ਭਾਗ 36 ਨਸ਼ੇ ਖਾਣ-ਪੀਣ ਵਾਲਿਆਂ ਨੂੰ ਕੀ ਮੈਂ ਸਹਿਣਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖ਼ੁਸ਼, ਆਜ਼ਾਦ ਹਾਂ?
ਘਰ ਦੇ ਸਿਆਣਿਆਂ ਤੇ ਸੁਆਣੀਆਂ ਨੇ, ਨਸ਼ੇ ਖਾਣ-ਪੀਣ ਵਾਲਿਆਂ ਨੂੰ ਨਸ਼ੇ ਛਡਾਉਣ ਲਈ
ਮਦਦ ਕਰਨੀ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਸ਼ਾਹੀ ਭੋਜਨ, ਸ਼ਾਨੋ-ਸ਼ੌਕਤ ਤੇ
ਬੇਕਾਰ ਖ਼ਰਚੇ ਕਰ ਕੇ, ਹੱਕ ਦੇ ਕਮਾਏਂ ਪੈਸੇ ਕੂੜੇ ਵਿੱਚ ਕਿਉਂ ਸਿੱਟ
ਦਿੰਦੇ ਹੋ? ਫਿਰ ਪੈਸੇ-ਪੈਸੇ ਲਈ ਤਰਸਦੇ ਹੋ। ਚੱਜ ਨਾਲ ਜੀਵੋ। ਨਸ਼ੇ
ਛੱਡੋ। ਆਪ ਦੇ ਪੈਰਾਂ ਤੇ ਖੜ੍ਹੋ। ਲੋਕ ਸੇਵਾ ਕਰੋ। ਲੋਕ ਸੇਵਾ ਦਾ ਨਸ਼ਾ ਐਸਾ ਹੈ। ਜੋ ਹੋਰ ਨਸ਼ਿਆਂ
ਤੋਂ ਕਿਤੇ ਵੱਧ ਹੈ। ਨਸ਼ੇ ਖਾਣ ਵਾਲੇ ਨੂੰ ਲੋਕੀ ਗਾਲ਼ਾ ਕੱਢਦੇ ਹਨ। ਅਮਲੀ ਕਹਿੰਦੇ ਹਨ। ਹੋਸ਼
ਟਿਕਾਣੇ ਨਹੀਂ ਰਹਿੰਦੇ। ਲੋਕ ਸੇਵਾ ਕਰਨ ਵਾਲਿਆਂ ਨੂੰ ਪੂਰੀ ਦੁਨੀਆ ਸ਼ਾਬਾਸ਼ੇ ਦਿੰਦੀ ਹੈ। ਘਰਾਂ,
ਪਰਿਵਾਰਾਂ, ਨੌਜਵਾਨਾਂ ਨੂੰ ਨਸ਼ੇ ਨਾਸ਼ ਕਰ ਦੇਣਗੇ। ਨਸ਼ੇ
ਖਾਣ ਵਾਲਿਉ, ਤੁਹਾਡਾ ਅੰਤ ਆ ਗਿਆ ਹੈ। ਨਸ਼ੇ ਵਿੱਚ ਕੋਈ ਦਵਾਈ ਦੇ ਕੇ,
ਅੱਖ ਝਪਕ ਨਾਲ ਤੁਹਾਨੂੰ ਕੋਈ ਵੀ ਮਾਰ ਸਕਦਾ ਹੈ। ਸਕੂਲਾਂ ਵਿੱਚ ਜਾਣ ਵਾਲੇ
ਨੌਜਵਾਨ ਵੀ ਨਸ਼ਾ ਕਰਦੇ ਹਨ। ਨੌਜਵਾਨ ਬੱਚੇ ਕੀ ਕਰਨਗੇ? ਜਦੋਂ ਉਨ੍ਹਾ ਦੇ
ਬਾਪ, ਦਾਦੇ ਨਸ਼ੇ ਕਰਦੇ ਹਨ। ਵਿਆਹਾਂ, ਸ਼ਾਦੀਆਂ,
ਪਾਰਟੀਆਂ ਵਿੱਚ ਨਸ਼ਿਆਂ ਦੀ ਨੁਮਾਇਸ਼ ਲਾਈ ਜਾਂਦੀ ਹੈ। ਇਹ ਸ਼ਾਨੋ ਸ਼ੌਕਤ ਇੱਕ ਦਿਨ
ਤੁਹਾਨੂੰ ਤਬਾਹ ਕਰ ਦੇਵੇਗੀ। ਚੁਣੀਆਂ ਹੋਈਆਂ ਸਰਕਾਰਾਂ ਤੇ ਚੁਣਨ ਵਾਲੀਆਂ ਵੀ ਸਿੱਖਾਂ ਦਾ ਬੀਜ
ਨਾਸ਼ ਕਰਨ ਨੂੰ ਕਈ ਦਹਾਕਿਆਂ ਦੀਆਂ ਲੱਗੀਆਂ ਹਨ। ਹਰ ਦਾੜ੍ਹੀ ਵਾਲਾ ਸਿੱਖ ਨਹੀਂ ਹੁੰਦਾ। ਭੇਸ ਬਦਲ
