ਦੇਸ਼ਾਂ ਪ੍ਰਦੇਸਾਂ ਵਿੱਚ
ਪੰਜਾਬੀ ਬੋਲੀ ਉੱਭਰ ਰਹੀ
-ਸਤਵਿੰਦਰ ਕੌਰ ਸੱਤੀ
(ਕੈਲਗਰੀ) ਕੈਨੇਡਾ
ਪੰਜਾਬੀਆ, ਅਖ਼ਬਾਰਾਂ, ਇੰਟਰਨੈੱਟ, ਟੀਵੀ, ਰੇਡੀਉ, ਮੀਡੀਏ, ਸੰਪਾਦਕਾਂ ਲੇਖਕਾਂ ਦੁਆਰਾ ਪੰਜਾਬੀ ਮਾਂ ਬੋਲੀ ਦੇ ਵਾਰੇ
ਨਿਆਰੇ ਹਨ। ਪੰਜਾਬੀਆਂ ਵਾਂਗ, ਪੰਜਾਬੀ ਮਾਂ ਬੋਲੀ
ਪੂਰੀ ਦੁਨੀਆ ਭਰ ਵਿੱਚ ਜਾਣੀ ਜਾਂਦੀ ਹੈ। ਇਹ ਸਾਡੇ ਪੰਜਾਬੀਆਂ ਦੀ ਮਿਹਨਤ ਦਾ ਫਲ ਹੈ। ਅਸੀਂ ਦੇਸ਼ਾਂ
ਪ੍ਰਦੇਸਾਂ ਵਿੱਚ ਵੀ ਪੰਜਾਬ ਬਣਾਈ ਬੈਠੇ ਹਾਂ। ਦੇਸ਼ਾਂ ਪ੍ਰਦੇਸਾਂ ਦੀ ਸਰਕਾਰ ਵਿੱਚ ਸਾਡੇ ਆਪਣੇ
ਪੰਜਾਬੀ ਸ਼ਾਮਲ ਹਨ। ਬਹੁਤ ਮਿਹਨਤ ਕਰ ਰਹੇ ਹਨ। ਕੈਲਗਰੀ ਦੇ ਨੌਜਵਾਨ ਅੰਮ੍ਰਿਤਧਾਰੀ ਸਿੱਖ ਮਨਮੀਤ
ਸਿੰਘ ਭੁੱਲਰ ਅਲਬਰਟਾ ਦੇ ਐਮ, ਐਲ, ਏ ਸਨ। ਹੁਣ ਭੁੱਲਰ ਦੀ ਥਾਂ ‘ਤੇ ਪ੍ਰਭਜੋਤ ਸਿੰਘ ਨਵੇਂ ਐਮ,
ਐਲ, ਏ ਚੁਣੇ ਗਏ ਹਨ। ਕੈਲਗਰੀ ਦੇ ਮੈਂਬਰ ਆਫ਼ ਪਰਲੀਮਿੰਟ ਸਰਦਾਰ
ਦਰਸ਼ਨ ਸਿੰਘ ਕੰਗ ਹਨ। ਸੰਸਦ ਮੈਂਬਰ ਦਵਿੰਦਰ ਸਿੰਘ ਸ਼ੋਰੀ ਰਹੇ ਹਨ। ਇਹ ਸਾਡੇ ਪੰਜਾਬੀ ਵੀਰ ਦੂਜੀ
ਬਾਰੀ ਲੋਕਾਂ ਦੁਆਰਾ ਚੁਣੇ ਗਏ ਹਨ। ਬਹੁਤ ਮਿਹਨਤੀ ਹਨ। ਸਾਨੂੰ ਇੰਨਾ ਤੋਂ ਹੋਰ ਬਹੁਤ ਸਾਰੀਆਂ
ਉਮੀਦਾਂ ਹਨ। ਇਹ ਸਾਡੇ ਵੀਰਾਂ ਵਿੱਚ ਬਹੁਤ ਵੱਡੀ ਖ਼ੂਬੀ ਹੈ। ਆਮ ਬੰਦੇ ਦੀ ਗੱਲ ਪੂਰੇ ਧਿਆਨ ਨਾਲ
ਸੁਣਦੇ ਹਨ। ਇਹ ਮਾਣ ਵਾਲੀ ਗੱਲ ਹੈ। ਇੰਨਾ ਵਿੱਚੋਂ ਕਿਸੇ ਵੀ ਵੀਰ ਨੂੰ ਫ਼ੋਨ ਕਰ ਲਈਏ। ਜਾਂ ਆਮੋਂ
