ਭਾਗ 43 ਸ਼ਰੀਕਾ ਕਬੀਲਾ ਤੇਰੇ ਨਾਲ ਖੜ੍ਹਾ
ਬੁੱਝੋ ਮਨ ਵਿੱਚ ਕੀ?
ਸ਼ਰੀਕਾ ਕਬੀਲਾ ਤੇਰੇ ਨਾਲ ਖੜ੍ਹਾ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਰਿਸ਼ਤੇਦਾਰ, ਦੋਸਤਾਂ ਦੇ ਫ਼ੋਨ ਆ
ਰਹੇ ਸਨ। ਕਈ ਰਸਤੇ ਵਿੱਚ ਵੀ ਮਿਲਦੇ ਸਨ। ਸਬ ਦਾ ਇਹੀ ਕਹਿਣਾ ਸੀ, “ ਵਿਆਹ ਦਾ ਮਾਮਲਾ
ਹੈ। ਬਹੁਤ ਕੰਮ ਹੁੰਦੇ ਹਨ। ਕੋਈ ਵੀ ਕੰਮ ਹੋਵੇ ਜ਼ਰੂਰ ਦੱਸਣਾ। “ ਭੂਆ ਦਾ ਫ਼ੋਨ ਆਇਆ
ਉਸ ਨੇ ਕਿਹਾ, “ ਮੈਂ ਤਾਂ ਮਹੀਨਾ ਪਹਿਲਾ ਹੀ ਆ ਜਾਣਾ ਹੈ। ਵਿਆਹ ਦੀ ਤਿਆਰੀ ਨਾਲ ਕਰਾਵਾਂਗੀ। “ ਮਾਮੀਆਂ ਦੇ ਵੀ
ਫੇਸ ਬੁੱਕ ਉੱਤੇ ਮੈਸੇਜ ਆ ਰਹੇ ਸਨ। ਅਸੀਂ ਤਾਂ ਨਾਨਕੀਆਂ ਦੀ ਬੱਸ ਭਰ ਕੇ ਲੈ ਆਉਣੀ ਹੈ। ਤੁਸੀਂ
ਰਾਸ਼ਨ ਇਕੱਠਾ ਕਰ ਲਵੋ। ਅਸੀਂ ਪਹਿਲਾਂ ਹੀ ਆ ਕੇ ਕੜਾਹੀ ਚਾੜ ਲੈਣੀ ਹੈ। ਸਾਨੂੰ ਆਪ ਨੂੰ ਲੱਡੂ, ਜਲੇਬੀਆਂ, ਸ਼ੀਰਨੀ ਤੇ ਹੋਰ
ਮਿਠਾਈਆਂ ਪਕਾਉਣੀਆਂ ਆਉਂਦੀਆਂ ਹਨ। ਅਸੀਂ ਤਾਂ ਤਾਜ਼ੀਆਂ ਚੀਜ਼ਾਂ ਆਪੇ ਬਣਾ-ਬਣਾ ਖਾਣੀਆਂ ਹਨ। ਬੰਦੇ
ਸਬਜ਼ੀਆਂ ਬਣਾ ਲੈਂਦੇ ਹਨ। ਰੈਸਟੋਰੈਂਟ ਦਾ ਫੂਡ ਤਾਂ ਬੇਹਾ ਹੁੰਦਾ ਹੈ। ਹੋਰਾਂ ਪਾਰਟੀਆਂ ਤੇ ਬਚੇਂ
ਹੋਏ ਖਾਂਣੇ ਨੂੰ ਵਿਆਹ ਵਾਲਿਆਂ ਨੂੰ ਪਰੋਸ ਦਿੰਦੇ ਹਨ। “ ਮਾਸੀ ਤਾਂ ਘਰ ਦੇ ਨਾਲ ਹੀ ਰਹਿੰਦੀ ਸੀ। ਉਹ
ਜਦੋਂ ਵੀ ਵਿਹਲੀ ਹੁੰਦੀ ਸੀ। ਵਿਆਹ ਵਾਲੇ ਘਰ ਗੇੜਾ ਮਾਰ ਲੈਂਦੀ ਸੀ। ਚਾਹ ਰੋਟੀ ਬਣੇ ਹੋਏ ਮਿਲ
ਜਾਂਦੇ ਸਨ। ਉਸ ਨੇ ਕਿਹਾ, “ ਮੈਂ ਤਾਂ ਸੱਚੀ ਗੱਲ ਕਹਿ ਦਿੰਦੀ ਹਾਂ। ਵਿਆਹ ਵਿੱਚ ਮੈਂ ਕੋਈ ਕੰਮ ਨਹੀਂ ਕਰਨਾ।
