ਭਾਗ 43 ਅਗਿਆਨਤਾ ਕਰ ਕੇ ਹੀ ਗ਼ੁੱਸਾ ਆਉਂਦਾ ਹੈ। ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆ
ਅਗਿਆਨਤਾ ਕਰ ਕੇ ਹੀ ਗ਼ੁੱਸਾ ਆਉਂਦਾ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕੁੱਝ ਉਗਾਉਣਾ ਹੈ, ਤਾਂ ਬੀਜ ਤਾਂ ਆਪ ਨੂੰ ਬੀਜਣਾ
ਪੈਣਾ ਹੈ। ਜੈਸਾ ਬੀਜ ਬੀਜਿਆ ਹੈ। ਉੱਗਣਾ ਵੀ ਹੈ। ਜੇ ਕੁੱਝ ਬੀਜਿਆ ਨਹੀਂ ਹੈ। ਘਾਹ, ਫੂਸ, ਨਿੱਕੀ, ਸੁੱਕ ਉੱਗਣੇ ਹਨ। ਜੇ ਰੱਬ ਦੀ
ਪ੍ਰਸੰਸਾ ਕਰੀਏ। ਸ਼ਕਤੀਆਂ, ਧੰਨ, ਇੱਜ਼ਤ ਮਿਲ ਜਾਂਦੇ ਹਨ। ਬੰਦੇ ਨੇ
ਜੋ ਦਿਮਾਗ਼ ਵਿੱਚ ਡਾਊਨਲੋਡ ਕਰਨਾ ਹੈ। ਉਸ ਦਾ ਖ਼ਿਆਲ ਆਪ ਨੂੰ ਕਰਨਾ ਪੈਣਾ ਹੈ। ਕਈ ਬਾਰ ਕੁੱਝ ਗੱਲ
ਡਾਊਨਲੋਡ ਹੋ ਜਾਵੇ। ਇੰਨਾ ਸਮਾਟ ਕੰਪਿਊਟਰ ਬੇਕਾਰ ਖ਼ਰਾਬ ਹੋ ਜਾਂਦਾ ਹੈ। ਗ਼ੁੱਸਾ, ਖ਼ੁਸ਼ੀ, ਇਮਾਨਦਾਰੀ, ਬਹਾਦਰੀ, ਮਿਹਨਤ ਕਰਨਾ ਬੰਦੇ ਦੇ ਵੱਸ ਹੈ।
ਬੰਦਾ ਕੈਸਾ ਬਣ ਨਾਂ ਚਾਹੁੰਦਾ ਹੈ? ਕੁੱਝ ਗੱਲ਼ਤ ਹੋਣ ਨਾਲ
ਬੰਦਾ ਪਾਗਲ ਹੋ ਸਕਦਾ ਹੈ। ਮਾਪੇ ਜੋ ਵੀ ਚੰਗਾ, ਮਾੜਾ ਕਰਦੇ ਹਨ। ਉਸ ਦਾ
ਅਸਰ ਸਾਰੀ ਉਮਰ ਰਹਿੰਦਾ ਹੈ। ਖ਼ੁਦ ਮੈਂ ਨੂੰ ਮਿਟਾਉਣਾ ਹੈ। ਸਿਰਫ਼ ਗੁਰਦੁਆਰੇ ਹੀ ਨਹੀਂ, ਲੋਕ ਸੇਵਾ, ਵਲੰਟੀਅਰ ਹਰ ਥਾਂ ਤੇ ਵੀ ਕਰਨੀ
ਹੈ। ਦਿਮਾਗ਼ ਨੂੰ ਠੰਢਾ ਰੱਖਣਾ ਹੈ। ਇਹ ਕਿਸੇ ਡਾਕਟਰ ਨੇ ਨਹੀਂ ਦੱਸਣਾ। ਕੋਈ ਡਾਕਟਰ ਨਹੀਂ
