ਸੰਤ ਜਰਨੈਲ ਸਿੰਘ
ਖ਼ਾਲਸਾ ਭਿੰਡਰਾਂ ਵਾਲੇ ਹਰਿਮੰਦਰ ਸਾਹਿਬ ਵਿੱਚ ਜੂਝਦੇ ਹੋਏ ਸ਼ਹੀਦ ਹੋ ਗਏ
May 31, 2014 at 3:50pm
- ਸਤਵਿੰਦਰ ਕੌਰ ਸੱਤੀ
(ਕੈਲਗਰੀ)-ਕੈਨੇਡਾ
satwinder_7@hotmail.com
ਜੂ-ਟਿਊਬ, ਖ਼ਾਲਿਸਤਾਨ ਨਿਊਜ਼ ਉੱਤੇ ਇੱਕ ਮੂਵੀ ਇਹ ਵੀ ਲੱਗੀ ਹੈ।
ਹਰੀ ਸਿੰਘ ਰੰਧਾਵਾ ਲੋਕਾਂ ਨਾਲ ਜੱਬਲੀਆਂ ਮਾਰਦਾ ਹੈ। ਸਾਰੇ ਸ਼ਹੀਦ ਬਾਬਾ ਦੀਪ ਸਿੰਘ, ਮਨੀ ਸਿੰਘ ਹੋਰ ਬਹੁਤ ਸ਼ਹੀਦ ਲੰਬੀ ਗੁਫ਼ਾ ਅੰਦਰ
ਪਹਾੜਾਂ ਵਿੱਚ ਬੈਠੇ ਹਨ। ਇੱਕ ਦਿਨ ਜ਼ਰੂਰ ਫਿਰ ਧਰਤੀ ਉੱਤੇ ਆਉਣਗੇ। ਤਾਂਹੀਂ ਤਾਂ ਇੰਨਾ ਦਮਦਮੀ
ਟਕਸਾਲ ਦੇ ਆਗੂਆਂ ਨੇ ਆਪਣੇ ਨਾਮ ਚਮਕਾਉਣ ਲਈ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਦੀ
ਸ਼ਹੀਦੀ ਉੱਤੇ ਪਾਣੀ ਫੇਰ ਦਿੱਤਾ। ਸ਼ਾਇਦ ਉੱਪਰ ਵਾਲੇ ਸ਼ਹੀਦਾਂ ਨਾਲ ਪਹਾੜਾਂ ਗੁੱਝਵਾਂ ਵਿੱਚ ਇਕੱਠੇ
ਕਰ ਦਿੱਤਾ ਹੋਵੇਗਾ। ਦਮਦਮੀ ਟਕਸਾਲ ਦੇ ਆਗੂ ਮਨ ਘੜਤ, ਝੂਠੀਆਂ ਕਹਾਣੀਆਂ ਬਹੁਤ ਜੋੜ ਕੇ ਸੁਣਾਉਂਦੇ ਹਨ। ਇੰਨਾ
ਦੇ ਮਹਾਂਪੁਰਸ਼ ਮਰਿਆ ਹੋਇਆ, ਅੰਤਿਮ ਦਾ ਛਿੱਟਾ
ਮਾਰ ਕੇ ਜਿੰਦਾ ਕਰ ਦਿੰਦੇ ਹਨ। ਬੁਜਰੁਗ ਮਾਤਾ ਨੂੰ ਬੀਬੀ, ਮਾਂ, ਮਾਤਾ ਕਹਿਣ ਦੀ ਬਜਾਏ, ਬੁੱਢੀ ਕਹਿ ਕੇ ਮਰੇ
ਬੱਚੇ ਨੂੰ ਅਮਰ ਕਰਨ ਦੀ ਕਹਾਣੀ ਹਰੀ ਸਿੰਘ ਰੰਧਾਵਾ ਸੁਣਾਂ ਰਿਹਾ ਹੈ। ਫਿਰ ਤਾਂ ਰੱਬ ਦੇ ਉੱਤੋਂ
ਦੀ ਹੋ ਗਏ। ਜੇ ਕਿਸੇ ਦਾ ਕੋਈ ਮਰ ਜਾਵੇ, ਇੰਨਾ ਕਰਾਮਾਤੀਆਂ
