ਤੇਰੀ ਪ੍ਰੀਤੀ ਦੀ ਲਿਵ ਸਾਨੂੰ ਲੱਗੀ ਏ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਤੇਰੇ ਵਰਗੇ ਅਸੀਂ ਵੀ ਬੱਣਨਾਂ ਚਾਹੀਏ। ਤੇਰੇ ਉਤੋਂ ਸੱਚੀ-ਮੁੱਚੀ ਮਰ-ਮਰ ਜਾਈਏ।
ਬਸ ਤੈਨੂੰ ਹੀ ਅਸੀਂ ਦੁਨੀਆਂ ਚੋਂ ਚਾਹੀਏ। ਤੇਰੀ ਖੂਬਸੂਰਤੀ ਨੀਝ ਲਾ ਕੇ ਤੱਕੀਏ।
ਤੇਰੇ ਯਾਰਾ ਬੈਠੇ ਗੁਣ ਨਿੱਤ ਗਾਈਏ। ਤੇਰੇ ਉਤੇ ਗੀਤ ਲਿਖ-ਲਿਖਕੇ ਗਾਈਏ।
ਤੇਰੇ ਰੰਗਾਂ ਵਿੱਚ ਆਪਨੂੰ ਰੰਗਣਾਂ ਚਾਹੀਏ। ਤੇਰੇ ਅੱਗੇ ਅਸੀਂ ਝੰਜਰਾਂ ਪਾ ਨੱਚੀਏ।
ਤੈਨੂੰ ਅਸੀਂ ਦੱਸ ਕਿਵੇਂ ਉਹ ਗੱਲ ਦੱਸੀਏ। ਤੇਰੇ ਬਗੈਰ ਦਿਲ ਕਿਥੇ ਸਾਭ ਰੱਖੀਏ?
ਤੇਰੀ-ਮੇਰੀ, ਮਿਟਾਕੇ ਇੱਕ ਹੋਈਏ। ਤੇਰੇ ਕਰਕੇ ਹੀ ਯਾਰਾ ਅਸੀ ਸੱਜੀਏ ਸਵਰੀਏ।
ਸੱਤੀ ਤੇਰੇ ਬਗੈਰ ਹੋਗੀ ਝੱਲੀ ਏ। ਸੋਹਣੇ ਯਾਰ ਉਤੋਂ ਦੀ ਸਤਵਿੰਦਰ ਨੂੰ ਵਾਰੀਏ।
ਤੇਰੀ ਪ੍ਰੀਤੀ ਦੀ ਲਿਵ ਸਾਨੂੰ ਲੱਗੀ ਏ। ਤੇਰੇ ਉਤੇ ਹਰ ਜੀਵਨ ਦੀ ਆਸ ਰੱਖੀ ਏ।

Comments

Popular Posts