ਭਾਗ 38 ਕੀ ਤੁਹਾਨੂੰ ਵੀ ਪੰਡਤ, ਗ੍ਰੰਥੀਆਂ, ਕੀਰਤਨੀਏ, ਢਾਡੀ, ਕਥਾਵਾਚਕ, ਧਰਮਿਕ ਬੰਦੇ ਭਗਵਾਨ ਲਗਦੇ ਹਨ?
ਬੁੱਝੋ ਮਨ ਵਿੱਚ ਕੀ?
ਕੀ ਤੁਹਾਨੂੰ ਵੀ ਪੰਡਤ, ਗ੍ਰੰਥੀਆਂ, ਕੀਰਤਨੀਏ, ਢਾਡੀ, ਕਥਾਵਾਚਕ, ਧਰਮਿਕ ਬੰਦੇ ਭਗਵਾਨ ਲਗਦੇ ਹਨ?
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਭਾਰਤੀ ਲੋਕਾਂ ਨੂੰ ਸੈਕਸ ਉੱਤੇ ਗੱਲ ਕਰਦਿਆਂ,
ਗਾਣੇ ਸੁਣਦਿਆਂ, ਫ਼ਿਲਮਾਂ ਦੇਖਦਿਆਂ, ਕਿਸੇ ਵੈੱਬ, ਅਖ਼ਬਾਰ ਵਿੱਚ ਨੰਗੇਜ ਦੀ ਫ਼ੋਟੋ ਹੀ ਦੇਖ ਕੇ, ਬਹੁਤ ਸ਼ਰਮ ਆਉਂਦੀ ਹੈ। ਗੱਲ ਕਰਨ ਵਾਲਿਆਂ ਨੂੰ ਫ਼ੋਟੋਆਂ ਛਾਪਣ ਵਾਲਿਆਂ ਨੂੰ ਬਹੁਤ
ਲਾਹਨਤਾਂ ਪਾਉਂਦੇ ਹਨ। ਕੋਈ ਹੀ ਮਰਦ ਹੋਵੇਗਾ ਕਿਸੇ ਔਰਤ ਨੂੰ ਇੱਜ਼ਤ ਨਾਲ ਦੇਖਦਾ ਹੋਵੇਗਾ। ਗੁਆਂਢ
ਦੀ ਬਹੂ, ਬੇਟੀ, ਰਾਹ ਜਾਂਦੀ ਔਰਤ ਨੂੰ ਦੇਖ ਕੇ ਲਾਰਾਂ ਡਿੱਗਣ ਲੱਗ ਜਾਂਦੀਆਂ ਹਨ। ਕਈ ਤਾਂ ਪਿੱਛੇ
ਹੀ ਪੂਛ ਮਾਰਦੇ ਹੋਏ, ਹਰ ਰਾਹ ਜਾਂਦੀ ਔਰਤ ਦੇ ਮਗਰ ਲੱਗੇ ਰਹਿੰਦੇ ਹਨ। ਹੋਰਾਂ ਦੀਆਂ ਔਰਤਾਂ, ਧੀਆਂ ਭੈਣਾਂ ਦਾ ਜਿਊਣਾ ਮੁਸ਼ਕਲ ਕਰ ਦਿੰਦੇ ਹਨ। ਔਰਤ ਕਿਸੇ ਨੂੰ ਦੱਸਣ ਜੋਗੀ ਵੀ
ਨਹੀਂ ਹੁੰਦੀ। ਕਿਨ੍ਹੇ ਕੁ ਲੋਕਾਂ ਨੂੰ ਲੱਗਦਾ ਹੈ? ਬਈ ਔਰਤ ਉਨ੍ਹਾਂ ਜੋਗੀ ਹੀ ਸਿਰਫ਼ ਸੈਕਸ ਕਰਨ ਨੂੰ ਹੈ। ਕਈ ਮਰਦ ਸਿਆਸਤੀ,
ਧਰਮੀ ਸੈਕਸ ਕਰਨ ਪਿੱਛੋਂ ਔਰਤ ਦਾ ਕਤਲ ਕਰਦੇ ਹਨ। ਐਸੇ
