ਤੂੰ ਸਾਡੇ ਸਹਮਣੇ ਤਾਂ ਆ ਜਾ, ਦੇ ਦੇਈਆਂ ਤੈਨੂੰ ਜਿੰਦ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਉਹਦਾ ਤਾਂ ਮੈਨੂੰ ਸੀ ਕਹਿੰਦੇ, ਸਾਰਾਂ ਨਾਂ ਜਾਨੇ ਬਿੰਦ।
ਹੁਣ ਆਪੇ ਦੱਸ ਕਿਥੇ ਜਾ ਕੇ, ਬਹਿਗੇ ਮੇਰੀ ਜਿੰਦ?
ਤੇਰੇ ਬਿੰਨ ਯਾਰਾ ਸਾਡਾ ਸਰਦਾ ਨਹੀਂ ਸੱਚੀ ਬਿੰਦ।
ਲੱਗਦਾ ਹੈ ਸੱਚੀ-ਸੱਚੀ-ਮੂਚੀ, ਨਿੱਕਲ ਚੱਲੀ ਜਿੰਦ।
ਸਤਵਿੰਦਰ ਜਾਂਣ ਲੱਗੀ ਜਾਨ ਲਾਉਂਦੀ ਨਹੀਂ ਬਿੰਦ।
ਸੱਤੀ ਨੂੰ ਲੱਗਦੀ ਹੈ, ਜਾਨ ਤੋਂ ਪਿਆਰੀ ਤੇਰੀ ਜਿੰਦ।
ਕਰੀਏ ਉਡੀਕਾਂ ਬੈਠੇ, ਰੱਬਾ ਲੰਘਦਾ ਨਹੀਂ ਮੇਰਾ ਬਿੰਦ।
ਤੂੰ ਸਾਡੇ ਸਹਮਣੇ ਤਾਂ ਆ ਜਾ, ਦੇ ਦੇਈਆਂ ਤੈਨੂੰ ਜਿੰਦ।

Comments

Popular Posts