ਸਾਹਮਣੇ ਮਿਲੀਏ। ਬਹੁਤ ਮਾਣ ਬਖ਼ਸ਼ਦੇ ਹਨ। ਮਨਮੀਤ ਸਿੰਘ ਭੁੱਲਰ ਜੀ ਪਹਿਲੀ ਬਾਰ ਚੋਣ ਜਿੱਤੇ ਸਨ।
ਮੈਨੂੰ ਯਾਦ ਹੈ। ਕੈਲਗਰੀ ਵਿੱਚ ਪੰਜ ਸਾਲ ਪਹਿਲਾਂ ਨਗਰ ਕੀਰਤਨ ਸੀ। ਮੇਰੀ ਉਨ੍ਹਾਂ ਦੀ ਮੰਮੀ ਨਾਲ
ਵੀ ਜਾਣ ਪਹਿਚਾਣ ਹੈ। ਮੈਂ ਉਨ੍ਹਾਂ ਦੀ ਮੰਮੀ ਨੂੰ ਬੇਨਤੀ ਕੀਤੀ ਸੀ, " ਭੈਣ ਜੀ ਹੁਣ ਤਾਂ ਆਪਣਾ ਮੁੰਡਾ ਐਮ, ਐਲ, ਏ ਬਣ ਗਿਆ ਹੈ। ਮਨਮੀਤ ਸਿੰਘ ਜੀ ਨੂੰ ਕਹੋ। ਸਕੂਲਾਂ ਵਿੱਚ ਪੰਜਾਬੀ ਲਾਗੂ ਕਰਾ ਦੇਵੇ। ਇਹ
ਕੰਮ ਕਰਾਉਣਾ ਹੁਣ ਤਾਂ ਘਰ ਦੀ
ਗੱਲ ਹੈ। " ਨਗਰ ਕੀਰਤਨ ਵਿੱਚ ਸਾਹਮਣੇ ਮਨਮੀਤ ਸਿੰਘ ਭੁੱਲਰ ਖੜ੍ਹੇ ਸਨ। ਉਨ੍ਹਾਂ ਦੇ ਮੰਮੀ
ਮੈਨੂੰ ਕਹਿਣ ਲੱਗੇ, " ਚੱਲ ਤੂਹੀਂ ਆਪ ਜਾ
ਕੇ ਮਨਮੀਤ ਸਿੰਘ ਨੂੰ ਕਹਿ ਦੇ। " ਮੈਂ ਉਸ ਦੀ ਮੰਮੀ ਨਾਲ ਮਨਮੀਤ ਸਿੰਘ ਭੁੱਲਰ ਜੀ ਕੋਲ ਗਈ।
ਮੈਂ ਕਿਹਾ, " ਤੁਹਾਡੇ ਕੋਲੋਂ
ਬਹੁਤ ਆਸਾਂ ਹਨ। ਇਹ ਕੈਲਗਰੀ ਦੇ ਪਬਲਿਕ ਸਕੂਲਾਂ ਵਿੱਚ ਪੰਜਾਬੀ ਲਾਗੂ ਕਰਾ ਦੇਵੇ। ਬਹੁਤ ਵੱਡੀ
ਜਿੱਤ ਹੋਵੇਗੀ। " ਮਨਮੀਤ ਸਿੰਘ ਭੁੱਲਰ ਜੀ ਨੇ ਬੜੀ ਚੜ੍ਹਦੀ ਕਲਾ ਨਾਲ ਕਿਹਾ,
" ਹਾਂ
ਮੈਂ ਇਹ ਕੰਮ ਜ਼ਰੂਰ ਕਰਾਂਗਾ।
" ਜਿਸ ਹਿਸਾਬ ਨਾਲ ਉੱਤਰ ਦਿੱਤਾ ਸੀ। ਮੁਸਕਰਾਉਂਦਾ ਚਿਹਰਾ ਦੱਸ ਰਿਹਾ ਸੀ। ਮਨਮੀਤ ਸਿੰਘ
ਭੁੱਲਰ ਜੀ ਦੇ ਅੰਦਰ ਕੌਮ ਲਈ ਕੰਮ ਕਰਨ ਦਾ ਬਹੁਤ ਚਾਅ ਹੈ। ਮੈਨੂੰ ਪੂਰੀ ਉਮੀਦ ਸੀ। ਇਹੀ ਜੋਧਾ ਇਹ
ਕੰਮ ਸਿਰੇ ਚਾੜ ਸਕਦਾ ਹੈ।
ਕੈਬਨਿਟ ਮੰਤਰੀ ਤੇ