ਮਰਦ ਔਰਤ ਨੂੰ ਮਾਰਦੇ ਇਸ ਲਈ ਹਨ। ਇੰਨਾ ਸਿਆਸਤੀ, ਧਰਮੀ ਜਾਂ ਬਹੁਤੇ
ਇੱਜ਼ਤਦਾਰਾਂ ਦੀ ਲੋਕ ਇੱਜ਼ਤ ਬਹੁਤ ਜ਼ਿਆਦਾ ਕਰਦੇ ਹਨ। ਹਵਸ ਮਿਟਾਉਣ ਪਿੱਛੋਂ ਇੱਜ਼ਤ ਬਚਾਉਣ ਲਈ
ਮੁੱਦਾ ਹੀ ਖ਼ਤਮ ਕਰ ਦਿੰਦੇ ਹਨ। 50% ਤੋਂ ਵੱਧ ਹੋਣ ਵਾਲੇ ਕਿਸੇ ਵੀ ਕਤਲ ਨੂੰ
ਪੁਲਿਸ ਇਕੱਲੀ ਹੱਲ ਨਹੀਂ ਕਰ ਸਕਦੀ। ਕੇਸ ਵੀ ਗਵਾਹ ਤੇ ਪੈਰ ਵਾਹੀ ਕਰਨ ਵਾਲਿਆਂ ਦੁਆਰਾ ਜਿੱਤਿਆ
ਜਾਂਦਾ ਹੈ।
ਐਸੀ ਫੇਸ ਬੁੱਕ ‘ਤੇ 14 ਸਾਲਾਂ ਦੀ ਕੁੜੀ ਦੀ ਲਾਸ਼ ਦੀ ਫ਼ੋਟੋ ਲੱਗੀ
ਹੋਈ ਹੈ। ਬੰਦੇ ਨੇ ਬਲਾਤਕਾਰ ਕਰ ਕੇ ਗਲ਼ਾ ਕੱਟ ਦਿੱਤਾ ਹੈ। ਅਸਲ ਗੱਲ ਪਤਾ ਨਹੀਂ ਕੀ ਹੋਵੇਗੀ?
ਖ਼ਬਰ ਲੱਗੀ ਹੈ। ਕਿ ਇਸ ਕੁੜੀ ਦਾ ਧਾਰਮਿਕ ਸਾਧ ਨੇ ਕਤਲ
ਕਰ ਦਿੱਤਾ ਹੈ। ਹੱਥੋ ਪਾਈ ਵਿੱਚ ਕਿਸੇ ਦੀ ਵੀ ਮੌਤ ਹੋ ਸਕਦੀ ਹੈ। ਕੁੜੀ ਦਾ ਭਰਾ, ਪਿਉ, ਮਾਂ ਹੋਰ ਵੀ ਕੋਈ ਐਸੀ ਹਾਲਤ ਵਿੱਚ ਮਰਦ,
ਔਰਤ ਨੂੰ ਦੇਖ ਕੇ ਮਾਰ ਸਕਦੇ ਹਨ। ਦੁਨੀਆ ਭਰ ਵਿੱਚ
ਐਸੀਆਂ ਬਹੁਤ ਸਾਰੀਆਂ ਲਾਸ਼ਾਂ ਲੱਭਦੀਆਂ ਹਨ। ਕੈਲਗਰੀ ਨੇੜੇ ਇੱਕ ਥਾਂ ‘ਤੇ ਉਸਾਰੀ ਕਰਨ ਲਈ ਮਿੱਟੀ ਪੱਟਣ ਲੱਗੇ ਤਾਂ ਲਗਾਤਾਰ 40 ਔਰਤਾਂ ਦੇ ਦੱਬੇ ਹੋਏ ਪਿੰਜਰ ਲੱਭੇ। ਪੁਲਿਸ ਨੇ ਕਾਤਲ ਨੂੰ ਲੱਭ ਲਿਆ। ਕਾਤਲ ਔਰਤਾਂ
ਨਾਲ ਸਰੀਰਕ ਸਬੰਧ ਬਣਾਉਂਦਾ ਸੀ। ਕਿਸੇ ਗੱਲੋਂ ਰੱਟਾ ਪੈਣ ‘ਤੇ ਮੂਲ ਮੁੱਦਾ ਹੀ ਖ਼ਤਮ ਕਰ ਦਿੰਦਾ ਸੀ। ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਵਿੱਚ ਵੀ ਤਿੰਨ. ਚਾਰ. ਪੰਜ ਸਾਲਾਂ ਦੀਆਂ ਕੁੜੀਆਂ ਨਾਲ ਰੇਪ
