ਭਾਗ 36 ਕਈ ਲੋਕ ਆਪੇ ਮੌਤ ਨੂੰ ਸੱਦਾ ਦਿੰਦੇ ਹਨ ਬੁੱਝੋ
ਮਨ ਵਿੱਚ ਕੀ?
ਕਈ ਲੋਕ ਆਪੇ ਮੌਤ ਨੂੰ ਸੱਦਾ ਦਿੰਦੇ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਹਰ ਰੋਜ਼ ਅਖ਼ਬਾਰਾਂ, ਟੀਵੀ, ਰੇਡੀਉ ‘ਤੇ ਖ਼ਬਰਾਂ ਦੇਖਦੇ,
ਸੁਣਦੇ ਹਾਂ। ਅਖ਼ਬਾਰਾਂ, ਟੀਵੀ, ਰੇਡੀਉ ‘ਤੇ ਖ਼ਬਰਾਂ ਦੇਖ ਕੇ ਬਹੁਤ ਦਰਦ ਹੁੰਦਾ ਹੈ।
ਅਖ਼ਬਾਰਾਂ, ਟੀਵੀ, ਰੇਡੀਉ ‘ਤੇ ਨਸ਼ੇ ਖਾਣ ਤੇ ਸ਼ਰਾਬ ਪੀਣ ਵਾਲਿਆਂ ਦੀਆਂ ਖ਼ਬਰਾਂ ਲੱਗਦੀਆਂ ਹਨ। ਇੰਨੇ ਬੰਦੇ ਨਸ਼ੇ ਖਾ
ਕੇ, ਸ਼ਰਾਬ ਪੀ ਕੇ ਮਰ ਗਏ। ਨਸ਼ੇ ਕਰ ਕੇ ਗੱਡੀ ਚਲਾਉਣ ਨਾਲ ਇੰਨੇ
ਐਕਸੀਡੈਂਟ ਹੋ ਗਏ। ਡਰਾਈਵਰ ਦੇ ਸ਼ਰਾਬੀ ਹੋਣ ਨਾਲ ਬੇਕਸੂਰ ਬੰਦੇ ਮਾਰ ਗਏ। ਹੁਣ ਤਾਂ ਅਖ਼ਬਾਰਾਂ,
ਟੀਵੀ, ਰੇਡੀਉ ਐਸੀਆਂ ਖ਼ਬਰਾਂ ਵੀ ਦੇਖਦੇ, ਸੁਣਦੇ ਹਾਂ। ਨਸ਼ੇ ਲਈ ਪੈਸੇ ਨਾ ਮਿਲਣ ਕਰ ਕੇ, ਮਾਂ, ਬਾਪ ਪਤਨੀ, ਬੱਚੇ ਮਾਰ ਦਿੱਤੇ। ਸ਼ਰਾਬ ਤੇ ਨਸ਼ਿਆਂ ਤੋਂ ਕਿਵੇਂ
ਬਚਿਆ ਜਾਵੇ? ਸ਼ਰਾਬ ਪੀਣ, ਨਸ਼ੇ ਕਰਨ ਦੀ ਲੋੜ
ਕਿਉਂ ਪੈਂਦੀਆਂ ਹੈ? ਇਸ ਲਾਹਨਤ ਉੱਤੇ ਹਰ ਘਰ ਦੇ ਪਰਿਵਾਰਾਂ ਤੇ ਸਮਾਜ
ਦੇ ਲੋਕਾਂ ਨੂੰ ਵਿਚਾਰ ਕਰਨੀ ਚਾਹੀਦੀ ਹੈ। ਇਸ ਤੋਂ ਬਚਣ ਲਈ ਸਖ਼ਤ ਕਾਰਵਾਈ ਕਰਨੀ ਪੈਣੀ ਹੈ। ਘਰ
ਦੇ ਰੂਲ ਪੱਕੇ ਕਰਨੇ ਪੈਣੇ ਹਨ। ਕਿ ਕੋਈ ਵੀ ਨਸ਼ਾ ਕਰਕੇ ਘਰ ਵਿੱਚ ਨਹੀਂ ਵੜ ਸਕਦਾ। ਘਰ ਜਾਂ ਕਿਸੇ
ਪਾਰਟੀ ਵਿੱਚ ਸ਼ਰਾਬ, ਨਸ਼ੇ ਨਹੀਂ ਲੈ ਕੇ ਆਉਣੇ। ਨਸ਼ਿਆਂ ਕਰਕੇ ਘਰਾਂ ਤੇ
