ਭਾਗ 44 ਲੋਕਾਂ ਨੂੰ ਜਿੱਤ ਨਹੀਂ ਸਕਦੇ ਬੁੱਝੋ ਮਨ ਵਿੱਚ ਕੀ?
ਲੋਕਾਂ ਨੂੰ ਜਿੱਤ ਨਹੀਂ ਸਕਦੇ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਦਾਤੀ ਨੂੰ ਇੱਕ ਪਾਸੇ ਲੋਕਾਂ ਨੂੰ ਦੋਨੇਂ
ਪਾਸੇ ਦੰਦੇ ਹੁੰਦੇ ਹਨ। ਦੋ ਜਾਣੇ ਬੈਠੇ ਹੋਣ। ਕੋਈ ਗੱਲ ਛਿੜ ਪਵੇ। ਦੂਜਾ ਬੰਦਾ ਝੱਟ ਉਸ ਦੇ
ਖ਼ਿਲਾਫ਼ ਖੜ੍ਹਾ ਹੋ ਜਾਂਦਾ ਹੈ। ਚਾਰ ਬੰਦੇ ਤਾਂ ਬਹਿਸ ਕਰਦੇ ਹੋਏ ਹੱਥਾ ਪਾਈ ਕਰਨ ਲੱਗ ਜਾਂਦੇ ਹਨ।
ਇੱਕ ਦੂਜੇ ਨੂੰ ਭੁੰਜੇ ਸਿੱਟ ਲੈਂਦੇ ਹਨ। ਜੇ ਹੱਥ ਨਾ ਪਵੇ, ਵੈਸੇ ਹੀ ਮੂੰਹ ਨਾਲ ਐਸੀਆਂ ਗੱਲਾਂ ਕਰਦੇ ਹਨ। ਦੂਜੇ ਬੰਦੇ ਦੇ ਪੋਤੜੇ ਫੋਲ ਦਿੰਦੇ
ਹਨ। ਗੰਦ ਉਛਾਲਦੇ ਹਨ। ਗੱਲ ਮੂੰਹ ਵਿਚੋਂ ਨਿਕਲਦੇ ਹੀ ਸਬ ਤੋਂ ਪਹਿਲਾਂ ਉਸ ਬੋਲਣ ਵਾਲੇ ਦੀ ਆਤਮਾ
ਗੰਦੀ ਹੋ ਜਾਂਦੀ ਹੈ। ਦੂਜੇ ਬੰਦੇ ਤੱਕ ਸ਼ਾਇਦ ਗੱਲ ਸੁਣੇ ਵੀ ਨਾ। ਗੱਲ ਨਾ ਹੀ ਪਹੁੰਚੇ। ਕਈ ਬੰਦੇ
ਸੁਣ ਕੇ ਵੀ ਗੱਲ ਨਹੀਂ ਗੋਰ ਦੇ। ਕਿਸੇ ਸਾਧ ਦੀ ਪ੍ਰਸੰਸਾ ਕਰੋ। ਮੂਹਰਲਾ ਬੰਦਾ ਨਿੰਦਿਆ ਸ਼ੁਰੂ ਕਰ
ਦਿੰਦਾ ਹੈ। ਕਦੇ ਕਿਸੇ ਵੀ ਸਾਧ ਨੂੰ ਭੰਡ ਕੇ ਦੇਖ ਲੈਣਾ। ਲੋਕੀ ਉਸ ਦੇ ਹਮਾਇਤੀ ਬਣ ਜਾਣਗੇ। ਉਸ
ਲਈ ਬੰਦੇ ਮਾਰ ਦੇਣਗੇ। ਬੱਸਾਂ, ਦੁਕਾਨਾਂ ਜਾਲ ਦੇਣਗੇ।
ਸਬ ਨੂੰ ਪਤਾ ਹੈ। ਪੂਰੀ ਦੁਨੀਆ ਵਿੱਚ ਸ਼ਰਾਬ,
ਭੰਗ, ਹੋਰ ਨਸ਼ੇ ਖਾਂਦੇ,
ਪੀਤੇ ਜਾਂਦੇ ਹਨ। ਹੁਣ ਤਾਂ ਇਹ ਆਮ ਹੀ ਦਾਲ-ਰੋਟੀ ਦੁੱਧ