ਹੁੰਦੇ ਹਨ। ਟਰਾਂਟੋ ਵਿੱਚ ਦਾਦਾ ਆਪ ਦੇ ਪੋਤੇ ਦੀ ਸੰਭਾਲ ਕਰਦਾ ਸੀ। ਮਾਂ-ਬਾਪ ਜਦੋਂ ਕੰਮ ‘ਤੇ ਚਲੇ ਜਾਂਦੇ ਸਨ। ਇੱਕ ਦਿਨ ਪੰਜ ਸਾਲਾਂ ਦੇ ਮੁੰਡੇ ਦਾ ਸਾਹ ਬੰਦ ਹੋ ਗਿਆ।
ਛੇਤੀ ਵਿੱਚ ਬੁੱਢੇ ਨੇ ਐਂਬੂਲੈਂਸ ਸੱਦ ਲਈ। ਮੁੰਡੇ ਦੇ ਗਲੇ ਤੇ ਛਾਤੀ ਵਿੱਚੋਂ ਦਾਦੇ ਦਾ ਵੀਰਜ
ਮਿਲਿਆ। ਮੁੰਡੇ ਨੂੰ ਬਚਾ ਲਿਆ ਗਿਆ ਸੀ। ਉਹ ਬੁੱਢਾ ਅਜੇ ਵੀ ਜੇਲ੍ਹ ਵਿੱਚ ਹੈ। ਜਦੋਂ ਕਿਸੇ ‘ਤੇ ਕਾਮ ਦਾ ਭੂਤ ਚੜ੍ਹਦਾ ਹੈ। ਕਈ ਲੋਕਾਂ ਨੂੰ ਕਾਬੂ ਕਰਨ ਦੀ ਆਦਤ ਨਹੀਂ ਹੁੰਦੀ।
ਐਸੇ ਲੋਕਾਂ ਲਈ ਕੋਈ ਰਿਸ਼ਤਾ, ਉਮਰ, ਰੰਗ, ਜਾਤ, ਸ਼ਰਮ ਦਾ ਕੋਈ ਅਰਥ ਨਹੀਂ ਹੁੰਦਾ। ਹੋ ਸਕੇ ਤਾਂ ਕਿਸੇ ‘ਤੇ ਵੀ ਜ਼ਕੀਨ ਮਤ ਕਰਨਾ। ਇੱਕ ਜਾਤ ਦੇ ਲੋਕ ਸੈਕਸ ਦੇ ਮਾਮਲੇ ਵਿੱਚ ਕਾਫ਼ੀ ਸੱਚ
ਬੋਲਦੇ ਹਨ। ਉਨ੍ਹਾਂ ਦਾ ਕਹਿਣਾ ਹੈ, “ ਸਿਰਫ਼ ਮਾਂ ਦੀ ਜੰਮੀ ਨੂੰ ਅਸੀਂ ਬਖ਼ਸ਼ਦੇ
ਹਾਂ। ਹੋਰ ਸਬ ਦਾਦੀ ਤੇ ਦੀ ਕੁੜੀ ਭੂਆ ਤੇ ਦੀ ਕੁੜੀ, ਮਾਸੀ, ਮਾਸੀ ਦੀ ਕੁੜੀ ਜਾਣੀ ਦੀ ਦੁਨੀਆ ਦੀ ਹਰ ਔਰਤ
ਕਬੂਲ ਹੈ। ਅਖ਼ਬਾਰਾਂ ਦੀਆਂ ਖ਼ਬਰਾਂ ਮੁਤਾਬਿਕ ਕਈ ਰਾਖਸ਼ ਤਾਂ ਧੀ, ਭੈਣ ਨੂੰ ਵੀ ਨਹੀਂ ਛੱਡਦੇ। ਧਰਮੀਆਂ, ਰਾਜਨੀਤਕਾਂ ਕੋਲ