ਸਮਾਜ ਵਿੱਚ ਪਸਾਦ ਪੈਂਦੇ ਹਨ। ਬਹੁਤ ਘਰਾਂ ਦੇ ਮਰਦ, ਔਰਤਾਂ ਨਸ਼ਿਆਂ
ਕਰਕੇ ਮਰ ਗਏ ਹਨ। ਨਸ਼ਿਆਂ ਕਰਕੇ ਐਕਸੀਡੈਂਟ ਹੋਣ ਨਾਲ ਅੰਗ ਹੀਣ ਹੋ ਗਏ ਹਨ। ਨਸ਼ੇ ਤੇ ਸ਼ਰਾਬ ਪੀਣ
ਵਾਲੇ ਅੰਗ ਹੀਣ ਹੀ ਹਨ। ਇੰਨਾ ਦਾ ਦਿਮਾਗ਼ ਨਸ਼ੇ ਤੇ ਸ਼ਰਾਬ ਨਾਲ ਡੈਮੇਜ ਹੋ ਗਿਆ ਹੈ। ਸਰੀਰ ਵੀ ਗਲ਼
ਚੱਲਿਆ ਹੈ। ਕਈ ਇੱਕ ਉਲਟੀ ਆਉਣ ਨਾਲ ਮਰ ਜਾਂਦੇ ਹਨ। ਨਸ਼ੇ ਵਿੱਚ ਗੁੱਟ ਹੋਏ ਬੰਦੇ ਤੋਂ ਪੁੱਠਾ
ਸਿਧਾ ਨਹੀਂ ਹੋਇਆ ਜਾਂਦਾ। ਕਈ ਤਾਂ ਨਸ਼ੇ ਵਿੱਚ ਡਿਗ ਕੇ ਹੀ ਮਰ ਜਾਂਦੇ ਹਨ। ਮੂੰਹ ਮੱਥਾ ਭਨਾਈ
ਰੱਖਦੇ ਹਨ। ਕਈ ਲੋਕ ਆਪੇ ਮੌਤ ਨੂੰ ਸੱਦਾ ਦਿੰਦੇ ਹਨ। ਊਦਾ ਲੋਕ ਮਰਨ ਤੋਂ ਡਰਦੇ ਹਨ। ਨਸ਼ੇ ਖਾ ਕੇ
ਮੌਤ ਜ਼ਿੰਦਗੀ ਵਿੱਚ ਕੋਈ ਫ਼ਰਕ ਨਹੀਂ ਦਿਸਦਾ। ਨਸ਼ੇ ਖਾ ਕੇ ਮੌਤ ਦਾ ਪਤਾ ਹੀ ਨਹੀਂ ਲੱਗਦਾ। ਨਸ਼ੇ
ਵਿੱਚ ਦਰਦ ਘੱਟ ਹੁੰਦਾ ਹੋਣਾ ਹੈ। ਐਸੀ ਮੌਤ ਕਿਉਂ ਮਰਦੇ ਹੋ। ਜਿਸ ਤੇ ਪਰਿਵਾਰ ਵਾਲੇ ਦੁਖੀ ਹੁੰਦੇ
ਹਨ। ਬੰਦਿਆਂ ਵਾਂਗ ਜਿਊਵੋ। ਜਾਨਵਰ ਵੀ ਐਸੇ ਨਹੀਂ ਲਿਟਦੇ। ਜਿਵੇਂ ਬੰਦੇ ਨਸ਼ੇ ਖਾ ਕੇ ਡਿਗਦੇ
ਫਿਰਦੇ ਹਨ। ਅੱਜ ਕਲ ਦੀਆਂ ਕੁੜੀਆਂ ਵੀ ਘੱਟ ਨਹੀਂ ਹਨ। ਮਰਦਾਂ ਦੀਆਂ ਬਰਾਬਰਤਾ ਜਿਉਂ ਕਰਨੀ ਹੈ।
ਨਸ਼ੇ ਤੇ ਸ਼ਰਾਬ ਪੀਣ ਵਾਲੇ ਐਸੇ ਲੋਕ ਕੈਨੇਡਾ,
ਅਮਰੀਕਾ ਵਰਗੇ ਦੇਸ਼ਾਂ ਵਿੱਚ ਆ ਕੇ, ਪੂਰਾ ਜਲੂਸ ਕੱਢਦੇ ਹਨ। ਮੰਨਿਆ ਕੇ ਦੂਜੇ ਲੋਕ ਵੀ ਨਸ਼ੇ ਕਰਦੇ ਹਨ। ਪਰ ਹਰ ਬੰਦੇ