ਕੇ, ਲੋਕਾਂ ਨੂੰ ਠਗਿਆ ਜਾਂਦਾ ਹੈ। ਨਸ਼ੇ ਖਾਣ ਵਾਲਿਆਂ ਨੂੰ ਜਿੰਨੀ ਦੇਰ
ਚੱਜ ਨਾਲ ਸਬਕ ਨਹੀਂ ਮਿਲਦਾ। ਨਸ਼ਿਆਂ ਤੋਂ ਬੰਦਾ ਤੋਬਾ ਨਹੀਂ ਕਰਦਾ। ਘਰ ਦੇ ਸਿਆਣਿਆਂ ਤੇ ਸੁਆਣੀਆਂ
ਨੇ, ਨਸ਼ੇ ਖਾਣ-ਪੀਣ ਵਾਲਿਆਂ ਨੂੰ ਨਸ਼ੇ ਛਡਾਉਣ ਲਈ ਮਦਦ ਕਰਨੀ ਹੈ। ਇੱਕ
ਹੋਰ ਇੰਨਾ ਉੱਤੇ ਫ਼ਾਰਮੂਲਾ ਅਜ਼ਮਾਇਆ ਜਾਵੇ। ਜਦੋਂ ਬੰਦਾ ਵੱਧ ਨਸ਼ਾ ਕਰਦਾ ਹੈ। ਮੌਤ ਦਿਸਦੀ ਹੈ। ਨਸ਼ਾ
ਵੱਧ ਖਾਂ-ਪੀ ਜਾਣ ਕਾਰਨ ਸਾਹ ਆਉਣਾ ਬੰਦ ਹੋ ਜਾਂਦਾ ਹੈ। ਐਸੀ ਹਾਲਤ ਵਿੱਚ ਕੈਨੇਡਾ ਵਿੱਚ ਐਸੇ
ਬੰਦਿਆਂ ਦੇ ਪੂਰੇ ਗਲ਼ੇ ਵਿੱਚ ਇੱਕ ਗਿੱਠ ਸਾਹ ਵਾਲੀਆਂ ਨਾਲੀਆਂ ਠੋਸ ਦਿੰਦੇ ਹਨ। ਜਿਸ ਨਾਲ
ਆਕਸੀਜਨ ਦਿੱਤੀ ਜਾਂਦੀ ਹੈ। ਪਿਸ਼ਾਬ ਕਰਨ ਨੂੰ ਪਾਈਪ ਲੱਗਾ ਦਿੰਦੇ ਹਨ। ਜਦੋਂ ਸੁਰਤ ਆਉਂਦੀ ਹੈ।
ਨਾਲੀਆਂ ਕੱਢਣ ਦੇ ਬਾਦ ਵੀ ਬੰਦੇ ਤੋਂ ਖਾ-ਪੀ ਤੇ ਮੂਤ ਨਹੀਂ ਹੁੰਦਾ ਹੈ। ਨਸ਼ਾ ਖਾਣਾ ਤਾਂ ਹੋਰ ਗੱਲ
ਹੈ। ਦੋ-ਚਾਰ ਬਾਰ ਐਸੀ ਖ਼ਬਰ ਲਈ ਜਾਵੇ। ਬੰਦੇ ਦੇ ਕੰਨਾਂ ਨੂੰ ਹੱਥ ਲੱਗ ਜਾਂਦੇ ਹਨ। ਨਸ਼ੇ ਵਿੱਚ
ਫਸੇ ਮਨੁੱਖ-ਔਰਤਾਂ ਨਾਲ ਗ਼ੁੱਸਾ ਨਹੀਂ ਕਰਨਾ। ਪਿਆਰ ਨਾਲ ਸਮਝਾਇਆ ਜਾਵੇ। ਉਨ੍ਹਾਂ ਨੂੰ ਬੁੱਧੀ
ਜੀਵੀਆਂ ਨਾਲ ਮਿਲਾ ਕੇ ਮੀਟਿੰਗਾਂ ਕਰਾਈਆਂ ਜਾਣ। ਐਸੇ ਬੰਦਿਆਂ ਨੂੰ ਮਿਲਿਆ ਜਾਵੇ। ਜੋ ਨਸ਼ੇ ਦੇ
ਕਾਰਨ ਮਾੜੇ ਸਿੱਟੇ ਭੁਗਤ ਚੁੱਕੇ ਹਨ। ਜਿੰਨਾ ਦਾ ਨਸ਼ੇ ਕਾਰਕੇ, ਆਪਦਾ
ਸਰੀਰ, ਘਰ ਖ਼ਰਾਬ ਹੋ ਗਿਆ ਹੈ। ਜਵਾਨ ਪੁੱਤ, ਕਮਾਈ
ਕਰਨ ਵਾਲਾ ਪਿਉ, ਘਰ ਦੇ ਸਬ ਮਰਦ ਨਸ਼ੇ ਖਾ-ਖਾ ਕੇ ਮਰ ਗਏ ਹਨ। ਜਾਂ ਜੋ
ਨਸ਼ੇ ਖਾ ਕੇ, ਮਰੇ ਕੁੱਤੇ ਵਾਂਗ ਪਏ ਹਨ। ਬੱਚੇ, ਮਾਪੇਂ ਭੁੱਖੇ ਮਰਦੇ ਹਨ। ਹਰ ਬੰਦੇ ਨੂੰ ਆਪਣਾ-ਆਪ ਨਹੀਂ ਦਿਸਦਾ ਹੁੰਦਾ। ਦੂਜੇ ਨੂੰ ਉਹੀ
ਕੰਮ ਕਰਦੇ ਦੇਖ ਕੇ, ਅੱਖਾਂ ਖੁੱਲ੍ਹਦੀਆਂ ਹਨ। ਚੰਗੀਆਂ ਕਿਤਾਬਾਂ
