ਭਾਗ 6 ਦਿਲਾਂ ਦੇ ਜਾਨੀ
ਕਈਆਂ ਨੂੰ ਜਿਉਣ ਨਾਲੋਂ ਮਰਨ ਦਾ ਰਾਹ ਸੌਖਾ ਲੱਗਦਾ ਹੈ। ਜਦੋਂ ਮੌਤ ਸਹਮਣੇ ਆਉਂਦੀ ਹੈ, ਫਿਰ
ਮੌਤ ਤੋਂ ਡਰ ਲੱਗਦਾ ਹੈ
-ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਧਰਮੀਆਂ
ਦੇ ਘਰ ਲੜਾਈ ਨਾਂ ਹੁੰਦੀ ਹੋਵੇ। ਇਹ ਜਰੂਰੀ ਨਹੀਂ ਹੈ। ਧਰਮੀਆਂ ਨੂੰ ਬਹੁਤੇ ਤੱਪਦੇ ਦੇਖਿਆ ਹੈ।
ਆਮ ਬੰਦਾ ਨਿਮਾਣਾਂ, ਗਰੀਬੜਾ ਜਿਹਾ ਬੱਣ ਕੇ ਵੀ ਜਿਉਂ ਲੈਂਦਾ ਹੈ। ਧਰਮੀਆਂ ਵਿੱਚ ਬਹੁਤ ਹੈਂਕੜ
ਹੁੰਦੀ ਹੈ। ਇਹੀ ਸਬ ਤੋਂ ਵੱਧ ਦੋਹਾਈ ਪਾਉਂਦੇ ਹਨ। ਕਾਂਮ, ਕਰੋਧ ਮਾਰੋ। ਆਂਮ ਬੰਦੇ ਨੂੰ ਇਸ ਗੱਲ
ਦਾ ਖਿਆਲ ਹੀ ਨਹੀਂ ਰਹਿੰਦਾ। ਕਈਆਂ ਨੂੰ ਲੱਗਦਾ ਹੈ। ਧਰਮੀ ਦਾ ਚੋਲਾ ਪਾਉਣ ਨਾਲ ਸਬ ਕੁੱਝ ਢੱਕਿਆ
ਜਾਵੇਗਾ। ਗੰਦ ਉਤੇ ਚਾਹੇ ਫੁਲ ਅਤਰ ਕਾਸੇ ਦੀ ਵੀ ਚਾਦਰ ਵਿਛਾ ਦੇਈਏ। ਹਵਾੜ ਤਾਂ ਬਾਹਰ ਆ ਹੀ
ਜਾਂਦੀ ਹੈ। ਸੁੱਖੀ ਦੀ ਨੱਣਦ ਕਮਲ ਦਾ ਵੀ ਅੰਮ੍ਰਿਤ ਛੱਕਿਆ ਹੋਇਆ ਸੀ। ਉਸ ਦਾ ਵਿਆਹ 2 ਕੁ ਮਹੀਨੇ
ਪਹਿਲਾਂ ਹੋਇਆ ਸੀ। ਉਸ ਦਾ ਪਤੀ ਬੱਬੂ ਵੀ ਅੰਮ੍ਰਿਤ ਧਾਰੀ ਸੀ। ਇੱਕ ਪਤਨੀ ਨੂੰ ਪਹਿਲਾਂ ਤਲਾਕ ਦੇ
ਚੁੱਕਾ ਸੀ। ਸੁੱਖੀ ਦੀ ਕੁੜੀ ਦਾ ਜਨਮ ਦਿਨ ਸੀ। ਹਰ
ਵਰੇ ਉਮਰ ਘੱਟਦੀ ਹੈ। ਫਿਰ ਵੀ ਜਨਮ ਦਿਨ ਨੂੰ ਵੀ ਲੋਕ ਬਾਬੇ ਦੇ ਹੰਗਾਮੇ ਵਾਂਗ ਮੰਨਾਉਂਦੇ ਹਨ। ਜਦੋਂ
