ਭਾਗ 42 ਜ਼ਿੰਦਗੀ ਸੰਘਰਸ਼ ਹੈ ਬੁੱਝੋ ਮਨ ਵਿੱਚ ਕੀ?

ਜ਼ਿੰਦਗੀ ਸੰਘਰਸ਼ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com              

ਜ਼ਿੰਦਗੀ ਵਿੱਚ ਬਹੁਤ ਉਤਾਰ ਚੜਾਂ ਆਉਂਦੇ ਹਨ। ਜ਼ਿੰਦਗੀ ਕੋਈ ਸੌਖੀ ਨਹੀਂ ਹੈ। ਗੁਜ਼ਾਰਾ ਕਰਨ ਲਈ ਬੰਦਾ ਬੀਹੀ ਪਾਸੀ ਹੱਥ ਪੈਰ ਮਾਰਦਾ ਹੈ। ਸਿਰਫ਼ ਆਪ ਦੇ ਸੁਖ ਬਾਰੇ ਸੋਚਦਾ ਹੈ। ਆਪ ਦੇ ਪੇਟ ਦਾ ਫ਼ਿਕਰ ਹੁੰਦਾ ਹੈ। ਆਪ ਦੇ ਸੌਣ ਲਈ ਬਿਸਤਰਾ ਵਧੀਆ ਚਾਹੀਦਾ ਹੈ। ਫਿਰ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਕਈ ਪਹਿਲਾਂ ਆਪਣਾ ਸੋਚਦੇ ਹਨ। ਕਈ ਮਰਦ ਤਾਂ ਐਸੇ ਵੀ ਹਨ। ਨਸ਼ੇ ਸ਼ਰਾਬ ਦੀਆਂ ਬੋਤਲਾਂ ਖ਼ਰੀਦਦੇ ਹਨ। ਪਰ ਘਰ, ਪਰਿਵਾਰ ਦਾ ਫ਼ਿਕਰ ਨਹੀਂ ਕਰਦੇ। ਘਰ ਦਾ ਲੂਣ ਤੇਲ ਸ਼ਰਾਬ ਦੀਆਂ ਬੋਤਲਾਂ ਵੇਚ ਕੇ ਚੱਲਦਾ ਹੈ। ਮਰਦ ਨੂੰ ਆਪ ਦੇ ਲਈ ਖਾਣ-ਪੀਣ ਨੂੰ ਵਧੀਆ ਚਾਹੀਦਾ ਹੈ। ਪਹਿਨਣ ਦਾ ਬਹੁਤ ਸ਼ੌਕ ਨਹੀਂ ਹੁੰਦਾ। ਦੋ,ਚਾਰ ਕੱਪੜਿਆਂ ਵਿੱਚ ਸਾਰ ਲੈਂਦੇ ਹੈ। ਔਰਤਾਂ ਖਾਣ-ਪੀਣ ਦਾ ਬਹੁਤਾ ਲਾਲਚ ਨਹੀਂ ਕਰਦੀਆਂ। ਜੈਸਾ ਵੀ ਬਚ ਗਿਆ ਖਾ ਲੈਂਦੀਆਂ ਹਨ। ਰੁੱਖੀ-ਮਿੱਸੀ ਖਾ ਕੇ ਸਾਰ ਲੈਂਦੀਆਂ ਹਨ। ਕਦੇ ਘਿਉ ਵਿੱਚ ਤਲ ਵੀ ਪੂਰੀ ਹਲਵਾ, ਖੀਰ ਵੀ ਖ਼ੂਬ ਛਕਦੀਆਂ ਹਨ। ਜੈਸਾ ਸਮਾਂ ਹੁੰਦਾ ਹੈ। ਗੁਜ਼ਾਰਾ ਕਰ ਲੈਂਦੀਆਂ ਹਨ। ਬੰਦੇ ਅੱਗੇ ਕਦੇ ਛੱਤੀ ਪਦਾਰਥ ਹੁੰਦੇ ਹਨ। ਕਦੇ ਭੁੱਖੇ ਢਿੱਡ ਵੀ ਸੌਣਾ ਪੈਂਦਾ ਹੇ। ਐਸੇ ਸਮੇਂ ਭੁੱਖੇ ਬੰਦੇ ਨੂੰ ਨੀਂਦ ਵੀ ਨਹੀਂ ਆਉਂਦੀ। ਕਿਸੇ ‘ਤੇ ਐਸਾ ਸਮਾ ਨਾ ਆਵੇ। ਸਬ ਨੂੰ ਦੋਨੇਂ ਵੇਲੇ ਰੋਟੀ ਰੱਜ ਕੇ ਖਾਣ ਨੂੰ ਮਿਲਦੀ ਰਹੇ। ਕੰਮ ਵੀ ਦੱਬ ਕੇ ਕਰੀਏ। ਕੰਮ ਕਰਨ ਵਾਲਾ ਬੰਦਾ ਭੁੱਖਾ ਨਹੀਂ ਮਰ ਸਕਦਾ। ਸਗੋਂ ਪਰਿਵਾਰ ਨੂੰ ਵੀ ਚੰਗੀ ਤਰਾ ਪਾਲ ਸਕਦਾ ਹੈ। ਹਰ ਰੋਜ਼ ਜ਼ਿੰਦਗੀ ਵਿੱਚ ਔਕੜਾਂ ਆਉਂਦੀਆਂ ਹਨ। ਚਲੀਆਂ ਜਾਂਦੀਆਂ ਹਨ। ਫਿਰ ਨਵੀਂ ਗੁਲਝ ਆ ਜਾਂਦੀ ਹੈ। ਜਿਸ ਦਿਨ ਕੋਈ ਕੰਮ ਨਾ ਹੋਵੇ। ਦਿਨ ਫਿੱਕਾ ਜਿਹਾ ਲੱਗਦਾ ਹੈ। ਟਾਈਮ ਪਾਸ ਨਹੀਂ ਹੁੰਦਾ। ਜੋ ਲੋਕ ਕਹਿੰਦੇ ਹਨ, “ ਮੇਰੀ ਜ਼ਿੰਦਗੀ ਤਾਂ ਬਹੁਤ ਮਜ਼ੇ ਨਾਲ ਕੱਟ ਰਹੀ ਹੈ। “ ਸਬ ਝੂਠ ਬੋਲਦੇ ਹਨ। ਜਿਸ ਪਾਣੀ ਵਿੱਚ ਹਿੱਲ ਜੁੱਲ ਨਾ ਹੋਵੇ। ਸੜਾਦ ਮਾਰਨ ਲਗ ਜਾਂਦੀ ਹੈ। ਜੇ ਜ਼ਿੰਦਗੀ ਵਿੱਚ ਖ਼ੁਸ਼ੀ, ਗ਼ਮੀ, ਦੁੱਖ ਭੱਜ, ਨੱਠ ਨਾ ਹੋਵੇ। ਉਹ ਜ਼ਿੰਦਗੀ ਹੀ ਕੀ ਹੈ? ਐਸੇ ਲੋਕ ਮਿੱਟੀ ਦੀ ਤਰਾ ਹਨ। ਜੈਸੇ ਦੁਨੀਆ ਵਿੱਚ ਆਏ ਨਾ ਆਏ ਇੱਕ ਬਰਾਬਰ ਹਨ। ਕਈ ਤਾਂ ਬੁੱਤ ਬਣੇ ਵਿਹਲੇ ਬੈਠੇ ਰਹਿੰਦੇ ਹਨ। ਜੋ ਟੀਵੀ ਮੂਹਰੇ ਹੀ ਬੈਠੇ ਰਰਿੰਦੇ ਹਨ। ਕਿੰਨੇ ਕੁ ਲੋਕ ਹਨ? ਕੁਰਸੀ, ਸੋਫ਼ੇ ਉੱਤੇ ਚੜ੍ਹ ਕੇ ਬੈਠੇ ਰਹਿੰਦੇ ਹਨ। ਆਪ ਪਾਣੀ ਦਾ ਗਲਾਸ ਨਹੀਂ ਪੀਂਦੇ। ਔਰਤਾਂ ਬਹੁਤ ਘੱਟ ਵਿਹਲੀਆਂ ਰਹਿੰਦੀਆਂ ਹਨ। ਕੁੜੀਆਂ ਨੂੰ ਸ਼ੁਰੂ ਤੋਂ ਹੀ ਕੰਮ ਸਿਖਾਇਆ ਜਾਂਦਾ ਹੈ। ਕੁੜੀਆਂ ਨੂੰ ਬੇਗਾਨੀਆਂ ਕਿਹਾ ਜਾਂਦਾ ਹੈ। ਬੇਗਾਨੇ ਘਰ ਤੋਰਨਾ ਹੁੰਦਾ ਹੈ। ਬੇਗਾਨਿਆਂ ਵਾਗ ਪੇਕਿਆਂ, ਸਹੁਰਿਆਂ ਵਿੱਚ ਕੰਮ ਲਿਆ ਜਾਂਦਾ ਹੈ। ਪੇਕਿਆਂ, ਸਹੁਰਿਆਂ ਵਿੱਚ ਕੰਮ ਕਰਦੀ ਔਰਤ ਆਪ ਦਾ ਨਾਮ ਹੀ ਖੋ ਦਿੰਦੀ ਹੈ। ਕਈ ਔਰਤਾਂ ਐਸੀਆਂ ਹਨ। ਸੱਚੀ ਉਨ੍ਹਾਂ ਦੇ ਨਾਮ ਨਹੀਂ ਪਤਾ। ਇਹੀ ਕਿਹਾ ਜਾਂਦਾ ਹੈ। ਇਹ ਫਲਾਣੇ ਦੀ ਬਹੂ, ਬੇਟੀ, ਮਾਂ, ਪਤਨੀ, ਭੈਣ ਹੈ। ਇਸੇ ਚੱਕਰ ਵਿੱਚ ਔਰਤ ਪੱਬਾਂ ਭਾਰ ਕੰਮ ਕਰਦੀ ਫਿਰਦੀ ਹੈ। ਘਰ ਦੀਆਂ ਸਫ਼ਾਈਆਂ, ਦਾਲ, ਰੋਟੀ, ਬੱਚੇ ਜੰਮਣ, ਪਾਲਨ, ਪੜ੍ਹਾਉਣ ਦਾ ਔਰਤ ਦਾ ਕੰਮ ਹੈ। ਉਸ ਨੂੰ ਮਾਪੇ ਹੀ ਕੰਮਾਂ ਵਿੱਚ ਇੰਨਾ ਉਲਝਾ ਲੈਂਦੇ ਹਨ। ਉਸ ਨੂੰ ਪਤਾ ਹੀ ਨਹੀਂ ਹੁੰਦਾ ਵਿਹਲੇ ਵੀ ਬੈਠਣਾ ਹੈ। ਝਾੜੂ, ਪੋਚਾ ਕਰਨਾ ਮਰਦਾ ਦਾ ਥੋੜ੍ਹੀ ਕੰਮ ਹੈ। ਇਹ ਤਾਂ ਰੱਬ ਨੇ ਔਰਤਾਂ ਜ਼ੁੰਮੇ ਲਾਇਆ ਹੈ। ਔਰਤ ਮਰਦ ਵੰਡ ਕੇ ਕੰਮ ਕਿਉਂ ਨਹੀਂ ਕਰਦੇ? ਪਤਨੀ, ਮਾਂ, ਭੈਣ, ਧੀ ਜੇ ਝਾੜੂ ਲਗਾਉਂਦੀ ਹੈ। ਤਾਂ ਮਰਦ ਪੋਚਾ ਲੱਗਾ ਦੇਣ। ਔਰਤ ਆਟਾ ਗੁੰਨ੍ਹਦੀ ਹੈ। ਮਰਦ ਸਬਜ਼ੀ ਬਣਾ ਸਕਦੇ ਹਨ। ਫੁਲਕੇ ਵੇਲ ਕੇ ਸੇਕ ਸਕਦੇ ਹਨ। ਭਾਂਡੇ ਮਾਂਜ ਸਕਦੇ ਹਨ। ਬੱਚੇ ਨਹਾ ਸਕਦੇ ਹਨ। ਔਰਤ ਤਾਂ ਇੰਨੀ ਬੇਵਕੂਫ਼ ਹੈ। ਉਸ ਨੂੰ ਇਹ ਪਤਾ ਹੀ ਨਹੀਂ ਲੱਗਦਾ। ਘਰ ਦੇ ਹੋਰ ਮੈਂਬਰ ਵਿਹਲੇ ਹੀ ਬੈਠੇ ਹਨ। ਉਹ ਇਕੱਲੀ ਕੰਮ ਨਿਬੇੜਨ ਦੇ ਚੱਕਰ ਵਿੱਚ ਕਮਲੀ ਹੋਈ ਰਹਿੰਦੀ ਹੈ। ਮਰਦ ਬੱਚੇ ਲੋਰੀ ਦੇ ਕੇ ਸੌਲ਼ਾਂ ਸਕਦੇ ਹਨ। ਪਰ ਐਸਾ ਕੈਸੇ ਹੋ ਸਕਦਾ ਹੈ? ਮਰਦਾ ਦੀ ਬਹੁਤ ਬੇਇੱਜ਼ਤੀ ਹੋਵੇਗੀ। ਜੇ ਘਰ ਦਾ ਕੰਮ ਕਰਨਗੇ। ਕਿਸੇ ਆਏ ਬੰਦੇ ਮੂਹਰੇ ਤਾਂ ਔਰਤ ਨੂੰ ਹੋਰ ਵੀ ਰੋਹਬ ਮਾਰਦੇ ਹਨ। ਹੈਂਕੜ ਬਾਜ਼ੀ ਦਿਖਾਉਂਦੇ ਹਨ। ਔਰਤ ਖਾਣਾ ਬਣਾ ਕੇ, ਥਾਲ਼ੀ ਵਿੱਚ ਲੱਗਾ ਕੇ, ਮਰਦ ਅੱਗੇ ਰੱਖਦੀ। ਬੈਠੇ ਨੂੰ ਪਾਣੀ ਪਾ ਕੇ ਦਿੰਦੀ ਹੈ। ਲੂਣ, ਮਿਰਚ, ਅਚਾਰ. ਦਹੀਂ ਸਬ ਕੁੱਝ ਦੇਣਾ ਮਰਦ ਦੀ ਸੇਵਾ ਕਰਨਾ ਔਰਤ ਦਾ ਫ਼ਰਜ਼ ਹੈ। ਜਦੋਂ ਉਹ ਰੋਟੀ ਖਾਂਦੀ ਹੈ। ਕੀ ਉਸ ਦੀ ਵੀ ਉਵੇਂ ਸੇਵਾ ਕੀਤੀ ਜਾਂਦੀ ਹੈ?

ਜਿਸ ਦੇ ਮਰਦ ਚੱਜ ਦੇ ਕਾਮੇ ਹਨ। ਉਸ ਘਰ ਦੀਆਂ ਔਰਤਾਂ ਬਹੁਤ ਚਾਲੂ, ਸਿੱਧਰੀਆਂ ਜਿਹੀਆਂ ਹੁੰਦੀਆਂ ਹਨ। ਮਰਦ ਘਰ, ਬਾਹਰ ਦੇ ਕੰਮ ਕਰਦੇ ਕਮਲੇ ਹੋ ਜਾਂਦੇ ਹਨ। ਔਰਤਾਂ ਦੇ ਸਿਰ ਦੇ ਵਾਲ, ਫ਼ੈਸ਼ਨ ਲੋਟ ਨਹੀਂ ਆਉਂਦੇ। ਕਈ ਮਰਦ ਵਿਚਾਰੇ ਅਮਰੀਕਾ, ਕੈਨੇਡਾ ਵਿੱਚ ਵੀ ਮਹਿੰਗੇ ਕੋਟ-ਪੈਂਟ, ਟਾਈ, ਕੁੜਤੇ ਪਜਾਮੇ ਨਾਲ ਦਸ ਰੁਪਏ ਵਾਲੀਆਂ ਹਵਾਈ ਚਪਲ ਹੀ ਪਾਈ ਫਿਰਦੇ ਹੁੰਦੇ ਹਨ। ਮਹਿੰਗੇ ਕੋਟ-ਪੈਂਟ, ਟਾਈ, ਕੁੜਤੇ ਪਜਾਮੇ  ਵਿੱਚ ਕੋਈ ਫ਼ਰਕ ਨਹੀਂ ਲੱਗਦਾ। ਕਮਾਈ ਕਰ ਕੇ ਕੈਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਤੋਂ ਕੱਪੜੇ, ਡਾਲਰ ਇੰਡੀਆ ਭੇਜ ਰਹੇ ਹਨ। ਕੁੜਤਾ, ਪਜਾਮਾ, ਮਸਾਲੇ, ਬਿਸਕੁਟ, ਦੇਸੀ ਘਿਉ ਇੰਡੀਆ ਤੋਂ ਮਗਾਉੰਦੇ ਹਨ। ਘਰ ਦੇ ਨਕਾਰਾ ਮਰਦ ਕਈ ਤਾਂ ਮਰਦਾ ਵਾਲੇ ਕੰਮ ਵੀ ਨਹੀਂ ਕਰਦੇ। ਔਰਤਾਂ ਨੂੰ ਜੱਦੋ ਜਹਿਦ ਕਰਨਾ ਪੈਂਦਾ ਹੇ। ਘਰ ਚਲਾਉਣ ਦਾ ਠੇਕਾ ਪਤਨੀ, ਮਾਂ, ਭੈਣ, ਧੀ ਨੇ ਲੈ ਰੱਖਿਆ ਹੈ। ਬੱਚੇ ਪਾਲਨੇ ਹੁੰਦੇ ਹਨ। ਔਰਤਾਂ ਹੀ ਮੱਝਾਂ, ਗਾਵਾਂ, ਪਸ਼ੂ ਸੰਭਾਲਦੀਆਂ ਹਨ। ਪੱਠੇ ਪਾਉਂਦੀਆਂ ਹਨ। ਦੁੱਧ ਚੌ ਦੀਆਂ ਹਨ। ਦੁੱਧ ਸੰਭਾਲ ਦਾ ਕੰਮ ਕਰਦੀਆਂ ਹਨ। ਦੁੱਧ ਤੱਤਾ ਕਰ ਕੇ ਮਿੱਠਾ ਰਲਾ ਕੇ ਪੂਰੇ ਟੱਬਰ ਨੂੰ ਪੀਣ ਲਈ ਦਿੰਦੀਆਂ ਹਨ। ਦਹੀਂ ਲੱਗ ਕੇ ਲੱਸੀ ਬਣਾਉਂਦੀਆਂ ਹਨ। ਅੱਜ ਕਲ ਡੇਅਰੀ ਵਿੱਚ ਪਾ ਕੇ ਸਾਰਾ ਜਬ ਨਬੇੜ ਦਿੱਤਾ ਜਾਂਦਾ ਹੈ। ਕਈ ਤਾਂ ਪਸ਼ੂ ਰੱਖਦੇ ਵੀ ਨਹੀਂ ਹਨ। ਭਰਾ, ਬਾਪ, ਪਤੀ ਨਸ਼ੇ ਖਾ ਕੇ ਸ਼ਰਾਬ ਪੀ ਕੇ ਘਰ ਦੇ ਹੋਰ ਮਰਦ ਨਾ ਮਰਦ ਜਿਹੇ ਬਣ ਗਏ ਹਨ। ਟੀਵੀ ਮੂਹਰੇ ਵਿਹਲੇ ਬੈਠ ਕੇ ਮਨੋਰੰਜਨ ਕਰਦੇ ਰਹਿੰਦੇ ਹਨ। ਮੁੰਡੇ ਬੀਹੀ, ਮਹੱਲੇ ਵਿੱਚ ਗੇੜੇ ਦਿੰਦੇ ਰਹਿੰਦੇ ਹਨ। ਹੁਣ ਤਾਂ ਪਿੰਡਾ ਵਾਲੇ ਖੇਤਾਂ ਵਿੱਚ ਵੀ ਨਹੀਂ ਜਾਂਦੇ। ਜ਼ਮੀਨਾਂ ਵੇਚ ਕੇ ਮੌਜੂ ਪੁੱਤ ਬਣੇ ਹੋਏ ਹਨ। ਨਿੱਖਰ ਕੇ ਤੁਰੇ ਫਿਰਦੇ ਹਨ। ਪੈਲੇਸ ਵਿੱਚ ਪਾਰਟੀਆਂ, ਵਿਆਹਾਂ ਤੇ ਜਾਂਦੇ ਹਨ। ਐਸੇ ਵਿਹਲੇ ਲੋਕਾਂ ਨੂੰ ਹੀ ਖ਼ਿਆਲ ਆਉਂਦਾ ਹੈ। ਜ਼ਹਿਰ ਪੀ ਕੇ ਮਰਨਾ ਹੈ। ਜੋ ਬੰਦਾ ਕੰਮ ਵਿੱਚ ਲੱਗਾ ਰਹਿੰਦਾ ਹੈ। ਉਸ ਬੰਦੇ ਨੂੰ ਐਸਾ ਕੁੱਝ ਕਰਨ ਦਾ ਸਮਾਂ ਨਹੀਂ ਹੈ। ਜੋ ਲੋਕ ਕੰਮ ਵਿੱਚ ਲੱਗੇ ਰਹਿੰਦੇ ਹਨ। ਉਨ੍ਹਾਂ ਨੂੰ ਕੰਮ ਵਿਚੋਂ ਹੀ ਸੁਆਦ ਆਉਣ ਲੱਗਦਾ ਹੈ।

 

ਜ਼ਿੰਦਗੀ ਸੰਘਰਸ਼ ਹੈ। ਬੰਦਾ ਹੱਥ ਪੈਰ ਬੜੇ ਮਾਰਦਾ ਹੈ। ਜ਼ਿੰਦਗੀ ਨੂੰ ਸੌਖਾ ਕਰਨਾ ਚਹੁੰ ਦਾ ਹੈ।  ਜੇ ਬੰਦਾ ਸਿਰਫ਼ ਆਪ ਦਾ ਸੋਚੇ ਜ਼ਿੰਦਗੀ ਬਹੁਤ ਸੌਖੀ ਨਿਕਲ ਸਕਦੀ ਹੈ। ਆਪ ਦੀਆਂ ਲੋੜਾਂ ਬੰਦਾ ਸੌਖਿਆਂ ਪੂਰੀਆਂ ਕਰ ਸਕਦਾ ਹੈ। ਬੰਦੇ ਨੇ ਤਾਂ ਲੋਕਾਂ ਨੂੰ ਵੀ ਜਫ਼ਾ ਪੌਣਾਂ ਹੁੰਦਾ ਹੈ। ਮਾਪਿਆਂ, ਬੱਚਿਆਂ, ਪਤੀ, ਪਤਨੀ, ਭੈਣ, ਭਰਾਵਾਂ, ਰਿਸ਼ਤੇਦਾਰਾਂ ਪੂਰੇ ਸਮਾਜ ਦਾ ਬੀੜਾ ਚੁੱਕਣਾ ਹੁੰਦਾ ਹੈ। ਕਦੇ ਕਿਸੇ ਦੇ ਕੋਈ ਜੰਮ ਪੈਂਦਾ ਹੈ, ਮਰ ਜਾਂਦਾ ਹੈ, ਕੋਈ ਵਿਆਹ ਆ ਜਾਂਦਾ ਹੈ। ਵਿਚਾਰੇ ਬੰਦੇ ਨੇ ਚਾਰੇ ਪਾਸੇ ਖ਼ਿਆਲ ਰੱਖਣਾ ਹੁੰਦਾ ਹੈ। ਦੇਣ, ਲੈਣ ਵੀ ਕਰਨਾ ਹੁੰਦਾ ਹੈ। ਭਾਵੇਂ ਵਿਆਜ ਤੇ ਪੈਸੇ ਲੈ ਕੇ ਕਰੇ। ਆਪ ਦੀਆ ਲੋੜਾ ਪੂਰੀਆਂ ਕਰਨੀਆਂ ਠੀਕ ਵੀ ਹਨ। ਕਿਸੇ ਦੀ ਮਦਦ ਕਰਨੀ ਵੀ ਠੀਕ ਹੈ। ਕਈ ਬੰਦੇ ਲੋਕਾਂ  ਕਰ ਕੇ ਆਪ ਦੀ ਜਾਨ ਲੋਕਾਂ ਲਈ ਜੋਖ਼ਮ ਵਿੱਚ ਪਾਉਂਦੇ ਹਨ। ਲੋਕ ਦਿਖਾਵਾ ਕਰਨਾ ਹੁੰਦਾ ਹੈ। ਅੱਡੀਆਂ ਚੱਕ ਕੇ ਜ਼ੋਰ ਲਗਾਉਣਾ ਹੁੰਦਾ ਹੈ। ਹੈਸੀਅਤ ਤੋਂ ਵੱਧ ਕਿਸੇ ਦੂਜੇ ਲਈ ਫ਼ਜ਼ੂਲ ਖ਼ਰਚੀ ਕਰਦੇ ਹਨ। ਇਹ ਨਹੀਂ ਕੀਤਾ ਤਾਂ ਲੋਕ ਕੀ ਕਹਿਣਗੇ? ਇਸ ਗੱਲ ਦਾ ਬਹੁਤ ਫ਼ਿਕਰ ਹੁੰਦਾ ਹੈ। ਲੋਕਾਂ ਕਰ ਕੇ ਬਹੁਤ ਕੁੱਝ ਫ਼ਜ਼ੂਲ ਕਰਦੇ ਹਾਂ। ਕਿੰਨੇ ਕੁ ਲੋਕ ਹਨ। ਜੋ ਦਿਨ ਤਿਉਹਾਰ ਤੇ ਆਪ ਦੇ ਲਈ ਕੁੱਝ ਨਹੀਂ ਖ਼ਰੀਦਦੇ। ਲੋਕਾਂ ਨੂੰ ਤੋਹਫ਼ੇ, ਮਿਠਿਆਈਆਂ, ਕੱਪੜੇ ਦਿੰਦੇ ਰਹਿੰਦੇ ਹਨ। ਜੇ ਤਾਂ ਮਾਲ ਕੋਲ ਹੈ। ਬੇਸ਼ੱਕ ਲੁਟਾਈ ਜਾਵੋ। ਬਾਬਿਆਂ ਨੂੰ ਦਾਨ ਕਰੀ ਚਲੋ। ਵੱਡੇ ਲੋਕਾਂ ਨੂੰ ਤੋਹਫ਼ੇ, ਮਿਠਿਆਈਆਂ ਦਿੰਦੇ ਰਹੋ। ਨੌਕਰੀ ਦੇ ਬੋਸ, ਪਿੰਡ ਦੇ ਸਰਪੰਚ ਨੂੰ ਤੋਹਫ਼ੇ, ਮਿਠਿਆਈਆਂ ਦਾ ਬਹੁਤਾ ਫ਼ਰਕ ਨਹੀਂ ਪੈਂਦਾ। ਉਹ ਆਪ ਬਥੇਰਾ ਕੁੱਝ ਖ਼ਰੀਦ ਸਕਦੇ ਹਨ। ਆਮ ਮਜ਼ਦੂਰ ਨੂੰ ਦਿਹਾੜੀਆਂ, ਓਵਰ ਟਾਈਮ ਵੱਧ ਕਰਨਾ ਪੈਣਾ ਹੈ। ਧੀ ਭੈਣ ਨੂੰ ਵਿਆਹ ਵੇਲੇ ਕੁੱਝ ਤਾਂ ਜ਼ਰੂਰ ਦੇਵੋ। ਉਹ ਜਿਗਰ ਦਾ ਟੋਟਾ ਹੈ। ਪੁੱਤਰ ਦੇ ਬਰਾਬਰ ਉਸ ਦਾ ਵੀ ਕੁੱਝ ਹਿੱਸਾ ਕੱਢਣਾ ਚਾਹੀਦਾ ਹੈ। ਆਪ ਦੀ ਮਰਜ਼ੀ ਨਾਲ ਧੀ ਭੈਣ ਨੂੰ ਵਿਆਹ ਵੇਲੇ ਉਨ੍ਹਾਂ ਹੀ ਦੇਵੋ। ਜਿੰਨੀ ਕੁ ਗੁਜੈਸ਼ ਹੈ।

ਉਝ ਹੀ ਹਰ ਰੋਜ਼ ਨਵੇਂ ਕੰਮ ਨਿਕਲ ਆਉਂਦੇ ਹਨ। ਇੰਨਾ ਕੰਮ ਨੂੰ ਕਰਨਾ ਮੁਸ਼ਕਲ ਵਿਚੋਂ ਬਾਹਰ ਆਉਣਾ ਬਹੁਤ ਵੱਡੀ ਜਿੱਤ ਹੈ। ਜਿੱਤਦੇ ਸੂਰਮੇ ਹੁੰਦੇ ਹਨ। ਹਰ ਕੰਮ ਕਰਨ ਲੱਗੇ। ਉਸ ਨੂੰ ਪੂਰਾ ਕਰਨ ਦੀ ਠਾਣਨੀ ਹੈ। ਬੰਦਿਆਂ ਨਾਲ ਫੇਸ ਕਰਨਾ। ਆਹਮੋ ਸਾਹਮਣੇ ਗੱਲ ਕਰ ਕੇ ਫ਼ੈਸਲੇ ਹੁੰਦੇ ਹਨ। ਮੂੰਹ ਛੁਪਾ ਕੇ ਪਿੱਠ ਦਿਖਾ ਕੇ ਪਿੱਛੇ ਨਹੀਂ ਹਟਣਾ। ਕਿਸੇ ਨਾਲ ਵੀ ਕੋਈ ਵੀ ਗੱਲ ਕਰਦੇ ਜਕਣਾ ਸ਼ਰਮਾਉਣਾ ਨਹੀਂ ਹੈ। ਸ਼ਰਮ ਵਿੱਚ ਤਾਂ ਬੰਦਾ ਖਾਂਦਾ ਵੀ ਨਹੀਂ ਹੈ। ਨੁਕਸਾਨ ਆਪ ਦਾ ਨਹੀਂ ਕਰਾਉਣਾ। ਮੁਸ਼ਕਲ ਅੱਗੇ ਡਟਣਾ ਹੈ। ਹੱਲ ਕਰਨ ਦੀ ਪੁਰੀ ਕੋਸ਼ਿਸ਼ ਕਰਨੀ ਹੈ। ਕਮਾਈ ਕਰਦੇ ਸਮੇਂ ਸਮਾਂ, ਧਿਆਨ ਕੰਮ ਵਿਚ ਲਗਾਉਣਾ ਹੈ। ਪੈਸਾ ਕਮਾਉਣਾ ਹੈ। ਕੋਈ ਵੀ ਸਹੀ ਕੰਮ ਕਰਦੇ ਪਿੱਛੇ ਨਹੀਂ ਹਟਣਾ। ਕੰਮ ਕਰਨ ਦੇ ਇਰਾਦੇ ਪੱਕੇ ਕਰਨੇ ਹਨ। ਇੱਕ ਸੈਕੰਡ ਵੀ ਵਿਹਲੇ ਬੈਠ ਕੇ ਸਮਾਂ ਖ਼ਰਾਬ ਨਹੀਂ ਕਰਨਾ। ਮਿਹਨਤ ਕਰਨੀ ਹੈ। ਕੁੱਝ ਵੀ ਕਰਨ ਲੱਗੇ ਸੋਚਣਾ ਜਾਂ ਕਿਸੇ ਦੀ ਸਲਾਹ ਨਹੀਂ ਲੈਣੀ। ਕੰਮ ਸ਼ੁਰੂ ਕਰਨਾ ਹੈ। ਸੋਚਣ ਨਾਲ ਮਨ ਵਿਹਲਾ ਰਹੇਗਾ। ਮਚਲਾ ਬਣੇਗਾ। ਸਲਾਹ ਲੈਣ ਨਾਲ ਜਿੰਨੇ ਮੂੰਹ ਉੱਨੇ ਬਿਚਾਰ ਮਿਲਣਗੇ। ਜ਼ਿਆਦਾ ਰਸਤੇ ਹੋਣ ਬੰਦਾ ਭਟਕ ਜਾਂਦਾ ਹੈ। ਆਪੇ ਰਸਤਾ ਚੁਣਨਾ ਹੈ। ਧੁੱਸ ਦੇ ਕੇ ਉਸ ਰਸਤੇ ਤੇ ਦੌੜਨਾ ਹੈ। ਨਾ ਹੋਲੀ ਹੋਣਾ ਹੈ। ਨਾ ਹਫ ਕੇ ਬੈਠਣਾ ਹੈ। ਚੱਲਦੇ ਰਹਿਣਾ ਹੈ। ਲੋਕਾਂ ਦੀ ਪ੍ਰਵਾਹ ਨਹੀਂ ਕਰਨੀ। ਆਪ ਦੀ ਖ਼ੁਸ਼ੀ ਦੇਖਣੀ ਹੇ। ਕਾਮਯਾਬੀ ਤੋਂ ਕੋਈ ਨਹੀਂ ਰੋਕ ਸਕਦਾ। ਜ਼ਿੰਦਗੀ ਸੌਖੀ ਤੇ ਮਜ਼ੇਦਾਰ ਹੋ ਜਾਵੇਗੀ। ਇਹੀ ਕਾਮਯਾਬ ਬਿਜ਼ਨਸ ਦੇ ਰੂਲ ਹਨ।

 

 

Comments

Popular Posts