ਐਸੇ ਸਤਿਗੁਰ ਵਰਗੀ ਕਿਤੇ ਸ਼ਰਨ ਨਾਂ ਥਿਆਈ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਵਾਹੁ-ਵਹੁ ਸੱਚੇ ਪਾਤਸਾਹ, ਤੇਰੀ ਵੱਡੀ ਵੱਡਿਆਈ। ਵਾਹੁ-ਵਹੁ ਸੱਚੇ ਪਾਤਸਾਹ, ਮੈਂ ਸੋਭਾ ਸੁਣ ਆਈ।
ਸਭੇ ਢੇਰੀਆਂ ਢਾਹ ਕੇ, ਤੇਰੇ ਤੇ ਆਸ ਟਿਕਾਈ। ਪ੍ਰਭੂ ਜੀ ਤੇਰੇ ਕੋਲ ਆ ਕੇ ਮੈਂ ਹੈ ਝੋਲੀ ਫੈਲਾਈ।
ਜੋ-ਜੋ ਮੈਂ ਫੁਰਨਾਂ ਫੁਰਿਆ ਹਰ ਦਾਤ ਮੈ ਪਾਈ। ਵਾਹੁ-ਵਹੁ ਸੱਚੇ ਪਾਤਸਾਹ, ਤੇਰੀ ਵੱਡੀ ਵੱਡਿਆਈ।
ਐਸੇ ਸਤਿਗੁਰ ਵਰਗੀ ਕਿਤੇ ਸ਼ਰਨ ਨਾਂ ਥਿਆਈ। ਜੈਸਾ ਸਤਿਗੁਰ ਸੁਣੀਦਾ ਤੈਸਾ ਮੈਂ ਦਰਸ਼ਨ ਕਰ ਆਈ।
ਵਿਛੜਿਆਂ ਪ੍ਰਭੂ ਮੇਲਦਾ, ਮੇਰਾ ਬੱਣਿਆ ਸਹਾਈ। ਦੁਨੀਆਂ ਦੀ ਹਰ ਖੁਸ਼ੀ ਹੈ ਮੈਨੂੰ ਤੇਰੇ ਦਰ ਤੋਂ ਥਿਆਈ।
ਸਤਵਿੰਦਰ ਸਬ ਕੁੱਝ ਛੱਡ ਤੇਰੇ ਦਰ ਤੇ ਆਈ। ਰੱਬ ਨੇ ਚੱਕ ਪੈਰਾਂ ਵਿੱਚੋ ਸੱਤੀ ਗਲ਼ ਨਾਲ ਲਾਈ।
ਵਾਹੁ-ਵਹੁ ਸੱਚੇ ਪਾਤਸਾਹ ਤੇਰੀ ਵੱਡੀ ਵੱਡਿਆਈ। ਵਾਹੁ-ਵਹੁ ਸੱਚੇ ਪਾਤਸਾਹ, ਮੈਂ ਸੋਭਾ ਸੁਣ ਆਈ।

Comments

Popular Posts