ਭਾਗ 11 ਸੁੱਖੇ-ਭੰਗ ਦੀ ਵਰਤੋਂ ਕਰਨ ਨਾਲ ਕੀ ਦਵਾਈ ਦੇ ਤੌਰ ਤੇ
ਫ਼ਾਇਦਾ ਕਰ ਸਕਦਾ ਹੈ? ਦਿਲਾਂ ਦੇ ਜਾਨੀ
ਸਤਵਿੰਦਰ ਕੌਰ
ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਸੁੱਖੇ-ਭੰਗ ਦੇ ਨਸ਼ੇ
ਵਿੱਚ ਬੰਦਾ ਬੇਹੋਸ਼, ਬੇਸੁਰਤ, ਬੇਕਾਬੂ, ਨਿਢਾਲ ਤੇ ਮਸਤੀ ਵਿੱਚ ਵੀ ਹੋ ਜਾਂਦਾ ਹੈ। ਜਿਸ ਨਾਲ
ਦਿਮਾਗ਼ ਚੱਲਣੋਂ ਹੱਟ ਜਾਂਦਾ ਹੈ। ਐਸਾ ਬੰਦਾ ਪਬਲਿਕ ਲਈ ਪਾਗਲਾਂ ਤੋਂ ਵੀ ਵੱਧ ਖ਼ਤਰਨਾਕ ਹੋ ਜਾਂਦਾ
ਹੈ। ਸੁੱਖੇ-ਭੰਗ ਦੀ ਵਰਤੋਂ ਕਰਨ ਨਾਲ ਕੀ ਦਵਾਈ ਦੇ ਤੌਰ ਤੇ ਫ਼ਾਇਦਾ ਹੋ ਸਕਦਾ ਹੈ? ਪੰਜਾਬ ਵਿੱਚ ਹਰ ਚੀਜ਼ ਖੁੱਲ੍ਹੀ ਮਿਲਦੀ ਹੈ। ਸੁੱਖੇ-ਭੰਗ ਦੇ ਬੂਟੇ
ਪੰਜਾਬ ਦੇ ਪਿੰਡਾਂ ਦੇ ਖੇਤਾਂ ਦੀਆਂ ਪਹੀਆਂ, ਸੜਕਾਂ ਉੱਤੇ ਖੁੱਲੇਅਮ ਖੜ੍ਹੇ ਹਨ। ਪੰਜਾਬ ਦੇ ਲੋਕ ਆਪ ਨੂੰ ਬੜੇ ਸਿਆਣੇ ਸਮਝਦੇ ਹਨ। ਤਾਂਹੀਂ
ਤਾਂ ਸੁੱਖਾ ਪੱਟ ਕੇ, ਬੀਜ ਬਰਬਾਦ ਨਹੀਂ
ਕਰਨਾ ਚਾਹੁੰਦੇ। ਆਉਣ ਵਾਲੇ ਨੌਜਵਾਨਾਂ ਦੇ ਖਾਣ-ਪੀਣ ਲਈ ਸੰਭਾਲਿਆ ਹੋਇਆ ਹੈ। ਜਿੰਨਾ ਲੋਕਾਂ ਦੇ
ਧਾਰਮਿਕ ਬੰਦੇ, ਸੁੱਖੇ ਭੰਗ ਨੂੰ
ਖਾਂਦੇ ਹਨ। ਉਹ ਲੋਕ ਉਪਜ ਪੈਦਾ ਕਰਨ, ਕੋਈ ਹੈਰਾਨੀ ਨਹੀਂ
ਹੈ। ਢਾਡੀ, ਪ੍ਰਚਾਰਕ ਸੰਗਤਾਂ
ਨੂੰ ਦੱਸਦੇ ਹਨ, “ ਗੁਰੂ ਗੋਬਿੰਦ ਸਿੰਘ ਜੀ ਦੇ
ਘੋੜੇ ਨੇ, ਸੁੱਖੇ-ਭੰਗ ਦੇ ਖੇਤ