ਵਿਆਹ ਵਾਲੇ ਦਿਨ ਵਾਂਗ ਹੀ ਬਾਕੀ ਦਿਨ ਵੀ ਰੈਸਟੋਰੈਂਟ ਦਾ ਫੂਡ ਹੀ ਮੰਗਾ ਲੈਣਾ। ਵਿਆਹ ਕਿਹੜਾ
ਨਿੱਤ ਆਉਂਦੇ ਹਨ। ਜੇ ਚਾਰ ਪੈਸੇ ਲੱਗ ਵੀ ਗਏ, ਕੀ ਫ਼ਰਕ ਪੈਂਦਾ ਹੇ? ਇੰਨੇ ਮਹਿੰਗੇ ਸੂਟ
ਪਾਏ ਖ਼ਰਾਬ ਥੋੜ੍ਹੀ ਕਰਨੇ ਹਨ। “
ਕਈ ਪਿੰਡ ਵਾਲੇ ਵੀ ਪਤਾ ਕਰਨ ਆ ਜਾਂਦੇ ਸੀ।
ਕੋਈ ਆ ਕੇ ਰਾਣੋ ਦੇ ਮੰਮੀ-ਡੈਡੀ ਕਹਿੰਦੇ , “ ਵਿਆਹ ਦੀ ਤਿਆਰੀ ਕਿੰਨੀ ਕੁ ਹੋਈ ਹੈ? ਜਕਣ ਦੀ ਲੋੜ ਨਹੀਂ
ਹੈ। ਸਾਡੇ ਲਾਇਕ ਸੇਵਾ ਹੋਈ ਜ਼ਰੂਰ ਦੱਸਣਾ। ਸ਼ਰੀਕਾ ਕਬੀਲਾ ਤੇਰੇ ਨਾਲ ਖੜ੍ਹਾ ਹੈ। ਸ਼ਰੀਕਾ ਕਬੀਲਾ
ਹੀ ਕੰਮ ਆਉਂਦਾ ਹੈ। ਲੋੜ ਹੋਵੇ ਬੁਲਾ ਲੈਣਾ। ਹਾਜ਼ਰ ਹੋ ਜਾਵਾਂਗੇ। ਮਾਸੀ ਵਾਂਗ ਕੋਈ ਨਾ ਕੋਈ ਆਇਆ
ਰਹਿੰਦਾ ਸੀ। ਗੁਆਂਢ ਵਾਲੀ ਅੰਟੀ ਤਾਂ ਆ ਕੇ ਬੈਠੀ ਹੀ ਰਹਿੰਦੀ ਸੀ। ਉਹ ਹਰ ਬਾਰ ਗੱਲਾਂ ਕਰਦੀ
ਕਹਿੰਦੀ ਸੀ,” ਜੇ ਕੋਈ ਵਿਆਹ ਦਾ ਕੰਮ ਹੈ। ਮੈਨੂੰ ਦੱਸੋ। ਗੁਆਂਢ ਹੀ ਕੰਮ ਆਉਂਦਾ ਹੈ। “ ਰਾਣੋ ਦੀ ਮੰਮੀ ਨੇ
ਕਿਹਾ, “ ਜਦੋਂ ਲੋੜ ਹੋਈ ਜਰੂਰ ਦੱਸਾਂਗੇ। ਵਿਆਹ ਵਿੱਚ ਮੇਲ ਆਉਣਾ ਹੈ। ਬਹੁਤ ਕੰਮ ਕਰਨਾ
ਪੈਣਾ ਹੈ। “ “ ਅੱਜ ਕਲ ਵਿਆਹ ਦਾ ਕੋਈ ਕੰਮ ਨਹੀਂ ਹੈ। ਹੋਟਲ ਬੁੱਕ ਕਰ ਲਵੋ। ਚਾਹੇ ਹਜ਼ਾਰ ਬੰਦਾ
ਲੈ ਜਾਵੋ। ਬਹੁਤ ਸੇਵਾ ਕਰਦੇ ਹਨ। “ ‘ ਫਿਰ ਵੀ ਘਰ ਕੋਈ
ਨਾ ਕੋਈ ਚੀਜ਼ ਬਣਾਉਣੀ ਪੈਣੀ ਹੈ। ਹਰ ਚੀਜ਼ ਵੀ ਮੁੱਲ ਦੀ ਨਹੀਂ ਲਿਆ ਸਕਦੇ। “ ਮਾਸੀ ਵੀ ਆ ਗਈ