ਵਿਧਾਇਕ ਮਨਮੀਤ ਸਿੰਘ ਭੁੱਲਰ ਜੀ ਦੀ ਹਿੰਮਤ ਨਾਲ ਕੈਲਗਰੀ ਦੇ ਦੋ ਹਾਈ ਸਕੂਲਾਂ ਵਿੱਚ ਪੰਜਾਬੀ ਲਾਗੂ ਕਰਾਈ ਗਈ ਹੈ। ਇਹ
ਬਹੁਤ ਵੱਡੀ ਪ੍ਰਾਪਤੀ ਹੈ। ਦੋ ਹਾਈ ਸਕੂਲ ਲੈਸਟਰ ਬੀ ਪੀਅਰਸਨ ਤੇ ਜੇਮਜ਼ ਫੋਲਰ ਵਿੱਚ ਪੰਜਾਬੀ ਦੇ
ਕੋਰਸਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਕਾਰਜ ਲਈ ਇੰਨਾ ਨੂੰ ਸਖ਼ਤ ਮਿਹਨਤ ਕਰਨੀ ਪਈ ਹੈ।
ਕੈਨੇਡਾ ਵਰਗੇ ਦੇਸ਼ ਦੀ ਸਿੱਖਿਆ ਪ੍ਰਣਾਲੀ ਵਿੱਚ ਤਬਦੀਲੀ ਕਰਾਉਣਾ ਬਹੁਤ ਵੱਡੇ ਮਾਣ ਦੀ ਗੱਲ ਹੈ।
ਪੰਜਾਬੀ ਭਾਈ ਚਾਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਹੁਣ ਤੋਂ ਬਹੁਤ ਆਸਾ ਵਾਦੀ ਉਮੀਦ ਹੋਰ ਵੀ ਹੈ।
ਛੇਤੀ ਹੀ ਇਸੇ ਤਰਾਂ, ਹੋਰਾਂ ਸਕੂਲਾਂ
ਵਿੱਚ ਵੀ ਪੰਜਾਬੀ ਲਾਗੂ ਕਰਾ ਦਿੱਤੀ ਜਾਵੇਗੀ। ਪਹਿਲੀ ਕਲਾਸ ਤੋਂ ਸ਼ੁਰੂ ਹੋ ਜਾਵੇ ਤਾਂ ਗੱਡੀ ਆਪੇ
ਰਿੜੀ ਜਾਂਦੀ ਹੈ। ਬੱਚੇ ਨੂੰ ਕੋਈ ਵੀ ਬੋਲੀ, ਭਾਸ਼ਾ ਸਿਖਾਉਣ ਲਈ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ। ਹੁਣ ਦੇਖਦੇ ਹਾਂ, ਕਿੰਨੇ ਕੁ ਬੱਚੇ ਤੇ ਉਨ੍ਹਾਂ ਦੇ ਮਾਪੇ ਹੁੰਗਾਰਾ ਭਰਦੇ
ਹਨ। ਮਾਪਿਆਂ ਦੀ ਹਲਾਸ਼ੇਰੀ ਨਾਲ ਬੱਚਿਆਂ ਦੁਆਰਾ ਇਹ ਕਦਮ ਅੱਗੇ ਉੱਠਣਾ ਹੈ। ਬੱਚੇ ਹੀ ਪੰਜਾਬੀ ਦਾ
ਕੋਰਸ ਲੈ ਕੇ ਇਸ ਮਾਰੇ ਹਮਲੇ ਨੂੰ ਜਿਉਂਦਾ ਰੱਖ ਸਕਦੇ ਹਨ। ਹਰ ਬੱਚੇ ਨੂੰ ਅੰਗਰੇਜ਼ੀ ਦੇ ਨਾਲ
ਪੰਜਾਬੀ ਦੇ ਕੋਰਸ ਵੀ ਲੈਣੇ ਚਾਹੀਦੇ ਹਨ। ਹਰ ਦੇਸ਼ ਵਿੱਚ ਜਿੱਥੇ ਪੰਜਾਬੀ ਰਹਿੰਦੇ ਹਨ। ਉਨ੍ਹਾਂ