ਵਿੱਚੋਂ ਲੰਘਣ ਤੋਂ ਪੈਰ ਪਿੱਛੇ ਕਰ ਲਿਆ ਸੀ। “ ਜਿਸ ਨੂੰ ਲਾਡਲੀਆਂ ਫ਼ੌਜਾਂ ਕਹਿੰਦੇ ਹਨ। ਉਹ ਅੱਜ
ਵੀ ਘੋੜਿਆਂ ਦੀ ਸਵਾਰੀ ਕਰਦੇ ਹਨ। ਉਹ ਇਸ ਦਾ ਸੇਵਨ ਖੁੱਲੇਅਮ ਕਰਕੇ, ਸੜਕਾਂ ਉੱਤੇ ਡਿੱਗੇ ਪਏ ਹੁੰਦੇ ਹਨ। ਪੰਜਾਬ ਦੇ ਮੇਲਿਆਂ
ਤੇ ਪਿੰਡਾਂ ਦੇ ਮੋੜਾਂ ਉੱਤੇ ਇਸ ਦੇ ਪਕੌੜੇ ਆਮ ਵਿਕਦੇ ਹਨ।
ਸੁੱਖੇ-ਭੰਗ ਨੂੰ
ਕੈਨੇਡਾ, ਅਮਰੀਕਾ ਤੇ ਹੋਰਾਂ
ਥਾਵਾਂ ਦੇ ਡਾਕਟਰਾਂ ਨੇ ਦਵਾਈ ਮੰਨਿਆ ਹੈ। ਜੋ ਲੋਕ ਪਹਿਲਾਂ ਹੀ ਸਟਰਿਸ, ਲੜਾਈ ਜਾਂ ਕਿਸੇ ਹੋਰ ਕਾਰਨ ਕਰਕੇ, ਦਿਮਾਗ਼ ਉੱਤੇ ਬੋਝ ਪੈਣ ਨਾਲ, ਸੁਰਤ ਗੁਆ ਬੈਠੇ ਹਨ। ਪਾਗਲਾਂ ਤੋਂ ਵੀ ਵੱਧ ਖ਼ਤਰਨਾਕ
ਹਾਲਤ ਵਿੱਚ ਹੋ ਗਏ ਹਨ। ਉਨ੍ਹਾਂ ਨੂੰ ਹੋਰ ਬੇਹੋਸ਼ੀ ਵਿੱਚ ਰਹਿਣ ਲਈ ਡਾਕਟਰ ਸੁੱਖੇ-ਭੰਗ ਨੂੰ
ਸਿਗਰਟ ਵਾਂਗ ਪੀਣ ਲਈ ਕਹਿੰਦੇ ਹਨ। ਇੱਕ ਪਾਸੇ ਸਿਗਰਟ ਤੰਬਾਕੂ ਨੂੰ ਸਹਿਤ ਲਈ ਖ਼ਤਰਨਾਕ ਕਿਹਾ
ਜਾਂਦਾ ਹੈ। ਦੂਜੇ ਪਾਸੇ ਡਾਕਟਰ ਆਪਦੇ ਮਰੀਜ਼ਾਂ ਨੂੰ ਦਵਾਈ ਦੇ ਡੋਜ਼ ਲੈਣ ਵਾਂਗ ਸੁੱਖੇ-ਭੰਗ ਨੂੰ
ਖਾਣ-ਪੀਣ ਦੀ ਪਰਚੀ ਲਿਖ ਕੇ, ਮਨਜ਼ੂਰੀ ਦਿੰਦੇ ਹਨ।
ਐਸੇ ਬਿਮਾਰ ਲੋਕਾਂ ਨੂੰ ਸੁੱਖੇ-ਭੰਗ ਨੂੰ ਵਰਤਣ, ਕੋਲ ਰੱਖਣ ਦਾ ਗੌਰਮਿੰਟ ਲਾਇਸੈਂਸ ਦਿੰਦੀ ਹੈ। ਸੁੱਖੇ-ਭੰਗ ਦੇ ਬੂਟੇ ਆਪ ਵੇਚ ਕੇ, ਕੈਨੇਡਾ ਦੀ ਗੌਰਮਿੰਟ ਚੰਗੀ ਆਮਦਨੀ ਖੱਟਦੀ ਹੈ। ਇੱਕ
ਪਾਸੇ ਇਸ ਨੂੰ ਬੀਜਣਾ, ਪਲਾਣਾਂ ਕਾਨੂੰਨ ਦੇ