ਚਮਤਕਾਰਾਂ ਕੋਲ ਲੈ ਜਾਇਆ ਕਰੋ। ਇਹ ਸਾਰੀ ਦੁਨੀਆ ਮਰਨ ਤੋਂ ਬਚਾ ਲੈਣਗੇ। ਇਸ ਨੂੰ ਮਰੇ ਨੂੰ ਕਿਸੇ
ਕਰਾਮਾਤ ਚਮਤਕਾਰ ਜਾਂ ਅੰਤਿਮ ਦਾ ਛਿੱਟਾ ਮਾਰ ਕੇ ਹੀ ਬਚਾ ਲੈਂਦੇ ਹਨ। ਕਰਾਮਾਤ ਚਮਤਕਾਰ ਦੀਆਂ
ਕਹਾਣੀਆਂ ਬਹੁਤ ਸੁਣਾਉਂਦੇ ਹਨ। ਦਮਦਮੀ ਟਕਸਾਲ ਦਾ 30 ਕੁ ਸਾਲਾਂ ਦੀ ਉਮਰ ਦਾ ਜਵਾਨ ਬਾਬਾ ਗੁਰਦੁਆਰੇ ਕੱਥਾਂ
ਸੁਣਾ ਰਿਹਾ ਸੀ," ਵੱਡੇ ਮਹਾਪੁਰਸ਼ਾਂ
ਨੇ ਭਵਿੱਖ ਬਾਣੀ ਕਰ ਕੇ ਦੱਸਿਆ," ਫਲਾਣਾ ਬੁੱਢਾ
ਹੁੰਦਾ ਸੀ। ਮਰ ਕੇ ਹੁਣ ਉਸ ਨੇ ਧਮਕਿਆਂ ਦੇ ਘਰ ਧਮਕੜੇ ਪਿੰਡ ਵਿੱਚ ਜਨਮ ਲੈ ਲਿਆ ਹੈ। "
ਸਾਡਾ ਦਮਦਮੀ ਟਕਸਾਲ ਦਾ ਜਥਾ ਉੱਥੇ ਸੱਚ ਝੂਠ ਦਾ ਨਿਰਨਾ ਕਰਨ ਗਿਆ। ਗੱਲ ਸਹੀਂ ਸੀ। ਬੱਚਾ ਉਸ
ਬੁੱਢੇ ਵਰਗਾ ਹੀ ਸੀ।" ਵੱਡੇ ਮਹਾਂਪੁਰਸ਼ ਗੁਰ ਬਾਣੀ ਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਛੱਡ
ਕੇ, ਹੁਣ ਇਹ ਲੋਕਾਂ ਦੇ
ਪਿੰਡ-ਪਿੰਡ ਜਾ ਕੇ, ਨਵ ਜੰਮੇ ਬੱਚਿਆਂ
ਦੀ ਪਰਖ ਕਰਨ ਜਾਂਦੇ ਹਨ। ਭੂਆਂ, ਮਾਸੀ, ਚਾਚਾ ਤਾਇਆ ਫੁੱਫੜ ਪਿਉ ਮਾਂ ਤੇ ਬੱਚਾ ਤਾਂ ਕਿਸੇ ਤੇ
ਵੀ ਜਾ ਸਕਦਾ ਹੈ। ਕਈ ਵਾਰ ਬੁੱਢੇ ਵੀ ਗ਼ਲਤੀ ਕਰ ਲੈਂਦੇ ਹਨ। ਉਨ੍ਹਾਂ ਦੇ ਵੀ ਆਖ਼ਰੀ ਇੱਛਾ ਪੂਰੀ
ਕਰਨ ਲਈ ਆਵਾਰਾ ਫਿਰਦਿਆਂ ਦੇ ਕਿਸੇ ਗੁਆਂਢਣ ਜਾਂ ਗੁਆਂਢ
ਪਿੰਡ ਦੀ ਦੇ ਨਾਲ ਵੀ ਉਦੋਂ ਸਿਵਿਆਂ ਵਿੱਚ ਲੱਤਾਂ ਸਮੇਂ ਵੀ ਜੁਆਕ ਪੈਦਾ ਹੋ ਸਕਦਾ ਹੈ। ਕਥਾ ਵਾਚਕ