ਪੜ੍ਹੀਆਂ ਜਾਣ, ਚੰਗੀਆਂ ਮੂਵੀਆਂ ਦੇਖੀਆਂ ਜਾਣ। ਹਰ ਹਿੱਲਾਂ ਵਰਤ ਕੇ
ਦੇਖੋ। ਨਸ਼ੇ ਖਾਣ ਵਾਲਿਆਂ ਅੱਗੇ ਹਿੰਮਤ ਨਹੀਂ ਹਾਰਨੀ। ਆਪਣੇ-ਆਪ ਨੂੰ ਇੰਨਾ ਅਪਾਹਜ ਹੋਇਆਂ ਦੀ
ਸੇਵਾ ਵਿੱਚ ਲਗਾਉਣਾ ਹੈ। ਇਹ ਵੀ ਅੰਦਰੋਂ ਟੁੱਟੇ ਹੋਏ ਹਨ। ਕਈ ਬਾਰ ਤਾਲਾ ਆਖ਼ਰੀ ਚਾਬੀ ਨਾਲ ਖੁੱਲਦਾ
ਹੈ। ਕਿਸੇ ਨਸ਼ੇ ਵਿੱਚ ਬੇਹੋਸ਼, ਮਰੇ ਨੂੰ ਹੋਸ਼ ਵਿੱਚ ਲਿਆ ਕੇ, ਪੁੰਨ ਦਾ ਕੰਮ ਕਰਨਾ ਹੈ। ਜੜਾਂ ਪੱਟਣ ਵਾਲੇ ਬਹੁਤ ਮਿਲ ਜਾਂਦੇ ਹਨ, ਜੀਵਨ ਦਾਨ ਦਾ ਬੂਟਾ ਕੋਈ ਹੀ ਲਗਾਉਂਦਾ ਹੈ।
ਜਿੰਨਾ ਚਿਰ ਕੋਈ ਮਨ ਨਾਂ ਲਵੇ। ਮੈਂ ਬਿਮਾਰ ਹਾਂ।
ਡਾਕਟਰ ਤੋਂ ਮਦਦ ਲੈਣ ਨਾਂ ਜਾਵੇ। ਬਿਮਾਰੀ ਦਾ ਇਲਾਜ ਨਹੀਂ ਹੋਵੇਗਾ। ਨਸ਼ੇ ਖਾਣ ਵਾਲੇ ਜਾਂ ਸ਼ਰਾਬ
ਪੀਣ ਵਾਲੇ ਨੂੰ ਸੋਚਣਾ ਪੈਣਾ ਹੈ। ਮੇਰੇ ਵਿੱਚ ਨਸ਼ੇ ਖਾਣ ਜਾਂ ਸ਼ਰਾਬ ਪੀਣ ਦਾ ਬਿਮਾਰੀ ਕੋਹੜ ਪਲ਼
ਰਿਹਾ ਹੈ। ਨਸ਼ੇ ਖਾਣ, ਸ਼ਰਾਬ ਪੀਣ ਵਾਲੇ ਬਿਮਾਰ ਹਨ। ਜਿੰਨਾ ਨੂੰ ਇਹ ਡੋਜ਼ ਲੈਣਾ ਪੈਂਦਾ ਹੈ। ਫਿਰ
ਨਸ਼ੇ ਵਿੱਚ ਝੂਮਦੇ ਹਨ। ਪਤਨੀਆਂ, ਬੱਚੇ, ਮਾਪੇ
ਭਾਵੇਂ ਦਾਲ, ਰੋਟੀ ਦੁੱਧ ਵੱਲੋਂ ਭੁੱਖੇ ਮਰਨ। ਮਰਦ ਸ਼ਰਾਬ ਦੀਆਂ ਬੋਤਲਾਂ
ਪੀਂਦੇ ਹਨ। ਔਰਤਾਂ ਬੋਤਲਾਂ ਵੇਚ ਕੇ, ਲੋਕਾਂ ਦਾ ਕੰਮ ਕਰਕੇ, ਗੁਜ਼ਾਰਾ ਕਰਦੀਆਂ ਹਨ। ਇਹ ਪੰਜਾਬ, ਭਾਰਤ, ਕਿਸੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਦੀ ਚਾਲ
ਹੈ। ਜਨਤਾ ਨੂੰ ਨਸ਼ੇ ਵਿੱਚ ਬੇਹੋਸ਼ ਰੱਖਣਾ ਚਾਹੁੰਦੇ ਹਨ। ਜੇ ਲੋਕਾਂ ਨੂੰ ਸੁਰਤ ਆ ਗਈ। ਸਬ ਦੀ
ਪੱਟੀ ਪੋਚੀ ਜਾਣੀ ਹੈ। ਸਰਕਾਰੀ ਲਾਲ ਬੱਤੀਆਂ ਵਾਲੀਆਂ ਗੱਡੀਆਂ ਡਰੱਗ ਨੂੰ ਬਾਡਰ ਪਾਰ ਕਰਾਉਂਦੀਆਂ
ਹਨ। ਬਾਡਰ ਤੇ ਤੈਨਾਤ ਸੈਨਿਕ, ਪੁਲੀਸ, ਮੰਤਰੀ,
ਨੇਤਾ ਸਬ ਰਲੇ ਹੋਏ ਹਨ। ਜਦੋਂ ਕੋਈ ਕਾਰ, ਟਰੱਕ,
