ਔਰਤ ਦੀ ਜਾਨ
ਬਖ਼ਸ਼ਦੋਂ
-ਸਤਵਿੰਦਰ ਕੌਰ ਸੱਤੀ
(ਕੈਲਗਰੀ)-ਕੈਨੇਡਾ satwinder_7@hotmail.com
ਸੀਤਾ ਦੀ ਮੰਮੀ ਨੇ
ਗੁੱਡੀ ਨੂੰ ਕਿਹਾ, “ਹਨ। ਅਖ਼ਬਾਰ , ਟੀਵੀ,
ਰੇਡੀਉ ਮੀਡੀਆ ਹਰ ਪੱਖੋਂ, ਜਨਤਾ ਦੀਆਂ ਅੱਖਾਂ
ਖੋਲ੍ਹਣ ਦਾ ਜਤਨ ਕਰ ਰਿਹਾ ਹੈ। ਹਰ ਬੰਦਾ ਸੋਚਦਾ। ਇਹ ਸਭ ਖ਼ਬਰਾਂ ਮੇਰੇ ਲਈ ਨਹੀਂ ਹੈ। ਲੋਕਾਂ
ਨਾਲ ਬੀਤਦੀ ਹੈ। ਬੰਦੇ ਸੁਆਦ ਲੈਣ ਨੂੰ ਵੀ ਕਈ ਤਰਾਂ ਦੀਆਂ ਖ਼ਬਰਾਂ ਦੇਖ਼ਦੇ, ਪੜ੍ਹਦੇ, ਸੁਣਦੇ
ਹਨ। ਜਦੋਂ ਆਪਦੇ ‘ਤੇ ਮੁਸੀਬਤ ਪੈਂਦੀ ਹੈ, ਤਾਂ ਅੱਖਾਂ ਖੁੱਲ੍ਹਦੀਆਂ ਹਨ। ਫਿਰ ਲੋਕ ਅਖ਼ਬਾਰ , ਟੀਵੀ, ਰੇਡੀਉ ਦਾ ਆਸਰਾ ਭਾਲਦਾ
ਹੈ। ਇੰਨਾ ਤੋਂ ਬਗੈਰ ਕੋਈ ਲਾਗੇ ਨਹੀਂ ਲਗਦਾ। ਹਨ। ਅਖ਼ਬਾਰ , ਟੀਵੀ,
ਰੇਡੀਉ ਵਾਲੇ ਹਰ ਗੱਲ ਦੁਨੀਆਂ ਦੇ ਹਰ ਕੋਨੇ, ਹਰ ਘਰ ਵਿੱਚ ਪਹੁੰਚਾ ਦਿੰਦੇ ਹਨ। " "
ਆਂਟੀ ਮੈਂ ਸੀਤਾ ਨੂੰ ਪੇਪਰ ਪੜ੍ਹ ਕੇ ਸੁਣਾਇਆ। ਸੀਤਾ ਕਹਿੰਦੀ ਮੇਰੀ ਨਿਗ੍ਹਾ ਕਮਜ਼ੋਰ ਹੋ ਗਈ।
ਵਿਆਹ ਤੱਕ ਤਾਂ ਠੀਕ ਸੀ। ਜਦੋਂ ਦੀ ਸੀਤਾ ਵਿਆਹੀ ਹੈ। ਸੌਰਿਆਂ ਨੇ ਪੱਤਾ ਨੀ ਕੀ ਕਰਿਆ ਹੈ?
ਸੁੱਕ ਕੇ ਤਿੱਲਾ
ਹੋਗੀ।" ਸੀਤਾ ਦੀ ਮੰਮੀ ਨੇ ਕਿਹਾ," ਗੁੱਡੀ ਮੈਂ ਵੀ ਪੇਪਰ ਪੜ੍ਹਿਆ। ਕਿੰਨੇ ਵਧੀਆ ਨਸ਼ਿਆਂ ਤੇ ਭਰੂਣ ਹੱਤਿਆ ਉੱਤੇ ਆਰਟੀਕਲ ਛਪੇ
ਹਨ। ਨਿਊਜ਼ ਪੇਪਰ, ਮੈਗਜ਼ੀਨ. ਟੀਵੀ,
ਰੇਡੀਉ, ਸਭ ਪੂਰੀ ਲਗਨ ਨਾਲ ਲੋਕ ਸੇਵਾ
ਕਰ ਰਹੇ ਹਨ। ਲਿਖਾਰੀ ਵੀ ਕਿਆ ਕਿਆ ਲਿਖ ਦਿੰਦੇ ਨੇ। ਜਿੱਥੇ ਆਪਾ ਨੂੰ ਰੋਣਾ ਆਉਂਦਾ ਪੜ੍ਹ ਕੇ,
ਲਿਖਦੇ ਹੋਏ ਲਿਖਾਰੀ ਵੀ ਰੱਜ
ਕੇ ਭੂਬੀ ਰੋਂਦੇ ਨੇ। ਰੱਜ ਕੇ ਆਪ ਦੇ ਪਿੰਡੇ ਉੱਤੇ ਹੰਢਾਉਂਦੇ ਨੇ। ਰੱਬ ਇੰਨਾ ਤੋਂ ਸੇਵਾ ਕਰਾਈ
ਜਾਵੇ। ਸਾਰੇ ਚੰਗਾ ਲਿਖਣ। ਜੱਦੋ ਦੀ ਸੀਤਾ ਵਿਆਹੀ ਸੀ। ਗੁੱਡੀ ਸੀਤਾ ਕੇ ਘਰ, ਹੋਰ ਵੀ ਜ਼ਿਆਦਾ ਰਹਿਣ ਲੱਗ ਗਈ ਸੀ। ਗੁੱਡੀ ਨੇ ਕਿਹਾ,"ਸੀਤਾ ਇਹ ਤੈਨੂੰ ਸ਼ੋਕ ਕੀ ਜਾਗਿਆ ਹੈ? ਮੁੰਡਿਆ ਵਾਗ ਸੁਰਮੇ ਨਾਲ ਤੂੰ ਵੀ ਪਿੰਡੇ ਉੱਤੇ ਕੀ ਕੀ
ਉਕਾਰੀ ਫਿਰਦੀ ਹੈ? ਨੀਲਾ ਗੁੜਾ ਰੰਗ
ਗੋਰੇ ਲਾਲ ਰੰਗ ਤੇ ਸਜਦਾ ਬਹੁਤ ਹੈ। ਜਿਵੇਂ ਸੁਰਮਾ ਸੰਧੂਰ ਵਿੱਚ ਖਿਲਾਰਿਆ ਹੋਵੇ। ਬੜੇ ਭਾਗਾਂ
ਵਾਲਾ ਹੋਣਾ, ਉਹ ਪੂਰੀ ਮੌਜ ਲੈ
ਗਿਆ ਹੋਣਾ। ਦੱਸ ਵੀ ਕਿਤੋਂ ਮਿਹਰਬਾਨੀ ਕਰਾਈ ਹੈ। ਅਸੀਂ ਵੀ ਕੋਈ ਮੋਰਨੀ ਪੁਆ ਲਈਏ।"
"ਗੁੱਡੀ ਤੂੰ ਅਜੇ ਬੱਚੀ ਹੀ ਹੈ। ਵਿਆਹ ਪਿੱਛੋਂ ਪੱਤਾ ਲੱਗ ਜਾਵੇਗਾ। ਕਿ ਇਹ ਵਿਆਹ ਸਰਾਪ ਵੀ
ਹੈ। ਲੈ ਤੂੰ ਚੰਗੀ ਤਰਾ ਸ਼ੇਰ ਮੋਰਨੀਆਂ ਦੇਖ ਲੈ। ਅੱਜ ਬਚਪਨ ਦੀ ਸਹੇਲੀ ਅੱਗੇ ਝੱਗਾ ਉਤਾਰਨਾ ਪੈ
ਗਿਆ। ਅੱਜ ਤੱਕ ਤੇਰੇ ਨਾਲ ਖੇਡਾਂ, ਨੱਚਣ ਟੱਪਣ ਤੇ
ਸਕੂਲ ਦੇ ਹੋਮ ਵਰਕ ਦੀ ਸਾਂਝ ਸੀ। ਅੱਜ ਤੋਂ ਦੁੱਖਾਂ ਦਰਦਾਂ ਦੀ ਵੀ ਸਾਂਝ ਪਾ ਲਾ।" "
ਸੀਤਾ ਹੱਦ ਹੋ ਗਈ ਸਾਰਾ ਪਿੰਡਾਂ ਨੀਲਾ ਹੋਇਆ ਪਿਆ। ਤੂੰ ਸੀ ਵੀ ਨਹੀਂ ਕੀਤੀ। ਨਾਂ ਹੀ ਕਿਸੇ ਨੂੰ
ਦੱਸਿਆ। ਸਾਰਾ ਪਿੰਡਾਂ ਉਧੇੜਿਆ ਪਿਆ। ਜੀਜਾ ਇਨ੍ਹਾਂ ਜ਼ਾਲਮ ਹੈ। ਦਿਖਾ ਆਪਣੇ ਭਰਾਵਾਂ ਨੂੰ ਜਿਹੜੇ ਸ਼ਰਾਬ ਪਿਲਾ
ਕੇ ਉਸ ਦੀ ਸ਼ਰਾਬ ਨਾਲ ਸੇਵਾ ਕਰ ਰਹੇ ਨੇ। ਤਾਂ ਕੇ ਪੀ ਕੇ ਉਹ ਤੇਰੀ ਸੇਵਾ ਕਰੇ। ਕਿਥੇ ਬੈਠੇ ਹਨ?
