ਭਾਗ 41 ਸੱਚੀ ਜ਼ਿੰਦਗੀ ਜਿਊਣ
ਦੀ ਕੋਸ਼ਿਸ਼ ਕਰੀਏ ਬੁੱਝੋ ਮਨ ਵਿੱਚ ਕੀ?
ਸੱਚੀ ਜ਼ਿੰਦਗੀ ਜਿਊਣ
ਦੀ ਕੋਸ਼ਿਸ਼ ਕਰੀਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਗੱਲ ਉੱਤੇ ਪਰਦਾ
ਪਾਉਣਾ, ਗੱਲ ਨੂੰ ਵਧਾ ਚੜ੍ਹਾ ਕੇ
ਦੱਸਣਾ ਕੋਈ ਨਵੀਂ ਗੱਲ ਨਹੀਂ। ਆਪਣੀਆਂ ਗੱਲ ਉੱਤੇ ਪਰਦਾ ਪਾਉਂਦੇ ਹਾਂ। ਕਿਸੇ ਨੂੰ ਪਤਾ ਨਾਂ ਲੱਗ
ਜਾਵੇ। ਦੁਨੀਆ ਉੱਤੇ ਬਦਨਾਮੀ ਹੋਵੇਗੀ। ਦੂਜੇ ਦੇ ਲੋਕ ਪਰਦੇ ਫੋਲਦੇ ਹਨ। ਕਈ ਤਾਂ ਦੂਜੇ ਵੱਲ ਆਂਏ
ਝਾਕਦੇ ਹਨ। ਜੇ ਬੱਸ ਚੱਲੇ, ਦੂਜੇ ਨੂੰ ਕੱਚਾ
ਚਬਾ ਜਾਣ। ਦੂਜੇ ਬੰਦੇ ਦੀ ਭੰਡੀ ਕਰਨ ਵਿੱਚ ਢਿੱਲ ਨਹੀਂ ਕਰਦੇ। ਫਿਰ ਸੋਚਦੇ ਹਨ, "
ਬੰਦਾ ਜਿਊਦਾ ਕਿਉਂ ਬੈਠਾ ਹੈ?
" ਲੋਕਾਂ ਦੀ ਬਦਨਾਮੀ ਤੇ ਪ੍ਰਸੰਸਾ ਕਰਨ ਨਾਲ ਕੀ ਫ਼ਰਕ ਪੈਂਦਾ ਹੈ? ਜੋ ਬੰਦਾ ਹੁੰਦਾ ਹੈ। ਉਸ ਨੇ ਉਹੀ ਰਹਿਣਾ ਹੈ। ਸੱਚੀ
ਜ਼ਿੰਦਗੀ ਜਿਊਣ ਦੀ ਕੋਸ਼ਿਸ਼ ਕਰੀਏ। ਝੂਠ ਦਾ ਸਹਾਰਾ ਨਾਂ ਲਈਏ। ਝੂਠ ਹੁੰਦਾ ਹੈ। ਜੋ ਹੋਇਆ ਨਹੀਂ।
ਵਾਪਰਿਆਂ ਨਹੀਂ। ਉਸ ਗੱਲ ਨੇ ਕਿਸੇ ਨੂੰ ਫ਼ਾਇਦਾ ਕੀ ਕਰਨਾ ਹੈ? ਇੱਕ ਝੂਠ ਪਿੱਛੇ ਹੋਰ ਕਹਾਣੀਆਂ ਘੜਨੀਆਂ ਪੈਂਦੀਆਂ ਹਨ।
ਅਗਲੇ ਦਾ ਪੂਰਾ ਜ਼ੋਰ ਲੱਗ ਜਾਂਦਾ ਹੈ। ਆਲੇ-ਦੁਆਲੇ ਦੇ ਲੋਕਾਂ ਦੀ ਹਾਮੀ ਭਰਾਉਣ ਲਈ, ਉਨ੍ਹਾਂ ਨੂੰ ਆਪਣੇ ਵੱਲ ਕਰਨ ਲਈ, ਕੁੱਝ ਪੱਲਿਉਂ ਖਰਚਣਾ ਪੈਦਾ ਹੈ। ਸੱਚ ਹੁੰਦਾ ਕਠਨ ਹੈ।
ਬੋਲਣਾ ਬਹੁਤ ਔਖਾ ਹੈ। ਜਿੱਤ ਸੱਚ ਦੀ ਹੁੰਦੀ ਹੈ। ਦੇਖਣ ਨੂੰ ਧਰਮੀ ਤੇ ਰਾਜਨੀਤਿਕ ਇੱਕੋ ਬੰਦਾ
ਨਹੀਂ ਹੋ ਸਕਦਾ। ਧਰਮ ਸੱਚ ਬੋਲਣ ਨੂੰ ਪ੍ਰੇਰਤ ਕਰਦਾ ਹੈ। ਰਾਜਨੀਤਿਕ ਨਿਰੇ ਝੂਠੇ ਵਾਧੇ ਕਰਦਾ ਹੈ।
ਅੱਜ ਕਲ ਜੋ ਧਰਮੀ ਹੈ, ਉਹੀ ਰਾਜਨੀਤਿਕ ਹੈ।
ਦੋਨੇਂ ਰਲ ਗਏ ਹਨ। ਕੁੱਝ ਵੀ ਬੋਲੀ ਜਾਣ, ਦੁਨੀਆ ਸੁਣਦੀ ਨਹੀਂ
ਹੈ। ਸਿਆਣੇ ਕਹਿੰਦੇ ਹਨ, " ਅੱਖਾਂ ਨਾਲ ਦੇਖਿਆ,
ਕੰਨਾਂ ਨਾਲ ਸੁਣਿਆ ਵੀ ਝੂਠ
ਹੋ ਸਕਦਾ ਹੈ। " ਦੂਜੇ ਬੰਦੇ ਦੇ ਜ਼ਾਮਨ ਨਾਂ ਹੀ ਬਣੀਏ। ਲੋਕਾਂ ਦੀ ਜ਼ਿੰਦਗੀ ਬਹੁਤ ਗੁੰਝਲ਼ਦਾਰ
ਹੈ। ਜੋ ਬੰਦਾ ਹੈ। ਉਹ ਨਹੀਂ ਹੁੰਦਾ। ਜਦੋਂ ਗੁੰਝਲ ਖੁੱਲ੍ਹਦੀ ਹੈ। ਵੱਡਾ ਝਟਕਾ ਲੱਗਦਾ ਹੈ।