ਸੀ। ਉਸ ਨੇ ਕਿਹਾ, “ ਰੈਸਟੋਰੈਂਟ ਦੀ ਰੋਟੀ 30 ਤੋਂ 50 ਡਾਲਰ ਦੀ ਪਲੇਟ ਆਉਂਦੀ ਹੈ। ਅਗਲਿਆਂ ਨੇ 10 ਚੀਜ਼ਾਂ
ਦੇਣੀਆਂ ਹਨ। ਕੋਈ ਮਹਿੰਗੀ ਨਹੀਂ ਹੈ। ਇੱਕ ਦਿਨ ਛੱਡ ਕੇ ਪੀਜ਼ਾ ਦੋ ਬਾਰ ਮੰਗਾ ਲੈਣਾ। ਇੱਕ ਬੰਦਾ
ਚਾਰ ਪੀਸ ਖਾ ਕੇ ਰੱਜ ਜਾਂਦਾ ਹੈ। ਵਿਆਹ ਵਿੱਚ ਹੱਥ ਪਿੱਛੇ ਨੂੰ ਨਹੀਂ ਖਿੱਚੀਦਾ। ਸ਼ਰੀਕੇ ਕਬੀਲੇ
ਮੂਹਰੇ ਕੀ ਨੱਕ ਵੰਡਾਉਣਾ ਹੈ? ਪੈਸਿਆਂ ਦੀ ਲੋੜ ਹੋਈ ਮੈਨੂੰ ਦਸ ਦਿਉ। “ “ ਜੇ ਪੈਸੇ ਦੇ ਸਕਦੇ ਹੋ ਤਾਂ ਦੇ ਦੇਵੋ। ਵਿਆਹ ਦੇ ਖ਼ਰਚੇ ਹੀ ਬਹੁਤ ਨਿਕਲੀ ਜਾਂਦੇ
ਹਨ। “ “ ਮੈਨੂੰ ਯਾਦ ਹੈ। ਮੈਂ ਤੁਹਾਡੇ ਪੈਸੇ ਦੇਣੇ ਹਨ। ਅਜੇ ਹੁਣ ਤਾਂ ਮੈਂ ਇੰਡੀਆ ਤੋਂ
ਆਈ ਹਾਂ। ਇਸ ਵੇਲੇ ਕੋਈ ਪੈਸਾ ਨਹੀਂ ਹੈ। ਇਧਰੋ-ਉਧਰੋ ਫੜ ਕੇ ਦੇ ਦੇਵਾਂਗੀ। ਮੈਂ ਖੜ੍ਹੇ ਪੈਰ
ਪੈਸੇ ਕਿਥੋਂ ਦੇ ਦੇਵਾਂ? ਤੇਰਾ ਹੋਰ ਸ਼ਰੀਕਾ ਕਬੀਲਾ ਹੈ। ਉਨ੍ਹਾਂ ਤੋਂ ਮੰਗ ਲੈ। “ ਪੈਸੇ ਮੰਗਣ ਨਾਲ ਮਾਸੀ ਦਾ ਨਿੱਤ ਦਾ ਆਉਣਾ
ਬੰਦ ਹੋ ਗਿਆ ਸੀ। ਵਿਆਹ ਵਾਲੇ ਘਰਦਿਆਂ ਨੂੰ ਹਰ ਪਾਸੇ ਤੋਂ ਮਦਦ ਦੇਣ ਦੇ ਸੁਨੇਹੇ ਆ ਰਹੇ ਸਨ।
ਰਾਣੋ ਦੀ ਮਾਂ ਨੂੰ ਲੱਗਦਾ ਸੀ। ਸਾਰੇ ਸ਼ਰੀਕੇ ਕਬੀਲੇ ਵਾਲੇ ਤੇ ਦੋਸਤਾਂ ਨੇ ਹੀ ਵਿਆਹ ਦੇ ਕੰਮ ਕਰ
ਲੈਣੇ ਹਨ। ਸ਼ਰੀਕਾ ਕਬੀਲਾ ਮੇਰੇ ਨਾਲ ਖੜ੍ਹਾ ਹੈ। ਉਸ ਦੇ ਮਨ ਦਾ ਬੋਝ ਹਲਕਾ ਹੋ ਗਿਆ ਸੀ। ਵਿਆਹ
ਤੋਂ ਮਹੀਨਾ ਪਹਿਲਾਂ ਫਿਰ ਫੋਨ ਆਉਣੇ ਫਿਰ ਸ਼ੁਰੂ ਹੋ ਗਏ। ਮਾਮੇ ਨੇ ਕਿਹਾ, “ ਅੱਸੀ ਜਹਾਜ਼ ਦੀਆਂ