ਪਰਦੀਪ ਸਿੰਘ ਜਲੰਧਰ ਵਾਲਾ ਕੈਲਗਰੀ ਵਿਚ ਕਹਾਣੀ ਸੁਣਾ ਰਿਹਾ ਸੀ। ਸੰਤ ਜਰਨੈਲ ਸਿੰਘ ਖ਼ਾਲਸਾ
ਭਿੰਡਰਾਂ ਵਾਲੇ ਕੋਲ ਹਿੰਦੂ ਕੁੜੀ ਆਈ। ਜਿਸ ਦੇ ਸਹੁਰੇ ਉਸ ਨੂੰ ਦਾਜ ਲਾਉਣ ਲਈ ਤੰਗ ਕਰਦੇ ਸਨ। ਉਹ
ਹਿੰਦੂ ਵਿਆਹੁਤਾ ਔਰਤ, ਸੰਤ ਜਰਨੈਲ ਸਿੰਘ
ਖ਼ਾਲਸਾ ਭਿੰਡਰਾਂ ਵਾਲੇ ਦੇ ਪੈਰਾਂ ਉੱਤੇ ਸਿਰ ਰੱਖ ਕੇ, ਰੋਣ ਲੱਗ ਗਈ। ਸੰਤਾਂ ਨੇ ਉਸ ਦੇ ਸਹੁਰੇ ਪਰਿਵਾਰ ਨੂੰ
ਕਿਡਨੱਪ ਕਰਾ ਕੇ, ਕਿਹਾ,"
ਇਹ ਲਵੋ 10,000 ਰੁਪਿਆਂ, ਕੁੜੀ ਨੂੰ ਨਾਲ ਲੈ ਜਾਵੋ। ਸਹੁਰਾ ਪਰਿਵਾਰ ਸੰਤਾਂ ਤੋਂ
ਥਰ-ਥਰ ਕੰਬਣ ਲੱਗਾ। ਉਨ੍ਹਾਂ ਨੇ ਕਿਹਾ," ਜੀ ਇਹ ਤੁਸੀਂ ਲੰਗਰ ਵਿੱਚ ਪਾ ਦਿਉ। " ਸੰਤਾਂ ਨੇ ਕੁੜੀ ਵਸਾ ਦਿੱਤੀ। ਜਿਵੇਂ ਕਿਵੇਂ
ਕੁੜੀ ਸਹੁਰੇ ਵਸਾਉਣ ਵਾਲੀ ਗੱਲ ਸਹੀਂ ਹੋ ਸਕਦੀ ਹੈ। ਔਰਤ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ
ਵਾਲੇ ਦੇ ਪੈਰਾਂ ਉੱਤੇ ਸਿਰ ਰੱਖ ਕੇ ਰੋਵੋ। ਝੂਠ ਹੈ, ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ,
ਆਪਣੇ ਕੋਲ ਕਿਸੇ ਗੈਰ ਔਰਤ
ਨੂੰ ਨਹੀਂ ਆਉਣ ਦਿੰਦੇ ਸਨ। 1984 ਫਰਵਰੀ ਨੂੰ ਮੇਰਾ
ਸਾਰਾ ਪਰਵਾਰ ਹਰਿਮੰਦਰ ਸਾਹਿਬ ਗਿਆ ਸੀ। ਸਾਡੇ ਨਾਲ ਬੀਹ ਕੁ ਬੰਦੇ ਬੁੜੀਆਂ ਸਾਡੇ ਹੀ ਟਰੱਕ ਵਿੱਚ
ਗਏ ਸਨ। ਅਸੀਂ ਸਾਰੇ ਮਿਲਾ ਕੇ 40 ਕੁ ਸੀ। ਸੰਤ
ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਆਪਣੇ 40 ਕੁ ਸਿੰਘਾਂ ਨਾਲ ਉੱਥੇ ਨਾਨਕ ਨਿਵਾਸ ਦੀ ਛੱਤ ਉੱਤੇ ਉਹ ਸਾਰੇ ਇਧਰ-ਉੱਧਰ
ਘੁੰਮ ਰਹੇ ਸਨ। ਕਈ ਮਿੱਠੀ-ਮਿੱਠੀ ਧੁੱਪ ਵਿੱਚ ਬੈਠੇ ਸਨ। ਸੰਤਾਂ ਦੀ ਪਤਨੀ ਉੱਪਰ ਹੀ ਪੌੜੀਆਂ ਕੋਲ
ਬਾਣ ਦੇ ਨੰਗੇ ਰੜੇ ਮੰਜੇ ਉੱਤੇ ਬੈਠੀ ਸੀ। ਉਨ੍ਹਾਂ ਦਾ ਸਰੀਰ ਠੀਕ ਨਾ ਹੋਣ ਕਰ ਕੇ ਗੋਡੇ ਬਹੁਤ ਦੁਖਦੇ
ਸਨ। ਸੰਤ ਕੁਰਸੀ ਉੱਤੇ ਬੈਠੇ ਸਨ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਦੇ ਦੁਆਲੇ ਦਸ ਕੁ
ਸਿੰਘ ਸਨ। ਕੁੱਝ ਕੁ ਵੱਡੀ ਉਮਰ ਦੀਆ ਔਰਤਾਂ ਸੰਤਾਂ ਦੇ ਪੈਰਾਂ ਵੱਲ ਭੱਜੀਆਂ। ਭਿੰਡਰਾਂ ਵਾਲੇ ਦੇ
ਦੁਆਲੇ ਵਾਲੇ ਸਿੰਘ ਬੀਬੀਆਂ ਨੂੰ ਪੂਰੇ ਜੋਸ਼ ਵਿੱਚ ਬੋਲੇ," ਮਾਤਾ ਜੀ ਗੁਰੂ ਫਤੇਹਿ ਬੁਲਾਉਣੀ ਹੈ। ਤੁਸੀਂ ਪਾਸੇ ਹੱਟ
ਕੇ ਗੱਲਾਂ-ਬਾਤਾਂ ਕਰ ਸਕਦੇ ਹੋ। " ਅੱਗੇ ਵੀ ਸੰਤਾਂ ਨੇ ਕਦੇ ਵੀ ਕਿਸੇ ਨੂੰ ਮਰਦ ਜਾਂ ਬੀਬੀ
ਨੂੰ ਪੈਰਾਂ ਤੱਕ ਨਹੀਂ ਪਹੁੰਚਣ ਦਿੱਤਾ ਸੀ। ਉਹ ਤਾਂ ਤੁਰਦੇ ਹੀ ਬਹੁਤ ਤੇਜ਼ ਹਿਰਨ ਵਾਲੀ ਚਾਲ ਸਨ।
ਲੋਕਾਂ ਦੀਆਂ ਧੀਆਂ-ਭੈਣਾਂ ਦੇ ਵਿਆਹ ਜ਼ਰੂਰ ਆਪਣੇ ਜਥੇ ਦੇ ਸਿੰਘਾਂ ਨਾਲ ਕਰਵਾਏ ਸਨ। ਭੂਆ ਜੀ ਦੀਆਂ
ਦੋ ਨਣਦਾਂ ਜੱਥੇ ਦੇ ਸਿੰਘਾਂ ਨਾਲ ਵਿਆਹੀਆਂ ਹੋਈਆ ਸਨ। ਦੋਨਾਂ ਵਿਚੋਂ ਇੱਕ ਸਿੰਘ ਸ਼ਹੀਦ ਹੋ ਗਿਆ
ਹੈ। ਸੰਤਾਂ ਦੀ ਅੱਖ ਨਿੱਕੇ ਸਾਲ ਦੇ ਬੱਚੇ ਤੋਂ ਲੈ ਕੇ ਬੁੱਢਿਆਂ ਨੂੰ ਪੈਰਾਂ ਤੱਕ ਪਰਖ ਰਹੀ ਸੀ।
