ਭਾਗ 39 ਵਿਆਹ ਦਾ ਕਾਰਡ ਉਸ ਨੂੰ ਵੀ ਦੇਵੋ
ਬੁੱਝੋ ਮਨ ਵਿੱਚ ਕੀ?
ਵਿਆਹ ਦਾ ਕਾਰਡ ਉਸ ਨੂੰ ਵੀ ਦੇਵੋ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਰਾਜੂ ਦੇ ਵਿਆਹ ਦੀ ਤਰੀਕ ਮਿਥੀ ਗਈ ਸੀ। ਵਿਆਹ
ਦੇ ਕਾਰਡ ਛਪ ਕੇ ਆ ਗਏ ਸਨ। 400 ਕਾਰਡ ਬਣਵਾਇਆ ਗਿਆ ਸੀ। ਵਿਆਹ ਦੇ ਕਾਰਡ ਦੇਣ ਲਈ ਪਿੰਡ ਵਿੱਚ
ਗਲੀ ਮਹੱਲੇ ਦੇ ਹੀ ਅਣਗਿਣਤ ਘਰ ਸਨ। ਕਾਰਡ ਬਹੁਤੇ ਨਜ਼ਦੀਕੀ ਦੇ ਲੋਕਾਂ ਨੂੰ ਦਿੱਤੇ ਜਾ ਰਹੇ ਸਨ।
ਹਰ ਕੋਈ ਖ਼ਾਸ ਹੀ ਲੱਗਦਾ ਸੀ। ਭਾਵੇਂ ਕਈਆਂ ਨਾਲ ਕਈ ਸਾਲਾਂ ਤੋਂ ਕੋਈ ਸਾਂਝ ਨਹੀਂ ਸੀ। ਆਮ ਹੀ ਉਨ੍ਹਾਂ
ਦਾ ਰਹਿਣ ਦਾ ਟਿਕਾਣਾ ਲੱਭਿਆ ਜਾਂਦਾ ਹੈ। ਭਾਵੇਂ ਅਗਲਿਆਂ ਨੇ ਆਪ ਦੇ ਕਿਸੇ ਧੀ-ਪੁੱਤਰ ਦੇ ਵਿਆਹ
ਵਿੱਚ, ਜੰਮੇ ‘ਤੇ ਸੱਦਿਆ ਹੀ ਨਾ ਹੋਵੇ। ਪੁਰਾਣੀ ਜਾਣ-ਪਛਾਣ ਵਾਲਿਆਂ ਨੂੰ ਲੱਭ ਕੇ ਵਿਆਹ ਦੇ
ਕਾਰਡ ਦਿੱਤੇ ਜਾਂਦੇ ਹਨ। ਰੁੱਸਿਆ ਨੂੰ ਮਨਾਇਆ ਜਾਦਾ ਹੈ। ਰਾਜੂ ਦੇ ਵਿਆਹ ਨੂੰ ਚਾਰ ਭੂਆ, ਅੱਠ ਮਾਸੀਆਂ, ਮਾਸੜ, ਪੰਜ ਮਾਮੇ, ਮਾਮੀਆਂ. ਚਾਰ ਚਾਚੇ, ਚਾਚੀਆਂ, ਦੋ ਤਾਏ, ਤਾਈਆਂ, ਦਾਦੇ, ਦਾਦੀ, ਨਾਨੇ, ਨਾਨੀ ਦੇ ਭੈਣ, ਭਰਾ ਨੂੰ ਕਾਰਡ
ਦਿੱਤੇ ਗਏ ਸਨ। ਵਿਆਹ ਦੇ ਕਾਰਡ ਨਾਲ ਦੋ ਕਿੱਲੋ ਮਿਠਿਆਈ ਵੀ ਵੰਡੀ ਗਈ ਸੀ। ਨਾਲ ਸੁੱਕੇ ਮੇਵੇ
ਬਦਾਮ, ਕਾਜੂ, ਅਖਰੋਟ ਵੰਡੇ ਗਏ ਸਨ। ਰਿਸ਼ਤੇਦਾਰਾਂ ਨੇ ਆਪ ਦੇ ਕਾਰਡ ਫੜ ਕੇ ਰੱਖ ਲਏ। ਹਰ ਇੱਕ ਨੇ