ਬੱਸ ਕੁੱਝ ਵੀ ਦੂਜੇ ਦੇਸ਼ ਦਾ ਬਾਡਰ ਪਾਰ ਕਰਕੇ, ਦੂਜੇ
ਦੇਸ਼ ਵਿੱਚ ਜਾਂਦੇ ਹਨ। ਡਰਾਈਵਰ ਤੋਂ ਗੱਡੀ ਦੇ ਸਿਰਫ਼ ਕਾਗ਼ਜ਼ ਮੰਗੇ ਜਾਂਦੇ ਹਨ। ਖ਼ਰੀਦੀਆਂ ਚੀਜ਼ਾਂ
ਦੀ ਰਸੀਦਾਂ ਦੇਖੀਆਂ ਜਾਂਦੀਆਂ ਹਨ। ਕੈਨੇਡਾ, ਅਮਰੀਕਾ ਵਿੱਚ ਕਿਸੇ ਨੂੰ
ਇਹ ਨਹੀਂ ਪੁੱਛ ਸਕਦੇ. " ਕਿ ਤੂੰ ਕਿਧਰ ਚੱਲਿਆਂ ਹੈ?" ਕੈਨੇਡਾ,
ਅਮਰੀਕਾ ਵਿੱਚ ਟਰੱਕਾਂ ਰਾਹੀਂ ਡਰੱਗ ਇੱਧਰ-ਉੱਧਰ ਕੀਤੀ ਜਾਂਦੀ ਹੈ। ਗੱਡੀਆਂ ਦੀ
ਤਲਾਸ਼ੀ ਚੱਜ ਨਾਲ ਨਹੀਂ ਲਈ ਜਾਂਦੀ। ਜਿਸ ਗੱਡੀ ਵਿੱਚ 15, 20 ,
30 ਟਨ ਲੱਕੜੀ, ਲੋਹਾ, ਕਪਾਹ,
ਕਣਕ ਕੁੱਝ ਵੀ ਲੱਦਿਆ ਹੈ। ਉਸ ਨੂੰ ਚੱਜ ਮਾਲ ਫੋਲ ਹੀ ਨਹੀਂ ਸਕਦੇ। ਤਲਾਸ਼ੀ ਨਹੀਂ
ਲੈਂਦੇ। ਸਗੋਂ ਰਿਸ਼ਵਤ ਲੈ ਕੇ ਅੱਖਾਂ, ਕੰਨ ਬੰਦ ਕਰ ਲਏ ਜਾਂਦੇ ਹਨ।
ਕਾਨੂੰਨ ਦੇ ਰਾਖੇ ਹੀ ਚੋਰ,ਤੇ ਰਿਸ਼ਵਤ ਖੋਰ ਹਨ। ਪੁਲੀਸ ਦੀ ਸਹਿਮਤੀ ਤੋਂ
ਬਗੈਰ ਧੰਦਾ ਕੋਈ ਵੀ ਨਹੀਂ ਹੁੰਦਾ।
ਜੋ ਕੌਮਾਂ ਬਹਾਦਰ ਹਨ। ਜਿੰਨਾ ਤੋਂ ਸਰਕਾਰ ਨੂੰ ਖ਼ਤਰਾ
ਹੈ। ਸਰਕਾਰਾਂ ਨੌਜਵਾਨਾਂ ਨੂੰ ਗੱਧੀ ਗੇੜ ਪਾਈ ਰੱਖਦੀਆਂ ਹਨ। ਤਾਂ ਕਿ ਕੋਈ ਸਿਰ ਨਾਂ ਚੱਕ ਸਕੇ।
ਸਰਕਾਰਾਂ ਚਾਹੁੰਦੀਆਂ ਹਨ। ਉਨ੍ਹਾਂ ਬਹਾਦਰਾਂ ਨੂੰ ਅੱਤਵਾਦੀ, ਵੱਖਵਾਦੀ,
ਨਸ਼ੇਈ, ਚੋਰ, ਲੁਟੇਰੇ,
ਭੁੱਖੇ, ਨੰਗੇ ਬਣਾਂ ਦੇਣ। ਖ਼ੂਬ ਬਦਨਾਮ ਕਰਨ। ਜੇਲ੍ਹਾਂ
ਵਿੱਚ ਸਿੱਟ ਦੇਣ। ਗੋਲ਼ੀਆਂ ਮਾਰ ਦੇਣ। ਜਾਨੋਂ ਮਾਰ ਦੇਣ। ਪੁਲੀਸ ਵਾਲੇ ਜੇਲ੍ਹ ਵਿੱਚ ਵੀ ਤਾਂਹੀਂ
ਨਸ਼ੇ ਦਿੰਦੇ ਹਨ। ਮੁਜਰਮ ਪੁਲੀਸ ਦੇ ਤਲੇ ਚੱਟਣ। ਪੰਜਾਬ ਪੂਰੇ ਭਾਰਤ, ਕਿਸੇ
ਹੋਰ ਦੇਸ਼ ਦੀ ਸਰਕਾਰ ਨਸ਼ਿਆਂ ਦੇ ਖ਼ਿਲਾਫ਼ ਨਹੀਂ ਹੈ। ਡਰੱਗ ਬਲੈਕੀਏ, ਸਰਕਾਰਾਂ