ਉਹ ਸਭ ਜਾਣਦੇ ਸਨ, ਕੌਣ ਅੰਮ੍ਰਿਤਧਾਰੀ ਹੈ? ਕਿਸ ਦੇ ਗਲ਼ ਵਿੱਚ ਤਵੀਤ ਪਾਇਆ ਹੈ। ਉਹ ਜਿਸ ਬੰਦੇ ਨੂੰ ਟੋਕਦੇ ਸਨ। ਪੂਰੇ ਮਾਣ ਨਾਲ ਆਪਣਾ
ਸਮਝ ਕੇ ਸਮਝਾਉਂਦੇ, ਟੋਕਦੇ ਰੋਕਦੇ ਸਨ।
ਮੇਰਾ ਵੀਰਾ ਸਾਲ ਦਾ ਸੀ। ਉਸ ਦੇ ਗਲ਼ ਵਿੱਚ ਸ਼ਬਦ ਸੋਨੇ ਦੇ ਤਵੀਤ ਵਿੱਚ ਮੜ੍ਹ ਕੇ ਪਾਇਆ ਸੀ। ਉਹ
ਸ਼ਬਦ ਇਸ ਤਰ੍ਹਾਂ ਸੀ।
ਆਸਾ
ਮਹਲਾ 5 ॥ ਸਤਿਗੁਰ ਸਾਚੈ ਦੀਆ ਭੇਜਿ ॥
ਚਿਰੁ ਜੀਵਨੁ ਉਪਜਿਆ ਸੰਜੋਗਿ ॥ ਉਦਰੈ ਮਾਹਿ ਆਇ ਕੀਆ ਨਿਵਾਸੁ ॥ ਮਾਤਾ ਕੈ ਮਨਿ ਬਹੁਤੁ
ਬਿਗਾਸੁ ॥1॥ ਜੰਮਿਆ ਪੂਤੁ ਭਗਤੁ ਗੋਵਿੰਦ ਕਾ
॥ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥ ਰਹਾਉ ॥ ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ ॥ ਮਿਟਿਆ ਸੋਗੁ
ਮਹਾ ਅਨੰਦੁ ਥੀਆ ॥ ਗੁਰਬਾਣੀ ਸਖੀ ਅਨੰਦੁ ਗਾਵੈ ॥ ਸਾਚੇ ਸਾਹਿਬ ਕੈ ਮਨਿ ਭਾਵੈ ॥2॥ ਵਧੀ ਵੇਲਿ ਬਹੁ ਪੀੜੀ ਚਾਲੀ ॥
ਧਰਮ ਕਲਾ ਹਰਿ ਬੰਧਿ ਬਹਾਲੀ ॥ ਮਨ ਚਿੰਦਿਆ ਸਤਿਗੁਰੂ ਦਿਵਾਇਆ ॥ ਭਏ ਅਚਿੰਤ ਏਕ ਲਿਵ
ਲਾਇਆ ॥3॥ ਜਿਉ ਬਾਲਕੁ ਪਿਤਾ ਊਪਰਿ ਕਰੇ
ਬਹੁ ਮਾਣੁ ॥ ਬੁਲਾਇਆ ਬੋਲੈ ਗੁਰ ਕੈ ਭਾਣਿ ॥ ਗੁਝੀ ਛੰਨੀ ਨਾਹੀ ਬਾਤ ॥ ਗੁਰੁ ਨਾਨਕੁ ਤੁਠਾ ਕੀਨੀ
ਦਾਤਿ ॥4॥7॥101॥
ਸੰਤ ਜਰਨੈਲ ਸਿੰਘ
ਖ਼ਾਲਸਾ ਭਿੰਡਰਾਂ ਵਾਲਿਆਂ ਨੇ ਇਹ ਦੇਖ ਲਿਆ। ਇੱਕ ਸਿੰਘ ਨੂੰ ਹੁਕਮ ਕੀਤਾ," ਅੰਮ੍ਰਿਤਧਾਰੀਆਂ ਦੇ ਭੁਜੰਗੀ ਦੇ ਗਲ਼ੇ ਵਿੱਚ ਤਵੀਤ