ਜਿੰਨਾ ਅੱਤਿਆਚਾਰ ਧਰਮੀ ਧਰਮ ਦੀ ਆੜ ਵਿੱਚ ਕਰਦੇ ਹਨ। ਨਾਸਤਿਕ ਸੋਚ ਵੀ ਨਹੀਂ ਸਕਦਾ। ਬਹੁਤ ਸਾਰੇ
ਧਰਮੀ ਐਸੇ ਲੋਕ ਵੀ ਦੇਖੇ ਹਨ। ਗਰਦਨ ਅਕੜਾ ਕੇ ਇਦਾ ਤੁਰਦੇ ਹਨ। ਜਿਵੇਂ ਪਿੱਛੇ ਕਿੱਲਾ ਅੜਿਆ ਹੋਇਆ
ਹੈ। ਐਸੇ ਵੀ ਧਰਮੀ ਹਨ। ਜਿੰਨਾ ਦੀ ਆਮ ਬੰਦਾ ਉਸ ਦੀ ਰੀਸ ਨਹੀਂ ਕਰ ਸਕਦਾ। ਇੱਕ ਧਰਮੀ ਦੀ ਪਤਨੀ
ਨੇ ਮੈਨੂੰ ਗੱਲ ਸੁਣਾਈ। ਉਸ ਦਾ ਵੈਨਕੂਵਰ ਤੋਂ ਫ਼ੋਨ ਆਇਆ। ਉਹ ਬਹੁਤ ਗ਼ੁੱਸੇ ਵਿੱਚ ਸੀ। ਗ਼ੁੱਸੇ
ਵਿੱਚ ਇਹ ਅੰਮ੍ਰਿਤਧਾਰੀ ਪਤਨੀ ਭੁੱਲ ਗਈ। ਆਪਣੇ ਪਤੀ ਦੀ ਬੁਰਾਈ ਕਰ ਰਹੀ ਹੈ। ਗੱਲ ਆਪਣੀ ਦਰਾਣੀ
ਦੀ ਕਰ ਰਹੀ ਸੀ। ਉਹ ਵੀ ਅੰਮ੍ਰਿਤਧਾਰੀ ਹੈ। ਉਸ ਨੇ ਕਿਹਾ, " ਕੀ ਮੇਰੀ ਦਰਾਣੀ ਤੈਨੂੰ ਮਿਲਦੀ ਹੈ? " ਮੈਂ ਕਿਹਾ, " ਨਹੀਂ ਮੈਨੂੰ ਮਿਲੀ ਨਹੀਂ ਹੈ। " ਪਰ ਉਹ ਤਾਂ
ਗੁਰਦੁਆਰੇ ਸਾਰੀਆਂ ਔਰਤਾਂ ਦੀ ਮੋਢੀ ਹੈ। ਉਸ ਨੇ ਕਿਹਾ, " ਕਿਸੇ ਕੋਲ ਗੱਲ ਨਾਂ ਕਰੀਂ। ਮੈਨੂੰ ਪਤਾ ਤੂੰ ਅੱਗੇ ਗੱਲ
ਨਹੀਂ ਕਰਦੀ। ਮੇਰੀ ਦਰਾਣੀ ਬਾਬਿਆਂ ਮਗਰ ਤੁਰੀ ਫਿਰਦੀ ਹੈ। ਪਤੀ ਨੂੰ ਤਲਾਕ ਦੇ ਦਿੱਤਾ ਹੈ। ਇਸ ਨੇ
ਪਤੀ ਤੋਂ ਕੀ ਕਰਾਉਣਾ ਹੈ? ਜਿਸ ਨੂੰ ਉਝ ਹੀ
ਬੰਦੇ ਮਿਲਦੇ ਹੋਣ। ਵਿਆਹ ਤੋਂ ਪਹਿਲਾਂ ਫਲਾਣੇ ਨਾਲ ਬੱਚੇ ਦੀ ਮਾਂ ਬਣਨ ਵਾਲੀ ਹੋ ਗਈ ਸੀ। ਮੇਰਾ
ਪਤੀ ਤੇ ਪਤੀ ਦੀ ਮਾਸੀ ਦਾ ਮੁੰਡਾ ਇੰਡੀਆ ਤੋਂ ਆ ਕੇ, ਇਸੇ ਕੋਲ ਰਹੇ ਹਨ। ਉਹ ਹੁਣ ਦੱਸਦੇ ਹੁੰਦੇ ਹਨ,
" ਇਹ ਸਾਨੂੰ ਜ਼ਨਾਨੀ ਦੀ ਥੁੜ
ਮਹਿਸੂਸ ਹੋਣ ਨਹੀਂ ਦਿੰਦੀ ਸੀ। ਆਪਣੇ ਪਤੀ ਨੂੰ ਟਰੱਕ ਉੱਤੇ ਤੋਰ ਦਿੰਦੀ ਸੀ। " ਪੱਗਾਂ
ਵਾਲਿਆਂ ਨੂੰ ਲੁੱਟ ਕੇ ਖਾ ਗਈ। ਹੁਣ ਸਿਰ ਉੱਤੇ ਪੱਗ ਬੰਨੀ ਫਿਰਦੀ ਹੈ। " ਗੱਲਾਂ ਉਹ ਕਰ
ਰਹੀ ਸੀ। ਮੈਨੂੰ ਸ਼ਰਮ ਬਹੁਤ ਆ ਰਹੀ ਸੀ। ਘਰਦਿਆਂ ਦੇ ਦਰਾਣੀ ਤੇ ਆਪਦੇ ਪਤੀ ਦੇ ਪਰਦੇ ਫੋਲ ਰਹੀ
ਸੀ। ਮੈਂ ਸੋਚਿਆ, " ਲਿਖੂ ਜ਼ਰੂਰ ਬੇਫ਼ਿਕਰ
ਹੋ ਕੇ ਦੱਸ ਦੇ। ਪੂਰੀ ਦੁਨੀਆ ਨੂੰ ਦੱਸੂਗੀ।" ਮੈਨੂੰ ਉਸ ਦੀ ਇੱਕ ਗੱਲ ਉੱਤੇ ਜ਼ਕੀਨ ਨਹੀਂ ਆਇਆ
ਸੀ। ਉਹ ਆਪਣੇ ਪਤੀ ਨੂੰ ਦਰਾਣੀ ਨਾਲ ਨਜਾਇਜ਼ ਰਿਸ਼ਤੇ ਵਿੱਚ ਜੋੜੀ ਜਾਂਦੀ ਸੀ। ਉਹ ਵੀ ਬਹੁਤ ਵੱਡਾ