ਚਾਹੁੰਦਾ, ਮਰੀਜ਼ ਤੰਦਰੁਸਤ ਹੋ ਜਾਵੇ। ਉਸ
ਦੀ ਆਮਦਨ, ਬਿਜ਼ਨਸ ਘੱਟ ਜਾਣਗੇ। ਪੈਸਾ ਸਬ
ਨੂੰ ਪਿਆਰਾ ਹੈ। ਡਾਕਟਰ ਤਾਂ ਮਰੀਜ਼ ਦੀਆਂ ਦੋ ਗੱਲਾਂ ਹੀ ਸੁਣਦਾ ਹੈ। ਕਈ ਗੱਲਾਂ ਸੁਣ ਕੇ ਵੀ
ਜੁਆਬ ਨਹੀਂ ਦਿੰਦਾ। ਦੋ ਹੋਰ ਪੁੱਛ ਲਵੋ। ਦਰਵਾਜ਼ਾ ਦਿਖਾ ਦਿੰਦਾ ਹੈ। ਮਰੀਜ਼ ਨੂੰ ਕਮਰੇ ਵਿਚੋਂ
ਬਾਹਰ ਕੱਢਣ ਲਈ ਆਪੇ ਡੋਰ ਖ਼ੋਲ ਕੇ ਖੜ੍ਹ ਜਾਂਦਾ ਹੈ। ਜੇ ਡਾਕਟਰ ਬਲੱਡ ਪ੍ਰੈਸ਼ਰ, ਸਟਰੈਸ, ਸ਼ੂਗਰ ਦੀ ਦਵਾਈ ਨਾਲ ਮਰੀਜ਼ ਦੀ ਪਰਚੀ ਤੇ ਲਿਖ ਕੇ ਦੇ ਦੇਵੇ। ਗ਼ੁੱਸਾ ਤੇ ਚਿੰਤਾ ਨਹੀਂ ਕਰਨੀ।
ਸ਼ਾਂਤ ਰਹਿਣਾ ਹੈ। ਬੰਦੇ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਹੈ।
ਕੈਨੇਡਾ ਵਿੱਚ 67 ਸਾਲਾਂ ਦੇ ਲੋਕਾਂ ਨੂੰ ਰਿਟਾਇਰ ਕਰ ਦਿੰਦੇ ਹਨ। ਲੋਕ 1300 ਡਾਲਰ ਤੋਂ ਵੀ
ਵੱਧ ਪੈਨਸ਼ਨ ਲੈਂਦੇ ਹਨ। ਨਾਲ-ਨਾਲ ਕੈਸ਼ ਕੰਮ ਕਰਨ ਲੱਗ ਜਾਂਦੇ ਹਨ। ਕਈ 67 ਸਾਲਾਂ ਦੇ ਮਾਪੇ, 45 ਸਾਲਾਂ ਦੇ ਪੁੱਤਰ ਨੂੰ ਅਜੇ
ਵੀ ਕੰਮਾਂ ਕੇ ਦੇਈਂ ਜਾਂਦੇ ਹਨ। ਮਾਪੇ ਅਜੇ ਵੀ ਦੂਗਣਾ ਕੰਮਾਂ ਰਹੇ ਹਨ। ਕਈ ਪੁੱਤਰ ਦਾਰੂ ਪੀ ਕੇ
ਘਰੇ ਲਿਟਦੇ ਹੁੰਦੇ ਹਨ। ਕਈ ਪੁੱਤਰ, ਪਤਨੀ ਨਾਲ ਮਿਲ ਕੇ, ਮਾਪਿਆਂ ਤੋਂ ਪੈਸੇ ਖਿੱਚੀ ਜਾਂਦੇ
ਹਨ। ਇੱਕ ਕੈਨੇਡੀਅਨ ਕੁੜੀ ਨੇਪੰਜਾਬੀ ਅਨਪੜ੍ਹ ਮੁੰਡੇ ਨਾਲ ਵਿਆਹ ਕਰਾ ਲਿਆ। ਮੁੰਡੇ ਨੂੰ ਮਗਰ ਲਾ