ਵਿਰੁੱਧ ਹੈ। ਇਸ ਦੀ ਸਜ਼ਾ ਜੇਲ ਹੈ। ਦੂਜੇ ਪਾਸੇ ਕੈਨੇਡਾ ਦੀ ਗੌਰਮਿੰਟ ਆਪ ਇਸ ਦੇ ਬੂਟੇ ਵੇਚ ਰਹੀ
ਹੈ। ਬਿਮਾਰ-ਡਰੱਗੀ ਲੋਕ ਆਪ ਗੌਰਮਿੰਟ ਤੋਂ ਬੂਟੇ ਲੈ ਕੇ, ਘਰ ਅੰਦਰ ਪਾਲ ਕੇ ਖਾਣ ਲਈ ਵੱਡੇ ਕਰ
ਸਕਦੇ ਹਨ। ਇੰਨਾ ਨੂੰ ਰਿਚ ਫੂਡ ਪਾ ਕੇ, 10 ਫੁੱਟ ਤੋਂ ਵੀ ਹੋਰ ਬਹੁਤ ਵੱਡੇ ਕੀਤਾ ਜਾ ਸਕਦਾ ਹੈ। ਸੁੱਖੇ-ਭੰਗ
ਦੀ ਡੋਜ਼ ਲੈਣ ਵਾਲੇ ਇਹੋ ਜਿਹੇ ਬਿਮਾਰ ਲੋਕਾਂ ਦੀ ਮੋਟੀ ਜਿਹੀ ਗਿਣਤੀ ਕੈਨੇਡਾ ਵਿੱਚ 37000 ਤੋਂ ਵੱਧ ਹੈ। ਐਸੇ ਡਰੱਗੀ ਲੋਕ ਆਪ ਨੂੰ 420 ਕਹਾਉਂਦੇ ਹਨ। ਕੈਨੇਡਾ ਦੀ ਗੌਰਮਿੰਟ ਦੀ ਮਨਜ਼ੂਰੀ ਨਾਲ ਇਹ ਲੋਕ ਕਾਨੂੰਨ ਦੇ
ਸਾਹਮਣੇ ਕਾਨੂੰਨ ਦੀ ਰਾਏ
ਨਾਲ, ਸੁੱਖਾ ਸ਼ਰੇਆਮ ਬੀਜ ਕੇ,
ਚੋਰੀ ਵੇਚ ਵੀ ਰਹੇ ਹਨ। ਐਸੇ
ਡਰੱਗੀ ਲੋਕ ਕੰਮ ਨਹੀਂ ਕਰਦੇ। ਜ਼ਿਆਦਾਤਰ ਡਰੱਗ ਡੀਲਰ ਘਰਾਂ ਦੇ ਅੰਦਰ ਇਸ ਨੂੰ ਬੀਜਦੇ ਹਨ। ਲਾਈਟ
ਬਲਬ ਦੀ ਗਰਮੈਸ਼ ਦੇ ਕੇ, ਕੁੱਝ ਹੀ ਦਿਨਾਂ
ਵਿੱਚ ਛੇਤੀ ਬੂਟੇ ਵੱਡੇ ਕਰਦੇ ਹਨ। ਜੇ ਕਈ ਗੌਰਮਿੰਟ ਤੋਂ ਲਾਇਸੈਂਸ ਲਏ ਬਗੈਰ, ਸੁੱਖੇ-ਭੰਗ ਨੂੰ ਬੀਜ ਲੈਂਦਾ ਹੈ। ਫੜੇ ਜਾਣ ਉੱਤੇ ਬੰਦੇ
ਨੂੰ ਹੱਥਕੜੀ ਲਾ ਕੇ ਸਾਲਾਂ ਦੀ ਜੇਲ ਕਰਦੇ ਹਨ। ਬੂਟੇ ਦਵਾਈਆਂ ਬਣਨ ਲਈ ਭੇਜ ਦਿੱਤੇ ਜਾਂਦੇ ਹਨ।
ਸੁੱਖੇ-ਭੰਗ ਵਾਲਾ ਘਰ ਸਸਤਾ ਵਿਕਦਾ ਹੈ। ਘਰ ਅੰਦਰੋਂ ਬਹੁਤ ਚਿਰ ਸੁੱਖੇ ਦਾ ਮੁਸ਼ਕ ਆਉਂਦਾ ਰਹਿੰਦਾ
ਹੈ।
ਸੁੱਖੀ ਦੀਆਂ ਘਰ ਕਿਰਾਏ