ਅੰਮ੍ਰਿਤਧਾਰੀ ਧਰਮੀ ਸੀ। ਸਬ ਤੋਂ ਪਹਿਲਾਂ 1985 ਵਿੱਚ ਗੁਰਦੁਆਰਾ ਉਹੀ ਚਲਾਉਂਦਾ ਸੀ। ਜਦੋਂ ਅਸੀਂ
ਪਿਛਲੀ ਬਾਰ ਇੰਡੀਆ ਗਏ। ਇਸ ਦੇ 55 ਸਾਲਾਂ ਦੇ ਦੇਵਰ
ਤਿੰਨ ਬੱਚਿਆਂ ਦੇ ਬਾਪ ਨੇ ਹੋਰ ਵਿਆਹ ਕਰਾ ਲਿਆ ਸੀ। ਕਈ ਧਰਮੀ ਲੋਕ ਆਮ ਬੰਦੇ ਤੋਂ ਕਿਤੇ ਵੱਧ ਗੰਦਗੀ
ਦੀ ਜ਼ਿੰਦਗੀ ਜਿਉਂਦੇ ਹਨ। ਨਰਕ ਭੋਗਦੇ ਹਨ। ਗੁਰਦੁਆਰਿਆਂ ਵਿੱਚ ਐਸੇ ਲੋਕ ਧਰਮ ਦੇ ਆਗੂ ਬਣੇ ਫਿਰਦੇ
ਹਨ। ਉਸ ਦੇ ਪਤੀ ਤੋਂ ਕਿਸੇ ਨੇ ਮਜ਼ਾਕ ਵਿੱਚ ਪੁੱਛਿਆ, “ ਪਾਠ ਕਰਨ ਵਾਲਾ ਪਾਠ
ਛੱਡ ਕੇ, ਮੱਥਾ ਟੇਕਣ ਆਏ ਨੂੰ ਕਿਉਂ ਦੇਖਦਾ ਹੈ?” “ ਜਿਵੇਂ ਤੁਸੀਂ ਘਰ ਆਏ ਬੰਦੇ ਨੂੰ ਉੱਠ ਕੇ ਦਰਵਾਜ਼ਾ ਖੌਲਦੇ ਹੋ। ਉਵੇਂ ਹੀ ਸਾਨੂੰ ਵੀ ਹਰ ਆਏ
ਸ਼ਰਧਾਲੂ ਵੱਲ ਦੇਖਣਾ ਪੈਂਦਾ ਹੈ। “ “ ਮੈਂ ਤਾਂ ਸੋਚਿਆ ਸੀ। ਸ਼ਾਇਦ ਤੁਸੀਂ ਦੇਖਦੇ ਹੋ ਕਿੱਡਾ ਵੱਡਾ
ਨੋਟ ਮੱਥਾ ਟੇਕਿਆ ਹੈ। “ “ ਜੀਅ ਲਗਾਉਣ ਲਈ ਸ਼ਰਧਾਲੂ ਨੂੰ ਆਪਣਾ-ਪਣ ਦਿਖਾਉਣ ਲਈ
ਦੇਖਣਾ ਪੈਂਦਾ ਹੈ।“
ਭਾਰਤ ਦੇ ਬਹੁਤੇ
ਜਹਾਜ਼ ਹਾਈ ਜੈੱਕ ਉਧਾਲੇ ਜਾਣ ਵਿੱਚ ਧਰਮੀ ਹੋਏ ਹਨ। ਕੀ ਇਹ ਧਰਮੀ ਹਨ? ਬੇਗੁਨਾਹ ਬੰਦੇ ਮਾਰ ਕੇ ਨੀਂਦ ਕਿਵੇਂ ਆਉਂਦੀ ਹੈ?
ਕੌਮ ਦੇ ਵੱਡੇ ਖਿਲਾੜੀ ਪੰਗਾ
ਉਸ ਨਾਲ ਲੈਣ, ਜਿਸ ਨਾਲ ਲੈਣਾ
ਚਾਹੁੰਦੇ ਹਨ। ਇੱਧਰ-ਉੱਧਰ ਜਨਤਾ ਵਿੱਚ ਦਹਿਸ਼ਤ ਫੈਲਾਉਣ ਨਾਲ ਕੀ ਮਸਲਾ ਹੱਲ ਹੋ ਗਿਆ ਹੋਣਾ ਹੈ?
ਇੱਕ ਹੋਰ ਕੈਨੇਡਾ ਤੋਂ ਭਾਰਤ
ਜਾਣ ਵਾਲਾ ਜਹਾਜ਼ ਸਮੁੰਦਰ ਵਿੱਚ ਡਿੱਗਾ ਸੀ। ਮੀਡੀਏ, ਤੇ ਸਰਕਾਰੀ ਰਿਪੋਰਟਾਂ ਅਨੁਸਾਰ ਧਰਮੀ ਬੰਦਿਆਂ ਦੀ
ਮਿਹਰਬਾਨੀ ਸੀ। ਸੈਂਕੜੇ ਬੇਗੁਨਾਹ ਲੋਕ ਮਰ ਗਏ ਸਨ। ਜਿੰਨਾ ਦਾ ਰੱਤੀ ਭਰ ਵੀ ਕਸੂਰ ਨਹੀਂ ਸੀ। ਜੋ
ਛੁੱਟੀਆਂ ਤੇ ਚੱਲੇ ਸਨ। ਸਾਲਾਂ ਬਾਅਦ ਆਪਣੀ ਜਨਮ ਭੂਮੀ ਦੇਖਣ, ਆਪਣੇ ਪਰਿਵਾਰਾਂ ਨੂੰ ਮਿਲਣ ਚੱਲੇ ਸਨ। ਨੌਜਵਾਨ,
ਬੱਚੇ, ਬੁੱਢੇ ਸਬ ਇੰਨੀ ਉੱਚੀ ਉਚਾਈ ਤੋਂ ਸਮੁੰਦਰ ਵਿੱਚ ਡਿੱਗੇ
ਹੋਣੇ ਹਨ। ਪਾਣੀ ਨਾਲ ਕਿਵੇਂ ਡੁੱਬ ਕੇ ਮਰੇ ਹੋਣੇ ਹਨ? ਸਰੀਰਾਂ ਨੂੰ ਅੱਗ ਲੱਗੀ ਹੋਣੀ ਹੈ। ਕਿਵੇਂ ਜਾਨਾਂ ਨਿਕਲੀਆਂ ਹੋਣੀਆਂ ਹਨ? ਉਹ ਆਪ ਨੂੰ ਬਚਾਉਣ ਦਾ ਜਤਨ ਤਾਂ ਜ਼ਰੂਰ ਕਰਦੇ ਹੋਣਗੇ। ਕੀ