ਟਿਕਟਾਂ ਬੁੱਕ ਕਰਾ ਲਈਆਂ ਹਨ। ਵਿਆਹ ਤੋਂ ਚਾਰ ਦਿਨ ਪਹਿਲਾ ਆ ਜਾਣਾ ਹੈ। “ ਰਾਣੋ ਦੇ ਡੈਡੀ ਨੇ
ਕਿਹਾ, “ ਤੁਸੀਂ ਤਾਂ ਕਹਿੰਦੇ ਸੀ। ਬੱਸ ਭਰ ਕੇ ਲਿਆਵਾਂਗੇ। ਅਸੀਂ ਆਪੇ ਸਾਰੀ ਵਿਆਹ ਦੀ
ਤਿਆਰੀ ਕਰਾਵਾਂਗੇ। ਤੁਸੀਂ ਤਾਂ ਭੱਠੀ ‘ਤੇ ਮਦਦ ਕਰਨੀ ਸੀ। ਹੁਣ ਮੌਕੇ ;ਤੇ ਵਿਆਹ ਵਿੱਚ ਪਹੁੰਚ ਰਹੇ ਹੋ। “ “ ਤੂੰ ਤਾਂ ਬਾਈ
ਗ਼ੁੱਸਾ ਕਰ ਗਿਆ। ਅਸੀਂ ਆਪ ਦੇ ਕੰਮ ਵੀ ਕਰਨੇ ਹਨ। ਸ਼ੁਕਰ ਕਰੋ ਖੇਚਲ ਕਰ ਕੇ ਪਹੁੰਚ ਰਹੇ ਹਾਂ। “ ਰਾਣੋ ਦੀ ਮੰਮੀ
ਨੂੰ ਘਰ ਦੇ ਪਿਛਲੇ ਪਾਸੇ ਦੀ ਗੁਆਂਢਣ ਦਾ ਫ਼ੋਨ ਆਇਆ। ਉਸ ਨੇ ਪੁੱਛਿਆ, “ ਕਿਉਂ ਭੈਣ ਜੀ ਕੀ ਵਿਆਹ
ਦੀਆਂ ਤਿਆਰੀਆਂ ਹੋ ਗਈਆਂ? ਮੈ ਫ਼ੋਨ ਕਰਾ ਕਈ ਦਿਨਾ ਦੀ ਸੋਚਦੀ ਸੀ। ਘਰ ਦੇ ਕੰਮ ਹੀ ਨਹੀਂ ਮੁੱਕਦੇ।
“ “ ਮੈਂ ਤੁਹਾਨੂੰ ਸੱਦਣ ਆਉਣਾ ਸੀ। ਸੋਚਦੀ ਸੀ ਵਿਆਹ ਦੀਆ ਕੁੱਝ ਚੀਜਾ ਪਕਾ ਲਈਏ।
ਤੁਸੀਂ ਤਾਂ ਬੇਟੇ ਦਾ ਵਿਆਹ ਕੀਤਾ ਹੈ। ਪਤਾ ਹੋਣਾ ਹੈ ਕੀ-ਕੀ ਵਿਹਾਰ ਕਰਨੇ ਹਨ? ਕਿਹੜਾ ਸਮਾਨ
ਚਾਹੀਦਾ ਹੈ? ਮੇਰੇ ਨਾਲ ਸਟੋਰ ਵੀ ਚੱਲਣਾ। “ “ ਸਟੋਰ ਵਾਲੇ ਹੀ ਸਾਰਾ ਕੁੱਝ ਦੱਸ ਦਿੰਦੇ ਹਨ।
ਸਮਾਨ ਇਕੱਠਾ ਕਰ ਕੇ ਦੇ ਦਿੰਦੇ ਹਨ। ਮੈਨੂੰ ਨਾਲ ਲਿਜਾਣਾ ਦੀ ਕੀ ਜ਼ਰੂਰਤ ਹੈ? ਮੇਰੇ ਕੋਲੇ ਤਾਂ
ਬਿੰਦ ਦਾ ਵਿਹਲ ਨਹੀਂ ਹੈ। ਬੱਚਿਆਂ ਨੂੰ ਵੈਨਕੂਵਰ ਘੁੰਮਣ ਲੈ ਕੇ ਜਾਣਾ ਹੈ। ਮਹੀਨਾ ਰਹਿਣ ਦਾ
ਪ੍ਰੋਗਰਾਮ ਬੱਚਿਆਂ ਨੇ ਬਣਾਇਆ ਹੈ। ਸਾਡੇ ਕੋਲੋਂ ਤਾਂ ਵਿਆਹ ਵੀ ਨਹੀਂ ਦੇਖਿਆ ਜਾਣਾ। “ “ ਕੋਈ ਗੱਲ ਨਹੀਂ।