ਕਿਸੇ ਦਾ ਧੀ-ਪੁੱਤਰ 16 ਸਾਲਾਂ ਦਾ ਹੋ ਜਾਂਦਾ ਹੈ। ਕਈ ਤਾਂ ਲੋਕਾਂ ਨੂੰ ਦੱਸਣ ਲਈ ਮੰਨਾਉਂਦੇ ਹਨ।
ਬਈ ਬੱਚੇ ਨੌਜੁਵਾਨ ਹੋ ਗਏ ਹਨ। ਲੋਕਾਂ ਦਾ ਧਿਆਨ ਨੌਜੁਵਾਨ ਉਤੇ ਆ ਜਾਵੇ। ਮਹਿਮਾਨ ਨੂੰ ਤਾਂ ਪੇਟ
ਪੂਜਾ ਕਰਕੇ ਫੈਇਦਾ ਹੁੰਦਾ ਹੈ। ਪ੍ਰੋਗ੍ਰਾਮ ਕਰਨ ਵਾਲਾ ਖ਼ੱਰਚਾ ਕਰਕੇ, ਹੌਲਾ ਜਿਹਾ ਹੋ ਜਾਂਦਾ
ਹੈ। ਘਰ ਮਹਿਮਾਨ ਆਏ ਹੋਏ ਸਨ। ਕਮਲ ਤੇ ਬੱਬੂ ਦਾ ਇੰਤਜ਼ਾਰ ਹੋ ਰਿਹਾ ਸੀ। ਧੀ ਦੇ ਵਿਆਹ ਪਿਛੋਂ ਘਰ ਵਿੱਚ ਪਹਿਲੀ ਖੁਸ਼ੀ ਸੀ। ਦਰਵਾਜ਼ੇ ਉਤੇ ਪੂਰੇ
ਜ਼ੋਰ ਨਾਲ ਕਿਸੇ ਨੇ ਠੋਲਾ ਮਾਰਿਆ। ਸੁੱਖੀ ਦੀ ਸੱਸ ਦੋਬੋ ਨੇ ਕਿਹਾ, “ ਤੈਨੂੰ ਦਰ ਖੜਕਾਉਣ ਦੀ ਲੋੜ
ਨਹੀਂ ਹੈ। ਕਮਲ ਤੈਨੂੰ ਹੀ ਉਡੀਕਦੇ ਹਾਂ। ਲੰਘ ਆ। ਤੇਰਾ ਆਪਦਾ ਘਰ ਹੈ। “ ਉਸ ਨੇ ਬਾਰ ਖੋਲ
ਦਿੱਤਾ। ਅੱਗੇ ਪੁਲੀਸ ਵਾਲੇ ਖੜ੍ਹੇ ਸਨ। ਪੁਲੀਸ ਔਫੀਸਰ ਨੇ ਪੁੱਛਿਆ, “ ਕੀ ਤੁਸੀਂ ਕਮਲ ਨੂੰ
ਜਾਂਣਦੇ ਹੋ? “ ਦੋਬੋ ਨੂੰ ਅੰਗਰੇਜ਼ੀ ਸਮਝ ਨਹੀਂ ਆਈ ਸੀ। ਨਿੰਦਰ ਕੋਲ ਆ ਗਿਆ ਸੀ। ਉਸ ਨੇ ਕਿਹਾ, “ ਕਮਲ ਨੂੰ ਕੀ ਹੋਇਆ ਹੈ? ਉਹ ਮੇਰੀ ਭੈਣ ਹੈ। “
“ ਉਹ ਹਸਪਤਾਲ ਹੈ। ਉਸ ਨੇ ਕੱਪੜੇ ਧੋਣ ਵਾਲਾ ਬਲੀਚ ਪੀ ਲਿਆ ਹੈ। “
ਉਹ ਖ਼ਬਰ ਦੇ ਕੇ ਵਾਪਸ ਮੁੜ ਗਏ। ਤੇਜ਼ਾਬ ਦੀ ਹੀ ਕਿਸਮ
ਹੈ। ਪਰ ਤੇਜ਼ਾਬ ਜਿੰਨਾਂ ਖ਼ਤਰਨਾਕ ਨਹੀਂ ਹੈ। ਬਲੀਚ ਚਿੱਟੇ ਕੱਪੜਿਆਂ ਨੂੰ ਨਿਖਾਰਨ ਲਈ ਪਾਇਆ