ਮੈਂ ਹੀ ਦੇਖ ਲੈਂਦੀ ਹਾਂ।
ਜੀਜਾ ਕਿੰਨਾ ਕੁ ਤਕੜਾ ਹੈ? ਨਾਲੇ ਕਰਾਟੇ ਸੀਤਾ ਤੈਨੂੰ
ਵੀ ਆਉਂਦੇ ਨੇ, ਗਊ ਬਣ ਕੇ ਨਹੀਂ
ਸਰਨਾ।" " ਗੁੱਡੀ ਚੁੱਪ ਕਰ ਜਾ ਵੱਡੇ ਵਿਰੇ ਨੂੰ ਪੱਤਾਂ ਨਾਂ ਲੱਗ ਜਾਵੇ। ਉਸ ਨੇ ਜਿਊਦਾ
ਨਹੀਂ ਛੱਡਣਾ। ਮੇਰਾ ਹੀ ਕਸੂਰ ਹੈ। ਉਹ ਵੀ ਕੀ ਕਰੇ? ਚਾਰ ਵਾਰ ਗਰਭ ਠਹਿਰ ਚੁੱਕਾ ਹੈ। ਮਾੜੀ ਕਿਸਮਤ ਕੁੜੀਆਂ
ਹੀ ਨਿਕਲੀਆਂ। ਮੇਰੇ ਕੋਲੋਂ ਇਸ ਨੇ ਭਰੂਣ ਹੱਤਿਆ ਕਰਾਈ ਹੈ। ਉਸ ਦਾ ਪਾਪ ਹੀ ਮੈਂ ਭੋਗ ਰਹੀ ਹਾਂ।
ਇਸ ਨੂੰ ਪੀ ਕੇ ਯਾਦ ਆ ਜਾਂਦਾ ਹੈ। ਮੇਰੀ ਵੀ ਜਵਾਨ ਕੰਟਰੋਲ ਵਿੱਚ ਨਹੀਂ ਰਹਿੰਦੀ। " ਗੁੱਡੀ
ਨੇ ਕਿਹਾ, " ਸੀਤਾ ਜੱਦੋ ਤੈਨੂੰ
ਇਹ ਪੱਤਾਂ ਤੂੰ ਪਾਪ ਕੀਤਾ।
ਹੋਸ਼ ਹਵਾਸ ਵਿੱਚ ਕੀਤਾ। ਫਿਰ ਦੱਸ ਕਿਉਂ ਕੀਤਾ? ਸਾਨੂੰ ਪੱਤਾ ਨਹੀਂ ਲੱਗਾ। ਇਹ ਕਰਤੂਤ ਤੂੰ ਕਦੋਂ ਕੀਤੀ? ਤੇਰਾ ਰੱਬ ਤੋਂ ਭਰੋਸਾ ਕਿਵੇਂ ਉੱਠ ਗਿਆ? ਸਕੂਲ, ਕਾਲਜ਼ ਪੇਪਰਾਂ ਤੋਂ ਡਰਦੀ ਪਹਿਲਾ ਉਸ ਰੱਬ ਦਾ
ਅਸ਼ੀਰਵਾਦ ਲੈਣ ਜਾਂਦੀ ਸੀ। ਉਦੋਂ ਕਹਿੰਦੀ ਸੀ, ਮੇਰਾ ਰੱਬ ਹਰ ਔਖਾ ਸੁਆਲ ਆਪ ਹੀ ਹੱਲ ਕਰ ਦਿੰਦਾ ਹੈ। " ਸੀਤਾ ਦੀ ਮੰਮੀ ਰੋਟੀ ਖਾਣ
ਨੂੰ ਕਹਿਣ ਆਈ ਸੀ, " ਕੁੜੀਉ ਰੋਟੀ ਖਾ
ਲਵੋ। ਅੱਜ ਮਾਂ ਦੀਆ ਪੱਕੀਆਂ ਖਾ ਲਵੋ। ਕਲ ਨੂੰ ਆਪ ਦੇ ਘਰ ਜਾ ਕੇ ਆਪ ਪੱਕਾ ਕੇ ਖਾਣੀਆਂ ਹਨ ।
ਸ਼ੁਕਰ ਹੈ ਮੇਰੀਆਂ ਕੁੜੀਆਂ ਰੱਬ ਤੇ ਜ਼ਕੀਨ ਕਰਦੀਆਂ ਨੇ, ਰੱਬ ਹਰ ਸੁਆਲ ਹੱਲ ਕਰਦਾ। ਇੱਕ ਵਾਰ ਉਸ ਨੂੰ ਸੁਆਲ ਪਾ
ਕੇ ਤਾਂ ਦੇਖੋ। ਸਾਰੇ ਪੁੱਠੇ ਲੇਖ ਸਿੱਧੇ ਕਰ ਦਿੰਦਾ। ਗੁੱਡੀ ਆਪ ਦੀ ਸਹੇਲੀ ਨੂੰ ਪੁੱਛ ਸਾਲ ਵਿੱਚ ਦੋ ਵਾਰ
ਇੰਡੀਆ ਕੀ ਕਰਨ ਗਈ ਸੀ? ਪੇਕੇ ਸਹੁਰੇ ਸਭ
ਇੱਥੇ ਨੇ ਨਾਲੇ ਇੰਡੀਆ ਤੋਂ
ਸਾਰੇ ਰਾਜ਼ੀ ਹੋ ਕੇ ਆਉਂਦੇ ਨੇ। ਇਸ ਦੀ ਸ਼ਕਲ ਦੇਖ ਅੱਖਾਂ ਦੁਆਲੇ ਕਾਲੇ ਚੱਕਰ ਬਣੇ ਪਏ ਨੇ। ਨੀਂ
ਸੀਤਾ ਤੇਰਾ ਪਿਉ ਆਉਂਦਾ, ਆਪ ਦਾ ਚਿਹਰਾ ਠੀਕ
ਕਰ ਲੈ। ਉਸ ਨੇ ਮੇਰੇ ਉੱਤੇ ਹੀ ਡੰਡਾ ਚੁੱਕ ਲੈਣਾ ਹੈ। ਕਹੂਗਾ, “ ਕੀ ਕਿਹਾ ਮੇਰੀ ਧੀ ਨੂੰ?"
ਸੀਤਾ ਪਤਲੀ ਪਹਿਲਾਂ ਤੋਂ ਹੀ
ਸੀ। ਸੀਤਾ ਦੇ ਡੈਡੀ ਨੇ ਆਪਣੀ ਆਦਤ ਮੁਤਾਬਿਕ ਸੀਤਾ ਨੂੰ ਕਿਹਾ, " ਹਾਥੀ ਮੇਰਾ ਸਾਥੀ ਮੂੰਹ ਕਿਉਂ ਲਟਕਾਈ ਬੈਠਾ ਹੈ?
ਸੀਤਾ ਦੀ ਮਾਂ ਤੂੰ ਕੁੱਝ
ਕਿਹਾ, ਮੇਰੇ ਹਾਥੀ ਨੂੰ। ਇਹ ਤਾਂ
ਮੈਨੂੰ ਮੁੰਡਿਆਂ ਤੋਂ ਪਿਆਰੀ ਹੈ। ਪੁੱਤਰਾ ਮੁਸ਼ਕਲਾਂ ਵਿੱਚ ਵੀ ਹੱਸਦੇ ਰਹੀਦਾ, ਤੇਰੀ ਮੰਮੀ ਵਾਗ। " ਸੀਤਾ ਦੀ ਮਾਂ ਨੇ ਕਿਹਾ,
" ਤੁਹਾਡੀ ਮਰਜ਼ੀ ਹੈ। ਪਿਉ ਧੀ
ਦਾ ਏਕਾ ਹੈ। ਕਦੇ ਮੈਨੂੰ ਅਸਮਾਨ ਤੇ ਬੈਠਾ ਦਿੰਦੇ ਹੋ। ਕਦੇ ਘੂਰ ਕੇ ਬੈਠਾ ਦਿੰਦੇ ਹੋ। ਤੀਵੀਂ
ਮਿੱਟੀ ਗਊ ਇੱਕ ਬਰਾਬਰ ਨੇ। ਲੋੜ ਵੇਲੇ ਅੰਮ੍ਰਿਤ ਵਰਗੀਆਂ ਨੇ। ਮਰਜ਼ੀ ਹੋਵੇ, ਡੰਡੇ ਨਾਲ ਕੁੱਟ ਕੁੱਟ ਧੋੜੀ ਲਾਹ ਦੇਵੋ। ਸੱਚ ਕੰਮ ਤੇ
ਜਾਣ ਤੋਂ ਪਹਿਲਾ ਗੁਰਦੁਆਰਾ ਸਾਹਿਬ ਮੱਥਾ ਟੇਕ ਜਾਣਾ ਅੱਜ ਵਿਸਾਖੀ ਹੈ। ਸਾਡੀ ਵੀ ਗੁਰੂ ਮਹਾਰਾਜ
ਕੋਲ ਹਾਜ਼ਰੀ ਲੁਆ ਦਿਉ। ਊਦਾ ਤਾਂ ਉਹ ਆਪ ਸਭ ਜਾਣੀ ਜਾਣ ਹੈ। ਦੱਸ ਸੀਤਾ ਹੁਣ ਤਾਂ ਤੇਰੇ ਡੈਡੀ ਨੇ
ਵੀ ਤੇਰਾ ਚਿਹਰਾ ਪੜ੍ਹ ਲਿਆ। ਜੇ ਕੋਈ ਗੱਲ ਹੈ। ਵਿਗੜਨ ਤੋਂ ਪਹਿਲਾ ਸੰਭਲ ਜਾਈਦਾ ਹੈ। ਬਿੰਦ ਦਾ
ਖੁੰਝਿਆ ਬੰਦਾ, ਕੋਹਾਂ ਦੂਰੀ ਤੇ ਪੈ
ਜਾਂਦਾ। "
" ਮੰਮੀ ਤੁਸੀਂ ਵੀ
ਗੁੱਡੀ ਵਾਲੀ ਗੱਲ ਸ਼ਰੂ ਕਰ ਦਿੱਤੀ। ਮੈਂ ਤਾਂਪਰਾਈ ਹੋ ਗਈ। ਤੁਸੀਂ ਮੇਰੀ ਘਰੇਲੂ ਜ਼ਿੰਦਗੀ ਤੋਂ ਕੀ
ਲੈਣਾ? ਸੁਣ ਲਵੋ। ਤੁਹਾਡੇ ਜਮਾਈ ਨੂੰ
ਮੁੰਡਾ ਹੀ ਚਾਹੀਦਾ। ਮੈਂ ਇੰਡੀਆ ਰਹਿਣ ਦੇ ਦੌਰਾਨ ਚਾਰ ਵਾਰ ਮਾਂ ਬਣਨ ਵਾਲੀ ਹੋਈ। ਚਾਰੇ ਕਾਲੇ
ਮੂੰਹ ਵਾਲੀਆਂ ਕੁੜੀਆਂ ਸੀ। ਕੁੜੀਆਂ ਮੇਰੇ ਪਿੱਛੇ ਕਿਉਂ ਪਈਆਂ ਨੇ? ਮੈਂ ਫਾਹਾ ਵੱਢ ਦਿੱਤਾ।
" ਗੁੱਡੀ ਨੇ ਕਿਹਾ, " ਆਂਟੀ ਮੈਂ ਚੱਲੀ।
ਇਹ ਸੀਤਾ ਮੇਰੀ ਸਹੇਲੀ ਨਹੀਂ। ਇਸ ਵਿੱਚ ਇਸ ਦਾ ਪਤੀ ਪਰਮੇਸ਼ਰ ਬੋਲਦਾ। ਇਹਦੀ ਜ਼ਿੰਦਗੀ ਇਸ ਨੂੰ
ਮੁਬਾਰਕ, ਆਪਾ ਕੁੱਝ ਨੀ
ਲੱਗਦੀਆਂ। ਆਂਟੀ ਇਸ ਨੂੰ ਚੰਗੀ ਤਰ੍ਹਾਂ ਦੱਸ ਦੇ ਫਿਰ ਇਹ ਕਾਲੇ ਮੂੰਹ ਵਾਲੀ ਤੇਰੇ ਘਰ ਕਿਉਂ ਜੰਮੀ?
ਬੱਸ ਮੇਰੀ ਇਸ ਨਾਲ ਬਹੁਤ
ਨਿੱਭਗੀ। " ਸੀਤਾ ਦੀ ਮਾਂ ਨੇ ਕਿਹਾ, " ਗੁੱਡੀ ਬੈਠ ਮੈਂ ਇਸ ਨਾਲ ਗੱਲ ਕਰਦੀ ਹਾਂ। ਕੁੜੇ ਬਹੂ
ਜੱਸੀ ਥਾਲ਼ੀ ਵਿੱਚ ਕੋਈ ਮਿੱਠਾ ਰੱਖ ਕੇ ਲਿਆ। ਨਾਲੇ ਤੇਲ ਤਾਂ ਬੇਬੀ ਆਇਲ ਹੀ ਲੈ ਆ। ਬਾਕੀ ਕੰਮ
ਫਿਰ ਕਰੀ। ਪਹਿਲਾਂ ਜ਼ਰੂਰੀ ਕੰਮ ਕਰੀਦੇ ਨੇ। " ਬਹੂ ਨੇ ਕਿਹਾ" ਮੰਮੀ ਮਿੱਠਾ ਤੇ ਤੇਲ
ਲੈ ਆਦਾਂ ਹੈ। ਕੀ ਕਰਨੇ ਨੇ? ਕੀਹਦਾ ਸ਼ਗਨ ਕਰਨਾ।
ਮੰਮੀ ਕੀ ਸਰਪਰਾਇਜ਼ ਆ? ਕੌਣ ਆਉਣ ਵਾਲਾ?"
ਸੀਤਾ ਕੀ ਗੁਆਂਢਣ ਲੁਤਰੋ
ਮਿਦਰੋ ਆ ਕੇ ਬੋਲੀ, " ਨੀਂ ਤੇਲ ਫਿਰ ਚੋ
ਦਿਉ। ਲੱਗਦਾ ਸੀਤਾ ਨੂੰ ਨਿੱਕਾ ਨਿਆਣਾ ਹੋਣ ਵਾਲਾ। ਨੀਂ ਨਾਲ ਦੇ ਘਰ ਇੱਕ ਨਵੀਂ ਵਿਆਹੀ ਜੋੜੀ ਮੂਵ
ਹੋਈ ਆ। ਉਹ ਕੁੜੀ ਮੇਰੇ ਘਰ ਆ ਗਈ। ਪਹਿਲਾ ਲੋਕਾਂ ਦੀਆ ਹੋਰ ਹੀ ਕਿਵੇਂ ਦੀਆਂ ਗੱਲਾਂ ਕਰੀ ਗਈ।
ਫਿਰ ਮੈਨੂੰ ਕਹਿੰਦੀ, “ ਤੇਰੇ ਘਰ ਵਾਲਾ ਬਾਈ ਨਹੀਂ ਦਿਸਦਾ। " ਮੈਂ ਕਿਹਾ ਉੱਪਰ ਲਿਵਿੰਗ ਰੂਮ ਵਿੱਚ ਟੀ ਵੀ ਦੇਖ
ਰਿਹਾ। ਤੇ ਮੈਂ ਪਾਠ ਕਰਨਾ ਹੁੰਦਾ ਹੈ। '' ਬਹੂ ਨੇ ਕਿਹਾ," ਤੁਸੀਂ ਅਲੱਗ ਅਲੱਗ
ਕਿਉਂ ਬੈਠੋ ਹੋ? ਪਾਠ ਜ਼ਰੂਰੀ ਨਹੀਂ,
ਦੁਨੀਆ ਦੀ ਹਰ ਮੌਜ ਮਾਣਨੀ
ਚਾਹੀਦੀ ਹੈ। ਉਸ ਦੇ ਨੇੜੇ ਜਾ ਕੇ ਬੈਠ , ਸਿਰ ਉਸ ਦੇ ਮੋਢੇ
ਜਾਂ ਪੱਟਾਂ ਤੇ ਰੱਖ। ਨਾਲੇ ਤੇਰਾ ਨਾਲੇ ਉਸ ਦਾ ਜੀਅ ਲੱਗੂ, ਉਹ ਬਿਚਾਰਾ ਟੀਵੀ ‘ਤੇ ਟੱਕਰਾਂ
ਮਾਰਨੋਂ ਹਟੂ। ਮਰਦ ਨੂੰ ਕਦੇ ਸੂਨਾਂ ਨਹੀਂ ਛੱਡੀਦਾ। ਪਤਾ ਨਹੀਂ ਟੀਵੀ ਵਿੱਚ ਜ਼ਨਾਨੀਆਂ ਨੱਚਦੀਆਂ
ਹੀ ਦੇਖਦਾ ਹੋਵੇ। ਅੱਜ ਕਲ ਦੇ ਮਰਦ ਟੀਵੀ, ਕੰਪਿਊਟਰ ਵਿੱਚ ਕੀ ਕੁੱਝ ਦੇਖਦੇ ਹਨ? ਤਾਂਹੀ ਤਾਂ ਘਰ
ਵਾਲੀਆਂ ਨੂੰ ਪਾਠ ਕਰਨ ਲਾ ਦਿੰਦੇ ਹਨ। ਜਾਂ ਗੁਰਦੁਆਰੇ ਭੇਜ ਦਿੰਦੇ ਹਨ। " ਮੈਂ ਤਾਂ ਸ਼ਰਮ ਨਾਲ ਮਰਦੀ ਜਾਵਾਂ। ਨੀਂ ਗੱਲ ਕਰ
ਅੱਜ ਕਲ ਦੀਆਂ ਕੁੜੀਆਂ ਦੀ, ਅੱਜ ਤੱਕ ਅਜਿਹਾ
ਕੁੱਝ ਨਹੀਂ ਕੀਤਾ। ਮੈਂ ਕਿਹਾ ਬਾਈ ਨਹੀਂ ਇਹੋ ਜਿਹਾ। ਅਸੀਂ ਨਹੀਂ ਇੱਕ ਦੂਜੇ ਨੂੰ ਚੁੰਬੜ ਕੇ
ਬਹਿੰਦੇ। ਦੂਜੇ ਦਿਨ ਬੈਗ ਵਿੱਚ ਸੂਟ ਪਾ ਕੇ ਮੇਰੇ ਘਰ ਆ ਗਈ। ਕਹਿੰਦੀ, " ਮੈਂ ਆਪ ਦੇ ਘਰ ਵਾਲੇ ਨਾਲ ਲੜ ਪਈ। “ ਮੈਂ ਉਨ੍ਹੀਂ
ਪੈਰੀਂ ਮੋੜ ਦਿੱਤੀ। ਮੈ ਹਾ, “ ਅਸੀਂ ਨਹੀਂ ਰੁੱਸ ਕੇ ਆਇਆ ਨੂੰ ਰੱਖਦੇ। '' ਜੱਸੀ ਨੇ ਮਜ਼ਾਕ ਕੀਤਾ, '' ਮਿੰਦਰੋ ਅੱਟੀ ਮੈਨੂੰ ਪੱਤਾ ਤੇਰੇ ਪੰਜ ਬੱਚੇ ਨੇ। ਉਦੋਂ
ਸੰਗ ਕਿਥੇ ਗਈ ਸੀ? '' ਮਿਦਰੋ ਬੋਲੀ, " ਭਾਈ ਅੱਜ ਕਲ ਦੀਆ
ਬਹੂਆਂ ਨਹੀਂ ਗੱਲ ਕਰਦੀ ਸੋਚਦੀਆਂ। ਠੀਕ ਆ ਮੈਂ ਅਗਲੇ ਘਰ ਵਾਲਿਆਂ ਦਾ ਹਾਲ ਪੁੱਛਦੀ ਜਾਵਾ। ਦੋ
ਦਿਨ ਹੋ ਗਏ ਘਰੋ ਨਹੀਂ ਕੰਮ ਧੰਦਿਆਂ ਵਿੱਚ ਨਿਕਲ ਹੋਇਆ। '' ਗੁੱਡੀ ਨੇ ਕਿਹਾ, " ਇਸ ਨੂੰ ਘਰੇ ਕੋਈ ਕੰਮ ਨਹੀਂ ਲੋਕਾਂ ਦੇ ਘਰੇ ਵਿੱੜਕਾ
ਲੈਂਦੀ ਫਿਰਦੀ ਹੈ। ਔਰਤ ਦੀ ਬਦਨਾਮੀ ਇਹੋ ਜਿਹੀਆਂ ਕਰਾਉਂਦੀਆਂ ਨੇ। ਸੀਤਾ ਤੂੰ ਬੋਲੇਗੀ ਕੀ ਘੁਸਨ
ਬਣ ਕੇ ਬੈਠੀ ਰਹੇਗੀ। ਰੱਬ ਨੇ ਜ਼ਬਾਨ ਬੋਲਣ ਨੂੰ ਦਿੱਤੀ ਹੈ। '' ਸੀਤਾ ਦੀ ਮੰਮੀ ਨੇ ਕਿਹਾ, " ਸੱਤ ਸਾਲ ਮੰਗੀ ਰਹੀ ਹੈ। ਜਮਾਈ ਦੇ ਚਾਲੇ ਸਾਨੂੰ ਪੱਤਾ
ਲੱਗ ਗਏ ਸਨ। ਬਿਨ ਦੇਖੇ ਮੰਗਣਾ ਕਰ ਦਿੱਤਾ ਸੀ। ਇਸ ਦੇ ਡੈਡੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਮੁੰਡਾ
ਇੱਕੋ ਵਾਰ ਸ਼ਰਾਬ ਦਾ ਡਬਲ ਪੈੱਗ ਪੀਂਦਾ ਹੈ। ਜੱਦੋ ਮੈਂ ਹੱਥ ਮਿਲਾਇਆ, ਮੁੰਡੇ ਦਾ ਹੱਥ ਮੇਰੇ ਹੱਥ