ਤੁਸੀਂ ਬੱਚਿਆਂ ਨੂੰ ਖ਼ੁਸ਼ ਕਰੋ। ਵਿਆਹ ਤਾਂ ਹੋ ਜਾਣਾ ਹੈ। “ ਰਾਣੋ ਦੀ ਮੰਮੀ ਨੇ ਇੱਕ ਦੋਸਤ ਨੂੰ ਫ਼ੋਨ
ਕੀਤਾ। ਉਸ ਨੇ ਕਿਹਾ, “ ਕੀ ਤੁਸੀਂ ਅਗਲੇ ਹਫ਼ਤੇ ਵਿਹਲੇ ਹੋ? ਵਿਆਹ ਵਿੱਚ ਦੋ ਹਫ਼ਤੇ ਰਹਿ ਗਏ ਹਨ।
ਮਿਠਿਆਈਆਂ ਬਣਾਉਣ ਵਾਲਾ ਬੰਦਾ ਬੁੱਕ ਕੀਤਾ ਹੈ। ਉਸ ਨੇ ਦਿਹਾੜੀ ਦਾ 300 ਡਾਲਰ ਲੈਣਾ ਹੈ। ਤੁਸੀਂ
ਵੀ ਆ ਜਾਣਾ। ਮੈਨੂੰ ਮਦਦ ਮਿਲ ਜਾਵੇਗੀ। “
“ ਮੈਂ ਤਾਂ ਕੰਮ ‘ਤੇ ਜਾਣਾ ਹੈ। ਕੰਮ ਬਹੁਤ ਬੀਜੀ ਹੈ। ਛੁੱਟੀਆਂ
ਨਹੀਂ ਮਿਲ ਰਹੀਆਂ। ਤੁਸੀਂ ਜ਼ਰੂਰੀ ਮੈਦੇ,
ਵੇਸਣ ਨਾਲ ਲਿਬਣਾ ਹੈ। 3000 ਡਾਲਰ ਦੀ ਮਿਠਿਆਈ ਨਹੀਂ
ਮੁੱਕਦੀ। ਇੰਨੀ ਵੀ ਕੰਜੂਸੀ ਨਾ ਕਰੋ। ਅੱਜ ਕਲ ਮਿੱਠਾ ਕੌਣ ਖਾਂਦਾ ਹੈ? ਤੁਸੀਂ ਟੈਨਸ਼ਨ ਨਾ ਲਵੋ।
ਸਬ ਕੰਮ ਹੋ ਜਾਣੇ ਹਨ। ਐਵੇਂ ਹੀ ਲੱਗਦਾ ਹੁੰਦਾ ਹੈ। ਵਿਆਹ ਦੇ ਕੰਮ ਕਿਵੇਂ ਹੋਣਗੇ? “ ਰਾਣੋ ਦੀ ਮੰਮੀ
ਕੋਲ ਕੋਈ ਚਾਰਾ ਵੀ ਨਹੀਂ ਸੀ। ਉਹ ਸੋਚਾਂ ਵਿੱਚ ਪੈ ਗਈ। ਗੱਲ ਤਾਂ ਠੀਕ ਹੈ। ਸਾਰੇ ਲੋਕ ਹੀ ਬੀਜੀ
ਹਨ। ਅੱਜ ਕਲ ਲੱਡੂ ਵਟਣ, ਖੋਆ ਕੱਢਣ ਦੀ ਕੀਹਦੇ ਕੋਲ ਵਿਹਲ ਹੈ? ਕੜਾਹੀ ਚੜ੍ਹਨ ਵਾਲੇ ਦਿਨ ਪੇਡੂ ਆ ਗਏ।
ਉਨ੍ਹਾਂ ਦਾ ਘਰ ਸ਼ਹਿਰ ਦੇ ਦੂਜੇ ਪਾਸੇ ਸੀ। ਜਦੋਂ ਵੀ ਆਉਂਦੇ ਸਨ। ਛੁੱਟੀ ਵਾਲੇ ਦਿਨ ਪੂਰਾ ਖ਼ਾਨਦਾਨ
ਹੀ ਆ ਜਾਂਦਾ ਸੀ। ਰਾਣੋ ਦੀ ਮੰਮੀ ਨੇ ਕਿਹਾ, “ ਤੁਸੀਂ ਅੱਜ ਸਮੇਂ ਸਿਰ ਆ ਗਏ। ਹਲਵਾਈ ਬਠਾਇਆ