ਜਾਂਦਾ ਹੈ। ਜੇ ਇਸ ਨੂੰ ਪਾਣੀ ਦੇ ਨਾਲ ਮਿਲਾ ਕੇ, ਨਾਂ ਪਾਇਆ ਜਾਵੇ। ਮਾੜੇ ਕੱਪੜੇ ਵਿੱਚ ਮੋਰੀ ਵੀ
ਕਰ ਦਿੰਦਾ ਹੈ। ਰੰਗਦਾਰ ਕੱਪੜੇ ਦਾ ਰੰਗ ਉਤਾਰ ਦਿੰਦਾ ਹੈ। ਬਲੀਚ ਪਾਣੀ ਦੀ ਤਰਾਂ ਹੁੰਦਾ ਹੈ। ਇਸ
ਵਿੱਚੋਂ ਬਹੁਤ ਤੇਜ਼ ਗੰਧ ਆਉਂਦੀ ਹੈ। ਨੱਕ ਕੋਲ ਕਰਨ ਨਾਲ ਦਮ ਘੁੱਟਦਾ ਹੈ। ਇਸ ਦੇ ਮੁਸ਼ਕ ਨਾਲ ਹੀ
ਵੱਤ ਆਉਣ ਲੱਗ ਜਾਂਦੇ ਹਨ। ਬੰਦੇ ਨੂੰ ਹੱਥੂ ਆਉਣ ਲੱਗਦੇ ਹਨ। ਜੇ ਪੀ ਲਿਆ ਜਾਵੇ। ਬੰਦੇ ਨੂੰ ਉਦੋਂ
ਹੀ ਉਲਟੀਆਂ ਲੱਗ ਸਕਦੀਆਂ ਹਨ। ਪੀਣਾਂ ਤਾਂ ਬਹੁਤ ਮੁਸ਼ਕਲ ਹੈ। ਕਈ ਲੋਕਾਂ ਦਾ ਕੰਮ ਹੀ ਇਹੀ ਹੈ। ਇਹੋ
ਜਿਹੇ ਡਰਾਵੇ ਦੇ ਕੇ, ਦੂਜੇ ਨੂੰ ਡਰਾ ਕੇ ਰੱਖਣਾਂ ਚਹੁੰਦੇ ਹਨ। ਕਈ ਬਾਰ ਡਰਾਮਾਂ ਮਹਿੰਗਾ ਪੈ
ਜਾਂਦਾ ਹੈ। ਰਾਮ ਨਾਂਮ ਸਤ ਹੋ ਜਾਂਦਾ ਹੈ। ਜੇ ਕਿਸੇ ਦੀ ਮਨ ਦੀ ਇਛਾ ਪੂਰੀ ਨਹੀਂ ਹੁੰਦੀ। ਕੋਈ
ਗੱਲ ਪੂਰੀ ਨਹੀਂ ਹੁੰਦੀ। ਕੋਈ ਘਾਟਾ ਪੈ ਜਾਂਦਾ ਹੈ। ਬਹੁਤੀ ਮੇਹਨਤ ਕਰਕੇ, ਟੱਕਰ ਲੈਣ ਦੀ ਬਜਾਏ,
ਇਹੀ ਰਸਤਾ ਚੁਣਦੇ ਹਨ। ਜਾਨ ਨੂੰ ਵਾਧੂ ਦੀ ਚੀਜ਼ ਸਮਝਦੇ ਹਨ। ਕਈਆਂ ਨੂੰ ਜਿਉਣ ਨਾਲੋਂ ਮਰਨ ਦਾ ਰਾਹ
ਸੌਖਾ ਲੱਗਦਾ ਹੈ। ਜਦੋਂ ਮੌਤ ਸਹਮਣੇ ਆਉਂਦੀ ਹੈ। ਫਿਰ ਮੌਤ ਤੋਂ ਡਰ ਲੱਗਦਾ ਹੈ। ਮਰਨਾਂ ਐਡਾ ਸੌਖਾ
ਵੀ ਹੈ। ਕਈ ਬਾਰ ਬੰਦਾ ਵਿਚਾਲੇ ਹੀ ਲੰਮਕਦਾ ਰਹਿ ਜਾਂਦਾ ਹੈ। ਸਾਰੀ ਉਮਰ ਦਾ ਰੋਗੀ ਬੱਣ ਜਾਂਦਾ
ਹੈ। ਬੱਬੂ ਦੀ ਪਹਿਲੀ ਪਤਨੀ ਨੇ