ਲਿਆ ਹੈ। ਪਿੰਡ ਜਾਇਦਾਦ ਮੋਟੀ ਸੀ। ਉਸ ਕੁੜੀ ਦੀ ਲਾਟਰੀ ਲੱਗ ਗਈ। ਇੰਡੀਆ ਤੋਂ ਪੈਸੇ ਮੰਗਾਉਣ ਲੱਗ
ਗਈ।। ਹਰ ਤੀਜੇ ਸਾਲ ਘਰ ਹੋਰ ਵੱਡਾ ਲੈ ਲੈਂਦੀ ਸੀ। ਪਿੰਡ ਘਰ, ਜਾਇਦਾਦ ਦਾ ਉਜਾੜਾ ਕਰ ਦਿੱਤਾ। ਮੁੰਡੇ ਦੇ ਮਾਪੇ ਵੇਚ, ਵੱਟ ਕੇ ਉਨ੍ਹਾਂ ਕੋਲ ਕੈਨੇਡਾ ਆ ਗਏ। ਦੋ ਮਹੀਨੇ ਘਰ ਨਹੀਂ ਰੱਖੇ। ਬਾਹਰ ਕੱਢ ਦਿੱਤੇ। ਹੁਣ
ਲੋ-ਇਨਕਮ ਸੋਸ਼ਲ ਸਪੋਰਟ ਤੇ ਹਨ। " ਆਪ ਦੇ ਨੈਣ ਮੈਨੂੰ ਦੇਂਦੇ, ਤੂੰ ਮਟਕਾਉਂਦਾ ਫਿਰ। " ਜੇ ਕਿਸੇ ਬੰਦੇ ਨੂੰ ਕਹੋ, " ਤੈਨੂੰ ਜ਼ੰਜੀਰ ਨਾਲ ਬੰਨਣਾਂ ਹੈ। " ਬੰਦਾ ਜੁਆਬ ਦੇ ਦੇਵੇਗਾ, " ਨਹੀਂ ਐਸਾ ਨਹੀਂ ਹੋ ਸਕਦਾ।
" ਜ਼ੰਜੀਰ ਲੋਹੇ ਦੀ ਨਹੀਂ ਸੋਨੇ ਦੀ ਹੋਵੇਗੀ। " " ਸੋਨੇ ਦੀ ਹੈ, ਤਾਂ ਥੋੜ੍ਹੀ ਮੋਟੀ ਹੋ ਜਾਵੇ।
" ਲਾਲਚ ਕਰਦਿਆਂ ਨੇ, ਕੋਲ ਵਾਲਾ ਵੀ ਗੁਆ
ਲਿਆ। ਦੁਨੀਆ ਵਿੱਚ ਦੋ ਤਰਾਂ ਬੰਦੇ ਹੀ ਖ਼ੁਸ਼ ਰਹਿੰਦੇ ਹਨ। ਜਾਂ ਨਿਰੇ ਪਾਗਲ ਜਾਂ ਬਹੁਤੇ ਗਿਆਨੀ।
ਜੇ ਕੋਈ ਮੁਸੀਬਤ ਹੱਲ ਨਹੀਂ ਹੋ ਰਹੀ। ਗ਼ੁੱਸਾ ਦੱਬਦਾ ਨਹੀਂ ਹੈ। ਕਿਸੇ ਗਿਆਨੀ ਕੋਲ ਜਾ ਕੇ
ਕੌਨਸਲਿੰਗ ਕਰਨੀ ਹੈ। ਦਿਮਾਗ਼ ਠੰਢਾ ਕਰਨ ਦਾ ਰਸਤਾ ਲੱਭਣਾ ਹੈ। ਕਿਸੇ ਸਿਆਣੇ ਤੋਂ ਅਕਲ ਲੈ ਸਕਦੇ
ਹਾਂ। ਕਿਤਾਬਾਂ, ਅਖ਼ਬਾਰਾਂ, ਧਾਰਮਿਕ ਗ੍ਰੰਥਾਂ ਵਿਚੋਂ ਗਿਆਨ
ਲੈਣਾ ਚਾਹੀਦਾ ਹੈ। ਹੁਸ਼ਿਆਰ ਹੋਣਾ ਹੈ। ਦਿਮਾਗ਼ ਸਿੱਧੇ ਪਾਸੇ ਚਲਾਉਣਾ ਹੈ।