ਐਸਾ ਕਰਨ ਵਾਲੇ ਬੰਦੇ ਸਕੂਨ ਨਾਲ ਜਿਉ ਸਕਦੇ ਹਨ? ਐਸੇ ਲੋਕਾਂ ਦੀ ਜ਼ਮੀਰ ਮਰੀ ਹੁੰਦੀ ਹੈ। ਸਤੰਬਰ 9 ਨੂੰ ਤਿੰਨ ਬਿਲਡਿੰਗਾਂ ਨੂੰ ਭੰਨ ਕੇ, ਲੋਕਾਂ ਨੂੰ ਸਾੜ ਕੇ ਵਿਚੇ ਭਸਮ ਕਰ ਦਿੱਤਾ ਸੀ। ਦੁਨੀਆ ਹਿਲਾ ਦਿੱਤੀ ਸੀ। ਐਸੇ ਲੋਕਾਂ ਦਾ ਕੋਈ ਧਰਮ
ਨਹੀਂ ਹੁੰਦਾ। ਲੋਕ ਰੋਂਦੇ ਕੁਰਲਾਉਂਦੇ ਦੇਖ ਕੇ, ਖ਼ੂਨ ਦੇਖ ਮਨ ਨੂੰ ਖ਼ੁਸ਼ ਕਰਦੇ ਹਨ। ਰੱਬ ਹੀ ਜਾਣੇ ਇੰਨਾ ਅੱਤਿਆਚਾਰ ਹੋ ਜਾਵੇਗਾ, ਕੀ ਕੋਈ ਇਲਮ ਨਹੀਂ ਹੁੰਦਾ? ਸਬ ਪਤਾ ਹੁੰਦਾ ਹੈ। ਬੰਬ ਸਿੱਟ ਕੇ, ਉਨ੍ਹਾ ਹੀ ਲੋਕਾਂ ਨੂੰ ਕਿਉਂ ਮਾਰਦੇ ਹਨ? ਜੋ ਆਪ ਆਪਣਾ ਗੁਜ਼ਾਰਾਂ ਮੱਸਾ ਕਰਦੇ ਹਨ। ਕਈ ਬਾਰ ਇੱਕ
ਬੰਦੇ ਨੂੰ ਮਾਰਨਾ ਚਾਹੁੰਦੇ ਹਨ। ਬੇਕਸੂਰ ਅਨੇਕਾਂ ਲੋਕ ਮਾਰੇ ਜਾਂਦੇ ਹਨ। ਮਰਦੇ ਜ਼ਖ਼ਮੀ ਲੋਕਾਂ ਦੀਆ
ਚੀਕਾਂ ਸੁਣ ਕੇ, ਕੀ ਐਸੇ ਲੋਕਾਂ ਨੂੰ ਅਨੰਦ ਦੇ ਗੀਤ ਸੁਣਦੇ ਹਨ? ਇੱਕ ਦਿੱਲੀ ਵਾਲਾ ਦੰਗਾ ਹੀ
ਨਹੀਂ। ਹਰ ਰੋਜ਼ ਆਮ ਲੋਕ ਸਤਾਏ ਜਾਂਦੇ ਹਨ। ਕੀ ਕੋਈ ਧਰਮ, ਬੰਦੇ ਮਾਰਨ ਨੂੰ ਕਹਿੰਦਾ ਹੈ? ਕੀ ਲੁੱਟਾਂ ਖੋਹਾਂ ਕਰਨਾ ਧਰਮੀ ਬੰਦੇ ਦਾ ਕੰਮ ਹੈ?
ਧਰਮੀ ਹੋ ਕੇ ਬੰਦਾ ਹੋਰਾਂ
ਲੋਕਾਂ ਤੋਂ ਆਪਣੇ ਆਪ ਨੂੰ ਉੱਚਾ ਸਮਝਣ ਲੱਗ ਜਾਂਦਾ ਹੈ। ਉਸ ਨੂੰ ਲੱਗਦਾ ਹੈ। ਉਹ ਜੋ ਚਾਹੇ ਕਰ
ਸਕਦਾ ਹੈ। ਉਹੀ ਦੁਨੀਆ ਉੱਤੇ ਸਹੀਂ ਬੰਦਾ ਹੈ। ਕੋਈ ਧਰਮ ਬੁਰੇ ਕੰਮ ਨਹੀਂ ਸਿਖਾਉਂਦਾ। ਨਾਂ ਹੀ
ਨਫ਼ਰਤ ਸਿਖਾਉਂਦਾ ਹੈ। ਅਸੀਂ ਕਿਸੇ ਦੂਜੇ ਨੂੰ ਨਫ਼ਰਤ ਕਰ ਕੇ, ਪਿਆਰ ਨਹੀਂ ਲੈ ਸਕਦੇ। ਜੇ ਅਸੀਂ ਕਿਸੇ ਨਾਲ ਪਿਆਰ ਨਹੀਂ
ਕਰਦੇ। ਸਾਡੇ ਵੀ ਕੋਈ ਨੇੜੇ ਨਹੀਂ ਬੈਠ ਸਕਦਾ। ਕਈ ਬਣਾਈ ਸ਼ਕਲ, ਅਕਲ ਪਹਿਰਾਵਾ ਐਸਾ ਕਰਦੇ ਹਨ। ਉਹ ਐਸਾ ਦਿਖਾਵਾਂ ਕਰਦੇ
ਹਨ। ਉਨ੍ਹਾ ਤੋਂ ਭੈਅ ਆਉਂਦਾ ਹੈ। ਇਹ ਕੈਸੀ ਜ਼ਿੰਦਗੀ ਹੈ? ਲੋਕਾਂ ਨੂੰ ਡਰਾਉਣ, ਕੁੱਟਣ-ਮਾਰਨ, ਕਤਲ ਕਰਨ ਨਾਲ ਹੋ ਸਕਦਾ ਹੈ, ਬਹੁਤ ਚੈਨ, ਸੁਖ, ਪੈਸਾ ਮਿਲਦਾ ਹੋਵੇਗਾ। ਜਿੰਨਾ ਦੀ ਜਾਨ ਲੈਂਦੇ ਹਨ। ਉਨ੍ਹਾ ਦੇ ਘਰਾਂ ਵਿੱਚ ਜਾ ਕੇ ਜ਼ਰੂਰ