ਬਹੂ ਬੇਟੀਆਂ ਜਾਣੀਆਂ ਛੱਕ ਵਾਲੀ ਗੱਲ ਹੈ। ਔਰਤ ਮਰਦ ਦੀ ਰਲੀ-ਮਿਲੀ ਭੁਗਤ ਹੋ ਸਕਦੀ ਹੈ। ਜਿੱਥੇ
ਗੌਂ ਹੁੰਦਾ ਹੈ। ਉੱਥੇ ਜਾਇਆ ਜਾਂਦਾ ਹੈ। ਬਗੈਰ ਲੋੜ ਤੋਂ ਕੌਣ ਖ਼ਾਕ ਛਾਣਦਾ ਹੈ? ਸਮਾਜ ਵਿੱਚ ਅਕਸਰ
ਇਹੀ ਹੁੰਦਾ ਹੈ। ਬਾਹਰ ਔਰਤਾਂ ਮਰਦ ਸਿਰ ਸਾਰਾ ਕਸੂਰ ਜੜ ਦਿੰਦੀਆਂ ਹਨ। ਧਰਮੀ, ਸਿਆਸਤੀ ਲੋਕ ਔਰਤਾਂ ਨੂੰ ਬਦਨਾਮ ਕਰਦੇ ਹਨ। ਆਪਦੀ ਗਲੀ ਵਿੱਚ ਕੁੱਤਾ ਵੀ ਸ਼ੇਰ
ਹੁੰਦਾ ਹੈ। ਉੱਤੋਂ ਫੜੇ ਜਾਣ ਸਿਰ ਕਲੰਕ ਮਰਦ ਸਿਰ ਹੀ ਲੱਗਦਾ। ਜੇ ਔਰਤ ਪੇਟ ਤੋਂ ਹੋ ਜਾਵੇ। ਫਿਰ
ਔਰਤ ਬਦਨਾਮ ਹੁੰਦੀ ਹੈ।
ਕੀ ਆਪ ਬੰਦਾ ਦੂਜੇ ਦੇ ਸੋਚਣ ਮੁਤਾਬਿਕ ਚੱਲਦਾ
ਹੈ? ਜੇ ਤੁਹਾਡੇ ਸਾਡੇ ਵਿਚੋਂ ਆਪ ਕੋਈ ਦੂਜੇ ਦੇ ਕਹੇ ‘ਤੇ ਨਹੀਂ ਚੱਲਦਾ. ਤਾਂ ਹੋਰ ਕਿਸੇ ਤੋਂ ਕਿਉਂ ਐਸੀ ਉਮੀਦ ਰੱਖਦੇ ਹੋ? ਕੀ ਧਰਮੀ ਬੰਦੇ ਨੂੰ ਲੋਕਾਂ ਮੁਤਾਬਿਕ ਹੀ ਸੋਚਣਾ ਚਾਹੀਦਾ ਹੈ? ਇੱਕ ਗੱਲ ਪੱਕੀ ਹੈ। ਸਿਆਸਤੀ, ਧਰਮੀ ਬੰਦੇ ਵੀ
ਤੁਹਾਡੇ ਵਰਗੇ ਹੀ ਸੈਕਸੀ ਹਨ। ਸੋਚ ਕੇ ਦੇਖੋ ਜੇ ਇੱਕ ਔਰਤ ਘਰ ਵਿੱਚ ਕੰਮ ਕਰਨ ਵਾਲੀ ਲਿੱਬੜੀ
ਤਿੱਬੜੀ ਹੋਈ ਪਤਨੀ, ਪਤੀ ਦੀਆਂ ਕਲਾਬਾਜ਼ੀਆਂ ਲੁਆ ਸਕਦੀ ਹੈ। ਸਿਆਸਤੀ, ਧਰਮੀ ਬੰਦਿਆ ਕੋਲ ਤਾਂ ਦਿਹਾੜੀ ਦੀਆਂ ਅਨੇਕਾਂ ਔਰਤਾਂ ਸਜ-ਧਜ ਕੇ, ਹਾਰ ਸ਼ਿੰਗਾਰ
ਕਰ ਕੇ, ਮੂਰਤੀਆਂ ਬਣ ਕੇ ਜਾਂਦੀਆਂ ਹਨ। ਉਹ ਕੋਈ ਪਿੱਤਲ ਤਾਂਬੇ ਦੀ ਧਾਤ ਦੇ ਨਹੀਂ ਬਣੇ ਹੋਏ।