ਆਪ ਦੇ ਜਾਣ–ਪਛਾਣ ਵਾਲਿਆਂ ਦੀ ਵੱਡੀ ਲਿਸਟ ਦੇ ਦਿੱਤੀ ਸੀ। ਭੂਆ, ਮਾਸੀਆਂ ਨੇ ਆਪ
ਦੀਆਂ ਨਣਦਾਂ, ਦੇਵਰ, ਦਰਾਣੀਆਂ, ਜੇਠ, ਜਠਾਣੀਆਂ ਸੱਸ ਹੋਰ ਨਾਲ ਪੜ੍ਹਨ ਵਾਲੀਆਂ ਸਹੇਲੀਆਂ ਗੁਆਂਢਣਾਂ ਦੀ ਸਿਫ਼ਾਰਸ਼ ਪਾ
ਦਿੱਤੀ ਸੀ। ਮਾਸੜਾਂ, ਫੁੱਫੜਾਂ, ਮਾਮਿਆਂ, ਚਾਚਿਆਂ. ਤਾਇਆ ਨੇ ਆਪ ਦੇ ਦੋਸਤਾਂ ਨੂੰ
ਦੇਣ ਲਈ ਥੱਬਾ ਵਿਆਹ ਦੇ ਕਾਰਡਾਂ ਦਾ ਲੈ ਲਿਆ ਸੀ। ਅਜੇ ਵੀ ਰਿਸ਼ਤੇਦਾਰਾਂ, ਦੋਸਤਾਂ ਦੁਆਰਾ ਕਿਹਾ
ਜਾ ਰਿਹਾ ਸੀ, “ ਵਿਆਹ ਦਾ ਕਾਰਡ ਉਸ ਨੂੰ ਵੀ ਦੇਵੋ। ਸਾਡਾ ਕੋਈ ਬੰਦਾ ਰਹਿ ਨਾ ਜਾਵੇ। ਜੇ ਫਲਾਣੇ-
ਫਲਾਣੇ ਨੂੰ ਵਿਆਹ ਦਾ ਕਾਰਡ ਨਾ ਦਿੱਤਾ। ਅਸੀਂ ਵੀ ਵਿਆਹ ਨਹੀਂ ਆਉਣਾ। “ ਬਿੰਦੇ-ਬਿੰਦੇ
ਵਿਆਹ ਵਾਲੇ ਕੁੜੀ ਮੁੰਡੇ, ਮਾਂ-ਪਿਉ, ਭਰਾ, ਭੈਣ, ਦਾਦੇ ਪਰਿਵਾਰ ਦੇ ਸਬ ਮੈਂਬਰਾਂ ਦੇ ਸ਼ੈਲਰ ਫ਼ੋਨ ਦੀਆਂ ਘੰਟੀਆਂ ਵੱਜ ਰਹੀਆਂ ਸਨ।
ਲੋਕ ਲਾਜ ਦੇ ਮਾਰੇ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਸੱਦਾ ਦਿੱਤਾ ਜਾ ਰਿਹਾ ਸੀ। ਕੁੜੀ ਵਾਲਿਆਂ
ਦਾ ਵੀ ਇਹੀ ਹਾਲ ਸੀ। ਉਨ੍ਹਾਂ ਦਾ ਵੀ ਸਾਰਾ ਟੱਬਰ ਭੂਆ, ਮਾਸੀਆਂ, ਮਾਮੀਆਂ, ਚਾਚੇ, ਚਾਚੀਆਂ, ਦੋ ਤਾਏ, ਤਾਈਆਂ, ਦਾਦੇ, ਦਾਦੀ, ਨਾਨੇ, ਨਾਨੀ ਦੇ ਭੈਣ, ਭਰਾ ਸਬ ਵਿਆਹ ਦੇ
ਕਾਰਡ ਦੋਸਤਾਂ, ਰਿਸ਼ਤੇਦਾਰਾਂ, ਲੋਕਾਂ ਨੂੰ ਵੰਡ ਰਹੇ ਸਨ। ਇੱਕ ਦੂਜੇ ਨੂੰ ਆਖ ਰਹੇ ਸਨ, “ ਕਿਤੇ ਕੋਈ ਵਿਆਹ
ਦੇ ਕਾਰਡ ਦੇਣ ਵੱਲੋਂ ਰਹਿ ਨਾ ਜਾਵੇ। ਫਿਰ ਉਲਾਂਭਾ ਆਵੇਗਾ। “ ਅੱਗੇ ਐਸਾ ਕੁੱਝ ਬਰਾਤੀ ਕਰਦੇ ਹੁੰਦੇ ਸਨ।