ਪਾਣੀ ਦੇ ਗਲਾਸ ਵਾਂਗ ਨਸ਼ੇ, ਸ਼ਰਾਬ ਭੰਗ ਖਾਂਦੇ, ਪੀਤੇ ਜਾਂਦੇ ਹਨ। ਕਈਆਂ ਨੂੰ ਤਾਂ ਚਾਹੇ ਦਾਲ-ਰੋਟੀ ਨਾ ਮਿਲੇ, ਸ਼ਰਾਬ, ਭੰਗ, ਹੋਰ ਨਸ਼ੇ ਖਾਣ, ਪੀਣ ਬਗੈਰ ਨਹੀਂ ਸਾਰਦੇ। ਸ਼ਰਾਬ, ਭੰਗ, ਹੋਰ ਨਸ਼ੇ ਖਾਣ, ਪੀਣ ਵਾਲਿਆਂ ਨੂੰ ਸਿਰਫ਼ ਨਸ਼ੇ ਹੀ ਦਿਸਦੇ ਹਨ। ਇਹ ਨਹੀਂ ਦਿਸਦਾ। ਉਨ੍ਹਾਂ ਦੀਆਂ
ਔਰਤਾਂ, ਬੱਚੇ, ਬੁੱਢੇ ਭੁੱਖੇ ਮਰ
ਰਹੇ ਹਨ। ਥਾਂ-ਥਾਂ ਰੁਲਦੇ ਫਿਰ ਰਹੇ ਹਨ। ਕਿੰਨੇ ਕੁ ਮਰਦਾਂ ਔਰਤਾਂ ਦਾ ਸਰੀਰ ਤੰਦਰੁਸਤ ਹੈ?
ਕਿੰਨੇ ਕੁ ਲੋਕ ਨਸ਼ੇ ਕਰਦੇ ਹਨ? ਕੀ ਕੋਈ ਵੀ ਨਸ਼ੇ ਨਹੀਂ ਕਰਦਾ? ਇਹ ਔਰਤਾਂ
ਥਾਂ-ਥਾਂ ਨਸ਼ਿਆਂ ਤੇ ਨਸ਼ੇ ਵੰਡਣ ਵਾਲਿਆਂ ਦਾ ਸਿਆਪਾ ਕਿਉਂ ਕਰਦੀਆਂ ਹਨ? ਬੱਚੇ ਬਗੈਰ ਅੰਗਾਂ ਤੋਂ ਕਿਉਂ ਜੰਮ ਰਹੇ ਹਨ? ਭਈਏ ਸਰਦਾਰ ਬਣ ਕੇ ਪੰਜਾਬ ਦੀਆਂ ਔਰਤਾਂ ‘ਤੇ ਕਿਉਂ ਛਾਏ ਹਨ? ਕੀ ਪੰਜਾਬ ਪੰਜਾਬੀਆਂ ਦਾ ਹੈ? ਕਿੰਨੇ ਕੁ ਪੰਜਾਬੀ ਸਿੱਖ ਮਰਦ ਪੰਜਾਬ ਵਿੱਚ ਰਹਿੰਦੇ ਹਨ? ਪਿੰਡ ਵਿੱਚ ਕਿੰਨੇ ਕੁ ਪਹਿਲਵਾਨ ਮਰਦ ਹਨ? ਕਿੰਨੇ ਕੁ ਨਸ਼ੇ ਬਿਲਕੁਲ ਨਹੀਂ ਕਰਦੇ? ਕਿੰਨੇ ਕੁ ਕਮਾਊ ਪੁੱਤ ਹਨ? ਕਿੰਨੇ ਕੁ ਮਰਦ ਮਾਂ-ਬਾਪ ਦੀ ਸੇਵਾ ਕਰਦੇ ਹਨ। ਕੌਣ-ਕੌਣ ਸਹੀ ਢੰਗ ਨਾਲ ਬੱਚੇ ਪਾਲ
ਰਹੇ ਹਨ? ਔਰਤਾਂ ਦਾ ਖ਼ਿਆਲ ਰੱਖਣ ਵਾਲੇ ਕਿੰਨੇ ਕੁ ਹਨ? ਨਸ਼ੇ ਖਾ
ਕੇ ਕਿੰਨੇ ਕੁ ਨਾ ਮਰਦ ਹੋ ਚੁਕੇ ਹਨ?