ਜਿੰਨਾ ‘ਤੇ ਔਰਤਾਂ ਦਾ ਜਾਦੂ ਨਹੀਂ ਚੱਲੇਗਾ। ਅਫ਼ਸਰਾਂ ਰਿਸ਼ੀ ਨੂੰ ਮੋਹ ਸਕਦੀ। ਅੱਜ ਦੇ
ਕਲਜੁਗੀ ਸਾਧ ਤਾਂ ਮੌਜ਼ਾ ਲੁੱਟਦੇ ਹਨ। ਬਾਦ ਵਿੱਚ ਚਾਹੇ ਅਦਾਲਤਾਂ ਵਿੱਚ ਭੁਗਤੀ ਜਾਣ। ਕੀ ਪੰਡਤ,
ਗ੍ਰੰਥੀਆਂ, ਕੀਰਤਨੀਆਂ, ਢਾਡੀਆਂ, ਕਥਾਵਾਚਕਾਂ ਧਰਮੀਆਂ ਦਾ ਮਨ ਮਰਿਆ ਹੁੰਦਾ ਹੈ? ਕੀ ਪੰਡਤ, ਗ੍ਰੰਥੀਆਂ, ਕੀਰਤਨੀਆਂ, ਢਾਡੀਆਂ, ਕਥਾਵਾਚਕਾਂ ਧਰਮੀਆਂ ਦਾ ਫੱਨ-ਸ਼ੱਨ ਕਰਨ ਨੂੰ ਮਨ ਨਹੀਂ ਕਰਦਾ? ਲੋਕ ਆਪ ਬੜੇ ਸੈਕਸੀ ਹਨ। ਵਿਆਹ ਵੀ ਕਰਾਉਂਦੇ ਹਨ। ਬਾਹਰ ਮੌਕਾ ਲਗਦੇ ਹੀ ਇਸ਼ਕ
ਲੜਾਉਂਦੇ ਹਨ। ਮੌਕਾ ਲਗਦੇ ਹੀ ਚੋਰੀ ਦਾਅ ਲਗਾਉਂਦੇ ਹਨ। ਕਈ ਤਾਂ ਮਾਂ-ਬਾਪ ਦੀ ਸੇਵਾ ਕਰਨ ਲਈ ਪਿੰਡ
ਵਿਆਹ ਕੇ ਛੱਡ ਆਉਂਦੇ ਹਨ। ਨੌਕਰੀ ਕਰਨ ਗਏ, ਕੈਨੇਡਾ ਅਮਰੀਕਾ
ਜਾ ਕੇ ਤੇ ਘਰੋਂ ਬਾਹਰ ਹੋਰ ਚੱਕਰ ਚਲਾ ਲੈਂਦੇ ਹਨ। ਲੋਕ ਆਪ ਮਨ ਆਈਆਂ ਕਰਦੇ ਹਨ। ਕਈ ਤਾਂ ਪਤਾ
ਨਹੀਂ ਕਿਨ੍ਹੇ ਬਲਾਤਕਾਰ ਕਰਦੇ ਹਨ। ਫਿਰ ਵੀ ਸਾਧ ਬਣੇ ਰਹਿੰਦੇ ਹਨ। ਜੋ ਫੜਿਆ ਜਾਂਦਾ ਹੈ। ਉਸ ਤੇ
ਬਲਾਤਕਾਰ ਦਾ ਠੱਪਾ ਲੱਗ ਜਾਂਦਾ ਹੈ। ਨਿਮਖ ਕਾਮੁ ਸੁਆਦ ਕਾਰਨ ਕੋਟਿ ਦਿਵਸ ਦੁਖ ਪਾਵੈ॥
ਇੰਨੇ ਸੈਕਸੀ, ਰੋਮਾਂਟਿਕ ਇੰਨਾ ਲੋਕਾਂ ਨੂੰ ਲੱਗਦਾ ਹੈ। ਗੁਰਦੁਆਰਿਆਂ, ਮੰਦਰਾਂ ਵਿੱਚ ਰਹਿਣ ਵਾਲੇ ਧਰਮੀਆਂ ਨੇ ਸੈਕਸ ਕਰਨ ਤੋਂ ਪਰਹੇਜ਼ ਕੀਤਾ ਹੈ। ਕੀ