ਤੋਂ ਕਾਲਾ ਲੱਗਾ। ਮੇਰੇ ਨਾਲ ਉਤਾਂਹਾਂ ਨੂੰ ਮੂੰਹ ਚੱਕ ਕੇ ਗੱਲ ਕਰਦਾ ਸੀ। ਕੱਦ ਵੀ ਆਪਣੇ ਪਰਵਾਰ
ਨਾਲੋਂ ਛੋਟਾ ਹੈ। " ਇਸ ਨੇ ਪਿਉ ਨੂੰ ਜੁਆਬ ਸੁਣਾ ਦਿੱਤਾ, “ ਮੈਂ ਕੋਈ ਡੰਗਰ ਨਹੀਂ ਨਿੱਤ ਨਵਾਂ ਗਾਹਕ ਲੱਭਦੇ ਰਹੋਗੇ। “ ‘ ਇਸ ਨੇ ਮਰਜ਼ੀ ਨਾਲ
ਵਿਆਹ ਕਰਾਇਆ। ਕੁੜੀਆਂ ਦੀ ਭਰੂਣ ਹੱਤਿਆ ਵਾਲੀ ਨਾਲ ਮੇਰਾ ਕੋਈ ਮਾਂ ਧੀ ਦਾ ਰਿਸ਼ਤਾ ਨਹੀਂ। ਕਹਾਣੀ
ਖ਼ਤਮ, ਕੋਈ ਘਰੋ ਜਾਣ ਵਾਲਾ ਹੈ। ਚੱਲ
ਸੀਤਾ ਘਰੋਂ ਬਾਹਰ, ਮੈਥੋਂ ਹੀ ਗ਼ਲਤੀ
ਹੋਈ ਹੈ। ਮੈਂ ਤਾਂ ਕਦੇ ਮੁੰਡਿਆਂ ਨਾਲੋਂ ਪਾਲਨ ਪੋਸ਼ਣ ਵਿੱਚ ਫ਼ਰਕ ਨਹੀਂ ਸੀ ਰੱਖਿਆ। ਜਿਵੇਂ ਮੇਰੇ
ਮੁੰਡੇ ਖੂਹ ਤੇ ਟੂਬਲ ਵਾਲੇ ਪਾਣੀ ਥੱਲੇ ਨਹਾਉਂਦੇ ਸੀ। ਇਹ ਵੀ ਕੱਪੜਿਆਂ ਸਣੇ ਖੂਹ ਤੇ ਨਹਾ ਲੈਂਦੀ
ਸੀ। ਮੈਂ ਕਦੇ ਨਹੀਂ ਸੀ ਕਿਹਾ, ਤੂੰ ਕੁੜੀ ਹੈ। ਆਹ
ਨਹੀਂ ਕਰਨਾ। ਸੀਤਾ ਨੂੰ ਮੇਰੇ ਨਾਲੋਂ ਜ਼ਿਆਦਾ ਚੱਜ ਆ ਗਿਆ। ਹੁਣ ਸਾਡੀ ਲੋੜ ਨਹੀਂ ਰਹੀ। ਤੇਰਾ ਵੀ
ਉਦੋਂ ਮੈਂ ਵੀ ਫਾਹਾ ਵਡਿਆ ਹੁੰਦਾ। ਚਾਰ ਕੱਤਲ ਨਾ ਹੁੰਦੇ। Ḕ ਨਾਂ ਘਰ ਮਾੜਾ ਆਵੇ, ਨਾ ਜੰਮੇ। ਸੱਦ ਉਸ ਨੂੰ ਵੀ
ਤੇਲ ਚੋ ਦਿਆਂ ਦੋਨਾਂ ਦਾ। ਧੱਕੇ ਮਾਰ ਕੇ ਘਰੋ ਬਾਹਰ ਕਰ ਦਿਉ। ਤੂੰ ਵੀ ਮੇਰੀ ਉਹ ਜਿਹੀ ਹੀ ਧੀ
ਹੈ। ਜਿਹੋ ਜਿਹੀਆਂ ਤੇਰੀ ਧੀਆਂ ਸਨ। ਤੂੰ ਵਿਚਾਰੀਆਂ ਨੂੰ ਵਧਣ ਫੁੱਲਣ ਵੀ ਨਹੀਂ ਦਿੱਤਾ। ਜਿਉਂ
ਦੀਆਂ ਤੜਫਦੀਆਂ ਨੂੰ
ਪੱਤਾਂ ਨਹੀਂ, ਕਿਹੜੀ ਨਾਲੀ ਵਿੱਚ
ਰੋੜ ਦਿੱਤਾ? ਤੈਨੂੰ ਕੀ ਪੱਤਾ ਕਿੰਨੇ
ਚਿਰ ਬਾਅਦ ਜਾਨ ਨਿਕਲੀ ਹੋਣੀ ਹੈ? ਆਪ ਦੀ ਜਾਨ ਸੌਖੀ ਰੱਖਣ ਲਈ ਕਰੂਬਲ਼ਾ ਫੁੱਟਣ ਤੋਂ ਪਹਿਲਾ ਮਸਲ
ਦਿੱਤੀਆਂ। ਤੈਨੂੰ ਨਾਂ ਰੱਬ ਦਾ ਡਰ ਰਿਹਾ, ਨਾਂ ਸਾਡੀ ਕੋਈ ਸ਼ਰਮ। " ਸੀਤਾ ਵਿੱਚ ਵੀ ਬੋਲਣ ਦੀ ਤਾਕਤ ਆ ਗਈ, " ਮੰਮੀ ਵਿਆਹ ਤੋਂ ਪਹਿਲਾ ਜਿਸ ਬੰਦੇ ਨਾਲ ਮੈਂ ਕੋਈ ਗੱਲ
ਸਾਂਝ ਨਹੀਂ ਕੀਤੀ, ਸੁਭਾਅ ਦਾ ਪੱਤਾ
ਨਹੀਂ। ਤੁਹਾਡੀ ਵੀ ਨਾਂ ਪਸੰਦ ਦਾ ਸੀ। ਕਿਸੇ ਤੀਜੇ ਬੰਦੇ ਦੀ ਪਸੰਦ ਸੀ। ਜਿਸ ਨੇ ਵਿਚੋਲਗੀ ਦਾ
ਸੂਟ ਲੈ ਕੇ ਕਿਨਾਰਾ ਕਰ ਲਿਆ। ਮੈਨੂੰ ਉਸ ਬੰਦੇ ਮੂਹਰੇ ਪਹਿਲੀ ਰਾਤ ਜ਼ਲੀਲ ਹੋਣਾ ਪਿਆ, ਜਿਸ ਦੀ ਮੈਂ ਸ਼ਕਲ ਉਸ ਦਿਨ ਵੀ ਨਹੀਂ ਦੇਖ ਸਕੀ ਸੀ।
ਤੁਸੀਂ ਇਸ ਨੂੰ ਵਿਆਹ ਦਾ ਨਾਮ ਦਿੱਤਾ, ਤੁਹਾਡੇ ਭਾਦਾ ਵਿਆਹ
ਸੀ। ਮੇਰਾ ਬੋਝ ਤੁਹਾਡੇ ਸਿਰ ਤੋਂ ਲਹਿ ਗਿਆ ਸੀ। ਮੇਰੀ ਜਾਨ ਕਾਮ ਦੇ ਦੇਵਤੇ ਨੂੰ ਭੇਟ ਕਰ ਦਿੱਤੀ।
ਮਾਪਿਆਂ ਦੇ ਲਾਡਲੇ ਨੂੰ ਕਾਮ ਤੋਂ ਬਿਨਾਂ ਉਸ ਨੂੰ ਆਉਂਦਾ ਹੀ ਕੀ ਹੈ? ਮੈਨੂੰ ਚੂੰਡ ਚੂੰਡ ਕੇ ਖਾ ਜਾਵੇਗਾ। ਸ਼ਰਾਬ ਦੇ ਨਸ਼ੇ
ਵਿੱਚ ਥੱਕਦਾ ਵੀ ਨਹੀਂ, ਤਾਂ ਹੀ ਨਸ਼ਾ ਕਰਦਾ
ਹੈ। ਆਪ ਕਾਮ ਦਾ ਹੋਰ ਸੁੱਖ ਲੈ ਸਕੇ। ਵਿਆਹ ਜੋ ਕਰਾਇਆ ਮੇਰੇ ਨਾਲ ਉਸ ਦਾ ਮੇਰੇ ਤੇ ਕੱਬਜਾ ਹੋ ਗਿਆ ਹੈ। ਆਪ ਬਾਹਰ ਵੀ
ਰਾਤਾਂ ਨੂੰ ਹੋਰਾਂ ਕੁੜੀਆਂ ਕੋਲ ਜਾਂਦਾ ਹੈ। ਤਾਂ ਹੀ ਕਹਿੰਦਾ, " ਕੁੜੀ ਨਹੀਂ ਜੰਮਣ ਦੇਣੀ। " ਆਪ ਔਰਤ ਨੂੰ ਇੱਕ
ਖਿੰਡਾਉਣਾ ਸਮਝਦਾ ਹੈ। ਔਰਤ ਨੂੰ ਦੇਖ ਕੇ ਕਾਮ ਹੀ ਦਿਸਦਾ ਹੈ। ਪਹਿਲਾਂ ਕਹੂ ਮੈਂ ਤੈਨੂੰ ਦੇਖੀ
ਜਾਵਾ। ਬਹੁਤ ਪਿਆਰ ਕਰਾ। ਸੰਤੁਸ਼ਟੀ ਹੋਣ ਦੇ ਬਾਅਦ ਵਿੱਚ ਮੈਂ ਕੌੜਾ ਅੱਕ ਲੱਗਦੀ ਹਾਂ। ਜਾਨਵਰਾਂ
ਵਿੱਚ ਸੰਜਮ ਤੇ ਇੱਕ ਮੌਸਮ ਹੁੰਦਾ ਹੈ। ਬੰਦੇ ਦਾ ਕੋਈ ਸਮਾਂ ਨਹੀਂ। '' ਜੱਸੀ ਨੇ ਕਿਹਾ, " ਸੀਤਾ ਇਹ ਕੀ ਕੀਤਾ?