ਆਪਦੇ ਢਿੱਡ ਵਿੱਚ ਚਾਕੂ ਮਾਰ ਲਏ ਸਨ। ਰੱਬ ਜਾਂਣੇ ਐਸਾ ਕੀ ਕਰਦਾ ਹੈ? ਜੋ ਘਰ ਦੀਆਂ ਔਰਤਾਂ ਐਸੀਆਂ
ਹਰਕੱਤਾਂ ਕਰਨ ਲਈ ਮਜ਼ਬੂਰ ਹੋ ਜਾਂਦੀਆਂ ਹਨ। ਇਹ ਗੁਰਦੁਆਰੇ ਨੂੰ ਚਲਾਉਣ ਵਾਲਿਆਂ ਵਿਚੋਂ ਵੀ ਸੀ।
ਦੋ ਕੁੜੀਆਂ ਵਿਚੋਂ ਕਿਸੇ ਨਾਲ ਚੱਜ ਨਾਲ ਘਰ ਵੱਸਾ ਨਹੀਂ ਸਕਿਆ।
ਇਹ ਨਹੀਂ ਤਾਂ ਕੋਈ ਹੋਰ ਔਰਤਾਂ ਸਹੀ। ਮਰਦਾਂ ਲਈ ਹਰ
ਰੋਜ਼ ਬਹਾਰ ਹੈ। ਪੱਤ ਝੜ ਪਿਛੋਂ ਬਹਾਰ ਆਉਂਦੀ ਹੈ। ਔਰਤਾਂ ਦੀ ਜਿੰਦਗੀ ਵਿੱਚ ਮਾੜਾ ਸਮਾ ਵਾਪਰ
ਜਾਵੇ, ਜਿੰਦਗੀ ਪੱਤ ਝੜ ਬੱਣ ਜਾਂਦੀ ਹੈ। ਕਮਲ ਦੀ ਕਿਸੇ ਨੂੰ ਪ੍ਰਵਾਹ ਨਹੀਂ ਸੀ। ਕਿਸੇ ਨੇ ਪੁਲੀਸ
ਵਾਲਿਆਂ ਤੋਂ ਇਹ ਵੀ ਨਹੀਂ ਪੁੱਛਿਆ, “ ਕਮਲ ਕਿਹੜੇ ਹਸਪਤਾਲ ਵਿੱਚ ਹੈ? ਹੁਣ ਕਿਵੇਂ ਹੈ? ਕਿਤੇ
ਮਰਨ ਕਿਨਾਰੇ ਤਾਂ ਨਹੀਂ ਹੈ? “ ਆਪਦੀ ਖੁਸ਼ੀ ਵਿੱਚ
ਹੋਰ ਸਿਆਪਾ ਨਹੀਂ ਚਹੁੰਦੇ ਸੀ। ਜੇ ਕਮਲ ਮਰ ਗਈ ਪੁਲੀਸ ਵਾਲੇ ਫਿਰ ਨਾਂ ਆ ਜਾਂਣ। ਨਿੰਦਰ ਤੇ ਸੁੱਖੀ
ਨੇ, ਆਪਦੀ ਕੁੜੀ ਦੇ ਜਨਮ ਦਿਨ ਦਾ ਕੇਕ ਕੱਟਣਾਂ ਸੀ। ਉਹ ਮਹਿਮਾਨਾਂ ਨੂੰ ਲੈ ਕੇ ਗੁੱਡੋ ਕੇ ਘਰ ਆ
ਗਏ। ਉਥੇ ਜਾ ਕੇ ਕੇਕ ਕੱਟਣ ਪਿਛੋਂ, ਨੱਚਣਾਂ ਟੱਪਣਾਂ ਸ਼ੁਰੂ ਹੋ ਗਿਆ। ਮਿਊਜਿਕ ਤੇ ਸ਼ਰਾਬ ਦਾ ਦੌਰ
ਚੱਲ ਪਿਆ ਸੀ। ਕਿਸੇ ਨੂੰ ਇੱਕ ਦੂਜੇ ਦੀ ਤੇ ਵੱਡੇ ਛੋਟੇ ਦੀ ਪ੍ਰਵਾਹ ਨਹੀਂ ਸੀ। ਇੰਝ ਲੱਗਦਾ ਸੀ। ਜਿਵੇਂ
ਸਾਰੇ ਕਿਸੇ ਕਲੱਬ ਵਿੱਚ ਆਏ ਹੋਣ।
Comments
Post a Comment