ਸਤਵਿੰਦਰ ਕੌਰ ਸੱਤੀ( ਕੈਲਗਰੀ)
ਮੌਤ ਕਿਸੇ ਦੇ ਨਾਲ ਨਾਂ ਲਿਹਾਜ ਕਰਦੀ।
ਕਿਸੇ ਤੇ ਬੁੱਢਾਪੇ ਜੁਵਾਨੀ ਤੇ ਵਾਰ ਕਰਦੀ।
ਕਈ ਬੱਚਿਆਂ ਨੂੰ ਯਤੀਮ ਬਣਾ ਬਣਾ ਦਿੰਦੀ।
ਮੌਤ ਮਾਂਪਿਆਂ ਨੂੰ ਫਿਰ ਤੋਂ ਬਾਂਝ ਬਣਾ ਦਿੰਦੀ।
ਮੌਤ ਕਈ ਔਰਤਾਂ ਦੇ ਸਹਾਗ ਵੀ ਸਿਰੋਂ ਖੋਂ ਲੈਂਦੀ।
ਮੌਤ ਹੱਸਦੇ ਵੱਸਦੇ ਘਰ ਨੂੰ ਉਜਾੜ ਦਿੰਦੀ।
ਖੁੱਸ਼ੀ ਨੂੰ ਮੌਤ ਦੇ ਮਾਤਮ ਵਿਚ ਬਦਲ ਦਿੰਦੀ।
ਪੱਲਾਂ ਵਿਚ ਜਿੰਦਗੀ ਨੂੰ ਮਾਤਮ ਬਣਾ ਦਿੰਦੀ।
ਮੌਤ ਤਾਂ ਰਾਜਿਆ ਨੂੰ ਵੀ ਖੂਨ ਦੇ ਹੁੰਝੂ ਰੋਵਾ ਦਿੰਦੀ।
ਸਤਵਿੰਦਰ ਦੇਖ ਮੌਤ ਮਾਤਮ ਵਰਗੀ ਚੁੱਪ ਛਾਂ ਜਾਂਦੀ।
ਸੱਤੀ ਮੌਤ ਨੂੰ ਦੁਨੀਆਂ ਦੀ ਅਸਲੀ ਸੱਚਾਈ ਕਹਿੰਦੀ।
ਮੌਤ ਸੁਪਨੇ ਵਿਚ ਆਜੇ ਲੋਕੀਂ ਉਬੜ ਵਾਹੇ ਉਠ ਬਹਿਦੀ।
ਮੌਤ ਯਾਰ ਦੀ ਬੁੱਕਲ ਵਿਚ ਆਜੇ ਉਡੀਕ ਸਾਨੂੰ ਰਹਿੰਦੀ।
- Get link
- X
- Other Apps
Comments
Post a Comment