ਤੂੰ ਆਪ ਦੀਆਂ ਭਤੀਜੀਆਂ ਨੂੰ
ਬਹੁਤ ਪਿਆਰ ਕਰਦੀ ਹੈ। ਹੁਣ ਵੀ ਉਨ੍ਹਾਂ ਨਾਲ ਬੱਚਿਆ ਜਿਵੇਂ ਖੇਡਦੀ ਹੈ। ਫਿਰ ਮੰਮੀ ਨੇ ਤੇਰਾ ਨਾਂ
ਵੀ ਸੀਤਾ ਮਾਂ ਦਾ ਰੱਖਿਆ। ਤੂੰ ਰੰਗ ਕਿਹੋ ਜਿਹਾ ਲਾਇਆ। ਮੈਨੂੰ ਦੇ ਦਿੰਦੀ। ਜਿੱਥੇ ਮੇਰੀਆਂ ਤਿੰਨ
ਧੀਆਂ ਪਲ ਗਈਆਂ। ਉੱਥੇ ਤੇਰੀਆਂ ਧੀਆਂ ਪਾਲ਼ ਦਿੰਦੀ। ਇਹ ਕੁੜੀਆਂ ਰੁਲ ਖੁੱਲ ਕੇ ਪਲ ਹੀ ਜਾਂਦੀਆਂ
ਨੇ। ਗਊਆਂ ਨੂੰ ਚਾਹੇ ਜੂਠ ਹੀ ਦੇ ਦੇਵੋ। ਸਭ ਮਲਾਈ ਵਾਗ ਖਾ ਕੇ ਢਿੱਡ ਭਰ ਲੈਂਦੀਆਂ ਨੇ। ਜਿਸ ਨਾਲ
ਤੋਰ ਦੇਵੋ। ਲੜ ਫੜ ਪਿੱਛੇ ਗੁੰਗਿਆਂ ਵਾਗ ਤੁਰ ਜਾਂਦੀਆਂ ਨੇ। ਸਾਰੀ ਉਮਰ ਘਰ ਬੰਨ੍ਹ ਦੀਆਂ ਰਹਿੰਦੀਆਂ
ਨੇ। ਪਹਿਲਾਂ ਪਿਉ ਦਾ ਘਰ ਝਾੜ ਸੁਮਾਰ ਕੇ ਰੱਖਦੀਆਂ। ਫਿਰ ਪਤੀ ਪਰਮੇਸ਼ਰ ਦੇ ਘਰ ਨੂੰ ਮੰਦਰ ਵਾਗ
ਪੂਜਦੀਆਂ। ਪੁੱਤਰ ਦੇ ਘਰ ਗ਼ੁਲਾਮ ਵਾਗ ਵਿਰ ਵਿਰ ਕਰਦੀਆਂ ਫਿਰਦੀਆਂ। ਕਈਆਂ ਨੂੰ ਉੱਥੇ ਵੀ ਟਿਕਾਣਾ
ਨਹੀਂ ਮਿਲਦਾ। ਔਰਤ ਡਰ-ਡਰ, ਲੁੱਕ-ਲੁੱਕ ਦਿਨ ਕੱਟਦੀ ਫਿਰਦੀ ਹੈ। ਮਾਂ ਹੀ ਧੀ ਨੂੰ ਬੁੱਕਲ ਵਿੱਚ
ਨਾਂ ਲੁਕੋਊਗੀ, ਧੀ ਦੀ ਰਾਖੀ ਕੌਣ
ਕਰੂਗਾ? ਤੇਰਾ ਵੀਰਾ ਵੀ ਇਹੋ ਜਿਹਾ
ਨਹੀਂ। ਫਿਰ ਤੂੰ ਕਿਵੇਂ ਇਹ ਗ਼ਲਤੀ ਕਰ ਲਈ? ਮਰਦ ਇਹੀ ਸਮਝਦਾ ਹੈ। ਔਰਤ ਕੁੱਤੇ ਵਾਂਗ ਉਸ ਦੇ ਟੁਕੜਿਆਂ ਤੇ ਦਿਆਂ ਉੱਤੇ ਪਲ਼ਦੀ ਹੈ। ਬਾਪ ਆਪ
ਨੂੰ ਧਨਾਢ ਸਮਝਦਾ ਹੈ। ਭਰਾ, ਭੈਣਾਂ ਤੋਂ ਅਨੋਖਾ
ਆਪਣੇ ਆਪ ਨੂੰ ਸਮਝਦਾ ਹੈ। ਕਿਉਂ ਕੇ ਕੁੜੀਆਂ ਦੀ ਕਬਰ ਉੱਤੇ ਸਪੈਸ਼ਲ ਬੂਟਾ ਲੱਗਿਆ ਹੈ। ਪਤੀ ਆਪਣਾ
ਔਰਤ ਤੇ ਅਧਿਕਾਰ ਸਮਝਦਾ ਹੈ। ਉਸ ਨੇ ਔਰਤ ਨੂੰ ਆਪ ਦੇ ਪੈਰਾ ਵਿੱਚ ਸ਼ਰਨ ਦਿੱਤੀ ਹੈ। ਪੁੱਤਰ ਮਾਂ
ਨੂੰ ਦਇਆ ਤੇ ਪਾਲਦਾ ਹੈ। ਔਰਤ ਨੂੰ ਕੋਈ ਹੋਰ ਸਹਾਰਾ ਨਹੀਂ ਬਚਦਾ। "
" ਬਹੂ ਅਸਲ ਵਿਚ ਇਹ
ਆਪ ਪੱਥਰ ਹੈ। ਇਸ ਅੱਗੇ ਬੀਨ ਵਜਾਉਣ ਦਾ ਕੋਈ ਫ਼ਾਇਦਾ ਨਹੀਂ, ਪੱਤਾਂ ਨਹੀਂ ਮੇਰੀ ਕੁੱਖੋਂ ਕਿਵੇਂ ਪੈਦਾ ਹੋ ਗਈ?