ਨੂੰ ਨਸ਼ਿਆਂ ਤੋਂ ਆਮਦਨ ਹੁੰਦੀ ਹੈ। ਨਸ਼ੇ ਵਿੱਚ ਲੋਕ ਗ਼ਲਤੀਆਂ ਮਾਰ-ਕੁੱਟ, ਕਤਲ, ਐਕਸੀਡੈਂਟ ਕਰਦੇ ਹਨ। ਪੁਲੀਸ, ਵਕੀਲਾਂ, ਜੱਜ ਦੀਆਂ ਤਨਖ਼ਾਹਾਂ ਤੇ ਅਦਾਲਤਾਂ ਚੱਲਦੀਆਂ ਹਨ।
ਲੋਕਾਂ ਨੂੰ ਸਰਕਾਰ ਚਲਾ ਰਹੀ ਹੈ। ਸਰਕਾਰ ਘਰਾਂ ਦੇ ਘਰ ਖ਼ਰਾਬ ਕਰ ਰਹੀ ਹੈ। ਜਵਾਨੀ ਮਿੱਟੀ ਵਿੱਚ
ਡਰੱਗ ਬਲੈਕੀਏ, ਸਰਕਾਰ ਮਿਲ ਕੇ ਮਿਲਾ ਰਹੇ ਹਨ। ਹੋਸ਼ ਵਿੱਚ ਆਵੋ। ਸਰਕਾਰ
ਨੂੰ ਪਬਲਿਕ ਚਲਾ ਰਹੀ ਹੈ। ਜੇ ਲੋਕ ਨਸ਼ੇ ਵਿੱਚ ਹੋਣਗੇ। ਆਪਦੇ ਹੱਕਾਂ ਦੀ ਰਾਖੀ, ਕਮਾਈ, ਤੇ ਆਪਦੀ ਰਾਖੀ ਨਹੀਂ ਕਰ ਸਕਣਗੇ। ਕੈਨੇਡਾ ਸਰਕਾਰ ਵੀ
ਇੱਥੋਂ ਦੇ ਜੱਦੀ ਲੋਕਾਂ ਫ਼ਸਟ ਨੇਤਰ ਇੰਡੀਅਨ ਨੂੰ ਇੰਨੇ ਕੁ ਡਾਲਰ ਦਿੰਦੇ ਹਨ। ਇਹ ਲੋਕ ਨਸ਼ੇ ਨਾਲ
ਰੱਜੇ ਰਹਿਣ। ਸੁਰਤ ਹੀ ਨਾਂ ਰਹੇ। ਇੰਨਾ ਨੂੰ ਬਿੱਲ ਫੇਰ ਭੱਤਾ, ਇੰਨਾ
ਜ਼ਿਆਦਾ ਦਿੱਤਾ ਜਾਂਦਾ ਹੈ। 1000 ਡਾਲਰ ਤੋਂ ਉੱਤੇ ਘਰ ਦਾ ਕਿਰਾਇਆ, ਫੂਡ,
ਮੁਫ਼ਤ ਦਵਾਈਆਂ, ਗੌਰਮਿੰਟ ਨਸ਼ੇ ਖਾਣ ਜੋਗੇ ਪੈਸੇ ਵੀ
ਦਿੰਦੀ ਹੈ। ਇਹ ਲੋਕ ਨਸ਼ੇ ਖਾ-ਪੀ ਕੇ ਸੜਕਾਂ, ਦਰਿਆ ਕਿਨਾਰੇ, ਗੰਦੀਆਂ ਥਾਵਾਂ ਤੇ ਪਏ ਰਹਿੰਦੇ ਹਨ। ਇੰਨਾ ਨੂੰ ਠੰਢ ਘੱਟ ਲੱਗਦੀ ਹੈ। ਨਸ਼ੇ ਵਿੱਚ ਤੇ
ਮੋਟੀ ਚਮੜੀ ਤੇ ਨਸ਼ੇ ਨਾਲ ਦਿਮਾਗ਼ ਸੁੱਤਾ ਹੋਣ ਕਰਕੇ, ਠੰਢ ਨਹੀਂ ਲੱਗਦੀ।
ਜਿੱਥੇ ਇਹ ਘਰ ਬਣਾਂ ਕੇ ਰਹਿੰਦੇ ਸਨ। ਉਸ ਥਾਂ ਵਿੱਚੋਂ ਤੇਲ ਨਿਕਲਣ ਲੱਗਾ ਹੈ। ਸਰਕਾਰ ਨੇ ਉਹ ਜਗਾ
ਦੱਬ ਲਈ ਹੈ। ਇਹ ਐਸਾ ਖੂੰਜੇ ਹਨ। ਇਹ ਲੋਕਾਂ ਤੋਂ ਅਜੇ ਤੱਕ ਘਰ ਨਹੀਂ ਬਣਾਂ ਹੋਏ। ਜੇ ਪੰਜਾਬੀ
ਐਸੇ ਹੀ ਨਸ਼ੇ ਖਾਂਦੇ-ਪੀਂਦੇ ਰਹੇ। ਨਸ਼ੇ ਖਾਣ ਨੂੰ ਪੁਰਖਾਂ ਦੀਆਂ ਜ਼ਮੀਨਾਂ ਤਾਂ ਵੇਚ ਰਹੇ ਹੀ ਹੋ।
ਇੱਕ ਦਿਨ ਝੋਂਪੜੀਆਂ, ਫੁੱਟਪਾਥ ਵੀ ਨਹੀਂ ਮਿਲਣੇ। ਇਹ ਹਾਲ ਪੰਜਾਬੀਉ
ਤੁਹਾਡਾ ਡਰੱਗ ਬਲੈਕੀਏ ਤੇ ਸਰਕਾਰ ਵਾਲੇ ਕਰ ਦੇਣਗੇ। ਅਜੇ ਵੀ ਨਸ਼ਿਆਂ ਦੀ ਬੇਹੋਸ਼ੀ ਤੋਂ ਜਾਗ ਜਾਵੋ।