ਜਿੰਨੇ ਵੀ ਲੋਕ ਬਰਾਤ ਵਿੱਚ ਜਾਂਦੇ ਸਨ। ਤਕਰੀਬਨ ਸਾਰੇ ਹੀ ਉਸ ਪਿੰਡ ਵਿੱਚ ਆਪ ਦੇ ਜਾਣ-ਪਛਾਣ
ਵਾਲਿਆਂ ਨੂੰ ਲੱਭ ਲੈਂਦੇ ਸਨ। ਫਿਰ ਆਪ ਦੇ ਦੋਸਤਾਂ ਰਿਸ਼ਤੇਦਾਰਾਂ ਨੂੰ ਕੁੜੀ ਵਾਲਿਆਂ ਤੋਂ ਲੈ ਕੇ
ਲੱਡੂ, ਜਲੇਬੀਆਂ ਹੋਰ ਬਹੁਤ ਕੁੱਝ ਥਾਲ਼ ਵਿੱਚ ਪਾ ਕੇ ਭੇਜਦੇ ਸਨ। ਥਾਲ਼ ਵੀ ਅਗਲਾ ਰੱਖ
ਲੈਂਦਾ ਸੀ। ਇਸ ਨੂੰ ਪੱਤਲ ਕਹਿੰਦੇ ਸਨ। ਬਰਾਤੀ ਕੁੜੀ ਵਾਲਿਆਂ ਨੂੰ ਚੰਗਾ ਲੁੱਟਦੇ ਸਨ। ਉਸ ਪਿੰਡ
ਦੇ ਆਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਕੁੜੀ ਵਾਲਿਆਂ ਦੇ ਘਰ ਸੱਦ ਕੇ ਆਪ ਦੇ ਬਰਾਬਰ ਸੇਵਾ ਵੀ
ਕਰਾਉਂਦੇ ਸਨ। ਬਹਾਨੇ ਨਾਲ ਅਗੱਲੇ ਨੂੰ ਮਿਲ ਲੈਂਦੇ ਸਨ। ਉਝ ਭਾਵੇਂ ਕਦੇ ਸਾਲਾਂ ਤੋਂ ਮਿਲੇ ਵੀ ਨਾ
ਹੋਣ। ਅਗਲੇ ਦਾ ਟਾਈਮ ਪਾਸ ਹੋ ਜਾਂਦਾ ਸੀ। ਪੇਟ ਪੂਜਾ ਦੇ ਨਾਲ ਵਿਆਹ ਮੁਫ਼ਤ ਵਿੱਚ ਦੇਖਿਆ ਜਾਂਦਾ
ਸੀ। ਉਹੀ ਆਦਤ ਲੋਕਾਂ ਦੀ ਅਜੇ ਵੀ ਨਹੀਂ ਗਈ। ਕਈ ਤਾਂ ਦੇਖੋ ਦੇਖੀ ਬਗੈਰ ਸੱਦੇ ਹੋਏ ਆਪੇ ਆ ਜਾਂਦੇ
ਹਨ। ਕਈ ਬੁੱਢੇ ਵੀ ਜੋ ਪੈਨਸ਼ਨ ‘ਤੇ ਹੋ ਗਏ ਹਨ। ਉਹ ਵੀ ਇਸ ਉਮਰ ਵਿੱਚ ਆਪੇ ਹੀ ਹਰ ਵਿਆਹ ਵਿੱਚ ਗੁਰਦੁਆਰੇ ਤੇ
ਪਾਰਟੀਆਂ ਵਿੱਚ ਪਹੁੰਚ ਜਾਂਦੇ ਹਨ। ਕਈ ਤਾਂ ਸਿਰਫ਼ ਸ਼ਰਾਬ ਪੀਣ ਹੀ ਜਾਂਦੇ ਹਨ।
ਰਿਸ਼ਤੇਦਾਰਾਂ, ਦੋਸਤਾਂ ਦੇ ਘਰ
ਮਿਠਿਆਈਆਂ, ਬੋਤਲਾਂ ਪਰੋਸਿਆਂ ਵਾਂਗ ਵੰਡੀਆਂ ਜਾ ਰਹੀਆਂ ਸਨ। ਸਬ ਨੂੰ ਕਿਹਾ ਜਾ ਰਿਹਾ ਸੀ, “ ਉਸ ਤਾਂ ਮਿਲਣ ਦਾ