ਨੂੰ ਆਪਣਾ ਸਟੈਂਡ ਲੈਣਾ ਚਾਹੀਦਾ ਹੈ। ਇਹਦਾ ਨਹੀਂ ਹੋਣਾ ਚਾਹੀਦਾ ਕਿ ਨੌਕਰੀ ‘ਤੇ ਸ਼ਰਾਬੀ ਹੋ ਕੇ ਚਲੇ ਗਏ। ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਕੋਲ ਟੀਚਰ ਨਸ਼ੇ ਤੇ ਸ਼ਰਾਬ ਫੜਦੇ ਹਨ।
ਨਸ਼ੇ ਤੇ ਸ਼ਰਾਬ ਪੀ ਕੇ ਗੱਡੀਆਂ ਨੂੰ ਚਲਾਉਂਦੇ ਹਨ। ਲੜਾਈਆਂ ਕਰਦੇ ਹਨ। ਜੇਲ੍ਹ ਜਾਂਦੇ ਹਨ। ਨਸ਼ੇ ਤੇ
ਸ਼ਰਾਬ ਪੀਣ ਵਾਲਿਆਂ ਨੇ ਘਰ, ਸਮਾਜ ਵਿੱਚ ਭੜਥੂ ਪਾਇਆ ਹੋਇਆ ਹੈ। ਦੂਜਿਆਂ
ਦੀ ਜ਼ਿੰਦਗੀ ਵੀ ਨਰਕ ਬਣਾਂ ਰਹੇ ਹਨ। ਜਦੋਂ ਪਤਾ ਲੱਗਦਾ ਹੈ। ਨਸ਼ੇ ਖਾਂ ਕੇ ਕੋਈ ਮਰ ਗਿਆ ਹੈ। ਬਹੁਤ
ਦੁੱਖ ਹੁੰਦਾ ਹੈ। ਇੱਕ ਮੁੰਡਾ ਅਮਰੀਕਾ ਕਮਾਈ ਕਰਨ ਆਇਆ ਸੀ। ਉਹ ਕੱਚਾ ਸੀ। ਆਪਣੇ ਪੰਜਾਬੀ ਬੰਦਿਆਂ
ਨਾਲ ਸਰਕਾਰ ਤੋਂ ਚੋਰੀ ਕੰਮ ਕਰਦਾ ਸੀ। ਉਹ ਖਾਣ ਜੋਗੇ ਨਸ਼ੇ ਹੀ ਦਿੰਦੇ ਸਨ। ਪੰਜ ਸਾਲ ਵਿੱਚ ਬੰਦਾ
ਮਰ ਗਿਆ। ਬਾਪ, ਪਤਨੀ, ਬੱਚਿਆਂ ਨੇ ਲਾਸ਼ ਵੀ ਨਹੀਂ ਦੇਖੀ। ਅਮਰੀਕਾ ਵਿੱਚ ਹੀ ਸੰਸਕਾਰ ਕਰ ਦਿੱਤਾ।
ਨਸ਼ੇ ਖਾਣੋਂ ਤਾਂ ਪਿਉ ਦਾਦਾ ਨਹੀਂ ਹਟਦੇ।
ਬੱਚਿਆਂ ਨੂੰ ਕੋਈ ਕੀ ਮੱਤ ਦੇਵੇਗਾ? ਕਈਆਂ ਦੇ ਬਾਪ ਦਾਦੇ ਆਪ ਮੁੰਡਿਆਂ ਨੂੰ ਨਸ਼ੇ
ਖਾਣ ਪੀਣ ਲਾ ਲੈਂਦੇ ਹਨ। ਕਈ ਮਾਪੇ ਰੋਕਦੇ ਵੀ ਹਨ। ਨੌਜਵਾਨ ਮੁੰਡੇ ਕੁੜੀਆਂ ਨਸ਼ੇ ਖਾਣ ਤੋਂ ਮੁੜਦੇ
ਨਹੀਂ ਹਨ। ਕਈ ਪ੍ਰਚਾਰਕ ਤੇ ਸੰਸਥਾਵਾਂ ਵੀ ਐਸੀਆਂ ਹਨ। ਜੋ ਨੌਜਵਾਨ ਮੁੰਡਿਆਂ ਨੂੰ ਨਸ਼ੇ ਨਾਂ ਖਾਣ