ਇੱਕ ਦਿਨ ਰੇਡੀਉ ਟੋਕ ਸ਼ੋ ਚੱਲ ਰਿਹਾ ਸੀ। ਇੱਕ
ਮੁੰਡੇ ਨੇ ਕਾਲ ਕਰ ਕੇ ਕਿਹਾ, “ ਮੈਂ ਸਿਰੇ ਦਾ ਸ਼ਰਾਬ, ਭੰਗ, ਹੋਰ ਨਸ਼ੇ ਖਾਣ, ਪੀਣ ਵਾਲਾ ਬੰਦਾ ਹੁੰਦਾ ਸੀ। ਕੈਨੇਡਾ ਕੈਲਗਰੀ ਆ ਕੇ ਹੁਣ ਛੱਡ ਦਿੱਤੇ ਹਨ। ਸਾਰੇ
ਪਿੰਡ ਵਿੱਚ ਅਸੀਂ ਚਾਰ ਬੰਦੇ ਨਸ਼ੇ, ਸ਼ਰਾਬ ਭੰਗ ਖਾਣ, ਪੀਣ ਵਾਲੇ ਸੀ। ਸਾਰੇ ਪਿੰਡ ਵਿੱਚ ਹੋਰ ਕੋਈ ਨਸ਼ੇ, ਸ਼ਰਾਬ ਭੰਗ ਨਹੀਂ ਖਾਂਦਾ, ਪੀਂਦਾ। “ ਇੱਕ ਸ਼ਰਾਬ, ਭੰਗ, ਹੋਰ ਨਸ਼ੇ ਖਾਣ, ਪੀਣ ਵਾਲਾ ਬੰਦਾ, ਪੂਰੇ ਪਿੰਡ ਤੇ ਆਏ, ਗਏ ਪੁਰੌਣਿਆਂ ਦੀ ਜ਼ੁੰਮੇਵਾਰੀ ਲੈ ਰਿਹਾ ਸੀ। ਜਿਵੇਂ ਇੱਕ
ਵੇਸਵਾ ਨੂੰ ਲੱਗਦਾ ਹੁੰਦਾ ਹੈ। ਮੇਰਾ ਹੀ ਧੰਦਾ ਜ਼ੋਰਾਂ-ਸ਼ੋਰਾ ‘ਤੇ ਚੱਲਦਾ ਹੈ। ਸਾਰੇ ਮਰਦ ਮੇਰੇ ਜੋਗੇ ਹੀ ਹਨ। ਮੈਂ ਹੀ ਸਭ ਔਰਤਾਂ ਤੋਂ ਸੁੰਦਰ
ਹਾਂ। ਮੇਰੇ ਵਰਗੀ ਕੋਈ ਰੰਡੀ ਨਹੀਂ ਹੈ। ਹੋਸਟ ਵੀ ਪੰਚਰ ਹੋਏ ਟਾਇਰ ਵਰਗਾ ਸੀ। ਉਸ ਤੋਂ ਜੁਆਬ
ਵਿੱਚ ਇੰਨਾ ਨਹੀਂ ਸਰਿਆ। ਉਸ ਸ਼ਰਾਬ, ਭੰਗ, ਹੋਰ ਨਸ਼ੇ ਖਾਣ, ਪੀਣ
ਵਾਲੇ ਨੂੰ ਪੁੱਛ ਲੈਂਦਾ, “ ਤੂੰ ਪੂਰੇ ਪਿੰਡ ਦਾ ਠੇਕਾ ਕਿਵੇਂ ਲੈ ਸਕਦਾ
ਹੈ? ਫਿਰ ਤਾਂ ਪੰਜਾਬ ਵੀ ਤੇਰੀ ਹੀ ਨਿਗ੍ਹਾ ਥੱਲੇ ਹੋਣਾ ਹੈ।
ਜਿਵੇਂ ਤੂੰ ਨਸ਼ੇ, ਸ਼ਰਾਬ ਭੰਗ ਖਾਣ, ਪੀਣ ਤੋਂ ਬਚ ਗਿਆ। ਕੀ ਤੇਰੇ ਤਿੰਨ ਹੋਰ ਸਾਥੀ ਵੀ ਸ਼ਰਾਬ, ਭੰਗ, ਹੋਰ ਨਸ਼ੇ ਖਾਣ, ਪੀਣ ਤੋਂ ਬਚ ਗਏ ਹਨ? ਉਨ੍ਹਾਂ ਦੇ ਨਸ਼ੇ ਕਦੋਂ ਛੁਡਾਉਣੇ ਹਨ। “ ਲੋਕਾਂ ਨੂੰ ਜਿੱਤ ਨਹੀਂ ਸਕਦੇ। ਇਹ ਦੋਨੇਂ ਪਾਸੇ ਹੁੰਦੇ ਹਨ।