ਪੰਡਤ, ਗ੍ਰੰਥੀਆਂ, ਕੀਰਤਨੀਆਂ, ਢਾਡੀਆਂ, ਕਥਾਵਾਚਕਾਂ ਧਰਮੀਆਂ ਦਾ ਸੈਕਸ ਨਾ ਕਰਨ ਦਾ ਕੋਈ ਅਪਰੇਸ਼ਨ ਕਰਾਇਆ ਹੋਇਆ ਹੈ? ਗੁਰਬਾਣੀ
ਦਾ ਵਿਚਾਰ ਹੈ। ਇਸਤਰੀ ਪੁਰਖ ਕਾਮੀ ਵਿਆਪੇ ਜੀਉ ਰਾਮ ਨਾਮ ਕੀ ਬਿਧਿ ਨਹੀ ਜਾਣੀ ॥ ਮਾਤ ਪਿਤਾ ਸੁਤ
ਭਾਈ ਖਰੇ ਪਿਆਰੇ ਜੀਉ ਡੂਬਿ ਮੁਏ ਬਿਨੁ ਪਾਣੀ ॥ ਡੂਬਿ ਮੁਏ ਬਿਨੁ ਪਾਣੀ ਗਤਿ ਨਹੀ ਜਾਣੀ ਹਉਮੈ
ਧਾਤੁ ਸੰਸਾਰੇ ॥ ਜੋ ਆਇਆ ਸੋ ਸਭੁ ਕੋ ਜਾਸੀ ਉਬਰੇ ਗੁਰ ਵੀਚਾਰੇ ॥ {ਪੰਨਾ 245}
ਜੇ ਤੁਹਾਡਾ ਆਪਦਾ ਨਹੀਂ ਸਰਦਾ। ਪ੍ਰਹੇਜ਼
ਨਹੀਂ ਹੈ। ਆਪ ਨੂੰ ਹਰ ਰੋਜ਼ ਔਰਤ, ਮਰਦ ਚਾਹੀਦਾ ਹੈ। ਫਿਰ ਇੰਨਾ ਗ੍ਰੰਥੀਆਂ,
ਕੀਰਤਨੀਆਂ, ਢਾਡੀਆਂ, ਕਥਾਵਾਚਕਾਂ ਧਰਮੀਆਂ ‘ਤੇ ਕਿਵੇਂ ਜ਼ਕੀਨ ਕਰ ਸਕਦੇ ਹੋ? ਬਈ ਇਹ ਹੋਰ ਲੋਕਾਂ
ਨਾਲੋਂ ਅਨੋਖੇ ਹਨ। ਕੀ ਤੁਹਾਨੂੰ ਵੀ ਪੰਡਤ, ਗ੍ਰੰਥੀਆਂ,
ਕੀਰਤਨੀ, ਢਾਡੀ, ਕਥਾਵਾਚਕ ਧਰਮੀ ਭਗਵਾਨ ਲਗਦੇ ਹਨ? ਉਹ ਵੀ ਬੰਦੇ ਹੀ ਹਨ। ਉਹ ਵੀ ਆਮ ਜੀਵਾਂ ਬੰਦਿਆਂ, ਪਸ਼ੂਆਂ ਜਾਨਵਰਾਂ ਵਾਂਗ ਖਾਂਦੇ ਹਨ। ਮਲ, ਮੂਤਰ, ਖੂਨ, ਮਾਸ ਹੱਡੀਆਂ ਦੇ ਬਣੇ ਹਨ। ਸੈਕਸ ਕਰਦੇ ਹਨ। ਬੱਚੇ ਜੰਮਣ ਦੇ ਜੋਗ ਹੁੰਦੇ ਹਨ। ਉਹ
ਕੋਈ ਰੱਬ ਨਹੀਂ ਹਨ। ਜਿੰਨ੍ਹਾਂ ਕੋਲ ਲੋਕ ਆਪ ਦੀਆਂ ਬਹੂ. ਬੇਟੀਆਂ ਮੱਥਾ ਟੇਕਣ ਇਕੱਲੀਆਂ ਭੇਜ
ਦਿੰਦੇ ਹਨ। ਪਾਖੰਡੀ ਜੋਗੀ ਆਪਣੇ ਪਰਿਵਾਰਕ ਜੀਵਨ ਦੇ ਤਿਆਗ ਦਾ ਢੌਂਗ ਕਰਦੇ ਸਨ ਪਰ ਚੋਰੀ-ਛੁਪੇ
ਦੂਜਿਆਂ ਦੀਆਂ ਇਸਤਰੀਆਂ ਨਾਲ ਕਾਮ ਕਰਦੇ ਹਨ।