ਦੇਖਣਾ ਚਾਹੀਦਾ ਹੈ। ਕਿਸੇ ਦਾ ਮਾਂ-ਬਾਪ, ਪਤਨੀ-ਪਤੀ ਮਰ ਗਏ
ਹਨ। ਕਿਸੇ ਦੇ ਅੰਗ ਕੱਟੇ ਗਈ ਹਨ। ਕੱਲਮ-ਕੱਲੇ ਬੱਚੇ ਮਰ ਗਏ ਹਨ। ਘਰ ਦੋਨੇਂ ਵੇਲੇ ਰੋਟੀ ਵੀ ਨਹੀਂ
ਪੱਕਦੀ। ਉਨ੍ਹਾਂ ਦੇ ਬੱਚੇ ਪੜ੍ਹਨ-ਲਿਖਣ ਵੱਲੋਂ ਰਹਿ ਗਏ ਹਨ। ਇਹ ਭਾਵੇਂ ਕਿਸੇ ਵੀ ਜੰਗ, ਨਫ਼ਰਤ ਦੀ ਲੜਾਈ, ਦਿੱਲੀ ਦੇ ਦੰਗਿਆਂ, 1984 ਤੱਕ ਜਾਂ ਬੰਬਾਂ ਨਾਲ ਤੇ ਜਹਾਜ਼ਾਂ ਨਾਲ ਮਰੇ ਹਨ। ਹਾਲਤ
ਸਬ ਦੀ ਇੱਕੋ ਹੈ। ਸਿੱਟੇ ਸਾਰੇ ਲੋਕਾਂ ਨੂੰ ਉਹੀ ਭੁਗਤਣੇ ਪੈ ਰਹੇ ਹਨ।
ਇਹ ਧਰਮ ਹੀ ਇੱਕ
ਐਸਾ ਅੰਧ ਵਿਸ਼ਵਾਸ ਹੈ। ਇਸ ਵਿੱਚ ਜਿਹੜਾ ਬੰਦਾ ਬਹੁਤੇ ਗ਼ਲਤ ਕੰਮ ਕਰੇ। ਜੇ ਕੁੱਝ ਬੰਦੇ ਮਾਰ ਕੇ,
ਜੇਲ੍ਹ ਚੱਲਿਆ ਜਾਵੇ। ਫਿਰ ਉਸ
ਪਿੱਛੇ ਕੌਮ ਲੜ-ਲੜ ਮਰੀ ਜਾਂਦਿ ਹੈ। ਉਸ ਦੀ ਪੂਜਾ ਕਰਨ ਲੱਗ ਜਾਂਦੇ ਹਨ। ਹੋਰਾਂ ਦੇਸ਼ਾਂ ਵਿੱਚ
ਦੋਸ਼ੀ ਨੂੰ ਸਜਾ ਮਿਲਦੀ ਹੈ। ਅਸੀਂ ਕੀ ਕਰਦੇ ਹਾਂ? ਅੰਮ੍ਰਿਤ ਛੱਕ ਕੇ ਪਿਆਰ ਜ਼ਾਹਿਰ ਹੋਣਾ ਚਾਹੀਦਾ ਹੈ। ਨਾਂ ਕੇ ਖੁੱਲ੍ਹੇ ਅਸਮਾਨ ਵਿੱਚ ਹਥਿਆਰ,
ਤਲਵਾਰ ਲਹਿਰਾਉਂਦੇ ਤੁਰੇ
ਫਿਰੋ। ਸ਼ਾਂਤ ਮਈ ਲੋਕਾਂ ਵਿੱਚ ਕੋਈ ਢਾਈ ਫੁੱਟੀ ਤਲਵਾਰ ਲੈ ਕੇ ਆਜ਼ਾਦ ਘੁੰਮੇਗਾ। ਕਦੇ ਵੀ ਲੋਕਾਂ
ਲਈ ਖ਼ਤਰਾ ਬਣ ਸਕਦਾ ਹੈ। ਜਦੋਂ ਬੰਦੇ ਨੂੰ ਗ਼ੁੱਸਾ ਆਉਂਦਾ ਹੈ। ਉਹ ਆਪਣੇ ਖ਼ੂਨ ਦੇ ਰਿਸ਼ਤੇ ਨੂੰ ਵੀ
ਭੁੱਲ ਜਾਂਦਾ ਹੈ। ਐਸੇ ਸਮੇਂ ਹੱਥ ਵਿੱਚ ਹਥਿਆਰ ਹੋਵੇ। ਆਮ ਬੰਦੇ ਦੀ ਖ਼ੈਰ ਨਹੀਂ। ਬਹੁਤ ਥਾਵਾਂ
ਉੱਤੇ ਇਹ ਹੋ ਚੁਕਾ ਹੈ। ਐਸੇ ਬੰਦਿਆਂ ਵਿੱਚ ਕੋਈ ਕਰਾਮਾਤ ਨਹੀਂ ਹੁੰਦੀ। ਲੋਕਾਂ ਨੂੰ ਡਰਾਉਣ ਲਈ
ਵਾਕਾਂ ਕਰ ਬੈਠਦੇ ਹਨ। ਜਿਹੜੇ ਇੱਕੋ ਧਰਮ ਦੇ ਲੋਕ ਇੱਕ ਦੂਜੇ ਨੂੰ ਨਫ਼ਰਤ ਕਰਦੇ ਹਨ। ਸਭ ਤੋਂ ਵੱਧ
ਖ਼ਤਰਾ ਉਨ੍ਹਾਂ ਤੋਂ ਹੈ। ਕੋਈ ਦੂਜਾ ਬਾਹਰਲਾ ਉਨ੍ਹਾਂ ਨੁਕਸਾਨ ਨਹੀਂ ਕਰਦਾ ਹੁੰਦਾ। ਅੰਦਰ ਵਾਲਾ ਹੀ
ਬਾਰ ਕਰਾਉਂਦਾ ਹੈ। ਜਦੋਂ ਉਸ ਦੀ ਆਪਣੀ ਹਿੰਮਤ ਨਹੀਂ ਬਣਦੀ। ਤਾਂ ਕਿਸੇ ਨੂੰ ਖ਼ਰੀਦ ਲੈਂਦਾ ਹੈ।
ਜਦੋਂ ਬੰਦਾ ਜਿਊਦਾ ਹੁੰਦਾ ਹੈ। ਉਸ ਨੂੰ ਲੱਗਦਾ ਹੈ। ਮੈਂ ਤਾਂ ਬਹੁਤ ਵੱਡਾ ਧਰਮ ਦੇਸ਼ ਦਾ ਸੇਵਕ
ਹਾਂ। ਮੇਰੇ ਮੌਤ ਨੇੜੇ ਨਹੀਂ ਆ ਸਕਦੀ। ਮੈਂ ਨਹੀਂ ਮਰਨਾ। ਉਦੋਂ ਸਿਰਫ਼ ਦੂਜੇ ਲੋਕਾਂ ਦਾ ਕਤਲ ਕਰਨਾ
