੋ ਅਮੀਰ ਬੰਦੇ ਹਨ। ਉਹ ਇਹੋਂ ਜਿਹੇ ਲੋੜਵੰਦਾਂ ਨੂੰ ਪੜ੍ਹਾ ਸਕਦੇ ਹਨ। ਜੋ ਕਿਸੇ ਦੀ ਮੱਦਦ ਕਰਨਾ ਚਹੁੰਦੇ ਨੇ ਮੋਢਾ ਦੇ ਕੇ ਗਰੀਬਾ ਦੇ ਭਾਈ ਬੰਚ ਬਣਨ। ਆਪੋ ਆਪਣੇ ਪਿੰਡਾਂ ਦੇ ਬੱਚਿਆਂ ਦੀ ਸਹਾਇਤਾਂ ਕਰ ਸਕਦੇ ਹਨ। ਜਾਂ ਕੋਈ ਐਸੀ ਸੰਸਥਾ ਬਣਾਈਏ। ਜੋ ਗਰੀਬਾਂ ਨੂੰ ਹਾਅ ਦਾ ਨਾਅਰਾ ਮਾਰ ਸਕੇ। ਹਰ ਪਿੰਡ ਵਿੱਚ ਸਕੂਲ, ਕਾਲਜ ਤੇ ਤਕਨੀਕੀ ਕੰਮਾਂ ਲਈ ਸਿਖਲਾਈ ਕੇਂਦਰ ਖੋਲੀਏ। ਅਮੀਰ ਦੇਸ਼ ਤੇ ਕੌਮ ਉਹੀ ਹੈ ਜਿਸ ਦਾ ਵਿਰਸਾ ਤੇ ਦੇਸ਼ ਦੇ ਵਾਸੀ ਪੜ੍ਹੇ-ਲਿਖੇ ਹੋਣਗੇ। ਸਾਡੇ ਬਾਹਰਲੇ ਦੇਸਾਂ ਦੀ ਗੌਰਮਿੰਟ ਤੇ ਸਕੂਲ ਵੱਲੋਂ ਪ੍ਰੋਗਰਾਮ ਜਾਣੀ ਵੱਡੇ ਬੱਚੇ ਛੋਟਿਆਂ ਨੂੰ ਮੁਫ਼ਤ ਵਿੱਚ ਬੱਚਿਆਂ ਨੂੰ ਪੰਜਾਬੀ ਭਾਸ਼ਾਂ ਪੜ੍ਹਾ ਰਹੇ ਹਨ। ਗੌਰਮਿੰਟ ਪੰਜਾਬੀ ਲਾਗੂ ਕਰ ਰਹੀ ਹੈ। ਸਾਡੇ ਆਪਣੇ ਹੀ ਹੁੰਗਾਰਾਂ ਨਹੀਂ ਦਿੰਦੇ। ਕੈਲਗਰੀ ਯੂਨੀਵਿਰਸਟੀ ਵਿੱਚ ਮੁਫ਼ਤ ਵਿੱਚ ਪੰਜਾਬੀ ਸਿਖਾਈ ਜਾਂਦੀ ਹੈ। ਫਿਰ ਹੋਰ ਪਬਲਿਕ ਸਕੂਲ ਖੋਲ ਕੇ ਪੈਸੇ ਖ਼ਰਾਬ ਕਰਨ ਦੀ ਬਜਾਏ, ਉਹੀ ਪੈਸਾ ਕਿਸੇ ਗਰੀਬ ਦੀ ਜਿੰਦਗੀ ਸੁਧਾਰਨ ਤੇ ਲਗਾ ਦਈਏ।
ਗੁਰਦੁਆਰੇ ਸਾਹਿਬ ਉਤੇ ਲੀਜ ਤੇ 21 ਤੋਂ 30 ਲੱਖ ਡਾਲਰ ਦਾ ਕਰਜਾਂ ਖਾਲਸਾ ਸਕੂਲ ਖੋਲਣ ਤੇ ਲਿਆ ਹੈ। ਗੁਰਦੁਆਰੇ ਸਾਹਿਬ ਬਹੁਤ ਬਣ ਗਏ। ਸਹੀ ਪ੍ਰਚਾਰ ਦੀ ਅਜੇ ਵੀ ਕਮੀ ਹੈ। ਪ੍ਰਚਾਰਕ ਤੇ ਕਮੇਟੀਆਂ ਦੇ ਮੈਂਬਰ ਵੀ ਬਹੁਤੇ ਪੜ੍ਹੇ ਲਿਖੇ ਨਹੀਂ। ਧੱਕਾ ਸਟਾਰਟ ਹੀ ਨੇ। ਕਈ ਬਾਹਰਲੇ ਦੇਸਾਂ ਦੇ ਗ੍ਰੰਥੀ, ਸੰਤ, ਪ੍ਰਧਾਨ, ਚੇਅਰਮੈਨ ਵੀ ਅੱਠਵੀਂ -ਦੱਸਵੀਂ ਫੇਲ ਹੀ ਹੁੰਦੇ ਹਨ। ਜੇ ਕਿਤੇ ਇਹੀ ਪੜ੍ਹੇ ਹੁੰਦੇ। ਠੀਕ ਢੰਗ ਨਾਲ ਕੌਮ ਦੀ ਵਾਂਗ ਡੋਰ ਸੰਭਾਲ ਸਕਦੇ। ਜਦੋ ਵੀਂ ਦੋ-ਤਿੰਨ ਸਾਲ ਬਾਅਦ ਨਵੀਂ ਕਮੇਟੀ ਆੳਂੁਦੀ ਹੈ। ਗੁਰਦੁਆਰੇ ਵਾਲੇ ਆਏ ਦਿਨ ਕੋਈ ਨਾ ਕੋਈ ਬਹਾਨਾ ਬਣਾਕੇ ਚੰਦਾ ਇਕੱਠਾ ਕਰਦੇ ਹਨ। ਪੂਰਾ ਪੈਸਾ ਥਾਂ ਸਿਰ ਵੀ ਨਹੀਂ ਲੱਗਦਾ। ਇਕੱਠਾ ਕਰਨ ਵਾਲੇ ਹੀ ਵੰਡ ਲੈਂਦੇ ਹਨ। ਗੁਰਦੁਆਰਾ ਉਵਂੇ ਦਾ ਉਵਂੇ ਕਰਜੇ ਥੱਲੇ ਰਹਿੰਦਾ ਹੈ। ਆਪ ਹੀ 60 ਹਜਾਰ ਡਾਲਰ ਤੋਂ ਵੀ ਮਹਿੰਗੀਆ ਵਾਲੀਆ ਕਾਰਾਂ ਇੱਕ-ਇੱਕ ਬੰਦੇ ਲਈ ਰੱਖਦੇ ਹਨ। ਦੋ-ਚਾਰ ਘਰ ਖਰੀਦਦੇ ਹਨ। ਰੱਜਿਆਂ ਨੂੰ ਨਾ ਰਜਾਈਏ। ਪੰਜਾਬ ਵੱਸਦੇ ਆਪਣੇ ਗਰੀਬ ਭੈਣਾਂ ਭਰਾਵਾਂ ਦੇ ਬੱਚਿਆਂ ਦੀ ਸਹਾਇਤਾ ਕਰੀਏ।

Comments

Popular Posts