ਲੋਕਾਂ ਨਾਲ ਲੜਨਾ ਨਹੀਂ ਹੈ। ਸਮੱਸਿਆ ਨਾਲ ਲੜਨਾ ਹੈ। ਸਮੱਸਿਆ ਨਾਲ ਫੇਸ ਕਰਨਾ ਹੈ। ਉਸ ਨਾਲ
ਲੜਨਾ ਹੈ। ਉਸ ਤੇ ਕਬਜ਼ਾ ਕਰਨਾ ਹੈ। ਮੁਸੀਬਤ ਨੂੰ ਭਜਾਉਣਾ ਹੈ। ਗ਼ੁੱਸੇ ਨੂੰ ਛੱਡਣਾ ਹੈ। ਉਸ ਤੋਂ
ਪਾਸਾ ਵਟਣਾ ਹੈ। ਗ਼ੁੱਸਾ ਕਰਨ ਵਾਲੇ ਨੂੰ ਛੱਡਣਾ ਨਹੀਂ ਹੈ। ਮਦਦ ਕਰ ਕੇ ਉਸ ਦਾ ਵੀ ਗ਼ੁੱਸਾ ਵੀ ਹਟਾਉਣਾ
ਹੈ। ਗ਼ੁੱਸਾ ਮਨ, ਸਰੀਰ ਨੂੰ ਸਾੜਦਾ ਹੈ।
ਕੋਲ ਵਾਲੇ ਲੋਕਾਂ ਨੂੰ ਵੀ ਦੁੱਖ ਪਹੁੰਚਾਉਂਦਾ ਹੈ। ਲੋਕ ਤੁਹਾਡੇ ਬਾਰੇ ਕੀ ਕਹਿੰਦੇ ਹਨ? ਕੀ ਸੋਚਦੇ ਹਨ? ਲੋਕਾਂ ਨੂੰ ਕੰਟਰੋਲ ਨਹੀਂ ਕਰ
ਸਕਦੇ। ਜਿੰਨੇ ਮੂੰਹ, ਉੱਨ੍ਹੀਆਂ ਗੱਲਾਂ
ਹੋਣਗੀਆਂ। ਲੋਕਾਂ ਨੂੰ ਖ਼ੁਸ਼ ਨਹੀਂ ਕਰ ਸਕਦੇ। ਲੋਕਾਂ ਨੇ ਖੁਰਦਰੀ, ਕੋਈ ਬੁਰੀ ਗੱਲ ਕਹਿਣੀ ਹੀ ਹੈ। ਦੂਜੇ ਦੀ ਗੱਲ ਦਾ ਰੀਐਕਟ ਨਹੀਂ ਕਰਨਾ। ਜਿਵੇਂ ਖੁਰਦਰੀ, ਕੋਈ, ਬੁਰੀ ਗੱਲ ਲੋਕ ਕਹਿੰਦੇ ਹਨ। ਉਸ ਦਾ ਜੁਆਬ ਨਹੀਂ ਦੇਣਾ। ਅੰਨ੍ਹੇ, ਬੋਲੇ ਬਣਨਾ ਹੈ। ਮਿੱਠੇ ਫਲ ਵਾਲੇ ਦਰਖ਼ਤ ਨੂੰ ਲੋਕ ਹਲੂਣਾ ਦਿੰਦੇ ਹਨ। ਰੋੜੇ, ਡਾਂਗਾਂ ਵੀ ਮਾਰਦੇ ਹਨ। ਉਹ ਦਰਖ਼ਤ
ਝੁਕ ਜਾਂਦੇ ਹਨ। ਕਿਸੇ ਬੰਦੇ ਵਿੱਚ ਜਦੋਂ ਲੋਕਾਂ ਨੂੰ ਖ਼ਾਸ ਗੱਲ ਦਿਸਦੀ ਹੈ। ਉਹ ਚਰਚਾ ਸ਼ੁਰੂ ਕਰ
ਦਿੰਦੇ ਹਨ। ਜੋ ਕੁੱਝ ਅੰਦਰ ਹੁੰਦਾ ਹੈ। ਬੰਦਾ ਉਗਲ ਦਿੰਦਾ ਹੈ।