ਮੌਕਾ ਨਹੀਂ ਲੱਗਦਾ। ਜਦੋਂ ਵਿਆਹ ਵਿੱਚ ਆਵਾਂਗੇ। ਇਕੱਠੇ ਬੈਠਾਂਗੇ। “ ਸਬ ਨੂੰ ਆਪੋ ਧਾਪੀ ਪਈ ਹੋਈ ਸੀ। ਕਈਆਂ ਨੂੰ ਤਾਂ ਦੂਹਰੀ ਬਾਰ ਵੀ ਕਾਰਡ ਦਿੱਤੇ
ਗਏ। ਹੱਥੋਂ-ਹੱਥੀ, ਆਪੋ, ਧਾਪੀ ਵਿਆਹ ਦੇ ਕਾਰਡ ਦੇਣ ਨਾਲ ਕਾਰਡ ਮੁੱਕ ਗਏ ਸਨ। ਕਈਆਂ ਦੀ ਰਾਏ ਸੀ। ਵਿਆਹ ਦੇ
ਦੋ ਤਿੰਨ ਸੋ ਕਾਰਡ ਹੋਰ ਛੁਪਾ ਲਏ ਜਾਣ। ਪਰ ਇੰਨਾ ਸਮਾ ਨਹੀਂ ਸੀ। ਉਹ ਕਿਹੜਾ ਉਸੇ ਦਿਨ ਛਾਪ
ਦਿੰਦੇ ਹਨ। ਦਸ ਗੇੜੇ ਕਢਾਉਂਦੇ ਹਨ। ਕਈ ਨੇੜੇ ਦੇ ਰਿਸ਼ਤੇਦਾਰ ਵਿਆਹ ਦੇ ਕਾਰਡ ਤੋਂ ਬਗੈਰ ਹੀ ਰਹਿ
ਗਏ ਸਨ। ਕਈ ਤਾਂ ਐਸੇ ਲੋਕ ਵੀ ਸਨ। ਜੋ ਕਹਿ ਰਹੇ ਸਨ, “ਵਿਆਹ ਦੇ ਕਾਰਡ ਦੀ ਲੋੜ ਨਹੀਂ ਹੈ। ਅਸੀਂ
ਵਿਆਹ ਵਿੱਚ ਪਹੁੰਚ ਜਾਣਾ ਹੈ। ਬੱਸ ਪ੍ਰੋਗਰਾਮ ਦਾ ਸਮਾ ਦਸ ਦਿਉ। ਬੰਦਾ ਹਾਜ਼ਰ ਹੋਵੇਗਾ। “ ਕਈ ਤਾਂ ਮਹੀਨਾ ਪਹਿਲਾਂ ਹੀ ਆ ਕੇ ਬੈਠ ਜਾਂਦੇ ਹਨ। ਵਿਆਹ ਦੇ ਕਾਰਡ ਕੈਨੇਡਾ, ਅਮਰੀਕਾ ਤੇ
ਬਾਹਰਲੇ ਦੇਸ਼ਾਂ ਵਿੱਚ ਵਿਆਹ ਦੇ ਕਾਰਡ ਇਸ ਤਰਾਂ ਦਿੱਤੇ ਜਾਂਦੇ ਹਨ। ਵਿਆਹ ਦੇ ਕਾਰਡ ਤੇ ਮਿਠਿਆਈ
ਕਾਰ ਵਿੱਚ ਹੀ ਰੱਖੀ ਰੱਖਦੇ ਹਨ। ਜੋ ਵੀ ਰਿਸ਼ਤੇਦਾਰ, ਦੋਸਤ ਰਾਸਤੇ ਵਿੱਚ, ਸਟੋਰ ਵਿੱਚ, ਗੁਰਦੁਆਰੇ, ਨੌਕਰੀ ‘ਤੇ ਮਿਲਦਾ ਹੈ। ਉਸ
ਦੇ ਹੱਥ ਵਿੱਚ ਵਿਆਹ ਦੇ ਕਾਰਡ ਦੇ ਦਿੱਤਾ ਜਾਂਦਾ ਹੈ। ਕਿਉਂ ਕਿ ਕਈ ਲੋਕ ਤਾਂ ਫ਼ੋਨ ਹੀ ਨਹੀਂ ਚੱਕਦੇ।
ਘਰ ਦਾ ਦਰਵਾਜ਼ਾ ਨਹੀਂ ਖੌਲਦੇ। ਐਸੇ ਵਿਆਹ ਤਾਂ ਐਸੇ ਲੋਕਾਂ ਨੂੰ ਹਫ਼ਤੇ ਦੇ ਦੋ, ਤਿੰਨ ਆਏ ਰਹਿੰਦੇ