ਨੂੰ ਪੰਜਾਬੀ ਮਾਂ ਬੋਲੀ ਦੇ ਝੰਡੇ ਗੰਢਣ ਲਈ ਹਰ ਹਿਲਾ ਕਰਨਾ ਚਾਹੀਦਾ ਹੈ। ਸਾਨੂੰ ਪੰਜਾਬੀ ਮਾਂ
ਬੋਲੀ ਉੱਤੇ ਮਾਣ ਹੋਣਾ ਚਾਹੀਦਾ ਹੈ। ਅੰਗਰੇਜ਼ੀ ਚਾਹੇ ਜਿੰਨੀ ਵੀ ਆਉਂਦੀ ਹੋਵੇ। ਪੰਜਾਬੀ ਬੋਲ,
ਸੁਣ, ਪੜ੍ਹ ਕੇ ਮਜ਼ਾ ਆਉਂਦਾ ਹੈ। ਅੰਗਰੇਜ਼ੀ ਨੂੰ ਦੇਖਦੇ ਹੀ
ਦਾਲ ਵਿੱਚ ਕੋਕੜੂ, ਪੱਥਰ ਵਾਂਗ ਲੱਗਦਾ
ਹੈ। ਮਜ਼ਾ ਕਿਰਕਰਾ ਹੋ ਜਾਂਦਾ ਹੈ। ਅੰਗਰੇਜ਼ੀ ਜਿਥੇ ਬੋਲਣੀ ਹੈ। ਉਥੇ ਠੀਕ ਵੀ ਹੈ। ਅੰਗਰੇਜ਼ੀ ਵੀ
ਦੁਨੀਆਂ ਦੇ ਹਰ ਕੋਨੇ ਵਿੱਚ ਵਰਤੀ ਜਾਂਦੀ ਹੈ। ਇਸ ਬਗੈਰ ਵੀ ਬੰਦਾ ਅੰਨ੍ਹਾਂ ਬੌਦੂ ਜਿਹਾ ਲਗਦਾ
ਹੈ। ਬੰਦੇ ਵਿੱਚ ਜਿੰਨੇ ਵੀ ਗੁਣ ਹੋਣ ਬਹੁਤ ਵਧੀਆ ਹੈ।
ਅੰਗਰੇਜ਼ੀ ਨਾਲ
ਪੰਜਾਬੀ ਪੜ੍ਹੇ ਲਿਖੇ ਬੰਦੇ ਨੂੰ ਕੈਨੇਡਾ ਵਿੱਚ ਨੌਕਰੀ ਵੀ ਸੌਖੀ ਮਿਲਦੀ ਹੈ। ਨੌਕਰੀਆਂ ਕਰਨ
ਵਾਲਿਆਂ ਨੂੰ ਜਿੰਨੀਆਂ ਭਾਸ਼ਾਵਾਂ ਵੱਧ ਆਉਂਦੀਆਂ ਹੋਣਗੀਆਂ। ਉੱਨੇ ਹੀ ਜਾਤਾਂ ਦੇ ਲੋਕ ਉਸ ਬਿਜ਼ਨਸ
ਨਾਲ ਜੁੜਦੇ ਹਨ। ਜਿਵੇਂ ਬੈਂਕ, ਸਟੋਰਜ਼ ਵਿੱਚ ਜੌਬ
ਕਰਦੇ ਬੰਦੇ ਨੂੰ ਅੰਗਰੇਜ਼ੀ, ਪੰਜਾਬੀ, ਹਿੰਦੀ, ਉਰਦੂ ਆਉਂਦੀ ਹੋਵੇਗੀ। ਤਾਂ ਸੇਲਜ਼ ਪਰਸਨ ਕੋਲ ਤੇ ਬੈਂਕ ਵਿੱਚ ਆਉਣ ਵਾਲੇ ਲੋਕ ਸੌਖਾ ਮਹਿਸੂਸ
ਕਰਨਗੇ। ਲੋਕਾਂ ਨੂੰ ਬੋਲੀ ਬੋਲਣ ਸਮਝਣ ਵਿੱਚ ਸੌਖਾ ਹੋਵੇਗਾ।
ਬਹੁਤ ਮਾਣ ਦੀ ਗੱਲ
ਹੈ। ਦੇਸ਼ਾਂ ਪ੍ਰਦੇਸਾਂ ਵਿੱਚ ਪੰਜਾਬੀ ਬੋਲੀ ਉੱਭਰ ਰਹੀ ਹੈ। ਪੰਜਾਬੀ ਮਾਂ ਪ੍ਰਫੁੱਲਿਤ ਹੋ ਰਹੀ
ਹੈ। ਪੰਜਾਬ ਵਿੱਚੋਂ ਨਿਕਲ ਕੇ, ਪੰਜਾਬੀਆਂ ਦੇ ਨਾਲ