ਹੋਇਆ ਹੈ। ਉਸ ਨਾਲ ਪਕਵਾਨ ਦੇ ਕੰਮਾਂ ਵਿੱਚ ਮਦਦ ਕਰ ਦੇਵੇ। ਹੁਣ ਤਾਂ ਹਲਵਾਈ ਨਾਲ ਕੰਮ ਕਰਨ ਨੂੰ
ਬਥੇਰੇ ਬੰਦੇ ਹੋ ਗਏ। ਆਪੇ ਹੀ ਚਾਹ ਬਣਾ ਕੇ ਪੀ ਲਵੋ। ਮੈਂ ਕੁੱਝ ਚੀਜ਼ਾਂ ਖ਼ਰੀਦ ਲਿਆਵਾਂ। ਰਾਣੋ
ਦੇ ਡੈਡੀ ਵੀ ਤੁਹਾਡੇ ਨਾਲ ਕੰਮ ਕਰਾਉਣਗੇ। “ “ ਭਰਜਾਈ ਅਸੀਂ ਤਾਂ ਦੱਸਣ ਆਏ ਸੀ। ਸਾਨੂੰ
ਰਿਸ਼ਤੇਦਾਰੀ ਵਿੱਚ ਕੁੜੀ ਦੇ ਸਹੁਰੀ ਵਿਆਹ ਆ ਗਿਆ ਹੈ। ਉੱਥੇ ਜ਼ਰੂਰ ਜਾਣਾ ਪੈਣਾ ਹੈ। ਤੁਹਾਡੇ ਵਿਆਹ
ਤੋਂ ਇੱਕ ਦਿਨ ਪਹਿਲਾ ਦਾ ਵਿਆਹ ਹੈ। ਸਾਡੇ ਕੋਲੋਂ ਹੁਣ ਮਦਦ ਨਹੀਂ ਹੋਣੀ। ਵਿਆਜ ਵੀ ਨਹੀਂ ਦੇਖਿਆ
ਜਾਣਾ ਮੁਆਫ਼ੀ ਚਾਹੁੰਦੇ ਹਾਂ। “ “ ਮੁਆਫ਼ੀ ਮੰਗਣ ਵਾਲੀ ਕੋਈ ਗੱਲ ਨਹੀਂ ਹੈ। ਤੁਸੀਂ ਕੁੜੀ ਦੇ ਸਹੁਰੀ ਵਿਆਹ ਦੇਖੋ।
ਕੰਮ ਅਸੀਂ ਆਪੇ ਕਰ ਲੈਣਾ ਹੈ। “
ਹਲਵਾਈ ਨਾਲ ਮਿਠਿਆਈਆਂ ਬਣਾਉਣ ਵਿੱਚ ਦੋਨੇਂ
ਪਤੀ-ਪਤਨੀ ਤੇ ਰਾਣੋ ਦਾ ਭਰਾ ਲੱਗੇ ਰਹੇ। ਦਿਨ ਛਿਪਣ ਤੋਂ ਪਹਿਲਾ ਉਹ ਵਿਹਲੇ ਵੀ ਹੋ ਗਏ। ਹਲਵਾਈ
ਨੇ ਕਿਹਾ, “ਮਿਠਿਆਈਆਂ ਤਾਂ ਬਹੁਤ ਛੇਤੀ ਬਣ ਵੀ ਗਈਆਂ ਹਨ। ਜਿੱਥੇ ਵੀ ਮੈਂ ਮਿਠਿਆਈਆਂ ਬਣਾਉਣ
ਜਾਂਦਾ ਹਾਂ। ਕੰਮ ਨਹੀਂ ਮੁੱਕਦਾ। ਮਦਦ ਕਰਨ ਵਾਲੇ ਬਹੁਤੇ ਹੁੰਦੇ ਹਨ। ਉਨ੍ਹਾਂ ਲਈ ਦਾਲ ਸਬਜ਼ੀ ਹੋਰ
ਕੋਈ ਲੋੜ ਦੀਆਂ ਖਾਣ ਵਾਲੀਆਂ ਚੀਜ਼ਾਂ ਮੈਨੂੰ ਗਜਰੇਲਾ, ਹਲਵਾ, ਨਾਲ, ਪੂਰੀਆਂ ਆਪ ਦਾ ਕੰਮ ਰੋਕ ਕੇ ਬਣਾਉਣੀਆਂ
ਪੈਂਦੀਆਂ ਹਨ। ਬਹੁਤੇ ਲੋਕਾਂ ਵਿੱਚ ਤਾਂ ਹੀ ਕੰਮ ਨਹੀਂ ਨਿੱਬੜਦਾ।
ਵਿਆਹ ਤੋਂ ਪੰਜ, ਚਾਰ ਦਿਨ ਪਹਿਲਾਂ