ਸਾਧਾਂ ਨੂੰ ਛੱਡ ਕੇ ਅਸਲੀ ਸਾਧ ਦੀ ਬਾਣੀ
ਪੜ੍ਹ ਲਿਆ ਕਰੋ। ਜਿਸ ਵਿੱਚ ਖਰੀਆਂ ਗੱਲਾਂ ਕਹੀਆਂ ਗਈਆਂ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰਾਂ ਲਿਖਿਆ
ਹੋਇਆ। ਘੋਲੀ ਗੇਰੂ ਰੰਗੁ ਚੜਾਇਆ ਵਸਤ੍ਰ ਭੇਖ ਭੇਖਾਰੀ ॥ ਕਾਪੜ ਫਾਰਿ ਬਨਾਈ ਖਿੰਥਾ ਝੋਲੀ
ਮਾਇਆਧਾਰੀ ॥ ਘਰਿ ਘਰਿ ਮਾਗੈ ਜਗੁ ਪਰਬੋਧੈ ਮਨਿ ਅੰਧੈ ਪਤਿ ਹਾਰੀ ॥ ਭਰਮਿ ਭੁਲਾਣਾ ਸਬਦੁ ਨ ਚੀਨੈ
ਜੂਐ ਬਾਜੀ ਹਾਰੀ ॥੨॥ ਛਾਣੀ ਖਾਕੁ ਬਿਭੂਤ ਚੜਾਈ ਮਾਇਆ ਕਾ ਮਗੁ ਜੋਹੈ ॥ ਅੰਤਰਿ ਬਾਹਰਿ ਏਕੁ ਨ
ਜਾਣੈ ਸਾਚੁ ਕਹੇ ਤੇ ਛੋਹੈ ॥ ਪਾਠੁ ਪੜੈ ਮੁਖਿ ਝੂਠੋ ਬੋਲੈ ਨਿਗੁਰੇ ਕੀ ਮਤਿ ਓਹੈ ॥ ਨਾਮੁ ਨ ਜਪਈ
ਕਿਉ ਸੁਖੁ ਪਾਵੈ ਬਿਨੁ ਨਾਵੈ ਕਿਉ ਸੋਹੈ ॥੪॥ ਮੂੰਡੁ ਮੁਡਾਇ ਜਟਾ ਸਿਖ ਬਾਧੀ ਮੋਨਿ ਰਹੈ ਅਭਿਮਾਨਾ
॥ ਮਨੂਆ ਡੋਲੈ ਦਹ ਦਿਸ ਧਾਵੈ ਬਿਨੁ ਰਤ ਆਤਮ ਗਿਆਨਾ ॥ ਅੰਮ੍ਰਿਤੁ ਛੋਡਿ ਮਹਾ ਬਿਖੁ ਪੀਵੈ ਮਾਇਆ ਕਾ
ਦੇਵਾਨਾ ॥ ਕਿਰਤੁ ਨ ਮਿਟਈ ਹੁਕਮੁ ਨ ਬੂਝੈ ਪਸੂਆ ਮਾਹਿ ਸਮਾਨਾ ॥੫॥ ਹਾਥ ਕਮੰਡਲੁ ਕਾਪੜੀਆ ਮਨਿ
ਤ੍ਰਿਸਨਾ ਉਪਜੀ ਭਾਰੀ ॥ ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ ॥ ਸਿਖ ਕਰੇ ਕਰਿ
ਸਬਦੁ ਨ ਚੀਨੈ ਲੰਪਟੁ ਹੈ ਬਾਜਾਰੀ ॥ ਅੰਤਰਿ ਬਿਖੁ ਬਾਹਰਿ ਨਿਭਰਾਤੀ ਤਾ ਜਮੁ ਕਰੇ ਖੁਆਰੀ
॥੬॥ {ਪੰਨਾ 1013}