ਬੰਦੇ ਤੇ ਨਿਰਭਰ ਹੈ। ਬੰਦੇ ਨੂੰ ਗ਼ੁੱਸਾ
ਆਉਂਦਾ ਹੈ, ਜਾਂ ਬੰਦਾ ਗ਼ੁੱਸਾ ਕਰਦੇ ਹਾਂ।
ਪਤੀ-ਪਤਨੀ ਇੰਨਾ ਪਿਆਰ ਹੁੰਦੇ ਹੋਏ ਵੀ ਇੱਕ ਦੂਜੇ ਦੀ ਵਧੀਕੀ ਨਹੀਂ ਜਰਦੇ। ਵਿਦਰੋਹ ਕਰਦੇ ਹਨ।
ਗ਼ੁੱਸੇ ਨੂੰ ਵੀ ਆਪ ਦੇ ਅੰਦਰ ਦਾਖ਼ਲ ਨਹੀਂ ਹੋਣ ਦੇਣਾ। ਉਸ ਦਾ ਗ਼ੁਲਾਮ ਨਹੀਂ ਹੋਣਾ। ਗ਼ੁੱਸੇ ਤੇ
ਕਾਬੂ ਕਰਨਾ ਹੈ। ਜੇ ਧਿਆਨ ਦੇਵੇ ਬੰਦਾ ਕੁੱਝ ਵੀ ਕਰ ਸਕਦਾ ਹੈ। ਕਈ ਲੋਕ ਤਾਂ ਓਵਰ ਐਕਟਿੰਗ ਕਰਨ
ਲੱਗ ਜਾਂਦੇ ਹਨ। ਦੇਵੀ ਦਾ ਸੱਸ ਨਾਲ ਝਗੜਾ ਹੋ ਗਿਆ। ਸੱਸ ਨੇ ਆਪ ਦੀ ਬਹੂ ਨੂੰ ਕਿਹਾ, " ਤੂੰ ਕੁੱਤੀ ਹੈ। " ਦੇਵੀ
ਨੇ ਕਿਹਾ, " ਤੂੰ ਹੋਵੇਗੀ। ਤੇਰੀ ਮਾਂ
ਹੋਵੇਗੀ। ਤੇਰਾ ਖ਼ਾਨਦਾਨ ਹੋਵੇਗਾ। " ਦੇਵੀ ਤੇ ਪਤੀ ਨੇ, ਮਾਂ ਦੇ ਨਾਲ ਦੇਵੀ ਨੂੰ ਲੜਦੇ ਦੇਖਿਆ। ਉਸ
ਨੇ ਕਿਹਾ, " ਜੇ ਮੇਰੇ ਘਰ ਵਿੱਚ ਰਹਿਣਾ ਹੈ।
ਮੇਰੀ ਮਾਂ ਦੇ ਮੂਹਰੇ ਨਹੀਂ ਬੋਲ ਸਕਦੀ। " ਪਤੀ ਸੱਸ ਨਾਲ ਲੜ ਕੇ, ਦੇਵੀ ਨੇ, ਮਾਂ ਨੂੰ ਫ਼ੋਨ ਕੀਤਾ। ਮਾਂ ਨੂੰ ਕਿਹਾ, " ਮਾਂ ਮੈਂ ਇੱਥੇ ਪਤੀ ਦੇ ਘਰ ਨਹੀਂ ਰਹਿ ਸਕਦੀ। ਮੈਂ ਤੇਰੇ ਕੋਲ ਆ ਰਹੀ ਹਾਂ। " "
ਤੇਰੇ ਪਤੀ ਨੂੰ ਐਥੇ ਹੀ ਠੀਕ ਕਰਨਾ ਹੈ। ਮੈਂ ਵੀ ਤੇਰੇ ਕੋਲ ਆ ਰਹੀ ਹਾਂ। ਦੋਨੇਂ ਮਿਲ ਕੇ ਠੀਕ
ਕਰਾਂਗੀਆਂ। " ਘਰ ਆਰਾਮ ਕਰਨ ਲਈ ਹੁੰਦਾ ਹੈ। ਘਰ ਦੇ ਝਗੜੇ ਨੇ ਇੱਕ ਹੋਰ ਮੁਸੀਬਤ ਸਹੇੜ ਲਈ ਸੀ। ਅੱਗੇ ਤਾਂ ਇੱਕ ਹੀ ਸੀ। ਹੁਣ ਦੋ ਹੋ ਜਾਣਗੀਆਂ। ਕਿਸੇ ਦੇ
