ਸਤਵਿੰਦਰਕੌਰਸੱਤੀ-(ਕੈਲਗਰੀ)-
ਚਾਚੀ ਮੇਰੀ ਨੇ ਸਾਨੂੰ ਸੱਦ ਕੰਜਕਾਂ ਬੈਠਾਂ ਲਈਆਂ।
ਆਪ ਉਸ ਨੇ ਇਕ ਧੀ ਜੰਮ ਕੇ ਸੀ ਬਰੇਕਾਂ ਲਈਆਂ।
ਮਾਂ ਮੇਰੀ ਦੀ ਗੋਂਦ ਵਿਚ ਸੱਤ ਧੀਆਂ ਆ ਗਾਈਆਂ।
ਵੱਡੀ ਦਾ ਨਾਮ ਸਤੇ ਰੱਖ ਸੱਤ ਧੀਆਂ ਬਲਾਈਆ।
ਸੱਤੇ ਮਾਂ ਨੇ ਚੁੰਮ ਕੇ ਹਿੱਕ ਦੇ ਨਾਲ ਲਾ ਲਈਆਂ।
ਆਥਣ ਸਵੇਰ ਮਾਂ ਨੇ ਚੁਲੇ ਮੂਹਰੇ ਬੈਠਾਂ ਲਈਆਂ।
ਬਾਬਲ ਨੇ ਉਂਗਲ਼ ਲਾ ਚੱਲਣ ਸਿਖਾਂ ਲਈਆ।
ਦਾਦੀ ਮਾਂ ਨੇ ਲੋਰੀ ਸੁਣਾ ਹੱਸਣ-ਖੇਡਣ ਲਾਈਆਂ।
ਦਾਦੇ ਦੇ ਵਿਹੜੇ ਵਿਚ ਰਲ ਕੇ ਤੀਈਂਆਂ ਲਾਈਆਂ।
ਸਤਵਿੰਦਰ ਸਭ ਕਨੇਡਾ ਦੇ ਵਿਚ ਆ ਗਈਆਂ।
ਸੱਤੀ ਆ ਕੇ ਕਨੇਡਾ ਆਪਣੇ ਘਰ ਵਸਾ ਗਈਆਂ।
ਦੁਨੀਆਂ ਦਾਰੀ ਸਾਰੀ ਹੱਸ-ਖੇਡ ਕੇ ਹੰਢਾਂ ਗਈਆਂ।
ਦੁੱਖ-ਸੁੱਖ ਨੂੰ ਜਿੰਦਗੀ ਦਾ ਦਿਲ ਤੇ ਪੁਗਾ ਗਈਆਂ।
ਕੁੜੀਆਂ ਡੁਬ-ਮਰ ਜਾਣੀਆਂ ਲੋਕਾਂ ਤੋਂ ਕਹਾ ਗਈਆਂ।

Comments

Popular Posts