ਹੋਸ਼ ਕਰੋ। ਇੱਜ਼ਤ ਨਾਲ ਜੀਵੋ। ਆਪ ਦੀ ਘਰ ਦੀ ਤੇ ਬਜ਼ੁਰਗਾਂ ਦੀ ਇੱਜ਼ਤ ਮਿੱਟੀ ਵਿੱਚ ਨਾਂ ਰੋਲੋ।
ਐਸੇ ਹੀ ਪੰਜਾਬ ਜਾਂ ਕਿਸੇ ਹੋਰ ਦੇਸ਼ ਦੇ ਲੋਕ ਨਸ਼ੇ ਖਾ
ਕੇ ਮਰ ਜਾਂਦੇ ਹਨ। ਅੱਗੇ ਤਾਂ ਮੁੰਡੇ ਨਸ਼ੇ ਖਾਂਦੇ-ਪੀਂਦੇ ਸੀ। ਹੁਣ ਕੁੜੀਆਂ ਵੀ ਨਸ਼ੇ ਖਾਣ, ਸ਼ਰਾਬ ਪੀਣ ਲੱਗ ਗਈਆਂ ਹਨ। ਇੰਨਾ ਵਿਚੋਂ ਭਗਤ ਸਿੰਘ, ਮਾਤਾ
ਭਾਗ ਕੌਰ ਕਿਥੋਂ ਬਣ ਜਾਣਗੇ? ਜੇ ਕਾਬੂ ਨਾਂ ਪਾਇਆ ਗਿਆ। ਕੁੱਝ ਕੁ
ਸਾਲਾਂ ਨੂੰ 90% ਲੋਕ ਨਸ਼ੇ ਵਿੱਚ ਕੰਡਮ ਹੋ ਜਾਣਗੇ। ਅੱਗੇ ਟਰੱਕਾਂ ਵਾਲੇ ਮਰਦ ਔਰਤਾਂ ਬਾਹਰਲੇ
ਸੂਬਿਆਂ ਤੋਂ ਲੈ ਕੇ ਆਉਂਦੇ ਸਨ। ਫਿਰ ਔਰਤਾਂ, ਮਰਦ ਨੂੰ ਦੂਜੇ ਸੂਬਿਆਂ
ਤੋਂ ਲੈ ਕੇ ਆਉਣਗੀਆਂ। ਜਿਵੇਂ ਭਈਏ ਆ ਹੀ ਰਹੇ ਹਨ। ਪੰਜਾਬੀ ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ
ਆ ਰਹੇ ਹਨ। ਗੋਰੀਆਂ, ਕਾਲੀਆਂ ਦੇ ਚੱਕਰ ਵਿੱਚ ਹਨ। ਭਈਆਂ ਨੇ ਜ਼ਮੀਨਾ ਔਰਤਾਂ ਸਾਭ ਲਈਆਂ ਹਨ। ਸਾਬਕਾ
ਸ਼ਸ਼ੀਕਾਂਤ ਡੀ ਜੀ ਪੀ ਨੇ, ਪੰਜਾਬ ਪੁਲੀਸ ਵਿੱਚ ਚਾਲੀ ਸਾਲ ਸਰਵਿਸ ਕੀਤੀ
ਹੈ। ਹੁਣ ਸੋਸ਼ਲ ਵਰਕਰ ਦੀ ਲੋਕ ਸੇਵਾ ਵੀ ਕਰ ਰਹੇ ਹਨ। ਉਹ ਡਰੱਗ ਨੂੰ ਲੈ ਕੇ, ਇਸ ਦੇ ਖ਼ਿਲਾਫ਼ ਹੋਏ ਹਨ। ਇਹ ਦਸ ਰਹੇ ਹਨ, " ਪੰਜਾਬ ਦੀ
ਇੱਕ ਜੇਲ੍ਹ ਵਿੱਚ ਇੱਕ ਕਿੱਲੋਗਰਾਮ ਹੀਰੋਇਨ ਸਪਲਾਈ ਹੁੰਦੀ ਹੈ। ਇੱਕ ਦਿਨ ਦੀ ਹੈ। 29 ਜੇਲ੍ਹਾਂ
ਹਨ। ਜੇ 10 ਜੇਲ੍ਹਾਂ ਦਾ ਅਨੁਮਾਨ ਲਾਈਏ। 50 ਕਰੋੜ ਰੁਪਏ ਦੀ ਹਰ ਰੋਜ਼ ਹੀਰੋਇਨ ਜੇਲ੍ਹਾਂ ਵਿੱਚ
ਵਿਕਦੀ ਹੈ। 10 ਜੇਲ੍ਹਾਂ ਵਿੱਚ ਇੱਕ ਸਾਲ ਦੀ 60 ਹਜ਼ਾਰ ਕਰੋੜ ਰੁਪਏ ਦੀ ਹੀਰੋਇਨ ਮੁਜਰਮ ਖਾ ਰਹੇ
ਹਨ। 29 ਜੇਲ੍ਹਾਂ ਦੀ 180 ਹਜ਼ਾਰ ਕਰੋੜ ਰੁਪਏ ਬਣਦੇ ਹਨ। ਇਹ ਜੇਲ੍ਹਾਂ ਦਾ ਹਾਲ ਹੈ। ਦੇਸ਼ ਦੇ
