ਵੱਡਾ ਸਾਹਿਬ ਯਾਰੀ ਲਾ ਗਿਆ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਜਦੋਂ ਦੀ ਰੱਬੀ ਬਾਣੀ ਅਸੀਂ ਪੜ੍ਹ ਲਈ ਆ। ਮਨ ਧੰਨ ਤੂੰਹੀਂ, ਧੰਨ ਤੂੰਹੀਂ ਕਰਨ ਲੱਗਿਆ।
ਮਨ ਗੁਣਾਂ ਤੇ ਅੱਕਲ ਨਾਲ ਜਾਗਰਤ ਹੋ ਗਿਆ। ਤਨ-ਮਨ ਪਵਿੱਤਰ ਹੋ ਸੀਤਲ ਹੋ ਗਿਆ।
ਦਿਲ ਰੱਬ ਪਿਆਰੇ ਦੇ ਗੁਣ ਗਾਉਣ ਲੱਗਿਆ। ਰੱਬ ਦੇ ਕਰ ਦਰਸ਼ਨ ਮਨ ਕਮਲ ਬੱਣਿਆ।
ਦਿਲ ਵਿੱਚ ਖੁਸ਼ੀਆਂ ਦਾ ਖੂਬ ਅੰਨਦ ਬੱਣਿਆ। ਰੱਬ ਵਰਗਾ ਯਾਰ ਨਾਂ ਕੋਈ ਹੋਰ ਲੱਭਿਆ।
ਸਾਨੂੰ ਤਾਂ ਦੁਨੀਆਂ ਦਾ ਖ਼ਜ਼ਾਨਾਂ ਵੱਡਾ ਲੱਭਿਆ। ਰੱਬ ਸ਼ਬਦਾ ਦਾ ਭੰਡਾਰ ਮੇਰੀ ਝੋਲੀ ਪਾਗਿਆ।
ਸੱਤੀ ਰੱਬ ਦਾ ਪਿਆਰ ਜਦੋਂ ਦਾ ਬੱਣ ਗਿਆ। ਸਤਵਿੰਦਰ ਨਾਲ ਵੱਡਾ ਸਾਹਿਬ ਯਾਰੀ ਲਾ ਗਿਆ।
ਸਾਰੀ ਦੁਨੀਆਂ ਆਪਦੀ ਲੱਗਣ ਲੱਗੀਆ। ਹੁਣ ਲੋਕਾਂ ਵਿੱਚੋਂ ਰੱਬ ਯਾਰ ਪਿਆਰਾ ਦਿਸਣ ਲੱਗਿਆ।

Comments

Popular Posts