‘ਤੇ ਦੇਣ ਤੇ ਅਮਦਨ ਦੀਆਂ ਗੱਲਾਂ ਸੁਣ ਕੇ, ਗੁੱਡੀ ਉੱਤੇ ਵੀ ਅਸਰ ਹੋ ਗਿਆ ਸੀ। ਉਸ ਨੇ ਜੀਤ ਨੂੰ ਕਿਹਾ, “ ਮੈਂ ਹੋਰ ਘਰ ਲੈਣਾ ਚਾਹੁੰਦੀ ਹਾਂ। ਇਸੇ ਘਰ ਉੱਤੇ ਹੋਰ
ਕਰਜ਼ਾ ਮਿਲ ਜਾਵੇਗਾ। ਉਸ ਨਵੇਂ ਘਰ ਨੂੰ ਕਿਰਾਏ ‘ਤੇ ਦੇਣਾ ਹੈ। “ “ ਤੂੰ ਆਪਦੀ ਮਰਜ਼ੀ ਕਰਨੀ ਹੈ। ਮੈਨੂੰ ਪਤਾ ਹੈ, ਜੋ ਤੂੰ ਸੋਚ ਲਿਆ ਹੈ। ਉਹ ਜ਼ਰੂਰ ਕਰੇਂਗੀ। ਤੇਰੀ ਹੀ
ਮਰਜ਼ੀ ਚੱਲਦੀ ਹੈ। ਅੱਜ ਕਲ ਕਿਰਾਏ ਵਾਲੇ ਚੱਜਦੇ ਨਹੀਂ ਮਿਲਦੇ। ਇੱਕ ਦੋ ਮਹੀਨੇ ਕਰਾਇਆ ਦੇ ਕੇ
ਖ਼ੱਜਲ਼-ਖ਼ੁਆਰ ਕਰਦੇ ਹਨ। ਪਿੱਛੇ-ਪਿੱਛੇ ਫਿਰਨਾ ਪੈਂਦਾ ਹੈ।
“ “ ਦੇਖੀ ਜਾਵੇਗੀ, ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ। “ ਗੁੱਡੀ ਨੇ 15 ਦਿਨਾਂ ਵਿੱਚ ਘਰ ਖ਼ਰੀਦ ਕੇ, ਰਿੰਟ ਉੱਤੇ ਕਰ ਦਿੱਤਾ ਸੀ। ਚਾਰ ਕਮਰਿਆਂ ਦਾ ਘਰ ਸੀ।
ਜਦੋਂ ਕਿਰਾਏਦਾਰ ਘਰ ਦੇਖਣ ਆਏ। ਉਨ੍ਹਾਂ ਨੇ ਗੁੱਡੀ ਨੂੰ ਕਿਹਾ, “ ਇੱਕ ਸਾਲ ਰਹਿਣਾ ਹੈ। 2500 ਡਾਲਰ ਮਹੀਨੇ ਦਾ ਕਿਰਾਇਆ ਦੇਵਾਂਗੇ। “ ਹਰ ਮਹੀਨੇ ਆਪ ਹੀ 5 ਦਿਨ ਪਹਿਲਾਂ ਘਰ ਆ ਕੇ, ਰਿੰਟ ਦੇ ਜਾਂਦੇ ਸਨ। ਗੁੱਡੀ ਖ਼ੁਸ਼ ਸੀ। ਹਰ ਮਹੀਨੇ ਦਾ
ਕਰਜ਼ੇ ਦਾ ਵਿਆਜ ਦੇ ਕੇ ਵੀ 1000 ਡਾਲਰ ਬਚ ਜਾਂਦਾ
ਸੀ। ਬਿੱਲ ਬੱਤੀਆਂ ਆਪੇ ਦਿੰਦੇ ਸਨ। “ ਜੀਤ ਨੂੰ ਕਈ ਬਾਰ