ਲਈ ਪ੍ਰੇਰਤ ਕਰਦੇ ਹਨ। ਪਰ ਨੌਜਵਾਨ ਮਾੜੇ ਕੰਮਾਂ ਵਿੱਚ ਜ਼ਿਆਦਾਤਰ ਹਿੱਸਾ ਲੈਂਦੇ ਹਨ। ਨਸ਼ੇ ਖਾਣ ਦਾ
ਹੀ ਨਸ਼ਾ ਨਹੀਂ ਹੁੰਦਾ। ਜੋ ਵੀ ਕੰਮ ਕਰਨ ਲੱਗ ਜਾਈਏ। ਪੜ੍ਹਾਈ ਕਰਨ ਲੱਗ ਜਾਈਏ। ਬਿਜ਼ਨਸ ਖ਼ੋਲ ਲਈਏ।
ਕੋਈ ਨੌਕਰੀ ਕਰਨ ਲੱਗ ਜਾਈਏ। ਆਪ ਨੂੰ ਕੋਈ ਵੀ ਕੰਮ ਵਿੱਚ ਲਾ ਲਈਏ। ਉਸੇ ਵਿਚੋਂ ਸੁਆਦ ਨਸ਼ਾ
ਆਉਂਦਾ। ਯੂਨੀਵਰਸਿਟੀਆਂ ਵਿੱਚ ਦਾਖਲਾ ਟੌਪ ਦੇ ਨੰਬਰਾਂ ਵਾਲਿਆਂ ਨੂੰ ਮਿਲਦਾ ਹੈ। ਹੈ। ਕੈਲਗਰੀ ਯੂਨੀਵਰਸਿਟੀਆਂ
ਵਿੱਚ ਪੜ੍ਹਨ ਵਾਲੇ ਪੰਜ ਵਿਦਿਆਰਥੀ ਸਨ। ਉਨ੍ਹਾਂ ਨੇ ਪਹਿਲਾਂ ਪਾਰਟੀ ਕੀਤੀ। ਜਿਸ ਵਿੱਚ ਨਸ਼ਾ
ਕੀਤਾ। ਪਤਾ ਨਹੀਂ ਉੱਥੇ ਨਸ਼ੇ ਵਿੱਚ ਕੀ ਘਟਨਾ ਵਰਤ ਗਈ ਸੀ? ਸ਼ਾਇਦ ਆਪਸ ਵਿੱਚ ਹੀ ਸਬ ਲੜ ਕੇ ਮਰ
ਗਏ। ਚਾਰ ਮੁੰਡੇ ਕੁੜੀਆਂ ਚਾਕੂ ਨਾਲ ਮਰੇ ਹੋਏ ਲੱਭੇ। ਇੱਕ ਜੋ ਜਿਉਂਦਾ ਬਚਿਆ ਸੀ। ਉਸ ਨੂੰ ਪੁਲਿਸ
ਨੇ ਚਾਰ ਕਤਲਾਂ ਦੇ ਦੋਸ਼ ਵਿੱਚ ਚਾਰਜ ਕਰ ਦਿੱਤਾ। ਇਸ ਮੁੰਡੇ ਦੇ ਬਾਪ ਨੇ ਸਾਰੀ ਉਮਰ ਪੁਲਿਸ ਦਾ
ਹੋਰ-ਹੋਰ ਵੱਡਾ ਅਫ਼ਸਰ ਬਣਨ ਵਿੱਚ ਕੱਢ ਦਿੱਤੀ। ਨੌਜਵਾਨ ਮੁੰਡੇ, ਕੁੜੀਆਂ, ਹੋਰ ਮਰਦ, ਔਰਤਾਂ ਐਸਾ ਕਲੰਕ ਪਰਿਵਾਰ, ਸਮਾਜ, ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ‘ਤੇ ਲੱਗਾ ਦਿੰਦੇ ਹਨ। ਪੂਰੀ ਦੁਨੀਆ ਵਿੱਚ ਬਦਨਾਮੀ ਕਰਕੇ ਨਾਮ ਕੱਢ ਦਿੰਦੇ ਹਨ।