ਇਸ ਦਾ ਇੱਕੋ ਇਲਾਜ ਹੈ। ਮੁੜ
ਕੇ ਮੇਰੇ ਮਰੀ ਤੋਂ ਵੀ ਘਰੇ ਨਾ ਵੜਨ ਦੇਈਂ। ਜਿਹੜਾ ਸਮਾਂ ਨਿਕਲ ਗਿਆ ਹੱਥ ਨਹੀਂ ਆਉਣਾ। ਜਦੋਂ
ਮੇਰੀ ਪਰਵਰਿਸ਼ ਦਾ 24 ਸਾਲ ਵਿੱਚ ਕੋਈ
ਅਸਰ ਨਹੀਂ ਹੋਇਆ। ਪੜ੍ਹਾਈ ਆਪ ਦੀ ਮਰਜ਼ੀ ਦੀ ਪੜ੍ਹੀ ਹੈ। ਤੂੰ ਚੰਨ ਘੰਟਿਆਂ ਵਿੱਚ ਕੀ ਘੋਲ ਕੇ
ਪਿਲਾ ਦੇਵੇਗੀ? " ਜੱਸੀ ਨੇ ਕਿਹਾ, " ਮੰਮੀ ਮੈਨੂੰ ਪੂਰੀ ਗੱਲ ਕਰਨ ਦਿਉ। ਆਪਾਂ ਨੂੰ ਉਸ ਦਾਤੇ ਦੇ ਕੰਮਾਂ ਵਿੱਚ ਦਖ਼ਲ ਨਹੀਂ ਦੇਣਾ
ਚਾਹੀਦਾ। ਸਭ ਨੂੰ ਉਹੀ ਪਾਲਦਾ ਹੈ।
ਮਾਤ ਗਰਭ ਮਹਿ ਆਪਨ
ਸਿਮਰਨੁ ਦੇ ਤਹ ਤੁਮ ਰਾਖਨਹਾਰੇ।।
ਸਭਿ ਘਟ ਆਪੇ ਭੋਗਵੈ
ਪਿਆਰਾ ਵਿਚਿ ਨਾਰੀ ਪੁਰਖ ਸਭੁ ਸਇ।।
ਨਾਨਕ ਗੁਪਤੁ ਵਰਤਦਾ
ਪਿਆਰਾ ਗੁਰਮਖਿ ਪਰਗਟੁ ਹਇ।।
ਜੱਸੀ ਨੇ ਪਿਰ
ਕਹਿਣਾਂ ਸ਼ੁਰੂ ਕੀਤਾ, “ ਸੀਤਾ ਕੁੜੀਆਂ ਆਪਦੇ ਲੇਖ ਲਿਖਾ ਕੇ ਲਿਉਂਦੀਆਂ ਹਨ। ਅਸੀਂ ਤੇਰੇ ਸਾਹਮਣੇ
ਕਿੰਨੀਆਂ ਭੈਣਾਂ? ਕਈਆਂ ਨੂੰ ਸਾਡੇ ਨਾਮ ਚੇਤੇ ਨਹੀਂ ਰਹਿੰਦੇ। ਇਹ ਵੀ ਪੱਤਾ ਨਹੀਂ ਕਿਹੜੀ ਵੱਡੀ
ਹੈ, ਕਿਹੜੀ ਛੋਟੀ। ਪਰ ਮੇਰੇ ਡੈਡੀ
ਤੋਂ ਸਾਡੇ ਸਾਰੀਆਂ ਦੇ ਰਿਸ਼ਤੇ ਅੱਗਲਿਆਂ ਨੇ ਮੰਗ-ਮੰਗ ਕੇ ਲਏ ਨੇ। ਮੇਰੇ ਡੈਡੀ ਕਿਸੇ ਦੇ ਦਰ ਤੇ
ਰਿਸ਼ਤਾ ਨਹੀਂ ਲੈ ਕੇ ਗਏ। ਵਿਆਹਾ ਨੂੰ ਇੱਕ ਪੈਸਾ ਨਹੀਂ ਦਿੱਤਾ। ਨਾਲੇ ਮੇਰਾ ਰਿਸ਼ਤਾ ਤਾਂ ਤੂੰ ਹੀ
ਮੇਰੇ ਨਾਲ ਕਾਲਜ ਪੜ੍ਹਦੀ ਨੇ ਆਪ ਮੇਰੀ ਵੱਡੀ ਭੈਣ ਦੀਆਂ ਮਿੰਨਤਾਂ ਕਰ ਕੇ ਲਿਆ ਸੀ। ਊਦਾ ਤਾਂ ਤੂੰ
ਵੀ ਕਹਿੰਦੀ ਸੀ, " ਮੇਰੇ ਵਿਰੇ ਨੇ
ਤੈਨੂੰ ਪਸੰਦ ਕਰ ਲਿਆ। ਤੇਰੇ ਬਿਨਾਂ ਮੇਰਾ ਵੀਰਾ ਮਰਜ਼ੂ। ਨਿੱਤ ਤੈਨੂੰ ਦੇਖਣ ਦੇ ਬਹਾਨੇ ਮੈਨੂੰ
ਕਾਲਜ ਛੱਡਣ ਆਉਂਦਾ। ਤੂੰ ਤਾਂ ਆਪ ਦਾ ਵੀਰਾ ਲੈ ਕੇ ਇੱਕ ਦਿਨ ਸਾਡੇ ਘਰ ਮੰਮੀ ਡੈਡੀ ਨਾਲ ਆ ਕੇ
ਮੇਰੀ ਗੱਲ ਪੱਕੀ ਕਰ ਕੇ ਵਿਆਹ ਦੀ ਤਰੀਕ ਲੈ ਕੇ ਉੱਠੇ ਸੀ। ਤੂੰ ਆਪ ਵੀ ਬਹੁਤ ਪਿਆਰੀ ਹੈ। ਤੇਰੀਆਂ
ਬੇਟੀਆਂ ਤਾਂ ਬਾਈ ਵਾਂਗ ਬਹੁਤ ਸੁਨੱਖੀਆਂ ਹੁੰਦੀਆਂ। ਤਕਦੀਰ ਉੱਪਰ ਵਾਲੇ ਨੇ ਲਿਖਣੀ ਸੀ। ਰੱਬ ਤਾਂ
ਇੱਕ ਪਲ ਵਿੱਚ ਜਲੋਂ ਥਲੋਂ, ਥਲੋਂ ਜਲੋਂ ਕਰ
ਦਿੰਦਾ। ਜੇ ਤੂੰ ਉਸ ਤੇ ਜ਼ਕੀਨ ਕਰਦੀ, ਵਾਸਤਾ ਪਾਉਂਦੀ।
ਗਰਭ ਚੈਕ ਕਰਨ ਵਾਲੀਆਂ ਮਸ਼ੀਨਾਂ ਨੂੰ ਉਹ ਝੁਠਲਾ ਸਕਦਾ। ਮੇਰੀ ਮਾਂ ਹੁਣ ਦੱਸਦੀ ਹੁੰਦੀ ਹੈ। ਮੇਰੀ
ਸਭ ਤੋ ਛੋਟੀ ਭੈਣ ਪਿੱਛੋਂ ਫਿਰ ਮਾਂ ਦਾ ਪੈਰ ਭਾਰੀ ਹੋਇਆ। ਬੱਚੇ ਦਾ ਨੁਕਸਾਨ ਹੋ
ਗਿਆ। ਇੰਨਾ ਖ਼ੂਨ ਵਗਿਆ। ਮਾਂ ਨੂੰ ਖ਼ੂਨ ਚੜ੍ਹਾਉਣਾ ਪਿਆ। ਮਾਂ ਦੇ ਖੂਂ ਨਾਲ ਪਾਪਾ ਦਾ ਖ਼ੂਨ ਹੀ ਨਾਲ
ਮੈਚ ਕੀਤਾ। ਮਾਂ ਮਰ ਕੇ ਬੱਚੀ। ਡਾਕਟਰ ਨੇ ਮੇਰੀ ਮਾਂ ਨੂੰ ਕਹਿ ਦਿੱਤਾ ਸੀ, " ਮਾਂ ਦੇ ਹੋਰ ਬੱਚਾ ਹੋਈ ਨਹੀਂ ਸਕਦਾ। " ਧੀਆਂ ਦਾ
ਥੱਬਾ ਸੀ। ਪਾਪਾ ਨੇ ਕਦੇ ਮਾਂ ਕੋਲੇ ਪੁੱਤ ਦੀ ਖ਼ਾਹਿਸ਼ ਰੱਖੀ ਹੀ ਨਹੀਂ ਸੀ। ਪਰ ਪੂਰੇ 5 ਸਾਲਾਂ ਪਿੱਛੋਂ ਪਾਪਾ ਟਰੱਕ ਤੇ ਸੰਗਤ ਪੰਜਾਬ ਤੋਂ ਹਜ਼ੂਰ
ਸਾਹਿਬ ਲੈ ਕੇ ਗਏ। ਹਜੂਰ ਸਾਹਿਬ ਸੱਚ ਖੰਡ ਦੇ ਹੈੱਡਗ੍ਰੰਥੀ ਨੂੰ ਜੱਦੋ ਸੰਗਤ ਵਿਚੋਂ ਕਿਸੇ ਨੇ ਦੱਸਿਆ,
" ਇਸ ਸਿੰਘ ਦੇ ਧੀਆਂ ਹੀ ਹਨ।
ਪੁੱਤਰ ਦੀ ਦਾਤ ਲਈ ਸਤਿਗੁਰਾਂ ਕੋਲ ਬੇਨਤੀ ਕਰਦੇ। “ ਗ੍ਰੰਥੀ ਨੇ ਕਿਹਾ,
" ਇਸ ਦੇ ਆਪ ਦੇ ਤਾਂ ਦਾੜ੍ਹੀ
ਨਹੀਂ। ਹੋਰ ਸਤਿਗੁਰ ਦਾੜ੍ਹੀ ਵਾਲਾ ਕਿਉਂ ਦੇ ਦੇਣ? ਬੰਦਾ ਬਣ ਦਾੜ੍ਹੀ ਕੱਤਲ ਕਰਨੋਂ ਹੱਟ ਜਾਵੇਗਾ। ਜੇ ਤੂੰ ਗੁਰੂ ਦੀ ਮੰਨੇ। ਗੁਰੂ ਇੱਜ਼ਤ ਰੱਖੇਗਾ। ਖ਼ਾਲਸਾ ਸਾਜਣ