ਐਸੇ ਲੋਕ ਆਪ ਡਰੱਗ ਡੀਲਰ ਹੁੰਦੇ ਹਨ। ਬਿਜ਼ਨਸ
ਦਾ ਖਿਆਲ ਰਖਦੇ ਹਨ। ਫੂਡ ਸਟੋਰ, ਹਸਪਤਾਲਾਂ, ਕਲੀਨਿਕਾਂ, ਸਕੂਲ, ਕਾਲਜਾ ਮੂਹਰੇ ਖੜ੍ਹੇ ਨਸ਼ੇ ਵੇਚਦੇ ਹਨ। ਆਪਦੇ ਨਸ਼ਿਆਂ ਦਾ ਇੰਤਜ਼ਾਮ ਕਰਦੇ ਹਨ। ਨਵੇਂ
ਉੱਠ ਰਹੇ ਮੁੰਡੇ-ਕੁੜੀਆਂ ਨੂੰ ਨਸ਼ੇ ਵੇਚਣ ਤੇ ਖਾਣ ਲਾ ਕੇ ਗਾਹਕ ਤਿਆਰ ਕਰਦੇ ਹਨ। ਅੱਜ ਦੇ ਕਈ
ਨੌਜਵਾਨ ਮੁੰਡੇ-ਕੁੜੀਆਂ ਮਿਹਨਤ ਨਹੀਂ ਕਰਨੀ ਚਾਹੁੰਦੇ। ਇਜੀ ਮਨੀ ਅੱਖ ਝਪਕ ਨਾਲ ਹਾਸਲ ਕਰਨ ਲਈ ਆਪ
ਦੀ ਜਾਨ ਫਸਾ ਲੈਂਦੇ ਹਨ। ਗੈਂਗ ਡਰੱਗ ਡੀਲਰਾਂ ਵਿੱਚ ਫਸਿਆ ਬੰਦਾ ਨਿਕਲ ਨਹੀਂ ਸਕਦਾ। ਉਸ ਕੋਲ ਸਾਰੇ
ਪਰੂਫ਼ ਹੁੰਦੇ ਹਨ। ਇਸ ਲਈ ਐਸੇ ਬੰਦਿਆ ਲਈ ਸਿਰਫ਼ ਮੌਤ ਹੀ ਮੂਹਰੇ ਡਗ ਮੰਗਾਉਂਦੀ ਹੈ। ਜਿੰਨਾ
ਜੀਵਾਂ ਪਤੰਗੇ, ਕੀੜੇ, ਮੱਛਰ ਨੂੰ ਜਦੋਂ ਖੰਭ ਲਗਦੇ ਹਨ। ਉਹ ਹਵਾ ਵਿੱਚ ਉੱਡਦੇ ਹਨ। ਉਨ੍ਹਾਂ ਦੀ ਦੀ
ਜ਼ਿੰਦਗੀ ਸਬ ਤੋਂ ਛੋਟੀ ਹੁੰਦੀ ਹੈ। ਬਹੁਤੀ ਊਚੀ ਛਾਲ ਮਾਰਨ ਵਾਲੇ ਹੀ ਆਖਰ ਜ਼ਮੀਨ ‘ਤੇ ਵੀ ਡਿੱਗਦੇ
ਹਨ।
ਪੰਜਾਬ. ਪੂਰੇ ਇੰਡੀਆ ਵਿੱਚ, ਕੈਨੇਡਾ, ਅਮਰੀਕਾ ਤੇ ਹੋਰ ਬਾਹਰਲੇ ਦੇਸ਼ਾਂ ਵਿੱਚ ਸ਼ਰਾਬ,
ਭੰਗ, ਹੋਰ ਨਸ਼ੇ ਖਾਣ,
ਪੀਣ ਵਾਲਿਆਂ ਲਈ ਥਾਂ-ਥਾਂ ਸਟਰੀਟ ਦੇ ਕਾਰਨਰ ‘ਤੇ ਹਰ ਅੱਧੇ ਕਿੱਲੋਮੀਟਰ ਵਿੱਚ ਦੁਕਾਨਾਂ ਖੁੱਲ੍ਹੀਆਂ ਹੋਈਆਂ ਹਨ। ਉੱਨੇ ਫੂਡ