ਮੇਲ ਆਉਣ ਲੱਗ ਗਿਆ ਸੀ। ਭੂਆ, ਮਾਸੀਆਂ, ਮਾਮੀਆਂ, ਚਾਚੀਆਂ, ਤਾਈਆਂ ਦਾਦੀ, ਨਾਨੀ ਮਰਦਾ ਨਾਲ ਘਰ ਭਰ ਗਿਆ ਸੀ। ਭੁਆਂ ਨੇ ਕਿਹਾ, “ ਮੈਂ ਤਾਂ ਵੇਲੇ
ਨਾਲ ਮਸਾਂ ਪਹੁੰਚੀ ਹਾਂ। ਘਰ ਦੇ ਕੰਮ ਵਿੱਚੇ ਛੱਡ ਕੇ ਆਈ ਹਾਂ। “ ਵੱਡੀ ਮਾਮੀ ਨੇ
ਕਿਹਾ, “ ਅਸੀਂ ਤਾਂ ਜਾਗੋ ਵੀ ਕੱਢਣੀਆਂ ਹੈ। ਜਾਗੋ ਦੋ ਤਿਆਰੀ ਕਰਨੀ ਹੈ। ਅਜੇ ਕੱਪੜੇ
ਪ੍ਰੈੱਸ ਕਰਨੇ ਹਨ। ਪਹਿਲਾ ਚਾਹ ਪਾਣੀ ਪਿਲਾ ਦੇਵੋ। ਭੁੱਖੇ ਮਾਰ ਦਿੱਤਾ। “ ਛੋਟੀ ਮਾਮੀ ਨੇ
ਕਿਹਾ, “ ਬੀਬੀ ਕੀ ਲੱਡੂ, ਸ਼ੱਕਰਪਾਰੇ ਬਣਾਏ ਹੋਏ ਹਨ ਜਾ ਖ਼ਰੀਦਣ ਜਾਣਾ ਹੈ? ਸਾਨੂੰ ਦਸ ਦੇਣਾ ਸੀ। ਆਉਂਦੀਆਂ
ਹੋਈ ਲਈ ਆਉਂਦੀਆਂ। ਜਾਗੋ ਵਿੱਚ ਨਚਾਉਣਾ ਹੈ ਤਾਂ ਨਾਨਕੀਆਂ ਦੀ ਸੇਵਾ ਕਰੋ। “ ਤਾਈ ਨੇ ਕਿਹਾ, “ ਪਤਾ ਨਹੀਂ ਕਿੰਨੇ
ਦਿਨਾਂ ਦੀਆਂ ਨਾਨਕੀਆਂ ਭੁੱਖੀਆਂ ਹਨ? ਇਹ ਤਾਂ ਖਾਣ ਆਈਆਂ ਹਨ। “
ਚਾਚੀ ਤੇ ਤਾਈ ਨੇ ਥਾਲ਼ ਲੱਡੂਆਂ, ਖ਼ੁਰਮਿਆਂ, ਪਕੌੜੀਆਂ ਦਾ ਲਿਆ ਰੱਖਿਆ। ਨਾਲ ਹੀ ਮਾਮੀਆਂ, ਮਾਸੀਆਂ ਵੱਲ ਦੇਖ
ਕੇ ਗਾਉਣ ਲੱਗ ਗਈਆਂ, “ ਹੁਣ ਕਿਧਰ ਗਈਆਂ ਨੀ ਰੋਣਾ ਤੇਰੀਆਂ ਨਾਨਕੀਆਂ? “ “ ਅਸੀਂ ਹਾਜ਼ਰ ਖੜ੍ਹੀਆਂ ਨੀ ਰਾਣੋਂ ਤੇਰੀਆਂ
ਨਾਨਕੀਆਂ। “ ਦੋਨੇਂ ਭੂਆ ਰਾਣੋਂ ਦੀਆਂ ਨਾਨਕੀਆਂ ਵੱਲ ਕਸੂਤੀਆਂ ਝਾਕ ਰਹੀਆਂ ਸਨ। ਇੱਕ ਨੇ ਕਿਹਾ, “ ਤੁਸੀਂ ਜਦੋਂ ਦੀਆਂ
ਆਈਆਂ ਹੋ ਖਾਈ ਜਾਂਦੀਆਂ ਹੋ। “ ਮਾਸੀ ਨੇ ਕਿਹਾ, “ ਹੋਰ ਕੀ ਅਸੀਂ ਲੱਡੂਆਂ,
ਖ਼ੁਰਮਿਆਂ, ਪਕੌੜੀਆਂ ਨੂੰ ਵੇਚਣ ਲੱਗ ਜਾਈਏ? ਵਿਆਹ ਆਈਆਂ ਹਾਂ।