ਨੌਜਵਾਨ ਮੁੰਡੇ ਜ਼ਿਆਦਾ ਤਰ ਲੋਕ ਨਸ਼ੇ ਕਰਦੇ ਹਨ। ਨਸ਼ਿਆਂ ਦੀ ਕਿਸਮਾਂ ਉਹ ਖਾਣ ਵਾਲੇ
ਹੀ ਜਾਣਦੇ ਹਨ। ਬੰਦੇ ਨੂੰ ਨਸ਼ਾ ਕਰਕੇ ਸੁਰਤ ਨਹੀਂ ਰਹਿੰਦੀ। ਐਸੇ ਨਸ਼ੇ ਖਾਦੇ ਵਾਲੇ ਬੰਦੇ ਨੂੰ
ਚਾਹੇ ਕਿਸੇ ਖੂਹ ਟੋਭੇ ਵਿੱਚ ਚੱਕ ਕੇ ਸਿੱਟ ਦੇਵੋ। ਕੋਈ ਸੁਰਤ ਨਹੀਂ ਹੁੰਦੀ। ਕਈ ਤਾਂ ਐਸੇ ਲਟਕਦੇ
ਹਨ। ਰਬੜ ਦੇ ਬੈਂਡ ਵਾਂਗ ਕੋਈ ਕੰਟਰੋਲ ਨਹੀਂ ਹੁੰਦਾ। ਐਸੀ ਹਾਲਤ ਵਿੱਚ ਕਈਆਂ ਨੂੰ ਉਲਟੀਆਂ ਲੱਗ
ਜਾਂਦੀਆਂ ਹਨ। ਉਲਟੀ, ਸਾਦਾ ਪਾਣੀ, ਦੁੱਧ ਕੁੱਝ ਵੀ ਪੀਣ ਵਾਲੀ ਚੀਜ਼ ਜੇ ਅੰਦਰ ਨਹੀਂ ਲੰਘੀ ਤਾਂ ਉਸ ਦਾ ਮੂੰਹ ਵਿੱਚੋਂ
ਬਾਹਰ ਨਿਕਲਣਾ ਬਹੁਤ ਜ਼ਰੂਰੀ ਹੈ। ਜਿਸ ਬੰਦੇ ਨੂੰ ਆਪ ਦੇ ਵਜੂਦ ਦਾ ਹੀ ਪਤਾ ਨਹੀਂ ਹੈ। ਉਸ ਨੂੰ
ਭੋਰਾ ਵੀ ਸੁਰਤ ਨਹੀਂ ਹੈ। ਤਾਂ ਪੀਣ ਵਾਲਾ ਤਰਲ ਪਦਾਰਥ ਸੰਘ ਵਿੱਚ ਜਮਾਂ ਹੋਣ ਨਾਲ ਸਾਹ ਬੰਦ ਹੋ
ਜਾਂਦਾ ਹੈ। ਐਸੇ ਕੇਸ ਬਹੁਤ ਹੁੰਦੇ ਹਨ। ਕੁੱਝ ਦਿਨ ਪਹਿਲਾਂ ਇੱਕ ਜਵਾਨ ਮੁੰਡੇ ਨਾਲ ਐਸਾ ਹੋਇਆ
ਹੈ। ਉਸ ਨੂੰ ਉਲਟੀ ਆਈ। ਡਰੱਗ ਓਵਰ ਡੋਜ਼ ਸੀ। ਉਲਟੀ ਸੰਘ ਦੇ ਅੰਦਰ ਵੀ ਰਹਿ ਗਈ। ਜੇ ਟੇਢਾ ਮੂੰਹ
ਹੁੰਦਾ ਤਾਂ ਉਹ ਬਾਹਰ ਨਿਕਲ ਜਾਂਦੀ। ਪਾਣੀ ਵਿੱਚ ਡੁੱਬ ਕੇ ਮਰਨ ਵਾਲਿਆਂ ਨਾਲ ਵੀ ਐਸੇ ਹੀ ਹੁੰਦਾ
ਹੈ। ਇਸ ਮੁੰਡੇ ਦਾ ਨੱਕ ਸੰਘ ਵਿੱਚ ਤਰਲ ਪਦਾਰਥ ਰੁਕਣ ਨਾਲ ਸਾਹ ਬੰਦ ਹੋ ਗਿਆ ਸੀ। ਪਰ ਘਰ ਵਾਲਿਆਂ
ਨੇ ਡਾਕਟਰਾਂ ਨੂੰ ਕਹਿ ਕੇ, ਉਸ ਨੂੰ 48 ਘੰਟੇ ਆਕਸੀਜਨ ਲਗਾਈ ਰੱਖੀ। ਜਦੋਂ ਸਮਾਂ ਹੱਥੋਂ ਨਿਕਲ ਜਾਂਦਾ ਹੈ।
ਬੰਦਾ ਕੁੱਝ ਨਹੀਂ ਕਰ ਸਕਦਾ। 23 ਸਾਲਾਂ ਇਕਲੌਤਾਂ ਮੁੰਡਾ ਮਰ ਚੁੱਕਾ ਸੀ। ਉਸ ਤੋਂ ਵੱਡੀਆਂ
ਕੁੜੀਆਂ ਹਨ। ਮੁੰਡਾ ਮਸਾਂ ਜੰਮਿਆ ਸੀ। ਇਸ ਮੁੰਡੇ ਦੇ ਪਿਉ ਦੀ 1998 ਦੀ ਗੱਲ ਕਰਦੇ ਹਾਂ। ਉਦੋਂ
ਗਰਮੀਆਂ ਵਿੱਚ ਕੈਲਗਰੀ ਟੂਰਨਾਮਿੰਟ ਹੋਏ ਸਨ। ਐਸੇ ਸਮੇਂ ਪੰਜਾਬੀ ਖੇਡਾਂ ਘੱਟ ਦੇਖਦੇ ਹਨ। ਸ਼ਰਾਬ
ਨਸ਼ੇ ਕਰਦੇ ਹਨ। ਉਸ ਦਿਨ ਜਦੋਂ ਟੂਰਨਾਮਿੰਟ ਮੁੱਕਿਆ। ਇਹ ਬੰਦਾ ਤੇ ਦੋ ਬੰਦੇ ਹੋਰ ਸਾਡੇ ਇੱਕ
ਰਿਸ਼ਤੇਦਾਰ ਦੇ ਨਾਲ ਸਾਡੇ ਘਰ ਸ਼ਾਮ ਦੇ 6 ਕੁ ਵਜੇ ਆ ਗਏ। ਰਿਸ਼ਤੇਦਾਰ ਨੂੰ ਛੱਡਣ ਆਉਣ ਦਾ ਮੁੱਲ ਪੈੱਗ
ਲਾ ਕੇ ਬਟੋਰਨਾ ਚਾਹੁੰਦੇ ਹੋਣੇ ਹਨ। ਰਸਤੇ ਵਿੱਚ ਘੱਟ ਤੋਂ ਘੱਟ ਚਾਰ ਠੇਕੇ ਆਏ। ਸ਼ਰਾਬ ਸਾਡੇ ਘਰੋਂ
ਮੰਗ ਰਹੇ ਸਨ। ਜਿਵੇਂ ਸਾਡੇ ਘਰ ਠੇਕਾ ਖੋਲ੍ਹਿਆ ਹੋਇਆ ਹੋਵੇ। ਐਸੇ ਲੋਕ ਪੀਂਦੇ ਵੀ ਹਨ। ਮੁਫ਼ਤ ਦੀ
ਮੰਗ ਕੇ ਪੀਣ ‘ਤੇ ਵੀ ਸ਼ਰਮ ਨਹੀਂ ਕਰਦੇ। ਖੇਡਾਂ ਬੰਦੇ ਨੂੰ ਸਿਹਤ ਮੰਦ ਬਣਾਉਂਦੀਆਂ ਹਨ। ਇੰਨਾ
ਖੇਡਾਂ ਨੂੰ ਦੇਖਣ ਵਾਲੇ ਲੋਕ ਖੁੱਲ੍ਹੇਆਮ ਖੇਡਾਂ ਦੇ ਗਰਾਊਡ ਵਿੱਚ ਸ਼ਰਾਬ ਪੀਂਦੇ ਨਸ਼ੇ ਕਰਦੇ ਹਨ।
ਜਿਸ ਦਾ ਬਾਪ ਨਸ਼ੇ ਖਾਂਦਾ ਹੈ। ਪੁੱਤਰ, ਧੀ ਜ਼ਰੂਰ ਨਸ਼ੇ ਖਾਣਗੇ। ਜੇ ਇਹ ਸ਼ਰਾਬੀ ਬੰਦਾ ਪੁੱਤ ਮਰਵਾ ਕੇ ਅੱਜ ਸੁਧਰ ਵੀ ਗਿਆ।
ਪਛਤਾਵਾ ਕਰਨ ਨਾਲ ਪੁੱਤਰ ਜਿਊਦਾ ਨਹੀਂ ਹੋ ਸਕਦਾ। ਜੇ ਇਹੀ ਪਿਉ ਆਪ ਨਾਂ ਪੀਂਦਾ ਹੁੰਦਾ। ਸ਼ਾਇਦ