ਸਟੋਰ, ਹਸਪਤਾਲ, ਕਲੀਨਿਕ, ਸਕੂਲ, ਕਾਲਜ ਵੀ ਨਹੀਂ ਹਨ। ਹਰ ਘਰ ਵਿੱਚ ਸ਼ਰਾਬ, ਭੰਗ, ਹੋਰ ਨਸ਼ੇ ਖਾਣ, ਪੀਣ ਵਾਲੇ ਹਨ। ਕਈ ਔਰਤਾਂ, ਬੱਚੇ, ਬੁੱਢੇ ਮਾਪੇ ਆਪ ਅੰਮ੍ਰਿਤ ਛਕੀ ਫਿਰਦੇ ਹਨ। ਮਰਦ ਤੇ ਅੱਜ ਕਲ ਕੁੜੀਆਂ ਵੀ ਨਸ਼ੇ
ਕਰੀ ਕਿਤੇ ਡਿੱਗੇ ਹੁੰਦੇ ਹਨ। ਇੱਕ ਦਿਨ ਰੇਡੀਉ ‘ਤੇ ਨਸ਼ਿਆਂ ਖ਼ਿਲਾਫ਼
ਟੋਕ ਸ਼ੋ ਚੱਲ ਰਿਹਾ ਸੀ। ਪੰਜਾਬੀ ਪੁਲੀਸ ਵਾਲੇ ਆਏ ਹੋਏ ਸਨ। ਉਨ੍ਹਾ ਨੇ ਕਿਹਾ, “ ਪੰਜਬੀਉ ਡਾਲਰ ਕਮਾਉਂਦੇ ਨਾਂ ਭੱਜੇ ਫਿਰੋ। ਮਾਪੇ ਦੋ-ਦੋ ਜੌਬ ਕਰਦੇ ਹਨ। ਨੌਜਵਾਨ
ਮੁੰਡੇ-ਕੁੜੀਆਂ ਐਸ਼ ਕਰਦੇ ਹਨ। ਗੈਂਗ, ਡਰੱਗ ਡੀਲਰ ਬਣਦੇ। ਆਏ ਦਿਨ ਗੋਲੀਆਂ ਚੱਲਦੀਆਂ
ਹਨ। ਨੌਜਵਾਨ ਮੁੰਡੇ ਕੁੜੀਆਂ ਮਰਦੇ ਹਨ। ਬਾਰਾਂ ਘਰਾਂ ਵਿੱਚ ਪਾਰਟੀਆਂ ਕਰਦੇ ਸਮੇਂ ਇੱਕ ਦੂਜੇ ਨਾਲ
ਲੜਦੇ ਹਨ। ਅਸੀਂ ਨਸ਼ੇ ਕੀਤੇ ਹੋਈਆਂ ਨੰਗੀਆਂ ਕੁੜੀਆਂ ਨੂੰ ਘਰੋ-ਘਰੀ ਛੱਡ ਕੇ ਆਉਂਦੇ ਹਾਂ। ਪੰਜਾਬੀ
ਕੁੜੀਆਂ ਵੀ ਸਰੀਰ ਦਾ ਧੰਦਾ ਕਰਦੀਆਂ ਹਨ। ਡਰੱਗ ਤੇ ਸਰੀਰ ਵੇਚ ਕੇ ਪੈਸਾ ਕਮਾ ਰਹੀਆਂ ਹਨ। ਐਸੇ
ਨੌਜਵਾਨ ਮੁੰਡੇ ਕੁੜੀਆਂ ਦੇ ਮਾਪੇ ਵੀ ਜਾਣਦੇ ਹਨ। ਸਾਡੇ ਬੱਚੇ ਕਰ ਕੀ ਰਹੇ ਹਨ? “
ਸ਼ਰਾਬ, ਭੰਗ, ਹੋਰ ਨਸ਼ੇ ਖਾਣ, ਪੀਣ ਵਾਲਿਆਂ ਦੀ ਗਿਣਤੀ ਹੁਣ ਹੀ ਨਹੀਂ ਵਧੀ। ਇਹ ਤਾਂ ਲੋਕ ਪਹਿਲਾਂ ਤੋਂ ਹੀ
ਖਾਂਦੇ ਪੀਂਦੇ ਰਹੇ ਹਨ। ਜਦੋਂ ਕਾਰਾਂ, ਗੱਡੀਆਂ ਵੀ ਨਹੀਂ ਹੁੰਦੀਆਂ ਸਨ। ਅਫ਼ੀਮ ਉਦੋਂ