ਦੁਨੀਆ ਦੇ ਕੋਨੇ, ਕੋਨੇ ਵਿੱਚ ਬੋਲੀ,
ਪੜ੍ਹੀ, ਲਿਖੀ ਜਾਂਦੀ ਹੈ। ਪੰਜਾਬੀਆ, ਅਖ਼ਬਾਰਾਂ, ਇੰਟਰਨੈੱਟ, ਟੀਵੀ, ਰੇਡੀਉ, ਮੀਡੀਏ, ਸੰਪਾਦਕਾਂ ਲੇਖਕਾਂ ਦੁਆਰਾ ਹੋਰ ਵੱਧ ਫੁੱਲ ਰਹੀ ਹੈ। ਪਰ
ਦੁੱਖ ਦੀ ਗੱਲ ਹੈ। ਪੰਜਾਬ ਵਿੱਚੋਂ ਅਲੋਪ ਹੋਰ ਰਹੀ ਹੈ। ਪੰਜਾਬੀ ਆਪਣੇ ਬੱਚਿਆਂ ਨੂੰ ਪੰਜਾਬੀ
ਸਕੂਲਾਂ ਵਿੱਚ ਪੜ੍ਹਾਉਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ। ਪੰਜਾਬੀ ਸਕੂਲਾਂ ਦੇ ਅਧਿਆਪਕ ਵੀ ਕੰਮਚੋਰ
ਹਨ। ਉਹ ਵੀ ਬੱਚਿਆਂ ਨੂੰ ਮਿਹਨਤ ਕਰਾ ਕੇ ਰਾਜ਼ੀ ਨਹੀਂ ਹਨ। ਮਾਪੇ ਆਪਣੇ ਬੱਚਿਆਂ ਨੂੰ ਅੰਗਰੇਜ਼ੀ
ਸਕੂਲਾਂ ਵਿੱਚ ਪੜ੍ਹਾਈ ਕਰਾ ਕੇ ਖ਼ੁਸ਼ ਹਨ। ਭਾਵੇਂ ਉੱਥੇ ਕਈ ਗੁਣਾਂ ਜ਼ਿਆਦਾ ਫ਼ੀਸਾਂ ਦੇਣੀਆਂ
ਪੈਂਦੀਆਂ ਹਨ। ਹਰ ਪਾਸੇ ਸ਼ਾਨੋ-ਸ਼ੌਕਤ ਨੇ ਕਬਜ਼ਾ ਕਰ ਲਿਆ ਹੈ। ਜੋ ਕੋਈ ਵੀ ਆਪਣੀ ਨੂੰ ਛੱਡ ਕੇ
ਬੇਗਾਨੀ ਮਾਂ ਦੀ ਉਗਲ਼ ਫੜਦਾ ਹੈ। ਉਹ ਅਸਲ ਪਿਆਰ ਤੋਂ ਵਾਂਝਾ ਰਹਿ ਜਾਂਦਾ ਹੈ। ਬੱਚਿਆਂ ਨੂੰ
ਪੰਜਾਬੀਆਂ ਵਾਲੀ ਗੱਲ ਨਹੀਂ ਸਿਖਾਈ ਜਾਂਦੀ। ਪੰਜਾਬ ਦੇ ਪਿੰਡਾਂ ਵਿੱਚ ਲੰਚ ਬੈਗ ਵਿੱਚ ਚੰਗੀ ਖੁਰਾਕ
ਦੀ ਥਾਂ ਚੌਕਲੇਟ ਪਾ ਕੇ, ਅੰਗਰੇਜ਼ੀ ਸਕੂਲ
ਵਿੱਚ ਭੇਜਿਆ ਜਾਂਦਾ ਹੈ। ਕਰਜ਼ਾ ਲੈ ਕੇ ਪੜ੍ਹਾਈ ਕਰਾਈ ਜਾਂਦੀ ਹੈ। ਇਸ ਤਰਾਂ ਪਲ਼ੇ ਬੱਚੇ ਕੈਸੇ
ਹੋਣਗੇ। ਉਨ੍ਹਾ ਦੇ ਦਿਮਾਗ਼ ਕੈਸੇ ਚੱਲਣਗੇ। ਜ਼ਿੰਦਗੀ ਕਿਵੇਂ ਚਲਾਉਣਗੇ?
Comments
Post a Comment