ਘਰ ਦੇ ਕਲੇਸ਼ ਦਾ ਲੋਕ ਫ਼ਾਇਦਾ ਉਠਾਲਦੇ ਹਨ। ਬਹੁਤੇ ਮਾਪੇ, ਦੋਸਤ, ਰਿਸ਼ਤੇਦਾਰ ਅੱਗ ਤੇ ਤੇਲ ਪਾਉਣ
ਵਾਲੇ ਹੁੰਦੇ ਹਨ। ਉਨ੍ਹਾਂ ਨੂੰ ਥੋੜ੍ਹਾ ਜਿਹਾ ਕੰਮ ਜਾਂ ਘਰ ਦਾ ਕਲੇਸ਼ ਦੱਸੋ। ਉਹ ਲੜਨ ਦੇ ਕਈ
ਤਰੀਕੇ ਦੱਸ ਦਿੰਦੇ ਹਨ। ਜਦੋਂ ਦੂਜੇ ਦੇ ਵੱਸ ਵਿੱਚ ਹਾਂ। ਮਨ ਦੁਖੀ ਹੈ। ਘਰ ਵਿੱਚ ਆਜ਼ਾਦੀ ਚਾਹੀਦੀ
ਹੈ। ਜੇਲ ਤੇ ਘਰ ਵਿੱਚ ਇਹੀ ਫ਼ਰਕ ਹੈ। ਜੇਲ੍ਹ ਵਿੱਚ ਬਾਹਰੋਂ ਕੁੰਡੀ ਲੱਗਦੀ ਹੈ। ਚਾਬੀ ਕਿਸੇ ਕੋਲ
ਹੁੰਦੀ ਹੈ। ਬੰਦਾ ਮਰਜ਼ੀ ਨਾਲ ਬਾਹਰ ਨਹੀਂ ਜਾ ਸਕਦਾ। ਘਰ ਦੀ ਕੁੰਡੀ ਅੰਦਰੋਂ ਲੱਗਦੀ ਹੈ। ਚਾਬੀ
ਆਪ ਦੇ ਕੋਲ ਹੁੰਦੀ ਹੈ। ਬੰਦਾ ਆਜ਼ਾਦ ਹੁੰਦਾ ਹੈ।
ਕੋਈ ਵੀ ਛੋਟੀ ਜਿਹੀ ਗੱਲ
ਜ਼ਿੰਦਗੀ ਬਦਲ ਸਕਦੀ ਹੈ। ਮਰਜ਼ੀ ਆਪ ਦੀ ਹੈ। ਕਿਸੇ ਦੀ ਨਿੱਕੀ ਜਿਹੀ ਗੱਲ ਦਾ ਗ਼ੁੱਸਾ ਕਰ ਕੇ, ਆਪ ਦਾ ਸਰੀਰ ਖ਼ਰਾਬ ਕਰਨਾ ਹੈ।
ਜਾਂ ਹੱਸ ਕੇ ਗੱਲ ਨੂੰ ਟਾਲ ਦੇਣਾ ਹੈ। ਖ਼ੁਸ਼ ਹੋਣਾ ਸਿੱਖੀਏ ਬਹੁਤ ਮੁਸੀਬਤਾਂ ਤੋਂ ਬਚ ਸਕਦੇ ਹਾਂ।
ਜਿਵੇਂ ਪੈਸਾ-ਪੈਸਾ ਜੋੜ ਕੇ, ਸੈਂਕੜੇ, ਹਜ਼ਾਰ ਬਣਾਂ ਸਕਦੇ ਹਾਂ। ਗ਼ੁੱਸਾ
ਛੱਡਦੇ ਜਾਵੋ। ਜ਼ਿੰਦਗੀ ਸੌਖੀ ਹੋ ਜਾਵੇਗੀ। ਜੇ ਜੀਵਨ ਸੁਖੀ ਹੋ ਜਾਵੇਗਾ। ਬੰਦਾ ਖ਼ੁਸ਼ ਰਹਿਣ ਲੱਗ
ਜਾਂਦਾ ਹੈ। ਗ਼ੁੱਸਾ ਦੂਜਿਆਂ ਤੇ ਆਉਂਦਾ ਹੈ। ਕਿਉਂਕਿ ਲੋਕ ਸਾਡੇ ਅਨੁਕੂਲ ਨਹੀਂ ਚੱਲਦੇ। ਸਾਡੀ