ਵੀ ਸਪਲਾਈ ਹੁੰਦੀ ਸੀ। ਲੋਕ ਮੋਟੀ ਗੋਲੀ ਇਕੋ ਸਮੇਂ ਖਾ ਲੈਂਦੇ ਸਨ। ਡੋਡੇ ਤਾਂ ਲੋਕ ਆਮ ਹੀ ਕਣਕ
ਵਿੱਚ ਬੀਜਦੇ ਰਹੇ ਹਨ। ਘਰਾਂ ਵਿੱਚ ਸ਼ਰਾਬ ਦੀਆਂ ਭੱਠੀਆਂ ਆਮ ਹੀ ਮੱਗ ਦੀਆਂ ਹਨ। ਬਹੁਤ ਵੱਡੇ
ਜ਼ਮੀਨਦਾਰ ਹਾੜੀ ਸੌਣੀ ਆਪ ਬਹੁਤਾ ਖੇਤਾਂ ਵਿੱਚ ਹੁੰਦੇ ਸਨ। ਮੰਡੀ ਵੀ ਗੇੜਾ ਮਾਰਨਾ ਪੈਂਦਾ ਸੀ।
ਭਈਏ ਨੂੰ ਰਾਤ ਨੂੰ ਸ਼ਰਾਬ ਕੱਢਣ ਲਾ ਦਿੰਦੇ ਸੀ। ਉਹ ਦੇਸੀ ਦਾਰੂ ਕੱਢੀ ਵੀ ਜਾਂਦਾ ਸੀ। ਨਾਲ ਹੀ ਪੀ
ਕੇ ਸੁਆਦ ਦੇਖਦਾ ਹੋਇਆ ਟੱਲੀ ਹੋ ਜਾਂਦਾ ਸੀ। ਘਰ ਦੀਆਂ ਔਰਤਾਂ ਸੌਂ ਜਾਂਦੀਆਂ ਸਨ। ਇੱਕ ਦਾ ਪਤੀ
ਕਿਤੇ ਬਾਹਰਲੇ ਦੇਸ਼ ਗਿਆ ਹੋਇਆ ਸੀ। ਉੱਧਰ ਪਤੀ ਗੋਰੀਆਂ, ਕਾਲੀਆਂ ਪਿੱਛੇ ਲੱਗਿਆ ਹੋਇਆ ਸੀ। ਉਸ ਦੀ ਪਤਨੀ ਦੀ ਭਈਏ ਨਾਲ ਤਾਲ ਰਲ ਗਈ। ਭਈਏ
ਨੂੰ ਤਾਂ ਦੋ-ਦੋ ਨਸ਼ੇ ਇਕੱਠੇ ਹੋ ਗਏ। ਉਹ ਤਾਂ ਦਿਨ ਰਾਤ ਭੱਠੀ ‘ਤੇ ਬੈਠਾ ਰਹਿੰਦਾ ਸੀ। ਦਾਰੂ ਦੇ ਤੇਲ
ਵਾਲੇ ਪੀਪੇ ਭਰ-ਭਰ ਕੇ ਰੱਖੀ ਜਾਂਦਾ ਸੀ। ਉਸ ਭਈਏ ਨੂੰ ਕੋਈ ਫ਼ਰਕ ਨਹੀਂ ਪੈਂਦਾ ਸੀ।
ਕੀਹਦਾ-ਕੀਹਦਾ ਨੁਕਸਾਨ ਹੋ ਰਿਹਾ ਹੈ? ਭਈਏ ਦੀ ਮੌਜ ਬਣੀ ਹੋਈ ਸੀ। ਐਸੇ ਪਤਾ ਨਹੀਂ
ਕਿੰਨੇ ਕੁ ਘਰ ਹਨ। ਜਿੰਨਾ ਘਰਾਂ ਵਿੱਚ ਭਈਏ ਪੰਜਾਬੀ ਔਰਤਾਂ ਤੇ ਮਾਲ ‘ਤੇ ਮੌਜ ਕਰਦੇ ਹਨ। ਭਈਆਂ ਦੀ ਪੰਜਾਬ ਵਿੱਚ ਪੱਕੀ ਮੋਹਰ ਲੱਗੀ ਹੈ। ਪੰਜਾਬੀ ਘਰ
ਛੱਡ ਕੇ ਬਾਹਰ ਨੂੰ ਭੱਜ ਰਹੇ ਹਨ। ਨਸ਼ੇ ਖਾ ਕੇ ਨਾ-ਮਰਦ ਹੋ ਰਹੇ ਹਨ। ਜਿੱਥੇ ਲੋੜ ਹੈ। ਕਾਢ ਆਪੇ