ਹਨ। ਕਈ ਤਾਂ ਲੱਡੂ ਖਾ-ਖਾ ਕੇ ਵੀ ਥੱਕ ਜਾਂਦੇ ਹਨ। ਹਰ ਕੋਈ ਵਿਆਹ ਦੇ ਕਾਰਡ ਨਾਲ ਲੱਡੂ ਜ਼ਰੂਰ
ਦਿੰਦਾ ਹੈ। ਲੱਡੂ ਦੂਜੀ ਮਿਠਿਆਈ ਨਾਲੋਂ ਅੱਧ ਮੁੱਲ ਨੂੰ ਵੀ ਹਨ। ਕਈ ਤਾਂ ਖੰਡ ਦੀ ਚਾਹਣੀ ਬਣਾ ਕੇ, ਵਿੱਚ ਵੇਸਣ ਦੀ
ਬੂੰਦੀ ਸਿੱਟ ਕੇ ਲੱਡੂ ਵੱਟ ਲੈਂਦੇ ਹਨ। ਜ਼ਾਬਤਾ ਹੀ ਪੂਰਾ ਕਰਨਾ ਹੈ। ਭਾਵੇਂ ਅੱਜ ਬਹੁਤੇ ਲੋਕਾਂ
ਨੂੰ ਸ਼ੂਗਰ ਦੀ ਬਿਮਾਰੀ ਹੈ। ਫਿਰ ਵੀ ਲੱਡੂਆਂ, ਮਿਠਿਆਈਆਂ ਦੇ ਸ਼ਗਨ ਕਰਨੇ, ਮੂੰਹ ਮਿੱਠੇ ਕਰਨੇ
ਸਾਡੇ ਰੀਤੀ ਰਿਵਾਜ ਹਨ।
ਜਦੋਂ ਵੀ ਵਿਆਹ ਦਾ ਕਾਰਡ ਦਿੰਦੇ ਸੀ। ਅਗਲਾ
ਹਾਲ-ਚਾਲ ਜ਼ਰੂਰ ਪੁੱਛਦਾ ਸੀ, “ ਸੁਣਾਉ ਫਿਰ ਅੱਜ ਕਲ ਕੀ ਹਾਲ ਹੈ? ਇਹ ਪਹਿਲੇ ਵਿਆਹ ਦਾ ਜਾਂ ਦੂਜੇ ਵਿਆਹ ਵਾਲੀ
ਕਿਹੜੀ ਦੇ ਕੁੜੀ ਮੁੰਡੇ ਦਾ ਵਿਆਹ ਹੈ?
ਤੁਹਾਡੀ ਵੱਡੀ ਬਹੂ ਰੁੱਸ ਕੇ ਪੇਕਿਆਂ ਦੇ ਚਲੀ ਗਈ ਸੀ।
ਕੀ ਉਹ ਵਾਪਸ ਆ ਗਈ ਹੈ? ਕੀ ਅਜੇ ਛੋਟਾ ਮੁੰਡਾ ਨਸ਼ੇ ਖਾਂਦਾ ਹੀ ਹੈ? ਕੀ ਦਾਦਾ-ਦਾਦੀ
ਅਜੇ ਵੀ ਸੀਨੀਅਰ ਸੈਂਟਰ ਵਿੱਚ ਹੀ ਹਨ?
ਕੀ ਦਾਦਾ-ਦਾਦੀ ਨੂੰ ਵਿਆਹ ਵਿੱਚ ਵਾੜੋਗੇ? ਲੋਕੀ ਤਾਂ ਜੀ ਇਹ
ਵੀ ਕਹੀ ਜਾਂਦੇ ਹਨ, “ ਵਿਆਹ ਵਾਲੇ ਦੇ ਮੰਮੀ-ਡੈਡੀ ਵੀ ਅਲੱਗ-ਅਲੱਗ ਰਹਿੰਦੇ ਹਨ। “ ਜਿੰਨੇ ਮੂੰਹ ਲੋਕ
ਉੱਨ੍ਹੀਆਂ ਗੱਲਾਂ ਲੋਕ ਕਰਦੇ ਹਨ। ਲੋਕਾਂ ਦਾ ਕੀ ਹੈ? “ ਬੰਦੇ ਦਾ ਸਾਰਾ ਉਤਸ਼ਾਹ ਗ਼ੁਬਾਰੇ ਦੀ ਫ਼ੂਕ
ਨਿਕਲਣ ਵਾਗ ਢਲ ਜਾਂਦਾ ਹੈ। ਲੋਕ ਹੁੰਦੇ ਹੀ ਗੱਲਾਂ ਕਰਨ ਨੂੰ ਹਨ। ਬਹੁਤੇ ਤਾਂ ਤਮਾਸ਼ਾ ਦੇਖਣ ਵਾਲੇ