ਕਈ ਲੋਕ ਸਾਧ ਦੇ ਚਿੱਟੇ ਕੱਪੜੇ ਦੇਖ ਕੇ ਹੀ ਚਿੱਟੇ
ਬਗ਼ਲਿਆਂ ਨੂੰ ਰੱਬ ਸਮਝ ਲੈਂਦੇ ਹਨ। ਬੰਦਾ ਕੋਈ ਰੱਬ ਨਹੀਂ ਹੈ। ਗੁਣਵਾਨ ਹੋ ਸਕਦਾ ਹੈ। ਗੁਣ ਹਾਸਲ
ਕਰਨ ਦੀ ਥਾਂ ਸਾਧ ਨੂੰ ਮਰਦ, ਔਰਤਾਂ ਜੱਫਾ ਮਾਰ ਲੈਦੇ ਹਨ। ਸਾਧਾ ਬਾਰੇ ਬਾਣੀ ਵਿੱਚ ਇਹ ਦੱਸਿਆ
ਹੈ। ਇਹ ਸਾਧਾ ਵਾਲੇ ਕੱਪੜੇ ਪਾਉਂਦੇ ਹਨ। ਸਿਰ ਵੀ ਮੁੰਨ ਕੇ ਟਿੰਡ ਕੱਢ ਲੈਂਦੇ ਹਨ। ਪਾਠ ਪੂਜਾ
ਕਰਦੇ ਹਨ। ਲਾਲਚ ਕਰਦੇ ਹਨ। ਔਰਤ ਨੂੰ ਦੇਖ ਕੇ ਸਾਧਾ ਅੰਦਰ ਕਾਮ ਦੇ ਫੁਰਨੇ ਫੁਰਦੇ ਹਨ। ਸ਼ਬਦਾ ਦੇ
ਗਿਆਨ ਨਾਲ ਅਕਲ ਵੱਡੀ ਨਹੀਂ ਕਰਦੇ। ਅੰਤ ਮੌਤ ਆ ਜਾਂਦੀ ਹੈ। ਭਾਵ ਇਹ ਸਾਧ ਵੀ ਆਂਮ ਬੰਦੇ ਵਾਂਗ
ਜਾਇਜ਼ ਨ ਜਾਇਜ਼ ਤਰੀਕੇ ਨਾਲ ਕਾਮ ਕਰਦੇ ਹਨ। ਮੌਤ ਨਾਲ ਵੀ ਮਰਦੇ ਹਨ। ਹੁਣ ਦੇਖਣਾਂ ਆਪ ਹੈ। ਕੀ
ਧੀਆਂ ਭੈਣਾਂ ਨੇ ਇੰਨਾ ਸਾਧਾ ਕੋਲ ਰੱਬ ਦੇ ਜਾਂ ਸਾਧਾਂ ਦੇ ਦੀਦਾਰ ਕਰਨ ਜਾਣਾ ਹੈ? ਕੀ ਸਾਧਾ
ਦੇ ਦਰਸ਼ਨ ਦੇਖਦੇ ਹੋ ਜਾਂ ਕਦੇ ਰੱਬ ਵੀ ਦਿੱਸਿਆ ਹੈ? ਜੇ ਸਾਧਾ ਕੋਲ ਜਾਣਾ ਹੈ। ਸਾਧ ਤਾਂ ਉਹੀ ਦੇਵੇਗਾ। ਜੋ ਆਮ ਮਰਦ ਕੋਲ ਹੁੰਦਾ ਹੈ।
ਸਾਧਾ ਨਾਲੋਂ ਔਰਤਾਂ ਦਾ ਵੱਧ ਕਸੂਰ ਹੁੰਦਾ ਹੈ। ਔਰਤਾਂ ਸਾਧਾ ਕੋਲ ਜਾਂਦੀਆਂ ਹਨ। ਕਿਸੇ ਸਾਧ ਨੇ
ਕਦੇ ਕਿਸੇ ਦੇ ਘਰ ਆ ਕੇ ਕਿਸੇ ਔਰਤ ਦੀ ਇੱਜ਼ਤ ਨਹੀਂ ਲੁੱਟੀ। ਤਾਲੀ ਦੋਨਾਂ ਹੱਥਾ ਨਾਲ ਵੱਜਦੀ ਹੈ।
Comments
Post a Comment