ਨਿਕਲ ਆਉਂਦੀ ਹੈ। ਹੁਣ ਮਰਦਾ ਨੇ ਆਪ ਸੋਚਣਾ ਹੈ। ਔਰਤਾਂ ਦੂਜਿਆਂ ਜੋਗੀਆਂ ਛੱਡਣੀਆਂ ਹਨ। ਜਾ ਆਪ
ਸੁਧਰਨਾ ਹੈ। ਕਈ ਕਹਿੰਦੇ ਹਨ, “ ਮਰਦ ਬੁੱਢਾ ਨਹੀਂ ਹੁੰਦਾ। “ ਇੰਨਾ ਲੋਕਾਂ ਨੂੰ ਔਰਤਾਂ ਵੀ ਦਸ ਦੇਣ. “ ਔਰਤ ਸਦਾ ਜਵਾਨ ਰਹਿੰਦੀ ਹੇ। 60, 70 ਸਾਲਾਂ ਦੀਆਂ
ਔਰਤਾਂ ਬੱਚੇ ਪੈਂਦਾ ਕਰ ਰਹੀਆਂ ਹਨ। ਉਹ ਵੀ ਉਨ੍ਹਾਂ ਨੂੰ ਆਪਦੇ ਮਰਦ ਬੱਚਾ ਨਹੀਂ ਠਹਿਰਾ ਰਹੇ।
ਸਗੋਂ ਲੈਬ ਦੀ ਸਹਾਇਤਾ ਨਾਲ ਹੋਰ ਮਰਦਾ ਦਾ ਬੱਚਾ ਰਖਾਇਆ ਜਾਂਦਾ ਹੈ। ਕਈ ਤਾ ਜੌੜੇ, ਤਿੰਨ ਚਾਰ ਵੀ
ਜੰਮਦੇ ਹਨ। ਐਸਾ ਹੋਇਆ ਹੈ। ਪੰਜਾਬੀ ਮਰਦਾ ਨੇ ਜੋਰ ਲਾ ਲਿਆ। ਸਾਰੀ ਉਮਰ ਆਪਦੀਆਂ ਔਰਤਾਂ ਨੂੰ
ਬੱਚਾ ਨਹੀਂ ਠਹਿਰਾ ਸਕੇ। ਲੈਬ ਵਿੱਚ ਪਹਿਲੇ ਅਪਰੇਸ਼ਨ ਨਾਲ ਹੀ ਬੱਚਾ ਪੈਦਾ ਹੋ ਗਿਆ। ਜਵਾਨ ਮਰਦ ਹੈ
ਜਾਂ ਔਰਤ? ਬੰਦੇ ਦਾ ਭੇਤ ਨਹੀਂ ਹੈ। ਕਈ ਬੰਦੇ ਐਸੇ ਵੀ ਹਨ। ਜਿੰਨਾ ਤੋਂ ਔਲਾਦ ਪੈਦਾ ਨਹੀਂ
ਹੁੰਦੀ। ਉਹ ਪਤਨੀ ਨੂੰ ਆਪ ਹੀ ਢਿੱਲ ਦੇ ਦਿੰਦੇ ਹਨ। ਕਈ ਪਤਨੀਆਂ ਵੀ ਐਸੇ ਪਤੀਆਂ ਦੀ ਪ੍ਰਵਾਹ
ਨਹੀਂ ਕਰਦੀਆਂ। ਖੋਟਾ ਸਿੱਕਾ ਨਹੀਂ ਚੱਲਦਾ ਹੁੰਦਾ।
ਪੰਜਾਬ ਦੇ ਖੇਤਾਂ ਦੀਆਂ ਵਟਾ ਤੇ ਭੰਗ ਖੜ੍ਹੀ
ਦਿਸਦੀ ਹੈ। ਸੁੱਖਾ ਥੋੜ੍ਹਾ ਜਿਹਾ ਹੀ ਖਾਣ ਨਾਲ ਬੰਦਾ ਹੋਸ਼ ਖੋ ਬੈਠਦਾ ਹੈ। ਸੁੱਖਾ, ਭੰਗ ਕੈਨੇਡਾ ਵਰਗੇ ਦੇਸ਼ ਵਿੱਚ ਬੈਨ ਹੈ। ਜੇ ਕਿਸੇ ਕੋਲੋਂ ਚੁਟਕੀ ਜਿੰਨਾ ਵੀ ਫੜਿਆ