ਪੁੱਤਰ ਨਸ਼ੇ ਨਾਂ ਕਰਦਾ। ਜਿਸ ਦਾ ਪਿਉ ਨਸ਼ੇ ਕਰਦਾ ਹੈ। ਐਸੇ ਪਿਉ ਦੇ ਪੁੱਤਰ ਨੂੰ ਕਈ ਸ਼ੂਰਮਾ ਨਸ਼ੇ
ਖਾਣ ਤੋਂ ਨਹੀਂ ਰੋਕ ਸਕਦਾ। ਕਿਉਂਕਿ ਜੈਸਾ ਬੀਜ ਹੋਵੇਗਾ। ਜੈਸੀ ਜੜ੍ਹ ਲੱਗੀ ਹੈ। ਜੈਸੀ ਖਾਦ ਪਈ
ਹੈ। ਫ਼ਸਲ ਤੇ ਬੱਚੇ ਵੈਸੇ ਹੀ ਪੈਦਾ ਹੋਣਗੇ। ਫਲ ਤੇ ਨੌਜਵਾਨ ਵੈਸੇ ਹੀ ਬਣਨਗੇ। ਜੇ ਮਾਂ-ਬਾਪ ਜਾਂ
ਇਕੱਲਾ ਬਾਪ ਸੈਕਸ ਕਰਦੇ ਸਮੇਂ ਬੱਚਾ ਪੈਦਾ ਕਰਨ ਸਮੇਂ, ਨਸ਼ੇ ਖਾਦੇ ਵਿੱਚ ਬੱਚਾ ਠਹਿਰ ਗਿਆ। ਤਾਂ
ਨਸ਼ੇ ਵਿੱਚ ਹੋਏ ਬੱਚੇ ਨੇ ਵੀ ਨਸ਼ੇ ਕਰਨੇ ਹਨ। ਕਿਉਂਕਿ ਉਸ ਦੇ ਖ਼ੂਨ ਵਿੱਚ ਨਸ਼ੇ ਖਾਣ ਵਾਲੇ ਕੀੜੇ
ਹੁੰਦੇ ਹੀ ਹਨ। ਬੱਚੇ ਵੈਸੇ ਹੋਣਗੇ, ਵੈਸਾ ਕਰਨਗੇ। ਜੈਸੇ ਮਾਪੇ ਹਨ। ਖੂਨ ਜੈਸਾ ਹੋਵੇਗਾ। ਤੈਸਾ ਰੰਗ ਲਗੇਗਾ।
ਇੱਕ ਹੋਰ ਕੁੜੀ ਨੇ ਬਹੁਤ ਨਸ਼ੇ ਕੀਤੇ ਹੋਏ ਸਨ।
ਉੱਪਰ ਦੀ ਸ਼ਰਾਬ ਪੀ ਰਹੀ ਸੀ। ਉਸ ਨੂੰ ਹੱਥੂ ਆਇਆ। ਜਿਸ ਨਾਲ ਕੁੜੀ ਨੂੰ ਲੱਗਾ ਕੇ ਸੰਘ ਵਿੱਚ ਸ਼ਰਾਬ
ਲੱਗ ਗਈ ਹੈ। ਅੰਦਰੋਂ ਕੋਈ ਨਾੜੀ ਫੱਟ ਗਈ, ਸਾਹ ਰੁਕ ਗਿਆ। 26
ਸਾਲਾਂ ਦੀ ਮਾਪਿਆਂ ਦੀ ਇਕਲੌਤੀ ਬੇਟੀ ਮਰ ਗਈ। 18 ਸਾਲਾਂ ਤੋਂ 28 ਸਾਲ ਤੱਕ ਦੇ ਨੌਜਵਾਨ ਨਸ਼ੇ ਖਾ
ਕੇ ਮਰ ਰਹੇ ਹਨ। ਕੈਲਗਰੀ ਵਿੱਚ ਹਰ ਹਫ਼ਤੇ ਐਸੀ ਖ਼ਬਰ ਮਿਲਦੀ ਹੈ। ਇੱਕ ਘਰ ਨੂੰ ਅੱਗ ਲੱਗੀ ਸੀ।
ਪੰਜ ਬੰਦਿਆਂ ਦੇ ਘਰ ਅੰਦਰ ਹੋਣ ਦਾ ਪਤਾ ਲੱਗਾ ਸੀ। ਪੰਜਾਂ ਵਿਚੋਂ ਕਿਸੇ ਨੇ ਵੀ ਅੱਗ ਵਿਚੋਂ
ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਉਨ੍ਹਾ ਦੇ ਨਾਮ ਵੀ ਪਤਾ ਨਹੀਂ ਲੱਗ ਸਕੇ। ਘਰ ਕਿਰਾਏ ‘ਤੇ ਸੀ।
ਇੱਕ ਬੰਦਾ ਘਰ ਕਿਰਾਏ ‘ਤੇ ਲੈਂਦਾ ਹੈ। ਮਕਾਨ ਮਾਲਕ ਤੋਂ ਚੋਰੀ ਅੰਦਰ ਹੋਰ ਕਈ ਆ ਜਾਂਦੇ ਹਨ।
ਬੰਦਾ ਨਸ਼ਾ ਹੀ ਇੰਨਾ ਕਰਦਾ ਹੈ। ਉਸ ਨੂੰ ਸੁਰਤ
ਹੀ ਨਹੀਂ ਰਹਿੰਦੀ। ਨਸ਼ੇ ਵਿੱਚ ਬੰਦਾ ਆਪ ਨੂੰ ਕਿਸੇ ਵੀ ਮੁਸੀਬਤ ਵਿਚੋਂ ਬਾਹਰ ਨਹੀਂ ਕਰ ਸਕਦਾ। ਇੱਕ ਕਾਰ ਵਿੱਚ ਦੋ ਕੁੜੀਆਂ 16 ਸਾਲ ਦੀਆਂ ਸਨ। ਦੋਨੇਂ ਪੰਜਾਬੀ ਸਨ। ਦੋਨੇਂ ਨਸ਼ੇ
ਵਿੱਚ ਸਨ। ਫਿਰ ਲੋਕ ਕਹਿੰਦੇ ਹਨ। ਗਾਉਣ ਵਾਲੇ ਕੁੜੀਆਂ ਦੇ ਸ਼ਰਾਬ ਪੀਣ ਦੇ ਗੀਤ ਕਿਉਂ ਗਾਉਂਦੇ ਹਨ।
ਇੰਨਾ ਕੁੜੀਆਂ ਨੇ ਖੰਭੇ ਵਿੱਚ ਕਾਰ ਮਾਰੀ। ਕਾਰ ਇੰਨੀ ਤੇਜ਼ ਸੀ। ਖੰਭੇ ਨੇ ਕਾਰ ਨੂੰ ਚੀਰ ਦਿੱਤਾ।
ਦੋਨੇਂ ਕੁੜੀਆਂ ਥਾਏਂ ਮਰ ਗਈਆਂ। ਇਸ ਐਕਸੀਡੈਂਟ ਤੋਂ ਇੱਕ ਹਫ਼ਤਾ ਪਹਿਲਾਂ ਦੋ ਮੁੰਡਿਆਂ ਨੇ ਦਿਨੇ
ਹੀ ਨਸ਼ਾ ਕੀਤਾ ਹੋਇਆ ਸੀ। ਉਨ੍ਹਾਂ ਨੇ ਕਾਰ ਵੱਡੀ ਬੱਸ ਵਿੱਚ ਮਾਰੀ। ਡਰਾਈਵਰ ਮੁੰਡਾ ਬਚ ਗਿਆ।
ਦੂਜਾ ਮਰ ਗਿਆ। ਬਚਣ ਵਾਲਾ ਮੁੰਡਾ ਆਪਣੇ ਹੀ ਹੱਥੀ ਦੋਸਤ ਦੇ ਮਰਨ ਦੇ ਗ਼ਮ ਵਿੱਚ ਪਾਗਲ ਹੋ ਗਿਆ।
ਭਾਵੇਂ ਜੇਲ੍ਹ ਵਿੱਚ ਹੈ। ਨਸ਼ੇ ਵਿੱਚ ਐਸੇ ਕਾਰਨਾਮੇ ਕਰਦੇ ਹਨ। ਲੋਕਾਂ ਦੇ ਮੂੰਹ ਅੱਡੇ ਰਹਿ ਜਾਂਦੇ
ਹਨ। ਲੋਕ ਘਰ ਵਾਲੇ ਹੈਰਾਨ ਪਰੇਸ਼ਾਨ ਹੋ ਜਾਂਦੇ ਹਨ।
Comments
Post a Comment