ਨਹੀਂ ਸੁਣਦੇ। ਆਪ ਦੀ ਮਰਜ਼ੀ ਕਰਦੇ ਹਨ। ਕਈ ਲੋਕਾਂ ਨੂੰ ਠੀਕ ਕਰਨਾ ਚਾਹੁੰਦੇ ਹਨ। ਕਿਸੇ ਦੂਜੇ
ਨੂੰ ਸੁਧਾਰ ਨਹੀਂ ਸਕਦੇ। ਜਦੋਂ ਬੰਦਾ ਆਪ ਨੂੰ ਸੁਧਾਰ ਨਹੀਂ ਸਕਦਾ। ਦੂਜੇ ਤੁਹਾਡੇ ਆਖੇ ਕਿਉਂ
ਲੱਗੇਗਾ? ਇਹ ਜ਼ਰੂਰ ਹੋ ਸਕਦਾ ਹੈ। ਜਦੋਂ
ਬੰਦਾ ਆਪ ਵਧੀਆਂ ਸਲੂਕ ਕਰਦਾ ਹੈ। ਦੂਜੇ ਲੋਕ ਉਸ ਦੀ ਪ੍ਰਸੰਸਾ ਕਰਦੇ ਹਨ। ਉਸ ਵਰਗੇ ਬਣਨ ਦੀ
ਕੋਸ਼ਿਸ਼ ਕਰਦੇ ਹਨ। ਲੋਕ ਉਸ ਦੀਆਂ ਉਦਾਹਰਨਾਂ ਹੋਰਾਂ ਨੂੰ ਦਿੰਦੇ ਹਨ। ਬੰਦੇ ਦੇ ਦਿਮਾਗ਼ ਵਿੱਚ ਬਹੁਤ
ਸ਼ਕਤੀ, ਖ਼ਜ਼ਾਨੇ ਦੱਬੇ ਪਏ ਹਨ। ਜ਼ੋਰ ਦੇ
ਕੇ, ਸੋਚ ਕੇ ਬਾਹਰ ਕੱਢਣੇ ਹਨ। ਬੰਦਾ
ਆਪ ਦਾ ਦਿਮਾਗ਼ 3% ਵੀ ਨਹੀਂ ਵਰਤਦਾ। ਬਾਕੀ ਸਬ ਲੋਕਾਂ ਦੀ ਰੀਸ, ਨਕਲ ਕਰਦਾ ਹੈ। ਕਿਤਾਬਾਂ ਵਿੱਚੋਂ ਪੜ੍ਹਦਾ ਹੈ। ਬੰਦਾ ਕਾਪੀ ਕਰੀ ਜਾਂਦਾ ਹੈ। ਜੇ ਇੱਕ ਗ਼ੁੱਸਾ
ਕਰਦਾ ਹੈ। ਮੂਹਰਲਾ ਬੰਦਾ ਹੋਰ ਗ਼ੁੱਸਾ ਕਰਦਾ ਹੈ। ਜੇ ਕੋਈ ਗਾਲ਼ ਕੱਢਦਾ ਹੈ। ਦੂਜਾ ਬੰਦਾ ਚਾਰ
ਕੱਢਦਾ ਹੈ। ਇਸ ਤਰਾਂ ਬੰਦੇ ਦੀ ਸ਼ਕਤੀ ਬੇਕਾਰ ਜਾਂਦੀ ਹੈ। ਹੰਕਾਰ ਮਾਣ ਛੱਡ ਕੇ, ਬੰਦਾ ਇਮਾਨਦਾਰੀ ਨਾਲ ਜੀਵੇ, ਜ਼ਿੰਦਗੀ ਬਦਲ ਜਾਵੇਗੀ। ਗਿਆਨ ਦਾ
ਹੋਣਾ ਬਹੁਤ ਜ਼ਰੂਰੀ ਹੈ। ਗਿਆਨੀ ਜਾਣਦਾ ਹੈ? ਕੀ ਚੰਗਾ, ਮਾੜਾ ਹੈ। ਕਿਹੜੀ ਗੱਲ ਦਾ