ਨਹੀਂ ਸਜਦਾ। ਇਸ ਨੂੰ ਤਵੀਤ ਦੇ ਧਾਗੇ ਨੂੰ ਸ੍ਰੀ ਸਾਹਿਬ ਨਾਲ ਕੱਟ ਦਿਉ। " ਇੱਕ ਸਿੰਘ ਨੇ
ਕਾਲਾ ਧਾਗਾ ਕੱਟ ਦਿੱਤਾ। ਮਾਂ ਨੇ ਦੱਸਿਆ ਵੀ ਸੀ, “ ਇਹ ਤਾਂ ਬਾਣੀ ਦਾ
ਸ਼ਬਦ ਮੜ੍ਹਾਇਆ ਹੋਇਆ ਹੈ। " ਸੰਤਾਂ ਦਾ ਜੁਆਬ ਸੀ," ਬਾਣੀ ਪੜ੍ਹਨ ਲਈ ਲਿਖੀ ਗਈ ਹੈ। ਨਾਂ ਕਿ ਗਲ਼ੇ ਵਿੱਚ
ਲਟਕਾਉਣ ਲਈ ਹੈ। ਸ੍ਰੀ ਗੁਰੂ ਗ੍ਰੰਥੀ ਸਾਹਿਬ ਦੀ ਬਾਣੀ ਪੜ੍ਹ ਕੇ ਅਮਲ ਕਰਨ ਲਈ ਹੈ। ਇਸ ਨੂੰ ਵੱਧ
ਤੋਂ ਵੱਧ ਪੜ੍ਹੋ। " ਉਸ ਦਿਨ ਸਾਡਾ ਸਾਰਾ ਪਰਵਾਰ ਹਰਿਮੰਦਰ ਸਾਹਿਬ ਇਕੱਠਾਂ ਸੀ। ਤਾਂਹੀਂ
ਵਾਹਿਗੁਰੂ ਨੇ ਸਾਨੂੰ ਸਭ ਨੂੰ ਸੰਤਾਂ ਦੇ ਬਚਨਾਂ ਕਰਕੇ ਬਾਣੀ ਦੇ ਲੜ ਲਾਇਆ ਹੋਇਆ ਹੈ। ਸਾਧੂ ਬੋਲੇ ਸਹਿਜ ਸੁਬਾਇ
, ਸਾਧ ਕਾ ਬੋਲਾ ਬਿਰਥਾ ਨਾ
ਜਾਏ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ, ਆਪਣੀ ਕਹਿਣੀ ਕਰਨੀ ਦੇ ਪੂਰੇ ਸਨ। ਸੰਤ ਹਰਿਮੰਦਰ ਸਾਹਿਬ ਵਿੱਚ ਜੂਝਦੇ ਹੋਏ ਸ਼ਹੀਦ ਹੋ ਗਏ।
ਪਰ ਦਮਦਮੀ ਟਕਸਾਲ ਦੇ ਆਗੂਆਂ ਨੇ ਆਪਣੇ ਨਾਮ ਚਮਕਾਉਣ ਲਈ ਸੰਗਤ ਤੋਂ ਰਾਸ਼ਨ
ਪੈਸਾ ਖਾਣ ਲਈ ਸੰਤਾਂ ਦੀ ਸ਼ਹੀਦੀ ਨੂੰ ਰੋਲ ਦਿੱਤਾ। ਉਹ ਦੱਸਣਾ ਚਾਹੁੰਦੇ ਸਨ। ਬਈ ਸੰਤਾਂ ਨੇ
ਚਮਤਕਾਰੀ ਖੇਡੀ ਹੈ। ਜੰਗ ਵਿਚੋਂ ਗੁਰੂ ਗੋਬਿੰਦ ਸਿੰਘ ਜੀ ਵਾਂਗ ਚਮਕੌਰ ਦੀ ਗੜ੍ਹੀ ਦੀ ਜੰਗ ਵਾਂਗ
ਹੀ ਦੁਸ਼ਮਣਾਂ ਦੇ ਹੱਥਾਂ ਵਿਚੋਂ ਨਿਕਲ ਗਏ। ਪਰ ਲੋਕਾਂ ਦੇ ਅੰਦਰ ਜਾਣਦੇ ਸਨ। ਅਸਲੀ ਗੱਲ ਕੀ ਹੈ?