ਜਾਵੇ। ਬੰਦੇ, ਘਰ, ਕਾਰ ਦੀ ਪੁਲਿਸ ਵਾਲੇ ਤਲਾਸ਼ੀ ਲੈ ਸਕਦੇ ਹਨ। ਚਾਰਜ ਕਰ ਸਕਦੇ ਹਨ। ਵੈਸੇ ਦਵਾਈ ਦੇ
ਤੌਰ ’ਤੇ ਲੋਕ ਖਾਂਦੇ ਹਨ। ਕੋਲ ਵੀ ਰੱਖ ਸਕਦੇ ਹਨ। ਜੇ ਡਾਕਟਰ
ਦਵਾਈ ਦੇ ਤੌਰ ‘ਤੇ ਖਾਣ ਲਈ ਕਹਿੰਦੇ ਹਨ। ਘਰ ਵੀ ਪੇੜ ਲੱਗਾ
ਸਕਦੇ ਹਨ। ਉਸ ਪੌਦੇ ‘ਤੇ ਗੌਰਮਿੰਟ ਦੀ ਮਨਜ਼ੂਰੀ ਦੀ ਮੋਹਰ ਲੱਗੀ
ਹੋਣੀ ਚਾਹੀਦੀ ਹੈ। ਇੱਕ ਬੂਟਾ ਲਾ ਕੇ ਹੋਰ ਭੰਗ ਦਾ ਘਰ ਦੇ ਅੰਦਰ ਬਾਗ਼ ਲੱਗਾ ਲੈਂਦੇ ਹਨ। ਭੰਗ ਦੇ
ਬੂਟੇ ਕਮਰਿਆਂ ਵਿੱਚ ਵੀ ਬਲਬਾਂ ਦੀ ਰੌਸ਼ਨੀ ਨਾਲ ਬਹੁਤ ਫੈਲਦੇ ਹਨ। ਕਈ ਬਾਰ ਐਸੇ ਲੋਕ ਵੀ ਧੰਦਾ
ਸ਼ੁਰੂ ਕਰ ਦਿੰਦੇ ਹਨ। ਐਸੇ ਘਰਾਂ ਵਿਚੋਂ ਪੁਲਿਸ ਵਾਲੇ ਵੱਡਾ ਟਰੱਕ ਲੱਦਦੇ ਹਨ।
ਜੇ ਕੋਈ ਬਿਮਾਰੀ ਹੁੰਦੀ ਹੈ। ਪਹਿਲਾ ਮੰਨਣਾ
ਪੈਂਦਾ ਹੈ। ਤਾਂ ਇਲਾਜ ਕੀਤਾ ਜਾਂਦਾ ਹੈ। ਹੁਣ ਦੇਖਣਾ ਇਹ ਹੈ। ਕੀ ਤੁਸੀਂ ਨਸ਼ੇ ਕਰਦੇ ਹੋ? ਕੀ ਇਲਾਜ ਕਰਾਉਣਾ
ਹੈ? ਕੀ ਸਰੀਰ ਨਸ਼ਿਆਂ ਤੋਂ ਦੁਖੀ ਹੈ? ਕੀ ਘਰ ਵਸਾਉਣਾ ਹੈ? ਤਾਂ ਨਸ਼ੇ ਛੱਡਣੇ
ਪੈਣੇ ਹਨ। ਕੋਈ ਹੋ ਮਦਦ ਨਹੀਂ ਕਰ ਸਕਦਾ। ਆਪ ਨੂੰ ਤੋਬਾ ਕਰਨੀ ਪੈਣੀ ਹੈ। ਮਨ ਤਕੜਾ ਕਰ ਕੇ ਛੱਡ
ਦੇਵੇ। ਨਹੀਂ ਤਾਂ ਨਸ਼ੇ ਖਾ-ਖਾ ਮਰ ਜਾਵੋਗੇ। ਵੇਚਣ ਵਾਲਿਆਂ ਦਾ ਕੱਖ ਨਹੀਂ ਜਾਣਾ। ਨਸ਼ੇ ਖਾਣ
ਵਾਲਿਆਂ ਦਾ ਸਰੀਰ, ਘਰ, ਪਰਿਵਾਰ ਨਹੀਂ ਬਚਣਾ।
Comments
Post a Comment