ਵਾਲੇ ਦੇ ਦਰ ਤੇ ਆਏ ਹੋ। ਖ਼ਾਲਸਾ ਬਣੋ। ਖ਼ਾਲਸੇ ਪੈਦਾ ਹੋਣਗੇ। " ਰੱਬ ਨੇ ਖ਼ਾਲਸਾ ਦੇ ਦਿੱਤਾ।
ਸਾਨੂੰ ਸਾਰੀਆਂ ਭੈਣਾਂ ਨੂੰ ਦੇਖ ਲਾ, ਮਨ ਮਰਜ਼ੀ ਦਾ
ਹੰਢਾਉਂਦੀਆਂ। ਘਰ ਵਾਲਿਆਂ ਤੋਂ ਹਰ ਪੱਖੋਂ ਤੱਕੜੀਆਂ। ਕੁੜੀਆਂ ਆਪ ਦੀ ਤਕਦੀਰ ਆਪ ਬਣੋਂਦੀਆਂ ਹਨ।
ਮੁੰਡਿਆਂ ਤੋਂ ਵੱਧ ਪੜ੍ਹਦੀਆਂ ਹਨ। ਕਿਹੜਾ ਕੰਮ ਹੈ? ਔਰਤਾਂ ਨਹੀਂ ਕਰ
ਸਕਦੀਆਂ? ਔਰਤ ਹੀ ਬੱਚਾ ਜੰਮ
ਸਕਦੀ ਹੈ। ਬੰਦਾ ਨਹੀਂ। ਔਰਤ ਹੀ ਬੱਚਾ ਪੈਦਾ ਕਰਦੀ ਹੈ। ਔਰਤ ਕੋਲ ਰੱਬ ਨੇ ਇਹ ਸ਼ਕਤੀ ਵੱਧ ਦਿੱਤੀ
ਹੈ। ਜਿਸ ਦਾ ਮਰਦ ਸੁਪਨਾ ਵੀ ਨਹੀਂ ਦੇਖ ਸਕਦੇ। ਔਰਤ ਹੀ ਰੱਬ ਹੈ। ਸਮਾਜ ਦੀ ਜਨਮ ਦਾਤੀ
ਹੈ।" ਸੀਤਾ ਨੇ ਕਿਹਾ, " ਭਾਬੀ ਤੂੰ ਵੀ
ਮੈਨੂੰ ਕਸੂਰ ਵਾਰ ਸਮਝਦੀ ਆ। ਮੈਂ ਫਿਰ ਮਾਂ ਬਣਨ ਵਾਲੀ ਹਾਂ। ਮੇਰੇ ਵਿਚੋਂ ਸਾਰੀ ਤਾਕਤ ਮੁੱਕ ਗਈ
ਹੈ। ਮੈਨੂੰ ਪੰਜਵੀਂ ਵਾਰ ਸਾਲ ਵਿੱਚ ਬੱਚਾ ਠਹਿਰ ਚੁੱਕਾ ਹੈ। ਤੁਹਾਡੇ ਜਮਾਈ ਨੇ ਮੈਨੂੰ ਕਹਿ
ਦਿੱਤਾ ਹੈ। ਅਗਰ ਮੇਰੀ ਕੁੱਖ ਵਿਚੋਂ ਕੁੜੀ ਜੰਮੀ। ਕੁੜੀ ਨੂੰ ਹੱਥਾਂ ਨਾਲ ਮਾਰ ਕੇ ਮੈਨੂੰ ਛੱਡ
ਦੇਵੇਗਾ। ਮੈਂ ਰਾਤਾਂ ਨੂੰ ਸੌ ਨਹੀਂ ਸਕਦੀ। ਦੇਖ ਹੀ ਲੈ ਮੇਰਾ ਸਰੀਰ। ਹਰ ਹਫ਼ਤੇ ਕੁੱਟ ਕੇ,
ਮੇਰਾ ਇਹ ਹਾਲ ਕਰ ਦਿੰਦਾ।
ਕਹਿੰਦਾ ਹੈ, " ਕਿਤੇ ਹੋਰ ਮਰਦ ਨਾਲ
ਰਲ ਕੇ, ਮੈਂ ਭੱਜ ਨਾਂ ਜਾਵਾ। "
ਜੱਸੀ ਨੇ ਕਿਹਾ, " ਸੀਤਾ ਮੈਂ ਰੱਬ ਤੇ
ਜ਼ਕੀਨ ਕਰਦੀ ਹਾਂ। ਜਦੋਂ ਕੁੜੀ ਮੁੰਡਾ ਜੌੜੇ ਹੁੰਦੇ ਹਨ। ਕਿਸੇ ਡਾਕਟਰ ਨੇ ਕਦੇ ਇਹ ਨਹੀਂ ਕਿਹਾ,
" ਇੱਕ ਕੁੜੀ ਨਾਲ ਮੁੰਡਾ ਵੀ
ਹੈ। " ਕਿਤੇ ਪੜ੍ਹਿਆ ਸੁਣਿਆ ਤੁਸੀਂ ਦੱਸੋ। ਪੱਤਾਂ ਨਹੀਂ ਡਾਕਟਰ ਕਿੰਨੇ ਕੇਸਾਂ ਵਿੱਚ ਝੂਠ
ਰਿਜ਼ਲਟ ਦੱਸ ਕੇ ਨੋਟ ਤਾਂ ਕਮਾ ਚੁੱਕੇ ਹਨ? ਪਾਪ ਕਿੰਨਾ ਕਰ ਚੁੱਕੇ ਨੇ। ਆਹ ਜੱਗ ਮਿੱਠਾ ਅਗਲਾ ਕਿਸ ਨੇ ਡਿੱਠਾ, ਭਰੂਣ ਹੱਤਿਆ ਕਰਨ ਵਾਲੇ ਮਾਪਿਆ ਤੇ ਡਾਕਟਰਾਂ ਨੂੰ ਕੋਹੜ
ਹੋਵੇਗਾ। ਦੁਨੀਆ ਦੇ ਸਾਰੇ ਡਾਕਟਰ ਮਾਪੇ ਜ਼ੋਰ ਲਾ ਲੈਣ ਕੁੜੀਆਂ ਧਰਤੀ ਮਾਂ ਦੀ ਗੋਦ ਵਿੱਚ ਜਨਮ ਵੀ
ਲੈਣਗੀਆਂ। ਖੇਡਣ ਕੁੱਦਣਗੀਆਂ ਵੀ। ਤੇਰੀਆਂ ਹੀ ਭਤੀਜੀਆਂ ਕਹਿੰਦੀਆਂ।, " ਮੁੰਡੇ ਨਾਲੋਂ ਕੁੜੀਆਂ ਪਿਆਰੀਆਂ ਹੁੰਦੀਆਂ। ਮੁੰਡੇ
ਕੁੜੀਆਂ ਵੱਲ ਝਾਕਦੇ ਰਹਿੰਦੇ ਹਨ। ਨਾਲੇ ਕੁੜੀਆਂ ਸਾਹਮਣੇ ਜਾਣ ਕੇ ਗੰਦੀਆਂ ਗਾਲ਼ਾਂ ਕੱਢਦੇ ਹਨ।
" ਦੂਜੇ ਪਾਸੇ ਸਾਇੰਸ ਹੀ ਸੈਕਸ ਬਦਲ ਕੇ ਮੁੰਡਿਆਂ ਤੋਂ ਕੁੜੀਆਂ, ਕੁੜੀਆਂ ਤੋਂ ਮੁੰਡੇ ਬਣਾ ਰਹੀ ਹੈ। ਮਾਪੇ ਆਪ ਦੇ ਦਿਨ
ਭੁੱਲ ਗਏ। ਜਦੋਂ ਜੁਆਨੀ ਆਉਂਦੀ ਹੈ। ਭੇਡ ਵੀ ਹੇੜੀਆਂ ਦਿੰਦੀ ਹੈ। ਫਿਰ ਉਦੋਂ ਆਉਣ ਵਾਲੇ ਸਮੇਂ ਦੇ
ਰਿਜ਼ਲਟ ਮਾੜੇ ਦੇਖ ਕੇ, ਬੜਾ ਪਛਤਾਉਣਾ ਪੈਣਾ
ਮਾਪਿਆਂ ਨੂੰ। ਆਉਣ ਵਾਲੇ ਸਮੈਂ ਵਿੱਚ ਹੋਰ ਵੀ ਸਮਾਂ ਖ਼ਰਾਬ ਆਵੇਗਾ। ਮੁੰਡਿਆਂ ਨੇ ਔਰਤਾਂ ਦੀ ਉਮਰ
ਤੇ ਰਿਸ਼ਤੇ ਦਾ ਧਿਆਨ ਵੀ ਨਹੀਂ ਰੱਖਣਾ, ਕਿਉਂਕਿ ਸੈਕਸ ਬੰਦੇ
ਦੀ ਕਿਰਿਆ ਹੈ। ਜ਼ਰੂਰਤ ਹੈ। ਢਿੱਡ ਭਰਨ ਵਾਗ ਹੀ ਜ਼ਰੂਰੀ ਹੈ। ਕੋਈ ਕੰਟਰੋਲ ਨਹੀਂ। ਕਿੰਨਾ ਕੁ ਚਿਰ
ਔਖਾ ਸੌਖਾ ਬੰਦਾ ਕੱਟ ਸਕੇਗਾ। ਤੂੰ ਡੈਡੀ ਤੇ ਆਪ ਦੇ ਵਿਰੇ ਨੂੰ ਸਹੀ ਗੱਲ ਦੱਸ ਦੇ ਤਸ਼ੱਦਦ ਸਹਿਣ ਦਾ
ਨਾਮ ਸ਼ਾਦੀ ਨਹੀਂ ਹੈ। ਜੀਅ ਸੀਤਾ ਦੀ ਗੱਲ ਸੁਣਿਉ। ਜਮਾਈ ਰਾਜਾ ਜੀ ਨੂੰ ਵੀ ਨਾਲ ਲੈ ਆਵੋ। "