ਰਾਜੂ ਦੇ ਵਿਆਹ ਵਿੱਚ ਆਏ ਸਨ। ਬਈ ਘਰ ਦੇ ਕਿਹੜੇ-ਕਿਹੜੇ ਬੰਦੇ ਵਿਆਹ ਵਿੱਚ ਆਏ ਹਨ। ਕੀ ਫੁੱਫੜਾਂ, ਤਾਇਆਂ, ਚਾਚਿਆਂ ਦੀਆਂ
ਮਿੰਨਤਾਂ ਵੀ ਕੀਤੀਆਂ ਹਨ। ਬਹੁਤੇ ਰਿਸ਼ਤੇਦਾਰ ਰੁੱਸ-ਰੁੱਸ ਬੈਠੇ ਸਨ। ਜਿਵੇਂ ਇੰਨਾ ਲੋਕਾਂ ਦੇ ਹੀ
ਫੇਰੇ ਹੋਣੇ ਹੋਣ।
ਵਿਆਹ ਵਾਲੇ ਕੁੜੀ ਮੁੰਡੇ ਦੀ ਇੰਨਾ ਲੋਕਾਂ
ਨਾਲ ਕੋਈ ਜਾਣ ਪਛਾਣ ਵੀ ਨਹੀਂ ਹੁੰਦੀ। ਕਈ ਤਾਂ ਘਰ ਵਾਲਿਆਂ ਵਿਆਹ ਵਾਲੇ ਕੁੜੀ ਮੁੰਡੇ ਦੇ ਮਾਪਿਆਂ
ਨੂੰ ਵੀ ਨਹੀਂ ਜਾਣਦੇ ਹੁੰਦੇ। ਪੈਲੇਸ,
ਹਾਲ, ਹੋਟਲ ਵਿੱਚ ਤਾਂ ਐਰ-ਗੈਰਾਂ ਦਾ ਇਕੱਠ ਹੋਇਆ
ਹੁੰਦਾ ਹੈ। ਪੈਲੇਸ ਹਾਲ, ਹੋਟਲ ਵਿੱਚ ਤਾਂ ਕਈ ਐਸੇ ਵੀ ਹੁੰਦੇ ਹਨ। ਜੋ ਸ਼ਰਾਬ, ਸੋਢਾ, ਖਾਣਾ ਚੋਰੀ ਕਰ ਕੇ
ਲੈ ਜਾਂਦੇ ਹਨ। ਪਤਾ ਨਹੀਂ ਕੀਹਦੇ-ਕੀਹਦੇ ਦੋਸਤਾਂ ਦੇ ਦੋਸਤ ਖਾਣ-ਪੀਣ ਲਈ ਇਕੱਠੇ ਹੋਏ ਹੁੰਦੇ ਹਨ।
ਐਸੇ ਲੋਕ ਸ਼ਗਨ ਦੇ ਪੈਸੇ ਦੇਣ ਵੇਲੇ ਖਿਸਕ ਜਾਂਦੇ ਹਨ। ਕੈਨੇਡਾ, ਅਮਰੀਕਾ ਤੇ
ਬਾਹਰਲੇ ਦੇਸ਼ਾਂ ਵਿੱਚ ਰੋਟੀ ਦਾ ਪ੍ਰਬੰਧ ਗੁਰਦੁਆਰੇ ਹੀ ਕੀਤਾ ਹੁੰਦਾ ਹੈ। ਉਹ ਚਾਹੇ ਹੋਟਲ ਵਿੱਚੋਂ
ਹੀ ਰੋਟੀ ਆਈ ਹੋਵੇ। ਜ਼ਿਆਦਾ ਤਰ ਲੋਕ ਜੋ ਲੱਲੀ-ਛੱਲੀ ਇਕੱਠੀ ਹੋਈ ਹੁੰਦੀ ਹੈ। ਉਹ ਵਾਰਨੇ ਕਰਨ
ਸਮੇਂ ਖਾਣਾ ਖਾਣ ਲੱਗ ਜਾਂਦੇ ਹਨ। ਐਸੇ ਲੋਕਾਂ ‘ਤੇ ਹੈਰਾਨੀ ਹੁੰਦੀ ਹੈ। ਜੋ ਕਿਸੇ ਦੇ ਵੀ
ਬੁਲਾਏ ਤੋਂ ਝੱਟ ਹਾਜ਼ਰ ਹੋ ਜਾਂਦੇ ਹਨ। ਜਿਵੇਂ ਘਰ ਕੋਈ ਕੰਮ ਹੀ ਨਾ ਹੋਵੇ। ਸਗੋਂ ਘਰ ਆਏ ਹੋਏ