ਨੁਕਸਾਨ ਹੈ? ਐਸਾ ਬੰਦਾ ਹੱਤਿਆ, ਚੋਰੀ, ਕਲੇਸ਼ ਨਹੀਂ ਕਰਦਾ। ਬਦਲਾ ਨਹੀਂ ਲੈਂਦਾ। ਆਪ ਬਦੀਕੀ ਜ਼ਰ ਜਾਂਦਾ ਹੈ।
ਗਿਆਨੀਆਂ ਦਾ ਸੰਗ ਕਰਨਾ ਹੈ। ਕਿਸੇ ਤੋਂ ਡਰਨਾ ਨਹੀਂ ਹੈ। ਅਗਿਆਨਤਾ ਕਰ ਕੇ ਹੀ ਗ਼ੁੱਸਾ
ਆਉਂਦਾ ਹੈ। ਬੰਦਾ ਚਿੰਤਾ ਕਰਦਾ ਹੈ। ਜੇ ਬੰਦਾ ਇਸ ਤੋਂ ਮੁਕਤ ਹੋ ਜਾਵੇ। ਮਨ ਆਜ਼ਾਦ ਹੋ ਜਾਵੇਗਾ।
ਮਨ ਦੇ ਸਾਰੇ ਡਰ ਮੁੱਕ ਜਾਣਗੇ। ਬੰਦਾ ਬਿਲਕੁਲ ਕੁਲ ਡਾਊਨ ਹੋ ਜਾਵੇਗਾ। ਚੰਗੇ ਪਾਸੇ ਬੰਦਾ ਸ਼ਕਤੀਆਂ
ਵਰਤ ਕੇ, ਜੀਵਨ ਸੁਖੀ ਕਰ ਸਕਦਾ ਹੈ। ਪਿਆਰ ਵਿੱਚ ਰਹਿਣਾ ਹੈ। ਪਿਆਰ ਨਾਲ ਕੋਈ ਵੀ ਕੰਮ ਕਿਸੇ ਤੋਂ ਕਰਾ
ਸਕਦੇ ਹਾਂ। ਪਿਆਰ ਨਾਲ ਕਿਸੇ ਦਾ ਦਿਲ ਜਿੱਤ ਸਕਦੇ ਹਾਂ। ਕਰੋਧ ਨਹੀਂ ਕਰਨਾ ਹੈ। ਪ੍ਰੇਮ ਬਹੁਤ
ਤਾਕਤਵਰ ਹੈ। ਇੱਕ ਨੋਬਲ ਥੋਕ ਚਾਹੀਦੀ ਹੈ। ਵੱਡਿਆਂ ਦਾ ਸਤਿਕਾਰ ਕਰਨਾ। ਬੱਚਿਆਂ ਨੂੰ ਪਿਆਰ ਕਰਨਾ।
ਰੱਬ ਨੂੰ ਯਾਦ ਕਰਨਾ ਹੈ। ਉਸ ਦੀ ਪ੍ਰਸੰਸਾ ਕਰਨੀ ਹੇ। ਚੋਰੀ, ਬੇਈਮਾਨੀ, ਬੁਰਿਆਈ ਨਹੀਂ ਕਰਨੀ। ਹੱਕ ਦੀ ਕਮਾਈ ਕਰਨੀ ਹੈ। ਲੋੜ
ਬੰਦਾ ਨੂੰ ਹੀ ਦਾਨ ਕਰਨਾ ਹੈ। ਕਿਸੇ ਨੂੰ ਭੀਖ ਨਹੀਂ ਦੇਣੀ। ਕੰਮ ਵੱਲ ਪ੍ਰੇਰਤ ਕਰਨਾ ਹੈ। ਕਿਸੇ
ਨਾਲ ਈਰਖਾ ਨਹੀਂ ਕਰਨੀ। ਆਪ ਚੰਗੇ ਕੰਮ ਕਰਦੇ ਹੋਏ। ਲੋਕਾਂ ਨੂੰ ਸਿੱਧੇ ਰਸਤੇ ਪਾਉਣਾ ਹੈ। ਰੱਬ
ਇੱਕ ਹੈ। ਉਹ ਸਬ ਦਾ ਦਾਤਾ ਹੈ। ਉਸ ਦੀ ਰਜ਼ਾ ਵਿੱਚ ਰਹਿਣਾ ਹੇ।
Comments
Post a Comment