ਸਾਡੇ ਮੂਹਰੇ ਆ ਗਏ ਹੋ ਤੁਸੀਂ ਫੁੱਲ ਬਣ ਕੇ।
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਸਾਡੇ ਮੂਹਰੇ ਆ ਗਏ ਹੋ ਤੁਸੀਂ ਫੁੱਲ ਬਣ ਕੇ। ਆਈ ਮਹਿਕ ਜਦੋਂ ਆਏ ਬੱਣ ਠੱਣ ਕੇ।
ਸੱਤੀ ਅਸੀਂ ਤਾਂ ਦੇਖੀਏ ਯਾਰ ਨੂੰ ਖੜ੍ਹ-ਖੜ੍ਹ ਕੇ। ਯਾਰ ਫੁੱਲਾਂ ਤੋਂ ਕਿਤੇ ਸੋਹਣੇ ਆਏ ਬੱਣ ਕੇ।
ਜੀਅ ਕਰਦਾ ਸੱਚੀਂ ਦੇਖੀਏ ਮੂੰਹ ਚੁੰਮ ਕੇ। ਸੋਹਣੇ ਬੜੇ ਹੀ ਲੱਗੇ ਅਸੀਂ ਕਰੀਏ ਸਦਕੇ।
ਅਸੀਂ ਚੱਲ ਦੇਖੀਏ ਸੱਜਣਾਂ ਕੋਲ ਚੱਲ ਕੇ। ਜਿਹੜੇ ਯਾਰ ਨਿੱਤ ਮਾਰਦੇ ਨੇ ਸਾਨੂੰ ਸਤਾਕੇ।
ਸਤਵਿੰਦਰ ਯਾਰ ਫੇਸਬੁੱਕ ਉਤੇ ਫੋਟੋ ਟੈਗ ਕਰਗੇ, ਬਾਰ-ਬਾਰ ਦੇਖੀਏ ਫੋਟੋ ਮੂਹਰੇ ਰੱਖ ਕੇ।
ਸਜਣਾਂ ਵੇ ਕਰਨ ਨੂੰ ਤੇਰੀ ਫੋਟੋ ਦੇ ਦਰਸ਼ਨ ਅਸੀਂ ਬਾਰ-ਬਾਰ ਫੇਸਬੁੱਕ ਦੇਖੀਏ ਖੋਲ-ਖੋਲ ਕੇ।
Comments
Post a Comment