ਗੈੱਸਟ ਵੀ ਵਿਆਹ ਵਿੱਚ ਲੈ ਆਉਂਦੇ ਹਨ। ਆਪ ਭਾਵੇਂ ਕਦੇ ਉਸੇ ਬੰਦੇ ਨੂੰ ਆਪਣੇ ਨਿੱਜੀ ਪ੍ਰੋਗਰਾਮ
ਵਿੱਚ ਸੱਦਿਆ ਹੀ ਨਾ ਹੋਵੇ। ਐਸੇ ਵੀ ਬੰਦੇ ਹਨ। ਜੋ ਆਪ ਦੇ ਘਰ ਜੁਆਕ ਜੰਮੇ ਜਾਂ ਵਿਆਹ ਹੋਵੇ।
ਕਿਸੇ ਨੂੰ ਦੱਸਦੇ ਹੀ ਨਹੀਂ ਹਨ। ਆਪ ਹਰ ਇੱਕ ਦੀ ਪਾਰਟੀ ਵਿੱਚ ਖਾਣ ਪਹੁੰਚ ਜਾਂਦੇ ਹਨ। ਐਸੇ
ਲੋਕਾਂ ਦਾ ਵਿਆਹ ਵਿੱਚ ਇੰਨਾ ਇਕੱਠ ਹੋ ਜਾਂਦਾ
ਹੈ। ਕਿਸੇ ਦੀ ਪਛਾਣ ਨਹੀਂ ਹੁੰਦੀ। ਪੈਲੇਸ ਹਾਲ, ਹੋਟਲ ਵਾਲਿਆਂ ਦੀ ਚਾਂਦੀ ਹੋ ਜਾਂਦੀ ਹੈ।
ਜਿੰਨੀ ਗਿਣਤੀ ਲੋਕਾਂ ਦੀ ਦੱਸੀ ਜਾਂਦੀ ਹੈ। ਕਈ ਬਾਰ ਤਾਂ ਦੁੱਗਣੇ ਲੋਕ ਪਹੁੰਚੇ ਹੁੰਦੇ ਹਨ। ਮੂੰਹ
ਕੂਲ੍ਹ ਲੋਕ ਬੇਸ਼ਰਮ, ਤੁਸੀਂ ਕਿਸੇ ਦੇ ਜਾਵੋ ਨਾ ਜਾਵੋ। ਪੇਟੂ ਲੋਕ ਲੋਕ ਬਗ਼ੈਰ ਸੱਦੇ ਵੀ ਪਹੁੰਚ ਜਾਂਦੇ
ਹਨ। ਕਈ ਐਸੇ ਲੋਕ ਵੀ ਦੇਖੇ ਗਏ ਹਨ। ਪੈਲੇਸ, ਹਾਲ, ਹੋਟਲਾਂ ਦੇ ਦੁਆਲੇ ਘੁੰਮਦੇ ਰਹਿੰਦੇ ਹਨ।
ਖਾਣ-ਪੀਣ ਦੇ ਸਮੇਂ ਅੰਦਰ ਧੁੱਸ ਜਾਂਦੇ ਹਨ। ਜਾਣ ਨਾ ਪਹਿਚਾਣ ਮੈਂ ਤੇਰਾ ਮਹਿਮਾਨ। ਐਸੇ ਲੋਕਾਂ ਦੇ
ਮੇਲੇ ਵਿੱਚ ਖ਼ਰਚਾ ਇੰਨਾ ਹੋ ਜਾਂਦਾ ਹੈ। ਰੱਬ ਹੀ ਜਾਣਦਾ ਹੈ। ਕਿੰਨੇ ਲੋਕ ਖ਼ੁਦਕੁਸ਼ੀ ਕਰ ਚੁੱਕੇ
ਹਨ। ਫਿਰ ਲੋਕ ਲਾਜ ਦੀ ਵੀ ਸ਼ਰਮ ਨਹੀਂ ਰਹਿੰਦੀ।
ਜਦੋਂ ਖ਼ਰਚਾ ਸੋਚ ਤੋਂ ਵਧ ਜਾਂਦਾ ਹੈ। ਫਿਰ
ਰਿਸ਼ਤੇਦਾਰਾਂ ਵਿੱਚ ਤੂੰ-ਤੂੰ, ਮੈਂ -ਮੈਂ ਹੁੰਦੀ ਹੈ। ਹਨ। ਕੈਨੇਡਾ, ਅਮਰੀਕਾ ਤੇ ਬਾਹਰਲੇ ਦੇਸ਼ਾਂ ਵਿੱਚ ਜਿਆਦਾ ਤਰ