ਸੀਤਾ ਦੇ ਵੀਰ ਨੇ ਕਿਹਾ, " ਹਾਂ ਦੱਸੋ ਕੀ ਗੱਲ
ਹੈ? ਸੀਤਾ ਤੂੰ ਰੋ ਰੋ ਕੇ ਕਮਲੀ
ਹੋਈ ਪਈ ਆ, ਕੀ ਗੱਲ? ਹੁਣ ਬੋਲਦੀ ਨਹੀਂ" ਸੀਤਾ ਨੇ ਕਿਹਾ,
" ਵਿਰੇ ਮੈਂ ਮਰ ਜਾਵਾਂਗੀ। ਪਰ
ਮੈਂ ਇਸ ਨਾਲ ਨਹੀਂ ਜਾਣਾ। ਮੈਨੂੰ ਇਸ ਨੇ ਆਪ ਵੀ ਮਾਰ ਦੇਣਾ। ਵਿਰੇ ਬਚਾ ਲਾ ਮੈਨੂੰ " ਸੀਤਾ
ਦੇ ਵੀਰ ਨੇ ਕਿਹਾ," ਕਾਕਾ ਜੀ ਮੇਰੀ ਭੈਣ
ਨਾਲ ਐਸਾ ਕੀ ਕੀਤਾ? ਇਹ ਤੇਰੇ ਕੋਲੋਂ
ਡਰਦੀ ਕਿਉਂ ਹੈ? ਆਪੇ ਦੱਸਦੇ,
ਸਾਡੇ ਕੋਲ ਹੋਰ ਬਹੁਤ ਸਾਰੇ
ਇਲਾਜ ਹਨ। ਜਮਾਈ ਬਣਾ ਕੇ ਸੇਵਾ ਵੀ ਕਰ ਸਕਦੇ ਹਾਂ। ਜਿਉਂਦੇ ਨੂੰ ਕਮਾਦ ਵਿੱਚ ਗੱਡ ਵੀ ਸਕਦੇ ਹਾਂ।
ਨਾਲੇ ਭੈਣ ਮੇਰੀ ਨੂੰ ਇੱਥੇ ਰਹਿਣ ਦਿਉ। ਉਹ ਦਰ ਬਾਹਰ ਨੂੰ ਜਾਂਦਾ ਹੈ। ਤੁਸੀਂ ਜਾ ਸਕਦੇ ਹੋ।
ਮੇਰੀ ਭੈਣ ਐਵੇਂ ਤਾਂ ਨਹੀਂ ਕਹਿਦੀ। ਕੋਈ ਤਾਂ ਗੱਲ ਹੈ। " ਸੀਤਾ ਦੇ ਪਤੀ ਨੇ ਕਿਹਾ,
" ਵੱਡੇ ਭਾਈ ਮੇਰੇ ਕੋਲੋਂ ਗ਼ਲਤੀ
ਹੋ ਗਈ। ਅੱਜ ਤੋਂ ਮੈਂ ਐਸੀ ਗ਼ਲਤੀ ਨਹੀਂ ਕਰਦਾ। ਸੀਤਾ ਤੋਂ ਬਿੰਨ੍ਹਾਂ ਮੇਰੇ ਮਾਪਿਆਂ ਨੇ ਮੈਨੂੰ
ਵੀ ਘਰ ਅੰਦਰ ਨਹੀਂ ਵੜਨ ਦੇਣਾ। ਸਾਰੀ ਮੇਰੇ ਦਿਮਾਗ਼ ਦੀ ਖੇਡ ਸੀ। ਮੇਰੇ ਮੰਮੀ ਡੈਡੀ ਨੂੰ ਨਹੀਂ
ਪੱਤਾ। ਅੱਜ ਤੋਂ ਕੋਈ ਉਲਾਂਭਾ ਨਹੀਂ ਆਉਂਦਾ। ਅਸਲ ਵਿੱਚ ਮੇਰੀ ਭੈਣ ਵੀ ਸਹੁਰੇ ਘਰ ਬਹੁਤ ਦੁਖੀ
ਹੈ। ਮੈਂ ਸੋਚਿਆ ਧੀ ਜੰਮਣੀ ਨਹੀਂ ਚਾਹੀਦੀ। ਅੱਜ ਪੱਤਾਂ ਲੱਗਾ ਬੰਦਾ ਤੀਵੀਂ ਬਿਨਾਂ ਕੱਖ ਦਾ ਵੀ
ਨਹੀਂ ਹੈ। ਸੀਤਾ ਮੁਆਫ਼ ਕਰਦੇ।" ਜੱਸੀ ਨੇ ਕਿਹਾ," ਬੰਦਾ ਉਹੀ ਆ ਜਿਹੜਾ ਗ਼ਲਤੀ ਮੰਨ ਲਵੇ। ਕਿਉਂ ਗੁੱਡੀ
ਹੁਣ ਨਹੀਂ ਤੇਰੀ ਸਹੇਲੀ ਦੁਖੀ ਹੁੰਦੀ। ਬੈਠ ਕੇ ਗੱਲ ਕਰਨ ਨਾਲ ਹਰ ਮਸਲਾ ਹੱਲ ਹੋ ਸਕਦਾ। "
ਗੁੱਡੀ ਨੇ ਮੂਹਰੇ ਹੋ ਕੇ ਕਿਹਾ," ਜੀਜਾ ਜੀ ਤੇਰੇ ਤੋਂ
ਸਾਡਾ ਵਿਸ਼ਵਾਸ ਉੱਠ ਗਿਆ। ਜਿੰਨਾ ਚਿਰ ਬੱਚਾ ਨਹੀਂ ਹੁੰਦਾ। ਅਸੀਂ ਕੁੜੀ ਨਹੀਂ ਤੋਰਨੀ। ਤੁਸੀਂ ਜਾ
ਸਕਦੇ ਹੋ। ਅਸੀਂ ਪ੍ਰਾਹੁਣੇ ਨੂੰ ਤਿੰਨ ਦਿਨਾ ਤੋ ਵੱਧ ਨਹੀਂ ਰੱਖਦੇ। ਅਗਲਾ ਘਰ ‘ਤੇ ਕਬਜ਼ਾ ਕਰ ਕੇ
ਬਹਿ ਜਾਂਦਾ। ਘਰ ਦੇ ਕਰੋਲ਼ੇ ਦੇਣੇ ਸ਼ੁਰੂ ਕਰ ਦਿੰਦਾ। ਸੀਤਾ ਨੂੰ ਤੇਰੀ ਮਰਜ਼ੀ ਹੋਈ ਫਿਰ ਆਕੇ ਲੈ
ਜਾਵੀਂ। ਕਿਉਂ ਭਾਬੀ ਵੱਡੇ ਵਿਰੇ। ਜੀਜਾ ਜੀ, ਰੱਬ ਕਰ ਕੇ, ਇਸ ਔਰਤ ਦੀ ਜਾਨ
ਬਖ਼ਸ਼ਦੋਂ। " ਸੀਤਾ ਦੇ ਵੀਰ ਨੇ ਕਿਹਾ, " ਹਾਂ ਹਾਂ ਸੀਤਾ ਪਿੱਛੋਂ ਤੂੰ ਹੀ ਸਾਡੇ ਘਰ ਦੀ ਬੋਸ ਹੈ।
ਮਰ ਜਾਣੀਏ, ਸਾਨੂੰ ਇਹ ਗੱਲ
ਸੁੱਝੀ ਹੀ ਨਹੀਂ ਸੀ। ਕੁੜੀਆਂ ਮੁੰਡਿਆਂ ਤੋਂ ਸਮਝਦਾਰ ਹੁੰਦੀਆਂ ਹਨ। ਬਈ ਛੋਟੀ ਭੈਣ ਨੇ ਜੋ ਕਿਹਾ
ਪੱਥਰ ਤੇ ਲਕੀਰ ਹੈ। ਸਾਡੇ ਘਰ ਦੇਵੀਆਂ ਦੀ ਚੱਲਦੀ ਹੈ। ਅੱਛਾ ਬਾਈ ਕਵੇਲਾ ਹੁੰਦਾ ਤੂੰ ਵੀ ਵੇਲੇ
ਸਿਰ ਘਰ ਪਹੁੰਚ। " ਗੁੱਡੀ ਨੇ ਕਿਹਾ, " ਭਾਬੀ ਮੈਂ ਤਾਂ ਤੁਹਾਡੀ ਮਰਜ਼ੀ ਦੇ ਮੁੰਡੇ ਨਾਲ ਵਿਆਹ ਨਹੀ
ਕਰਾਉਣਾ। ਮੈਂ ਲਵ ਮੈਰੀਜ਼ ਕਰਾਂਗੀ। ਅੰਮ੍ਰਿਤਧਾਰੀ ਮੁੰਡਾ ਮੇਰੇ ਪਸੰਦ ਆ ਗਿਆ ਹੈ। ਨਸ਼ਿਆਂ ਦੀ
ਕੋਈ ਪ੍ਰਾਬਲਮ ਨਹੀਂ। ਪੱਤਾ ਨਹੀਂ ਕਿਸ ਦਿਨ ਅਸੀਂ ਦੋਨੇਂ ਹੀ ਗ੍ਰੰਥੀ ਸਾਹਿਬਾਨ ਕੋਲ ਜਾ ਕੇ ਅਨੰਦ
ਪੜ੍ਹਾ ਲਈਏ। ਅਸੀਂ ਦਾਜ ਤੇ ਵਿਆਹ ਦਾ ਖ਼ਰਚਾ ਬੱਚਾ ਲੈਣਾ। ਪੈਸੇ ਬੱਚਾ ਕੇ ਘਰ ਵਿੱਚ ਦੇਵਾਂਗੇ।
ਰੱਬ ਮੈਨੂੰ ਹਰ ਸਾਲ ਜੌੜੀਆਂ ਕੁੜੀਆਂ ਦੇਵੇ। "
Comments
Post a Comment