ਕਿਉਂਕਿ ਲਾਸ਼ ਦੀਆਂ
ਫੋਂਟੋਂਆਂ ਤਾਂ ਸਾਰੇ ਪੇਪਰਾਂ
ਨੇ ਪ੍ਰਕਾਸ਼ਿਤ ਕਰ ਦਿੱਤੀਆਂ ਸਨ। ਲੋਕਾਂ ਦੇ ਦਿਲ ਢਹਿ ਗਏ ਸਨ। ਤਾਹੀਂ ਤਾਂ ਲੋਕ ਆਪਣੇ ਹਰਮਨ
ਪਿਆਰੇ ਨੇਤਾ ਦੀ ਮੌਤ ਦੀ ਖ਼ਬਰ ਤੇ ਹਰਿਮੰਦਰ ਸਾਹਿਬ ਤੇ ਅਟੈਕ ਦੀ ਖ਼ਬਰ ਸਹਿਣ ਨਾਂ ਕਰਦੇ ਹੋਏ
ਸੜਕਾਂ ਉੱਤੇ ਆ ਗਏ ਸਨ। ਦਮਦਮੀ ਟਕਸਾਲ ਦੇ ਆਗੂਆਂ ਨੇ ਕੁਰਸੀ ਸੰਭਾਲ ਲਈ ਸੰਤ ਜਰਨੈਲ ਸਿੰਘ
ਖ਼ਾਲਸਾ ਭਿੰਡਰਾਂ ਵਾਲਿਆਂ ਦਾ ਭੋਗ ਤੱਕ ਨਹੀਂ ਪਾਇਆ। ਪਰ ਉਹ ਤਾਂ ਮਰੇ ਜ਼ਮੀਰਾ ਵਾਲੇ ਲੋਕਾਂ ਨੂੰ
ਬਿਚਾਰਾਂ ਨਾਲ ਜਿਉਣਾਂ ਸਿੱਖਾਉਂਦੇ ਹਨ। ੳਹ ਆਪ ਹੀ ਜਿਉਂਦੇ ਜੀਅ ਆਪ ਬਥੇਰੇ ਸ੍ਰੀ
ਗੁਰੂ ਗ੍ਰੰਥੀ ਸਾਹਿਬ ਦੀ ਬਾਣੀ ਪੜ੍ਹ ਕੇ ਭੋਗ ਪਾ ਗਏ ਹਨ। ਮੁਕਤੀ ਜਿਉਂਦੇ ਜੀਅ ਹੋਣੀ ਚਾਹੀਦੀ
ਹੈ। ਮੌਤ ਪਿੱਛੋਂ ਤਾਂ ਹੋਰ ਜੂਨ ਮਿਲ ਜਾਂਦੀ ਹੈ।
Comments
Post a Comment