ਸਾਰੇ ਸ਼ਹੀਦ ਕੌਮ, ਧਰਮ, ਦੇਸ਼ ਦੀ ਸ਼ਾਨ ਨੇ।
ਸਤਵਿੰਦਰ ਕੌਰ ਸੱਤੀ
ਜੋਧੇ, ਸੂਰਮੇ ਸ਼ਹੀਦੀਆਂ ਪਾਈ ਜਾਂਦੇ ਨੇ।
ਹਿੱਕ ਵਿੱਚ ਗੋਲੀਆਂ ਖਾਈ ਜਾਂਦੇ ਨੇ।
ਦੁਸ਼ਮਣ ਦੇ ਦਿਲ ਕੰਬਾਈ ਜਾਂਦੇ ਨੇ।
ਪੁਲੀਸ ਵਾਲੇ ਮੁਕਾਬਲੇ ਬਣਾਈ ਜਾਂਦੇ ਨੇ।
ਨਹਿਰਾਂ ਸੂਆਂ ਵਿੱਚ ਲਾਸ਼ਾਂ ਸੁਟਾਈ ਜਾਂਦੇ ਨੇ।
ਮੁੰਡੇ ਮਾਰ-ਮਾਰ ਕਰ ਪੁੱਠੇ ਲਮਕਾਈ ਜਾਂਦੇ ਨੇ।
ਮਾਸ ਨਾਲੋਂ ਨੂੰਹੁ ਜਮੂਰਾ ਨਾਲ ਨੋਚੀ ਜਾਂਦੇ ਨੇ।
ਸੱਤੀ ਖੋਪਰੀ ਤੋਂ ਵਾਲ ਅਲੱਗ ਕਰੀ ਜਾਂਦੇ ਨੇ।
ਇਹ ਪੁਲੀਸ ਵਾਲੇ ਨੇ ਜਾਂ ਦੁਸ਼ਮਣ ਜਾਨੀ ਨੇ।
ਪਾ ਕੇ ਗਲ਼ਾਂ ਵਿਚ ਟਾਇਰ ਜਲਾਈ ਜਾਂਦੇ ਨੇ।
ਸਾਰੇ ਸ਼ਹੀਦ ਕੌਮ, ਧਰਮ, ਦੇਸ਼ ਦੀ ਸ਼ਾਨ ਨੇ।
ਦਿੱਲੀ ਵਾਲੇ ਅਜੇ ਵੀ ਦਿਲ ਕੱਢ ਖਾਈ ਜਾਂਦੇ ਨੇ।
ਸਤਵਿੰਦਰ ਸੀਸ ਆਪਣਾ ਸ਼ਹੀਦਾਂ ਨੂੰ ਝੁਕਾਉਂਦੇ ਨੇ।
ਰੱਬ ਜੀ ਸਾਨੂੰ ਜ਼ੁਲਮ ਲਈ ਲਿਖਣਾ ਬੱਤਾ ਗਏ ਨੇ।

Comments

Popular Posts