ਬਰਾਤ ਦਾ ਖ਼ਰਚਾ ਕੁੜੀ ਵਾਲੇ ਕਰਦੇ ਹਨ। ਬਾਦ ਵਿੱਚ ਪਾਰਟੀ ਮੁੰਡੇ ਵਾਲੇ ਕਰਦੇ ਹਨ। ਇਸ ਲਈ ਕੁੜੀ
ਵਾਲੇ ਘੱਟ ਬੰਦੇ ਪਾਰਟੀ ਵਿੱਚ ਸੱਦ ਦੇ ਹਨ। ਜੇ ਕੁੜੀ ਵਾਲਿਆਂ ਦੇ ਬੰਦੇ ਵੱਧ ਹੋਣ ਤਾਂ ਕਈ ਪਾਰਟੀ
ਦਾ ਖ਼ਰਚਾ ਕੁੜੀ ਵਾਲਿਆਂ ਨਾਲ ਅੱਧਾ-ਅੱਧਾ ਕਰਦੇ ਹਨ। ਰਾਜੂ ਦੇ ਵਿਆਹ ਵਿੱਚ ਇਸ ਗੱਲ ਤੋਂ ਕੁੜੀ
ਵਾਲਿਆਂ ਨਾਲ ਲੜਾਈ ਹੋ ਗਈ। ਰਾਜੂ ਦਾ ਡੈਡੀ ਕੁੜੀ ਵਾਲਿਆਂ ਤੋਂ ਪਾਰਟੀ ਦਾ ਅੱਧਾ ਖਰਚਾ ਮੰਗ ਰਿਹਾ
ਸੀ। ਵਿਆਹ ਵਿੱਚ ਕੁੜੀ ਵਾਲਿਆਂ ਦਾ ਵੀ ਬਹੁਤ ਖ਼ਰਚਾ ਹੋ ਗਿਆ ਸੀ। ਗੁਰਦੁਆਰੇ ਲੋਕ ਹੀ ਬਹੁਤ
ਪਹੁੰਚੇ ਹੋਏ ਸਨ। ਹੋਟਲ ਦਾ ਖਾਣਾ ਸੀ। ਜੋ ਵਿੱਚੇ ਹੀ ਮੁੱਕ ਗਿਆ ਸੀ। ਲੋਕ ਗਾਲ਼ਾ ਕੱਢਦੇ ਜਾ ਰਹੇ
ਸਨ। ਰਾਤ ਨੂੰ ਪਾਰਟੀ ਸੀ। ਲੋਕ ਭੁੱਖਿਆ ਵਾਂਗ ਖਾਣੇ ਤੇ ਸ਼ਰਾਬ ‘ਤੇ ਟੁੱਟ ਕੇ ਪੈ
ਗਏ ਸਨ। ਉੱਥੇ ਵੀ 700 ਬੰਦੇ ਦਾ ਪ੍ਰਬੰਧ ਸੀ। ਲੋਕ ਇੰਨੇ ਹੋ ਗਏ। ਖੜ੍ਹਨ ਨੂੰ ਥਾਂ ਨਹੀਂ ਲੱਭਦੀ
ਸੀ। ਹੋਟਲ ਵਾਲਿਆਂ ਨੂੰ ਦੂਜੇ ਹੋਟਲ ਤੋਂ ਖਾਣਾ ਆ ਡਰ ਕਰਨਾ ਪਿਆ। ਜਿਸ ਦੀ ਕੀਮਤ ਵੀ ਦੁੱਗਣੀ ਸੀ।
ਸਬ ਨੇ ਆਪੋ-ਧਾਪੀ ਲੋਕ ਸੱਦੇ ਸਨ। ਕਿਸੇ ਵੀ ਬੰਦੇ ਦਾ ਕੋਈ ਕੰਟਰੋਲ ਨਹੀਂ ਸੀ। ਪਾਰਟੀ ਵਿੱਚ ਹੀ
ਨਵੇਂ ਬਣੇ ਤੇ ਹੋਰ ਰਿਸ਼ਤੇਦਾਰ ਇੱਕ ਦੂਜੇ ਨੂੰ ਘੂਰ ਰਹੇ ਸਨ। ਇਸੇ ਗੱਲ ਨੂੰ ਲੈ ਕੇ ਰਾਜੂ ਤੇ
ਵਹੁਟੀ ਦੀ ਆਪਸ ਵਿੱਚ ਨਹੀਂ ਬਣੀ। ਦੋਨਾਂ ਦਾ ਤਲਾਕ ਹੋ ਗਿਆ। ਐਸੀ ਹਾਲਤ ਲੋਕ ਆ, ਬੰਦੇ ਦੀ ਕਰ
ਦਿੰਦੇ ਹਨ।
Comments
Post a Comment