ਕਿਰਾਏਦਾਰ ਦੇ ਗੁਆਂਢੀ ਦੱਸਦੇ ਸਨ। ਤੁਹਾਡੇ ਕਿਰਾਏ ਵਾਲੇ ਘਰ, ਲੋਕਾਂ ਦਾ ਬਹੁਤ ਆਉਣਾਂ-ਜਾਂਣਾਂ ਹੈ। “ ਕਿਰਾਏਦਾਰ ਇੱਕ ਸਾਲ ਦੀ ਹੋਰ ਲੀਸ ਕਰ ਗਏ ਸਨ। ਕਿਰਾਇਆ
ਸਮੇਂ ਸਿਰ ਮਿਲੀ ਜਾਂਦਾ ਸੀ। ਸਾਮ ਦੇ 4 ਕੁ ਵਜੇ ਸਨ। ਪੁਲਿਸ
ਆਫ਼ੀਸਰ ਗੁੱਡੀ ਦੇ ਘਰ ਆਇਆ। ਉਸ ਨੇ ਪੁੱਛਿਆ, “ ਕੀ ਕੋਈ ਹੋਰ ਘਰ ਵੀ ਤੁਹਾਡਾ ਕਿਰਾਏ ਉੱਤੇ ਦਿੱਤਾ ਹੋਇਆ ਹੈ? “ ਪੁਲਿਸ ਆਫ਼ੀਸਰ ਨੂੰ ਦੇਖ ਹੀ ਬੰਦੇ ਦੇ ਹੋਸ਼ ਉੱਡ ਜਾਂਦੇ
ਹਨ। ਉਸ ਨੇ ਸਿਰ “ ਹਾਂ “ ਵਿੱਚ ਹਿਲਾ ਦਿੱਤਾ। “ ਤੁਹਾਡੇ ਕਿਰਾਏਦਾਰਾਂ ਦੇ ਘਰ ਵਿੱਚੋਂ 200 ਬੂਟਾ ਸੁੱਖੇ ਦਾ ਬਰਾਮਦ ਹੋਇਆ ਹੈ। 6 ਬੰਦੇ ਜੇਲ ਭੇਜ ਦਿੱਤੇ ਹਨ। ਅਦਾਲਤ ਦੇ ਹੁਕਮ ਤੋਂ
ਪਹਿਲਾਂ ਕੋਈ ਘਰ ਦੇ ਅੰਦਰ
ਨਹੀਂ ਵੜ ਸਕਦਾ। ਅਜੇ ਘਰ ਨੂੰ ਵੇਚ ਤੇ ਕਿਰਾਏ ਉੱਤੇ ਨਹੀਂ ਚੜ੍ਹਾ ਸਕਦੇ। ਪੁਲਿਸ ਨੇ ਘਰ ਸੀਲ ਕਰ
ਦਿੱਤਾ। “ ਹਰ ਟੀਵੀ ਚੈਨਲ,
ਰੇਡੀਉ, ਅਖ਼ਬਾਰ ਦੀਆਂ ਖ਼ਬਰਾਂ ਵਿੱਚ ਇਹ ਹੈੱਡ ਲਾਈਨ ਸੀ।
ਸੁੱਖੀ ਦੀ ਕੁੜੀ ਨੇ ਸਕੂਲੋਂ ਆ ਕੇ ਦੱਸਿਆ, “ 16 ਸਾਲਾਂ ਦਾ ਮੁੰਡਾ ਹਾਈ ਸਕੂਲ ਵਿੱਚ ਸੁੱਖਾ ਪੀਂਦਾ ਫੜਿਆ ਗਿਆ ਸੀ। ਉਹ ਹੋਰਾਂ ਨੂੰ ਵੀ ਸੁੱਖੇ
ਦੀਆਂ ਸਿਗਰਟਾਂ ਪਿਲਾ ਰਿਹਾ ਸੀ। ਉਸ ਦੀ ਮਾਂ ਨੂੰ ਸੱਦਿਆ ਗਿਆ। ਮਾਂ ਨੇ ਆਪਦਾ ਤੇ ਮੁੰਡੇ ਦਾ
ਡਾਕਟਰ ਦਾ ਨੋਟਸ ਤੇ ਗੌਰਮਿੰਟ ਦਾ ਲਾਇਸੈਂਸ ਪ੍ਰੈਸੀਪਲ ਮੂਹਰੇ ਰੱਖ ਦਿੱਤਾ। “
Comments
Post a Comment