ਹੀ ਦਿਸਦਾ ਹੁੰਦਾ ਹੈ। ਮਨੁੱਖਤਾ ਦੇ
ਕਾਤਲਾਂ ਉੱਤੇ ਰੱਬ ਮਿਹਰ ਕਰੇ।
ਲੋਕਾਂ ਨੂੰ ਧਰਮੀ
ਬੰਦੇ ਸ਼ਰੀਫ਼ ਲੱਗਦੇ ਹਨ। ਫੇਸ ਬੁੱਕ ‘ਤੇ ਇੱਕ ਸਮਾਗਮ ਦੀ ਮੂਵੀ ਪਾਈ ਸੀ। ਲਿਖਿਆ ਸੀ। ਪੰਜਾਬ
ਵਿੱਚ ਇੰਨੇ ਚੰਗੇ ਬੰਦੇ ਵੀ ਹਨ। ਜੋ ਤਿੰਨ ਵਜੇ ਉੱਠ ਕੇ ਪਾਠ ਪੂਜਾ ਕਰਦੇ ਹਨ। ਦੋ ਘੰਟੇ ਇਹ ਪਾਠ
ਪੂਜਾ ਜ਼ਰੂਰ ਕਰਦੇ ਹਨ। ਜ਼ਰਾ ਦੇਖਿਆ ਕਰੋ। ਬਾਕੀ ਦਾ ਪੂਰਾ ਦਿਨ ਕੀ ਕਰਦੇ ਹਨ? ਝੂਠ ਬੋਲਦੇ ਹਨ।
ਲੋਕਾਂ ਦੀ ਹੱਕ ਦੀ ਕਮਾਈ ਕਾਦੇ ਹਨ। ਗੋਲਕ ਖਾਂਦੇ ਹਨ। ਜਿਸ ਨੂੰ ਚਾਹੁਣ ਬੰਬ, ਗੋਲੀ, ਤਲਵਾਰ ਨਾਲ ਮਾਰ ਦਿੰਦੇ ਹਨ। ਸ਼ਰਾਬ, ਠੰਠਆਈ, ਭੰਗ ਪੀ ਕੇ ਪੂਰਾ ਦਿਨ ਸੁੱਤੇ ਰਹਿੰਦੇ ਹਨ। ਵਿਹਲੀਆਂ ਪੂਜਾ ਦਾ ਮਾਲ ਲੋਕਾਂ ਦਾ ਦਾਨ ਕੀਤਾ
ਖਾਂਦੇ ਹਨ। ਕੀ ਇਹ ਕੋਈ ਨੌਕਰੀ ਦਸਾਂ ਨੂੰਹਾਂ ਦੀ ਕਮਾਈ ਕਰਦੇ ਹਨ? ਸਿਰਫ਼ ਜਨਤਾ ਨੂੰ ਲੁੱਟਣ ਦੇ ਤਰੀਕੇ ਅਜ਼ਮਾਉਂਦੇ ਹਨ।
ਬਾਬਿਆਂ ਨੂੰ ਗਿਆਨ
ਕਾਹਦਾ ਹੈ। ਇਹ ਤਾਂ ਬੰਦੇ ਦੇ ਹੱਸਣ, ਖੇਡਣ, ਰੋਣ ਉੱਤੇ ਰੋਕਾਂ ਲਾ ਰਹੇ ਹਨ। ਲੋਕਾਂ ਨੂੰ ਚੈਲੰਜ ਕਰ ਰਹੇ ਹਨ," ਖ਼ੁਸ਼ ਨਹੀਂ ਹੋਣਾ
ਚਾਹੀਦਾ। ਕੋਈ ਨੇੜੇ ਦਾ ਮਰ ਗਿਆ ਹੈ ਤਾਂ ਰੋਣਾ ਨਹੀਂ ਹੈ। ਮਰਨ ਵਾਲੇ ਨੂੰ ਤਕਲੀਫ਼ ਹੋਵੇਗੀ। ਰੋਣ
ਨਾਲ ਮਰਨ ਵਾਲਾ ਸਵਰਗਾਂ ਨੂੰ ਨਹੀਂ ਜਾ ਸਕਦਾ। ਰਸਤੇ ਵਿਚ ਹੰਝੂਆਂ ਦਾ ਹੜ੍ਹ ਆ ਜਾਵੇਗਾ। ਉਹ ਹੜ੍ਹ
ਪਾਰ ਨਹੀਂ ਕਰ ਸਕੇਗਾ। ਵਿਚਕਾਰ ਡੁੱਬ ਜਾਵੇਗਾ। " ਖ਼ੁਸ਼ੀ ਵਿੱਚ ਇਨਸਾਨ ਹੱਸਦਾ ਹੈ। ਟੱਪਦਾ
ਉਛਾਲੇ ਮਾਰਦਾ ਹੈ। ਪਰ ਗਿਆਨੀ ਸਾਧ ਬਾਬੇ ਲੋਕਾਂ ਨੂੰ ਮਤਾ ਦਿੰਦੇ ਹਨ," ਖ਼ੁਸ਼ੀ ਵਿੱਚ ਨੱਚਣਾ
ਹੱਸਣਾ ਨਹੀਂ ਚਾਹੀਦਾ। ਮਰਨੇ ਉੱਤੇ ਰੋਣਾ ਨਹੀਂ ਚਾਹੀਦਾ। " ਇਹ ਤਾਂ ਕੁਦਰਤ ਨੇ ਦੇਣ ਦਿੱਤੀ
ਹੈ। ਜੋ ਉਸ ਮਾਲਕ ਦੀ ਰਜ਼ਾ ਵਿੱਚ ਹੈ। ਉਹੀ ਹੋਣਾ ਹੈ। ਖ਼ੁਸ਼ੀ ਗ਼ਮੀ ਉਹੀ ਦਿੰਦਾ ਹੈ। ਖ਼ੁਸ਼ੀ ਵਿੱਚ
ਬੰਦਾ ਲਾਜ਼ਮੀ ਖ਼ੁਸ਼ੀ ਜਾਹਰ ਕਰਦਾ ਹੈ। ਮਨ ਆਪੇ ਨੱਚਦਾ ਗਾਉਂਦਾ ਹੈ। ਚਿਹਰੇ ਉੱਤੇ ਰੌਣਕ ਦਾ ਆਉਣਾ