ਕਾਨੂੰਨ ਪੁਲੀਸ ਲਈ ਬਹੁਤ ਸ਼ਰਮ ਦੀ ਗੱਲ ਹੈ। ਬਾਕੀ ਜੇਲ੍ਹਾਂ ਤੋਂ ਬਾਹਰ ਪੰਜਾਬ ਤੇ ਪੂਰੇ ਦੇਸ਼ ਦੀ
ਜਨਤਾ ਦਾ ਆਪ ਅੰਦਾਜ਼ਾ ਲੱਗਾ ਲਵੋ। ਜੇ ਜੇਲ੍ਹਾਂ ਵਿੱਚ ਮੁਜਰਮਾਂ ਨੂੰ ਹੀਰੋਇਨ ਮਿਲਦੀ ਹੈ।
ਜੇਲ੍ਹਾਂ ਤੋਂ ਬਾਹਰ ਆ ਕੇ, ਜ਼ਰੂਰ ਮਿੱਟੀ ਕੁੱਟਣੀ ਹੈ। ਕੰਮ ਕਰਕੇ,
ਪਰਿਵਾਰ ਦਾ ਸਿਆਪਾ ਕਰਨਾ ਹੈ। ਤਾਂਹੀਂ ਜੇਲ੍ਹਾਂ ਵਿੱਚ ਹੀਰੋਇਨ ਖਾ ਕੇ ਸੁੱਤੇ
ਹੋਏ ਹਨ। ਜੇਲ੍ਹਾਂ ਤੋਂ ਬਾਹਰ ਆਉਣ ਦੀ ਦੁਹਾਈ ਨਹੀਂ ਪਾਉਂਦੇ। ਨਸ਼ੇ ਖਾ-ਖਾ ਕੇ ਪੰਜਾਬੀ ਵਿਹਲੜ ਹੋ
ਗਏ ਹਨ। ਕੰਮ-ਕਾਜ ਬੱਸ ਦੀ ਗੱਲ ਨਹੀਂ ਹੈ। ਪਰਿਵਾਰ ਚਲਾਉਣ ਦੀ ਹਿੰਮਤ ਨਹੀਂ ਹੈ। ਮਰਦਾਨਗੀ ਖੱਸੀ
ਹੋ ਗਈ ਹੈ।
ਕਿਸੇ ਦੂਜੇ ਤੇ ਉਂਗਲ਼ ਚੁੱਕਣ ਤੋਂ ਪਹਿਲਾਂ, ਆਪਾਂ ਆਪਣੀ ਗੱਲ ਕਰੀਏ। ਸਬ ਤੋਂ ਪਹਿਲਾਂ ਆਪਣੀ ਬੁੱਕਲ ਵਿੱਚ ਦੇਖੀਏ। ਬਹੁਤੇ ਘਰਾਂ
ਵਿੱਚ ਪੰਜਾਬੀ ਸਬ ਤੋਂ ਵੱਧ ਸ਼ਰਾਬ ਪੀਂਦੇ ਹਨ। ਵਾਢੀ, ਫ਼ਸਲ ਚੁੱਕਣ,
ਬੀਜਣ ਸਮੇਂ, ਡੋਡੇ, ਭੰਗ,
ਅਫ਼ੀਮ ਹੋਰ ਬਹੁਤ ਨਸ਼ੇ ਖਾਂਦੇ, ਖੁਲ੍ਹਾਉਂਦੇ ਹਨ। ਬੱਸ
ਕਰੋ। ਇਹ ਖਾਂ ਕੇ ਮਰ ਜਾਵੋਗੇ। ਇੰਨਾ ਨੂੰ ਖਾਣ-ਪੀਣ ਨਾਲ ਸਰੀਰ ਗਲ਼ ਜਾਂਦਾ ਹੈ। ਖ਼ੂਨ ਮੱਚ ਜਾਂਦਾ
ਹੈ। ਹੋਰ ਖੂਨ ਬਣਨੋਂ ਹੱਟ ਜਾਂਦਾ ਹੈ। ਅੱਧੀ ਉਮਰ ਰਹਿ ਜਾਂਦੀ ਹੈ। ਅਜੇ ਵੀ ਸੁਧਰ ਜਾਵੋ। ਨਸ਼ੇ
ਛੱਡੋ। ਹੋਸ਼ ਵਿੱਚ ਆਵੋ। ਚਾਹੇ ਕਿਸੇ ਨੂੰ ਵੀ ਬਦਨਾਮ ਕਰੀਏ। ਉਹ ਨਸ਼ਾ ਦਿੰਦਾ ਹੈ। ਉਹ ਵੇਚਦਾ ਹੈ।
ਜੇ ਆਪ ਨਸ਼ਾ, ਰੋਟੀ ਖਾਣ ਦਾ ਇਰਾਦਾ ਨਹੀਂ ਹੈ। ਦੂਜਾ ਬੰਦਾ ਮੱਲੋ-ਜ਼ੋਰੀ ਖਾਣ
ਨੂੰ ਨਹੀਂ ਦੇ ਸਕਦਾ। ਆਪ ਨੂੰ ਭੁੱਖ ਹੋਵੇਗੀ ਤਾਂ ਅੰਦਰ ਲੰਘੇਗਾ। ਜੇ ਪੰਜਾਬ ਦੇ ਲੋਕ, ਪੰਜਬੀਉ ਨਸ਼ਿਆਂ ਤੋਂ ਜਾਗ ਗਏ ਹੋ। ਔਰਤਾਂ ਹੀ ਸਟੈਂਡ ਲੈ ਲੈਣ। ਘਰ, ਪਿੰਡ, ਵਿਆਹਾਂ, ਪਾਰਟੀਆਂ ਵਿੱਚ