ਵਿਆਹ ਵਿੱਚ ਖਾਂਦਾ ਹੀ ਜਾਂਦਾ ਹੈ। “
ਰਾਣੋ ਤਾਂ ਦੁਪਹਿਰ ਦੀ ਮਹਿੰਦੀ ਲਾਈ ਬੈਠੀ
ਸੀ। ਹੁਣੇ ਹੱਥ ਧੋ ਕੇ ਆਈ ਸੀ। ਵਟਣਾ ਲੱਗਾਉਣ ਲਈ ਔਰਤਾਂ ਨੇ ਰਾਣੋ ਨੂੰ ਘੇਰ ਕੇ ਬੈਠਾ ਲਿਆ। ਉਸ
ਦੇ ਹੱਥ, ਪੈਰ, ਮੂੰਹ ਹਲਦੀ, ਵੇਸਣ ਨਾਲ ਪੀਲੇ ਕਰ ਦਿੱਤੇ। ਸੀ। ਭੂਆ, ਮਾਸੀਆਂ, ਮਾਮੀਆਂ, ਚਾਚੀਆਂ, ਤਾਈਆਂ ਦਾਦੀ, ਨਾਨੀ ਸਬ ਨੇ ਮਲ-ਮਲ
ਕੇ ਰੰਗ ਲਾਲ ਕੱਢ ਦਿੱਤਾ। ਰਾਣੋ ਨਹਾਉਣ ਚਲੀ ਗਈ ਸੀ। ਨਾਨੀ ਨੇ ਜਾਗੋ ਵਾਲੀ ਵਲਟੋਹੀ ਦੀਆਂ ਲਈਟਾ
ਜਗਾ ਕੇ, ਸਿਰ ‘ਤੇ ਧਰ ਲਈ ਸੀ। ਔਰਤਾਂ ਮਰਦਾ ਦੇ ਚਿਹਰੇ ਜਾਗੋ ਵਾਗ ਦਗ ਰਹੇ ਸਨ। ਰੰਗ ਬਿਰੰਗੇ
ਸੂਟਾ, ਸਾੜੀਆਂ, ਲਹਿੰਗਿਆਂ ਵਿੱਚ ਔਰਤਾਂ ਪਰੀਆਂ ਲੱਗ ਰਹੀਆਂ ਸਨ। ਖ਼ੁਸ਼ੀ ਸਾਰਿਆਂ ਦੇ ਚਿਹਰੇ ਉੱਤੇ
ਛਾਈ ਹੋਈ ਸੀ। ਬਹੁਤ ਲੋਕ ਨੱਚੀ ਜਾ ਰਹੇ ਸਨ। ਮੌਕਾ ਲਗਦੇ ਹੀ ਖਾ ਪੀ ਰਹੇ ਸਨ। ਹੋਟਲ ਦਾ ਖਾਣਾ
ਲੱਗਾ ਹੋਇਆ ਸੀ। ਰਾਣੋ ਦੇ ਮੰਮੀ-ਡੈਡੀ ਲੋਕਾਂ ਨੂੰ ਨੱਚਦਿਆਂ ਖਾਂਦਿਆਂ ਦੇਖ ਰਹੇ ਸਨ। ਸਬ ਸੀ।
ਭੂਆ, ਮਾਸੀਆਂ, ਮਾਮੀਆਂ, ਚਾਚੀਆਂ, ਤਾਈਆਂ ਦਾਦੀ, ਨਾਨੀ ਰਿਸ਼ਤੇਦਾਰ, ਦੋਸਤ ਮੇਲੇ ਵਿੱਚ ਆਏ ਲਗਦੇ ਸਨ। ਕਿਸੇ ਵਿੱਚ ਆਪਣਾ ਪਨ ਨਹੀਂ ਦਿਸਦਾ ਸੀ। ਸਬ
ਵਿਆਹ ਵਿੱਚ ਆਉਣ ਦਾ ਫ਼ਰਜ਼ ਪੂਰਾ ਕਰ ਰਹੇ ਸਨ। ਇਸ ਮੇਲੇ ਵਿੱਚ ਇੱਕ ਵੀ ਬੰਦਾ ਜ਼ੁੰਮੇਵਾਰ ਬੰਦਾ
ਨਹੀਂ ਸੀ। ਜੋ ਰਾਣੋ ਦੇ ਮੰਮੀ-ਡੈਡੀ ਦੇ ਮੋਂਢੇ ਨਾਲ ਮੋਂਢਾ ਜੋੜ ਕੇ ਖੜ੍ਹ ਸਕਦਾ।
Comments
Post a Comment