ਵੀ ਲਾਜ਼ਮੀ ਹੈ। ਹੱਸਦੇ ਨੂੰ ਰੌਆਂ ਨਹੀਂ ਸਕਦੇ। ਅਗਰ ਕੋਈ ਮਾੜਾ ਭਾਣਾ ਵਰਤ ਗਿਆ ਹੈ। ਕਿਸੇ ਦਾ
ਪੁੱਤਰ-ਧੀ, ਮਾਂ-ਬਾਪ, ਪਤਨੀ-ਪਤੀ ਮਰ ਗਿਆ
ਹੈ। ਰੋਣਾ ਤਾਂ ਆਵੇਗਾ। ਰੱਬ ਨੇ ਹੂੰਝੂ ਦਿੱਤੇ ਹਨ। ਤਾਂਹੀਂ ਬਾਹਰ ਆਉਂਦੇ ਹਨ। ਤਕਲੀਫ਼ ਹੋਵੇਗੀ, ਤਾਂ ਹੂੰਝੂ ਅੱਖਾਂ
ਵਿਚੋਂ ਬਾਹਰ ਜ਼ਰੂਰ ਨਿਕਲਣਗੇ। ਇਸ ਹਾਲਤ ਵਿੱਚ ਬੰਦੇ ਨੂੰ ਹਸਾ ਨਹੀਂ ਸਕਦੇ। ਗਿਆਨੀਆਂ ਸਾਧਾਂ
ਬਾਬਿਆਂ ਦਾ ਕੋਈ ਅੱਗੇ ਪਿੱਛੇ ਨਹੀਂ ਹੁੰਦਾ। ਨਾਂ ਘਰ ਹੁੰਦਾ ਹੈ। ਖ਼ੁਸ਼ੀ ਕਿਥੋਂ ਆਉਣੀ ਹੈ। ਘਰ
ਹੋਵੇਗਾ ਤਾਂ ਹੀ ਉਨ੍ਹਾਂ ਨਾਲ ਖ਼ੁਸ਼ੀਆਂ ਗ਼ਮੀਆਂ ਆਉਣਗੀਆਂ। ਇੰਨਾ ਦੇ ਨਾਂ ਕੋਈ ਜੰਮਦਾ ਹੈ। ਨਾਂ
ਕੋਈ ਮਰਦਾ ਹੈ। ਬਹੂ, ਨੂੰਹ ਲਿਆਉਣੀ ਨਹੀਂ। ਧੀ ਕਿਥੋਂ ਜੰਮੇਗੀ। ਧੀ ਕਿਵੇਂ ਤੋਰਨਗੇ? ਜੋ ਆਪਣੇ ਸੀ ਉਨ੍ਹਾਂ
ਤੋਂ ਪਿੱਛਾ ਛੁਡਾ ਕੇ ਤਾਂ ਸਾਧ ਬਣੇ ਹਨ। ਖ਼ੁਸ਼ੀਆਂ ਗ਼ਮੀਆਂ ਆਪਣੇ ਹੀ ਦਿੰਦੇ ਹਨ। ਲੋਕਾਂ ਤੱਕ ਕੋਈ
ਵਾਹ ਵਾਸਤਾ ਨਹੀਂ ਹੁੰਦਾ। ਬਥੇਰੇ ਹਜ਼ਾਰਾਂ ਲੋਕ ਨਿੱਤ ਮਿਲਦੇ ਹਨ। ਸਾਦਾ ਦੀਆਂ ਜੁੱਤੀਆਂ ਝਾੜਦੇ
ਫਿਰਦੇ ਹਨ। ਕਿਸ-ਕਿਸ ਦੀਆਂ ਖ਼ੁਸ਼ੀਆਂ ਗ਼ਮੀਆਂ ਵਿੱਚ ਹੱਸਣ ਰੋਣਗੇ। ਇਹ ਸਾਧ ਲੋਕਾਂ ਨੂੰ ਗੁਮਰਾਹ ਕਰ
ਰਹੇ ਹਨ। ਆਪ ਨਾਂ ਹੱਸਣ ਜੋਗੇ ਹਨ। ਨਾਂ ਰੋਣ ਜੋਗੇ ਹਨ। ਕੋਈ ਆਪਣਾ ਨਹੀਂ ਹੈ। ਕਿਸ ਨਾਲ ਹੱਸਣਗੇ, ਕਿਸ ਨੂੰ ਰੋਣਗੇ।
ਤਾਂਹੀ ਹਰ ਸਾਧ ਕੋਲ ਉਹੀ ਘੱਸੀਆਂ-ਪਿਟੀਆਂ ਗੱਲਾਂ ਹੁੰਦੀਆਂ ਹਨ। ਕੋਈ ਸਾਧ ਨਾਂ ਹੀ ਸ੍ਰੀ ਗੁਰੂ
ਗ੍ਰੰਥਿ ਸਾਹਿਬ ਦੀ ਕੋਈ ਗੱਲ ਕਰਦਾ ਹੈ। ਅੱਜ ਕਲ ਦੇ ਸਾਧ ਰਾਜੇ, ਰਾਣੀਆਂ, ਰਾਮ, ਸੀਤਾ, ਦਰੋਪਤੀ, ਪਾਂਡੋ, ਰਾਵਣ ਹੀ ਸੁਣਾ ਰਹੇ
ਹਨ। ਗੱਲ ਦਾ ਕੋਈ ਲੜ ਸਿਰਾ ਨਹੀਂ ਹੁੰਦਾ। ਸਾਧ ਸੰਤ ਆਪੇ ਬਣੇ ਹੋਏ, ਕੀ ਕਹਿਣਾ ਚਾਹੁੰਦੇ
ਹਨ, ਪਤਾ ਹੀ ਨਹੀਂ ਲੱਗਦਾ? ਆਪਣੇ ਆਪ ਨੂੰ ਸਾਧ
ਸੰਤ ਆਪੇ ਕਿਵੇਂ ਅਲਾਣਾ ਕਰ ਦਿੰਦੇ ਹਨ। ਇੰਨਾ ਵਿੱਚ ਕੋਈ ਨਵੀਂ ਆਕਾਸ਼ ਬਾਣੀ ਨਹੀਂ ਉੱਤਰਦੀ
ਦਿਸਦੀ।। ਇਹ ਸਾਧ ਆਪਣੇ ਆਪ ਨੂੰ ਆਪੇ ਕਹਿੰਦੇ ਹਨ,"
ਅਸੀਂ ਪਾਠ ਪੂਜਾ ਕਰਕੇ ਬਹੁਤ ਪਵਿੱਤਰ ਹੋ ਗਏ ਹਨ। ਰੱਬ ਇੰਨਾ ਦੀ ਆਵਾਜ਼
ਨੇੜੇ ਹੋ ਕੇ ਸੁਣਦਾ ਹੈ। ਇੰਨਾ ਦੇ ਸਾਰੇ ਪਾਪ ਕੱਟੇ ਗਏ ਹਨ। ਹੁਣ ਲੋਕਾਂ ਦਾ ਭਲਾ ਕਰ ਰਹੇ ਹਨ।
" ਐਸੇ ਇੱਕ ਸਾਧ ਨੂੰ ਲੋਕ ਪਾਣੀ ਵਿੱਚ ਜਲ ਪ੍ਰਵਾਹ ਕਰਨ ਲਈ ਦਰਿਆ ਵਿੱਚ ਗਏ। ਕਿਉਂਕਿ ਉਸ
ਮਹਾਨ ਗੁਰਮੁਖ ਗਿਆਨੀ ਮਹਾਂਪੁਰਸ਼ ਦੀ ਆਖ਼ਰੀ ਇੱਛਾ ਸੀ। ਉਸ ਨੂੰ ਜਲ ਪ੍ਰਵਾਹ ਕੀਤਾ ਜਾਵੇ। ਤਾਂ ਕੇ
ਉਸ ਦੇ ਸਰੀਰ ਨੂੰ ਪਾਣੀ ਵਾਲੇ ਜਾਨਵਰ ਖਾ ਕੇ ਢਿੱਡ ਭਰ ਲੈਣ। ਸ੍ਰੀ ਗੁਰੂ ਗ੍ਰੰਥਿ ਸਾਹਿਬ ਐਸੀਆਂ
ਗੱਲਾਂ ਦੀ ਨਖੇਦੀ ਕਰਦੇ ਹਨ। ਜੇ ਸਾਧ ਧਰਤੀ ਵਿੱਚ ਵੀ ਦੱਬ ਦਿੱਤਾ ਜਾਂਦਾ। ਤਾਂ ਵੀ ਤਾਂ ਕੀੜਿਆਂ
ਨੇ ਹੀ ਖਾਣਾ ਸੀ। ਪਾਣੀ ਵਿੱਚ ਕਿਸ਼ਤੀ ਸਾਧ ਦੇ ਪੁਜਾਰੀਆਂ ਨਾਲ ਬਹੁਤੀ ਭਰ ਲਈ। ਪੂਰੀ ਕਿਸ਼ਤੀ
ਲੋਕਾਂ ਨਾਲ ਭਰੀ ਹੋਈ ਡੁੱਬ ਗਈ। ਉਸ ਦਾ ਆਪਣਾ ਪੁੱਤਰ ਵੀ ਜਿਉਂ ਦਾ ਡੁੱਬ ਕੇ ਮਰ ਗਿਆ। ਆਪ ਤਾਂ
ਡੁੱਬਿਆ ਹੀ ਸੀ। ਨਾਲ ਹੋਰ ਅਣਗਿਣਤ ਡੋਬ ਗਿਆ। ਤਾਂਹੀ ਕਹਿੰਦੇ ਹਨ," ਲੋਕਾਂ ਦਾ ਹੱਕ ਖਾ
ਕੇ, ਪਾਪਾ ਨਾਲ ਜਦੋਂ
ਬੰਦਾ ਭਰ ਜਾਂਦਾ ਹੈ। ਫਿਰ ਡੁੱਬਦਾ ਹੈ। ਸਹੀ ਸ਼ਰੀਫ਼ ਹਲਕਾ ਬੰਦਾ ਕਦੇ ਨਹੀਂ ਡੁੱਬਦਾ। ਯਾਰੀ ਚੱਜ
ਦੇ ਬੰਦੇ ਨਾਲ ਲਵੋ। ਜੋ ਡੋਬੇ ਨਾਂ, ਅੰਤ ਤੱਕ ਤੋੜ ਨਿਭਾ ਦੇਵੇ।" ਪਖੰਡੀ ਬਾਬਿਆਂ ਨਾਲੋਂ ਤਾਂ ਭਗਵੰਤ
ਮਾਨ, ਚਾਚੇ ਚਤਰੇ ਵਰਗੇ
ਚੱਜਦੀਆਂ ਗੱਲਾਂ ਕਰਦੇ ਹਨ। ਲੋਕਾਂ ਨੂੰ ਸੂਝਵਾਨ ਗੱਲਾਂ ਦੱਸਦੇ ਹਨ। ਵਹਿਮਾਂ ਭਰਮਾਂ ਵਿਚੋਂ ਬਾਹਰ
ਕੱਢਦੇ ਹਨ। ਗੱਲ ਘੁੰਮਾ ਫਿਰਾ ਕੇ ਸਮਝਾਉਣ ਦਾ ਜਤਨ ਕਰਦੇ ਹਨ। ਚਾਹੇ ਲੋਕਾਂ ਨੂੰ ਹਸਾਉਣ ਲਈ
ਗੱਲਾਂ-ਬਾਤਾਂ ਕਰਦੇ ਹਨ। ਪਰ ਉਨ੍ਹਾਂ ਦੇ ਕੰਮ ਵਿੱਚ ਬਹੁਤ ਸੱਚ ਲੁਕਿਆ ਹੋਇਆ ਹੁੰਦਾ ਹੈ। ਭਗਵੰਤ
ਮਾਨ, ਚਾਚੇ ਚਤਰੇ ਹੁਣੀ
ਲੋਕਾਂ ਨੂੰ ਪਿਆਰ ਕਰਦੇ ਹਨ। ਤਾਂਹੀ ਲੋਕ ਆਪਣੀ ਹੀ ਨੁਕਤਾ-ਚੀਨੀ ਸੁਣ ਕੇ ਹੱਸਦੇ ਵੀ ਹਨ। ਗ਼ੁੱਸਾ
ਵੀ ਨਹੀਂ ਕਰਦੇ। ਇਹ ਨਾਂ ਹੀ ਕਿਸੇ ਧਰਮ ਦੇ ਆਗੂ ਬਣ ਕੇ ਆਪ ਨੂੰ ਬਹੁਤੇ ਧਰਮੀ ਦੱਸਦੇ ਹਨ। ਨਾਂ
ਹੀ ਧਰਮੀ ਹੋਣ ਦੇ ਢੋਲ ਵਜਾਉਂਦੇ ਹਨ। ਫਿਰ ਵੀ ਉਨ੍ਹਾਂ ਦੀ ਕਹੀ ਹਰ ਗੱਲ ਦਿਲ ਵਿਚ ਘਰ ਕਰ ਜਾਂਦੀ
ਹੈ। ਘਰ-ਘਰ ਸੁਣੀ ਜਾਂਦੀ ਹੈ।
Comments
Post a Comment