ਨਸ਼ਾ ਨਾਂ ਵਰਣਨ ਦੇਣ। ਵੋਟਾਂ ਵੇਲੇ ਨਸ਼ੇ ਵੰਡਣ ਵਾਲਿਆਂ ਦਾ ਵਿਰੋਧ ਕੀਤਾ ਜਾਵੇ। ਘਰ, ਪਿੰਡ, ਮਹੱਲੇ ਵਿੱਚ ਵਤਨ ਨਾਂ ਦਿੱਤਾ ਜਾਵੇ। ਨਸ਼ੇ ਵੰਡਣ
ਵਾਲਿਆਂ ਨੂੰ ਵੋਟ ਹੀ ਨਾਂ ਪਾਈ ਜਾਵੇ। ਨਸ਼ੇ ਵੰਡਣ ਵਾਲਿਆਂ ਤੇ ਨਸ਼ਿਆਂ ਨੂੰ ਅੱਗ ਲਾ ਕੇ ਫ਼ੂਕ
ਦਿੱਤਾ ਜਾਵੇ। ਤੁਹਾਡੇ ਸਰੀਰ ਨੂੰ ਵੀ ਨਸ਼ਾ ਫੂਕ ਰਿਹਾ ਹੈ। ਆਪੋ-ਆਪਣੇ ਪਿੰਡਾਂ ਵਿੱਚ ਨਸ਼ਾ ਵਿਕਣ
ਨਾਂ ਦਿੱਤਾ ਜਾਵੇ। ਕੋਈ ਨਵਾਂ, ਪੁਰਾਣਾਂ ਠੇਕਾ ਨਾਂ ਖੁੱਲਣ ਦਿੱਤਾ
ਜਾਵੇ। ਔਰਤੋਂ ਹਮਲਾ ਮਰੋ। ਹੱਲਾ ਬੋਲੋ। ਸਬ ਠੇਕੇ, ਨਸ਼ੇ ਦੀਆਂ ਦੁਕਾਨਾਂ
ਭੰਨ-ਤੋੜ ਦਿਓ, ਅੱਗ ਲਾ ਕੇ ਫ਼ੂਕ ਦਿਓ। ਕੋਈ ਸ਼ਰਾਬ ਦੀ ਭੱਠੀ ਨਾਂ ਚੱਲਣ
ਦਿੱਤੀ ਜਾਵੇ। ਹੋਰ ਧਰਨੇ, ਜਲਸੇ ਕਰਦੇ ਹੋ। ਇਹ ਅਸਲੀ ਜੰਗ ਹੈ। ਜੇ
ਤੁਹਾਡੇ ਬੱਚੇ, ਪਤੀ, ਪਿਉ ਹੀ ਨਾਂ ਬੱਚੇ।
ਸਿਰੋਂ ਨੰਗੀਆਂ, ਬਾਂਝ ਹੋ ਕੇ ਕਿਵੇਂ ਜ਼ਿੰਦਗੀ ਗੁਜ਼ਾਰਨੀ ਹੈ? ਹੁਣੇ ਹੀ ਕੰਟਰੋਲ ਕਰਨਾ ਚਾਹੀਦਾ ਹੈ। ਪੰਜਾਬ ਵਿੱਚ ਵਿਧਾਨ ਸਭਾ, ਸਰਪੰਚੀ ਦੀਆਂ ਵੋਟਾਂ ਵੇਲੇ ਨਸ਼ੇ ਪਬਲਿਕ ਨੂੰ ਵੰਡੇ ਜਾਂਦੇ ਹਨ। ਨਸ਼ੇ ਵੇਚੇ ਜਾਂਦੇ ਹਨ।
ਉਹ ਪੈਸਾ ਨਸ਼ੇ ਵੇਚ ਕੇ ਵੀ ਵੋਟਾਂ ਤੇ ਲੱਗਦਾ ਹੈ। ਵੋਟ ਕਮਿਸ਼ਨ ਨੇ ਇਸ ਗੱਲ ਨੂੰ ਮੰਨਿਆ ਹੈ।
ਪੰਜਾਬ ਵਿੱਚ 2012 ਚੋਣਾਂ ਸਮੇਂ ਨਸ਼ਾ ਵੰਡਿਆ ਗਿਆ। ਜੋ ਨਸ਼ਾ ਵਿਕਿਆ ਉਹ ਪੈਸਾ ਵੀ ਵੋਟਾਂ ਤੇ ਲੱਗਾ
ਹੈ। ਚੋਣਾਂ ਲੜਨ ਵਾਲੇ ਆਪ ਅਫ਼ੀਮ ਖਾਂਦੇ ਹਨ। ਜੋ ਚੋਣਾਂ ਲੜਦੇ ਹਨ। ਉਨ੍ਹਾ ਦਾ ਡਰੱਗ ਟੈੱਸਟ ਹੋਣਾ
ਚਾਹੀਦਾ ਹੈ। ਐਮ ਐਲ ਏ, ਐਮ ਪੀ ਦੀ ਬਹੁਤ ਤਰਾਂ ਦੇ ਨਸ਼ੇ ਖਾਣ ਵਾਲੇ ਹਨ।
ਜਿਸ ਦੇਸ਼ ਦੇ ਜਨਤਾ ਦੇ ਆਗੂ ਐਸੇ ਹਨ। ਜਨਤਾ ਕੈਸੀ ਹੋਵੇਗੀ? ਲੋਕ ਸ਼ਰਾਬੀ,
ਅਮਲੀ, ਗ਼ਰੀਬੀ ਦੇ ਮਾਰੇ ਹੋਣਗੇ।
Comments
Post a Comment